ਪੰਨਾ:ਨਵਾਂ ਮਾਸਟਰ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਸਤੇ-ਰਚੀ ਕਹਾਣੀ ਵਿਚੋਂ ਲਭਣੇ ਕਠਨ ਹਨ। ਦੋਹਾਂ ਦੇ ਫ਼ਰਕ ਦਾ ਕਾਰਨ ਦੋਹਾਂ ਦੇ ਵਸਤੂ ਭੇਦ ਵਿਚ ਹੈ। ਕਹਾਣੀ ਦੇ ਸਰੀਰ ਦੇ ਵਸਤੂ ਅਤੇ ਰੂਪ ਦਾ ਸਬੰਧ ਹਡ ਅਤੇ ਮਾਸ ਵਾਲਾ ਹੈ। ਵਸਤੂ ਕਹਾਣੀ ਨੂੰ ਲੋੜੀਂਦਾ ਦਾ ਰੂਪ ਦੇਂਦਾ ਹੈ।

ਨਵੀਨ ਅਗਾਂਹ ਵਧੂ ਸਾਹਿੱਤਕਾਰ ਕਹਾਣੀ ਦਾ ਵਸਤੂ ਅਪਣੇ ਆਲੇ ਦੁਆਲੇ ਚੋਂ ਲਭਦਾ ਹੈ। ਸਮਾਜਵਾਦੀ ਸੂਝ ਦੀ ਸਹਾਇਤਾ ਨਾਲ ਉਹ ਇਸ ਵਸਤੂ ਨੂੰ ਮਾਂਜ ਧੋ ਕੇ ਪੇਸ਼ ਕਰਦਾ ਹੈ। ਜੀਵਨ ਤਜਰਬਾ ਆਪੋ ਆਪਣੇ ਜੀਵਨ ਖੇਤਰ ਦਾ ਹੋਣ ਕਰਕੇ ਵਿਸ਼ੇ ਵਖ ਵਖ ਹੋ ਸਕਦੇ ਹਨ, ਪਰ ਉਹ ਇਕੋ ਇਕ ਪੜਾ ਸ਼੍ਰੇਣੀ ਰਹਿਤ ਸਮਾਜ ਵਲ ਵਧ ਰਹੇ ਹੁੰਦੇ ਹਨ।

ਇਸ ਪੁਸਤਕ ਦੀਆਂ ਬਹੁਤੀਆਂ ਕਹਾਣੀਆਂ ਵੀ ਮੇਰਾ ਆਪਣਾ ਜੀਵਨ ਤਜਰਬਾ ਹਨ। ਮੈਂ ਸਕੂਲਾਂ ਕਾਲਜਾਂ ਵਿਚ ਵਿਦਿਆ ਪੜ੍ਹੀ ਹੈ ਅਤੇ ਪੜ੍ਹਾਉਣ ਦਾ ਵੀ ਤਜਰਬਾ ਹੈ। ਮਾਪੇ ਗਰੀਬ ਹੋਣ ਕਰਕੇ ਮੈਂ ਮਨ ਪਸੰਦ ਵਿਦਿਆ ਪ੍ਰਾਪਤ ਨਹੀਂ ਕਰ ਸਕਿਆ। ਮੇਰੇ ਵਰਗੇ ਲਖਾਂ ਦੀ ਗਿਣਤੀ ਵਿਚ ਹਿੰਦੁਸਤਾਨ ਵਿਚ ਫਿਰਦੇ ਹਨ। ਹਰ ਸਾਲ ਹਜ਼ਾਰਾਂ ਵਿਦਿਆਰਥੀਆਂ ਨੂੰ ਵਿਦਿਆ ਅਧੂਰੀ ਛਡ ਸਕੂਲਾਂ ਕਾਲਜਾਂ ਵਿਚੋਂ ਨਿਕਲਣਾ ਪੈਂਦਾ ਹੈ, ਇਸ ਕਰਕੇ ਨਹੀਂ ਕਿ ਉਹ ਨਲਾਇਕ ਹੁੰਦੇ ਹਨ, ਗਰੀਬੀ ਬੇਵਸ ਕਰ ਦੇਂਦੀ ਹੈ। ਕਰੋੜਾਂ ਦਿਮਾਗ ਵਿਕਸਣ ਤੋਂ ਪਹਿਲਾਂ ਹੀ ਸਿਥਲ ਹੋ ਜਾਂਦੇ ਹਨ, ਇਸ ਸੰਗ੍ਰਹਿ ਵਿਚ 'ਪ੍ਰੇਮਾ ਅਵਾਰਾਗਰਦ' ਉਹਨਾਂ ਦੀ ਪ੍ਰਤੀਨਿਧਤਾ ਕਰਦਾ ਹੈ। ਪਾਠਕ ਉਸ ਦੇ ਸਾਥੀ 'ਜੀਵਨ ਵਿਚ' 'ਮਸ਼ੀਨ ਸ਼ਾਪ' ਅਤੇ 'ਵੈਰੀ' ਵਿਚ ਡੁਸਕਦੇ ਵੇਖਣਗੇ।

੧੧.