ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੩੨)

ਸਾਤ ਸਮੁੰਦ ਸਮਾਵਾ।ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ॥
ਨਾਨਕ ਮਾਘਿ ਮਹਾਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ॥੧੫॥
ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ ॥ ਅਨਦਿਨੁ ਰਹਸੁ ਭਇਆ
ਆਪੁ ਗਵਾਇਆ।ਮਨਮੋਹੁ ਚੁਕਾਇਆ ਜਾ ਤਿਸੁ ਭਾਇਆ ਕਰਿ ਕਿਰਪਾ
ਘਰਿ ਆਓ॥ ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ॥ਹਾਰ
ਡੋਰ ਰਸ ਪਾਟ ਪਟੰਬਰ ਪਿਰਿ ਲੋੜੀ ਸੀਗਾਰੀ॥ ਨਾਨਕ ਮੇਲਿ ਲਈ ਗੁਰਿ
ਅਪਣੈ ਘਰਿ ਵਰੁ ਪਾਇਆ ਨਾਰੀ॥ ੧੬॥ ਬੇਦ ਸਮਾਹ ਰੁਤੀ ਥਿਤੀ ਵਾਰ
ਭਲੇ ॥ ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ॥ ਪ੍ਰਭ ਮਿਲੇ ਪਿਆਰੇ
ਕਾਰਜ ਸਾਰੇ ਕਰਤਾ ਸਭ ਬਿਧਿ ਜਾਣੈ॥ਜਿਨਿ ਸੀਗਾਰੀ ਤਿਸਹਿ ਪਿਆਰੀ
ਮੇਲੁ ਭਇਆ ਰੰਗੁ ਮਾਣੈ ॥ ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ
ਗੁਰਮੁਖਿ ਮਸਤਕਿ ਭਾਗੋ ॥ ਨਾਨਕ ਅਹਿਨਿਸਿ ਰਾਵੈ ਪ੍ਰੀਤਮੁ ਹਰਿ ਵਰੁ
ਥਿਰੁ ਸੋਹਾਗੋ ॥ ੧੭ ॥੧॥

ਤਿਤੁ ਮਹਲਿ ਜੋ ਸਬਦੁ ਹੋਆ, ਸੋ ਪੋਥੀ ਜੁਬਾਨਿ ਗੁਰੂ ਅੰਗਦ ਜੋਗ* ਮਿਲੀ। ਤਦਹੁ ਪੁੜਾਂ ਆਖਿਆ "ਅਸਾਡਾ ਕਿਆ ਹਵਾਲ ਹੋਵੇਗਾ?* ਤਬ ਗੁਰੂ ਬੋਲਿਆ ਬਚਨੁ*, ਆਖਿਆ ਜੋ “ਬੇਟਾ! ਗੁਰੂਕਿਆਂ ਕੁਤਿਆਂ ਨੂੰ ਭੀ ਕਮੀ ਨਾਂਹੀ, ਰੋਟੀਆਂ ਕਪੜੇ ਬਹੁਤੁ ਹੋਵਨਿਗੇ, ਅਤੇ ਗੁਰੂ ਗੁਰੂ ਜਪਹੁਗੇ ਤਾਂ ਜਨਮੁ ਸਵਰੇਗਾ। ਤਬ ਹਿੰਦੂ ਮੁਸਲਮਾਨ ਨਾਉ ਧਰੀਕ ਲਗੇ ਆਖਣਿ। ਮੁਸਲਮਾਨ ਲਗੇ ਆਖਣਿ ਅਸੀ ਬਹਿਗੇ। ਅਤੇ ਹਿੰਦੁ ਲਾਗੇ ਆਖਣਿ ਜੋ ਅਸੀ ਜਹਾਂਗੇ। ਤਬ ਬਾਬੇ ਆਖਿਆ “ਜੋ ਤੁਸੀ ਦੁਹਾਂ ਵਲੀ ਫੁਲ ਰਖਹੁ, ਦਾਹਣੀ ਵਲ ਹਿੰਦੂਆਂ ਕੇ ਰਖਹੁ, ਅਤੇ ਬਾਵੀ ਵਲਿ ਮੁਸਲਮਾਨਾਂ ਕੇ ਰਖਹੁ, ਜਿਸਦੇ ਭਲਕੇ ਹਰੇ ਰਹਿਨਿਗੈ, ਜੇ ਹਿੰਦੁਆ ਕੇ ਹਰੇ ਰਹਨਿ ਤਾਂ ਜਾਹਿੰਗੇ ਅਤੇ ਜੋ ਮੁਸਲਮਾਨਾਂ ਤੇ ਹਰੇ ਰਹਨਿਗੇ ਤਾਂ ਬਹਿੰਗੇ। ਤਬ ਬਾਬੈ ਸੰਗਤਿ ਨੂੰ ਹੁਕਮ ਕੀਤਾ, ਕੀਰਤਨੁ ਪੜਹੁ ਤਬ · ਸੰਗਤਿ ਲਗੀ ਕੀਰਤਨੁ ਪੜਣਿ॥੧॥ ਰਾਗ ਗਉੜੀ ਪੂਰਬੀ ਮਹਲਾ ੧॥

ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧॥

੧ਓ ਸਤਿਗੁਰਪ੍ਰਸਾਦਿ॥

ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ॥ ਤਿਤੁ ਘਰਿ ਗਾਵਹੁ
ਸੋਹਿਲਾ ਸਿਵਰਿਹੁ ਸਿਰਜਣਹਾਰੋ॥੧॥ ਤੁਮ ਗਾਵਹੁ ਮੇਰੇ ਨਿਰਭਉ ਕਾ
ਸੋਹਿਲਾ॥ ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ॥੧॥ ਰਹਾਉ॥


*ਵਲੈਤ ਵਾਲੇ ਨੁਸਖੇ ਵਿਚ ਏਥੇ ਅੱਖਰ ਮਿਟੇ ਹੋਣ ਕਰ ਕੇ ਇਸ਼ ਥਾਵੇਂ ਦੋ ਦੋ ' ਚਾਰ ਚਾਰ ਅੱਖਰ ਖ਼ਾਲਸਾ ਕਾਲਜ ਵਾਲੇ ਨੁਸਖੇ ਤੋਂ ਪਾਏ ਗਏ ਹਨ । ਯਥਾ . ਤਰਤੀਬ ਵਾਰ ੧ਗਦ ਜੋਗ । ੨, ਹੱਵਾਲ ਹੋਵੇਗਾ । ੩. ਬਚਨ ਆਖਿ