ਅਨੁਵਾਦ:ਇੱਕ ਅਜੀਬ ਕਹਾਣੀ

ਵਿਕੀਸਰੋਤ ਤੋਂ
ਇੱਕ ਅਜੀਬ ਕਹਾਣੀ
ਓ ਹੈਨਰੀ, ਅਨੁਵਾਦਕ ਚਰਨ ਗਿੱਲ
ਅਵਾਜ਼: Jagseer S Sidhu (ਮਦਦ | ਡਾਊਨਲੋਡ)
ਅੰਗਰੇਜ਼ੀ ਕਹਾਣੀ - A Strange Story

ਔਸਟਿਨ ਸ਼ਹਿਰ ਦੇ ਉੱਤਰ ਵਿੱਚ ਇੱਕ ਇਮਾਨਦਾਰ ਟੱਬਰ ਰਹਿੰਦਾ ਸੀ। ਇਹ ਟੱਬਰ ਦੇ ਜਾਨ ਸਮੋਦਰਜ਼, ਉਸ ਦੀ ਪਤਨੀ ਅਤੇ ਪੰਜ ਸਾਲਾ ਧੀ ਅਤੇ ਉਸ ਦੇ ਮਾਪੇ, ਇੱਕ ਵਿਸ਼ੇਸ਼ ਮਰਦਮਸ਼ੁਮਾਰੀ ਅਨੁਸਾਰ ਸ਼ਹਿਰ ਦੀ ਆਬਾਦੀ ਵਿੱਚ ਛੇ ਜਣੇ ਬਣਦੇ ਸਨ, ਜਦ ਕਿ ਅਸਲ ਗਿਣਤੀ ਤਿੰਨ ਸੀ।

ਇੱਕ ਰਾਤ ਭੋਜਨ ਖਾਣ ਦੇ ਬਾਅਦ ਉਨ੍ਹਾਂ ਦੀ ਧੀ ਦੇ ਢਿੱਡ ਵਿੱਚ ਮਰੋੜ ਉੱਠੀ। ਜਾਨ ਸਮੋਦਰਜ਼ ਜਲਦੀ ਨਾਲ ਦਵਾਈ ਲੈਣ ਲਈ ਸ਼ਹਿਰ ਚਲਾ ਗਿਆ।

ਐਪਰ ਉਹ ਕਦੇ ਵਾਪਸ ਨਾ ਆਇਆ।

ਬੱਚੀ ਠੀਕ ਹੋ ਗਈ। ਵਕਤ ਬੀਤਦਾ ਗਿਆ ਅਤੇ ਬੱਚੀ ਜਵਾਨ ਹੋ ਗਈ।

ਬੱਚੀ ਦੀ ਮਾਂ ਪਤੀ ਦੀ ਗੁੰਮਸ਼ੁਦਗੀ ਉੱਤੇ ਬਹੁਤ ਦੁਖੀ ਰਹੀ ਫਿਰ ਲੱਗਪੱਗ ਤਿੰਨ ਮਹੀਨੇ ਦੇ ਅੰਦਰ ਅੰਦਰ ਉਸ ਨੇ ਨਵਾਂ ਵਿਆਹ ਕਰਵਾ ਲਿਆ ਅਤੇ ਰਹਾਇਸ਼ ਬਦਲ ਕੇ ਸਾਨ ਅਨਟੋਨੀਓ ਕਰ ਲਈ। ਕੁੜੀ ਦਾ ਵੀ ਵਿਆਹ ਹੋ ਗਿਆ ਅਤੇ ਕੁੱਝ ਅਰਸੇ ਬਾਅਦ ਉਸ ਦੀ ਵੀ ਪੰਜ ਸਾਲਾ ਧੀ ਸੀ।

ਉਹ ਹੁਣ ਵੀ ਉਸੇ ਮਕਾਨ ਵਿੱਚ ਰਹਿੰਦੀ ਸੀ ਜਿੱਥੋਂ ਇਸ ਦਾ ਬਾਪ ਇੱਕ ਰਾਤ ਦਵਾਈ ਲਿਆਉਣ ਲਈ ਸ਼ਹਿਰ ਗਿਆ ਸੀ ਅਤੇ ਫਿਰ ਕਦੇ ਵਾਪਸ ਨਹੀਂ ਆਇਆ। ਇੱਕ ਰਾਤ ਬੱਚੀ ਦੇ ਢਿੱਡ ਵਿੱਚ ਭਿਅੰਕਰ ਮਰੋੜ ਉੱਠੀ। ਬੜਾ ਅਜੀਬ ਇਤਫ਼ਾਕ ਸੀ ਕਿ ਇਹ ਰਾਤ ਉਸ ਦੇ ਨਾਨੇ ਸਮੋਦਰਜ਼ ਦੀ ਗੁੰਮਸ਼ੁਦਗੀ ਦੀ ਵੀ ਵਰ੍ਹੇਗੰਢ ਸੀ।

“ਮੈਂ ਸ਼ਹਿਰ ਜਾ ਕੇ ਇਸ ਵਾਸਤੇ ਦਵਾਈ ਲਿਆਂਦਾ ਹਾਂ,” ਕੁੜੀ ਦੇ ਪਤੀ ਜਾਨ ਸਮਿਥ ਨੇ ਕਿਹਾ।

“ਨਹੀਂ, ਨਹੀਂ, ਮੇਰੇ ਜਾਨ।” ਕੁੜੀ ਰੋਣ ਲੱਗੀ। “ਤੁਸੀਂ ਵੀ ਘਰ ਵਾਪਸ ਆਣਾ ਭੁੱਲ ਜਾਓਗੇ ਅਤੇ ਹਮੇਸ਼ਾ ਲਈ ਗ਼ਾਇਬ ਹੋ ਜਾਓਗੇ।”

ਜਾਨ ਸਮਿਥ ਨਹੀਂ ਗਿਆ ਅਤੇ ਦੋਨੋਂ ਪਤੀ ਪਤਨੀ ਆਪਣੀ ਧੀ ਪੈਸੀ ਦੇ ਸਿਰਹਾਣੇ ਬੈਠੇ ਰਹੇ।

ਕੁੱਝ ਦੇਰ ਦੇ ਬਾਅਦ ਬੱਚੀ ਦੀ ਹਾਲਤ ਵਿਗੜਨ ਲੱਗੀ। ਜਾਨ ਸਮਿਥ ਨੇ ਦੋਬਾਰਾ ਦਵਾਈ ਲਈ ਜਾਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਪਤਨੀ ਨੇ ਨਹੀਂ ਜਾਣ ਦਿੱਤਾ। ਅਚਾਨਕ ਦਰਵਾਜ਼ਾ ਖੁੱਲ੍ਹਿਆ ਅਤੇ ਕਮਰ ਝੁਕਾਈ ਇੱਕ ਸਫੈਦ ਵਾਲਾਂ ਵਾਲਾ ਬੁੱਢਾ ਆਦਮੀ ਕਮਰੇ ਵਿੱਚ ਦਾਖ਼ਲ ਹੋਇਆ।

“ਨਾਨੂੰ, ਆ ਗਏ।” ਪੈਸੀ ਨੇ ਕਿਹਾ। ਉਸ ਨੇ ਜਾਨ ਸਮੋਦਰਜ਼ ਨੂੰ ਸਭ ਤੋਂ ਪਹਿਲਾਂ ਸਿਆਣਿਆ ਸੀ।

ਜਾਨ ਸਮੋਦਰਜ਼ ਨੇ ਆਪਣੀ ਜੇਬ ਵਿੱਚੋਂ ਦਵਾਈ ਦੀ ਸ਼ੀਸ਼ੀ ਕੱਢੀ ਅਤੇ ਚੱਮਚ ਭਰ ਕੇ ਪੈਸੀ ਨੂੰ ਦੇ ਦਿੱਤੀ। ਉਸ ਦੀ ਤਬੀਅਤ ਫ਼ੌਰਨ ਠੀਕ ਹੋ ਗਈ।

‘ਮੈਨੂੰ ਥੋੜ੍ਹੀ ਦੇਰ ਹੋ ਗਈ।” ਜਾਨ ਸਮੋਦਰਜ਼ ਨੇ ਕਿਹਾ। "ਮੈਂ ਟਰਾਮ ਦਾ ਇੰਤਜ਼ਾਰ ਕਰ ਰਿਹਾ ਸੀ।