ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/198

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਡ ਅਡ ਚੀਜ਼ਾਂ ਹੁੰਦੀਆਂ ਸਨ। ਚਿਤਰੀ ਹੋਈ ਲਕੜੀ ਵਾਲੇ ਸ਼ੀਸ਼ੇ, ਲਕੜ ਦੇ ਲਾਟੂ, ਜਿਨਾਂ ਦੇ ਘੇਰਿਆਂ ਤੇ ਗੂਹੜੇ ਲਾਲ, ਪੀਲੇ ਤੇ ਹਰੇ ਰੰਗ ਉਘੜੇ ਹੁੰਦੇ ਸਨ। ਬਲੌਰ ਦੀਆਂ ਗੋਲੀਆਂ ਤੇ ਖੰਡ ਦੀਆਂ ਲੰਬੀਆਂ ਚੂਸਣੀਆਂ ਜਿਹੜੀਆਂ ਮੋਮੀ ਕਾਗਜ਼ ਵਿਚ ਲਪੇਟੀਆਂ ਹੁੰਦੀਆਂ ਸਨ। ਗਲੀ ਦੇ ਪੁਰਾਣੇ ਮੁੰਡੇ ਕੁੜੀਆਂ ਹੁਣ ਜਵਾਨ ਹੋ ਗਏ ਸਨ ਤੇ ਨਵੇਂ ਆਏ ਹੋਏ ਅਮੀਰ ਘਰਾਣਿਆਂ ਦੇ ਬਾਲ ਬਚੇ ਪੁਰਾਣੀ ਗਗੜੀ ਵਲ ਮੁੰਹ ਵੀ ਨਹੀਂ ਸਨ ਕਰਦੇ। ਕਈ ਵਾਰ ਇਹ ਇਤਫ਼ਾਕ ਹੋਇਆ ਸੀ ਕਿ ਮੈਂ ਦੁਪਹਿਰ ਨੂੰ ਦੁਕਾਨ ਤੋਂ ਵਾਪਸ ਮੁੜਦਾ ਹੋਇਆ, ਗਗੜੀ ਨੂੰ ਗਲੀ ਦੇ ਕਿਸੇ ਥੜ੍ਹੇ ਤੇ ਉਦਾਸ ਬੈਠੀ ਹੋਈ ਨੂੰ ਵੇਖਦਾ ਸਾਂ। ਸ਼ਾਂਤੀ ਦੇ ਘਰ ਵਾਲਾ ਥੜ੍ਹਾ ਨਵੇ ਚੁਰਨ ਵਾਲੇ ਭਾਈ ਦੀ ਮਲਕੀਅਤ ਬਣ ਚੁਕੀ ਸੀ। ਇਹ ਚੁਰਨ ਵਾਲਾ ਭਾਈ ਕੋਈ ਪੂਰਬੀਆਂ ਸੀ ਤੇ ਕਾਲੇ ਰੰਗ ਦੀ ਇਕ ਚੁਸਤ ਅਚਕਣ ਪਾਂਦਾ ਹੁੰਦਾ ਸੀ। ਸਿਰ ਉਤ ਗੁਲਾਲੀ ਰੰਗ ਦੀ ਖਬੀ ਪੱਗ ਬੰਨਦਾ ਸੀ, ਜਿਸ ਦਾ ਲੜ ਇਹ ਹਮੇਸ਼ਾ ਆਪਣੇ ਮੋਢਿਆਂ ਤੇ ਉਲਾਰ ਕੇ ਰਖ਼ਦਾ ਸੀ। ਜਦੋਂ ਮੈਂ ਸ਼ਾਂਤੀ ਦੇ ਥੜ੍ਹੇ ਤੋਂ ਲੰਘ ਕੇ ਆਪਣੇ ਘਰ ਵਲ ਜਾ ਰਿਹਾ ਹੁੰਦਾ ਸਾਂ ਤਾਂ ਰਸਤੇ ਵਿਚ ਕਿਸੇ ਛੋਟ ਬੜੇ ਉਤੇ ਬੈਠੀ ਹੋਈ ਗਗੜੀ ਇਉ ਉਦਾਸ ਅੱਖੀਆਂ ਨਾਲ ਮੇਰੇ ਵਲ ਵੇਖਦੀ ਜਿਵੇਂ ਉਹ ਕਿਸੇ ਪੁਰਾਣੀ ਯਾਦ ਨੂੰ ਤਾਜ਼ਾ ਕਰਨਾ ਚਾਹੁੰਦੀ ਹੋਵ। ਉਸ ਦੀਆਂ ਉਹ ਅੱਖੀਆਂ ਜਿਹੜੀਆਂ ਮੇਰੇ ਬਚਪਨ ਵਿਚ ਬਲੌਰ ਵਾਂਗ ਲਿਸ਼ ਲਿਸ਼ ਕਰਦੀਆਂ ਹੁੰਦੀਆਂ ਸਨ, ਹੁਣ ਇਕ ਮਿਟਿਆਲੇ ਕਚ ਵਿਚ ਵਟ ਚੁਕੀਆਂ ਸਨ ਤੇ ਉਸ ਦਾ ਪੁਰਾਣਾ ਬੇ-ਦਾਗ ਚਿਹਰਾ ਥਾਂ ਥਾਂ ਤੋਂ ਛਾਈਆਂ ਨਾਲ ਭਰਿਆ ਹੋਇਆ ਸੀ।

ਕਈ ਵਾਰ ਇਸਤਰ੍ਹਾਂ ਹੋਇਆ ਸੀ ਕਿ ਗਗੜੀ ਆਪਣੇ ਮੂੰਹ

੨੧੩