ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੨੦)

ਪੰਜਾ ਕਰਿ ਬੈਠਿ ਗਇਆ। ਖੁਦਾਇ ਦੀ ਸਿਫਤਿ ਲਗੇ ਕਰਣ। ਤਬ ਜੀ ਰੁਕਨਦੀ ਪੁਛਿਆ, ਆਖਿਓਸੁ ਜੀ ਏਹ ਜੋ ਤੀਸ ਹਰਫ ਪੜਦੇ ਹੈਨਿ, ਕੁਛ ਇਸ ਵਿਚਿ ਭੀ ਹਾਸਲੁ ਥੀਵਦਾ ਹੈ ਕਿ ਨਾਹੀ? ਤਬ ਬਾਬਾ ਬੋਲਿਆ | ਸ੍ਰੀ ਸਤਿਗੁਰ * ਪਸਾਦਿ। ਗੋਸਟ ਮਹਲਾ ੧ ਕਾਜੀ ਰੁਕਨ ਦੀਨ ਕੇ ਪਰਥਾਇ ਹੋਈ। ਰਾਗ ਤਿਲੰਗ ਵਿਚਿ ਮਹਲਾ ੧ ਬਾਬੇ ਕਾ ਬੋਲਣਾ ਹੋਆ। ਸ਼ੇਖ ਰੁਕਨਦੋਂ ਮੱਕੇ ਕ ਕਾਜੀ ਥਾ। ਬਾਬਾ ਬੋਲਅ*:

ਤਬ ਕਾਜੀ ਰੁਕਨਦੀ ਬੋਲਿਆ, “ਜੋ ਨਾਨਕ ਦਰਵੇਸ਼! ਇਹ ਜੋ ਹਿੰਦ ਮੁਸਲਮਾਨ ਬੇਦ ਕਤੇਬ ਪੜਦੇ ਹੈਨਿ,ਸੋ ਸੋ ਖੁਦਾਇ ਪਾਇਨਗੇ,ਕਿ ਨਾ ਪਾਨਿਗ? ਤਬ ਬਾਬਾ ਬੋਲਿਆ ਸਬਦੁ ਰਾਗੁ ਤਿਲੰਗ ਵਿਚ ਮਃ ੧:·

ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ॥ ਟੁਕੁ ਦਮੁ
ਕਰਾਰੀ ਜਉ ਕਰਹੁ ਹਾਜਿਰ ਹਜੂਰ ਖੁਦਾਇ ॥੧॥ ਬੰਦੇ ਖੋਜੁ ਦਿਲ ਹਰ
ਰੋਜ ਨਾ ਫਿਰੁ ਪਰੇਸਾਨੀ ਮਾਹਿ॥ ਇਹ ਜੁ ਦੁਨੀਆ ਸਿਹਰੁ ਮੇਲਾ ਦਸਤ
ਗੀਰੀ ਨਾਹਿ॥ ੧ ॥ ਰਹਾਉ॥ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ
ਬਕਾਹਿ ॥ ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥
੪ ੨ ॥ ਅਸਮਾਨ ਮ੍ਹਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥ ਕਰਿ
ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦ ॥ ੩ ॥ ਅਲਾਹ ਪਾਕੰ
ਪਾਕ ਹੈ ਸਕ ਕਰਉ ਜੇ ਦੂਸਰ ਹੋਇ॥ ਕਬੀਰ ਕਰਮੁ ਕਰੀਮ ਕਾ ਉਹੁ
ਕਰੈ ਜਾਨੈ ਸੋਇ ॥੪॥੧॥

ਤਬ ਕਾਜੀ ਰੁਕਨਹੀਂ ਆਖਿਆ ਜੋ 'ਜੀ ਏਹੁ ਭੀ ਨਾਹੀਂ ਪੜਦੇ, ਅਤੇ ਬਦਅਮਲ ਕਮਾਂਵਦੇ ਹੈਨਿ। ਕਦੇ ਰੋਜਾ ਨਿਮਾਜ ਭੀ ਨਾਹੀਂ ਕਰਦੇ ਅਤੇ ਸ਼ਰਾਬ ਪੀਂਦੇ ਹੈਨਿ, ਭੰਗ ਬੋਜਾ ਪੀਦੇ ਹੈਨਿ, ਇਨਾਂ ਦਾ ਰੋਜ ਕਿਆਮਤ ਕਉ ਕਿਆ ਹਵਾਲੁ ਹੋਵੈਗਾ? ਤਬ ਬਾਬਾ ਬੋਲਿਆ:- ਮਹਲਾ ੧॥

+ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ਲੇਖਾ ਰਬ ਮੰਗਸੀਆ ਬੈਠਾ

ਕਢਿ ਵਹੀ॥ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ।ਅਜਰਾਈਲੁ


*ਇਥੋਂ ਅਗੇ ਅੰਤ ਕਾ ੫ ਵਾਲੀ ਸੀਹਰਫੀ ਹੈ ਜੋ ਸ੍ਰੀ ਗੁਰੂ ਗੰਥ ਸਾਹਿਬ ਜੀ ਵਿਚ ਨਹੀਂ ਹੈ, ਅਰ ਨਾ ਇਹ ਅਸਲ ਹੈ, ਕਿਉਂਕਿ ਰੁਕਨਦੀਨ ਨਾਲ ਗੱਲ ਬਾਤ ਪੰਜਾਬੀ ਵਿਚ ਨਹੀਂ ਹੋਈ, ਓਹ ਫਾਰਸੀ ਯਾ ਅਰਬੀ ਵਿਚ ਸੀ। | ਇਹ ਸਬਦ ਭਗਤ ਕਬੀਰ ਜੀ ਦਾ ਹੈ, ਲਿਖਾਰੀ ਨੇ ਭੁੱਲ ਕੇ ਅਸਲ ਪੋਥੀ, ਵਿਚ “ਮਹਲਾ ੧ ਲਿਖਿਆ ਹੈ।

ਇਥੇ 'ਤਲਬਾਂ ਪਉਸਨ ਆਕੀਆਂ ਵਾਲਾ ਸਲੋਕ ਹੈ, ਜਿਸ ਦਾ ਦਰੁਸਤ ਪਾਠ ਅਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਏਥੇ ਦਿਤਾ ਹੈ।