ਪੰਨਾ:ਨਵਾਂ ਮਾਸਟਰ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰ

ਦੁਪਹਿਰ ਤਕ ਉਹ ਇੱਕ ਲੰਮੀ ਚੌੜੀ ਵਾਦੀ ਦੇ ਲਾਗੇ ਪਹੁੰਚ ਗਏ। ਰੇਤਲੀ ਖੁਸ਼ਕ ਧਰਤੀ ਉਤੇ ਪੈਰਾਂ ਦੇ ਨਿਸ਼ਾਨ ਲਭਦੇ ਹੋਏ ਅਗੜ ਪਿਛੜ ਪੰਜੇ ਆਦਮੀ ਘੋੜਿਆਂ ਤੇ ਜਾ ਰਹੇ ਸਨ। ਧੁਪ ਤੇਜ਼ ਸੀ। ਇਸ ਲਈ ਕੁਝ ਚਿਰ ਲਈ ਉਹ ਇਕ ਸੁਕੇ ਹੋਏ ਦਰਖਤ ਦੀ ਪਤਲੀ ਛਾਂ ਵਿਚ ਖਲੋ ਗਏ। ਉਨ੍ਹਾਂ ਨੇ ਦੂਰ ਦੂਰ ਤਕ ਵੇਖਿਆ ਸਿਵਾਏ ਸੁਕੇ ਘਾਹ ਦੇ ਤੇ ਕਿਤੇ ਕਿਤੇ ਕਿਸੇ ਇਕ ਅਧੀ ਸੁਕੀ ਝਾੜੀ ਦੇ ਹੋਰ ਕੁਝ ਵੀ ਨਹੀਂ ਸੀ ਦਿਸਦਾ। ਦੂਰ ਦੂਰ ਤਕ ਲਾਲ ਜਿਹੇ ਰੰਗ ਦੀ ਮਿੱਟੀ ਅਤੇ ਪਥਰ ਦਿਸ ਰਹੇ ਸਨ। ਗਰਮੀ ਬਹੁਤ ਸੀ। ਉਹ ਚੁਪ ਚਾਪ ਖੜੇ ਸਨ। ਘੋੜਿਆਂ ਦੇ ਛੇਤੀ ਛੇਤੀ ਸਾਹ ਲੈਣ ਦੀ ਆਵਾਜ਼ ਆ ਰਹੀ ਸੀ। ਹਰ ਇਕ ਦੇ

ਨਵਾਂ ਮਾਸਟਰ

੧੯.