ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਛੀ

269

ਇਲ੍ਹ


ਅੱਖ ਪਟਵਾਰਨ ਦੀ
ਜਿਉਂ ਇਲ੍ਹ ਦੇ ਆਹਲਣੇ ਆਂਡਾ

270

ਕਾਂ


ਕੋਇਲ ਨਿੱਤ ਕੂਕਦੀ
ਕਦੇ ਬੋਲ ਚੰਦਰਿਆ ਕਾਵਾਂ

271

ਕੋਇਲ


ਬੁੱਕਦਾ ਸੁੰਦਰ ਦਾ ਬੋਤਾ
ਮੇਰੇ ਭਾ ਦਾ ਕੋਇਲ ਬੋਲਦੀ

272

ਕਾਗ


ਕਾਲ਼ਾ ਕਾਗ ਨੀ ਬਨੇਰੇ ਉਤੇ ਬੋਲੇ
ਅੱਜ ਮੇਰੇ ਯਾਰ ਨੇ ਆਉਣਾ

273
ਕਬੂਤਰ


ਸੁਰਮੇਂ ਦਾ ਕੀ ਪਾਉਣਾ
ਤੇਰੀ ਅੱਖ ਨੀ ਕਬੂਤਰ ਵਰਗੀ

274


ਜੱਗੇ ਜੱਟ ਦੇ ਕਬੂਤਰ ਚੀਨੇ
ਨਦੀਓਂ ਪਾਰ ਚੁਗਦੇ

275


ਤੇਰੀ ਬੈਠਕ ਨੇ
ਪੱਟਿਆ ਕਬੂਤਰ ਚੀਨਾ

276


ਨੱਚ ਕਬੂਤਰੀਏ
ਦੇ ਦੇ ਸ਼ੌਕ ਦਾ ਗੇੜਾ

52:: ਗਾਉਂਦਾ ਪੰਜਾਬ