ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/190

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

150.
ਵਸ ਨਹੀਂ ਸਜਨੋਂ ਵਸ ਨਹੀਂ
ਥੋਨੂੰ ਲੈਂਦੀ ਰੱਖ
ਥੋਨੂੰ ਪਾਵਾਂ ਸ਼ੀਰਨੀ
ਥੋਡੇ ਬਲਦਾਂ ਨੂੰ ਪਾਵਾਂ ਕੱਖ

151.
ਆਉਂਦੇ ਜਾਨੀ ਇਉਂ ਆਏ
ਜਿਵੇਂ ਸਰਹੋਂ ਦਾ ਖਿੜਿਆ ਖੇਤ
ਜਾਂਦੇ ਜਾਨੀ ਇਉਂ ਗਏ
ਜਿਵੇਂ ਉੜੇ ਟਿੱਬਿਆਂ ਦੀ ਰੇਤ

152.
ਬੰਨਾ ਬੰਨੀ ਲੈ ਚੱਲਿਆ
ਕੁੜਮ ਜੀ ਲੈ ਗਏ ਦਾਤ
ਜਾਨੀ ਪਿੱਛੇ ਪਏ ਫਿਰਨ
ਕੋਈ ਨਾ ਪੁੱਛੇ ਬਾਤ

153.
ਕੋਠੇ ਉੱਤੇ ਕੋਠੜੀ
ਹੇਠ ਤਪੇ ਤੰਦੂਰ
ਗਿਣ ਗਿਣ ਲਾਵਾਂ ਰੋਟੀਆਂ
ਖਾਣ ਵਾਲ਼ੇ ਜਾਣਗੇ ਦੂਰ

154.
ਟੁਰ ਚੱਲੇ ਸਾਜਨ ਟੁਰ ਚੱਲੇ
ਵੇਖ ਮਾਰ ਕੇ ਝਾਤ
ਸੂਰਜ ਘਰ ਨੂੰ ਉਠ ਚਲਿਆ
ਚੜ੍ਹੀ ਆਉਂਦੀ ਰਾਤ
.

ਮਹਿੰਦੀ ਸ਼ਗਨਾਂ ਦੀ/194