ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/177

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੱਖਿਆ। "ਮੈਂ ਇੱਕ ਸਮਝੌਤੇ ਦੀ ਨਕਲ ਲੱਭ ਰਿਹਾ ਹਾਂ।" ਉਸਨੇ ਕਿਹਾ, "ਜਿਹੜੀ ਕਿ ਅਦਾਰੇ ਦੇ ਪ੍ਰਤਿਨਿਧੀ ਅਨੁਸਾਰ ਤੇਰੇ ਕੋਲ ਹੋਣੀ ਚਾਹੀਦੀ ਹੈ। ਕੀ ਤੂੰ ਉਸਨੂੰ ਲੱਭਣ ਵਿੱਚ ਮੇਰੀ ਮਦਦ ਨਹੀਂ ਕਰੇਂਗਾ?" ਕੇ. ਨੇ ਕਦਮ ਅੱਗੇ ਵਧਾਇਆ, ਪਰ ਡਿਪਟੀ ਮੈਨੇਜਰ ਉਸਨੂੰ ਕਹਿਣ ਲੱਗਾ, "ਧੰਨਵਾਦ, ਮੈਂ ਉਸਨੂੰ ਲੱਭ ਲਿਆ ਹੈ।" ਅਤੇ ਦਸਤਾਵੇਜ਼ਾਂ ਦੇ ਇੱਕ ਵੱਡੇ ਪੁਲੰਦੇ ਨਾਲ ਆਪਣੇ ਕਮਰੇ ਵਿੱਚ ਵਾਪਸ ਚਲਾ ਗਿਆ, ਜਿਸ ਵਿੱਚ ਸਮਝੌਤੇ ਦੀ ਨਕਲ ਹੀ ਨਹੀਂ ਪਰ ਕੁੱਝ ਹੋਰ ਚੀਜ਼ਾਂ ਵੀ ਸਨ।

"ਇਸ ਵੇਲੇ, ਮੈਂ ਉਸਦਾ ਮੁਕਾਬਲਾ ਨਹੀਂ ਕਰ ਸਕਦਾ, ਕੇ. ਨੇ ਆਪਣੇ-ਆਪ ਨੂੰ ਕਿਹਾ, "ਪਰ ਜਦੋਂ ਮੇਰੇ ਨਿੱਜੀ ਮਸਲੇ ਹੱਲ ਹੋ ਗਏ, ਤਾਂ ਉਹ ਇਸਨੂੰ ਮਹਿਸੂਸ ਕਰਨ ਵਾਲਾ ਪਹਿਲਾ ਆਦਮੀ ਹੋਵੇਗਾ, ਉਹ ਵੀ ਦਰਦਨਾਕ ਤਰੀਕੇ ਨਾਲ।" ਇਸ ਵਿਚਾਰ ਨਾਲ ਉਸਨੂੰ ਕੁੱਝ ਸ਼ਾਂਤੀ ਮਿਲੀ, ਕੇ. ਨੇ ਕਲਰਕ ਨੂੰ ਹਿਦਾਇਤ ਦਿੱਤੀ, ਜਿਹੜਾ ਕਿ ਕੁੱਝ ਸਮੇਂ ਲਈ ਬੂਹੇ ਨੂੰ ਫੜ੍ਹਕੇ ਖੜ੍ਹਾ ਸੀ, ਜਿਹੜਾ ਲਾਂਘੇ ਵਿੱਚ ਖੁੱਲ੍ਹਦਾ ਸੀ। ਉਹ ਇਸ ਕਰਕੇ ਉੱਥੇ ਖੜ੍ਹਾ ਸੀ ਕਿਉਂਕਿ ਉਸਨੇ ਮੈਨੇਜਰ ਨੂੰ ਦੱਸਣਾ ਸੀ ਕਿ ਉਹ ਕੰਮ ਦੇ ਸਿਲਸਿਲੇ ਵਿੱਚ ਬਾਹਰ ਗਿਆ ਹੋਇਆ ਸੀ, ਇਸ ਪਿੱਛੋਂ ਉਹ ਬੈਂਕ ਤੋਂ ਬਾਹਰ ਚਲਾ ਗਿਆ, ਇਸ ਨਾਲ ਉਹ ਬਹੁਤ ਖੁਸ਼ ਹੋਇਆ ਕਿਉਂਕਿ ਉਹ ਪੂਰਾ ਸਮਾਂ ਆਪਣੇ ਕੰਮਾਂ ਵਿੱਚ ਲਾ ਸਕਦਾ ਸੀ।

ਉਹ ਚਿੱਤਰਕਾਰ ਦੀ ਤਲਾਸ਼ ਵਿੱਚ ਨਿਕਲਿਆ, ਜਿਹੜਾ ਕਿ ਕਸਬੇ ਦੇ ਦੂਜੇ ਸਿਰੇ ਵਿੱਚ ਰਹਿੰਦਾ ਸੀ ਜਿੱਥੇ ਅਦਾਲਤ ਦੇ ਦਫ਼ਤਰ ਮੌਜੂਦ ਸਨ। ਇਹ ਹੋਰ ਵੀ ਪੱਛੜਿਆ ਇਲਾਕਾ ਸੀ, ਘਰ ਹਨੇਰੇ ਭਰੇ ਸਨ, ਪਗਡੰਡੀਆਂ ਧੂੜ ਨਾਲ ਭਰੀਆਂ ਹੋਈਆਂ ਸਨ ਜਿਹੜੀ ਕਿ ਹੌਲ਼ੀ-ਹੌਲ਼ੀ ਪਿਘਲ ਰਹੀ ਬਰਫ਼ ਦੇ ਆਲੇ-ਦੁਆਲੇ ਚੱਕਰ ਕੱਟ ਰਹੀ ਸੀ। ਉਸ ਬਿਲਡਿੰਗ ਵਿੱਚ ਜਿੱਥੇ ਚਿੱਤਰਕਾਰ ਰਹਿੰਦਾ ਸੀ, ਇੱਕ ਵੱਡੇ ਪ੍ਰਵੇਸ਼-ਦੁਆਰ ਦਾ ਸਿਰਫ਼ ਇੱਕ ਬੂਹਾ ਖੁੱਲ੍ਹਾ ਸੀ, ਪਰ ਦੂਜੀਆਂ ਬਿਲਡਿੰਗਾਂ ਵਿੱਚ ਕੰਧਾਂ ਦੇ ਹੇਠਲੇ ਪਾਸੇ ਮੋਰੀ ਕੀਤੀ ਹੋਈ ਸਨ ਜਿਸ ਵਿੱਚੋਂ, ਜਿਵੇਂ ਹੀ ਕੇ. ਪਹੁੰਚਿਆ, ਇੱਕ ਵਿਰੋਧਕ ਪੀਲਾ ਤਰਲ ਭਾਫ਼ ਛੱਡ ਰਹੇ ਭੋਜਨ-ਘਰ ਵਿੱਚੋਂ ਨਿਕਲਿਆ, ਅਤੇ ਇਸ ਤੋਂ ਪਹਿਲਾਂ ਇੱਕ ਚੂਹਾ ਭੱਜ ਕੇ ਨਾਲ ਦੀ ਨਹਿਰ ਵਿੱਚ ਵੜ ਗਿਆ। ਪੌੜੀ ਦੇ ਹੇਠਲੇ ਪਾਸੇ ਇੱਕ ਛੋਟੀ ਬੱਚਾ ਢਿੱਡ ਦੇ ਭਾਰ ਹੇਠਾਂ ਪਿਆ ਰੋ ਰਿਹਾ ਸੀ, ਪਰ ਇਸਨੂੰ ਪਲੰਬਰ ਦੀ ਵਰਕਸ਼ਾਪ ਦੀ ਬੋਲਾ ਕਰ ਦੇਣੀ ਆਵਾਜ਼ ਵਿੱਚ ਬੜੀ ਮੁਸ਼ਕਿਲ ਨਾਲ ਸੁਣਿਆ ਜਾ ਸਕਦਾ ਸੀ ਜਿਹੜੀ ਕਿ ਪ੍ਰਵੇਸ਼-

183 ॥ ਮੁਕੱਦਮਾ