ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਂ; ਸੁੱਖੀ ਸਾਂਦੀ ਘਰ ਵਿੱਚ ਮੌਜੂਦ ਹੁੰਦਿਆਂ ਸੁੰਦਿਆਂ ਕਹਾ ਦੇਨੇ ਆਂ ਕਿ 'ਬਾਬਾ ਜੀ ਸਹੁਰੇ ਗਏ ਹੋਏ ਨੇ!'...ਪਰ ਜੇਹੜਾ ਮੁਲਾਕਾਤੀ ਡੂਢ ਮੀਲ ਤੋਂ ਪੈਰੀਂ ਤੁਰਕੇ ਯਾ ਆਪਣੇ ਟਾਂਗੇ ਦੇ ਘੋੜੇ ਨੂੰ ਥਕਾ ਕੇ ਯਾ ਮੋਟਰ ਦਾ ਪੈਟਰੋਲ ਫੂਕ ਕੇ ਆਯਾ ਹੋਵੇ, ਓਹ ਭਲਾ ਐਵੇਂ ਕਦ ਟਲ ਕਰਦਾ ਹੈ? ਓਹ ਖ਼ਬਰੇ ਕਿੱਦਾਂ ਸਾਡੀ ਖ਼ੁਸ਼ਬੋ ਸੁੰਘ ਲੈਂਦਾ ਹੈ ਤੇ ਨੌਕਰ ਨਾਲ ਲੜ ਪੈਂਦਾ ਹੈ...ਤੇ ਅਨੇਕਾਂ ਵਾਰੀ ਓਥੇ ਆ ਧਮਕਦਾ ਹੈ, ਜਿੱਥੇ ਅਸੀਂ ਲੁਕੇ ਹੋਏ ਬੈਠ ਕੇ ਕਲਮ ਵਾਹ ਰਹੇ ਹੁੰਨੇ ਆਂ...ਓਸ ਵੇਲੇ ਸਾਡਾ ਮਿਲਾਪ ਦੇਖਣ ਦੇ ਲੈਕ ਹੁੰਦਾ ਏ—— ਅਸੀਂ ਵੀ ਸ਼ਰਮਿੰਦਗੀ ਦੇ ਤਾਣ ਹੱਸਨੇ ਆਂ, ਤੇ ਓਹ ਵੀ ਬਿਸ਼ਰਮਾਂ ਵਾਂਗ ਹਿਣ ਹਿਣ ਕਰਦਾ ਹੈ..ਸਿੱਖ ਨਿੱਤ ਅਰਦਾਸ ਕਰਦੇ ਨੇ ਕਿ 'ਜਿੰਨ੍ਹਾਂ ਦੇਖਕੇ ਅਣਡਿੱਠ ਕੀਤਾ ਤਿਨ੍ਹਾਂ ਦੀ ਕਮਾਈ ਦਾ ਸਦਕਾ ਬੋਲੋ ਜੀ ਵਾਹਿਗੁਰੂ!' ਪਰ ਉਹ ਸੱਜਣ ਸਗੋਂ ਸਾਨੂੰ ਦੇਖਕੇ-ਠਿੱਠ ਕਰਦਾ ਏ...ਸਾਰਿਆਂ ਤੋਂ ਵੱਧ ਜ਼ੁਲਮ ਦੀ ਗੱਲ ਏਹ ਵੇ ਕਿ ਸਾਨੂੰ ਆਪਣੇ ਦਿਲ ਦਾ ਭਾਵ ਛੁਪਾ ਕੇ ਏਹੋ ਜੇਹੇ ਸਾਰੇ ਮੁਲਾਕਾਤੀਆਂ ਨਾਲ 'ਇਖ਼ਲਾਕ' ਦੀ ਖ਼ਾਤਰ ਇਓਂ ਹੱਸਣਾ, ਮੁਸਕਾਉਣਾ ਤੇ ਹੇਂ ਹੇਂ ਕਰਨਾ ਪੈਂਦਾ ਹੈ ਜਿਓਂ ਅਸੀਂ ਓਹਨਾਂ ਨੂੰ ਵੇਖ ਕੇ ਬੜੇ ਖੁਸ਼ ਹੁੰਦੇ ਹਾਂ...ਕੀ ਫ਼ੈਦਾ ਹੈ ਏਹੋ ਜੇਹੇ ਮਜਬੂਰੀ ਇਖ਼ਲਾਕ ਦਾ? ਅੰਦਰੋਂ ਪੈਣ ਕੁੜੱਲਾਂ, ਬਾਹਰੋਂ ਬੰਸੀ ਵਾਲੇ ਨਾਲ ਗੱਲਾਂ... ਬਾਬਾ ਅੰਗਰੇਜ਼ਾਂ ਨੂੰ ਰੂਸੀ ਹਮਲੇ ਦਾ ਐਨਾ ਸਹਿਮ ਨਹੀਂ ਜਿੰਨਾਂ ਸਾਨੂੰ ਮੁਲਾਕਾਤੀਆਂ ਦੇ ਹਮਲੇ ਦਾ ਭੈ ਰਹਿੰਦਾ ਹੈ ... ਕੰਮਾਂ ਕਾਰਾਂ, ਲੇਖਾਂ ਨਜ਼ਮਾਂ ਦੀ ਸਾਰੀ ਉਸਰੀ ਉਸਰਾਈ ਖਿਆਲੀ ਇਮਾਰਤ ਇਕੋ ਬੇਵਕਤ ਮੁਲਾਕਾਤੀ ਦੀ ਇਤਲਾਹ ਦੇ ਗੋਲੇ ਨਾਲ ਢੈਹ ਢੇਰੀ ਹੋ ਜਾਂਦੀ ਹੈ...ਮੁਲਾਕਾਤੀ ਲੋਕ ਖ਼ਬਰੇ ਸਾਨੂੰ ਕਿਓਂ ਬਿਲਕੁਲ ਵੇਹਲਾ ਸਮਝਦੇ ਨੇ? ਕਿ

੧੨੯