ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/176

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਹੁਤ ਦੇਰ ਇੰਤਜ਼ਾਰ ਕੀਤਾ ਹੈ।"

"ਅਸੀਂ ਗੱਲਬਾਤ ਕਰ ਲਈ ਹੈ," ਕੇ. ਨੇ ਕਿਹਾ। ਪਰ ਉਹ ਸੱਜਣ ਹੁਣ ਅੱਕ ਗਏ ਸਨ ਅਤੇ ਉਹ ਕੇ. ਦੇ ਦੁਆਲੇ ਇੱਕਠੇ ਹੋ ਗਏ ਅਤੇ ਉਹ ਕਹਿਣ ਲੱਗੇ ਕਿ ਉਹ ਏਨੀ ਦੇਰ ਘੰਟਿਆਂ-ਬੱਧੀ ਉਡੀਕ ਨਾ ਕਰਦੇ ਜੇ ਉਹਨਾਂ ਦਾ ਕਾਰੋਬਾਰ ਜ਼ਰੂਰੀ ਨਾ ਹੁੰਦਾ ਅਤੇ ਉਹਨਾਂ ਨੂੰ ਇਸ ਬਾਰੇ ਵਿਸਤਾਰ ਵਿੱਚ ਅਤੇ ਇੱਕਲਿਆਂ ਵਿਚਾਰ ਕਰਨੀ ਜ਼ਰੂਰੀ ਹੈ। ਡਿਪਟੀ ਮੈਨੇਜਰ ਨੇ ਉਹਨਾਂ ਨੂੰ ਸੁਣਦਾ ਰਿਹਾ ਅਤੇ ਉਸਨੇ ਕੇ. ਦੇ ਵੱਲ ਵੀ ਵੇਖਿਆ, ਜਿਹੜਾ ਕਿ ਆਪਣੇ ਹੈਟ ਨੂੰ ਹੱਥ ਵਿੱਚ ਫੜ੍ਹਕੇ ਖੜ੍ਹਾ ਸੀ ਅਤੇ ਉਸ ਉੱਪਰੋਂ ਧੂੜ ਝਾੜ ਰਿਹਾ ਸੀ, ਅਤੇ ਫ਼ਿਰ ਉਸਨੇ ਕਿਹਾ, "ਸੱਜਣੋ, ਇਸਦਾ ਬਹੁਤ ਆਸਾਨ ਹੱਲ ਹੈ। ਜੇ ਤੁਸੀਂ ਇਹ ਮੇਰੇ ਨਾਲ ਕਰ ਸਕਦੇ ਹੋਂ, ਆਪਣੇ ਸਾਥੀ ਦੀ ਜਗਾ 'ਤੇ ਮੈਂ ਤੁਹਾਡੇ ਵਿਚਾਰ ਨਾਲ ਕਰ ਸਕਦਾ ਹਾਂ। ਅਤੇ ਤੁਹਾਡੇ ਮਸਲੇ ਬੇਸ਼ੱਕ ਹੁਣੇ ਹੀ ਵਿਚਾਰੇ ਜਾਣਗੇ। ਅਸੀਂ ਵੀ ਤੁਹਾਡੇ ਵਾਂਗ ਕਾਰੋਬਾਰੀ ਹਾਂ, ਅਤੇ ਸਾਨੂੰ ਤੁਹਾਡੇ ਸਮੇਂ ਦੀ ਕੀਮਤ ਦਾ ਪਤਾ ਹੈ। ਕੀ ਤੁਸੀਂ ਮੇਰੇ ਕਮਰੇ ਵਿੱਚ ਆਓਂਗੇ?" ਅਤੇ ਉਸਨੇ ਬੂਹਾ ਖੋਲ੍ਹਿਆ ਜਿਹੜਾ ਕਿ ਉਸਦੇ ਆਪਣੇ ਬਾਹਰਲੇ ਦਫ਼ਤਰ ਦਾ ਕਮਰਾ ਸੀ।

ਡਿਪਟੀ ਮੈਨੇਜਰ ਨੇ ਕਿੰਨੇ ਸੁਚੱਜੇ ਢੰਗ ਨਾਲ ਇਹ ਕੰਮ ਆਪਣੇ ਹੱਥਾਂ ਵਿੱਚ ਲੈ ਲਿਆ ਸੀ, ਜਿਸਨੂੰ ਕਿ ਕੇ. ਨੂੰ ਹੁਣ ਕਰਨਾ ਹੀ ਪੈਣਾ ਸੀ! ਪਰ ਕੀ ਕੇ. ਦਾ ਹਾਰ ਨਾ ਮੰਨਣਾ ਬਹੁਤ ਜ਼ਰੂਰੀ ਸੀ? ਜਦੋਂ ਕਿ ਉਹ ਸ਼ੰਕਾ ਨਾਲ ਭਰਿਆ ਸੀ ਅਤੇ, ਉਸਨੂੰ ਮੰਨਣਾ ਪੈਣਾ ਹੈ, ਕਿ ਇੱਕ ਅਣਜਾਣੇ ਚਿੱਤਰਕਾਰ ਨੂੰ ਸਿਰਫ਼ ਨਾਉਮੀਦੀ ਨਾਲ ਮਿਲਣ ਲਈ ਉਹ ਆਪਣੇ ਮਾਣ-ਸਨਮਾਨ ਨੂੰ ਬਹੁਤ ਨੁਕਸਾਨ ਪਹੁੰਚਾਅ ਰਿਹਾ ਸੀ। ਇਹ ਸ਼ਾਇਦ ਬਹੁਤ ਹੀ ਚੰਗਾ ਹੁੰਦਾ ਕਿ ਉਹ ਆਪਣੇ ਸਰਦੀਆਂ ਵਾਲਾ ਕੋਟ ਲਾਹ ਕੇ ਉਹਨਾਂ ਵਿੱਚੋਂ ਘੱਟੋ-ਘੱਟ ਦੋ ਸੱਜਣਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰਦਾ ਜਿਹੜੇ ਕਿ ਅਗਲੇ ਬੂਹੇ 'ਤੇ ਫ਼ਿਰ ਉਡੀਕ ਕਰ ਰਹੇ ਹੋਣਗੇ। ਕੇ. ਸ਼ਾਇਦ ਇਹ ਕੋਸ਼ਿਸ਼ ਵੀ ਕਰਦਾ ਪਰ ਉਸੇ ਸਮੇਂ ਉਸਨੇ ਆਪਣੀ ਕਿਤਾਬਾਂ ਵਾਲੀ ਅਲਮਾਰੀ ਵਿੱਚ ਡਿਪਟੀ ਮੈਨੇਜਰ ਨੂੰ ਕੁੱਝ ਲੱਭਦਿਆਂ ਵੇਖਿਆ ਜਿਵੇਂ ਕਿ ਇਹ ਅਲਮਾਰੀ ਉਸਦੀ ਆਪਣੀ ਹੋਵੇ। ਜਿਵੇਂ ਹੀ ਕੇ. ਕੁੱਝ ਉਤੇਜਨਾ ਵਿੱਚ ਖਿੜਕੀ ਕੋਲ ਆਇਆ, ਉਸਨੇ ਕਿਹਾ, "ਆਹ, ਤੂੰ ਅਜੇ ਤੱਕ ਗਿਆ ਨਹੀਂ।" ਉਹ ਕੇ. ਵੱਲ ਮੁੜਿਆ। ਉਸਦਾ ਚਿਹਰੇ ਦੀਆਂ ਝੁਰੜੀਆਂ ਉਸਦੀ ਉਮਰ ਦੀ ਬਜਾਏ ਉਸਦੀ ਦ੍ਰਿੜਤਾ ਨੂੰ ਪੇਸ਼ ਕਰ ਰਹੀਆਂ ਸਨ ਅਤੇ ਇਹ ਕਹਿ ਕੇ ਉਸਨੇ ਆਪਣੀ ਖੋਜ ਨੂੰ ਜਾਰੀ

182 ॥ ​ਮੁਕੱਦਮਾ