ਇਹ ਸਫ਼ਾ ਪ੍ਰਮਾਣਿਤ ਹੈ
ਫੁੱਲ ਪਤਾਸੇ
308
ਥਾਲ਼ੀ ਵਿਚ ਨਾ ਪਤਾਸੇ ਲਿਆਇਆ
ਪਹਿਲੀ ਰਾਤ ਸ਼ਗਨਾਂ ਦੀ
309
ਮੇਰੇ ਵੀਰੇ ਨੇ ਪਤਾਸੇ ਲੈਣੇ
ਹੱਟੀ ਖੋਲ੍ਹ ਹੱਟੀ ਵਾਲ਼ਿਆ
310
ਲੰਮੀ ਦੀ ਕੀ ਥੰਮੀ ਗੱਡਣੀ
ਮੇਰੀ ਮਧਰੋ ਫੁੱਲ ਪਤਾਸਾ
311
ਮੇਰੇ ਯਾਰ ਨੇ ਜਲੇਬੀ ਮਾਰੀ
ਛਾਤੀ ਵਿਚ ਛੇਕ ਪੈ ਗਿਆ
312
ਕੱਚੀ ਯਾਰੀ ਲੱਡੂਆਂ ਦੀ
ਲੱਡੂ ਮੁੱਕਗੇ ਯਰਾਨੇ ਟੁੱਟਗੇ
313
ਗਿਝੀ ਹੋਈ ਲੱਡੂਆਂ ਦੀ
ਦਾਲ ਫੁਲਕਾ ਨਾ ਖਾਵੇ
314
ਤੇਰੀ ਮਾਂ ਨੇ ਬਾਣੀਆਂ ਕੀਤਾ
ਲੱਡੂਆਂ ਦੀ ਮੌਜ ਬੜੀ
315
ਤੇਰੀ ਚਾਲ ਨੇ ਪੱਟਿਆ ਪਟਵਾਰੀ
ਲੱਡੂਆਂ ਨੇ ਤੂੰ ਪਟਤੀ
316
ਗੋਰਾ ਰੰਗ ਨਾ ਗਵਾ ਲਈਂ ਕੁੜੀਏ
ਲਾਲਚ ਲੱਡੂਆਂ ਦੇ
ਗਾਉਂਦਾ ਪੰਜਾਬ:: 59