ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/325

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋ ਗਿਆ ਤੇ ਮੈਨੂੰ ਨੀਂਦ ਆ ਗਈ।"

ਇਹ ਕਹਿ ਕੇ ਜੱਟ ਮਚਲਾ ਜਿਹਾ ਬਣ ਕੇ ਬਹਿ ਗਿਆ। ਅਜੇ ਜੱਟ ਨੇ ਆਪਣਾ ਸੁਪਨਾ ਸੁਣਾਇਆ ਹੀ ਸੀ ਮੌਲਵੀ ਅਤੇ ਪੰਡਤ ਨੇ ਕਾਹਲੀ ਨਾਲ ਖੀਰ ਵਾਲੇ ਭਾਂਡੇ ਦਾ ਢੱਕਣ ਚੁੱਕਿਆ, ਭਾਂਡੇ ਵਿੱਚੋਂ ਖੀਰ ਗਾਇਬ ਸੀ। ਦੋਵੇਂ ਇੱਕ ਦੂਜੇ ਦੇ ਮੂੰਹ ਵੱਲ ਵੇਖੀ ਜਾਣ ਤੇ ਆਖੀ ਜਾਣ, "ਵਾਹ ਓਏ ਮਚਲਿਆ ਜੱਟਾ, ਤੂੰ ਖੂਬ ਸੁਪਨਾ ਸੁਣਾਇਆ, ਨਾਲੇ ਖੀਰ ਖਾ ਗਿਐਂ, ਨਾਲੇ ਸੁਪਨਾ ਸੁਣਾ ਗਿਐਂ .....।"

323/ਮਹਿਕ ਪੰਜਾਬ ਦੀ