ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/188

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੁੱਸਿਆ ਹੈ ਭਗਵਾਨ

77
ਭਗਵੇਂ ਬੀਬੀ ਤੇਰੇ ਕੱਪੜੇ
ਕੋਈ ਕਾਲ਼ੇ ਤੇਰੇ ਕੇਸ
ਪਰ ਜਿਗਰਾ ਤੇਰੇ ਮਾਪਿਆਂ ਦਾ
ਜੀਹਨੇ ਤੋਰੀ ਬਗਾਨੇ ਦੇਸ
78
ਬੁੱਢਿਆ ਦੇ ਬੁੱਢ ਕੰਜਰਾ
ਥਰ ਥਰ ਕੰਬੇ ਦੇਹ
ਜਾਂ ਤੂੰ ਰੱਬਾ ਚੱਕ ਲੈ
ਜਾਂ ਫੇਰ ਜੁਆਨੀ ਦੇਹ
79
ਵੇਲੇ ਨੀ ਅਣਫਲ਼ੀਏ ਵੇਲੇ
ਰਹੀ ਬਣਾਂ ਦੇ ਹੇਠ
ਰੁੱਤ ਆਈ ਬੀਜਣ ਦੀ
ਤੂੰ ਚਲ ਹਮਾਰੇ ਦੇਸ
80
ਡਾਕਰ ਵੀ ਭੋਏਂ ਸੰਘਣੀ
ਕੋਈ ਬੀਜਣ ਵਾਲ਼ਾ ਨਦਾਨ
ਵੇਲ ਵਿਚਾਰੀ ਕੀ ਕਰੇ
ਜਦ ਰੁੱਸਿਆ ਹੈ ਭਗਵਾਨ

182