ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/289

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

222
ਨੱਕ ਦੀ ਜੜ ਪਟਲੀ
ਪਾ ਕੇ ਲੌਂਗ ਬਗਾਨਾ
223
ਪਤਲੀ ਨਾਰ ਦਾ ਗਹਿਣਾ
ਲੌਂਗ ਤਵੀਤੜੀਆਂ
224
ਲੌਂਗ ਤੇਰੀਆਂ ਮੁੱਛਾਂ ਦੇ ਵਿੱਚ ਰੁਲਿਆ
ਟੋਲ ਕੇ ਫੜਾ ਦੇ ਮਿੱਤਰਾ
225
ਲੌਂਗ ਮੰਗਦੀ ਬੁਰਜੀਆਂ ਵਾਲਾ
ਨੱਕ ਤੇਰਾ ਹੈ ਨੀ ਪੱਠੀਏ
226
ਡੁੱਬ ਜਾਣ ਘਰਾਂ ਦੀਆਂ ਗਰਜ਼ਾਂ
ਲੌਂਗ ਕਰਾਉਣਾ ਸੀ
227
ਲੋਟਣ
ਜੇ ਰਸ ਗੋਰੀਆਂ ਗੱਲ੍ਹਾਂ ਦਾ ਲੈਣਾ
ਲੋਟਣ ਬਣ ਮਿੱਤਰਾ
228
ਲੋਟਣ ਮਿੱਤਰਾਂ ਦੇ
ਨਾਉਂ ਬੱਜਦਾ ਬੋਬੀਏ ਤੇਰਾ
229
ਨੱਤੀਆਂ
ਆਹ ਲੈ ਨੱਤੀਆਂ ਕਰਾ ਲੈ ਪਿੱਪਲ ਪੱਤੀਆਂ
ਕਿਸੇ ਅੱਗੇ ਗਲ ਨਾ ਕਰੀਂ
230
ਨੱਤੀਆਂ ਕਰਾਈਆਂ ਰਹਿ ਗਈਆਂ
ਦਿਨ ਚੜ੍ਹਦੇ ਨੂੰ ਜੰਮਪੀ ਤਾਰੋ
231
ਝੁਮਕੇ
ਨਿਮ ਨਾਲ ਝੂਟਦੀਏ
ਤੇਰੇ ਝੁਮਕੇ ਲੈਣ ਹੁਲਾਰੇ

287/ਮਹਿਕ ਪੰਜਾਬ ਦੀ