ਪੰਨਾ:ਨਵਾਂ ਮਾਸਟਰ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਨਾਜਾਇਜ਼ ਮੰਨ ਕੇ ਧਨੀਆਂ ਵਿਰੁਧ ਇਕੱਠੇ ਨਹੀਂ ਹੁੰਦੇ। ਅਤੇ ਧਨੀ ਸ਼੍ਰੇਣੀ ਇਹੋ ਚਾਹੁੰਦੀ ਹੈ।

ਸਾਹਿੱਤ ਸਾਹਿੱਤ ਲਈ ਦਾ ਕਬਨ ਨਿਰਮੂਲ ਹੈ। ਸ਼੍ਰੇਣਿਕ ਸਮਾਜ ਵਿਚ ਸਾਹਿੱਤ ਪੂੰਜੀ ਪਤੀਆਂ ਵਾਸਤੇ ਹੈ ਜਾਂ ਆਮ ਲੋਕਾਂ ਵਾਸਤੇ। ਇਕ ਨੇਕ ਨੀਯਤ ਸਾਹਿੱਤਕਾਰ ਨੇ ਇਹ ਨਿਰਣਾ ਕਰਨਾ ਹੈ ਕਿ ਉਹ ਕਿਨ੍ਹਾ ਵਾਸਤੇ ਲਿਖਦਾ ਹੈ। ਲੋਕਾਂ ਵਿਚੋਂ ਆਇਆ ਦਿਆਨਤ ਦਾਰ ਸਾਹਿੱਤਕਾਰ ਲੋਕਾਂ ਵਾਸਤੇ ਹੀ ਲਿਖੇਗਾ।

ਨਵੀਨ ਅਗਾਂਹ ਵਧੂ ਸਾਹਿੱਤ ਪਰਚਾਰ ਸਾਹਿੱਤ ਆਖ ਕੇ ਛੁਟਿਆਇਆ ਨਹੀਂ ਜਾ ਸਕਦਾ। ਸਾਹਿੱਤ ਦੇ ਕਿਸੇ ਵੀ ਰੂਪ ਨੂੰ ਪਰਖਣ ਵਾਸਤੇ ਬਣਤਰ ਜਾਂ ਕਲਾ ਟੈਕਨੀਕ ਦੀ ਕਸਵਟੀ ਤੇ ਲਾਉਣਾ ਪਵੇਗਾ। ਅਗਾਂਹ ਵਧੂ ਸਾਹਿੱਤ ਦੇ ਰੂਪਾਂ ਦੀ ਬਣਤਰ ਸਾਹਿੱਤ ਲਈ ਸਾਹਿੱਤ ਦੇ ਰੂਪਾਂ ਦੀ ਬਣਤਰ ਨਾਲੋਂ ਬਿਲਕੁਲ ਹੀ ਵਖਰੀ ਨਹੀਂ।

ਪਰ ਅਗਾਂਹ ਵਧੂ ਕਹਾਣੀ ਦਾ ਅੰਤ ਸੁਝਾਊ ਨਹੀਂ ਸਗੋਂ ਸਪਸ਼ਟ ਹੁੰਦਾ ਹੈ। ਘਟਨਾ ਵਿਕਾਸ਼ ਵਧ ਤੋਂ ਵਧ ਨਿਆਇ ਸ਼ਾਲੀ ਹੁੰਦਾ ਹੈ। ਬੋਲੀ ਠੇਠ ਆਮ ਲੋਕਾਂ ਦੀ ਵਰਤੀ ਜਾਂਦੀ ਹੈ। ਵਿਸ਼ੇ ਅਤੇ ਪ੍ਰਭਾਵ ਦੀ ਇਕਾਗਰਤਾ ਦੇ ਅਸਰ ਪਾਊ ਗੁਣਾਂ ਤੋਂ ਇਕ ਲੋਕ ਸਾਹਿੱਤਕਾਰ ਚੰਗੀ ਤਰ੍ਹਾਂ ਜਾਣੂੰ ਹੁੰਦਾ ਹੈ। ਇਸ ਕਹਾਣੀ ਦਾ ਸਭ ਤੋਂ ਵਡਾ ਗੁਣ ਇਹ ਹੈ ਕਿ ਇਹ ਜਨਤਕ ਸਮਾਜ ਦੇ ਜਿਸ ਪਾਤਰ ਸਬੰਧੀ ਲਿਖੀ ਜਾਂਦੀ, ਉਹ ਇਸ ਨੂੰ ਪੜ੍ਹ ਕੇ ਆਪਣੀ ਆਖ ਕੇ ਇਸ ਵਿਚੋਂ ਕੁਝ ਸਿਖ ਸਕਦਾ ਹੈ।

ਅਗਾਂਹ ਵਧੂ ਕਹਾਣੀ ਦੇ ਉਪ੍ਰੋਕਤ ਗੁਣ ਕੇਵਲ-ਸਾਹਿੱਤ-

੧੦.