ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

490


ਝੂਠੀ ਪੈ ਗੀ ਬਚਨਾਂ ਤੋਂ
ਮੱਥੇ ਯਾਰ ਦੇ ਲੱਗਿਆ ਨਾ ਜਾਵੇ

491


ਸੁਫ਼ਨੇ 'ਚ ਪੈਣ ਜੱਫੀਆਂ
ਅੱਖ ਖੁਲ੍ਹੀ ਤੋਂ ਨਜ਼ਰ ਨਾ ਆਇਆ

492


ਕੁੱਲੀ ਯਾਰ ਦੀ ਸੁਰਗ ਦਾ ਝੂਟਾ
ਅੱਗ ਲੱਗੇ ਮੰਦਰਾਂ ਨੂੰ

493


ਜਿੰਦ ਯਾਰ ਦੇ ਮੰਜੇ ਤੇ ਨਿਕਲ਼ੇ
ਸੁਰਗਾਂ ਨੂੰ ਜਾਣ ਹੱਡੀਆਂ

494


ਰਾਤੀਂ ਯਾਰ ਨੇ ਗਲ਼ੇ ਨਾਲ਼ ਲਾਈ
ਰੱਬ ਦਾ ਦੀਦਾਰ ਹੋ ਗਿਆ

495


ਚੰਨ ਭਾਵੇਂ ਨਿੱਤ ਚੜ੍ਹਦਾ
ਸਾਨੂੰ ਸੱਜਣਾਂ ਬਾਝ ਹਨ੍ਹੇਰਾ

496


ਜਿੰਦ ਨਿਕਲ਼ੇ ਦੋਹਾਂ ਦੀ ਸਾਂਝੀ
ਪੱਟਾਂ ਉੱਤੇ ਸੀਸ ਧਰ ਕੇ

497


ਤੈਨੂੰ ਵੇਖ ਕੇ ਸਬਰ ਨਾ ਆਵੇ
ਯਾਰਾ ਤੇਰਾ ਘੁੱਟ ਭਰ ਲਾਂ

498


ਹਾਰਿਆਂ 'ਚ ਦੁੱਧ ਕੜ੍ਹਦਾ
ਵੇ ਮੈਂ ਸੜ ਗਈ ਹਿਜ਼ਰ ਦੀ ਮਾਰੀ

ਗਾਉਂਦਾ ਪੰਜਾਬ:: 77