ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

479


ਅੱਧੀ ਤੇਰੀ ਆਂ ਮਲਾਹਜੇਦਾਰਾ
ਅੱਧੀ ਆਂ ਮੈਂ ਹੌਲਦਾਰ ਦੀ

480


ਜੀਹਦੇ ਘਰ ਦੇ ਘੂਰਦੇ ਮਾਪੇ
ਓਹਦੀ ਯਾਰੀ ਨਹੀਂ ਨਿਭਦੀ

481


ਕੰਧ ਟੱਪ ਕੇ ਭਨਾ ਲੇ ਗੋਡੇ
ਮਿੱਤਰਾਂ ਦੇ ਮਿਲਣੇ ਨੂੰ

482


ਕੱਚੇ ਦੁੱਧ ਨੂੰ ਜਾਗ ਨਾ ਲਾਵਾਂ
ਝਾਕਾਂ ਯਾਰ ਦੀਆਂ

483


ਤੇਰੀ ਯਾਰੀ ਨੇ ਵਫ਼ਾ ਨਾ ਕੀਤਾ
ਲੱਗ ਗਈਆਂ ਹੱਥ ਕੜੀਆਂ

484


ਕਿਹੜੇ ਯਾਰ ਦਾ ਤੱਤਾ ਦੁੱਧ ਪੀਤਾ
ਸੜ ਗਈਆਂ ਲਾਲ ਬੁੱਲ੍ਹੀਆਂ

485


ਕੁੱਤੀ ਮਰਜੇ ਗੁਆਂਢਣੇ ਤੇਰੀ
ਗਲ਼ੀ ਵਿਚੋਂ ਯਾਰ ਮੋੜਿਆ।

486


ਹੱਥੀਂ ਯਾਰ ਵਿਦਾ ਨਾ ਕੀਤਾ
ਦਿਲ ਵਿਚ ਰੋਸ ਰਹਿ ਗਿਆ

487


ਗਲ਼ ਲੱਗ ਕੇ ਯਾਰ ਦੇ ਰੋਈ
ਮਾਪਿਆਂ ਝਿੜਕ ਦਿੱਤੀ

488


ਮੇਰੀ ਸੱਸ ਭਰਮਾਂ ਦੀ ਮਾਰੀ
ਹੱਸ ਕੇ ਨਾ ਲੰਘ ਵੈਰੀਆ

489


ਫੋਟੋ ਤੇਰੀ ਨੂੰ
ਨਿੱਤ ਉੱਠ ਕੇ ਕਲੇਜੇ ਲਾਵਾਂ

76:: ਗਾਉਂਦਾ ਪੰਜਾਬ