ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/204

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਗ ਇਕ ਬੇਚੈਨ ਕੰਬਣੀ ਨਾਲ ਹਿਲੇ ਤੇ ਉਸ ਦੇ ਕੰਬਦੇ ਹੋਏ ਅੰਗਾਂ ਦੀ ਹਰਕਤ ਨੇ ਮਰੇ ਦਿਲ ਵਿਚ ਇਕ ਹਲਕੀ ਪੀੜ ਦੀ ਲਹਿਰ ਦੁੜਾ ਦਿਤੀ। ਜਦੋਂ ਗੁਲਾਮ ਨਬੀ ਨੇ ਆਪਣਾ ਪਾਸਾ ਪਰਤਕੇ ਮੇਰੇ ਵਲ ਦੇਖਣਾ ਸ਼ੁਰੂ ਕੀਤਾ ਤਾਂ ਉਹ ਬਾਰ ਬਾਰ ਆਪਣੀਆਂ ਅਖੀਆਂ ਨੂੰ ਝਮਕ ਰਿਹਾ ਸੀ। ਇਸ ਦੀ ਬੇਚੈਨੀ ਤੋਂ ਇਹ ਤਾਂ ਜ਼ਾਹਿਰ ਸੀ ਕਿ ਉਹ ਨੀਂਦਰ ਤੋਂ ਨਹੀਂ ਉਠਿਆ। ਇਸ ਲਈ ਉਸ ਦਾ ਬਾਰ ਬਾਰ ਅਖੀਆਂ ਨੂੰ ਝਮਕਣਾ ਉਸ ਦੀ ਅਸਚਰਜਤਾ ਦਾ ਸੂਚਕ ਸੀ। ਕੁਝ ਦੇਰ ਪਿਛੋਂ ਉਸ ਦੇ ਸਾਰੇ ਚਿਹਰੇ ਉਤੇ ਇਕ ਲਾਲੀ ਦੌੜ ਗਈ ਜਿਵੇਂ ਉਸ ਨੂੰ ਕਿਸੇ ਮਿਠੀ ਯਾਦ ਨੇ ਇਕ ਹੁਲਾਰ ਜਿਹਾ ਦੇ ਦਿਤਾ ਹੋਵੇ, ਪਰ ਮੇਰੇ ਦੇਖਦਿਆਂ ਦੇਖਦਿਆਂ ਹੀ ਇਹ ਲਾਲੀ ਗਾਚਣੀ ਰੰਗੀ ਪੀਲੱਤਣ ਵਿਚ ਵਟ ਗਈ।

ਗੁਲਾਮ ਨਬੀ ਆਪਣੀਆਂ ਅਰਕਾਂ ਦੇ ਸਹਾਰੇ ਉਠ ਖਲੋਤਾ। ਮੈਂ ਉਸ ਦੇ ਕੋਲ ਬੈਠ ਕੇ ਉਸ ਦਾ ਦੁਖ ਵੰਡਾਣਾ ਚਾਹੁੰਦਾ ਸਾਂ,ਪਰ ਮੈਨੂੰ ਇਸ ਗਲ ਦਾ ਹੀਆ ਨ ਪਿਆ ਕਿ ਮੈਂ ਬਾਜ਼ਾਰ ਵਿਚ ਬੈਠਾਂ, ਅਸੀਂ ਪਤਾ ਨਹੀਂ, ਕਿੰਨ੍ਹੀ ਦੇਰ ਤਕ ਇਕ ਦੂਸਰੇ ਵਲ ਦੇਖਦੇ ਰਹੇ, ਪਰ ਇਹ ਕੋਈ ਇਕ ਦੋ ਪਲ ਲਈ ਹੀ ਹੋਣਾ ਏ, ਕਿਉਂਕਿ ਮੈਂ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਸਾਂ ਕਿ ਕੋਈ ਭੁਲੀ ਹੋਈ ਯਾਦ ਮੇਰੇ ਸਾਰੇ ਸਰੀਰ ਨੂੰ ਮੋਢਿਆਂ ਤੋਂ ਪਕੜ ਕੇ ਹਲਾ ਰਹੀ ਹੈ। ਮੈਂ ਅੰਦਰੋਂ ਉਠਦੇ ਇਕ ਉਮਾਹ ਦੇ ਵਸ ਹੋਕੇ ਆਖਿਆ: ਗੁਲਾਮ ਨਬੀਆ ਮੈਂ ਤਾਂ ਸੁਣਿਆ ਸੀ ਕਿ ਤੂੰ ਖ਼ਾਕਰੋਬਾਂ ਦੇ ਦਰਵਾਜ਼ੇ ਦੁਕਾਨ ਕਰ ਲਈ ਏ, ਪਰ ... ..."

'ਤੂੰ ਕੌਣ ਹੀਰਾ, ਓਏ ਹੀਰਿਆ, ਤੂੰ ਕਿੱਡਾ ਵੱਡਾ ਹੋ ਗਿਆ ਏ, ਇਹ ਤੇਰੀਆਂ ਗਲ੍ਹਾਂ ਤੇ ਤਾਂ ਦਹਾੜੀ ਆਈ ਏ, ਨਾਲੇ ਇਹ

੨੧੯