ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/187

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸਾਉਣ ਮਹੀਨੇ ਬਰਖਾ ਲੱਗੀ

ਕਮਾਦੀ ਉੱਚੀ ਹੋ-ਹੋ ਫੱਬੀ

131

ਭਾਦੋਂ ਮੀਂਹ ਨਾ ਪਿਆ
ਤੇਲਾ ਲੱਗ ਕਮਾਦੀ ਗਿਆ

132

ਅੱਸੂ ਜਿੱਤੇ
ਅੱਸੂ ਹਾਰੇ

133

ਅੱਸੂ ਵੱਸੇ
ਹਾੜ੍ਹੀ ਸਾਉਣੀ ਦੀ ਨੀਂਹ ਲਾਏ

134

ਕੱਤਕ ਕਿਣਿਆਂ
ਸੌ ਦਿਨ ਗਿਣਿਆਂ

135

ਜੇ ਵੱਸੇ ਪੋਹ ਮਾਹੀਂ
ਕੌਣ ਆਖੇ ਜੰਮੀਂ ਨਾਹੀਂ

136

ਬਰਸੇ ਮਾਘ
ਸਰਸੇ ਭਾਗ

137

ਪੋਹ ਵਰ੍ਹੇ ਖਾਤੇ ਭਰੇ
ਮਾਘ ਵਰ੍ਹੇ ਕੋਠੀ ਭਰੇ

138

ਵੱਸੇ ਮਾਂਹ
ਤੇ ਰੱਜ-ਰੱਜ ਖਾਹ

139

ਵੱਸੇ ਮਾਂਹ
ਤੇ ਬੂਟੇ-ਬੂਟ ਕਾਂਹ

140

ਬਰਸੇ ਗਾ ਮਾਘ

ਲੱਗੇ ਗੀ ਝੜੀ
ਪੈਸੇ ਦਾ ਅਨਾਜ

185/ਮਹਿਕ ਪੰਜਾਬ ਦੀ