ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/186

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਖੰਨੀ ਰੋਟੀ

ਦੋ ਦੋ ਜਣੀਆਂ

123

ਹਾੜ੍ਹ ਹੜ੍ਹੇ ਸਾਵਣ ਝੜੀ

ਇਕ ਬਰਖਾ ਭਾਦੋਂ ਕਰੇ
ਥੋੜ੍ਹਾ ਬਹੁਤ ਅੱਸੂ ਪੜੇ

ਹਾੜੀ ਸਾਉਣੀ ਪਾਰ ਪੜੇ

124

ਸਾਵਣ ਗਿਆ ਸੁੱਕਾ

ਤੇ ਭਾਦੋਂ ਕੀਤੀ ਦਇਆ
ਸੋਨੇ ਦਾ ਘੜਾਉਂਦੀ ਸੀ

ਰੁਪੈ ਦਾ ਵੀ ਗਿਆ

125

ਸਿਆਲ ਸੋਨਾ

ਹਾੜ੍ਹ ਚਾਂਦੀ

ਸੌਣ ਭਾਦੋਂ ਤਾਂਬਾ

126

ਹਾੜ੍ਹ ਨਾ ਵਾਹੀਆਂ, ਸਾਵਣ ਨਾ ਵੱਸਿਆ
ਬਚਪਨ ਨਾ ਸਿੱਖਿਆ, ਤਿੰਨੇ ਗੱਲਾਂ ਖੋਟੀਆਂ

127

ਚਤਰ ਲੋੜੇ ਬੋਲਣਾ

ਮੂਰਖ ਚਾਹੀਏ ਚੁੱਪ
ਸਾਵਣ ਚਾਹੀਏ ਮੇਘਲਾ

ਹਾੜ੍ਹੀ ਚਾਹੀਏ ਧੁੱਪ

128

ਡੂਮਾਂ ਭਲਾ ਜੋ ਬੋਲਣਾ

ਨੂਹਾਂ ਭਲੀ ਜੋ ਚੁੱਪ
ਸਾਵਣ ਭਲਾ ਜੋ ਬਰਸਣਾ

ਜੇਠ ਭਲੇਰੀ ਧੁੱਪ

129

ਧੁੱਪ ਚੰਗੇਰੀ ਅੱਸੂ ਕੱਤੇ
ਜਿਊਂ ਸਾਵਣ ਮੀਂਹ ਚੰਗੇਰਾ

130

184/ਮਹਿਕ ਪੰਜਾਬ ਦੀ