ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/220

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਨੂੰ ਖ਼ਿਆਲ ਆਇਆ ਕਿ ਕਹਿੰਦੇ ਨੇ ਆਦਮ ਨੇ ਕਣਕ ਮੂੰਹ ਲਾ ਲਈ ਸੀ ਤੇ ਰੱਬ ਨੇ ਉਸ ਨੂੰ ਆਪਣੇ ਬਾਗ਼ ਵਿਚੋਂ ਕੱਢ ਦਿਤੀ ਸੀ। ਹੁਣ ਹਰ ਛਿਮਾਹੀ ਨੂੰ ਇਕ ਇਕ ਸਾਤਾ, ਹਵਾ ਦੀਆਂ ਧੀਆਂ, ਇਹ ਤੀਵੀਂਆਂ, ਕਣਕ ਨਹੀਂ ਸਨ ਖਾਂਦੀਆਂ, ਸ਼ਇਦ ਓਸ ਕਰਮ ਦਾ ਬਦਲਾ ਚੁਕਾਂਦੀਆਂ ਸਨ। ਪਰ ਉਸ ਨੇ ਸੋਚਿਆ, ਉਸ ਨੇ ਤਾਂ ਸਾਰੀ ਉਮਰ ਕੋਈ ਵਰਜਤ ਫਲ ਮੂੰਹ ਨਹੀਂ ਸੀ ਲਾਇਆ, ਉਸ ਨੂੰ ਜ਼ਿੰਦਗੀ ਦੇ ਬਾਗ ਵਿਚੋਂ ਕਿਉਂ ਬਾਹਰ ਕੱਢ ਦਿਤਾ ਗਿਆ। ਸਾਰੀ ਉਮਰ ਦੇ ਜਪ ਤਪ ਨਾਲ ਉਸ ਨੂੰ ਇਕ ਨਫ਼ਰਤ ਆ ਗਈ, ਬਦਲੇ ਦਾ ਇਕ ਭਬਾਕਾ ਜਿਹਾ ਉਸਦੇ ਜਿਸਮ ਵਿਚੋਂ ਉਠਿਆ, ਉਸਦੇ ਸਿਰ ਨੂੰ ਇਕ ਚੱਕਰ ਆਇਆ, ਉਸ ਦਾ ਹੱਥ ਕੰਬਿਆ, ਸਤਵੇਂ ਨਰਾਤੇ ਲਈ ਆਲੂ ਪਾ ਕੇ ਗੁੰਨ੍ਹਿਆਂ ਹੋਇਆ ਸੰਘਾੜਿਆਂ ਦਾ ਆਟਾ ਉਸ ਨੇ ਖੁਰੇ ਤੇ ਸੁਟ ਦਿਤਾ ਤੇ ਕਣਕ ਦੀ ਬੋਰੀ ਵਿਚੋਂ ਸਾਬਤ ਕਣਕ ਦੀ ਮੁਠ ਭਰ ਕੇ ਆਪਣੇ ਮੂੰਹ ਵਿਚ ਤੁੰਨ ਲਈ।

ਚੰਗਾ ਦਿਨ ਚੜ੍ਹੇ ਜਦੋਂ ਸਾਰਿਆਂ ਨੇ ਤੱਕਿਆ, ਉਹ ਰਸੋਈ ਦੇ ਫ਼ਰਸ਼ ਉਤੇ ਬੇਹੋਸ਼ ਪਈ ਹੋਈ ਸੀ।

੨੩੫