ਪੰਨਾ:ਵਲੈਤ ਵਾਲੀ ਜਨਮ ਸਾਖੀ.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਛੇ ਹੋਹੀ॥੩॥ ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ॥ ਨਾਨਕ ਰੁਤਿ ਸੁਹਾਵੀ ਸਾਈ॥ ਵਿਣੁ ਨਾਵੈ ਰੁਤਿ ਕੇਹੀ॥੪॥੧॥ ਤਬਿ ਫਿਰਿ ਆਸਾ ਦੇਸ ਕਉ ਆਇਆ॥ ਆਗੈ ਸੇਖੁ ਫਰੀਦੁ ਥਾ॥ ਜੰਗਲ ਵਚਿ ਬੈਠਾ॥ ਤਬਿ ਉਥੇ ਬਾਬਾ ਭੀ ਆਇਆ॥ ਤਬ ਸੇਖੁ ਫਰੀਦੁ ਬੋਲਿਆ॥ ਅਲਹ ਅਲਾ ਦਰਵੇਸ॥ ਤਬਿ ਗੁਰੂ ਬਾਬੇ ਜਬਾਬੁ ਦਿਤਾ॥ ਅਵਾਜੁ ਅਲਹ ਫਰੀਦ ਜ਼ੁਹਦੀ॥ ਹਮੇਸ ਆਉ ਸੇਖ ਫਰੀਦ ਜੁਹਦੀ ਅਲਹ ਅਲਹ॥ ਤਬ ਦਸਤ ਪਜਾ ਲੇਕਰ ਬਹਿ ਗਇਆ॥ਤਬ ਸੇਖੁ ਫਰੀਦੁ ਬਾਬੇ ਦਾ ਰੂਪੁ ਦੇਖਿ ਕਰਿ ਬੋਲਿਆ॥ ਗੋਸਟਿ ਕੀਤੀ ਆਸੁ॥ ਸੇਖ ਫਰੀਦ ਬਾਬੇ ਨੂੰ ਪੁਛਿਆ॥ ਆਖਿਓਸੁ ਅਕੇ ਤਾ ਲੋੜੁ ਮੁਕਦਮੀ ਅਕੈ ਤਾ ਅਲਹੁ ਲੋੜੁ॥ ਦੁਹੁ ਬੇੜੀ ਨਾ ਲਤ ਧਰੂ ਮਾਤੁ ਵਞਹੁ ਵਖਰੁ ਬੌੜਿ॥ ਤਬਿ ਗੁਰੂ ਬਾਬੇ ਜਬਾਬੁ ਦਿਤਾ॥

153