ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੨੬)

ਬਾਬਾ ਮਾਇਆ ਰਚਨਾ ਧੋਹੁ॥ ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ॥੧॥ਰਹਾਉ॥ਜੀਵਣ ਮਰਣਾ ਜਾਇਕੈ ਏਥੈ ਖਾਜੈ ਕਾਲਿ॥ ਜਿਥੈ ਬਹਿ ਸਮਝਾਈਐ ਤਿਥੈ ਕੋਇ ਨ ਚਲਿਓ ਨਾਲਿ॥ ਰੋਵਣੁ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ॥੨॥ਸਭੁਕੋ ਆਖੈ ਬਹੁਤੁ ਬਹੁਤੁ ਘਟਿ ਨ ਆਖੈ ਕੋਇ॥ ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ॥ ਸਾਚਾ ਸਾਹਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ॥੩॥ ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥੪॥੩॥

੫੫. ਮਖਦੂਮ ਬਹਾਵਦੀ ਦਾ ਚਲਾਣਾ.

ਤਬ ਇਕ ਦਿਨ ਪਰਮੇਸਰ ਕੀ ਆਗਿਆ ਹੋਈ ਜੋ ਮਖਦੂਮ ਬਹਾਵਦੀ ਮੁਲਤਾਨ ਕਾ ਪੀਰੁ ਮਸੀਤ ਕਉ ਆਇਆ ਥਾ, ਈਦਗਾਹ ਕੇ ਦਿਨਿ, ਮੁਰੀਦ ਲੋਕ ਬਹੁਤੁ ਨਾਲਿ ਆਏ ਥੇ ਨਮਾਜ ਗੁਜਾਰਣਿ। ਤਦਹੁ ਮਖਦੂਮ ਬਹਾਵਦੀ ਕੀ ' ਅਖੀ ਭਰਿ ਆਈਆ ਅੰਝੂ, ਲਗਾ ਬੈਰਾਗੁ ਕਰਣਿ। ਤਬ ਮੁਰੀਦਾਂ ਪੁਛਿਆ ਜੋ ਜੀਵੈ ਪੀਰ ਸਲਾਮਤਿ! ਸੁ ਤੁਸੀ ਜੋ ਰੋਏ, ਸੋ ਕਿਉਂ ਰੋਏ? ਤਬ ਮਖਦੂਮ ਬਹਾਵਦੀ ਆਖਿਆ, 'ਏ ਬੰਦਓ ਖੁਦਾਇ ਕਿਓ! ਇਹ ਬਾਤਿ ਕਹਣੇ ਕੀ ਨਾਂਹੀ।ਤਾਂ ਮੁਰੀਦਾਂ ਆਖਿਆ, 'ਜੀਵੈ ਪੀਰ ਸਲਾਮਤ ਮਿਹਰ ਕਰਕੇ ਆਖੀਐ। ਤਬ ਮਖਦੂਮ ਬਹਾਵਦੀ ਆਖਿਆ ਏ ਯਾਰੋ! ਅਜ ਤੇ ਈਮਾਨੁ ਕਿਸੇ ਕਾ ਠਉੜ ਰਹੈਗਾ ਨਾਂਹੀ, ਸਭ ਬੇਈਮਾਨ ਹੋ ਜਾਵਨਿਗੇ। ਤਬ ਮੁਰੀਦਾ ਕਹਿਆ, ਜੀਵੈ ਪੀਰ ਸਲਾਮਤ! ਮਿਹਰ ਕਰਿਕੈ ਦਸੀਐ'। ਤਬ ਮਖਮ ਬਹਾਵਦੀ ਆਖਿਆ ਯਾਰੋ! ਇਕ ਹਿੰਦੂ ਜਬ ਭਿਸਤ ਕਉ ਆਵੈ। ਤਬ ਭਿਸਤ ਵਿਚ ਉਜਾਲਾ ਹੋਵੇਗਾ। ਤਬ ਜਿਤਨੇ ਸਿਆਣੇ ਥੇ, ਤਿਤਨਿਆਂ ਕਾ ਇਮਾਨ ਠਉੜ ਨ ਰਹਿਆ, ਤਾਂ ਲਗੈ ਆਖਣਿ ਜੀਵੈ ਪੀਰ ਸਲਾਮਤਿ! ਜੋ ਪੜੇ ਲੋਕ ਆਖਦੇ ਹਨ, ਜੋ ਹਿੰਦੁ ਕਉ ਭਿਸਤੁ ਲਿਖਿਆ ਨਾਹੀ, ਅਤੇ ਤੁਸਾਂ ਇਉਂ ਆਖਿਆ ਹੈ ਸੋ ਕਿਉ ਕਰਿ ਜਾਣੀਐ। ਤਬ ਮਖਦੂਮ ਬਹਾਵਦੀ ਆਖਿਆ 'ਜੋ ਤੁਸਾਂ ਵਿਚ ਕੋਈ ਭਲਾ ਪੜਿਆ ਸਿਆਣਾ ਹੋਵੈ ਸੋ ਲੈ ਆਵਹੁ। ਤਬ ਉਨਾਂ ਇਕੁ ਇਲਮਵਾਨ ਹਾਜਰੁ ਕੀਤਾ, ਤਬ ਮਖਦੂਮ ਬਹਾਵਦੀ ਇਕੁ ਸਲੋਕੁ ਲਿਖਿ ਦਿਤਾ:

ਜੋ ਅਸਾ ਲਦਣੁ ਲਦਿਆ ਅਸਾਡੀ ਕਰ ਕਾਇ॥

ਅਤੇ ਮੁਹੋ ਆਖਿਓਸੁ, ਜੋ “ਨਾਨਕ ਨਾਉਂ ਹੈ ਸੁ ਦਰਵੇਸ ਕਾ, ਤਲਵੰਡੀ**ਹੁਣ ਸੀ ਗੁਰੂ ਨਾਨਕ ਦੇਵ ਜੀ ਕਰਤਾਰ ਪੁਰ ਰਹਿੰਦੇ ਹਨ,ਜਦੋਂ ਗੁਰੂ ਨਾਨਕ ਜੀ ਬਾਲ ਅਵਸਥਾ ਜਾਂ ਚੜ੍ਹਦੀ ਜਾਨੀ ਵਿਚ ਸਨ ਤਦ ਤਲਵੰਡੀ ਰਹਿੰਦੇ ਸਨ।