ਅੰਧੇਰੇ ਵਿਚ/ਸੁਮੱਤਿ
ਸੁਮੱਤਿ
੧.
ਰਾਮ ਲਾਲ ਉਮਰੋਂ ਤਾਂ ਛੋਟਾ ਸੀ, ਪਰ ਸੁਭਾ ਦਾ ਬੜਾ ਭੈੜਾ ਸੀ। ਪਿੰਡ ਵਾਲੇ ਉਸ ਪਾਸੋਂ ਡਰਦੇ ਹੀ ਰਹਿੰਦੇ ਸਨ। ਕਦੋਂ, ਕਿਸ ਪਾਸਿਓਂ ਤੇ ਜਿੱਦਾਂ ਉਹਨਾਂ ਤੇ ਕੋਈ ਬਿੱਜ ਪੈ ਜਾਣੀ ਹੈ, ਇਹ ਉਹ ਨਹੀਂ ਸਨ ਜਾਣ ਸਕਦੇ ਰਾਮ ਲਾਲ ਦੇ ਮਤੇਏ ਭਰਾ ਨੂੰ ਵੀ ਠੰਡੇ ਸੁਭਾ ਦਾ ਨਹੀਂ ਸੀ ਕਿਹਾ ਜਾ ਸਕਦਾ, ਹਾਂ ਐਨਾ ਜ਼ਰੂਰ ਸੀ ਕਿ ਉਹ ਥੋੜੇ ਜਹੇ ਕਸੂਰ ਤੋਂ ਵੱਡੀ ਸਜਾ ਨਹੀਂ ਸੀ ਦਿੰਦਾ। ਉਹ ਪਿੰਡ ਦੇ ਜ਼ਿਮੀਂਦਾਰ ਕੋਲ ਕੰਮ ਕਰਦਾ ਤੇ ਨਾਲ ਹੀ ਆਪਣੀ ਜਾਇਦਾਦ ਤੇ ਜ਼ਮੀਨ ਦੀ ਵੀ ਰਾਖੀ ਚੋਖੀ ਰਖਦਾ ਸੀ। ਗੁਜ਼ਾਰਾ ਚੰਗਾ ਚਲਦਾ ਸੀ। ਖੂਹ ਬਾਗ, ਦਸ ਵਿਘੇ ਜ਼ਮੀਨ ਤੋਂ ਪੰਜ ਸਤ ਘਰ ਕੰਮੀਆਂ ਤੇ ਮੁਜਾਰਿਆਂ ਦੇ ਉਹਦੇ ਹੱਥਾਂ ਥਲੇ ਸਨ। ਕੁਝ ਨਕਦ ਰੁਪਿਆ ਵੀ ਉਹਦੇ ਪਾਸ ਸੀ। ਸ਼ਾਮ ਲਾਲ ਦੀ ਨਵੀਂ ਵਹੁਟੀ 'ਨਰਾਇਣੀ' ਜਦ ਪਹਿਲੇ ਫੇਰੇ ਈ ਘਰ ਆਈ ਤਾਂ ਓਦੋਂ ਹੀ ਰਾਮ ਦੀ ਰੰਡੀ ਮਾਂ ਅਗਲੇ ਜਹਾਨ ਨੂੰ ਤੁਰ ਪਈ। ਇਹ ਗੱਲ ਤੇਰਾਂ ਚੌਦਾਂ ਸਾਲਾਂ ਦੀ ਹੈ। ਮਰਨ ਵੇਲੇ ਉਹ ਆਪਣਾ ਸਾਰਾ ਘਰ ਬਾਹਰ ਤੇ ਢਾਈ ਸਾਲਾਂ ਦੇ ਦੁੱਧ ਪੀਂਦੇ ਬੱਚੇ ਰਾਮ ਨੂੰ ਆਪਣੀ ਤੇਰਾਂ ਚੌਦਾਂ ਸਾਲਾਂ ਦੀ ਨਵੀਂ ਨੋਂਹ ਨਰਾਇਣੀ ਨੂੰ ਸੌਂਪ ਗਈ।
ਇਸ ਸਾਲ ਬੜੇ ਜ਼ੋਰ ਦੀ ਤਪਾਲੀ ਪਈ ਹੋਈ ਸੀ। ਨਰਾਇਣੀ ਨੂੰ ਵੀ ਮਾਮੇ ਨੇ ਪਿਆਰ ਦੇ ਦਿਤਾ। ਤਿੰਨਾਂ ਚਹੁੰ ਪਿੰਡਾਂ ਵਿਚੋਂ ਇਕ ਨੀਲਮਣਿ ਹੀ ਡਾਕਟਰ ਸਨ, ਉਹ ਭੀ ਕਚਘਰੜ, ਇਹਨਾਂ ਪੂਰਾ ਇਮਤਿਹਾਨ ਵੀ ਨਹੀਂ ਸੀ ਪਾਸ ਕੀਤਾ। ਇਸ ਵੇਲੇ ਇਹਨਾਂ ਦੀ ਫੀਸ ਇਕ ਰੁਪਏ ਦੇ ਥਾਂ ਦੋ ਰੁਪਏ ਹੋ ਗਈ ਸੀ। ਕੁਨੈਨ ਦੀਆਂ ਪੁੜੀਆਂ ਵਿਚ ਮਿਲਾਵਟ ਹੋਣ ਲਗ ਪਈ ਸੀ। ਇਹੋ ਵਜ੍ਹਾ ਸੀ ਕਿ ਸੱਤਾਂ ਦਿਨਾਂ ਪਿੱਛੋਂ ਵੀ ਨਰਾਇਣੀ ਦਾ ਬੁਖਾਰ ਨਹੀਂ ਸੀ ਟੁਟਾ ਸ਼ਾਮ ਲਾਲ ਨੂੰ ਫਿਕਰ ਪੈ ਗਿਆ।
ਘਰ ਦੀ ਨੌਕਰਿਆਣੀ, ਨ੍ਰਿਤ ਕਾਲੀ ਜੋ ਡਾਕਟਰ ਨੂੰ ਸਦਣ ਗਈ ਸੀ, ਖਾਲੀ ਮੁੜ ਆਈ। ਕਹਿਣ ਲੱਗੀ, ਅੱਜ ਡਾਕਟਰ ਸਾਹਿਬ ਕਿਸੇ ਹੋਰ ਪਿੰਡ ਚੌਹਾਂ ਰੁਪਇਆਂ ਤੇ ਬੀਮਾਰ ਵੇਖਣ ਜਾਣਗੇ। ਉਹ ਦੋ ਰੁਪਏ ਫੀਸ ਦੇਣ ਵਾਲਿਆਂ ਦੇ ਨਹੀਂ ਆ ਸਕਦੇ।
ਸ਼ਾਮ ਲਾਲ ਨੂੰ ਗੁਸਾ ਆ ਗਿਆ, ਬੋਲਿਆ, ਭੈੜੇ ਨੂੰ ਅਸੀਂ ਵੀ ਚਾਰ ਹੀ ਦੇ ਦਿੰਦੇ। ਰੁਪਇਆ ਕੋਈ ਜਾਨ ਨਾਲੋਂ ਚੰਗਾ ਹੈ? ਜਾਹ ਚੰਡਾਲ ਨੂੰ ਸਦ ਲਿਆ। ਕਿੱਡਾ ਬੇਤਰਸ ਹੈ!
ਨਰਾਇਣੀ ਅੰਦਰ ਪਈ ਨੇ ਇਹ ਸਭ ਕੁਝ ਸੁਣ ਲਿਆ। ਘਰਕਦੀ ਹੋਈ ਮੱਠੀ ਜਹੀ ਅਵਾਜ਼ ਵਿਚ ਕਹਿਣ ਲੱਗੀ, ਮੇਰੀ ਗੱਲ ਸੁਣੋ। ਜੇ ਡਾਕਟਰ ਨਹੀਂ ਆਉਂਦਾ ਤਾਂ ਨਾ ਸਹੀ, ਕੱਲ ਆ ਜਾਵੇਗਾ। ਇਕ ਦਿਨ ਵਿਚ ਕੋਈ ਆਖਰ ਨਹੀਂ ਆ ਜਾਂਦੀ।
ਰਾਮ ਲਾਲ ਜੋ ਅੰਮਰੂਦ ਦੇ ਬੂਟੇ ਥੱਲੇ ਬੈਠਾ ਚਿੱੜੀਆਂ ਵਾਸਤੇ ਪਿੰਜਰਾ ਬਣਾ ਰਿਹਾ ਸੀ, ਉਠਕੇ ਆਇਆ ਤੇ ਕਹਿਣ ਲੱਗਾ, ਤੂੰ ਰਹਿਣ ਦਿਹ ਨ੍ਰਿਤਕਾਲੀ ਮੈਂ ਆਪ ਜਾਂਦਾ ਹਾਂ।
ਦੇਉਰ ਦੀ ਅਵਾਜ਼ ਸੁਣ ਕੇ ਨਰਾਇਣੀ ਘਬਰਾਕੇ ਉਠ ਬੈਠੀ, ਕਹਿਣ ਲੱਗੀ, ਰੱਬ ਦੇ ਵਾਸਤੇ ਇਹਨੂੰ ਨ ਘੱਲੋ, ਰਾਮ ਲਾਲ ਤੈਨੂੰ ਮੇਰੀ ਸੌਂਹ ਨਾ ਜਾਹ!
ਰਾਮ ਬਿਨਾਂ ਸਣੇ ਦੇ ਚਲਿਆ ਗਿਆ! ਉਹਦਾ ਪੰਜਾਂ ਸਾਲਾਂ ਦਾ ਭਤੀਜਾ ਜੋ ਹੁਣ ਤਕ ਪਿੰਜਰਾ ਬਣਾਉਣ ਵਾਲੀਆਂ ਤੀਲਾਂ ਹੱਥ ਵਿਚ ਲਈ ਬੈਠਾ ਸੀ, ਕਹਿਣ ਲੱਗਾ, ਚਾਚਾ ਪਿੰਜਰਾ ਨਹੀਂ ਬਣਾਉਗੇ ?
ਫੇਰ ਬਣਾ ਲਵਾਂਗੇ, ਇਹ ਆਖ ਕੇ ਰਾਮ ਚਲਿਆ ਗਿਆ।
ਨਰਾਇਣੀ ਨੇ ਫੇਰ ਕਿਹਾ, 'ਤੁਸਾਂ ਉਹਨੂੰ ਕਿਉਂ ਜਾਣ ਦਿਤਾ ਹੈ। ਪਤਾ ਨਹੀਂ ਉਹ ਕੀ ਕੁਪੱਤ ਖਿਲਾਰ ਆਵੇ'
ਸ਼ਾਮ ਲਾਲ ਪਹਿਲਾਂ ਹੀ ਗੁੱਸੇ ਨਾਲ ਲੋਹੇ ਲਾਖਾ ਹੋ ਰਿਹਾ ਸੀ, ਹੋਰ ਭਬਕ ਪਿਆ, ਮੈਂ ਕੀ ਆਖਾਂ ਤੂੰ ਵੀ ਤਾਂ ਰੋਕ ਰਹੀ ਏਂ, ਉਹ ਤੇਰੇ ਆਖੇ ਵੀ ਤਾਂ ਨਹੀਂ ਲੱਗਾ ?
ਬਾਹੋਂ ਕਿਉਂ ਨਹੀਂ ਫੜ ਲਿਆ! ਇਸ ਕੁਪੱਤਖਾਨੇ ਕਰਕੇ ਤਾਂ ਵਿਚੇ ਵਿਚ ਸੜਦੀ ਜਾ ਰਹੀ ਹਾਂ ਜੇ ਜਾਨ ਹੀ ਨਿਕਲ ਜਾਏ ਤਾਂ ਚੰਗਾ ਨ ਹੋ ਜਾਵੇ ? ਨ੍ਰਿਤੋ ਜਾਹ ਬੱਚੀ ਖਲੋਤੀ ਖਰਲੇ ਵਿਚ ਰੱਖੀ ਹੋਈ ਜੇ ਤਾਂ ਨਾਲ ਲੈ ਜਾਓ, ਇਹ ਸ਼ਤਾਨ ਦੀ ਟੂਟੀ ਜੋ ਆਖ ਗਿਆ ਹੈ ਜਰੂਰ ਕਰਕੇ ਛੱਡੇਗਾ।
ਡਾਕਟਰ ਨੇ ਹੱਥੋਂ ਕੰਡਾ ਰੱਖਦੇ ਹੋਏ ਨੇ ਕਿਹਾ, ਮੈਂ ਹੁਣੇ ਹੀ ਠਾਣੇ ਜਾ ਕੇ ਰਪੋਟ ਲਿਖਵਾਨਾ ਹਾਂ ਤੁਸੀਂ ਸਾਰੇ ਗੁਆਹ ਬਣੇ ਰਹਿਣਾ।
ਜਿਹੜਾ ਬੁੱਢਾ ਪਹਿਲਾਂ ਸਮਝਾ ਰਿਹਾ ਸੀ, ਉਹੋ ਹੀ ਬੋਲਿਆ, ਗੁਆਹ! ਕੌਣ ਗੁਆਹੀ ਦੇਵੇਗਾ? ਕੁਨੈਨ ਖਾ ਖਾ ਮੇਰੇ ਤਾਂ ਕੰਨ ਸ਼ਾਂ ਸ਼ਾਂ ਕਰ ਰਹੇ ਹਨ। ਰਾਮ ਬਾਬੂ ਕੀ ਆਖ ਗਏ ਹਨ, ਇਹ ਤਾਂ ਸੁਣਿਆਂ ਈ ਨਹੀਂ। ਪੁਲਸ ਵਾਲੇ ਕੀ ਕਰਨਗੇ? ਵੇਖਣ ਨੂੰ ਤਾਂ ਉਹ ਛੋਟਾ ਜਿਹਾ ਛੋਕਰਾ ਹੈ, ਪਰ ਉਹਦੇ ਸਾਥੀ ਲਫੰਗੇ ਬਹੁਤ ਹਨ। ਜੇ ਉਹ ਤੁਹਾਨੂੰ ਘਰ ਵਿਚ ਹੀ ਬੰਦ ਕਰਕੇ ਸਾੜ ਦੇਣ ਤਾਂ ਠਾਣੇ ਵਾਲੇ ਫੇਰ ਵੇਖਣ ਆਉਣਗੇ। ਗੁਆਹੀ ਗੁਹੀ ਸਾਥੋਂ ਵੀ ਨਹੀਂ ਦਿੱਤੀ ਜਾਣੀ। ਉਹਦੇ ਨਾਲ ਕੌਣ ਵਿਗਾੜੇ ? ਚੰਗੀ ਗਲ ਤਾਂ ਇਹ ਹੈ ਕਿ ਜਿਦਾਂ ਉਹ ਆਖ ਗਿਆ ਹੈ ਉਸੇ ਤਰ੍ਹਾਂ ਕਰ ਦਿਉ। ਜ਼ਰਾ ਮੇਰੀ ਵੱਲ ਵੀ ਝਾਤੀ ਪਾਉਣੀ, ਕੁਝ ਖਾਵਾਂ ਪੀਵਾਂ ਕਿ ਨਾਂ?
ਡਾਕਟਰ ਸਾਹਿਬ ਨੂੰ ਅੱਗੇ ਹੀ ਸੱਤੀਂ ਕਪੜੀਂ ਅੱਗ ਲੱਗੀ ਹੋਈ ਸੀ। ਬੁੱਢੇ ਵੱਲ ਝਾਤੀ ਮਾਰਨ ਦੀ ਗੱਲ ਨੇ ਹੋਰ ਬਲਦੀ ਤੇ ਤੇਲ ਪਾ ਦਿਤਾ। ਕੜਕ ਕੈ ਬੋਲੇ, 'ਗੁਆਹੀ ਦੇਣ ਲਗਿਆਂ ਸੂਲ ਹੁੰਦਾ ਹੈ, ਚਲੋ ਇਥੋਂ ਨਿਕਲ ਜਾਓ। ਮੈਂ ਕਿਸੇ ਨੂੰ ਕੋਈ ਦਵਾ ਨਹੀਂ ਦੇਂਦਾ। ਵੇਖਾਂਗਾ ਕਿ ਤੁਸੀਂ ਲੋਕ ਕਿੱਦਾਂ ਕੁੱਤੇ ਦੀ ਮੌਤ ਮਰਦੇ ਹੋ। ਬੁਢਾ ਡੰਗੋਰੀ ਲੈਕੇ ਉਠ ਖਲੋਤਾ ? ਬੋਲਿਆ ਡਾਕਟਰ ਸਾਹਿਬ ਤੁਸੀਂ ਪਛਾਣਦੇ ਨਹੀਂ ਉਹ ਕਿੰਨੇ ਸ਼ੈਤਾਨ ਹਨ। ਇਹਦੇ ਵਿਚ ਕਿਸੇ ਦਾ ਦੋਸ਼ ਨਹੀਂ, ਮੈਨੂੰ ਉਹਨੂੰ ਵੀ ਸਭ ਕੁਝ ਦਸਣਾ ਹੀ ਪਵੇਗਾ, ਨਹੀਂ ਤਾਂ ਉਹ ਸਮਝੇਗਾ ਕਿ ਤੁਹਾਨੂੰ ਠਾਣੇ ਜਾਣ ਦੀ ਸਲਾਹ ਮੈਂ ਹੀ ਦਿਤੀ ਹੈ। ਇਸ ਗਲੋਂ ਖਿਝ ਕੇ ਉਹ ਮੇਰਾ ਹੀ ਕੀਰਤਨ ਸੋਹਲਾ ਪੜ੍ਹ ਦੇਵੇਗਾ, ਜੇ ਇਹ ਨਾ ਹੋ ਸਕਿਆ ਤਾਂ ਉਹਨੇ ਸਾਡੇ ਵਿਘਾ ਬਤਾਊਂ, ਜੋ ਥੋੜੇ ਦਿਨ ਹੋਏ ਹਨ ਤਾਜ਼ੇ ਹੀ ਲਾਏ ਹਨ, ਜ਼ਰੂਰ ਪੁਟ ਦੇਣੇ ਹਨ। ਬਾਰਗੀਆ ਜਾਤ ਦੇ ਮੁੰਡੇ ਤਾਂ ਰਾਤ ਨੂੰ ਉਂਞ ਹੀ ਨਹੀਂ ਸੌਂਦੇ। ਡਾਕਟਰ ਸਾਹਿਬ ਠਾਣੇ ਕਦੇ ਫੇਰ ਜਾਣਾ ਪਹਿਲਾਂ ਇਕ ਸ਼ੀਸ਼ੀ ਚੰਗੀ ਜਹੀ ਦਵਾ ਦੀ ਲੈਕੇ ਉਹਨਾਂ ਨੂੰ ਠੰਢਾ ਕਰ ਆਓ।
ਬੁੱਢਾ ਇਹ ਆਖ ਕੇ ਚਲਿਆ ਗਿਆ ਤੇ ਬਾਕੀ ਲੋਕ ਵੀ ਹੌਲੀ ੨ ਖਿਸਕਣ ਲਗ ਪਏ। ਡਾਕਟਰ ਨੀਲਮਣੀ ਵੀ ਇਕ ਵੱਡਾ ਸਾਰਾ ਹੌਕਾ ਲੈਕੇ, ਆਪਣੀ ਜ਼ਿੰਦਗੀ ਭਰ ਦੇ ਤਜਰਬਿਆਂ ਦਾ ਨਿਚੋੜ ਤੇ ਸਾਰੀ ਦੁਨੀਆਂ ਦੇ ਸਭ ਗਿਆਨਾਂ ਦਾ ਤੱਤ, ਕਿਸੇ ਸਾਲੇ ਦਾ ਭਲਾ ਨਹੀਂ ਕਰਨਾ ਚਾਹੀਦਾ, ਆਖਦੇ ਹੋਏ ਘਰ ਨੂੰ ਚਲੇ ਗਏ।
ਨਰਾਇਣੀ ਬੂਹੇ ਥਾਣੀ ਵੇਖ ਵੇਖ ਕੇ ਫਿਕਰ ਕਰ ਰਹੀ ਸੀ ਕਿ ਮੁੰਡਾ ਸੁਖੀ ਸਾਂਦੀ ਮੁੜ ਆਵੇ, ਤਾਂ ਹੀ ਖਬਰ ਰਾਮ ਮੁੜ ਆਇਆ ।
'ਗੋਬਿੰਦ ਚਲ ਪਿੰਜਰਾ ਬਣਾਈਏ।'
ਨਰਾਇਣੀ ਨੇ ਸਦਿਆ, ਰਾਮ ਲਾਲ ਗੱਲ ਤਾਂ ਸੁਣ ? ਰਾਮ ਪਿੰਜਰੇ ਬਣਾਉਣ ਵਾਲੀ ਖਪਚੀ ਵਿਚ ਧਿਆਨ ਨਾਲ ਧਾਗਾ ਪਰੋਦਿਆਂ ਹੋਇਆਂ ਬੋਲਿਆ, ਹੁਣ ਮੈਂ ਕੰਮ ਕਰਦਾ ਹਾਂ ਫੇਰ ਗਲ ਸੁਣਾਂਗਾ।
ਨਰਾਇਣੀ ਨੇ ਘੂਰੀ ਵੱਟ ਕੇ ਆਖਿਆ, ਆਖੇ ਨਹੀਂ ਲਗਦਾ?
ਰਾਮ ਸਭ ਕੁਝ ਵਿਚੇ ਛੱਡ ਕੇ ਉਠ ਬੈਠਾ ਤੇ ਹੌਲੀ ਜਹੀ ਜਾਕੇ ਭਾਬੀ ਦੇ ਮੰਜੇ ਕੋਲ ਖਲੋ ਗਿਆ ਨਰਾਇਣੀ ਨੇ ਕਿਹਾ, ਡਾਕਟਰ ਮਿਲਿਆ ਸੀ?
'ਹਾਂ।'
'ਕੀ ਆਖਿਆ ਫੇਰ'
'ਆਉਣਗੇ।'
ਨਰਾਇਣੀ ਨੂੰ ਭਰੋਸਾ ਨਾ ਬੱਝਾ। ਫੇਰ ਕਹਿਣ ਲੱਗੀ, ਇਹੋ ਕੁਝ ਆਖਿਆ ਸੀ ਜਾਂ ਕੁਝ ਹੋਰ ਵੀ?
ਰਾਮ ਚੁਪ ਕਰ ਰਿਹਾ।
‘ਦਸ ਤਾਂ ਸਹੀ ਕੀ ਆਖਿਆ ਹੋਰ?'
'ਨਹੀਂ ਦਸਾਂਗਾ।'
ਨ੍ਰਿਤ ਕਾਲੀ ਨੇ ਆਕੇ ਆਖਿਆ, ਡਾਕਟਰ ਸਾਹਿਬ ਆ ਰਹੇ ਹਨ।
ਨਰਾਇਣੀ ਮੋਟਾ ਸਾਰਾ ਖੇਸ ਲੈਕੇ ਲੰਮੀ ਪੈ ਗਈ। ਰਾਮ ਭੱਜ ਗਿਆ। ਥੋੜੇ ਚਿਰ ਪਿਛੋਂ ਡਾਕਟਰ ਨੂੰ ਨਾਲ ਲੈਕੇ ਸ਼ਾਮ ਲਾਲ ਆਇਆ। ਡਾਕਟਰ ਨੇ ਸਭ ਵੇਖ ਵਾਖ ਕੇ ਦਵਾ ਦਿੱਤੀ ਤੇ ਜਾਣ ਲਗਿਆਂ ਕਿਹਾ, 'ਬੀਬੀ ਰਾਣੀ ਬੁਖਾਰ ਉਤਰਨਾ ਜਾਂ ਨਾ ਉਤਰਨਾ ਸਾਡੇ ਵੱਸਦੀ ਗੱਲ ਨਹੀਂ। ਤੇਰੇ ਦੇਉਰ ਨੇ ਮੈਨੂੰ ਦੋ ਦਿਨ ਦੀ ਮੁਹਲਤ ਦਿੱਤੀ ਹੈ, ਜੇ ਬੁਖਾਰ ਨਾ ਹਟਿਆ ਤਾਂ ਉਹ ਮੇਰੇ ਮਕਾਨ ਨੂੰ ਅੱਗ ਲਾ ਦੇਵੇਗਾ।
ਨਰਾਇਣੀ ਸ਼ਰਮ ਨਾਲ ਪਾਣੀ ਪਾਣੀ ਹੋ ਗਈ। ਮਿੰਨਤ ਜਹੀ ਕਰਕੇ ਕਹਿਣ ਲੱਗੀ, ਡਾਕਟਰ ਜੀ ਮੁੰਡਾ ਅਗਲਾ ਮੂੰਹ ਹੈ, ਗੱਲ ਕਰਨ ਲੱਗਾ ਸੋਚਦਾ ਨਹੀਂ ਉਹਦੀ ਕਿਹੜੀ ਗਲ ਹੈ, ਫਿਕਰ ਨ ਕਰ।
ਡਾਕਟਰ ਨੇ ਫੇਰ ਕਿਹਾ, ਮੈਂ ਸੁਣਿਆਂ ਹੈ ਕਿ ਉਹ ਇਕੱਲਾ ਨਹੀਂ। ਬਹੁਤ ਸਾਰਿਆਂ ਦਾ ਇਕ ਜੁਟ ਹੈ । ਇਹ ਵੀ ਸੁਣਿਆਂ ਹੈ ਕਿ ਇਹ ਜੁਟ ਜੋ ਕਹਿੰਦਾ ਹੈ, ਓਹੋ ਕਰਕੇ ਵਖਾ ਦੇਂਦਾ ਹੈ। ਬੀਬੀ ਜੀ ਅਸੀਂ ਲੋਕ ਦਵਾ ਦੇ ਸਕਦੇ ਹਾਂ, ਪ੍ਰਾਣ ਨਹੀਂ ਦੇ ਸਕਦੇ, ਟੁਟੀਆਂ ਨੂੰ ਨਹੀਂ ਗੰਢ ਸਕਦੇ।
ਨਰਾਇਣੀ ਨੇ ਹੱਥ ਮਲਦਿਆਂ ਹੋਈਆਂ ਕਿਹਾ, ਇਹ ਤਾਂ ਪਤਾ ਹੀ ਹੈ ਕਿ ਇਹ ਛੋਕਰਾ ਕਿਸੇ ਨਾ ਕਿਸੇ ਦਿਨ ਜੇਹਲੇ ਜ਼ਰੂਰ ਜਾਏਗਾ, ਪਰ ਨਾਲ ਸਾਨੂੰ ਵੀ ਨਾ ਜਾਣਾ ਪਏ, ਇਸੇ ਗੱਲ ਦਾ ਫਿਕਰ ਹੈ।
ਅਜ ਡਾਕਟਰ ਨੀਲਮਣੀ ਆਪਣੇ ਖਾਸ ਕਮਰੇ ਦਾ ਬੂਹਾ ਖੋਲ੍ਹ ਕੇ ਤਾਜ਼ੀ ਕੁਨੈਨ ਤੇ ਵਧੀਆ ਦਵਾ ਲਿਆਏ ਸਨ। ਦਵਾਈ ਦੇਕੇ ਤੇ ਸਭ ਖਾਣਾ ਪੀਣਾ ਦੱਸ ਕੇ ਜਦ ਉਹ ਜਾਣ ਲੱਗੇ ਤਾ ਸ਼ਾਮ ਲਾਲ ਨੇ ਚਾਰ ਰੁਪਏ, ਫੀਸ ਵਲੋਂ ਉਹਨਾਂ ਨੂੰ ਵਿਖਾਏ।
ਡਾਕਟਰ ਸਾਹਿਬ ਨੇ ਦੰਦਾਂ ਥੱਲੇ ਜ਼ਬਾਨ ਲੈਕੇ ਆਖਿਆ, ਮੇਰੀ ਫੀਸ ਇਕ ਰੁਪਿਆ ਹੈ, ਮੈਂ ਵੱਧ ਨਹੀਂ ਲੈ ਸਕਦਾ। ਸ਼ਾਮ ਲਾਲ! ਰੁਪਈਏ ਹਥਾਂ ਦੀ ਮੈਲ ਹਨ, ਨਾਲ ਨਹੀਂ ਜਾਣੇ ਨਾਲ ਧਰਮ ਜਾਣਾ ਹੈ।
ਦੋ ਦਿਨ ਪਹਿਲਾਂ ਉਹਨਾਂ ਇਨ੍ਹਾਂ ਪਾਸੋਂ ਹੀ ਦੋ ਰੁਪੇ ਲਏ ਸਨ, ਇਹ ਗੱਲ ਉਹਨਾ ਨੂੰ ਭੁਲ ਚੁਕੀ ਸੀ। ਸ਼ਾਮ ਲਾਲ ਸਭ ਕੁਝ ਜਾਣਦੇ ਸਨ। ਖੈਰ ਨਰਾਇਣੀ ਰਾਜ਼ੀ ਹੋ ਗਈ ਤੇ ਘਰ ਦਾ ਕੰਮ ਕਾਜ ਪਹਿਲੇ ਵਾਂਗੂੰ ਹੀ ਚਲਣ ਲਗ ਪਿਆ। ਬੀਮਾਰ ਰਾਜ਼ੀ ਹੋ ਜਾਏ ਤਾਂ ਬੀਮਾਰੀ ਦਾ ਖਰਚ ਭੁਲ ਹੀ ਜਾਂਦਾ ਹੈ।
੨.
ਦੋ ਮਹੀਨਿਆਂ ਮਗਰੋਂ ਇਕ ਦਿਨ ਨਰਾਇਣੀ ਨਦੀ ਵਿਚੋਂ ਪਾਣੀ ਦਾ ਘੜਾ ਚੁਕਦੀ ਹੋਈ ਬੋਲੀ, ਨ੍ਰਿਤੋ ਉਹ ਬਾਂਦਰ ਕਿਧਰ ਚਲਿਆ ਗਿਆ?
ਬਾਂਦਰ ਕੌਣ ਹੈ, ਇਹਨੂੰ ਘਰ ਦੇ ਸਾਰੇ ਜੀਅ ਜਾਣਦੇ ਹਨ। ਨ੍ਰਿਤ ਕਾਲੀ ਨੇ ਮਤਲਬ, ਸਮਝਦਿਆਂ ਹੋਇਆਂ ਆਖਿਆ, ਛੋਟੇ ਬਾਬੂ ਹੁਣੇ ਤਾਂ ਇਥੇ ਬੈਠੇ ਗੁਡੀ ਬਣਾ ਰਹੇ ਸਨ।
ਨਰਾਇਣੀ ਨੇ ਰਾਮ ਨੂੰ ਵੇਖਕੇ ਅਵਾਜ਼ ਮਾਰੀ, ਕਾਲੇ ਮੂੰਹ ਵਾਲਿਆ ਏਧਰ ਤਾਂ ਆ! ਤੇਰੇ ਦੁਖੋਂ ਮੈਂ ਕਿਹੜੇ ਖੂਹ ਖਾਤੇ ਵਿਚ ਡੁਬ ਮਰਾਂ? ਰਾਮ ਲਾਲ ਲਕੜੀ ਨਾਲ ਅੱਧਾ ਗੁਦੇ ਵਾਲੀ ਵੇਲ ਨੂੰ ਖਰੁਚ ਦਾ ਹੋਇਆ ਭਾਬੀ ਦੇ ਸਾਹਮਣੇ ਜਾ ਖਲੋਤਾ। ਭਾਬੀ ਨੇ ਪੁਛਿਆ, ਬਿਹਾਰੀ ਦੇ ਬਗੀਚੇ ਦੀਆਂ ਵੇਲਾਂ ਕਿਉਂ ਪੁਟ ਆਇਆ ਏਂ?
'ਮੈਂ ਨਹੀਂ ਪੁਟੀਆਂ, ਕਿੰਨ ਪੁਟਦਿਆਂ ਵੇਖਿਆ ਹੈ?
ਬਿਹਾਰੀ ਨੇ ਨਹੀਂ ਵੇਖਿਆ, ਮੈਂ ਤਾਂ ਵੇਖਿਆ ਹੈ, ਕਿਉਂ ਪੁਟੀਆਂ ਸਨ?
'ਉਸ ਖਸਮਾ ਨੂੰ ਖਾਣੀ ਰੰਡੀ ਬੁਢੀ ਨੇ ਮੈਨੂੰ ਗਾਲ ਕਿਉਂ ਦਿਤੀ ਸੀ?'
ਨਰਾਇਣੀ ਨੇ ਵਿਚੇ ਵਿੱਚ ਸੜਦੀ ਹੋਈ ਨੇਆਖਿਆ, ਗਾਲ ਦੀ ਗੱਲ ਫੇਰ ਸੁਣਾਂਗੀ ਤੂੰ ਦਸ. ਵੇਲਾਂ ਕਿਉਂ ਪੁਟੀਆਂ ਤੇ ਚੋਰੀ ਕਿਉਂ ਕਰਨ ਡਿਹਾ ਹੋਇਆ ਸੈਂ?
ਰਾਮ ਲਾਲ ਨੇ ਅਚੰਭੇ ਨਾਲ ਆਖਿਆ, ਵਾਹ ਇਹ ਵੀ ਚੋਰੀ ਹੈ, ਜੇ ਇਕ ਖੀਰਾ ਲੈ ਲਿਆ ਤਾਂ ਕੀ ਹੋ ਗਿਆ ਅਸਾਂ ਵੀ ਤਾਂ ਖਾਣਾ ਹੋਇਆ, ਮੁੰਡੇ ਖੁੰਡੇ ਜੂ ਹੋਏ।
ਨਰਾਇਣੀ ਨੇ ਹੋਰ ਕੜਕ ਕੇ ਆਖਿਆ, 'ਹਾਂ ਇਹ ਵੀ ਚੋਰੀ ਹੈ। ਚੋਰੀ ਕੱਖ ਦੀ ਵੀ ਤੇ ਚੋਰੀ ਲੱਖ ਦੀ ਵੀ ਇਕੋ ਗੱਲ ਹੈ। ਬਾਂਦਰਾ ਐਡਾ ਸਾਰਾ ਵਧ ਗਿਆ ਹੈਂ। ਤੈਨੂੰ ਅਜੇ ਤਕ ਪਤਾ ਨਹੀਂ ਚੋਰੀ ਕੀ ਹੁੰਦੀ ਹੈ। ਖੜਾ ਰਹੋ ਇਕ ਪੈਰ ਭਾਰ, ਖਬਰਦਾਰ ਜੇ ਦੂਜੀ ਲੱਤ ਲਾਈਓ ਈ ਤਾਂ?
ਇਸ ਘਰ ਵਿਚ ਰਾਮ ਦਾ ਇਕ ਹੋਰ ਸਾਥੀ ਛੋਟਾ ਗੋਬਿੰਦ ਸੀ, ਇਹ ਚਵੀ ਘੰਟੇ ਹੀ ਇਹਦੇ ਕੋਲ ਰਹਿੰਦਾ ਤੇ ਇਹਦੇ ਹਰ ਹੁਕਮ ਨੂੰ ਸਿਰ ਮੱਥੇ ਤੇ ਮੰਨਦਾ ਸੀ। ਹੁਣ ਤਕ ਇਹ ਰਾਮ ਦੇ ਹੁਕਮ ਨਾਲ ਗੁਡੀ ਫੜੀ ਬੈਠਾ ਸੀ। ਜਾਂ ਉਸ ਵੇਖਿਆ ਕਿ ਰਾਮ ਦੀ ਸੇਵਾ ਹੋਣ ਲੱਗੀ ਹੈ ਤਾਂ ਗੁਡੀ ਛਡ ਕੇ ਆ ਗਿਆ ਮਾਂ ਕੋਲ।
ਰਾਮ ਅਜੇ ਇਕ ਪੈਰ ਭਾਰ ਖਲੋਣ ਨੂੰ ਯਕੋ ਤੱਕੇ ਹੀ ਕਰਦਾ ਸੀ, ਉਹਨੇ ਝੱਟ ਪੱਟ ਇਕ ਪੈਰ ਤੇ ਖਲੋ ਕੇ ਚਾਚੇ ਨੂੰ ਨਮੂਨਾ ਦੇਂਦਿਆ ਹੋਇਆਂ ਕਿਹਾ, 'ਚਾਚਾ ਜੀ ਇਦਾਂ ਬਗਲੇ ਬਣਕੇ ਮੱਛੀਆਂ ਮਾਰੋ ਖਾਂ।'
ਰਾਮ ਨੇ ਉਹਦੇ ਮੂੰਹ ਤੇ ਕੜਕ ਕਰਦੀ ਚਪੇੜ ਮਾਰੀ ਤੇ ਆਪ ਇਕ ਲੱਤ ਭਾਰ ਹੋ ਕੇ ਖੜੋ ਗਿਆ। ਨਰਾਇਣੀ ਕੁਝ ਕੁਝ ਹਸਦੀ ਹੋਈ ਬੱਚੇ ਨੂੰ ਕੁਛੜ ਚੁੱਕ ਕੇ ਰਸੋਈ ਵਿਚ ਚਲੀ ਗਈ। ਘੜੀ ਕੁ ਪਿੱਛੋਂ ਉਸ ਵੇਖਿਆ ਕਿ ਰਾਮ ਉਸੇ ਤਰ੍ਹਾਂ ਇਕ ਪੈਰ ਤੇ ਖਲੋਤਾ ਧੋਤੀ ਨਾਲ ਆਪਣੀਆਂ ਅੱਖਾਂ ਪੂੰਝ ਰਿਹਾ ਹੈ।
ਨਰਾਇਣੀ ਨੇ ਆਖਿਆ, 'ਹੁਣ ਤੈਨੂੰ ਜਾਣ ਦੇਂਦੀ ਹਾਂ ਮੁੜਕੇ ਇਹੋ ਜਹੀ ਬਦਮਾਸ਼ੀ ਨ ਕਰਨੀ।' ਪਰ ਰਾਮ ਨੇ ਕੁਝ ਨ ਸੁਣਿਆਂ ਤੇ ਉਹ ਗੁੱਸੇ ਨਾਲ ਉਸੇ ਤਰ੍ਹਾਂ ਇਕ ਪੈਰ ਭਾਰ ਖਲੋ ਕੇ ਅੱਖਾਂ ਪੂੰਝਦਾ ਰਿਹਾ।
ਨਰਾਇਣੀ ਕੋਲ ਜਾ ਕੇ ਉਹਦੀ ਬਾਂਹ ਖਿੱਚਣ ਲੱਗੀ। ਰਾਮ ਆਕੜਿਆ ਰਿਹਾ ਤੇ ਇਕ ਹਜੋਕਾ ਮਾਰ ਕੇ ਆਪਣੀ ਬਾਂਹ ਛੁਡਾ ਲਈ। ਨਰਾਇਣੀ ਨੇ ਫੇਰ ਇਕ ਵਾਰੀ ਹੱਸ ਕੇ ਉਸਦੀ ਬਾਂਹ ਨੂੰ ਖਿੱਚਣ ਦੀ ਕੋਸ਼ਸ਼ ਕੀਤੀ। ਹੁਣ ਉਹ ਪਹਿਲਾਂ ਵਾਗੂੰ ਹੀ ਜ਼ੋਰ ਦਾ ਝਟਕਾ ਮਾਰ ਕੇ ਹਥ ਛੁਡਾ ਕੇ ਭੱਜ ਗਿਆ। ਘੰਟੇ ਪਿੱਛੋਂ ਜਾਂ ਟਹਿਲਣ ਰਾਮ ਨੂੰ ਸੱਦਣ ਆਈ ਤਾਂ ਵੇਖਿਆ ਕਿ ਰਾਮ ਚੰਡੀ ਮੰਡਪ ਦੇ ਲਾਗਲੇ ਬਰਾਂਡੇ ਵਿਚ ਮੂੰਹ ਸੁਜਾਈ ਬੈਠਾ ਹੈ। ਟਹਿਲਣ ਨੇ ਕਿਹਾ, 'ਸਕੂਲ ਦਾ ਵਖਤ ਹੋਗਿਆ ਹੈ। ਬਾਬੂ ਜੀ, ਬੀਬੀ ਜੀ ਸੱਦ ਰਹੇ ਹਨ।'
ਰਾਮ ਨੇ ਕੋਈ ਜੁਵਾਬ ਨ ਦਿੱਤਾ। ਉਹ ਏਦਾਂ ਬੇਠਾ ਰਿਹਾ ਜਿਦਾਂ ਬੋਲਾ ਹੁੰਦਾ ਹੈ। ਨ੍ਰਿਕਤੋ ਨੇ ਫੇਰ ਸਾਹਮਣੇ ਜਾ ਕੇ ਆਖਿਆ, ਬੀਬੀ ਜੀ ਨਹਾ ਧੋ ਕੇ ਰੋਟੀ ਖਾਣ ਲਈ ਸਦ ਰਹੀ ਹੈ।
ਰਾਮ ਅੱਖਾਂ ਲਾਲ ਕਰਕੇ ਗੱਜ ਕੇ ਬੋਲਿਆ,'ਚਲ ਇੱਥੋਂ ਦੂਰ ਹੋ ਜਾਹ .....।'
ਪਰ ਬੀਬੀ ਜੀ ਨੇ ਜੋ ਆਖਿਆ ਹੈ, ਤੂੰ ਸੁਣਿਆਂ ਕਿ ਨਹੀਂ?
ਨਹੀਂ ਸੁਣਿਆਂ। ਮੈਂ ਨਹੀਂ ਨਹਾਉਣਾ, ਨਹੀਂ ਖਾਣਾ ਤੇ ਕੁਝ ਨਹੀਊਂ ਕਰਨ, ਤੂੰ ਇਥੋਂ ਚੁਪ ਕਰਕੇ ਚਲੀ ਜਾਹ।
ਚੰਗਾ ਫੇਰ ਮੈਂ ਜਾਕੇ ਏਦਾਂ ਹੀ ਆਖ ਦੇਵਾਂ? ਇਹ ਆਖ ਕੇ ਉਹ ਘਰ ਨੂੰ ਤੁਰ ਪਈ।
ਰਾਮ ਭਜਕੇ ਲਾਗਲੇ ਛੱਪੜ ਵਿੱਚੋਂ ਇਕ ਚੁੱਭਾ ਲਾ ਆਇਆ। ਫੇਰ ਭਿਜੇ ਹੋਏ ਕਪੜਿਆਂ ਨਾਲ ਉਥ ਹੀ ਆਕੇ ਬੈਠ ਗਿਆ। ਨਰਾਇਣੀ ਸੁਣਦਿਆਂ ਸਾਰ ਹੀ ਭੱਜੀ ਆਈ ਤੇ ਆ ਕੇ ਕਹਿਣ ਲੱਗੀ, ਵੇ ਭੂਤਨਿਆਂ ਇਹ ਤੂੰ ਕਿ ਕੀਤਾ ਹੈ, ਉਸ ਛੱਪੜ ਵਿਚ ਤਾਂ ਕੋਈ ਪੈਰ ਵੀ ਨਹੀਂ ਭਿਉਂਦਾ, ਪਰ ਤੂੰ ਸਣ ਕਪੜੀਂ ਇਸ਼ਨਾਨ ਕਰ ਆਇਆ ਏਂ?
ਫੇਰ ਨਰਾਇਣੀ ਨੇ ਆਪਣੇ ਹੱਥਾਂ ਨਾਲ ਉਸਦੀ ਟਿੰਡ ਪੂੰਜੀ, ਮੂੰਹ ਪੂੰਝਿਆ ਕਪੜੇ ਬਦਲੇ ਤੇ ਥਾਲੀ ਵਿਚ ਰੋਟੀ ਪਾ ਕੇ ਸਾਹਮਣੇ ਰੱਖੀ। ਰਾਮ ਥਾਲੀ ਦੇ ਸਾਹਮੜੇ ਮਾਂਹ ਦੇ ਆਟੇ ਵਾਂਗੂੰ ਆਕੜਿਆ ਬੈਠਾ ਰਿਹਾ, ਪਰ ਖਾਧਾ ਕੁਝ ਨਾ।
ਨਰਾਇਣੀ ਉਹਦੇ ਮਨ ਦੀ ਬਾਤ ਸਮਝ ਗਈ। ਲਾਗੇ ਆ ਕੇ ਟਿੰਡ ਉਤੇ ਹੱਥ ਫੇਰਦੀ ਹੋਈ ਬੋਲੀ, ਮੇਰਾ ਰਾਜਾ ਪੁਤ੍ਰ ਹੁਣ ਤੂੰ ਆਪੇ ਹੀ ਖਾ ਲੈ, ਰਾਤ ਨੂੰ ਮੈਂ ਖਿਲਾ ਦਿਆਂਗੀ। ਵੇਖਾਂ ਬੀਬਾ ਪੁਤ! ਇਹ ਤੌਣ ਆਟੇ ਦੀ ਪਕਾਉਣ ਵਾਲੀ ਹੈ, ਜੇ ਮੈਂ ਤੈਨੂੰ ਰੋਟੀ ਖੁਆਉਣ ਲੱਗ ਜਾਵਾਂ ਤਾਂ ਇਹਨੂੰ ਕੌਣ ਪਕਾਏ ? ਖਾ ਲੈ ਮੇਰਾ ਬੀਬਾ ਪੁੱਤਰ ਰਾਤ ਨੂੰ ਮੈਂ......।'
ਰਾਮ ਚੁੱਪ ਚਾਪ ਖਾਕੇ ਨਵੇਂ ਕੱਪੜੇ ਪਾ ਕੇ ਸਕੂਲ ਚਲਿਆ ਗਿਆ। ਟਹਿਲਣ ਨੇ ਆਖਿਆ ਬੀਬੀ ਜੀ ਤੁਹਾਡੇ ਕਰਕੇ ਹੀ ਇਹਦੀਆਂ ਸਾਰੀਆਂ ਆਦਤਾਂ ਵਿਗੜ ਦੀਆਂ ਜਾ ਰਹੀਆਂ ਹਨ। ਇਹ ਹੁਣ ਛੋਟਾ ਹੈ ਜੋ ਆਪਣੇ ਆਪ ਰੋਟੀ ਨਹੀਂ ਖਾ ਸਕਦਾ? ਤੁਸੀਂ ਇਸ ਨੂੰ ਬਹੁਤ ਪੁਚ ਪੁਚ ਕਰਕੇ ਸਿਰ ਤੇ ਚਾੜ੍ਹ ਛਡਿਆ ਹੈ।
ਨਰਾਇਣੀ ਮੁਸਕਰਾਈ ਤੇ ਕਹਿਣ ਲੱਗੀ, ਕੀ ਕਰਦੀ ਜ਼ਿਦ ਜੂ ਕਰ ਬੈਠਾ ਸੀ । ਜੇ ਮੈਂ ਰਾਤ ਨੂੰ ਰੋਟੀ ਖੁਆਉਣ ਦਾ ਲਾਰਾ ਨ ਲਾਉਂਦੀ ਤਾਂ ਉਸ ਨੇ ਕੁਝ ਵੀ ਨਹੀਂ ਸੀ ਖਾਣਾ ਚੁਪ ਕਰਕੇ ਭੁਖਾ ਹੀ ਉਠ ਜਾਣਾ ਸੀ! ਸਕੂਲੇ ਪੜ੍ਹਨ ਵੀ ਨਹੀਂ ਸੀ ਜਾਣਾ।ਉਹ
ਟਹਿਲਣ ਨੇ ਫੇਰ ਆਖਿਆ, ਖਾਂਦਾ ਕਿੱਦਾਂ ਨ ਜਦ ਭੁਖ ਲਗਦੀ ਤਾਂ ਆਪੇ ਖਾ ਲੈਂਦਾ, ਐਡਾ ਵੱਡਾ ਹੋਕੇ.........?
ਨਰਾਇਣੀ ਨੇ ਕੁਝ ਗੁਸਾ ਮਨਾਉਂਦੀ ਹੋਈ ਨੇ ਕਿਹਾ ਤੁਸੀਂ ਤਾਂ ਭੈਣਾਂ ਉਹਦੀ ਉਮਰ ਹੀ ਵੇਖਦੀਆਂ ਹੋ, ਹਾਲੇ ਸ਼ਿੰਦਾ ਹੈ। ਜਦੋਂ ਹੋਸ਼ ਸੰਭਾਲੇਗਾ ਆਪੇ ਸਮਝ ਜਾਇਗਾ ਵੱਡਾ ਹੋਕੇ ਇਸ ਨੇ ਮੇਰੀ ਗੋਦ ਵਿਚ ਬਹਿਣਾ ਹੈ ਮੈਨੂੰ ਰੋਟੀ ਖੁਆਉਣ ਲਈ ਆਖਣਾ ਹੈ।
ਟਹਿਲਣ ਦੁਖੀ ਜਹੀ ਹੋਕੇ ਬੋਲੀ, "ਮੈਂ ਤੁਹਾਡੇ ਭਲੇ ਵਾਸਤੇ ਹੀ ਆਖ ਰਹੀ ਹਾਂ ਬੀਬੀ ਜੀ, ਨਹੀਂ ਤਾਂ ਭਲਾ ਮੈਨੂੰ ਕੀ? ਤੇਰਾਂ ਚੌਦਾਂ ਸਾਲ ਦਾ ਹੋ ਗਿਆ ਹੈ ਜੇ ਹੁਣ ਵੀ ਅਕਲ ਨ ਆਈ ਤਾਂ ਕਦੋਂ ਆਉਣੀ ਹੈ?
ਨਰਾਇਣੀ ਨੂੰ ਹੁਣ ਗੁਸਾ ਆ ਗਿਆ, 'ਕਹਿਣ ਲੱਗੀ, ਅਕਲ ਆਉਣ ਵਾਲੀ ਕੋਈ ਖਾਸ ਉਮਰ ਨਹੀਂ ਹੁੰਦੀ। ਕਿਸੇ ਨੂੰ ਦੋ ਸਾਲ ਪਹਿਲਾਂ ਆ ਜਾਂਦੀ ਹੈ, ਕਿਸੇ ਨੂੰ ਦੋ ਸਾਲ ਪਿਛੋਂ। ਇਹਨੂੰ ਅਕਲ ਆਵੇ ਭਾਂਵੇਂ ਨਾ ਆਵੇ ਤੁਹਾਨੂੰ ਐਨਾ ਫਿਕਰ ਕਿਉਂ ਹੈ?
ਟਹਿਲਣ ਕਹਿਣ ਲਗੀ, ਇਹੋ ਤਾਂ ਤੁਹਾਡੇ ਵਿਚ ਘਾਟਾ ਹੈ ਬੀਬੀ ਜੀ! ਉਹ ਜਿੰਨਾਂ ਸ਼ੈਤਾਨ ਹੋ ਗਿਆ ਹੈ ਤੁਹਾਨੂੰ ਸਭ ਕੁਝ ਪਤਾ ਹੈ। ਸਾਰੇ ਗਲੀ ਗੁਆਂਢ ਇਹੋ ਆਖਦੇ ਹਨ ਕਿ ਇਹਦੀ ਜਿੱਨੀ ਮਿਟੀ ਖਰਾਬ ਹੋ ਰਹੀ ਹੈ, ਸਭ ਤੁਹਾਡਾ ਹੀ ਦੋਸ਼ ਹੈ। ਨਰਾਇਣੀ ਕਹਿਣ ਲੱਗੀ ਆਂਢ ਗੁਆਂਢ ਮੇਰਾ ਲਾਡ ਪਿਆਰ ਹੀ ਵੇਖਦੇ ਹਨ ਜੋ ਮੈਂ ਅੰਦਰੋ ਅੰਦਰ ਉਸ ਦੀਆਂ ਰੇਂਝਾਂ ਪੀਂਦੀ ਹਾਂ ਉਹ ਕੋਈ ਨਹੀਂ ਵੇਖਦਾ। ਤੂੰ ਤਾਂ ਸਭ ਕੁਝ ਜਾਣਦੀ ਏਂ, ਸਵੇਰੇ ਇਕ ਪੈਰ ਤੇ ਖਲੋਤਾ ਕਿੰਨਾ ਚਿਰ ਰੋਂਦਾ ਰਿਹਾ ਸੀ। ਛੱਪੜ ਦੇ ਸੜੇ ਹੋਏ ਪਾਣੀ ਵਿਚੋਂ ਨ੍ਹਾ ਆਇਆ ਹੈ ਖਬਰੇ ਬੀਮਾਰ ਹੋ ਜਾਏਗਾ ਜਾਂ ਕੀ ਹੋਵੇਗਾ, ਇਸਦੇ ਪਿਛੋਂ ਤੇਰਾ ਕੀ ਇਰਾਦਾ ਸੀ ਕਿ ਮੈਂ ਭੁੱਖਾ ਹੀ ਸਕੂਲ ਭੇਜ ਦਿੰਦੀ ? ਘਰ ਬਾਹਰ ਰੋਜ਼ ਦੀ ਬੁਰਾਈ, ਮੈਥੋਂ ਨਹੀਂ ਸਹਾਰੀ ਜਾਂਦੀ ।
ਇਹ ਆਖਦਿਆਂ ੨ ਉਸਦਾ ਬੋਲ ਬੰਦ ਹੋ ਗਿਆ, ਅੱਖਾਂ ਭਰ ਆਈਆਂ ਉਹਨੇ ਲੀੜੇ ਦੇ ਪੱਲੇ ਨਾਲ ਅੱਖਾਂ ਪੂੰਝ ਲਈਆਂ । ਟਹਿਲਣ ਨੂੰ ਕੀ ਪਤਾ ਸੀ ਕਿ ਕੱਲ ਰਾਤ ਨੂੰ ਪਤੀ ਪਤਨੀ ਵੀ ਇਸੇ ਗਲ ਤੋਂ ਲੜ ਭਿੜ ਚੁਕੇ ਹਨ, ਬੜੀ ਸ਼ਰਮਸਾਰ ਤੇ ਦੁਖੀ ਹੋ ਕੇ ਟਹਿਲਣ ਨੇ ਅਖਿਆ. 'ਰੋਂਦੀ ਕਿਉਂ ਏਂ ਬੀਬੀ ਜੀ, ਮੈਂ ਕੋਈ ਬੁਰੀ ਗਲ ਤਾਂ ਆਖੀ ਨਹੀਂ ਲੋਕ ਆਖਦੇ ਸਨ, ਇਸ ਗੱਲੋਂ ਬੱਚਣ ਲਈ ਜ਼ਰਾ ਆਖ ਦਿੱਤਾ ਹੈ।
ਨਰਾਇਣੀ ਨੇ ਅੱਖਾਂ ਪੂੰਝ ਕੇ ਆਖਿਆ,'ਰੱਬ ਸਾਰਿਆਂ ਆਦਮੀਆਂ ਨੂੰ ਇਕੋ ਜਿਹਾ ਨਹੀਂ ਬਣਾਉਂਦਾ। ਮੁੁੰਡਾ ਹੈ ਈ ਬੜਾ ਸ਼ਰਾਰਤੀ ਤਾਂ ਹੀ ਤਾਂ ਮੈਨੂੰ ਹਾਰੀ ਸਾਰੀ ਦੀ ਸੁਣਨੀ ਪੈਂਦੀ ਹੈ। ਪਰ ਲਾਡ ਪਿਆਰ ਦਾ ਉਲਾਮਾਂ ਲੌਕ ਕਿਉਂ ਦਿੰਦੇ ਹਨ? ਕੀ ਲੋਕਾਂ ਦੀ ਮਰਜ਼ੀ ਇਹ ਹੈ ਕਿ ਮੈਂ ਉਹਦੇ ਟੁਕੜੇ ਕਰ ਕੇ ਦਰਿਆ ਵਿਚ ਰੋੜ੍ਹ ਦੇਵਾਂ ? ਤਾਂ ਹੀ ਸਭ ਦੇ ਕਲੇਜੈ ਠੰਢੇ ਹੋਣਗੇ। ਇਹ ਆਖ ਕੇ ਉਹ ਬਿਨਾਂ ਕਿਸੇ ਜੁਵਾਬ ਸੁਣਨ ਦੇ ਚੁੱਪ ਚਾਪ ਚਲੀ ਗਈ।
ਟਹਿਲਣ ਦਾ ਮੂੰਹ ਐਨਾਂ ਕੁ ਹੋ ਗਿਆ। ਮਨ ਹੀ ਮਨ ਵਿਚ ਆਖਣ ਲੱਗੀ. ਰੱਬ ਜਾਣੇ ਕੀ ਗੱਲ ਹੈ, ਹਰ ਗੱਲ ਵਿਚ ਬੀਬੀ ਜੀ ਨਿਆਣੇ ਬਣਦੇ ਜਾ ਰਹੇ ਹਨ। ਐਨੀ ਬੁੱਧੀ ਤੇ ਐਨਾ ਸ਼ਾਂਤ ਸੁਭਾ ਰਖਦਿਆਂ ਹੋਇਆਂ ਉਹ ਕਿਉਂ ਨਹੀਂ ਸਮਝ ਸਕਦੇ। ਜੇ ਉਹ ਘੜੀ ਕੁ ਇਕ ਪੈਰ ਤੇ ਖਲੋ ਵੀ ਗਿਆ ਤਾਂ ਕੀ ਦੁਨੀਆਂ ਉਲਟ ਗਈ?
ਰਾਮ ਭਰਾ ਦੇ ਕੋਲ ਬਹਿ ਕੇ ਰੋਟੀ ਖਾਣੀ ਪਸੰਦ ਨਹੀਂ ਸੀ ਕਰਦਾ। ਨਰਾਇਣੀ ਨੇ ਜਾਣ ਬੁਝ ਕੇ ਦੋਹਾਂ ਭਰਾਵਾਂ ਦੀਆਂ ਥਾਲੀਆਂ ਲਾਗੋ ਲਾਗੀ ਪ੍ਰੋਸੀਆਂ ਤੇ ਆਪ ਇਕ ਪਾਸੇ ਹੋ ਕੇ ਬਹਿ ਗਈ। ਰਾਮ ਰਸੋਈ ਵਿਚ ਵੜਦਾ ਹੀ ਭੁੜਕਣ ਡਹਿ ਪਿਆ, ਮੈਂ ਅਜ ਰੋਟੀ ਹੀ ਨਹੀਂ ਖਾਣੀ।
ਨਰਾਇਣੀ ਨੇ ਆਖਿਆ, 'ਜਾਹ ਫੇਰ ਸੌਂ ਜਾਹ।'
ਨਰਾਇਣੀ ਦੇ ਏਦਾਂ ਕੂਣ ਕਰਕੇ ਰਾਮ ਦਾ ਨੱਚਣਾ ਟੱਪਣਾ ਤਾਂ ਹੱਟ ਗਿਆ, ਪਰ ਉਸ ਖਾਧਾ ਕੁਝ ਨ ਚੁਪ ਕਰਕੇ ਖਲੋ ਰਿਹਾ।
ਰਸੋਈ ਦੇ ਦੂਜੇ ਬੂਹਿਓਂ ਸ਼ਾਮ ਲਾਲ ਨੂੰ ਆਉਂਦਿਆਂ ਵੇਖ ਉਹ ਬਾਹਰ ਨੂੰ ਭੱਜ ਗਿਆ। ਸ਼ਾਮ ਲਾਲ ਤਸੱਲੀ ਨਾਲ ਰੋਟੀ ਖਾਣ ਲੱਗੇ ਬੋਲੇ, ਰਾਮ ਨੇ ਨਹੀਂ ਖਾਧੀ?
ਨਰਾਇਣੀ ਨੇ ਥੋੜੇ ਵਿਚ ਮੁਕਾਉਂਦੀ ਨੇ ਕਿਹਾ, ਉਹ ਮੇਰੇ ਨਾਲ ਖਾਵੇਗਾ
ਰੋਟੀ ਖਾ ਕੇ ਸ਼ਾਮ ਲਾਲ ਦੇ ਬਾਹਰ ਜਾਂਦਿਆਂ ਹੀ ਉਹ ਸੁਵਾਹ ਦੀ ਮੁਠ ਭਰ ਕੇ ਆਇਆ ਤੇ ਆਕੇ ਆਖਣ ਲੱਗਾ, ਮੈਂ ਕਿਸੇ ਨੂੰ ਵੀ ਨਹੀਂਂ ਖਾਣ ਦਿਆਂਗਾ। ਸਭ ਦੀਆਂ ਥਾਲੀਆਂ ਵਿਚ ਸੁਆਹ ਪਾ ਦਿਆਂਗਾ-ਪਾਵਾਂ?
ਨਰਾਇਣ ਨੇ ਆਖਿਆ, ਪਾ ਕੇ ਤਾਂ ਵੇਖ ਜੇ ਮਾਰ ਮਾਰ ਕੇ ਦੁੰਬਾ ਨ ਬਣਾ ਦਿਆਂ ਤਾਂ? ਰਾਮ ਨੇ ਸੁਆਹ ਨੂੰ ਮੁਠ ਵਿਚ ਹੋਰ ਘੁਟ ਕੇ ਆਖਿਆ, ਵੱਡੀ ਦੁੰਬਾ ਬਨਾਉਣ ਵਾਲੀ ਦਿਨੇ ਮੈਨੂੰ ਰਾਤ ਦਾ ਲਾਰਾ ਲਾਕੇ ਠੱਗ ਲਿਆ ਸੀ, ਹੁਣ ਜੇ ਮੈਂ ਰੋਟੀ ਖੁਆਣ ਲਈ ਆਖਦਾ ਹਾਂ ਤਾਂ ਕਹਿੰਦੀ ਹੈ, ਮਾਰ ੨ ਕੇ ਦੁੰਬਾ ਬਣਾ ਦਿਉਂਗੀ?
ਤੂੰ ਰੋਟੀ ਕਿਉਂ ਨਹੀਂ ਖਾਧੀ?
'ਤੂੰ ਜੋ ਆਖਦੀ ਸੈਂ ਰਾਤ ਨੂੰ ਮੈਂ ਆਪ ਖੁਆਵਾਂਗੀ।'
ਬੇਸ਼ਰਮ ਕਿਸੇ ਥਾਂ ਦਾ, ਬਿਗਾਨੇ ਹੱਥੋਂ ਖਾਂਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ?
ਰਾਮ ਨੇ ਹੈਰਾਨ ਜਿਹਾ ਹੋਕੇ ਆਖਿਆ, ਕੀਹਦਾ ਹੱਥ ਤੁਸਾਂ ਆਪ ਤਾਂ ਆਖਿਆ ਸੀ।
ਨਰਾਇਣੀ ਨੇ ਫੇਰ ਝਗੜਾ ਨਹੀਂ ਕੀਤਾ, ਕਹਿਣ ਲੱਗੀ, ਜਾਹ ਸੁਆਹ ਸੁਟ ਕੇ ਹੱਥ ਧੋਆ। ਜੇ ਫੇਰ ਕਿਸੇ ਦਿਨ ਮੈਨੂੰ ਖੁਆਣ ਲਈ ਕਿਹਾ ਤਾਂ ਜਾਣਦਾ ਰਹੇਂਗਾ?
ਨਰਾਇਣੀ ਰੋਟੀ ਖੁਆ ਰਹੀ ਸੀ ਕਿ ਟਹਿਲਣ ਬਿਨਾਂ ਕਿਸੇ ਕੰਮ ਦੇ ਹੀ, ਸਾਹਮਣੇ ਦਰਵਾਜਿਓਂ ਵੇਖਦੀ ਹੋਈ ਬਰਾਂਡੇ ਵੱਲ ਚਲੀ ਗਈ।
ਨਰਾਇਣੀ ਤਾੜ ਗਈ। ਰਾਮ ਨੂੰ ਆਖਣ ਲੱਗੀ, ਰਾਮ ਤੈਨੂੰ ਕਦੇ ਅਕਲ ਨਹੀਂ ਆਉਣੀ। ਰੱਬ ਤੈਨੂੰ ਕਦੋਂ ਸੁਮੱਤ ਦੇਵੇਗਾ? ਲੋਕਾਂ ਦੇ ਮਿਹਣੇ ਮੈਥੋਂ ਨਹੀਂਂ ਸੁਣੇ ਜਾਂਦੇ।
ਰਾਮ ਨੇ ਮੂੰਹ ਵਿਚਲੀ ਬੁਰਕੀ ਨੂੰ ਨਿਗਲਦਿਆਂ ਹੋਇਆਂ ਕਿਹਾ, ਕੌਣ ਹੈ ਉਹ, ਉਹਦਾ ਨਾ ਤਾਂ ਦੱਸੋ?
ਨਰਾਇਣੀ ਨੇ ਇਕ ਡੂੰਘਾ ਹੌਕਾ ਲੈਕੇ ਆਖਿਆ, ਬਸ ਕੌਣ 'ਹਨ ਉਹ........।'
ਪਰ ਥੋੜਿਆਂ ਮਹੀਨਿਆਂ ਪਿਛੋਂ ਇਹ ਗੱਲ ਇਥੋਂ ਤੋੜੀ ਵਧ ਗਈ ਕਿ ਨਰਾਇਣੀ ਤਾਈਂ ਸਹਾਰਨੀ ਔਖੀ ਹੋ ਗਈ। ਉਹਦੀ ਸਿਰੋਂ ਨੰਗੀ ਮਾਂ ਦਿਗੰਬਰੀ ਹਾਲੇ ਤੱਕ ਆਪਣੀ ਦਸਾਂ ਸਾਲਾਂ ਦੀ ਲੜਕੀ 'ਸੁਰਧੁਨੀਂ ਦੇ ਨਾਲ, ਭਰਾ ਕੋਲ ਬੈਠੀ ਦਿਨ ਕੱਟ ਰਹੀ ਸੀ। ਅਚਾਣ ਚੱਕ ਉਸ ਭਰਾ ਨੂੰ ਅਗਲੇ ਜਹਾਨੋਂ ਸੱਦਾ ਆ ਗਿਆ ਤੇ ਮਾਈ ਲਈ ਕਿਧਰੇ ਖੜੀ ਹੋਣ ਲਈ ਵੀ ਥਾਂ ਨ ਰਹਿ ਗਈ। ਨਰਾਇਣੀ ਨੇ ਪਤੀ ਦੀ ਸਲਾਹ ਨਾਲ ਉਹਨੂੰ ਆਪਣੇ ਘਰ ਲੈ ਆਂਦਾ। ਉਹ ਆਈ ਤੇ ਆਉਂਦਿਆਂ ਹੀ ਨਰਾਇਣੀ ਤੇ ਪੂਰਾ ਪੂਰਾ ਰੋਹਬ ਪਾ ਲਿਆ। ਨਾਲ ਲਗਦੀ ਨੇ ਰਾਮ ਦੇ ਨਕ ਵਿਚ ਵੀ ਨਕੇਲ ਪੌਣ ਦੀ ਕੋਸ਼ਸ਼ ਸ਼ੁਰੂ ਕਰ ਦਿੱਤੀ। ਮੁੱਢ ਤੋਂ ਹੀ ਰਾਮ ਨੂੰ ਉਹ ਭੈੜੀ ਨੀਤ ਨਾਲ ਵੇਖਣ ਲੱਗ ਪਈ।
ਅਜ ਰਾਮ ਇਕ ਦੋ ਤਿੰਨ ਹੱਥ ਲੰਮਾ ਪਿੱਪਲ ਦਾ ਦਰਖਤ ਪੁਟ ਲਿਆਇਆ ਹੈ ਤੇ ਉਸ ਨੂੰ ਠੀਕ ਵਿਹੜੇ ਦੇ ਵਿਚਕਾਰ ਲਾਉਣ ਲੱਗ ਪਿਆ ਹੈ। ਰਸੋਈ ਵਿਚ ਬੈਠੀ ਦਿਗੰਬਰੀ ਮਾਲਾ ਫੇਰਦੀ ਹੋਈ ਕੂਕੀ, ਇਹ ਕੀ ਕਰਨ ਲੱਗਾ ਹੋਇਆਂ ਏਂ ਰਾਮ?
ਰਾਮ ਨੇ ਸਹਿਜ ਸੁਭਾ ਹੀ ਆਖਿਆ, 'ਜੇ ਪਿੱਪਲ ਲੱਗ ਗਿਆ ਤਾਂ ਚੰਗੀ ਛਾਂ ਹੋ ਜਾਏਗੀ। ਮਾਸਟਰ ਸਾਹਿਬ ਨੇ ਆਖਿਆ ਹੈ, 'ਪਿੱਪਲ ਦੀ ਥਾਂ ਬੜੀ ਚੰਗੀ ਹੁੰਦੀ ਹੈ।' ਗੋਬਿੰਦਿਆ ਜਾਹ, ਇਕ ਛੰਨਾ ਪਾਣੀ ਦਾ ਲੈ ਆ। ਭੋਲਿਆ ਤੂੰ ਇਕ ਮੇਟਾ ਜਿਹਾ ਵਾਂਸ ਲੈ ਆ, ਇਹਦੇ ਨਾਲ ਖੜਾ ਕਰਨਾ ਹੋਵੇਗਾ। ਇਹਦੇ ਉਦਾਲੇ ਪੁਦਾਲੇ ਵਾੜ ਵੀ ਚਾਹੀਦੀ ਹੈ ਨਹੀਂ ਤਾਂ ਗਾਈਆਂ, ਮਹੀਆਂ ਹੀ ਖਾ ਜਾਣਗੀਆਂ।
ਦਿਗੰਬਰੀ ਨੂੰ ਅੱਗ ਲੱਗ ਗਈ। ਵਿਹੜੇ ਵਿਚ ਪਿਪਲ ਦਾ ਦਰਖਤ ਇਹ ਤਾਂ ਦੁਨੀਆਂ ਨਾਲੋਂ ਵਖਰੀ ਹੀ ਗੱਲ ਹੈ। ਘਰ ਵਿਚ ਪਿਪਲ ਲਾਉਂਦੇ ਏਥੇ ਹੀ ਵੇਖੇ ਹਨ?
ਰਾਮ ਨੇ ਉਹ ਦੀ ਗੱਲ ਨੂੰ ਅਨ ਸੁਣਿਆ ਕਰ ਦਿੱਤਾ।
ਗੋਬਿੰਦਾ ਆਪਣੇ ਵਿੱਤ ਅਨੁਸਾਰ ਇਕ ਛੰਨਾ ਪਾਣੀ ਦਾ ਲੈ ਆਇਆ। ਰਾਮ ਨੇ ਉਹਦੇ ਪਾਸੋਂ ਪਾਣੀ ਫੜਦਿਆਂ ਹੋਇਆਂ ਪ੍ਰੇਮ ਨਾਲ ਆਖਿਆ, ਏਨੇ ਪਾਣੀ ਨਾਲ ਕੀ ਬਣੇਗਾ, ਮੂਰਖਾ! ਤੂੰ ਐਥੇ ਖਲੋ ਮੈਂ ਆਪ ਪਾਣੀ ਲਿਆਉਂਦਾ ਹਾਂ।
ਕਈ ਦਪੜੇ ਪਾਣੀ ਰੋੜ੍ਹ ਕੇ, ਸਾਰੇ ਵਿਹੜੇ ਵਿਚ ਚਿੱਕੜ ਕਰਕੇ ਉਹਨੇ ਤਸੱਲੀ ਨਾਲ ਪਿੱਪਲ ਦੇ ਬੂਟੇ ਨੂੰ ਲਾ ਦਿਤਾ। ਏਨੇ ਚਿਰ ਨੂੰ ਨਦੀ ਤੋਂ ਨਹਾਕੇ ਨਰਾਇਣੀ ਵੀ ਆ ਗਈ। ਏਨੇ ਚਿਰ ਤਕ ਦਿਗੰਬਰੀ ਕੋਲਿਆਂ ਵਾਂਗੂ ਮਘ ਰਹੀ ਸੀ। ਕਿਓਂ? ਇਸ ਵਾਸਤੇ ਕਿ ਇਸ ਦੀਆਂ ਅੱਖਾਂ ਦੇ ਸਾਹਮਣੇ ਹੀ, ਰਾਮ ਨੇ ਸਾਰੇ ਲੋਕਾਂ ਦਾ ਭਲਾ ਸੋਚਦਿਆਂ ਹੋਇਆਂ, ਛਾਂ ਵਾਲਾ ਪਿੱਪਲ ਦਾ ਦਰਖਤ ਵਿਹੜੇ ਵਿਚ ਲਾ ਦਿੱਤਾ ਸੀ। ਨਰਾਇਣੀ ਨੂੰ ਵੇਖਦਿਆਂ ਹੀ ਕੂਕੀ, ਦੇਖ ਨਰਾਇਣੀ ਆਪਣੇ ਦੇਉਰ ਦੀ ਕਰਤੂਤ! ਵਿਹੜੇ ਵਿਚ ਪਿੱਪਲ ਦਾ ਦਰਖਤ ਲਾ ਕੇ ਆਖਦਾ ਹੈ, 'ਬੜਾ ਚੰਗਾ ਹੋ ਗਿਆ ਹੈ। ਹੋਰ ਵੇਖ ਪਿਓ ਨੂੰ ਖਾਣੇ ਭੋਲੇ ਦਾ ਕੰਮ, ਵਾਂਸਾਂ ਦੀ ਖਿੱਤੀ ਹੀ ਧੂਹੀ ਚਲਿਆ ਆਉਂਦਾ ਹੈ। ਹੁਣ ਇਹ ਇਹਦੇ ਉਦਾਲੇ ਪੁਦਾਲੇ ਵਾੜ ਕਰਨਗੇ।'
ਨਰਾਇਣੀ ਨੇ ਪਿਛਾਂਹ ਮੁੜ ਕੇ ਵੇਖਿਆ ਭੋਲਾ ਠੀਕ ਹੀ ਤਕੜੀ ਸਾਰੀ ਖਿਤੀ ਵਾਂਸਾਂ ਦੀ ਧੂਹੀ ਆ ਰਿਹਾ ਹੈ। ਭੋਲਾ ਤੇ ਰਾਮ ਹਾਣੀ ਹਾਣੀ ਹਨ। ਨਰਾਇਣੀ ਹੱਸ ਪਈ ਇਕ ਪਾਸੇ ਮਾਂ ਦਾ ਕ੍ਰੋਧ ਨਾਲ ਲਾਲੋ ਲਾਲ ਹੋਇਆ ਚਿਹਰਾ ਤੇ ਦੂਜੇ ਪਾਸੇ ਰਾਮ ਤੇ ਉਹਦੇ ਬਾਕੀ ਸਾਥੀਆਂ ਦਾ ਕਮਲ ਪੁਣਾ ਉਹਨੂੰ ਵਾਂਸ ਵਾਲੀ ਗਲ ਤੋਂ ਵਧ ਕੁਝ ਨ ਜਾਪਿਆ, ਉਹ ਖੁਲ੍ਹ ਕੇ ਹੱਸੀ। ਕਹਿਣ ਲਗੀ, ਵਿਹੜੇ ਵਿਚ ਇਸ ਪਿੱਪਲ ਦੇ ਦਰਖਤ ਦਾ ਕੀ ਬਣੇਗਾ?
ਰਾਮ ਹੈਰਾਨ ਹੋਕੇ ਬੋਲਿਆ, 'ਭਾਬੀ ਤੈਨੂੰ ਨਹੀਂ ਪਤਾ ਕੀ ਹੋਵੇਗਾ? ਬੜੀ ਸੋਹਣੀ ਠੰਢੀ ਛਾਂ ਮਿਲਿਆ ਕਰੇਗੀ। ਤੇ ਇਸ ਛੋਟੀ ਜਹੀ ਡਾਲੀ ਨਾਲ, ਓਏ ਗੋਬਿੰਦਆ ਸੈਨਤਾਂ ਕਿਉਂ ਮਾਰਦਾ ਏਂ, ਜਦ ਇਹ ਵੱਡੀ ਹੋ ਜਾਵੇਗੀ 'ਗੋਬਿੰਦਾ ਪੀਂਘ ਪਾਇਆ ਕਰੇਗਾ।' 'ਭੋਲਿਆ ਜ਼ਰਾ ਗੰਡਾਸਾ ਲੈ ਆ, ਵਾੜ ਜ਼ਰਾ ਉੱਚੀ ਕਰਨੀ ਪਏਗੀ ਨਹੀਂ ਤਾਂ ਕਾਲੀ ਵੱਛੀ ਉੱਚਾ ਮੂੰਹ ਕਰਕੇ ਸਭ ਕੁਝ ਖਾ ਜਾਇਗੀ।' ਇਹ ਆਖ ਕੇ ਉਹ ਵਾਂਸ ਵੱਢਣ ਟੁਕਣ ਲਗ ਪਿਆ। ਨਰਾਇਣੀ ਹੱਸਦੀ ਹੋਈ ਪਾਣੀ ਦਾ ਭਰਿਆ ਘੜਾ ਰਸੋਈ ਵਿਚ ਰਖਣ ਚਲੀ ਗਈ। ਗੁੱਸੇ ਨਾਲ ਦਿਗੰਬਰੀ ਦੀਆਂ ਅੱਖਾਂ ਲਹੂ ਵਰਗੀਆਂ ਹੋ ਰਹੀਆਂ ਸਨ। ਆਪਣੀ ਲੜਕੀ ਨਰਾਇਣੀ ਨੂੰ ਲਾਲੋ ਲਾਲ ਹੋਈ ਨੇ ਕਿਹਾ, ਤੂੰ ਵੀ ਨਿਆਣੀ ਬਣ ਗਈ ਏਂ, ਇਹ ਦਰਖਤ ਲਗ ਕਿੱਦਾਂ ਜਾਇਗਾ?
ਨਰਾਇਣੀ ਨੇ ਕਿਹਾ, 'ਮਾਂ ਘਬਰਾ ਨਾ, ਮੈਨੂੰ ਵੀ ਪਤਾ ਹੈ ਕਿ ਜੜ੍ਹਾਂ ਤੋਂ ਬਿਨਾਂ ਐਡਾ ਵੱਡਾ ਦਰਖਤ ਕਿਦਾਂ ਲਗ ਜਾਇਗਾ। ਪਾਣੀ ਨਾਲ ਇਹਦੀਆਂ ਜੜ੍ਹਾ ਥੋੜੀਆਂ ਬਣ ਜਾਣੀਆਂ ਹਨ? ਦੋਂਹ ਚੌਂਹ ਦਿਨਾਂ ਨੂੰ ਆਪੇ ਸੁਕ ਜਾਇਗਾ।'
ਦਿਗੰਬਰੀ ਠੰਢੀ ਨ ਹੋਈ, 'ਕਹਿਣ ਲੱਗੀ, ਸੁਕੇਗਾ ਕਦੋਂ ਹੁਣੇ ਕਿਉਂ ਨਹੀਂ ਪੁਟ ਕੇ ਸੁਟ ਦੇਂਦੀ।'
ਨਰਾਇਣੀ ਆਖਣ ਲੱਗੀ, ਵਾਹ ਏਦਾਂ ਤਾਂ ਘਰ ਵਿਚ ਰਹਿਣਾ ਮੁਸ਼ਕਲ ਹੋ ਜਾਇਗਾ।
ਦਿਗੰਬਰੀ ਨੇ ਆਖਿਆ, 'ਘਰ ਕੱਲਾ ਉਹਦੇ ਪਿਉ ਦਾ ਨਹੀਂ ਕਿ ਜੋ ਜੀ ਆਵੇ ਪਿਆ ਕਰੇ। ਵਿਹੜੇ ਵਿਚ ਪਿੱਪਲ ਦਾ ਬੂਟਾ ਲਾ ਦਿਤਾ ਹੈ। ਤੂੰ ਨਹੀਂ ਘਰ ਵਾਲੀ? ਗੋਬਿੰਦੇ ਦਾ ਘਰ ਨਹੀਂ? ਹਾਏ ਰੱਬਾ ਇਸ ਪਿੱਪਲ ਤੇ ਸਾਰੀ ਦੁਨੀਆਂ ਦੀਆਂ ਇੱਲਾਂ ਕਾਂ ਤੇ ਹੋਰ ਕਈ ਕੁਝ ਆ ਕੇ ਆਲ੍ਹਣੇ ਪੌਣਗੇ, ਵਿੱਠਾਂ ਕਰਨਗੇ, ਕਈ ਵਾਰੀ ਹੱਡ ਵੀ ਲਿਆ ਸੁਟਿਆ ਕਰਨਗੇ, ਵਿਹੜਾ ਗੰਦਾ ਹੋ ਜਾਇਆ ਕਰੇਗਾ। ਮੇਰੇ ਪਾਸੋਂ ਤਾਂ ਨਰੈਣੀਏਂ ਰਿਹਾ ਨਹੀਊਂ ਜਾਣਾ। ਤੂੰ ਇਹਦੇ ਪਾਸੋਂ ਐਨੀ ਡਰਦੀ ਕਿਉਂ ਏਂ! ਜੇ ਇਹ ਮੇਰੇ ਘਰ ਹੁੰਦਾ ਤਾਂ ਇਸ ਸ਼ੈਤਾਨ ਨੂੰ ਮਿੰਟਾਂ ਵਿਚ ਸਿੱਧਾ ਕਰ ਲੈਂਦੀ।
ਨਰਾਇਣੀ ਨੂੰ ਆਪਣੀ ਮਾਂ ਦਾ ਹਿਰਦਾ ਸ਼ੀਸ਼ੇ ਵਾਂਗੂੰ ਸਾਫ ਦਿੱਸ ਪਿਆ। ਉਹ ਕੁਝ ਚਿਰ ਚੁਪ ਰਹਿਕੇ ਜ਼ੋਰ ਦੀ ਹੱਸ ਪਈ। ਅਜੇ ਤਾਂ ਬੱਚਾ ਹੈ ਮਾਂ ਇਹਨੂੰ ਐਨੀ ਅਕਲ ਕਿਥੇ? ਜੇ ਸਮਝ ਹੁੰਦੀ ਤਾਂ ਵਿਹੜੇ ਵਿਚ ਪਿੱਪਲ ਲਾਉਂਦਾ ਹੀ ਕਿਉਂ? ਦੋ ਦਿਨ ਰਹਿਣ ਦੇਹ ਇਹ ਆਪੇ ਹੀ ਪੁਟ ਕੇ ਸੁਟ ਦੇਵੇਗਾ।
ਦਿਗੰਬਰੀ ਨੇ ਆਖਿਆ, 'ਪੁੱਟ ਸੁਟੇਗਾ, ਇਹ ਕਿਉਂ ਪੁਟੇਗਾ, ਮੈਂ ਆਪ ਹੀ ਪੁੱਟ ਸੱਟਾਂਗੀ।'
ਨਰਾਇਣੀ ਨੇ ਆਖਿਆ, 'ਨਾ ਮਾਂ ਇਹ ਕੰਮ ਨ ਕਰੀਂ, ਮੇਂ ਪਹਿਲਾਂ ਆਖ ਦਿੰਦੀ ਹਾਂ, ਮੇਰੇ ਬਿਨਾਂ ਇਹਨੂੰ ਕੋਈ ਵੀ ਕੁਝ ਆਖ ਨਹੀਂ ਸਕਦਾ। ਇਹ ਭਰਾ ਪਾਸੋਂ ਵੀ ਨਹੀਂ ਡਰਦਾ, ਤੂੰ ਇਹਨੂੰ ਪਛਾਣਿਆਂ ਨਹੀਂ ਮਾਂ ਅਜ ਨ ਪੁਟੀਂ ਫੇਰ ਵੇਖਿਆ ਜਾਏਗਾ।'
ਦਿਗੰਬਰੀ ਗੁੱਸੇ ਨਾਲ ਕਹਿਣ ਲੱਗੀ, ਚੰਗਾ ਜਾਹ ਬਹੁਤੀਆਂ ਗੱਲਾਂ ਨੂੰ ਬਣਾ ਜਾਕੇ ਕੱਪੜੇ ਪਾ।
ਦੁਪਹਿਰ ਦੇ ਵੇਲੇ ਨਰਾਇਣੀ ਆਪਣੇ ਕਮਰੇ ਵਿਚ ਬੈਠੀ ਸਰਹਾਣੇ ਦਾ ਉਛਾੜ ਸੀਊਂ ਰਹੀ ਸੀ। ਏਨੇ ਚਿਰ ਬੈਠੀ ਟਹਿਲਣ ਨੇ ਆ ਕੇ ਖਬਰ ਦਿੱਤੀ, ਬੀਥੀ ਜੀ ਸਤਿਆ ਨਾਸ ਹੋ ਗਿਆ, ਨਾਨੀ ਜੀ ਨੇ ਛੋਟੇ ਬਾਬੂ ਦਾ ਦਰਖਤ ਪੁੱਟ ਕੇ ਸੁੱਟ ਦਿੱਤਾ ਹੈ। ਸਕੂਲੋਂ ਆਉਂਦਿਆਂ ਹੀ ਉਹ ਕਿਸੇ ਨ ਕਿਸੇ ਨੂੰ ਜਰੂਰ ਖਾ ਜਾਇਗਾ ।
ਨਰਾਇਣੀ ਸੀਊਣਾ ਵਿੱਚੇ ਛੱਡ ਕੇ ਭੱਜੀ, ਵੇਖਿਆ ਕਿ ਸੱਚ ਮੁਚ ਹੀ ਦਰਖਤ ਪੁੱਟਿਆ ਹੋਇਆ ਹੈ। ਮਾਂ ਨੂੰ ਪੁਛਿਆ, ਰਾਮ ਦਾ ਦਰਖਤ ਕਿਧਰ ਗਿਆ?
ਦਿਗੰਬਰੀ ਨੇ ਭੱਜੀ ਹੋਈ ਤੌੜੀ ਦੇ ਥੱਲੇ ਵਰਗਾ ਮੂੰਹ ਬਣਾ ਕੇ ਤੇ ਹੱਥ ਨਲ ਇਸ਼ਾਰਾ ਕਰਕੇ ਕਿਹਾ, 'ਔਹ ਪਿਆ ਹੈ।'
ਨਰਾਇਣੀ ਨੇ ਕੋਲ ਜਾ ਕੇ ਵੇਖਿਆ, ਉਹ ਨਿਰਾ ਪੁਟਿਆ ਹੀ ਨਹੀਂ ਗਿਆ, ਸਗੋਂ ਉਹਨੂੰ ਤੋੜ ਮਰੋੜ ਕੇ ਵੀ ਖਰਾਬ ਕੀਤਾ ਗਿਆ ਹੈ। ਨਰਾਇਣੀ ਨੇ ਚੁਪ ਚਾਪ ਉੱਥੇਂ ਚੁਕਵਾਕੇ ਬਾਹਰ ਸੁੱਟ ਦਿੱਤਾ ਤੇ ਆਪ ਹੌਲੀ ਜਹੀ ਕਮਰੇ ਵਿਚ ਆ ਗਈ।
ਸਕੂਲੋਂ ਆ ਕੇ ਰਾਮ ਨੇ ਸਭ ਤੋਂ ਪਹਿਲਾ ਆਪਨਾ ਦਰਖਤ ਵੇਖਿਆ। ਵੇਖਦਿਆਂ ਸਾਰ ਹੀ ਭੁੜਕ ਉਠਿਆ। ਕਿਤਾਬਾਂ, ਸਲੇਟ ਬਾਕੀ ਬਸਤਾ ਸਭ ਵਗਾਹ ਮਾਰਿਆ, ਕੂਕਿਆ ਭਾਬੀ ਜੀ ਮੇਰਾ ਪਿੱਪਲ ਦਾ ਬੂਟਾ?
ਨਰਾਇਣੀ ਰਸੋਈਓਂ ਬਾਹਰ ਨਿਕਲ ਆਈ, ਕਹਿਣ ਲੱਗੀ, ਆ ਦੱਸਦੀ ਹਾਂ, ਏਧਰ ਆ!
ਮੈਂ ਨਹੀਂ ਆਉਣਾ, ਪਹਿਲਾਂ ਦੱਸੋ ਮੇਰਾ ਦਰਖਤ ਕਿੱਥੇ ਹੈ?
'ਮੇਰੇ ਕੋਲ ਤਾਂ ਆ! ਮੈਂ ਦਸਦੀ ਹਾਂ।
ਰਾਮ ਦੇ ਕੋਲ ਜਾਂਦਿਆਂ ਹੀ ਉਹ ਉਹਦਾ ਹੱਥ ਫੜ ਕੇ ਅੰਦਰ ਲੈ ਗਈ। ਗੋਦ ਵਿਚ ਬਿਠਾ ਕੇ ਸਿਰ ਤੇ ਹੱਥ ਫੇਰਦੀ ਹੋਈ ਕਹਿਣ ਲੱਗੀ, ਸੁਣ ਬੀਬਾ ਕਦੇ ਮੰਗਲ ਵਾਰ ਵੀ ਪਿੱਪਲ ਦਾ ਦਰਖਤ ਲਗਾਇਆ ਜਾਂਦਾ ਹੈ? ਰਾਮ ਨੇ ਟਿੱਕ ਕੇ ਪੁਛਿਆ, ਕਿਉਂਂ ਕੀ ਹੁੰਦਾ ਹੈ?
ਘਰ ਦੀ ਵੱਡੀ ਵਹੁਟੀ ਮਰ ਜਾਂਦੀ ਹੈ। ਮੰਗਲ ਨੂੰ ਦਰਖਤ ਨਹੀਂ ਲਇਆ ਜਾਂਦਾ।
ਰਾਮ ਦਾ ਚਿਹਰਾ ਕੁਝ ਚਿਰ ਲਈ ਉਤਰ ਗਿਆ। ਕਹਿਣ ਲੱਗਾ ਨਹੀਂ ਤੁਸੀਂ ਝੂਠ ਬੋਲਦੇ ਹੋ?
ਨਰਾਇਣੀ ਨੇ ਉਸੇ ਤਰ੍ਹਾਂ ਹੀ ਹੱਸ ਕੇ ਆਖਿਆ, 'ਭਾਬੀ ਕਦੇ ਝੂਠ ਬੋਲ ਸਕਦੀ ਹੈ? ਕਿਤਾਬਾਂ ਤੇ ਪੱਤ੍ਰੀਆਂ ਵਿਚ ਜੋ ਲਿਖਿਆ ਹੈ ਸੋ ਝੂਠ ਥੋੜਾ ਹੈ।'
ਕਿੱਥੇ ਹੈ ਉਹ ਪੱਤ੍ਰੀ ਜੀਹਦੇ ਵਿਚ ਲਿਖਿਆ ਹੈ?
ਨਰਾਇਣੀ ਪਹਿਲਾਂ ਤਾਂ ਮਨ ਵਿਚ ਘਬਰਾਈ। ਫੇਰ ਉਸੇ ਤਰ੍ਹਾਂ ਦਾ ਹੀ ਸਿਆਣਾ ਮੂੰਹ ਬਣਾ ਕੇ ਆਖਿਆ, ਕਮਲਿਆ, ਮੰਗਲ ਵਾਰ ਤਾਂ ਮੜ੍ਹੀਆਂ ਦਾ ਨਾਂ ਵੀ ਨਹੀਂ ਲਿਆ ਜਾਂਦਾ, ਤੈਨੂੰ ਦਿਖਾਵਾਂ ਕਿੱਦਾਂ? ਇਹ ਗੱਲ ਤਾਂ ਭੋਲਾ ਦੀ ਵੀ ਜਾਣਦਾ ਹੈ। ਚੰਗਾ ਸਦ ਖਾਂ ਭੋਲੇ ਨੂੰ?
ਭੋਲਾ ਮੈਨੂੰ ਕੀ ਆਖੇਗਾ ਕਿ ਇਸ ਨੂੰ ਏਨੀ ਗੱਲ ਦਾ ਵੀ ਪਤਾ ਨਹੀਂ? ਇਸ ਖਿਆਲ ਤੋਂ ਹਟ ਕੇ ਉਸ ਨੇ, ਜਿਦਾਂ ਮਾਵਾਂ ਨਾਲ ਪਿਆਰ ਕਰੀਦਾ ਹੈ, ਭਾਬੀ ਦੇ ਗੱਲ ਵਿਚ ਦੋਵੇਂ ਬਾਹਵਾਂ ਪਾ ਕੇ ਆਪਣੀ ਬੂਥੀ ਨੂੰ ਉਸ ਦੀ ਛਾਤੀ ਵਿਚ ਤੁਨਦੇ ਹੋਏ ਕਿਹਾ, ਇਹ ਤਾਂ ਮੈਨੂੰ ਵੀ ਪਤਾ ਹੈ, ਪਰ ਜੇ ਪੁਟ ਸੁਟਿਆ ਜਾਵੇ ਤਾਂ ਫੇਰ ਤਾਂ ਕੋਈ ਡਰ ਨਹੀਂ ਨਾਂ?
ਭਾਬੀ ਨੇ ਉਸ ਦਾ ਸਿਰ ਛਾਤੀ ਨਾਲ ਲਾ ਕੇ ਆਖਿਆ, ਨਹੀਂ ਫੇਰ ਕੋਈ ਦੋਸ਼ ਨਹੀਂ। ਉਸ ਦੀਆਂ ਅੱਖਾਂ ਭਰ ਆਈਆਂ, ਕਹਿਣ ਲੱਗੀ, ਵੇ ਰਾਮ! ਜੇ ਮੈਂ ਮਰ ਜਾਵਾਂ ਤਾਂ ਤੂੰ ਕੀ ਕਰੇਂ?
ਰਾਮ ਨੇ ਜ਼ੋਰ ਦੀ ਸਿਰ ਹਿਲਾ ਕੇ ਆਖਿਆ, ਛਿੱਤ! ਇਹ ਨਾ ਕਹੋ ਭਾਬੀ ਜੀ! ਨਰਾਇਣੀ ਨੇ ਲੁਕਾ ਕੇ ਅੱਖਾਂ ਪੂੰਝੀਆਂ ਤੇ ਕਿਹਾ, ਬੁਢੀ ਹੋ ਗਈ ਹਾਂ ਮਰਾਂਗੀ ਕਿਉਂ ਨਾ।
ਹੁਣ ਰਾਮ ਨੂੰ ਪਤਾ ਲੱਗਾ ਇਹ ਮੇਰੇ ਨਾਲ ਠੱਠਾ ਕਰ ਰਹੀ ਹੈ। ਹਸਦਾ ਹੋਇਆ ਬੋਲਿਆ, ਤੂੰ ਤਾਂ ਬੁਢੀ ਹੋ ਗਈ ਏਂ। ਦੰਦ ਤਾਂ ਅਜੇ ਕੋਈ ਨਹੀਂ ਟੁਟਾ ਤੇ ਨਾ ਹੀ ਕੋਈ ਵਾਲ ਹੀ ਚਿੱਟਾ ਹੋਇਆ ਹੈ।
ਨਰਾਇਣੀ ਨੇ ਕਿਹਾ 'ਜੇ ਵਾਲ ਚਿੱਟੇ ਨਹੀਂ ਹੋਏ ਤਾਂ ਕੀ ਹੋਇਆ, ਮੈਂ ਕਿਸੇ ਦਿਨ ਓਦਾਂ ਹੀ ਨਦੀ ਵਿਚ ਡੁਬ ਮਰਾਂਗੀ। ਨਹਾਉਣ ਜਾਵਾਂਗੀ ਤੇ ਫੇਰ ਨਾ ਮੁੜਾਂਗੀ।'
ਕਿਉਂ ਭਾਬੀ?
"ਤੇਰੇ ਦੁਖੋਂ! ਤੂੰ ਮੇਰੀ ਮਾਂ ਨੂੰ ਵੇਖ ਨਹੀਂ ਸੁਖਾਂਦਾ ਤੇ ਰਾਤ ਦਿਨ ਝਗੜਾ ਕਰਦਾ ਰਹਿੰਦਾ ਏਂ। ਤੈਨੂੰ ਉਸ ਦਿਨ ਪਤਾ ਲਗੇਗਾ ਜਦੋਂ ਮੈਂ ਮੁੜਕੇ ਨਾ ਆਈ।"
ਇਹ ਗੱਲ ਰਾਮ ਦੇ ਮੰਨਣ ਵਿਚ ਤਾਂ ਨਾ ਆਈ, ਪਰ ਉਹ ਕੁਝ ਡਰ ਜਰੂਰ ਗਿਆ। ਕਹਿਣ ਲੱਗਾ, ਚੰਗਾ ਹੁਣ ਮੈਂ ਕੁਝ ਨਹੀਂ ਆਖਾਂਗਾ ਪਰ ਉਹ ਮੈਨੂੰ ਕਿਉਂ ਛੇੜਦੀ ਰਹਿੰਦੀ ਹੈ?
ਛੇੜਦੀ ਰਹਿਣ ਦਿਹ! ਉਹ ਮੇਰੀ ਮਾਂ ਏਂ ਜਿਦਾਂ ਤੂੰ ਮੈਨੂੰ ਪਿਆਰ ਕਰਦਾ ਏਂ ਉਸੇ ਤਰ੍ਹਾਂ ਉਹਨੂੰ ਵੀ ਕਦੀ ਕਰਿਆ ਕਰੇ?
ਰਾਮ ਨੇ ਫੇਰ ਭਾਬੀ ਦੀ ਛਾਤੀ ਵਿਚ ਸਿਰ ਦੇ ਲਿਆ ਇਥੇ ਹੀ ਮੂੰਹ ਰੱਖ ਕੇ ਉਹਨੂੰ ਲੰਮੇ ਤੇਰਾਂ ਸਾਲ ਪੂਰੇ ਕੀਤੇ ਹਨ। ਇਸ ਹਾਲਤ ਵਿਚ ਭਾਬੀ ਦੇ ਸਾਹਮਣੇ ਕਿਦਾਂ ਐਡਾ ਵੱਡਾ ਝੂਠ ਬੋਲ ਸਕਦਾ ਸੀ? ਉਹਨੇ ਸੱਚੇ ਦਿਲ ਨਾਲ ਇਕਰਾਰ ਕੀਤਾ ਕਿ ਉਹ ਬੁਢੜੀ ਨੂੰ ਵੀ ਪਿਆਰ ਕਰੇਗਾ।
ਨਰਾਇਣੀ ਨੇ ਭਰੇ ਹੋਏ ਗਲ ਨਾਲ ਆਖਿਆ, ਏਦਾਂ ਮੂੰਹ ਲੁਕਾਇਆਂ ਕੀ ਬਣਦਾ ਹੈ, ਸਿੱਧੀ ਤਰ੍ਹਾਂ ਗੱਲ ਕਰ!
ਠੀਕ ਉਸੇ ਵੇਲੇ ਦਿਗੰਬਰੀ ਆ ਗਈ। ਕੌੜੀ ਬੋਲੀ ਨੂੰ ਮਿਠਿਆਂ ਜਿਹਾ ਬਣਾਕੇ ਆਖਣ ਲੱਗੀ, ਤੈਨੂੰ ਕੋਈ ਕੰਮ ਧੰਦਾ ਨਹੀਂ ਧੀਏ? ਇੱਥੇ ਤੂੰ ਦੇਉਰ ਨਾਲ ਲਾਡ ਕਰ ਰਹੀਏਂ, ਦੂਜੇ ਪਾਸੇ ਤੇਰੇ ਮੁੰਡਿਆਂ ਦਾ ਬੁਰਾ ਹਾਲ ਹੋ ਰਿਹਾ ਹੈ।
ਰਾਮ ਨੇ ਛੇਤੀ ਨਾਲ ਵੇਖਿਆ, ਉਹਦੀਆਂ ਅੱਖਾਂ ਭੁਖੇ ਸ਼ੇਰ ਵਾਂਗੂੰ ਚਮਕ ਪਈਆਂ।
ਨਰਾਇਣੀ ਨੇ ਬਦੋਬਦੀ ਉਹਦਾ ਸਿਰ ਆਪਣੇ ਵੱਲ ਖਿੱਚ ਲਿਆ। ਕਹਿਣ ਲੱਗੀ, ਲੜਕਿਆਂ ਦਾ ਕਿੱਦਾਂ ਬੁਰਾ ਹਾਲ ਹੋ ਰਿਹਾ ਹੈ?
ਕਿੱਦਾਂ! ਇਹ ਚੰਗੀ ਸੁਣਾਈ ਊ, ਇਹ ਆਖ ਕੇ ਉਹ ਚਲੀ ਗਈ। ਕੋਈ ਝੂਠ ਬਣਾ ਕੇ ਵੀ ਨ ਕਹਿ ਸੱਕੀ।
ਰਾਮ ਨੇ ਸਿਰ ਉਤਾਂਹ ਚੁਕਦੇ ਹੋਏ ਨੇ ਕਿਹਾ, ਇਸ ਡੈਣ ਦਾ ਮੈਂ ਸਿਰ ਫੇਹ ਦਿਆਂਗਾ।
ਨਰਾਇਣੀ ਨੇ ਉਹਦੇ ਮੂੰਹ ਅਗੇ ਹੱਥ ਦੇਕੇ ਆਖਿਆ ਚੁਪ ਰਹੋ ਭੈੜਿਆ, ਉਹ ਮੇਰੀ ਮਾਂ ਹੈ।
{{gap} ਪੰਜਾਂ ਚੌਂਹ ਦਿਨਾਂ ਪਿੱਛੋਂ ਇਕ ਦਿਨ ਰਾਮ ਰੋਟੀ ਖਾਂਦਾ ਖਾਂਦਾ ਭੁੜਕ ਉਠਿਆ ਤੇ ਲੱਗਾ ਜ਼ੋਰ ਨਾਲ 'ਸੀ ਸੀ' ਕਰਨ। ਉਹ ਗਲਾਸ ਪਾਣੀ ਦਾ ਇਕ ਸਾਹੇ ਹੀ ਪੀ ਕੇ ਉਠ ਬੈਠਾ ਤੇ ਥਾਲੀ ਦੂਰ ਵਗਾਹ ਮਾਰੀ। ਫੇਰ ਲਗ ਪਿਆ ਟੱਪਣ ਮੈਂ ਇਸ ਡੈਣ ਦੇ ਹੱਥਾਂ ਦੀ ਪੱਕੀ ਹੋਈ ਰੋਟੀ ਨਹੀਂ ਖਾਣੀ, ਨਹੀਂ ਖਾਣੀ। ਮਿਰਚਾਂ ਨਾਲ ਮੇਰਾ ਮੂੰਹ ਸੜ ਗਿਆ ਏ ਭਾਬੀ! ਓ ਭਾਬੀ!!
ਨਰਾਇਣੀ ਬੈਠੀ ਮਾਲਾ ਫੇਰ ਰਹੀ ਸੀ, ਰੌਲਾ ਸੁਣ ਕੇ ਛੇਤੀ ਨਾਲ ਉਠ ਆਈ ਕਹਿਣ ਲੱਗੀ, ਕੀ ਹੋਇਆ ਹੈ?
ਗੁੱਸੇ ਦਾ ਮਾਰਿਆ ਰਾਮ ਰੋਣ ਲਗ ਪਿਆ! ਮੈਂ ਕਦੇੇ ਕਦੰਤ ਨਹੀਂ ਖਾਊਂਗਾ ਇਹਦੇ ਹੱਥਾਂ ਦਾ ਰਿਧਾ ਪੱਕਾ ਨਹੀਂ ਨਹੀਂ ਖਾਵਾਂਗਾ। ਇਸ ਨੂੰ ਕੱਢ ਦਿਓ, ਇਹ ਆਖਦਾ ਹੋਇਆ ਉਹ ਤੇਜ਼ੀ ਨਾਲ ਬਾਹਰ ਨਿਕਲ ਗਿਆ।
ਨਰਾਇਣ ਦੰਗ ਰਹਿਕੇ ਕੁਝ ਚਿਰ ਖੜੀ ਰਹੀ ਫੇਰ ਮਾਂ ਨੂੰ ਆਖਣ ਲੱਗੀ, ਮਾਂ ਕਈ ਵਾਰ ਤੈਨੂੰ ਆਖ ਚੁਕੀ ਹਾਂ ਕਿ ਦਾਲ ਸਲੂਣੇ ਵਿਚ ਮਿਰਚਾਂ ਘੱਟ ਪਾਇਆ ਕਰ, ਇਥੇ ਐਨੀਆਂ ਮਿਰਚਾਂ ਖਾਣ ਦੀ ਕਿਸੇ ਨੂੰ ਆਦਤ ਨਹੀਂ।
ਦਿਗੰਬਰ ਨੂੰ ਸਣ ਕੱਪੜੀਂ ਅੱਗ ਲਗ ਪਈ, ਕਹਿਣ ਲੱਗੀ, 'ਬਹੁਤੀਆਂ ਮਿਰਚਾਂ ਪਾਈਆਂ ਕਿਨ ਸਨ?'
ਨਰਾਇਣੀ ਨੇ ਵਿਹੁ ਘੋਲਦਿਆਂ ਹੋਇਆਂ ਕਿਹਾ, ਬਹੁਤੀਆਂ ਨਾ ਸਹੀ ਦੋ ਤਿੰਨ ਮਿਰਚਾਂ ਦਾ ਕੋਈ ਠੇਕਾ ਲਿਆ ਹੋਇਆ ਹੁੰਦਾ ਹੈ ਜਾਂ ਇਹਨਾਂ ਬਿਨਾਂ ਸੁਆਦ ਨਹੀਂ ਆਉਂਦਾ।
ਚੁਪ ਰਹੋ ਨਰਾਇਣੀ ਚੁਪ ਰਹੋ! ਤੂੰ ਮੈਨੂੰ ਰੋਟੀ ਟੁੱਕ ਪਕਾਉਣਾ ਦੱਸਣ ਵਾਲੀ ਕਿੱਥੋਂ ਆ ਗਈਓਂ। ਸਾਰੀ ਉਮਰ ਮੈਂ ਭੱਠ ਈ ਝੋਕਦੀ ਰਹੀ ਹਾਂ ਸਾਰੀ ਉਮਰ? ਹਨੇਰ ਸਾਈਂ ਦਾ ਅੱਜ ਮੇਰੇ ਢਿੱਡੋਂ ਕੱਢੀ ਵੀ ਮੈਨੂੰ ਮੱਤਾਂ ਦੇਣ ਡਹੀ ਹੋਈ ਹੈ। ਫਿਟੇ ਮੂੰਹ ਮੇਰਾ।
ਨਰਾਇਣੀ, ਨੇ ਕੋਈ ਜਵਾਬ ਨ ਦਿੱਤਾ ਤੇ ਸਿੱਧੀ ਰਸੋਈ ਵਿਚ ਜਾ ਕੇ ਭਾਂਡਾ ਟੀਂਡਾ ਸਾਂਭਣ ਲਗ ਪਈ।
ਦਿਗੰਬਰੀ ਬੂਹੇ ਵਿਚ ਲੱਤਾਂ ਪਸਾਰ ਕੇ ਬਹਿ ਗਈ ਤੇ ਮੱਥੇ ਤੇ ਹਥ ਮਾਰਦੀ ਹੋਈ ਬੋਲੀ, ਹਾਏ ਮਾਂ ਤੂੰ ਕਿਧਰ ਚਲੀ ਗਈਓਂ, ਮੈਨੂੰ ਵੀ ਲੈ ਜਾ ਨਾਲੇ। ਹੁਣ ਮੈਥੋਂ ਨਹੀਂ ਠੇਡੇ ਖਾਧੇ ਜਾਂਦੇ. ਜਿਹੜਾ ਕੂੰਦਾ ਹੈ ਉਹੋ ਗਾਲਾਂ ਕੱਢਦਾ ਹੈ, ਮੈਂ ਬੁਢੀ ਹਾਂ, ਮੈਂ ਡੈਣ ਹਾਂ। ਮੈਨੂੰ ਕੱਢ ਦੇਣ ਲਈ ਆਖਦੇ ਹਨ, ਮੈਂ ਧੀ ਜਵਾਈ ਦੇ ਬੂਹੇ ਰੁਲਨ ਆਈ ਹਾਂ। ਮੈਨੂੰ ਫਾਹ ਲੈਣ ਲਈ ਰੱਸੀ ਵੀ ਨਹੀਂ ਮਿਲਦੀ। ਇਹਦੇ ਨਾਲੋਂ ਤੇ ਜੇ ਮੈਂ ਭਿਛਿਆ ਮੰਗ ਕੇ ਖਾ ਲੈਂਦੀ ਤਾਂ ਚੰਗੀ ਰਹਿੰਦੀ। ਸੁਰੋ ਬੱਚੀ ਚਲ ਉੱਠ ਚਲੇ ਚੱਲੀਏ ਹੁਣ ਤਾਂ ਏਸ ਘਰ ਦਾ ਅੰਨ ਪਾਣੀ ਖਾਣਾ ਵੀ ਹਰਾਮ ਹੈ।
ਸੁਰਧਨੀ ਰੋਣਹਾਰ ਮੂੰਹ ਬਣਾ ਕੇ ਮਾਂ ਕੋਲ ਆ ਖਲੋਤੀ ਤੀ, ਦਿਗੰਬਰੀ ਉਹਦਾ ਹਥ ਫੜਕੇ ਚੱਲਣ ਨੂੰ ਤਿਆਰ ਹੋ ਪਈ।
ਨਰਾਇਣੀ ਤੌੜੀ ਰਿਨ੍ਹ ਰਹੀ ਸੀ, ਉਠ ਕੇ ਸਾਹਮਣੇ ਖਲੋ ਗਈ।
ਦਿਗੰਬਰੀ ਨੇ ਰੋਂਦਿਆਂ ਹੋਇਆਂ ਕਿਹਾ, ਮੈਨੂੰ ਨ ਰੋਕ ਨਰਾਇਣੀਏ ਜਾਣ ਦਿਹ, ਮੈਂ ਕਿਸੇ ਦਰਖਤ ਥੱਲੇ ਬਹਿ ਕੇ। ਭੁਖੀ ਮਰ ਜਾਵਾਂਗੀ, ਪਰ ਏਸ ਥਾਂ ਦਾ ਅੰਨ ਪਾਣੀ ਨਹੀਂ ਖਾਵਾਂਗੀ।
ਨਰਾਇਣੀ ਨੇ ਕਿਹਾ ਕਿਸਦੇ ਸਿਰ ਚੜ੍ਹ ਕੇ ਜਾ ਰਹੀ ਏਂ? ਮਾਂ ਜੇ ਕੋਈ ਕਸੂਰ ਹੋ ਗਿਆ ਹੋਵੇ ਤਾਂ ਦੱਸ?
ਦਿਗੰਬਰੀ ਹੋਰ ਵੀ ਫਿਸ ਪਈ। 'ਮੈਂ ਕੋਈ ਨਿੱਕੀ ਨਿਆਣੀ ਨਹੀਂ, ਧੀਏ, ਸਭ ਸਮਝਦੀ ਹਾਂ। ਬਿਨਾ ਤੇਰੀ ਸ਼ਹਿ ਦੇ ਉਹ ਛੋਕਰਾ ਕਿੱਦਾਂ ਵਧ ਘੱਟ ਬੋਲ ਸਕਦਾ ਹੈ, ਮੈਂ ਡਾਇਣ ਹਾਂ ਮੈਨੂੰ ਕੱਢ ਦਿਓ। ਚੰਗੀ ਗੱਲ ਹੈ, ਮੈਂ ਕਿਉਂ ਕਿਸੇ ਦੇ ਗਲ ਦਾ ਫਾਹ ਬਣਾਂ? ਮੈਂ ਫੇਰ ਆਖਦੀ ਹਾਂ ਅੱਗੋਂ ਹੱਟ ਜਾ ਤੇ ਮੈਨੂੰ ਚਲੀ ਜਾਣ ਦਿਹ।
ਨਰਾਇਣੀ ਨੇ ਮਾਂ ਦੇ ਦੋਵੇਂ ਪੈਰ ਫੜ ਲਏ, 'ਮਾਂ ਅਜ ਮਾਫੀ ਦੇ ਦਿਹ। ਚੰਗਾ ਉਹਨਾਂ ਨੂੰ ਆ ਲੈਣ ਦਿਹ ਫੇਰ ਜਿਦਾਂ ਮਰਜ਼ੀ ਹੋਊ ਕਰ ਲਈਂ। ਇਹ ਆਖ ਕੇ ਓਹ ਮਾਂ ਨੂੰ ਬਾਹੋਂ ਫੜ ਕੇ ਅੰਦਰ ਲੈ ਆਈ। ਦੋਹਾਂ ਪੈਰਾਂ ਨੂੰ ਧੋਤਾ ਕਪੜੇ ਨਾਲ ਸਾਫ ਕੀਤੇ ਤੇ ਹੱਥ ਵਿਚ ਪੱਖਾ ਫੜ ਕੇ ਝੱਲਣ ਲੱਗ ਪਈ।
ਇਸ ਵੇਲੇ ਤਾਂ ਉਹ ਕੁਝ ਠੰਢੀ ਹੋ ਗਈ, ਪਰ ਦੁਪਹਿਰ ਨੂੰ ਸ਼ਾਮ ਲਾਲ ਦੇ ਰੋਟੀ ਖਾਣ ਵੇਲੇ ਉਹ ਬੂਹੇ ਦੇ ਉਹਲੇ ਬਹਿਕੇ ਫੁੱਟ ਫੁੱਟ ਕੇ ਰੋਣ ਲੱਗ ਪਈ। ਪਹਿਲਾਂ ਤਾਂ ਸ਼ਾਮ ਲਾਲ ਕੁਝ ਨਾ ਸਮਝ ਸਕੇ ਕਿ ਕੀ ਗੱਲ ਹੈ, ਪਰ ਫੇਰ ਹੌਲੀ ਹੌਲੀ ਸਭ ਕੁਝ ਉਹਨਾਂ ਦੀ ਸਮਝ ਵਿਚ ਆ ਗਿਆ ਤੇ ਉਹ ਬਿਨਾਂ ਪੂਰੀ ਰੋਟੀ ਖਾਣੇ ਦੇ ਹੀ ਉਠ ਕੇ ਚਲੇ ਗਏ।
ਨਰਾਇਣੀ ਸਮਝ ਗਈ ਕਿ ਇਹ ਗੁੱਸਾ ਕਿਸ ਉਪਰ ਹੈ। ਟਹਿਲਣ ਕੋਲੋਂ ਨ ਸਹਾਰਿਆ ਗਿਆ। ਘਰ ਵਿਚ ਇਹੋ ਇਕ ਮੂੰਹ ਫੱਟ ਸੀ ਤੜੱਕ ਮੂੰਹ ਤੇ ਮਾਰਦੀ ਹੋਈ ਕਹਿਣ ਲੱਗੀ, ਨਾਨੀ ਹੋਰਾਂ ਜਾਣ ਬੁੱਝ ਕੇ ਬਾਬੂ ਜੀ ਨੂੰ ਰੋਟੀ ਖਾਣ ਨੂੰ ਨਹੀਂ ਦਿੱਤੀ।
ਦਿਗੰਬਰੀ ਦਾ ਮੂੰਹ ਕਾਲਾ ਸ਼ਾਹ ਹੋ ਗਿਆ ਤੇ ਉਹ ਬਿਨਾ ਕੋਈ ਜੁਵਾਬ ਦੇਣ ਤੇ ਚੁੱਪ ਚਾਪ ਬੈਠ ਗਈ।
ਦੁਪਹਿਰਾਂ ਨੂੰ ਪਤਾ ਨਹੀਂ ਰਾਮ ਕਿਥੋਂ ਕਿਥੋਂ ਫਿਰ ਫਰਕੇ ਆਇਆ। ਐਧਰ ਉਧਰ ਵੇਖ ਵਾਖ ਕੇ ਉਹ ਭਾਬੀ ਦੇ ਕਮਰੇ ਵਿਚ ਚਲਿਆ ਗਿਆ। ਅੱਗੇ ਵੇਖਿਆ ਕਿ ਉਹ ਗੋਬਿੰਦੇ ਨੂੰ ਲੈ ਕੇ ਸੁੱਤੀ ਪਈ ਹੈ। ਭਾਬੀ ਦੇ ਰੰਗ ਢੰਗ ਉਸਨੂੰ ਚੰਗੇ ਮਲੂਮ ਨ ਹੋਏ, ਫੇਰ ਵੀ ਕਹਿਣ ਲੱਗਾ, 'ਭੁੱਖ ਲੱਗੀ ਹੈ।'
ਭਾਬੀ ਨੇ ਕੋਈ ਜੁਵਾਬ ਨ ਦਿੱਤਾ।
ਉਹ ਹੋਰ ਜ਼ੋਰ ਦੀ ਬੋਲਿਆ, ਕੀ ਖਾਵਾਂ?
ਨਰਾਇਣੀ ਨੇ ਲੰਮੇ ਪਿਆਂ ਹੀ ਆਥਿਆ, ਮੈਨੂੰ ਕੀ ਪਤਾ ਹੈ, ਇੱਥੋਂ ਚਲਿਆ ਜਾਹ।
ਨਹੀਂ, ਨਹੀਂ, ਜਾਣਾ, ਮੈਨੂੰ ਬਹੁਤ ਭੁੱਖ ਲੱਗੀ ਹੈ।
ਨਰਾਇਣੀ ਨੇ ਪਾਸਾ ਮੋੜ ਕੇ ਦੁਖ ਭਰੀ ਅਵਾਜ ਨਾਲ ਆਖਿਆ, ਮੈਨੂੰ ਪਰੇਸ਼ਾਨ ਨਾ ਕਰ ਐਥੇ ਕਿਤੇ ਨਿਤ੍ਰੋ ਹੋਣੀ ਆਂ, ਉਸ ਪਾਸੋਂ ਮੰਗ ਲੈ।
ਰਾਮ ਚੁਪ ਚਾਪ ਟਹਿਲਣ ਨੂੰ ਲਭਣ ਲੱਗ ਪਿਆ। ਜਦ ਉਹ ਮਿਲ ਪਈ ਤਾਂ ਕਹਿਣ ਲੱਗਾ ਮੈਨੂੰ ਭੁੱਖ ਲੱਗੀ ਹੈ, ਕੁਝ ਖਾਣ ਨੂੰ ਦਿਹ। ਟਹਿਲਣ ਖਬਰੇ ਅੱਗੇ ਹੀ ਤਿਆਰ ਸੀ। ਇਕ ਕੌਲ ਦੁਧ ਦਾ, ਥੋੜੇ ਸ਼ਕਰ ਪਾਰੇ ਆਦਿ ਲੈ ਆਈ। ਰਾਮ ਗੁੱਸੇ ਹੋ ਪਿਆ, 'ਕਹਿਣ ਲਗਾ, ਬੱਸ ਇਹੋ ਈ ਹੈ'।
ਟਹਿਲਣ ਕਹਿਣ ਲੱਗੀ, ਛੋਟੇ ਬਾਬੂ ਚੁਪ ਕਰਕੇ ਖਾ ਲੈ। ਖਰੂਦ ਨ ਕਰ ਬਾਬੂ ਜੀ ਬਿਨਾ ਖਾਣ ਤੋੱ ਬਾਹਰ ਚਲੇ ਗਏ ਹਨ। ਬੀਬੀ ਜੀ ਉਞ ਵਰਤ ਰੱਖੀ ਪਈ ਹੈ। ਰੌਲਾ ਰੱਪਾ ਸੁਣਕੇ ਜੇ ਉਹ ਆ ਗਈ ਤਾਂ ਤੇਰੇ ਚੌਲ ਚਿੱਟੇ ਹੋ ਜਾਣਗੇ।
ਰਾਮ ਸਭ ਕੁਝ ਵੇਖ ਹੀ ਆਇਆ ਸੀ। ਚੁਪ ਚਾਪ ਥੋੜਾ ਜਿਹਾ ਦੁੱਧ ਪੀ ਕੇ ਤੇ ਸ਼ਕਰ-ਪਾਰੇ ਬੋਝੇ ਵਿਚ ਪਾਕੇ ਤਲਾ ਕੰਢੇ ਇਕ ਦਰਖਤ ਥੱਲੇ ਜਾ ਬੈਠਾ। ਉਹਦਾ ਖਾਣੇ ਨੂੰ ਜੀ ਨਹੀਂ ਸੀ ਕਰਦਾ ਉਹਨੂੰ ਇਹੋ ਖਿਆਲ ਆਉਂਦਾ ਸੀ ਕਿ ਭਾਬੀ ਬਿਨਾਂ ਖਾਣ ਤੋਂ ਭੁਖੀ ਪਈ ਹੈ। ਉਹ ਇਕ ਮਨ ਹੋਕੇ ਸੋਚਣ ਲੱਗਾ, ਜੇ ਮੈਨੂੰ ਪੁਰਾਣਿਆਂ ਰਿਸ਼ੀਆਂ ਮੁਨੀਆਂ ਵਾਂਗੂੰ ਕੋਈ ਮੰਤ੍ਰ ਆਉਂਦਾ ਹੋਵੇ ਤਾਂ ਮੈਂ ਜ਼ਰੂਰ ਹੀ ਭਾਬੀ ਦਾ ਢਿੱਡ ਚੰਗੇ ਚੰਗੇ ਪਕਵਾਨਾਂ ਨਾਲ ਭਰਦਿਆਂ। ਮੰਤ੍ਰ ਕੋਈ ਨਹੀਂ ਸੀ ਆਉਂਦਾ ਹੁਣ ਕੀ ਉਪਾ ਕਰੇ? ਉਹਨੂੰ ਕੁਝ ਵੀ ਨਾ ਸੁਝ ਸਕਿਆ। ਘਰੋਂ ਮੁੜ ਖਾਣ ਨੂੰ ਮੰਗਦਿਆਂ ਉਸ ਨੂੰ ਸ਼ਰਮ ਆਉਂਦੀ ਸੀ। ਫੇਰ ਸੋਚਿਆ, ਮੈਂ ਜੇ ਕੁਝ ਲੱਭ ਵੀ ਲਵਾਂ ਤਾਂ ਖਾਵਾਗਾ ਕਿਦਾਂ? ਭਾਬੀ ਨੇ ਤਾਂ ਕੁਝ ਖਾਧਾ ਨਹੀਂ। ਇਹ ਕੁਝ ਸੋਚ ਸਾਚ ਕੇ ਉਸ ਨੇ ਜੇਬ ਵਿਚਲੇ ਸ਼ੱਕਰ ਪਾਰੇ ਹੌਲੀ ਹੌਲੀ ਤਲਾ ਵਿਚ ਸੁਟ ਦਿੱਤੇ। ਉਹਨੂੰ ਘੜੀ ਮੁੜੀ ਇਹੋ ਖਿਆਲ ਆਉਂਦਾ ਸੀ, ਭਾਬੀ ਜੀ ਢਿਡੋਂ ਖਾਲੀ ਹੈ। ਇਸ ਗੱਲ ਨੂੰ ਉਹ ਜਿੰਨੀ ਵਾਰੀ ਸੋਚਦਾ ਸੀ, ਓਨੀ ਵਾਰੀ ਹੀ ਉਹਦੇ ਦਿਲ ਵਿਚ ਛੁਰੀਆਂ ਲੱਗ ਰਹੀਆਂ ਸਨ।
ਰਾਤ ਨੂੰ ਸ਼ਾਮ ਲਾਲ ਨੇ ਆਪਣੀ ਇਸਤਰੀ ਨੂੰ ਆਖਿਆ, ਹੁਣ ਤਾਂ ਮੇਰੇ ਪਾਸੋਂ ਉਹਦੇ ਨਾਲ ਨਹੀਂ ਦਿਨ ਕੱਟੇ ਜਾਂਦੇ, ਬਹੁਤ ਮੁਸ਼ਕਲ ਹੋ ਗਈ ਹੈ।
ਨਰਾਇਣੀ ਦੰਗ ਰਹਿ ਗਈ ਕਹਿਣ ਲੱਗੀ, 'ਕਿਹਦੀ ਗੱਲ ਕਰ ਰਹੇ ਹੋ?'
ਰਾਮ ਦੀ! ਤੇਰੀ ਮਾਂ ਆਖਦੀ ਹੈ ਕਿ ਚੌਂਹਾਂ, ਪੰਜਾਂ, ਦਿਨਾਂ ਤੋਂ ਉਹ ਉਸ ਨੂੰ ਬਹੁਤ ਤੰਗ ਕਰ ਰਿਹਾ ਹੈ, ਬੇਇਜ਼ਤੀ ਕਰਦਾ ਹੈ। ਮੈਂ ਤਾਂ ਪੰਚਾਇਤ ਸੱਦ ਕੇ ਉਹਨੂੰ ਅੱਡ ਕਰ ਦੇਣਾ ਹੈ, ਹੁਣ ਨਾਲ ਨਹੀਂ ਨਿਭਦੀ।
ਨਰਾਇਣੀ ਦੀ ਸੁਧ ਬੁਧ ਹੀ ਮਾਰੀ ਗਈ। ਥੋੜਾ ਚਿਰ ਚੁਪ ਰਹਿਕੇ ਬੋਲੀ, ਰਾਮ ਨੂੰ ਅੱਡ ਕਰ ਦੇਣ ਦੀ ਗੱਲ ਮੂੰਹੋੋਂ ਨਾ ਕੱਢਣੀ। ਉਹ ਅਜੇ ਦੁਧ ਦੀਆਂ ਦੰਦੀਆਂ ਦਾ ਬਾਲ, ਭੋਂ ਭਾਡਾ ਲੈਕੇ ਕੀ ਕਰੇਗਾ?
ਸ਼ਾਮ ਲਾਲ ਨੇ ਟਕੋਰ ਜਹੀ ਲਾਉਂਦੇ ਹੋਏ ਨੇ ਕਿਹਾ, 'ਦੁਧ ਪੀਂਦਾ ਬੱਚਾ ਤਾਂ ਠੀਕ ਹੈ, ਭੋਂ ਭਾਂਡੇ ਨੂੰ ਉਹ ਸੰਭਾਲੇ ਜਾਂ ਗੁਆ ਦੇਵੇ ਸਾਨੂੰ ਕੀ?
ਨਰਾਇਣੀ ਨੇ ਕਿਹਾ, ਉਹ ਨਹੀਂ ਜਾਣਦਾ, ਮੈਂ ਜਾਣਦੀ ਹਾਂ। ਮੈਂ ਹੁਣ ਸਮਝ ਗਈ ਹਾਂ ਕਿ ਮਾਂ ਦੋ ਚਾਰ ਦਿਨ ਤੋਂ ਤੁਹਾਡੇ ਕੀ ਕੰਨ ਭਰਦੀ ਫਿਰਦੀ ਹੈ, ਕਿਉਂ?
ਸ਼ਾਮ ਲਾਲ ਪਹਿਲਾਂ ਤਾਂ ਕੱਚਾ ਜਿਹਾ ਹੋਕੇ ਲੱਗਾ ਪਿਆ ਹੇਠਾਂ ਨੂੰ ਵੇਖਣ, ਫੇਰ ਬੋਲਿਆ. ਨਹੀ ਉਸਨੇ ਨਹੀਂਂ ਆਖਿਆ। ਲੋਕਾਂ ਦੀਆਂ ਵੀ ਚਾਰ ਚਾਰ ਅੱਖਾਂ ਹਨ। ਮੈਥੋਂ ਕੀ ਲੁਕਿਆ ਹੋਇਆ ਹੈ, ਕੀ ਮੈਂ ਤੇਰੇ ਭਾ ਦਾ ਭੇਡੂ ਈ ਹਾਂ?
ਨਰਾਇਣੀ ਨੇ ਕਿਹਾ ਮੈਂ ਤਾਂ ਏਦਾਂ ਨਹੀਂ ਸਮਝਦੀ। ਪਰ ਮੈਂ ਪੁਛਦੀ ਹਾਂ ਉਹਦਾ ਹੋਰ ਹੈ ਕੌਣ? ਕਿਹਨੂੰ ਲੈ ਕੇ ਉਹ ਅੱਡ ਹੋ ਜਾਇਗਾ।' ਨ ਉਸਦੀ ਮਾਂ ਹੈ ,ਨ ਭੈਣ ਹੈ, ਨਾ ਮਾਸੀ ਹੈ। ਉਸਨੂੰ ਪਕਾ ਕੇ ਕੋਣ ਖੁਆਇਗਾ?
ਸ਼ਾਮ ਲਾਲ ਖਿਝਕੇ ਬੋਲਿਆ, ਮੈਂ ਕੁਝ ਨਹੀਂ ਜਾਣਦਾ?
ਮੂੰਹੋ ਆਖ ਤਾਂ ਦਿੱਤਾ ਕਿ ਮੈਂ ਨਹੀਂ ਜਾਣਦਾ, ਪਰ ਜਾਣਦੇ ਸਭ ਕੁਝ ਸਨ। ਐਨੀ ਵੱਡੀ ਸਚਿਆਈ ਨੂੰ ਜਾਣਨ ਤੋਂ ਉਹ ਰਹਿ ਕਿਦਾਂ ਸਕਦੇ ਸਨ। ਨਰਾਇਣੀ ਕੁਝ ਕਹਿਣਾ ਚਾਹੁੰਦੀ ਸੀ, ਪਰ ਉਹਦੇ ਬੁਲ ਕੰਬ ਰਹੇ ਸਨ। ਇਸੇ ਕਰਕੇ ਕੁਝ ਚਿਰ ਆਪਣੇ ਆਪ ਨੂੰ ਸੰਭਾਲਦੀ ਹੋਈ ਬੋਲੀ, 'ਵੇਖੋ ਮੇਰੀ ਤੇਰਾਂ ਸਾਲਾਂ ਦੀ ਉਮਰ ਸੀ, ਜਦ ਮੈਂ ਵਿਆਹੀ ਤੁਹਾਡੇ ਘਰ ਆਈ ਸਾਂ। ਇਹ ਉਮਰ ਕੁੜੀਆਂ ਦੀ ਗੁਡੀਆਂ ਪਟੋਲਿਆਂ ਨਾਲ ਖੇਡਣ ਦੀ ਹੁੰਦੀ ਹੈ। ਇਸੇ ਉਮਰ ਵਿਚ ਮਾਂ, ਸੱਸ, ਮੇਰੇ ਸਿਰ ਤੇ ਸਭ ਘਰ ਦਾ ਭਾਰ ਛੱਡ ਕੇ ਮਰ ਗਈ ਸੀ। ਇਹ ਛੋਟਾ ਜੇਹਾ ਮਸੂਮ ਬੱਚਾ ਉਸਨੇ ਮੇਰੀ ਝੋਲੀ ਪਾਇਆ ਸੀ। ਹੁਣ ਓਹ ਵੇਖ ਰਹੀ ਹੋਵੇਗੀ ਕਿ ਮੈਂ ਉਸਦੀਆਂ ਆਂਦਰਾਂ ਦੇ ਟੋਟੇ ਨੂੰ, ਕਿੱਦਾ ਬੁਰਕੀਆਂ, ਦੇ ਦੇ ਪਾਲਿਆ ਪੋਸਿਆ ਹੈ। ਅੱਜ ਮੈਨੂੰ ਤੇਰਾ ਚੌਦਾਂ ਸਾਲ ਹੋ ਗਏ ਨੇ, ਘਰ ਦਾ ਸਭ ਕੰਮ ਮੈਂ ਇਕੱਲੀ ਹੀ ਚਲਾਉਂਦੀ ਆ ਰਹੀ ਹਾਂ। ਤੁਸਾਂ ਕਦੇ ਮੇਰੀ ਕੋਈ ਮਦਦ ਨਹੀਂਂ ਕੀਤੀ। ਹੁਣ ਜੇ ਤੁਸਾਂ ਮੇਰੀ ਸਲਾਹ ਦੇ ਉਲਟ ਇਹ ਕੰਮ ਕਰ ਲਿਆ ਤਾਂ ਮੈਂ ਨਦੀ ਵਿਚ ਡੁਬ ਕੇ ਮਰ ਜਾਵਾਂਗੀ। ਫੇਰ ਤੁਸਾਂ ਦੂਜਾ ਵਿਆਹ ਕਰਵਾਉਣਾ ਤੇ ਰਾਮ ਨੂੰ ਅੱਡ ਕਰ ਦੇਣਾ। ਫੇਰ ਮੈਂ ਉਸ ਦੇ ਦੁਖ ਸੁਖ ਨੂੰ ਦੇਖਣ ਥੋੜਾ ਆਉਣਾ ਹੈ? ਹੁਣ ਮੈਂ ਜੀਉਂਦੇ ਜੀ ਕੁਝ ਇਹ ਕੁਝ ਨਹੀਂ ਵੇਖ ਸਕਦੀ।
ਸ਼ਾਮ ਲਾਲ ਅੰਦਰੋ ਹੀ ਅੰਦਰ ਆਪਣੀ ਇਸਤਰੀ ਪਾਸੋਂ ਡਰਦੇ ਸਨ ਇਸ ਕਰਕੇ ਅਗਾਹਾਂ ਕੁਝ ਨ ਕਹਿ ਸਕੇ। ਰਾਤ ਨੂੰ ਇਹ ਫੈਸਲਾ ਹੋਇਆ ਕਿ ਹਾਲੇ ਰਾਮ ਨੂੰ ਅੱਡ ਨ ਕੀਤਾ ਜਾਵੇ।
ਦੂਸਰੇ ਦਿਨ ਨਰਾਇਣੀ ਨੇ ਉਸਦੀ ਪਿੱਠ ਤੇ ਹੌਲੀ ੨ ਹੱਥ ਫੇਰਦੀ ਹੋਈ ਨੇ ਕਿਹਾ, ਤੂੰ ਹੁਣ ਇੱਥੇ ਨ ਰਹੋ ਕਾਕਾ ਤੂੰ ਕਿਤੇ ਇਕੱਲਾ ਜਾ ਰਹੋ। ਕੀ ਤੂੰ ਅੱਡ ਰਹਿ ਸਕੇਂਗਾ?
ਰਾਮ ਉਸੇ ਵੇਲੇ ਮੰਨ ਗਿਆ। ਖੁਲ ਕੇ ਹਸਿਆ ਤੇ ਕਹਿਣ ਲੱਗਾ, ਹਾਂ ਰਹਿ ਸਕੂੰਗਾ ਭਾਬੀ। ਤੂੰ ਮੈਂ, ਗੋਬਿੰਦਾ ਤੇ ਸਭ ਇਕ ਥਾਂ ਰਹਾਂਗੇ। ਚੰਗਾ ਭਾਬੀ ਫੇਰ ਕਦੋਂ ਚਲੇਂਗੀ?
ਨਰਾਇਣੀ ਹੁਣ ਕੀ ਆਖਦੀ? ਰਾਮ ਜਿਦ ਕਰਨ ਲੱਗ ਪਿਆ। ਉਹਨੂੰ ਕਿਸੇ ਹੋਰ ਥਾਂ ਜਾ ਕੇ ਰਹਿਣ ਦਾ ਬੜਾ ਸ਼ੌਕ ਪੈਦਾ ਹੋ ਚੁਕਾ ਸੀ, ਕਹਿਣ ਲੱਗਾ ਭਾਈ ਕਦੋਂ ਚਲੇਂਗੀ?
ਭਾਬੀ ਕੋਲੋਂ ਰਿਹਾ ਨ ਗਿਆ ਉਸਨੂੰ ਛਾਤੀ ਨਾਲ ਲਾ ਕੇ ਕਹਿਣ ਲੱਗੀ, 'ਭਾਬੀ ਨੂੰ ਛੱਡ ਕੇ ਤੂੰ ਕਿਤੇ ਨਹੀਂ ਰਹਿ ਸਕਦਾ?'
ਰਾਮ ਨੇ ਸਿਰ ਹਿਲਾ ਕੇ ਆਖਿਆ ਨਹੀਂ ।
ਜੇ ਭਾਬੀ ਮਰ ਜਾਏ ਤਾਂ?
'ਛਿਹ!'
ਕਾਕਾ ਤੂੰ ਭਾਬੀ ਦੀ ਗੱਲ ਨਹੀਂ ਸੁਣਦਾ ਤੇ ਉਸਦਾ ਆਖਾ ਵੀ ਨਹੀਂ ਮੰਨਦਾ, ਫੇਰ ਵੇਖਣਾ!
ਰਾਮ ਨੇ ਉਸਦੀ ਗਲ ਨੂੰ ਉਲੱਦ ਦਿਆਂ ਹੋਇਆਂ ਕਿਹਾ, ਭਾਬੀ, ਭਲਾ ਮੈਂ ਕਦੋਂ ਤੇਰਾ ਆਖਾ ਨਹੀਂ ਮੰਨਿਆਂ ਜਾਂ ਤੇਰੀ ਗਲ ਨਹੀਂ ਸੁਣੀ?
ਨਰਾਇਣੀ ਨੇ ਕਿਹਾ, ਕਦੋਂ ਸੁਣਦਾ ਏਂ ਮੈਂ ਕਿੰਨੇ ਚਿਰ ਤੋਂ ਸਮਝਾ ਰਹੀ ਹਾਂ ਕਿ ਮੇਰੀ ਮਾਂ ਦਾ ਨਿਰਾਦਰ ਨ ਕਰਿਆ ਕਰ। ਪਰ ਤੂੰ ਫੇਰ ਵੀ ਜੋ ਮੂੰਹ ਅਗੇ ਆ ਜਾਵੇ ਕਹਿਣੋੋਂ ਨਹੀਂ ਹਟਦਾ? ਕੱਲ ਵੀ ਤੂੰ ਉਸਦਾ ਨਿਰਾਦਰ ਕੀਤਾ ਸੀ, ਜੇ ਤੂੰ ਹੁਣ ਵੀ ਨ ਹਟਿਓਂ ਤਾਂ ਫੇਰ ਜਿਧਰ ਮੇਰਾ ਜੀ ਕਰੇਗਾ ਚਲੀ ਜਾਵਾਂਗੀ।
'ਮੈਂ ਵੀ ਨਾਲ ਹੀ ਜਾਵਾਂਗਾ? ਮੇਰੀਆਂ ਕਿਤੇ ਲੱਤਾਂ ਨਹੀਂ?
'ਮੈਂ ਤੈਨੂੰ ਦਸ ਕੇ ਥੋੜਾ ਜਾਣਾ ਹੈ, ਲੁਕ ਕੇ ਜਾਵਾਂਗੀ।'
'ਗੋਬਿੰਦਾ?'
'ਉਹ ਤੇਰੇ ਕੋਲ ਰਹੇਗਾ, ਤੂੰ ਹੀ ਉਸ ਨੂੰ ਪਾਲੀਂ ਪੋਸੀਂ।' ਨਹੀਂਂ ਭਾਬੀ ਮੈਥੋਂ ਇਹ ਕਿੱਦਾਂ ਹੋ ਸਕੇਗਾ?
ਨਰਾਇਣੀ ਹੱਸ ਪਈ, ਕਹਿਣ ਲਗੀ, ਹੋਵੇਗਾ ਕਿੱਦਾ ਨਾਂ, ਤੈਨੂੰ ਹੀ ਇਹਨੂੰ ਪਾਲਣਾ ਪੋਸਣਾ ਪਏਗਾ।
ਇਹ ਸੁਣਕੇ ਰਾਮ ਨੂੰ ਸ਼ੱਕ ਪੈ ਗਿਆ। ਉਹ ਹਿੜ ਹਿੜ ਕਰਕੇ ਹੱਸ ਪਿਆ। ਕਹਿਣ ਲੱਗਾ ਸਭ ਝੂਠ, ਤੂੰ ਕਿਤੇ ਨਹੀਂ ਜਾ ਸਕਦੀ।
ਝੂਠ ਨਹੀਂ ਸੱਚ ਆਖਦੀ ਹਾਂ ਮੈਂ ਜ਼ਰੂਰ ਚਲੀ ਜਾਵਾਂਗੀ।
ਰਾਮ ਕਾਹਲਾ ਪੈਕੇ ਆਖਣ ਲੱਗਾ, 'ਜੇ ਮੇਂ ਤੇਰੀਆਂ ਸਭ ਗੱਲਾਂ ਮੰਨਦਾ ਰਹਾਂ ਤਾਂ ਫੇਰ?'
ਨਰਾਇਣੀ ਨੇ ਆਖਿਆ ਫੇਰ ਨਹੀਂ ਜਾਵਾਂਗੀ ਤੇ ਫੇਰ ਤੈਨੂੰ ਗੋਬਿੰਦਾ ਵੀ ਨਹੀਂ ਪਾਲਣਾ ਪਏਗਾ।
ਰਾਮ ਬੜਾ ਖੁਸ਼ ਹੋਇਆ, 'ਕਹਿਣ ਲੱਗਾ ਚੰਗਾ, ਅੱਜ ਤੋਂ ਮੈਂ ਤੁਹਾਡੀ ਕੋਈ ਗਲ ਨਹੀਂ ਮੋੜਾਂਗਾ, ਬੇਸ਼ੱਕ ਵੇਖ ਲੈਣਾ।'
੩.
ਅੱਠ ਦਸ ਦਿਨ ਬੜੇ ਚੈਨ ਨਾਲ ਲੰਘ ਗਏ। ਕੋਈ ਲੜਾਈ ਝਗੜਾ ਜਾਂ ਦੰਗਾ ਫਸਾਦ ਨ ਹੋਇਆ। ਦਿੰਗਬਰੀ ਵਲੋਂ ਤਾਂ ਟੋਕ ਟਕਾਈ ਹੁੰਦੀ ਰਹਿੰਦੀ ਸੀ ਪਰ ਰਾਮ ਗੁਸਾ ਨਹੀਂਂ ਸੀ ਕਰਦਾ। ਭਾਬੀ ਦੀ ਉਸ ਦਿਨ ਦੀ ਗਲ ਬਾਤ ਦਾ ਉਹਨੂੰ ਪੂਰਾ ਯਕੀਨ ਤਾਂ ਨਹੀਂਂ ਸੀ ਹੋਇਆ ਪਰ ਉਹ ਡਰ ਜ਼ਰੂਰ ਗਿਆ ਸੀ। ਪਰ ਰੱਬ ਦੀ ਮਰਜ਼ੀ ਅੱਜ ਫੇਰ ਟਿੰਡ ਵਿਚ ਕਾਨਾ ਪੈ ਗਿਆ।
ਗੱਲ ਇਹ ਹੋਈ ਕਿ ਦਿਗੰਬਰੀ ਨੇ ਆਪਣੇ ਸੁਰਗ ਵਾਸੀ ਪਿਤਾ ਦੀ ਬਰਸੀ ਮਨਾਉਣ ਲਈ ਬ੍ਰਾਹਮਣਾ ਨੂੰ ਰੋਟੀ ਖੁਆਉਣ ਦਾ ਇਰਾਦਾ ਕੀਤਾ ਹੋਇਆ ਸੀ। ਪਿਤਾ ਦਾ ਭੂਤ ਅਜੇ ਤਕ ਆਪਣੇ ਪੁੱਤਰ ਦੇ ਘਰ ਵੜਿਆ ਬੈਠਾ ਸੀ, ਅਜ ਉਹਨੂੰ ਜਵਾਈ ਦੇ ਘਰ ਆਉਣ ਲਈ ਸੱਦਾ ਪੱਤ੍ਰ ਭੇਜਿਆ ਗਿਆ। ਉਹ ਵੀ ਜਾਗਦਿਆਂ ਨਹੀਂ, ਸੁਪਨੇ ਵਿਚ ਫੇਰ ਉਹਨੂੰ ਰਜਾਉਣਾ ਵੀ ਸੀ।
ਸਵੇਰੇ ਰਾਮ ਸਲੇਟ ਤੇ ਸਵਾਲ ਕੱਢ ਰਿਹਾ ਸੀ। ਭੋਲੇ ਨੇ ਆਕੇ ਹੌਲੀ ਜਿਹੀ ਦਸਿਆ, 'ਵੀਰਾ ਭੱਗਾ ਬਾਰਦੀ ਤੁਹਾਡੇ ਕਾਰਤਕ ਤੇ ਗਣੇਸ਼ ਨੂੰ ਫੜਨ ਲਈ ਜਾਲ ਲਿਆ ਇਆ ਹੈ। ਚਲਕੇ ਵੇਖ ਤਾਂ ਸਹੀ।'
ਇਥੇ ਥੋੜਾ ਜਿਹਾ ਹਾਲ ਦਸਣਾ ਜ਼ਰੂਰੀ ਹੈ। ਕਈਆਂ ਸਾਲਾਂ ਦੇ ਦੋ ਪੁਰਾਣੇ ਮੱਛ ਘਾਟ ਦੇ ਲਾਗੇ ਲਾਗੇ ਹੀ ਤਰਦੇ ਰਹਿੰਦੇ ਸਨ। ਇਹ ਮੱਛ ਆਦਮੀਆਂ ਤੋਂ ਬਿਲਕੁਲ ਨਹੀਂ ਸਨ ਡਰਦੇ। ਰਾਮ ਆਖਦਾ ਹੁੰਦਾ ਸੀ, 'ਇਹ ਮੇਰੇ ਰੱਖੇ ਹੋਏ ਮੱਛ ਹਨ।' ਰਾਮ ਨੇ ਇਹਨਾਂ ਦਾ ਨਾਂ ਕਾਰਤਕ ਤੇ ਗਨੇਸ਼ ਰਖਿਆ ਹੋਇਆ ਸੀ। ਗਲੀ ਮੁਹੱਲੇ ਦਾ ਕੋਈ ਇਹੋ ਜਿਹਾ ਆਦਮੀ ਨਹੀਂ ਸੀ, ਜਿਸ ਨੇ ਰਾਮ ਪਾਸੋਂ ਇਹਨਾਂ ਮੱਛਾਂ ਦੇ ਗੁਣ ਨ ਸੁਣੇ ਹੋਣ ਤੇ ਸੁਣ ਕੇ ਆਪ ਜਾਕੇ ਨ ਵੇਖਿਆ ਹੋਵੇ। ਇਹਨਾਂ ਵਿਚ ਕੀ ਕੀ ਗੁਣ ਹੈ, ਇਹਨੂੰ ਰਾਮ ਹੀ ਜਾਣਦਾ ਹੈ। ਕਿਹੜਾ ਕਾਰਤਕ ਤੇ ਕਿਹੜਾ ਗਣੇਸ਼ ਹੈ, ਇਹ ਵੀ ਰਾਮ ਹੀ ਪਛਾਣ ਸਕਦਾ ਹੈ। ਜ਼ਨਾਨੀਆਂ ਦੀ ਕੀ ਗੱਲ ਹੈ, ਕਈ ਵੇਰਾਂ ਭੋਲਾ ਵੀ ਇਸ ਭੁਲੇਖੇ ਵਿਚ ਆਕੇ ਰਾਮ ਪਾਸੋਂ ਕੁਟਹਿਰਾ ਖਾ ਲੈਂਦਾ ਸੀ।
ਨਰਾਇਣੀ ਕਈ ਵਾਰੀ ਹੱਸਕੇ ਆਖਦੀ, ਰਾਮ ਦੇ ਕਾਰਤਕ ਤੇ ਗਨੇਸ਼ ਮੇਰੀ ਸਤਾਰ੍ਹਵੀਂ ਵਿਚ ਕੰਮ ਆਉਣਗੇ।
ਭੋਲੇ ਦੀ ਖਬਰ ਨੇ ਰਾਮ ਨੂੰ ਭੋਰੇ ਜਿੰਨਾ ਵੀ ਪਰੇਸ਼ਾਨ ਨਹੀਂ ਕੀਤਾ। ਉਹ ਸਲੇਟ ਤੇ ਹੋਰ ਵੀ ਝੁਕ ਕੇ ਬੋਲਿਆ, 'ਉਹ ਸੌ ਵਾਰੀ ਜਾਲ ਪਾਏ, ਮੇਰੇ ਮੱਛ ਕਾਬੂ ਥੋੜਾ ਆਉਣ ਵਾਲੇ ਹਨ ਉਹ ਜਾਲ ਤੋੜਕੇ ਨਿਕਲ ਜਾਣਗੇ।'
ਭੋਲੇ ਨੇ ਕਿਹਾ, 'ਨਹੀਂ ਵੀਰਾ, ਉਹ ਜਾਲ ਇਥੋਂ ਦਾ ਨਹੀਂ। ਭੱਗਾ ਮਾਛੀਆਂ ਕੋਲੋਂ ਪੱਕਾ ਜਾਲ ਲਿਆਇਆ ਹੈ। ਤੇਰੇ ਮੱਛ ਉਹਨੂੰ ਨਹੀਂ ਤੋੜ ਸਕਣਗੇ।'
ਰਾਮ ਨੇ ਸਲੋਟ ਰੱਖ ਕੇ ਆਖਿਆ, 'ਚੱਲ ਖਾਂ ਵੇਖਾਂ।'
ਤਲਾ ਦੇ ਕੰਢੇ ਜਾਕੇ ਵੇਖਿਆ। ਉਸ ਨੇ ਕਾਰਤਕ ਤੇ ਗਨੇਸ਼ ਦੇ ਫੜਨ ਲਈ ਸਚ ਮੁਚ ਹੀ ਜਾਲ ਲਾਇਆ ਹੋਇਆ ਸੀ ਤੇ ਪਾਣੀ ਵਿਚ ਆਟੇ ਦੀਆਂ ਗੋਲੀਆਂ ਸੁੱਟਣ ਡਿਹਾ ਹੋਇਆ ਸੀ।
ਰਾਮ ਨੇ ਜਾਕੇ ਉਹਨੂੰ ਜ਼ੋਰ ਦੀ ਧੱਕਾ ਮਾਰਿਆ, ਕਹਿਣ ਲੱਗਾ, 'ਭੱਜ ਜਾਹ ਲੁੱਚਾ ਕਿਸੇ ਥਾਂ ਦਾ। ਤੂੰ ਮੇਰੇ ਮੱਛਾਂ ਨੂੰ ਫੜਨਾ ਚਾਹੁੰਦਾ ਏਂ?'
ਭੱਗਾ ਰੋਣ ਹਾਕਾ ਹੋਕੇ ਕਹਿਣ ਲੱਗਾ, ਵੱਡੇ ਬਾਬੂ ਹੋਰਾਂ ਖੁਦ ਫੜਨ ਦਾ ਹੁਕਮ ਦਿੱਤਾ ਹੈ। ਕਿਉਂਕਿ ਹੋਰ ਕੋਈ ਮੱਛੀ ਨਹੀਂਂ ਮਿਲ ਸਕੀ।
ਰਾਮ ਨੇ ਹੁਝਕਾ ਮਾਰਕੇ ਉਸ ਦੇ ਹੱਥੋਂ ਜਾਲ ਖੋਹ ਕੇ ਪਰੇ ਸੁੱਟ ਦਿੱਤਾ ਤੇ ਕਹਿਣ ਲੱਗਾ, ਭੱਜ ਜਾਹ ਪਰੇ।
ਭੱਗਾ ਚਾਲ ਚੁਕਕੇ ਮਲਕੜੇ ਚਲਿਆ ਗਿਆ। ਰਾਮ ਸਲੇਟ ਪੈਨਸਲ ਲੈਕੇ ਫੇਰ ਬਹਿ ਗਿਆ ਉਹਨੇ ਸੌਂਹ ਖਾਧੀ ਹੋਈ ਸੀ ਕਿ ਮੈਂ ਕਿਸੇ ਨੂੰ ਗੁਸੇ ਨਹੀਂ ਹੋਵਾਂਗਾ।
ਦਿਗੰਬਰੀ ਛੇਤੀ ੨ ਸੰਧਿਆ ਕਰਕੇ ਵਿਹਲੀ ਹੋ ਜਾਣਾ ਚਾਹੁੰਦੀ ਸੀ। ਟਹਿਲਣ ਨੇ ਆਕੇ ਆਖਿਆ, 'ਮੱਛੀ ਤਾਂ ਲੱਭੀ ਨਹੀਂ। ਛੋਟੇ ਬਾਬੂ ਨੇ ਭੱਗੇ ਨੂੰ ਮਾਰ ਕੇ ਭਜਾ ਦਿੱਤਾ ਹੈ।
ਇਹਨਾਂ ਦੋਹਾਂ ਮੱਛਾਂ ਨੂੰ ਦਿਗੰਬਰੀ ਕਈਆਂ ਦਿਨਾਂ ਤੋਂ ਲਲਚਾਈਆਂ ਅੱਖਾਂ ਨਾਲ ਵੇਖ ਰਹੀ ਸੀ। ਆਪਣੇ ਹੱਥੀਂ ਪਕਾ ਕੇ ਤੇ ਬ੍ਰਾਹਿਮਣਾਂ ਦੀਆਂ ਥਾਲੀਆਂ ਵਿਚ ਪ੍ਰੋਸ ਕੇ ਉਹ ਪੁੰਨ ਦਾ ਭਾਗੀ ਬਣਨਾ ਚਾਹੁੰਦੀ ਸੀ। ਇਸ ਇਰਾਦੇ ਨੂੰ ਪੂਰਾ ਕਰਨ ਲਈ ਉਸਨੇ, ਕਾਰਤਕ ਤੇ ਗਣੇਸ਼ ਦਾ ਲੁਕਾ ਰੱਖ ਕੇ, ਆਪਣੇ ਜਵਾਈ ਨਾਲ ਸਲਾਹ ਕਰਕੇ ਉਸ ਪਾਸੋਂ ਫੜਨ ਦੀ ਆਗਿਆ ਲੈ ਲਈ ਸੀ। ਭੱਗਾ ਨੂੰ ਚਾਰ ਆਨੇ ਇਨਾਮ ਦੇਣਾ ਕਰਕੇ ਉਸ ਪਾਸੋਂ ਮਾਛੀਆਂ ਦਾ ਪੱਕਾ ਜਾਲ ਮੰਗਵਾਇਆ ਸੀ। ਅੱਜ ਉਹਨੂੰ ਪੱਕਾ ਯਕੀਨ ਸੀ ਕਿ ਭੱਗਾ ਕਾਰਤਕ ਤੇ ਗਨੇਸ਼ ਨੂੰ ਫੜ ਲਿਆਵੇਗਾ ਸੋ ਉਹ ਬੇਫਿਕਰ ਹੋਕੇ ਮਾਲਾ ਫੇਰ ਰਹੀ ਸੀ। ਇਹ ਦੁਖ ਭਰੀ ਖਬਰ ਸੁਣ ਕੇ ਉਹ ਇਕ ਵੇਰਾਂ ਹੀ ਬੁਤ ਬਣ ਗਈ। ਕ੍ਰੋਧ ਦੇ ਮਾਰਿਆਂ ਉਹਦੀਆਂ ਅੱਖਾਂ ਲਹੂ ਛੱਡਣ ਲੱਗ ਪਈਆਂ। ਦੰਦ ਪੀਹ ਕੇ ਉਹ ਮਾਲਾ ਨੂੰ ਵਲੇਟ ਕੇ ਬੋਝੇ ਵਿਚ ਪਾਉਂਦਿਆਂ ਹੋਇਆਂ ਬੋਲੀ, ਇਹ ਔਂਤਰਾ ਪਤਾ ਨਹੀਂ ਕਦੋਂ ਮਰੇਗਾ, ਇਹ ਮੇਰਾ ਦੁਸ਼ਮਣ ਕਿੱਥੋਂ ਜੰਮ ਪਿਆ! ਅਜੇ ਤੱਕ ਤਾਂ ਮੂੰਹ ਵੀ ਜੂਠਾ ਨਹੀਂ ਕੀਤਾ। ਹੇ ਰੱਬਾ ਮੈਂ ਸੁਚੇ ਮੂੰਹ ਇਹ ਬਦ-ਅਸੀਸ ਦਿੰਦੀ ਹਾਂ। ਕਿ ਜੇ ਤੂੰ ਸੱਚਾ ਹੈਂ? ਅੱਜ ਤੋਂ ਤੀਜੇ ਦਿਨ ਇਹ......'
ਕੋਲ ਹੀ ਨਰਾਇਣੀ ਬੈਠੀ ਕੁਝ ਹਿੰਨ ਰਹੀ ਸੀ। ਬਿਜਲੀ ਵਾਂਗੂੰ ਕੜਕ ਕੇ ਉਠੀ, ਮਾਂ?
ਨਰਾਇਣੀ ਦੇ ਮੂੰਹੋਂ ਨਿਕਲੇ ਹੋਏ ਏਸ ਸ਼ਬਦ ਨੇ ਦਿੰਗਬਰੀ ਨੂੰ ਸਿਰ ਤੋਂ ਪੈਰਾਂ ਤੱਕ ਕੰਬਾ ਦਿੱਤਾ। ਉਹਨੂੰ ਸੁਝ ਪਿਆ ਕਿ ਇਸ ਮੁੰਡੇ ਨੂੰ ਇਹ ਬਦ-ਅਸੀਸ ਦੇਕੇ ਮੈਂ ਨਰਾਇਣੀ ਦੀਆਂ ਆਂਦਰਾਂ ਧੂਹ ਲਈਆਂ ਹਨ। ਨਰਾਇਣੀ ਨੂੰ ਐਨਾ ਕ੍ਰੋਧ ਆਇਆ ਕਿ ਉਹ ਸਿਰ ਤੋਂ ਪੈਰਾ ਤਕ ਤੱਪ ਪਈ। ਥੋੜੇ ਚਿਰ ਪਿੱਛੋਂ ਅਥਰੂ ਪੂੰਝਦੀ ਹੋਈ ਉਹ ਰਾਮ ਦੇ ਸਰਾਹਣੇ ਆ ਖੜੀ ਹੋਈ ਕੜਕਵੀਂ ਅਵਾਜ਼ ਵਿਚ ਪੁਛਿਆ। ਤੂੰ ਭੱਗੇ ਬਾਰਗੀ ਨੂੰ ਮਾਰਿਆ ਸੀ?
ਰਾਮ ਇਕ ਵੇਰਾਂ ਹੀ ਤ੍ਰਹਬਕ ਪਿਆ ਸਲੇਟ ਤੋੋਂ ਸਿਰ ਚੁਕ ਕੇ ਉਹਨੇ ਪਲ ਕੁ ਉਹਦੇ ਮੂੰਹ ਵੱਲ ਵੇਖਿਆ ਤੇ ਫੇਰ ਬਿਨਾਂ ਕੋਈ ਜੁਵਾਬ ਦਿੱਤੇ ਦੇ ਉਹ ਸਿਰ ਤੇ ਪੈਰ ਰੱਖ ਕੇ ਬਾਹਰ ਨੂੰ ਭੱਜ ਗਿਆ।
ਨਰਾਇਣੀ ਨੂੰ ਵਿਚਲੀ ਗੱਲ ਦਾ ਪਤਾ ਨਹੀਂ ਸੀ ਉਹਨਾਂ ਭੱਗੇ ਨੂੰ ਸੱਦ ਕੇ ਆਪ ਮੱਛਾਂ ਨੂੰ ਫੜਨ ਲਈ ਹੁਕਮ ਰਾਮ ਨੇ ਅਮਰੂਦ ਕੁਤਰਨਾ ਬੰਦ ਕਰ ਦਿਤਾ, ਕਹਿਣ ਲੱਗਾ, 'ਝੂਠ!’
'ਨਹੀਂ ਸੱਚੀਂ ਵੀਰਾ, ਮਾਂ ਨੇ ਆਪ ਹੁਕਮ ਦਿਤਾ ਸੀ, ਅਜੇ ਤਕ ਵਿਹੜੇ ਵਿਚ ਪਿਆ ਹੈ।
ਰਾਮ ਨੇ ਘਬਰਾ ਕੇ ਛਾਲ ਮਾਰੀ ਤੇ ਹਨੇਰੀ ਵਾਂਗੂੰ ਘਰ ਪਹੁੰਚ ਪਿਆ। ਮੱਛ ਵੇਖਦਿਆਂ ਸਾਰ ਹੀ ਉਹ ਕੁਰਲਾਇਆ, ਭਾਬੀ ਇਹੋ ਤਾਂ ਮੇਰਾ ਗਣੇਸ਼ ਹੈ, ਤੂੂੰ ਇਹਦੇ ਫੜਨ ਲਈ ਕਿਉਂ ਹੁਕਮ ਦਿਤਾ ਸੀ? ਇਹ ਆਖ ਕੇ ਉਹ ਜ਼ਮੀਨ ਤੇ ਕੋਹੇ ਹੋਏ ਬੱਕਰੇ ਵਾਂਗੂੰ ਲੇਟਣ ਲਗ ਪਿਆ, ਉਸਦਾ ਇਹ ਰੋਣਾ ਪਿੱਟਣਾ ਐਨਾ ਦਰਦ ਵਾਲਾ ਤੇ ਸੱਚਾ ਸੀ ਕਿ ਇਸ ਅਸਰ ਦਿਗੰਬਰੀ ਤੇ ਹੋਣੋਂ ਵੀ ਨ ਰਹਿ ਸਕਿਆ।
ਰਾਮ ਨੂੰ ਮਨਾਉਣ ਲਈ ਨਰਾਇਣੀ ਨੇ ਸਾਰੀ ਵਾਹ ਲਾਈ, ਪਰ ਰਾਮ ਨਾ ਹੀ ਮੰਨਿਆ, ਬਾਹੋਂ ਫੜ ਕੇ ਉਠਾਇਆਂ ਤਾਂ ਉਹਨੇ ਹੁਝਕਾ ਮਾਰਕੇ ਬਾਂਹ ਛਡਾ ਲਈ। ਸਾਰਾ ਦਿਨ ਭੁਖਾ ਰਹਿਕੇ ਰਾਤ ਨੂੰ ਵੀ ਉਸਨੇ ਕੁਝ ਨ ਖਾਧਾ।
ਦਿਗੰਬਰੀ ਪਰਦੇ ਪਿਛੇ ਖਲੋਕੇ ਜਵਾਈ ਨੂੰ ਆਖਣ ਲੱਗੀ, ਜਿੰਨਾ ਚਿਰ ਤੁਸੀ ਨ ਆਖੋਗੇ ਨਰਾਇਣੀ ਰੋਟੀ ਨਹੀਂ ਖਾਇਗੀ। ਸਾਰਾ ਦਿਨ ਇਸਨੇ ਭੁਖੀ ਰਹਿਕੇ ਕਟਿਆ ਹੈ।
ਸ਼ਾਮ ਲਾਲ ਨੇ ਪੁਛਿਆ, ਰੋਟੀ ਕਿਉਂ ਨਹੀਂ ਖਾਧੀ?
ਦਿਗੰਬਰੀ ਪਾਸੋਂ ਰੋਇਆ ਨਹੀਂ ਗਿਆ, ਪਰ ਉਹ ਰੋਣ ਹਾਕੀ ਅਵਾਜ਼ ਬਣਾਕੇ ਕਹਿਣ ਲੱਗੀ, ਮੇਰਾ ਹੀ ਕਸੂਰ ਸਹੀ, ਹੁਣ ਮਾਫੀ ਦੇ ਦਿਉ। ਮੈਨੂੰ ਕੀ ਪਤਾ ਸੀ ਬ੍ਰਹਿਮਣਾਂ ਵਾਸਤੇ ਤਲਾਬ ਵਿਚੋਂ ਇਕ ਮੱਛੀ ਫੜਾਉਣ ਕਰਕੇ ਐਨੀ ਕਲ੍ਹਾ ਪੈ ਜਾਏਗੀ।
ਸ਼ਾਮ ਲਾਲ ਨੂੰ ਕੁਝ ਸਮਝ ਨ ਆਈ। ਟਹਿਲਣ ਨੂੰ ਬੁਲਾਕੇ ਆਖਿਆ, ਕੀ ਗੱਲ ਹੈ? ਟਹਿਲਣ ਨੇ ਉਥੋਂ ਹੀ ਕਿਹਾ, 'ਉਹ ਛੋਟੇ ਬਾਬੂ ਦਾ ਗਣੇਸ਼ ਸੀ।'
ਸ਼ਾਮ ਲਾਲ ਤ੍ਰਹਬਕ ਪਿਆ, ਕੀ ਉਹ ਰਾਮ ਦੇ ਕਾਰਤਕ ਗਣੇਸ਼ ਵਿਚੋਂ ਇਕ ਸੀ?
ਟਹਿਲਣ ਨੇ ਆਖਿਆ, 'ਹਾਂ।'
ਹੁਣ ਬਹੁਤਾ ਕਹਿਣ ਦੀ ਲੋੜ ਨਹੀਂ ਸੀ। ਉਹ ਸਭ ਕੁਝ ਸਮਝ ਗਿਆ। ਕਹਿਣ ਲੱਗਾ, ਰਾਮ ਵੀ ਤਾਂ ਭੁੱਖਾ ਈ ਹੋਣਾ ਹੈ।
ਸ਼ਾਮ ਲਾਲ ਨੇ ਆਖਿਆ, ਫੇਰ ਕਹਿਣ ਦਾ ਕੋਈ ਲਾਭ ਨਹੀਂ। ਜਿੰਨਾ ਚਿਰ ਰਾਮ ਰੋਟੀ ਨਹੀਂ ਖਾਂਦਾ ਨਰੈਣੀ ਕਿਦਾਂ ਖਾ ਲਏਗੀ?
ਦਿਗੰਬਰੀ ਕਹਿਣ ਲੱਗੀ, ਜੇ ਮੈਂ ਜਾਣਦੀ ਕਿ ਇਹ ਗੱਲ ਐਥੋਂ ਤੋੜੀ ਵਧ ਜਾਣੀ ਹੈ ਤਾਂ ਮੈਂ ਬ੍ਰਹਿਮਣਾਂ ਨੂੰ ਰੋਟੀ ਨ ਆਖਦੀ। ਨਰਾਇਣੀ ਨੇ ਆਪ ਤਾਂ ਆਖਕੇ ਮੱਛ ਮੰਗਵਾਇਆ ਸੀ, ਹੁਣ ਆਪੇ ਇਹ ਏਦਾਂ ਕਰਨ ਡਹੀ ਹੋਈ ਹੈ। ਮੈਂ ਤਾਂ ਮੂੰਹ ਵਿਚ ਘੁੰਗਣੀਆਂ ਪਾਕੇ ਬਹਿ ਗਈ ਹਾਂ ਭਈ ਗੱਲ ਅਗਾਂਹ ਨਾ ਵਧੇ। ਪਰ ਫੇਰ ਵੀ ਸਾਰਾ ਭਾਂਡਾ ਮੇਰੇ ਹੀ ਸਿਰ ਭਜ ਰਿਹਾ ਹੈ। ਜੇ ਇਹੋ ਹੀ ਹੈ ਤਾਂ ਸਾਨੂੰ ਦੋਹਾਂ ਮਾਂਵਾ ਧੀਆਂ ਨੂੰ ਕਿਧਰੇ ਭੇਜ ਦਿਉ। ਹੁਣ ਸਾਡਾ ਇਥੇ ਗੁਜ਼ਾਰਾ ਨਹੀਂ ਹੋ ਸਕਦਾ। ਥੋੜੇ ਚਿਰ ਪਿਛੋਂ ਉਸੇ ਤਰ੍ਹਾਂ ਰੋਣੀ ਜਿਹੀ ਅਵਾਜ਼ ਵਿਚ ਫੇਰ ਕਹਿਣ ਲੱਗ ਪਈ, ਜੇ ਮੇਰੀ ਭੈੜੀ ਕਿਸਮਤ ਨ ਹੁੰਦੀ ਤਾਂ ਮੈਂ ਸਿਰੋਂ ਨੰਗੀ ਕਿਉਂ ਹੋ ਜਾਂਦੀ? ਰੱਬ ਨੇ ਮਾਰਿਆ ਨਹੀਂ ਤਾਂ ਇੱਥੇ ਟੁਕੜੇ ਤੋੜਨ ਲਈ ਆਉਣ ਦੀ ਕੀ ਲੋੜ ਸੀ। ਬੱਚਾ ਮੈਂ ਬਿਲਕੁਲ ਹੀ ਬੇਆਸਰੀ ਹਾਂ ਤਾਂਹੀਂ ਤਾਂ ਹੱਥ ਜੋੜ ਕੇ ਆਖਦੀ ਹਾਂ ਕਿ ਸਾਡੇ ਦੋਹਾਂ ਵਾਸਤੇ ਕੋਈ ਹੋਰ ਟਿਕਾਣਾ ਲੱਭ ਦੇਹ ਜਿਥੇ ਅਸੀ ਗੁਜ਼ਾਰਾ ਕਰ ਸਕੀਏ।
ਸ਼ਾਮ ਲਾਲ ਇਕ ਵਾਰੀ ਤਾਂ ਘਬਰਾ ਗਿਆ, ਪਰ ਉਸ ਨੇ 'ਹਾਂ' ਜਾਂ ਨਾਂਹ ਕੁਝ ਨਾ ਕਿਹਾ।
ਨਰਾਇਣੀ ਉਹਲੇ ਹੋਕੇ ਸਭ ਸੁਣ ਰਹੀ ਸੀ ਤੇ ਆਪਣੇ ਮਾਂ ਦੇ ਖੇਖਣਾਂ ਨੂੰ ਵੇਖਕੇ ਸ਼ਰਮ ਨਾਲ ਮਰਦੀ ਜਾਂਦਾ ਸੀ। ਉਹ ਦਰਵਾਜ਼ੇ ਦੇ ਸਾਹਮਣੇ ਜਾਕੇ ਬੂਹੇ ਨੂੰ ਖੜਕਾਕੇ ਬੋਲੀ, 'ਰਾਜਾ ਪੁੱਤ, ਮੇਰਾ ਸੁਖੀ ਲੱਧਾ ਪੁਤ੍ਰ, ਕੀ ਹਾਲ ਹੈ ਤੇਰਾ? ਕੀ ਤੂੰ ਭਾਬੀ ਦੀ ਗਲ ਨਹੀਂ ਸੁਣੇਂਗਾ? ਦਰਵਾਜ਼ਾ ਖੋਲ੍ਹ ਦੇ ਪੁਤ!'
ਰਾਮ ਜਾਗਦਾ ਸੀ, ਪਰ ਉਸ ਨੇ ਕੋਈ ਜਵਾਬ ਨਾ ਦਿਤਾ। ਨਰਾਇਣੀ ਨੇ ਫੇਰ ਬੁਲਾਇਆ, ਉਠ ਤਾਂ ਸਹੀ ਮੇਰੀ ਤੋਤੀ, ਉੱਠ ਕਾਕਾ ਬੂਹਾ ਤਾਂ ਖੋਲ੍ਹ?
ਇਸ ਵਾਰੀ ਉਹ ਪਿੱਟ ਉਠਿਆ, ਨਹੀਂ ਖੋਲ੍ਹਾਂਗਾ, ਤੂੰ ਚਲੀ ਜਾਹ। ਤੁਸੀ ਸਭ ਮੇਰੇ ਦੁਸ਼ਮਣ ਹੋ।
'ਚੰਗਾ ਵੀਰਾ ਏਦਾਂ ਹੀ ਸਹੀ' ਪਰ ਤੂੰ ਬੂਹਾ ਤਾਂ ਖੋਲ੍ਹ ਦਿਹ।'
ਨਹੀਂ ਖੋਲ੍ਹਣਾ, ਮੈਂ ਨਹੀਂ ਖੋਲ੍ਹਣਾ ਤੇ ਸਚ ਮੁਚ ਹੀ ਉਹਨੇ ਰਾਤ ਭਰ ਬੂਹਾ ਨ ਖੋਲ੍ਹਿਆ।
ਸ਼ਾਮ ਲਾਲ ਆਪਣੇ ਕਮਰੇ ਵਿਚ ਸਭ ਕੁਝ ਸੁਣ ਰਹੇ ਸਨ। ਨਰਾਇਣੀ ਦੇ ਅੰਦਰ ਆਉਂਦਿਆਂ ਹੀ ਕਿਹਾ, 'ਜਾਂ ਤਾਂ ਇਹ ਰੋਜ਼ ਦਾ ਬਖੇੜਾ ਕਿਸੇ ਬੰਨੇ ਲਾਓ, ਨਹੀਂ ਤਾਂ ਮੈਂ ਇਹ ਸਭ ਕੁਝ ਛੱਡ ਕੇ ਕਿਸੇ ਪਾਸੇ ਚਲਿਆ ਜਾਵਾਂਗਾ। ਮੈਥੋਂ ਇਹ ਨਹੀਂ ਸਹਾਰਿਆ ਜਾਂਦਾ।'
ਨਰਾਇਣੀ ਬਿਨਾਂ ਜਵਾਬ ਦਿੱਤਿਆਂ ਤੋਂ ਸੋਚਣ ਲੱਗ ਪਈ।
ਇਸ ਤੋਂ ਦੋ ਤਿੰਨ ਦਿਨ ਪਿਛੋਂ ਵੀ ਜਦ ਰਾਮ ਦਾ ਗੁੱਸਾ ਨ ਹਟਿਆ ਤਾਂ ਨਰਾਇਣੀ ਅੰਦਰੇ ਅੰਦਰ ਹੀ ਗੁੱਸੇ ਹੋਣ ਲਗ ਪਈ। ਅੱਜ ਸ਼ਾਮ ਹੋ ਜਾਣ ਤੇ ਵੀ ਰਾਮ ਘਰ ਨ ਆਇਆ ਤਾਂ ਨਰਾਇਣੀ ਗੁੱਸੇ ਨਾਲ ਆਪਣੇ ਆਪ ਤੋਂ ਬਾਹਰ ਹੋ ਗਈ।
ਏਨੇ ਚਿਰ ਨੂੰ ਦਿਗੰਬਰੀ ਵੀ ਨਦੀ ਤੋਂ ਨ੍ਹਾ ਕੇ ਆ ਗਈ। ਉਹ ਸਾਰੀ ਦੁਨੀਆਂ ਦੀਆਂ ਖਬਰਾਂ ਲੈਕੇ ਤੇ ਰਾਮ ਦਾ ਬੁਰਾ ਮੰਗਦੀ ਹੋਈ ਆ ਰਹੀ ਸੀ। ਆਪਣੀ ਲੜਕੀ ਦੀ ਅਕਲ ਦੇ ਪੁਲ ਬੰਨ੍ਹਦੀ ਹੋਈ ਰੱਬ ਦਾ ਭਾਣਾ ਵਰਤਣ ਦਾ ਹਿਰਖ ਕਰਦੀ ਹੋਈ ਆਪਣੇ ਵਾਲ ਬੀਮਾਰੀ ਦੇ ਕਾਰਨ ਛੋਟੀ ਉਮਰ ਵਿਚ ਚਿੱਟੇ ਹੋ ਜਾਣੇ ਦਸਦੀ ਹੋਈ ਆਪਣੀ ਉਮਰ ਨੂੰ ਆਪਣੀ ਵੱਡੀ ਧੀ ਜਿੰਨਾ ਦੱਸਦੀ ਹੋਈ ਬੜੀ ਤਸੱਲੀ ਨਾਲ ਆ ਰਹੀ ਸੀ। ਉਹ ਪਤਾ ਨਹੀਂ ਖਬਰੇ ਘਰ ਜਰਾ ਚਿਰ ਲਾਕੇ ਆਂਉਂਦੀ, ਪਰ ਰਾਹ ਵਿਚੋਂ ਇਕ ਹੋਰ ਗਲ ਸੁਣਕੇ ਉਹ ਹਵਾਈ ਵਾਂਗੂੂੰ ਉਠ ਨੱਸੀ ਸੀ। ਵਿਹੜੇ ਵਿਚ ਪੈਰ ਰਖਦਿਆਂ ਹੀ ਉਚੀ ਸਾਰੀ ਕਹਿਣ ਲਗੀ, ਧੀਏ! ਆਪਣੇ ਅਕਲਦੇ ਕੋਟ ਦੇਉਰ ਦੀ, ਜਿਹਨੂੰ ਤੂੰ ਹਰ ਵੇਲੇ ਸਿਰ ਤੇ ਚੁਕੀ ਫਿਰਨੀ ਸੈਂ, ਕਰਤੂਤ ਸੁਣ ਲਈਊ ਕਿ ਨਹੀਂ?
ਡਰ ਤੇ ਸ਼ੱਕ ਨਾਲ ਨਰਾਇਣੀ ਦਾ ਚਿਹਰਾ ਫਿੱਕਾ ਪੈ ਗਿਆ, ਉਹ ਪੁਛਣ ਲੱਗੀ ਕੀ ਗਲ ਹੈ?
ਦਿਗੰਬਰੀ ਕਹਿਣ ਲਗੀ, ਠਾਣੇ ਨੂੰ ਗਿਆ ਏ ਉਹਨੇ ਇਕ ਨਾ ਇਕ ਦਿਨ ਤਾਂ ਠਾਣੇ ਜ਼ਰੂਰ ਜਾਣਾ ਸੀ। ਇਹੋ ਜਿਹਾ ਬਦਜ਼ਾਤ ਮੁੰਡਾ ਮੈਂ ਕਦੇ ਆਦ ਜੁਗਾਦ ਨਹੀਂ ਸੀ ਸੁਣਿਆ। ਹੁਣ ਜਿਹਲ ਦਾ ਦਾਲ ਫੁਲਕਾ ਖਾ ਕੇ ਸੂਤ ਹੋ ਜਾਇਗਾ।
ਦਿਗੰਬਰੀ ਦੀ ਖੁਸ਼ੀ ਉਹਦੇ ਲੁਕਾਉਂਦਿਆਂ ਹੋਇਆਂ ਵੀ ਅੱਖਾਂ ਵਿਚੋਂ ਫੁੱਟ ੨ ਕੇ ਬਾਹਰ ਆ ਰਹੀ ਸੀ। ਨਰਾਇਣੀ ਨੇ ਉਹਦੀ ਕਿਸੇ ਗਲ ਦਾ ਜਵਾਬ ਵੀ ਨ ਦਿਤਾ ਤੇ ਟਹਲਣ ਨੂੰ ਸੱਦ ਕੇ ਆਖਣ ਲੱਗੀ ਰਾਮ ਅਜੇ ਤਕ ਨਹੀਂ ਆਇਆ। ਭੋਲੇ ਨੂੰ ਘੱਲ ਤਾਂ ਸਹੀ, ਜਾਕੇ ਪਤਾ ਲੈ ਆਵੇ।
ਦਿਗੰਬਰੀ ਕਹਿਣ ਲੱਗੀ, ਮੈਂ ਤਾਂ ਸਭ ਕੁਝ ਸੁਣ ਆਈ ਹਾਂ।
ਨਿਤ੍ਰਕਾਲੀ ਸੁਣਨ ਦੀ ਉਡੀਕ ਵਿਚ ਮੂੰਹ ਟੱਡੀ ਖੜੀ ਰਹੀ। ਨਰਾਇਣੀ ਨੇ ਘੁਰਕ ਕੇ ਆਖਿਆ ਅਜੇ ਇਥੇ ਹੀ ਖਲੋਤੀ ਏਂ, ਜਾਂਦੀ ਕਿਉਂ ਨਹੀਂ? ਟਹਿਲਣ ਖਿਝਦੀ ਹੋਈ ਚਲੀ ਗਈ, ਦਿਗੰਬਰੀ ਨੇ ਆਪਣੀ ਆਵਾਜ਼ ਵਿਚ ਖਾਸ ਅਸਰ ਪੈਦਾ ਕਰਦੀ ਹੋਈ ਨੇ ਕਿਹਾ, ਕੀ ਸਣਿਆਂ ਏਂ ਤੂੰ? 'ਪਹਿਲਾਂ ਕਪੜੇ ਪਾ ਲੈ ਮਾਂ! ਪਿਛੋਂ ਨ ਹਾਏ ਹਾਏ ਕਰਨੀ, ਆਖਦੀ ਹੋਈ ਨਰਾਇਣੀ ਉਥੋਂ ਚਲੀ ਗਈ। ਦਿਗੰਬਰੀ ਦੰਗ ਰਹਿ ਗਈ। ਮਨ ਹੀ ਮਨ ਵਿਚ ਆਖਣ ਲੱਗੀ , ਲੋਹੜ ਆ ਗਿਆ ਧੀ ਦਾ ਗੁੱਸਾ ਕਿੰਨਾ ਭੈੜਾ ਹੈ। ਇਹੋ ਜੇਹੀ ਮਜ਼ੇਦਾਰ ਕਹਾਣੀ ਨੂੰ ਉਹ ਮੁੱਢ ਤੋਂ ਅਖੀਰ ਤੱਕ ਨਾ ਦੱਸਣ ਦੇ ਕਾਰਨ ਆਫਰ ਗਈ ਤੇ ਉਹਦਾ ਢਿੱਡ ਪਾਟਣ ਤੇ ਆ ਗਿਆ।
ਰਾਮ ਨੇ ਜਿਹੜੀ ਕਰਤੂਤ ਕੀਤੀ ਸੀ, ਉਹ ਥੋੜੇ ਵਿਚ ਸਮਝਣ ਲਈ ਏਦਾਂ ਸੀ। ਪਿੰਡ ਦੇ ਸਕੂਲ ਵਿਚ ਇਕ ਜ਼ਿਮੀਦਾਰ ਦਾ ਮੁੰਡਾ ਵੀ ਪੜ੍ਹਦਾ ਸੀ। ਅੱਜ ਰੋਟੀ ਖਾਣ ਵੇਲੇ ਰਾਮ ਦੀ ਤੇ ਉਸਦੀ ਬਹਿਸ ਹੋ ਗਈ। ਬਹਿਸ ਦਾ ਮਜ਼ਮੂਨ ਜ਼ਰਾ ਮੁਸ਼ਕਲ ਸੀ, ਇਸ ਕਰਕੇ ਸਿੱਟਾ ਕੁਝ ਨਾ ਨਿਕਲ ਸਕਿਆ ਤੇ ਗੱਲ ਮਾਰ ਕੁਟਾਈ ਤੱਕ ਪਹੁੰਚ ਪਈ। ਜ਼ਿਮੀਦਾਰ ਦਾ ਲੜਕਾ ਆਖਦਾ ਸੀ, 'ਮਸਾਣਾ ਵਾਲੀ ਕਾਲੀ ਦੇਵੀ ਦੀ ਰਖਸ਼ਾ ਦੇਵੀ ਨਾਲੋਂ ਜ਼ਿਆਦਾ ਪ੍ਰਸਿੱਧ ਹੈ। ਕਿਉਂਕਿ ਉਸਦੀ ਜੀਭ ਵੱਡੀ ਹੈ।
ਰਾਮ ਨੇ ਵਿਰੋਧਤਾ ਕਰਦਿਆਂ ਕਿਹਾ ਬਿਲਕੁਲ ਨਹੀਂ। ਮਸਾਣਾ ਵਾਲੀ ਕਾਲੀ ਦੇਵੀ ਦੀ ਜ਼ੁਬਾਨ ਕੁਝ ਚੌੜੀ ਜ਼ਰੂਰ ਹੈ, ਪਰ ਲੰਮੀ ਨਹੀਂ ਤੇ ਨਾ ਹੀ ਐਨੀ ਲਾਲ ਹੈ। ਕੁਝ ਚਿਰ ਪਹਿਲਾਂ ਮਹੱਲੇ ਵਿਚ ਰਖਸ਼ਾ ਦੇਵੀ ਦੀ ਪੂਜਾ ਹੋਈ ਸੀ, ਰਾਮ ਨੂੰ ਹਾਲੇ ਤੱਕ ਇਸਦਾ ਚੇਤਾ ਸੀ। ਜ਼ਿਮੀਦਾਰ ਦੇ ਮੁੰਡੇ ਨੇ ਰਾਮ ਦੀ ਗੱਲ ਨੂੰ ਨਾ ਮੰਨਦਿਆਂ ਹੋਇਆਂ ਹੱਥ ਦੀ ਹਥੇਲੀ ਬਣਾ ਕੇ ਕਿਹਾ, 'ਰਖਸ਼ਾ ਦੇਵੀ ਦੀ ਜੀਭ ਤਾਂ ਐਨੀ ਕੁ ਹੈ।'
ਰਾਮ ਨੂੰ ਗੁਸਾ ਆ ਗਿਆ,ਕਹਿਣ ਲੱਗਾ, ਐਨੀਕੁ? ਕਦੇ ਨਹੀਂ ਹੋ ਸਕਦੀ। ਜੇ ਐਨੀਕੁ ਹੁੰਦੀ ਤਾਂ ਇਹ ਪ੍ਰਿਥਵੀ ਦੀ ਰਖਿਆਂ ਕਿੱਦਾਂ ਕਰ ਸਕਦੀ? ਪ੍ਰਿਥਵੀ ਦੀ ਰਖਿਆ ਕਰਨ ਕਰਕੇ ਹੀ ਤਾਂ ਨਾਂ ਰਖਸ਼ਾ ਦੇਵੀ ਪੈ ਗਿਆ ਹੈ। ਇਹਦੇ ਪਿਛੋਂ ਦੋ ਚਾਰ ਗੱਲਾਂ ਹੋਰ ਹੋਈਆਂ ਤੇ ਦੋਵੇਂ ਆਪੋ ਵਿਚ ਦੀ ਘਸੁੰਨੀ ਲੱਗ ਪਏ। ਜ਼ਿਮੀਦਾਰ ਦਾ ਮੁੰਡਾ ਮਾੜਾ ਸੀ, ਉਹਦੀ ਚੰਗੀ ਖੁੰਬ ਠੱਪੀ ਗਈ। ਨੱਕੋਂ ਲਹੂ ਜਾਣ ਲੱਗ ਪਿਆ। ਸਕੂਲ ਦੀ ਜ਼ਿੰਦਗੀ ਵਿਚ ਇਸ ਨਾਲੋਂ ਵਡੀ ਘਟਨਾ ਅਗੇ ਹੋਰ ਕੋਈ ਨਹੀਂ ਸੀ ਹੋਈ। ਜਿਸ ਜ਼ਿਮੀਦਾਰ ਦਾ ਸਕੂਲ ਸੀ, ਉਸੇ ਦੇ ਮੁੰਡੇ ਦਾ ਲਹੂ ਵਗੇ? ਹੈਡ ਮਾਸਟਰ ਸਾਹਿਬ ਆਪ ਹੀ ਮੁੰਡਿਆਂ ਨੂੰ ਨਾਲ ਲੈਕੇ ਦਰਬਾਰ ਵਿਚ ਚਲੇ ਗਏ, ਰਾਮ ਪਹਿਲਾਂ ਹੀ ਉਥੋਂ ਖਿਸਕ ਗਿਆ ਸੀ।
ਭੋਲੇ ਨੇ ਆ ਕੇ ਕਿਹਾ, ਭਰਾ ਦਾ ਤਾਂ ਕਿਤੇ ਪਤਾ ਨਹੀਂ ਲਗਦਾ।
ਥੋੜੇ ਚਿਰ ਪਿਛੋਂ ਸ਼ਾਮ ਲਾਲ ਮੂੰਹ ਢਿੱਲਾ ਕਰੀ ਘਰ ਨੂੰ ਆ ਗਏ। ਵਿਹੜੇ ਵਿਚ ਵੜਦਿਆਂ ਹੀ ਆਖਣ ਲੱਗੇ, ਹੁਣ ਪਿੰਡ ਵਿਚ ਰਹਿਣਾ ਮੁਸ਼ਕਲ ਹੋ ਗਿਆ ਹੈ। ਨੌਕਰੀ ਕਰਕੇ ਵੇਲਾ ਪੂਰਾ ਕਰੀ ਜਾਂਦੇ ਸਾਂ, ਹੁਣ ਉਹ ਵੀ ਗਈ।
ਨਰਾਇਣੀ ਨੇ ਲੰਗਰ ਵਿਚੋਂ ਨਿਕਲਕੇ ਤੇ ਚੁਗਾਠ ਨੂੰ ਫੜਕੇ ਕਿਹਾ, ਉਹਨਾਂ ਲੋਕਾਂ ਨੇ ਠਾਣੇ ਵਿਚ ਰੀਪੋਰਟ ਕਰ ਦਿਤੀ ਹੈ? ਸ਼ਾਮ ਲਾਲ ਨੇ ਸਿਰ ਹਿਲਾਕੇ ਆਖਿਆ, ਵਡੇ ਬਾਬੂ ਸਵੇਰੇ ਦੇ ਵੇਲੇ ਨਾਂ ਲੈਣ ਵਾਲੇ ਹਨ। ਇਸ ਕਰਕੇ ਮਾਫੀ ਦੇ ਦਿਤੀ ਹੈ, ਪਰ ਪੰਜ ਜਣੇ ਹੋਰ ਵੀ ਹਨ। ਨਵੇਂ ਸੂਰਜ ਇਹਦਾ ਤਾਂ ਕੋਈ ਨ ਕੋਈ ਫਸਾਦ ਹੋਇਆ ਈ ਰਹਿੰਦਾ ਹੈ। ਏਦਾਂ ਪਿੰਡ ਵਿਚ ਕਿਦਾਂ ਰਿਹਾ ਜਾ ਸਕਦਾ ਹੈ? ਰਾਮ ਕਿਥੇ ਹੈ?
ਨਰਾਇਣੀ ਨੇ ਆਖਿਆ ਹਾਲੇ ਤੱਕ ਰਾਮ ਘਰ ਨਹੀਂ ਆਇਆ ਖਬਰੇ ਡਰਦਾ ਮਾਰਿਆ ਕਿਤੇ ਭੱਜਾ ਫਿਰਦਾ ਹੋਵੇਗਾ।
ਸ਼ਾਮ ਲਾਲ ਨੇ ਸਿਆਣਿਆਂ ਵਾੰਗੂ ਆਖਿਆ, ਭੱਜ ਜਾਏ ਭਾਵੇਂ ਮੁੜ ਆਏ ਹੁਣ ਸਾਡਾ ਉਸ ਨਾਲ ਗੁਜ਼ਾਰਾ ਨਹੀਂ ਹੋ ਸਕਣਾ ਮਤੇਇਆ ਹੋਣ ਕਰਕੇ ਮੈਂ ਜੱਗਦੀਆਂ ਗੱਲਾਂ ਤੋਂ ਡਰਦੇ ਨੇ ਐਨਾਂ ਚਿਰ ਸਮਾਈ ਕੀਤੀ ਹੈ, ਪਰ ਹੁਣ ਆਪਣੀ ਜਾਨ ਵੀ ਤਾਂ ਬਚਾਉਣੀ ਹੋਈ ਨਾਂ।
ਦਿਗੰਬਰੀ ਨੇ ਰਸੋਈ ਦੇ ਬਰਾਂਡੇ ਵਿੱਚੋਂ ਆਖਿਆ, ਆਪਣੇ ਲੜਕੇ ਦਾ ਵੀ ਤਾਂ ਮੂੰਹ ਵੇਖਣਾ ਹੋਇਆ।
ਸ਼ਾਮ ਲਾਲ ਹੋਰ ਸਾਹ ਲੈ ਕੇ ਕਹਿਣ ਲੱਗਾ, ਵੇਖਣਾ ਕਿਉਂ ਨਹੀਂ ਕੱਲ੍ਹ ਹੀ ਪੰਚਾਇਤ ਨੂੰ ਸੱਦ ਕੇ ਘਰ ਬਾਰ ਦਾ ਹਿੱਸਾ ਵੰਡ ਦੇਵਾਂਗਾ। ਹੁਣ ਉਹਨੂੰ ਮਾਰਨ ਕੁੱਟਣ ਦੀ ਵੀ ਕੋਈ ਲੋੜ ਨਹੀਂ। ਜਿੱਦਾਂ ਉਹਦੀ ਮਰਜ਼ੀ ਹੋਵੇ ਕਰੇ. ਅਖੀਰ ਨੂੰ ਉਹਨੇ ਵੀ ਤਾਂ ਕੁਝ ਸੋਚ ਕੇ ਹੀ ਜ਼ਿਮੀਂਦਾਰ ਦੇ ਮੁੰਡੇ ਨੂੰ ਕੁਟਿਆ ਹੋਵਗਾ?
ਦਿਗੰਬਰੀ ਮਨ ਹੀ ਮਨ ਵਿਚ ਫੁੱਲੀ ਨਹੀਂ ਸੀ ਸਮਾਉਂਦੀ। ਕਹਿਣ ਲੱਗੀ ਨਰਾਇਣੀ ਨੂੰ ਖਬਰੇ ਕੀ ਹੋ ਗਿਆ ਹੈ ਜੋ ਉਹਨੂੰ ਮਾਰਦੀ ਕੁੁਟਦੀ ਹੈ, ਮੇਰੀ ਤਾਂ ਉਹਨੂੰ ਵੇਖ ਕੇ ਹੀ ਰੂਹ ਕੰਬ ਜਾਂਦੀ ਹੈ। ਬੜਾ ਹੀ ਉਜੱਡ ਲੜਕਾ ਹੈ, ਉਹਦਾ ਕੀ ਵਿਸਾਹ? ਜਦੋਂ ਉਹ ਮੇਰਾ ਨਿਰਾਦਰ ਕਰ ਦੇਂਦਾ ਹੈ ਤਾਂ ਨਰਾਇਣੀ ਦਾ ਕਿੱਦਾਂ ਨ ਕਰੇਗਾ। ਮੈਂ ਤਾਂ ਆਖਦੀ ਹਾਂ, 'ਧੀਏ ਆਪਣੀ ਇੱਜ਼ਤ ਆਪਣੇ ਹੱਥ ਹੈ। ਰਾਮ ਦੇ ਝਗੜੇ ਵਿਚ ਤੂੰ ਨਾ ਆ।'
ਸ਼ਾਮ ਲਾਲ ਆਪਣੀ ਸੱਸ ਦੇ ਉਪਦੇਸ਼ ਦੀ ਪ੍ਰੋੜ੍ਹਤਾ ਨ ਕਰ ਸਕਿਆ, ਖਬਰੇ ਮੂੰਹ, ਸਾਹਮਣੇ ਹੋਣ ਕਰਕੇ, ਓਦਾਂ ਕਹਿਣ ਲਗੇ, ਖੈੈਰ ਕੁਝ ਵੀ ਹੁਣ ਉਸਨੂੰ ਦੰਡ ਦੇਣ ਦੀ ਲੋੜ ਨਹੀਂ।
ਨਰਾਇਣੀ ਪੱਥਰ ਦੇ ਬੁੱਤ ਵਾਂਗ ਚੁੁਪ ਚਾਪ ਸਭ ਕੁਝ ਸੁਣਦੀ ਰਹੀ। ਇਸਨੇ ਕਿਸੇ ਗਲ ਦਾ ਜਵਾਬ ਨਹੀਂ ਦਿੱਤਾ ਤੇ ਆਪਣੇ ਕੰਮ ਜਾ ਲੱਗੀ। ਘੰਟਾ ਕੁ ਪਿਛੋਂ ਟਹਿਲਣ ਨੇ ਆ ਕੇ ਆਖਿਆ, 'ਬੀਬੀ ਜੀ ਛੋਟੇ ਬਾਬੂ ਜੀ ਆ ਗਏ ਹਨ।'
ਨਰਾਇਣੀ ਹੌਲੀ ਜੇਹੀ ਰਾਮ ਦੇ ਕਮਰੇ ਵਿਚ ਆ ਗਈ ਤੇ ਅੰਦਰੋਂ ਹੋੜਾ ਲਾ ਲਿਆ। ਰਾਮ ਮੰਜੀ ਤੇ ਬੈਠਾ ਪਤਾ ਨਹੀਂ ਕੀ ਸੋਚ ਰਿਹਾ ਸੀ ਹੋੜੇ ਦੀ ਅਵਾਜ਼ ਸੁਣ ਕੇ ਤ੍ਰਭਕ ਪਿਆ। ਜਦ ਸਿਰ ਉਤਾਂਹ ਚੁਕਿਆ ਤਾਂ ਵੇਖਿਆ ਭਾਬੀ ਨੇ ਦਰਵਾਜ਼ਾ ਬੰਦ ਕਰ ਲਿਆ ਹੈ, ਇਕ ਨੁੁਕਰ ਵਿਚ ਪਿਆ ਹੋਇਆ ਉਸੇ ਦਾ ਬੈਂਤ ਫੜ ਲਿਆ ਹੈ, ਉਹ ਝਟ ਛਾਲ ਮਾਰ ਕੇ ਮੰਜੇ ਦੇ ਦੂਜੇ ਪਾਸੇ ਜਾ ਖਲੋਤਾ। ਨਰਾਇਣੀ ਨੇ ਆਖਿਆ, 'ਐਧਰ ਆ?'
ਰਾਮ ਨੇ ਹੱਥ ਜੋੜ ਕੇ ਮਿਨਤ ਕਰਦਿਆਂ ਹੋਇਆਂ ਕਿਹਾ, ਹੁਣ ਜਾਣ ਦੇ ਭਾਬੀ ਮੁੜ ਕੇ ਏਦਾਂ ਨਹੀਂ ਕਰਾਂਗਾ।
ਨਰਾਇਣੀ ਨੇ ਕੁਝ ਸਖਤ ਹੋ ਕੇ ਕਿਹਾ, ਜੇ ਆਪ ਆ ਜਾਏਂਗਾ ਤਾਂ ਘੱਟ ਮਾਰੂੰਗੀ, ਨਹੀਂ ਤਾਂ ਮਾਰ ੨ ਕੇ ਦੁੰਬਾ ਬਣਾ ਦਿਉਂਗੀ ਤੇ ਓਦੋਂ ਤੱਕ ਨਹੀਂ ਛੱਡਾਂਗੀ, ਜਦ ਤਕ ਬੇਂਤ ਟੁਟ ਨ ਜਾਏ। ਰਾਮ ਫੇਰ ਵੀ ਨ ਹਿਲਿਆ। ਉਥੇ ਖੜਾ ਹੀ ਹਾੜੇ ਕੱਢਣ ਲਗ ਪਿਆ, ਹੱਥ ਜੁੁੜਾ ਲੈ ਭਾਬੀ ਮੁੜ ਕੇ ਏਦਾਂ ਨਹੀਂ ਕਰਦਾ, ਕਦੇ ਨਹੀਂ ਕਰਦਾ, ਮੈਂ ਕੰਨਾਂ ਨੂੰ ਹਥ ਲਾਉਂਦਾ ਹਾਂ।
ਨਰਾਇਣੀ ਨੇ ਮੰਜੀ ਤੋਂ ਅਗਾਂਹ ਉਛਲ ਕੇ ਇਕ ਬੈਂਤ ਉਹਦੀ ਪਿੱਠ ਤੇ ਜੜ ਦਿਤਾ। ਬੱਸ ਫੇਰ ਕੀ ਸੀ ਲਗ ਪਏ ਬੈਂਤ ਤੇ ਬੈਂਤ ਪੈਣ। ਪਹਿਲਾਂ ਤਾਂ ਉਹਨੇ ਬੂਹਾ ਖੋਲ੍ਹ ਕੇ ਭੱਜ ਜਾਣ ਦੀ ਕੋਸ਼ਸ਼ ਕੀਤੀ। ਫਿਰ ਆਪਣੀ ਜਾਨ ਬਚਾਉਣ ਲਈ ਕਮਰੇ ਦੇ ਵਿਚ ਹੀ ਭੱਜਾ ਫਿਰਿਆ ਤੇ ਅਖੀਰ ਨੂੰ ਭਾਬੀ ਦਿਆਂ ਪੈਰਾਂ ਵਿਚ ਡਿੱਗ ਕੇ ਲੱਗ ਪਿਆ ਹਿਝਕੜੀਆਂ ਲੈਣ, ਨ੍ਰਿਤਕਾਲੀ ਜੰਗਲੇ ਥਾਣੀ ਸਭ ਕੁਝ ਵੇਖ ਰਹੀ ਸੀ, ਉਹ ਰੋ ਪਈ ਤੇ ਕਹਿਣ ਲੱਗੀ, ਬੀਬੀ ਜੀ ਛਡ ਦਿਓ ਵੇਖਾਂ ਤੁੁਹਾਡੇ ਪੈਰਾਂ ਤੇ ਸਿਰ ਰਖੀ ਪਿਆ ਹੈ।
ਦਿਗੰਬਰੀ ਬੁਰਾ ਜਿਹਾ ਮੂੰਹ ਬਣਾ ਕੇ ਕੱਠੀ ਜਹੀ ਹੋਕੇ ਕਹਿਣ ਲੱਗੀ, ਤੂੰ ਸਾਡੀਆਂ ਗੱਲਾਂ ਵਿਚ ਕਿਉਂ ਲੱਤਾਂ ਅੜਾਉਂਦੀ ਰਹਿਨੀਏਂ।
ਸ਼ਾਮ ਲਾਲ ਨੇ ਆਪਣੇ ਕਮਰੇ ਵਿਚੋੋਂ ਕਿਹਾ, ਕੀ ਹੋ ਰਿਹਾ ਹੈ? ਕੀ ਸਾਰੀ ਰਾਤ ਕੁੁੱਟਦੀ ਹੀ ਰਹੇਂਗੀ? ਨਰਾਇਣੀ ਨੇ ਬੈਂਤ ਸੁੁਟ ਦਿਤਾ ਤੇ ਕਿਹਾ 'ਯਾਦ ਰੱਖਣਾ ।' ੪.
ਰੋਟੀ ਰੋਟੀ ਖਾਣ ਬੈਠਾ ਸੀ। ਦਿਗੰਬਰੀ ਨੇ ਦਰਵਾਜ਼ੇ ਦੇ ਪਿੱਛੋਂ ਹੌਲੀ ਜਹੀ ਆਖਿਆ, ਐਡੇ ਵੱਡੇ ਮੁੰਡੇ ਨੂੰ ਏਦਾਂ ਮਾਰਿਆ ਜਾਂਦਾ ਹੈ? ਇਹਦਾ ਵਡਾ ਭਰਾ ਤਾਂ ਇਹਨੂੰ ਕੱਖ ਦੀ ਨਹੀਂ ਲਾਉਂਦਾ।
ਨਿਤ੍ਰਕਾਲੀ ਨੇ ਕੰਮ ਕਰਦੀ ਕਰਦੀ ਨੇ ਕਿਹਾ, ਤੂੰ ਕਿਸੇ ਨਾਲੋਂ ਘੱਟ ਨਹੀਂ ਨਾਨੀ ਜੀ! ਤੂੰ ਤਾਂ ਬੀਬੀ ਜੀ ਦੇ ਕੰਨ ਭਰਦੀ ਰਹਿੰਦੀ ਏਂ।' ਉਹ ਰਾਮ ਨੂੰ ਕਦੇ ਐਨਾ ਮਾਰ ਹੀ ਨਹੀਂ ਸੀ ਸਕਦੀ। ਰਾਮ ਨੇ ਸੁਣ ਕੇ ਘੂੂਰੀ ਵੱਟ ਕੇ ਆਖਿਆ, 'ਡਾਇਣ, ਸਾਨੂੰ ਸਾਰਿਆਂ ਨੂੰ ਖਾਣ ਆਈ ਹੈ, ਫਾਫਾਂ ਕਿਸੇ ਥਾਂ ਦੀ।'
ਦਿਗੰਬਗੇ ਪਿੱਟ ਉਠੀ, ਨੀ ਨਾ ਰਹਿਣੀਏ ਨਰਾਇਣੀਏਂਂ! ਸੁਣ ਆਪਣੇ ਟੁੁਟ ਪੈਣੇ ਦੇਉਰ ਦੀਆਂ ਗੱਲਾਂ?
ਨਰਾਇਣੀ ਨਹਾਉਣ ਜਾ ਰਹੀ ਸੀ, ਮੁੜ ਆਈ। ਪਰੇਸ਼ਾਨ ਹੋਕੇ ਕਹਿਣ ਲੱਗੀ, ਮੇਰੇ ਪਾਸੋਂ ਹੁੁਣ ਹੋਰ ਕੁਝ ਨਹੀਂ ਸੁਣਿਆਂ ਜਾਂਦਾ। ਸੱਚ ਆਖਦੀ ਹਾਂ ਨ੍ਰਿਕਤੇ ਜੇ ਮਰ ਜਾਂਵਾ ਤਾਂ ਸਭ ਨੂੰ ਠੰਡ ਪੈ ਜਾਏ। ਮੈਂ ਆਪ ਵੀ ਸੌਖੀ ਹੋ ਜਾਵਾਂ। ਬਾਂਦਰਾ ਤੇਨੂੰ ਚੇਤਾ ਵੀ ਭੁੱਲ ਗਿਆ, ਅਜੇ ਤਕ ਤਾਂ ਤੇਰੇ ਪਿੰਡੇ ਵਿਚ ਮਾਰਦੇ ਰੋੜ੍ਹਕੇ ਹੋਣੇੇ ਹਨ।
ਰਾਮ ਬਿਨਾਂ ਕਿਸੇ ਜਵਾਬ ਦੇਣ ਦੇ ਰੋਟੀ ਖਾਂਦਾ ਰਿਹਾ। ਨਰਾਇਣੀ ਬਿਨਾਂਂ ਕੁਝ ਹੋਰ ਕਹਿਣ ਦੇ ਚੁਪ ਚਾਪ ਨਹਾਉਣ ਨੂੰ ਚਲੀ ਗਈ। ਵਿਹੜੇ ਵਿਚ ਇਕ ਅਮਰੂਦਾਂ ਦਾ ਬੂਟਾ ਸੀ, ਰਾਮ ਬੂੂਟੇ ਤੇ ਚੜ੍ਹ ਗਿਆ ਤੇ ਬੜੀ ਲਾ ਪਰਵਾਹੀ ਨਾਲ ਕੱਚੇ ਪੱਕੇ ਅਮਰੂਦ ਕੁਤਰ ਕੁੁਤਰ ਹੇਠਾਂ ਸੁੱਟਣ ਲੱਗ ਪਿਆ। ਇਹ ਸਭ ਵੇਖ ਕੇ ਦਿਗੰਬਰੀ, ਅੰਦਰ ਹੀ ਅੰਦਰ ਸੜ ਭੁੁੱਜ ਕੇ ਕਬਾਬ ਹੋਈ ਜਾਂਦੀ ਸੀ। ਨਰਾਇਣੀ ਘਰ ਨਹੀਂ ਸੀ। ਜਦ ਉਹਦੇ ਕੋਲੋਂ ਉਠਿਆ ਨਾ ਗਿਆ ਤਾਂ ਬੋਲੀ, ਪੱਕੇ ਅਮਰੂਦਾਂ ਨੂੰ ਛੇੜਨ ਦੀ ਤਾਂ ਤੂੰ ਸੌਂਹ ਪਾ ਲਈ ਹੈ ਤੇ ਕੱਚਿਆਂ ਦੀ ਡੰਝ ਲਾਹੀ ਜਾਨਾ ਏਂ, ਇਹ ਚੰਗੀ ਕਰਤੂਤ ਹੈ?
ਰਾਮ ਵਾਸਤੇ ਕਿਸੇ ਹਾਲਤ ਵਿਚ ਵੀ ਉਹਦੀ, ਗੱਲ ਸਹਾਰਨੀ ਮੁਸ਼ਕਲ ਸੀ। ਖਾਸ ਕਰ ਏਸ ਹਾਲਤ ਵਿਚ ਜਦ ਕਿ ਉਹ ਆਪ ਸੁਣ ਚੁਕਾ ਸੀ ਕਿ ਉਹਨੂੰ ਮਾਰ ਪੁਆਉਣ ਵਿਚ ਵੀ ਏਸੇ ਬੁੁਢੀ ਫਾਫਾਂ ਦਾ ਹੱਥ ਸੀ। ਗੁਸੇ ਨਾਲ ਉਹ ਆਪਣੇ ਆਪ ਤੋਂ ਬਾਹਰ ਹੋ ਗਿਆ, ਉਚੀ ਸਾਰੀ ਕਹਿਣ ਲੱਗਾ, “ਮੈਂ ਏਦਾਂ ਹੀ ਕਰਨੀਏਂ ਬੁਢੀਏ ਡਾਇਣੇ ਤੂੰ ਕਰ ਲੈ ਜੋ ਕੁਝ ਕਰਨਾ ਈ?'
ਇਹ ਵਿਸ਼ੇਸ਼ਣ ਦਿਗੇਬਰੀ ਨੂੰ ਉੱਕਾ ਹੀ ਪਸੰਦ ਨਹੀਂ ਸੀ, ਮੂੰਹ ਸੁਜਾ ਕੇ ਕਹਿਣ ਲੱਗੀ, 'ਚੰਗਾ ਜੋ ਤੂੰ ਕਰਨਾ ਏਂ, ਕਰ ਲੈ। ਆ ਲੈਣ ਦੇਹ ਤੇਰੀ ਕਲਗਦੀ ਨੂੰ? ਜਿਹੋ ਜਿਹਾ ਕੁੱਤਾ ਹੋਵੇ, ਡੰਡਾ ਵੀ ਉਹੋ ਜਿਹਾ ਚਾਹੀਦਾ ਹੈ। ਕਿੰਨਾਂ ਬੇਲੱਜ ਏਂ ਤੂੰ, ਮਾਰ ਖਾਂਦਿਆਂ ਪਿੱਠ ਦੀ ਚਮੜੀ ਵੀ ਲੱਥ ਗਈ ਹੈ, ਪਰ ਅਜੇ ਵੀ ਸ਼ਰਮ ਨਹੀਂ ਆਉਂਦੀ? ਦਿੱਤਾ। ਰਾਮ ਛਾਲ ਮਾਰ ਕੇ ਪੱਤ ਹੋ ਗਿਆ।
ਦੁਪਹਿਰ ਨੂੰ ਜਦ ਸ਼ਾਮ ਲਾਲ ਨ੍ਹਾਉਣ ਵਾਸਤੇ ਘਰ ਆਏ ਤਾਂ ਸਾਰੀ ਗਲ ਸੁਣੀ ਨਰਾਇਣੀ ਮੁਰਦਿਆਂ ਵਾਂਗੂੰ ਪਈ ਮੰਜਾ ਤੋੜ ਰਹੀ ਹੈ। ਉਹਦੀ ਸੱਜੀ ਅਖ ਸੁਜ ਭੜੋਲਾ ਹੋਈ ਪਈ ਹੈ। ਅੱਖ ਤੇ ਹਰੇ ਕਪੜੇ ਦੀ ਪੱਟੀ ਬੰਨ੍ਹ ਕੇ ਟਹਿਲਣ ਉਸਨੂੰ ਪੱਖਾ ਝੱਲ ਰਹੀ ਹੈ। ਦਿਗੰਬਰੀ ਨੇ ਅਜ ਬੂਹੇ ਦਾ ਆਸਰਾ ਨਹੀਂ ਤਜਿਆ, ਸਾਹਮਣੇ ਜਾ ਕੇ ਰੋਂਦੀ ਹੋਈ ਕਹਿਣ ਲੱਗੀ, 'ਅਜ ਰਾਮ ਨੇ ਨਰਾਇਣੀ ਨੂੰ ਮਾਰਨੋ ਕੋਈ ਫਰਕ ਨਹੀਂ ਰਖਿਆ।'
ਸ਼ਾਮ ਲਾਲ ਹੈਰਾਨ ਰਹਿ ਗਏ। ਕੋਲ ਜਾ ਕੇ ਜ਼ਖਮ ਨੂੰ ਵੇਖਦਿਆਂ ਹੋਇਆਂ ਬੋਲੇ, ਅਜ ਤੋਂ ਮੈਂ ਤੈਨੂੰ ਸੌਂਹ ਪਾਉਂਦਾ ਹਾਂ, ਨਾ ਤੂੰ ਉਸ ਨੂੰ ਅਜ ਤੋਂ ਰੋਟੀ ਦੇਣੀ ਹੋਵੇਗੀ ਤੇ ਨ ਹੀ ਬੁਲਾਉਣਾ ਹੋਵੇਗਾ। ਜੇ ਤੂੰ ਏਦਾਂ ਨ ਕਰੋਂ ਤਾਂ ਤੈਨੂੰ ਮੇਰੇ ਹੀ ਸਿਰ ਦੀ ਸੌਂਹ।
ਨਰਾਇਣੀ ਤਲਖ ਜਹੀ ਹੋਕੇ ਕਹਿਣ ਲਗੀ ਇਹੋ ਜਹੀਆਂ ਚੰਦਰੀਆਂ ਗੱਲਾਂ ਨ ਕਰੋ। ਭੈੜੀ ਜ਼ੁਬਾਨ ਚੋਂ ਭੈੜੇ ਬਚਨ ਨ ਕੱਢੋ।
ਸ਼ਾਮ ਲਾਲ ਨੇ ਕਿਹਾ, ਮੇਰੀ ਐਡੀ ਸੋਂਹ ਨ ਮੰਨੇਗੀ ਤਾਂ ਮੈਂ ਮਰ ਜਾਊਂਗਾ, ਇਹ ਆਖ ਕੇ ਆਪ ਡਾਕਟਰ ਨੂੰ ਸਦਣ ਚਲੇ ਗਏ।
ਰਾਮ ਸਾਰਾ ਦਿਨ ਦਰਿਆ ਕੰਢੇ ਫਿਰਦਾ ਰਿਹਾ ਸਭ ਹਾੜੇ ਹਾੜ ਹਾੜ ਕੇ ਉਹ ਰਾਤ ਨੂੰ ਹਨੇਰਾ ਹੋਏ ਘਰ ਆਇਆ ਵੇਖਿਆ ਕਿ ਵਾਂਂਸਾਂ ਦੀ ਕੰਢ ਬਣਾਕੇ ਘਰ ਨੂੰ ਦੋੋਂਹ ਹਿਸਿਆਂਂ ਵਿਚ ਵੰਡ ਦਿੱਤਾ ਗਿਆ ਹੈ। ਵਾਂਸਾਂਂ ਦੀ ਕੰਢ ਬੜੀ ਪੱਕੀ ਹੈ ਜੋ ਤੋੜੀ ਨਹੀਂ ਜਾ ਸਕਦੀ। ਰਸੋਈ ਵਿਚ ਦੀਵਾ ਜਗ ਰਿਹਾ ਸੀ, ਉਥੇ ਵੀ ਵੰਡ ਵੰਡਾਈ ਕੀਤੀ ਹੋਈ ਸੀ, ਅੰਦਰ ਕੋਈ ਨਹੀਂ ਸੀ, ਸਿਰਫ ਭਾਂਡੇ ਹੀ ਭਾਂਡੇ ਪਏ ਸਨ। ਇਹ ਗਲ ਰਾਮ ਦੇ ਸਮਝਣ ਵਿਚ ਨਹੀਂ ਸੀ ਆ ਰਹੀ। ਸਵੇਰ ਦੀ ਘਟਨਾ ਨਾਲ ਇਸ ਦਾ ਸਬੰਧ ਹੈ, ਇਹ ਖਿਆਲ ਕਰਕੇ ਉਹਦਾ ਦਿਲ ਪਾਟਣ ਲੱਗ ਪਿਆ। ਫੇਰ ਉਹ ਆਪਣੇ ਕਮਰੇ ਵਿਚ ਜਾਕੇ ਮਕਾਨ ਦੇ ਦੂਜੇ ਹਿਸੇ ਬਾਬਤ ਜਾਣਨ ਲਈ ਕੰਨ ਲਾਕੇ ਖੜਾਕ ਸੁਣਨ ਲੱਗ ਪਿਆ। ਇਸ ਤੋਂ ਪਹਿਲਾਂ ਜੋ ਉਹਨੂੰ ਜ਼ੋਰ ਦੀ ਭੁਖ ਲੱਗ ਰਹੀ ਸੀ, ਉਹ ਉਹਨੂੰ ਵੀ ਭੁਲ ਗਿਆ। ਲਗ ਭਗ ਨੌਂ ਵਜੇ ਹੋਣਗੇ ਜਦ ਉਹ ਫਿਰ ਤੁਰਕੇ ਪਛਵਾੜੇ ਥਾਣੀ ਗਿਆ ਤੇ ਪਿਛਲਾ ਦਰਵਾਜ਼ਾ ਖੜਕਾਇਆ। ਟਹਿਲਣ ਨੇ ਬੂਹਾ ਖੋਲ੍ਹ ਦਿਤਾ ਤੇ ਆਪ ਇਕ ਪਾਸੇ ਹੋਕੇ ਖਲੋ ਗਈ। ਰਾਮ ਨੇ ਪੁਛਿਆ, 'ਭਾਬੀ ਕਿੱਥੇ ਹੈ ?'
'ਕਮਰੇ ਵਿਚ ਸੁਤੀ ਹੋਈ ਹੈ।'
ਰਾਮ ਨੇ ਵੇਖਿਆ, ਭਾਬੀ ਮਜੇ ਤੇ ਸੁਤੀ ਪਈ ਹੈ ਤੇ ਥੱਲੇ ਦਿਗੰਬਰੀ ਆਪਣੀ ਕੁੜੀ ਨੂੰ ਲੈਕੇ ਬੈਠੀ ਹੋਈ ਹੈ। ਗੋਬਿੰਦ ਖੇਡਣ ਡਿਹਾ ਹੋਇਆ ਸੀ, ਰਾਮ ਨੂੰ ਵੇਖਕੇ ਭੱਜਾ ਆਇਆ, ਉਸਦਾ ਹੱਥ ਫੜ ਕੇ, ਇਕ ਪਾਸੇ ਖਿਚਦਾ ਹੋਇਆ ਬੋਲਿਆ, 'ਚਾਚਾ ਤੁਹਾਡਾ ਘਰ ਔਧਰ ਹੈ, ਏਧਰ ਅਸੀਂ ਰਹਾਂਗੇ।' ਬਾਬੂ ਜੀਨੇ ਆਖਿਆ ਹੈ ਕਿ ਏਧਰ ਆਇਆਂਂ, ਤੁਹਾਡੀ ਲੱਤ ਭੰਨ ਦਿਆਂਗੇ। ਘਰ ਨੂੰ ਕੰਬਾਉਂਦਾ ਹੋਇਆ ਆਪਣੇ ਘਰ ਚਲਿਆ ਗਿਆ ਤੇ ਜਾਕੇ ਮੰਜੀ ਤੇ ਲੰਮਾ ਪੈ ਕੇ ਭੁਖਾ ਹੀ ਸੌੌਂ ਗਿਆ। ਟਹਿਲਣ ਥੋੜਾ ਜਿਹਾ ਖਾਣਾ ਲਿਆਈ ਤੇ ਕਹਿਣ ਲੱਗੀ, 'ਛੋਟੇ ਬਾਬੂ ਉਠੋ ਰੋਟੀ ਖਾ ਲਓ।'
ਰਾਮ ਸੜਿਆ ਭੁੁਜਿਆ, ਕਹਿਣ ਲੱਗਾ, 'ਚਲੀ ਜਾਹ' ਏਥੋਂ ਸੜੇ ਹੋਏ ਬੂੂਥੇ ਵਾਲੀਏ। ਟਹਿਲਣ ਰੋਟੀ ਰੱਖਕੇ ਚਲੀ ਗਈ। ਰਾਮ ਨੇ ਭਾਂਡੇ ਵਿਹੜੇ ਵਿਚ ਸੁਟ ਦਿੱਤੇ।
ਸਵੇਰੇ ਜਦ ਸ਼ਾਮ ਲਾਲ ਆਪਣੇ ਕੰਮ ਤੇ ਚਲਿਆ ਗਿਆ ਤਾਂ ਰਾਮ ਆਪਣੇ ਵਿਹੜੇ ਵਿਚ ਟਹਿਲਦਾ ਹੋਇਆ ਏਦਾਂ ਗੱਜਣ ਲੱਗਾ, 'ਕਸਮ ਕੁੁਸਮ ਮੈਂ ਨਹੀਂ ਜਾਣਦਾ, ਕੌਣ ਹੁੰਦੇ ਨੇ ਸੌਹਾਂ ਦੇਣ ਵਾਲੇ। ਉਹ ਕਿਤੇ ਮੇਰੇ ਸਕੇ ਭਰਾ ਥੋੜੇ ਹਨ? ਉਹ ਮੇਰੇ ਕੁਝ ਨਹੀਂ ਲਗਦੇ। ਮੈਂ ਉਹਨਾਂ ਦੀ ਗੱਲ ਨਹੀਂ ਮੰਨਦਾ। ਮੈਂ ਭਾਬੀ ਜੀ ਨੂੰ ਥੋੜਾ ਮਾਰਿਆ ਸੀ, ਮਾਰਿਆ ਤਾਂ ਬੁਢੀ ਡਾਇਣ ਨੂੰ ਸੀ, ਪਰ ਨਿਸ਼ਾਨਾ ਖੁੰਝ ਕੇ ਭਾਬੀ ਜੀ ਨੂੰ ਜਾ ਲੱਗਾ, ਫੇਰ ਉਹ ਸੌਂਂਹ ਦੇਣ ਕਿਉਂ ਆਏ।'
ਇਹਨਾਂ ਸਾਰੀਆਂ ਗੱਲਾਂ ਦਾ ਉਹਨੂੰ ਕੋਈ ਜਵਾਬ ਨਾ ਮਿਲਿਆ ਤਾਂ ਉਹ ਰਸੋਈ ਵਿਚ ਜਾਕੇ ਥਾਲੀ, ਕੌਲ, ਗਲਾਸ ਆਦਿ ਚੀਜ਼ਾਂ ਨੂੰ ਥਾਂ ਸਿਰ ਰਖਕੇ ਕੰਮ ਕਰਨ ਲਗ ਪਿਆ। ਖੱਪ ਖੁਪ ਪਾਕੇ ਭੋਲੇ ਨੂੰ ਦਾਲ ਚੋਲ ਧੋਣ ਤੇ ਨਾਲ ਨੂੰ ਸਬਜ਼ੀ ਭਾਜੀ ਰਿੰਨ੍ਹਣ ਦਾ ਹੁਕਮ ਦੇ ਦਿਤਾ। ਨ੍ਰਿਤਕਾਲੀ ਸਭ ਚੀਜ਼ਾਂ ਰਸੋਈ ਵਿਚ ਰਖ ਗਈ ਸੀ। ਭੋਲੇ ਨੂੰ ਹੁਕਮ ਮਿਲਿਆ, 'ਤੂੰ ਮੇਰਾ ਨੌਕਰ ਏਂ, ਵੇਖੀਂਂ ਉਸ ਪਾਸੇ ਨਾ ਜਾਵੀਂ। ਜੇ ਉਸ ਘਰ ਦਾ ਏਧਰ ਕੋਈ ਆਵੇ ਤਾਂ ਉਸਦੀਆਂ ਲੱਤਾਂ ਭੰਨ ਦੇਣੀਆਂ। ਜੇ ਨ੍ਰਿਤਕਾਲੀ ਆਵੇ ਤਾਂ ਉਹਨੂੰ ਏਧਰ......।'
ਨਰਾਇਣੀ ਰਸੋਈ ਵਾਲੇ ਕਮਰੇ ਵਿਚ ਬੈਠੀ ਸਭ ਕੁਝ ਸੁਣ ਰਹੀ ਸੀ। ਦਿਗੰਬਰੀ ਖੁਸ਼ੀ ਨਾਲ ਆਪਣੇ ਆਪ ਵਿਚ ਨਹੀਂ ਸੀ ਮਿਉ ਰਹੀ, ਉਹ ਵੀ ਕਦੇ ਕਦੇ ਝੀਤਾਂ ਥਾਣੀ ਓਧਰ ਵੇਖ ਲੈਂਦੀ ਸੀ। ਥੋੜੇ ਚਿਰ ਪਿਛੋਂ ਵੱਡੀ ਧੀ ਕੋਲ ਆ ਕੇ, ਹਾਸੇ ਨੂੰ ਬੁਰੀਂ ਹਾਲੀਂ ਰੋਕਦੀ ਹੋਈ ਕਹਿਣ ਲੱਗੀ, ਮੁੰਡੇ ਦੀ ਜ਼ਰਾ ਅਕਲ ਤਾ ਵੇਖੋ? ਕਹਿੰਦਾ ਹੈ ਕਿ ਮੈਂ ਆਪ ਵਧੀਆਂ ਤਰਕਾਰੀ ਬਣਾ ਕੇ ਖਾਵਾਂਗਾ। ਪਿੱਤਲ ਦੀ ਪਤੀਲੀ ਚੌਲਾਂ ਨਾਲ ਮੂੰਹੋਂ ਮੂੰਹ ਭਰ ਦਿੱਤੀ ਹੈ ਤੇ ਲੁੱਪ ਕੁ ਪਾਣੀ ਪਾ ਦਿੱਤਾ ਹੈ। ਇਹ ਚੌਲ ਰਿੱਝਣ ਲਗੇ ਜੇ! ਖਾਣ ਵਾਲੀ ਕੱਲੀ ਜਾਨ ਪਰ ਦਸਾਂ ਆਦਮੀਆਂ ਜਿੰਨੇ ਚੌਲ ਵੈਰਾਨ ਕਰ ਰਿਹਾ ਹੈ। ਭਲਾ ਕੋਈ ਪੁਛੇ ਇਹ ਗਲਣਗੇ ਕਿਦਾਂ? ਸੜਕੇ ਸੁਆਹ ਨਾ ਹੋ ਜਾਣਗੇ? ਏਸ ਪਤੀਲੀ ਵਿਚ ਭਲਾ ਐਨੇ ਚੌਲ ਕਿਦਾਂ ਰਿਝ ਸਕਦੇ ਸੀ? ਇਹ ਚੌਲਾਂ ਨੂੰ ਖਰਾਬ ਕਰਨਾ ਹੈ ਤੇ ਫੇਰ ਨੱਕ ਐਡਾ ਵੱਡਾ ਹੈ ਕਿ ਉਸ ਉਤੇ ਮੱਖੀ ਨਹੀਂ ਬੈਠ ਸਕਦੀ। ਅਸੀਂ ਦੋ ਵਾਰੀ ਦਿਨ ਵਿਚ ਰੋਟੀ ਟੁਕ ਕਰਦੀਆਂ ਹਾਂ ਪਰ ਸਾਡਾ ਦਿਮਾਗ ਕਦੇ ਅਸਮਾਨ ਨਹੀਂ ਚੜ੍ਹਦਾ। ਮੈਂ ਤਾਂ ਪਹਿਲਾਂ ਹੀ ਪਾਣੀ ਐਨਾ ਕੁ ਪਾਉਂਦੀ ਹੁੰਦੀ ਹਾਂ ਕਿ ਮੁੜ ਕੇ ਵੇਖਣ ਦੀ ਲੋੜ ਹੀ ਨ ਪਵੇ। ਬੱਸ ਅੱਖਾਂ ਮੀਟ ਕੇ ਚੌਲ ਲਾਹ ਲਉ ਫੁਲਾਂ ਵਾਂਗੂੰ ਖਿੜੇ ਹੋਏ ਹੋਣਗੇ, ਵਿਚਕਾਰ ਕੜਛੀ ਮਾਰਨ ਦੀ ਵੀ ਲੋੜ ਨਹੀਂ। ਕੋਈ ਮੇਰੇ ਨਾਲ ਜਿਦਕੇ ਰੋਟੀ ਟੁਕ ਨਹੀਂ ਕਰ ਸਕਦੀ। ਜਿਸ ਨੂੰ ਵਿਉਂ ਹੈ, ਆ ਕੇ ਵੇਖ ਲਏ, ਲੋਕੀ ਆਪ ਹੀ ਦਸ ਦੇਣਗੇ ਕਿ ਚੌਂਕੇ ਦੀ ਸੁਚੱਜੀ ਕੌਣ ਹੈ?
ਨਰਾਇਣੀ ਨੇ ਇਹ ਸੁਣਕੇ ਮੂੰਹ ਮੋੜ ਲਿਆ।
ਨ੍ਰਿਤਕਾਲੀ ਪਾਸ ਹੀ ਬੈਠੀ ਸੀ, ਆਖਣ ਲੱਗੀ ਨਾਨੀ ਕੋਈ ਅਕਲ ਦੀ ਗੱਲ ਕਰ। ਵਿਚਾਰੇ ਨੇ ਕਦੇ ਗਲਾਸ ਪਾਣੀ ਦਾ ਤਾਂ ਘੜੇ ਵਿਚੋਂ ਪਾ ਕੇ ਪੀਤਾ ਨਹੀਂ, ਇਹ ਰੋਟੀ ਟੁਕ ਕਿਦਾਂ ਕਰ ਸਕਦਾ ਹੈ? ਟਹਿਲਣ ਨੂੰ ਨਾਨੀ ਦੀਆਂ ਇਹ ਵਢਵੀਆਂ ਗਲਾਂ ਚੰਗੀਆਂ ਨਹੀਂ ਸਨ ਲੱਗ ਰਹੀਆਂ।
ਮਾਂ ਦੀ ਰੀਸੇ ਸਰਧੁਨੀ ਵੀ ਛੇਕਾਂ ਵਿਚੋਂ ਦੀ, ਕਦੇ ਕਦੇ ਓਧਰ ਵੇਖ ਲੈਂਦੀ ਸੀ। ਘੰਟੇ ਕੁ ਭਰ ਪਿਛੋਂ ਭੱਜੀ ਆਈ ਤੇ ਜੀਜੀ ਨੂੰ ਬਾਹੋਂ ਖਿੱਚ ਦੀ ਹੋਈ ਕਹਣ ਲਗੀ, ਚਲੋ ਚਲ ਕੇ ਵੇਖੋ, ਛੋਟੇ ਬਾਬੂ ਬਿਲਕੁਲ ਕੱਚੇ ਚੌਲ ਖਾ ਰਹੇ ਹਨ। ਦਾਲ ਦੂਲ ਤੋਂ ਬਿਨਾਂ ਹੀ ਕੱਚੇ ਵੜੇਂਵਿਆਂ ਵਰਗੇ ਚੌਲ ਖਾਣ ਨਾਲ ਭਲਾ ਢਿੱਡ ਪੀੜ ਨਾ ਹੋਵੇਗੀ?
ਨਰਾਇਣੀ ਨੇ ਹੁਝਕਾ ਮਾਰ ਕੇ ਉਸ ਪਾਸੋਂ ਹਥ ਛਡਾ ਲਿਆ ਤੇ ਆਪ ਜਾਕੇ ਮੰਜੇ ਤੇ ਸੌਂ ਗਈ। ਅੱਜ ਉਹ ਕਿੰਨੇ ਦੁੱਖ ਤੇ ਭੁਖ ਨਾਲ ਕੱਚੇ ਚੌਲ ਖਾ ਰਿਹਾ ਸੀ, ਨਰਾਇਣੀ ਨੂੰ ਸਭ ਕੁਝ ਪਤਾ ਸੀ।
ਦੁਪਹਿਰ ਨੂੰ ਸ਼ਾਮ ਲਾਲ ਦੇ ਰੋਟੀ ਖਾ ਚੁਕਣ ਤੇ ਦਿਗੰਬਰੀ ਨਰਾਇਣੀ ਨੂੰ ਕੁਆਉਣ ਲਗੀ, ਆ ਬੇਟੀ ਦੋ ਬੁਰਕੀਆਂ ਤੂੰ ਵੀ ਮੂੂੰਹ ਪਾ ਲੈ। ਬੁਖਾਰ ਥੋੜਾ ਹੈ ਇਹ ਤਾਂ ਸੱਟ ਨਾਲ ਜ਼ਰਾ ਕੁ ਕੱਸ ਜਹੀ ਹੋ ਗਈ ਹੈ, ਇਹਦੇ ਵਿਚ ਰੋਟੀ ਖਾਣ ਦਾ ਕੋਈ ਹਰਜ ਨਹੀਂ।
ਨਰਇਣਾਂ ਨੇ ਸਿਰ ਤੋਂ ਪੈਰਾਂ ਤਕ ਮੋਟੀ ਸਾਰੀ ਚਾਦਰ ਤਾਣਕੇ ਲੰਮੀ ਪੈਂਦੀ ਹੋਈ ਬੋਲੀ, ਮੈਨੂੰ ਪਰੇਸ਼ਾਨ ਨਾ ਕਰੋ, ਤੁਸੀਂ ਖਾ ਪੀ ਕੇ ਭਾਂਡਾ ਟੀਂਡਾ ਸਾਂਭ ਲੌ।
ਦਿਗੰਬਰੀ ਕਹਿਣ ਲੱਗੀ, ਹੋਰ ਕੁਝ ਨਾ ਸਹੀ, ਇਕ ਫੁਲਕਾ ਭੁਰਜੀ ਨਾਲ ਹੀ ਖਾ ਲੈ?
ਨਰਾਇਣੀ ਕਹਿਣ ਲੱਗੀ, 'ਨਹੀਂ ਮੈਨੂੰ ਕੁਝ ਨਹੀਂ ਚਾਹੀਦਾ।'
ਦਿਗੰਬਰੀ ਹੈਰਾਨ ਹੋ ਕੇ ਕਹਿਣ ਲੱਗੀ, 'ਕੀ ਲੋਹੜ ਆ ਗਿਆ ਹੈ, ਕੱਲ੍ਹ ਤੋਂ ਭੁੱਖੀ ਕੋਕੜੇ ਧੂਹ ਰਹੀ ਏਂ! ਬਿਨਾਂ ਖਾਧਿਆਂ ਤੇ ਸਰੀਰ ਕਿਸਤਰ੍ਹਾਂ ਚੱਲੇਗਾ?
ਨਰਾਇਣੀ ਨੇ ਕੋਈ ਜਵਾਬ ਨ ਦਿੱਤਾ, ਨ੍ਰਿਤਕਾਲੀ ਨੂੰ ਆਕੇ ਆਖਿਆ, ਤੂੰ ਕਿਉਂ ਐਵੀਂ ਝੂਠ ਮੂਠ ਜ਼ੋਰ ਲਾ ਰਹੀ ਏਂ ਨਾਨੀ ਜੀ। ਬੁਖਾਰ ਵਿਚ ਇਹ ਨਹੀਂ ਖਾ ਸਕਣਗੇ। ਤਾਪ ਉਤਰਨ ਤੋਂ ਪਿਛੋਂ ਆਪੇ ਖਾ ਲੈਣਗੇ।
ਦਿਗੰਬਰੀ ਬੁੜ ਬੁੜ ਕਰਦੀ ਚਲੀ ਗਈ। ਭਗਵਾਨ ਜਾਣੇ ਕੀ ਗਲ ਹੈ, ਸੱਟ ਜਹੀ ਲੱਗਣ ਨਾਲ ਪਿੰਡਾ ਕੁਝ ਗਰਮ ਹੋ ਗਿਆ ਹੈ, ਇਹਦੇ ਨਾਲ ਕੋਈ ਰੋਟੀ ਥੋੜੀ ਛਡ ਦੇਂਦਾ ਹੈ? ਸਾਥੋਂ ਤਾਂ ਏਦਾਂ ਨਹੀਂ ਹੋ ਸਕਦਾ।
ਰਾਤ ਨੂੰ ਨਰਾਇਣੀ ਫੇਰ ਰਸੋਈ ਦੇ ਬਰਾਂਡੇ ਵਿਚ ਆ ਬੈਠੀ. ਜਿੰਨੀ ਵੇਰਾਂ ਉਸ ਨੇ ਨ੍ਰਿਤਕਾਲੀ ਵਲ ਵੇਖਿਆ ਉੱਨੀ ਵਾਰੀ ਹੀ ਮੂੰਹੋਂ ਕੁਝ ਕਹਿਣ ਲਈ ਬੁਲ੍ਹ ਕੰਬੇ ਪਰ ਬਿੱਲੀ ਨੂੰ ਮਾਰਨ ਵਾਸਤੇ ਅਮਰੂਦ ਸੁਟਿਆ ਸੀ, ਹੱਥੋਂ ਛੁਟ ਕੇ ਭਾਬੀ ਦੇ ਸਿਰ ਵਿਚ ਵੱਜ ਗਿਆ। ਮੈਂ ਤਾਂ ਕੱਚਾ ਅਮਰੂਦ ਸੁਟ ਰਿਹਾ ਸਾਂ, ਕਿਸੇ ਨੂੰ ਮਾਰ ਥੋੜਾ ਰਿਹਾ ਸਾਂ ? ਫੇਰ ਕਹਿਣ ਲੱਗਾ, ਮੈਂ ਕਿਸੇ ਨੂੰ ਮਾਰਿਆ ਹੀ ਨਹੀਂ, ਆਪੇ ਵੱਜ ਗਿਆ ਹੈ। ਇਹ ਸਾਰੀਆਂ ਸਫਾਈਆਂ ਐਵੇਂ ਹੀ ਚਲੀਆਂ ਗਈਆਂ ਕਿਸੇ ਦੇ ਦਿਲ ਤੇ ਭੋਰਾ ਅਸਰ ਨ ਹੋਇਆ। ਕਿਸੇ ਨੇ ਹਾਂ ਜਾਂ ਨਾਂ ਕੁਝ ਵੀ ਨ ਕਿਹਾ। ਇਕ ਵਾਰੀ ਸੰਘ ਨੂੰ ਛਡਕੇ ਉੱਚੀ ਸਾਰੀ ਸੁਣਾ ਕੇ ਆਖਿਆ, ਮੈਂ ਇਥੇ ਨਹੀਂ ਰਹੂੰਗਾ। ਜਦ ਫੇਰ ਵੀ ਕੋਈ ਨਤੀਜਾ ਨ ਨਿਕਲਿਆ ਤਾਂ ਰੋਣ ਲਗ ਪਿਆ, ਉਹ ਸੋਚਣ ਲੱਗਾ, ਭਾਬੀ ਕਿੱਦਾਂ ਖੁਸ਼ ਹੋਵੇ? ਭਾਬੀ ਨੇ ਅੱਡ ਕਰ ਦਿਤਾ ਹੈ, ਉਹ ਖਾਏਗਾ ਕੀ? ਕਿਹਦੇ ਕੋਲ ਜਾ ਕੇ ਰਹੇਗਾ? ਉਹਨੂੰ ਕਿਸੇ ਪਾਸੇ ਵੀ ਕੋਈ ਸਹਾਰਾ ਨਹੀਂ ਸੀ ਸੁਝ ਰਿਹਾ। ਅਜ ਉਹਨੇ ਰੋਟੀ ਬਣਾਉਣ ਦੀ ਕੋਸ਼ਸ਼ ਨਹੀਂ ਕੀਤੀ ਤੇ ਨ ਸਕੂਲੇ ਹੀ ਗਿਆ। ਅੰਦਰ ਵੜ ਕੇ ਲੰਮਾ ਪੈ ਰਿਹਾ।
ਖਬਰੇ ਅੰਦਰੇ ਅੰਦਰ ਹੀ ਰੋਂਦਿਆਂ ਰਹਿਣ ਕਰਕੇ, ਨਰਾਇਣੀ ਨੂੰ ਤਾਪ ਚੜ੍ਹ ਗਿਆਸੀ। ਦੁਪਹਿਰ ਨੂੰ ਦਿੰਗਬਰੀ ਨੇ ਇਕ ਕੌਲ ਦੁੱਧ ਦਾ ਲਿਆ ਕੇ ਆਖਿਆ, ਪੀਣਾ ਹੀ ਪਏਗਾ। ਬਿਨਾਂ ਖਾਧੇ ਪੀਤੇ ਕਿੱਦਾਂ ਸਹੇਂਗੀ। ਨਰਾਇਣੀ ਨੇ ਦਿਗੰਬਰੀ ਦੀ ਮੰਨਦਿਆਂ ਹੋਇਆਂ ਦੁੱਧ ਦਾ ਕਟੋਰਾ ਹਥ ਵਿਚ ਲੈ ਲਿਆ ਤੇ ਥੋੜਾ ਜਿਹਾ ਪੀ ਕੇ ਬਾਕੀ ਥੱਲੇ ਰਖ ਦਿਤਾ, ਫੇਰ ਉਹ ਪਾਸਾ ਮੋੜ ਕੇ ਸੌਂ ਰਹੀ, ਉਹਨੂੰ ਨਾਂ ਨਾਂ ਕਹਿਣੀ ਵੀ ਬੁਰੀ ਜਹੀ ਜਾਪਣ ਲੱਗੀ। ਰਾਤ ਦੇ ਨੌਂ ਵਜੇ ਨ੍ਰਿਤਕਾਲੀ ਨੇ ਹੌਲੀ ਜਹੀ ਕਿਹਾ, ਬੀਬੀ ਜੀ ਛੋਟੇ ਬਾਬੂ ਦੀ ਤਾਂ ਅਵਾਜ਼ ਵੀ ਨਹੀਂ ਆਉਂਦੀ ਐਨੀ ਰਾਤ ਚਲੀ ਗਈ ਹੈ।
ਨਰਾਇਣੀ ਘਬਰਾ ਕੇ ਉਠ ਖਲੋਤੀ, ਅੱਖਾਂ ਵਿਚੋਂ ਅੱਥਰੂ ਡਿੱਗਣ ਲਗ ਪਏ, ਕਹਿਣ ਲਗੀ ਜਾਹ ਬੀਬੀ ਭੈਣ ਵੇਖ ਤਾਂ ਆ, ਘਰ ਹੈ ਵੀ ਕਿ ਨਹੀਂ?
ਨ੍ਰਿਤਕਾਲੀ ਦੀਆਂ ਅੱਖਾਂ ਭਰ ਗਈਆਂ ਹੱਥਾਂ ਨਾਲ ਪੂੰਝਦੀ ਹੋਈ ਬੋਲੀ, 'ਜਾਣ ਦਾ ਹੌਂਸਲਾ ਨਹੀਂ ਪੈਂਦਾ ਬੀਬੀ ਜੀ?' ਇਹ ਆਖ ਕੇ ਉਹ ਬਾਹਰ ਚਲੀ ਗਈ ਤੇ ਭੋਲੇ ਨੂੰ ਸੱਦ ਲਿਆਈ, ਭੋਲੇ ਨੇ ਦਸਿਆ ਕਿ ਵੀਰਾ ਘਰੇ ਹੀ ਹੈ, ਸੌਂ ਗਿਆ ਹੈ, ਨਰਾਇਣੀ ਵੀ ਚਾਦਰ ਤਾਣ ਕੇ ਸੌਂ ਗਈ।
ਦੂਸਰੇ ਦਿਨ, ਦਿਨ ਚੜ੍ਹਨ ਤੋਂ ਪਹਿਲਾਂ ਹੀ ਉਸਨੇ ਨ੍ਹਾ ਧੋ ਕੇ ਰਿੱਝਣਾ ਪੱਕਣਾ ਧਰ ਦਿਤਾ, ਜਦ ਅੱਧਾ ਕੰਮ ਹੋ ਗਿਆ ਤਾਂ ਦਿਗੰਬਰੀ ਨੂੰ ਜਾਗ ਆਈ ਤੇ ਧੀ ਦੀ ਇਹ ਕਰਤੂਤ ਵੇਖ ਕੇ ਦੰਗ ਰਹਿ ਗਈ। ਪੁੱਛਣ ਲੱਗੀ, ਤੈਨੂੰ ਤਾਂ ਤਾਪ ਚੜ੍ਹਿਆ ਹੋਇਆ ਸੀ? ਦੋ ਤਿੰਨਾਂ ਦਿਨਾਂ ਤੋਂ ਉਠ ਕੇ ਅੰਦਰ ਨਹੀਂ ਗਈ, ਅਜ ਤੜਕੇ ਹੀ ਨ੍ਹਾ ਧੋ ਕੇ ਇਹ ਕੀ ਹੋ ਰਿਹਾ ਹੈ?
ਨਰਾਇਣੀ ਨੇ ਸਹਿਜ ਸੁਭਾ ਹੀ ਆਖਿਆ, ਦਿਸਦਾ ਨਹੀਂ ਰੋਟੀ ਟੁਕ ਕਰ ਰਹੀ ਹਾਂ।
'ਵੇਖ ਤਾਂ ਰਹੀ ਹਾਂ, ਪਰ ਕਿਉਂ? ਕੀ ਤੂੰ ਹੁਣ ਮੇਰੇ ਹੱਥ ਦਾ ਨਹੀਂ ਖਾਏਂਗੀ?'
ਨਰਾਇਣੀ ਨੇ ਬਿਨਾਂ ਜਵਾਬ ਦਿਤੇ ਦੇ ਆਪਣੇ ਕੰਮ ਲੱਗੀ ਰਹੀ।
ਕੱਲ੍ਹ ਸਾਰੀ ਦਿਹਾੜੀ ਰਾਮ ਸੋਚਦਾ ਰਿਹਾ, 'ਪਤਾ ਨਹੀਂ ਭਾਬੀ ਨੂੰ ਕਿੱਨੀ ਕੁ ਸੱਟ ਲੱਗੀ ਹੋਵੇਗੀ। ਇਹ ਸਮਝਣ ਲਈ ਉਹ ਕੱਚਾ ਅਮਰੂਦ ਲਿਆ ਕੇ ਆਪਣੇ ਆਪ ਨੂੰ ਮਾਰ ੨ ਕੇ ਵੇਖਦਾ ਰਿਹਾ। ਫੇਰ ਸੋਚਣ ਲੱਗਾ, ਕੀ ਕਰਨ ਨਾਲ ਇਸ ਭੈੜੇ ਕਰਮ ਦਾ ਪ੍ਰਾਸਚਿਤ ਹੋ ਸਕਦਾ ਹੈ।
ਸੋਚਦਿਆਂ ੨ ਓਹਨੂੰ ਚੇਤਾ ਆ ਗਿਆ ਕਿ ਕੁਝ ਦਿਨ ਪਹਿਲਾਂ ਮਾਸੀ ਨੇ ਉਹਨੂੰ ਇੱਥੇ ਰਹਿਣ ਤੋਂ ਮਨ੍ਹਾਂ ਕੀਤਾ ਸੀ। ਉਹਨੇ ਪੱਕੀ ਪਕਾ ਲਈ ਕਿ ਜੇ ਓਹ ਕਿਧਰੇ ਹੋਰਥੇ ਦਲਿਆ ਜਾਏ ਤਾਂ ਭਾਬੀ ਖੁਸ਼ ਹੋ ਸਕਦੀ ਹੈ। ਉਹਦੇ ਨਾਨਕੇ ਥੋੜੀ ਦੂਰ ਹੀ ਸਨ, ਪਰ ਚੰਗੀ ਤਰ੍ਹਾਂ ਰਾਹ ਦਾ ਪਤਾ ਨਹੀਂ ਸੀ। ਮੈਂ ਜਦ ਘਰੋਂ ਨਿਕਲਾਂਗਾ ਪੁਛਦਾ ਪੁਛਾਂਦਾ ਪਹੁੰਚ ਹੀ ਪਵਾਂਗਾ, ਪੁਛਦਿਆਂ ੨ ਤਾਂ ਦਿਲੀ ਚਲੇ ਜਾਈਦਾ ਹੈ। ਇਹ ਸੋਚ ਕੇ ਉਹ ਛੋਟੀ ਜਹੀ ਪੋਟਲੀ ਬੰਨ੍ਹ ਕੇ ਸਵੇਰ ਦੇ ਚਾਨਣ ਹੋਣ ਨੂੰ ਉਡੀਕਣ ਲੱਗ ਪਿਆ।
ਨਰਾਇਣੀ ਰਸੋਈ ਬਣਾ ਕੇ ਸਾਰੀਆਂ ਚੀਜ਼ਾਂ ਥਾਲ ਵਿਚ ਪਰੋਸ ਰਹੀ ਸੀ ਕਿ ਭੋਲੇ ਨੇ ਆ ਕੇ ਆਖਿਆ 'ਮਾਂ।'
ਨਰਾਇਣੀ ਨੇ ਪਿਛਾਹਾਂ ਤੱਕਦੀ ਹੋਈ ਕਿਹਾ, 'ਕੀ ਗਲ ਹੈ ਵੇ?'
ਪਿਛਲੇ ਕਈਆਂ ਦਿਨਾਂ ਤੋਂ ਗਾਵਾਂ ਦੀ ਰਾਖੀ ਚੋਖੀ ਕਰਦਾ ਰਿਹਾ ਪਰ ਰਾਮ ਤੋਂ ਡਰਦਾ ਅੰਦਰ ਨਹੀਂ ਆਇਆ ਹੌਲੀ ਜਹੀ ਕਹਿਣ ਲੱਗਾ ਇਕ ਗਲ ਕੰਨ ਵਿਚ ਕਰਨੀ ਹੈ। ਤੂੰ ਜੋ ਆਖਦੀ ਸੈਂ ਓਦਾਂ ਹੀ ਹੋ ਜਾਇਗਾ ਮਾਂ ਜੇ ਦੋ ਰੁਪੈ ਦੇ ਦੇਵੇ ਤਾਂ? ਭੋਲੇ ਨੇ ਸੰਗਦੇ ੨ ਤੇ ਘਬਰਾਏ ਹੋਏ ਨੇ ਕੰਨ ਵਿਚ ਕਿਹਾ।
ਨਰਾਇਣੀ ਸਮਝ ਨ ਸਕੀ। ਕਹਿਣ ਲੱਗੀ, ਕੀ ਹੋ ਜਾਇਗਾ? ਕਿਹਨੂੰ ਰੁਪੈ ਦਿਆਂ?
ਭੋਲਾ ਹੈਰਾਨ ਹੋ ਕੇ ਕਹਿਣ ਲੱਗਾ, ਤੁਸਾਂ ਭਰਾ ਜੀ ਦੇ ਚਲੇ ਜਾਣ ਵਾਸਤੇ ਆਖਿਆ ਸੀ, ਉਹ ਤਿਆਰ ਹੈ। ਚੰਗਾ ਜੇ ਦੋ ਨ ਸਹੀ ਤਾਂ ਇਕ ਰੁਪਇਆ ਹੀ ਦੇ ਦਿਹ।
ਨਰਾਇਣੀ ਤੰਗ ਜਹੀਂ ਹੋ ਕੇ ਬੋਲੀ, ਕਿਉਂ ਜਾਣ ਵਾਸਤੇ ਤਿਆਰ ਹੈ? ਕਿੱਥੇ ਹੈ ਓਹ? ਭੋਲੇ ਨੇ ਆਖਿਆ ਬਾਹਰ ਪਿਪਲ ਥੱਲੇ ਖਲੋਤਾ ਹੈ। ਆਖਦਾ ਹੈ ਕਿ ਇਸ ਪਾਸੇ ਮੇਰੇ ਨਾਨਕੇ ਹਨ, ਉਥੇ ਚਲਿਆ ਜਾਵਾਂਗਾ।
ਜਾ ਭੋਲਿਆ ਛੇਤੀ ਬੁਲਾ ਲਿਆ, 'ਆਖੀਂ ਭਾਬੀ ਸਦਦੀ ਏ।'
ਭੋਲਾ ਦੌੜਦਾ ਹੋਇਆ ਚਲਿਆ ਗਿਆ ਨਰਾਇਣੀ ਪੱਥਰ ਵਾਂਗੂੰ ਬੁਤ ਬਣੀ ਖੜੀ ਰਹੀ। ਥੋੜੇ ਚਿਰ ਪਿੱਛੋਂ ਰਾਮ ਛੋਟੀ ਜਹੀ ਪੋਟਲੀ ਲਮਕਾ ਕੇ ਸਾਹਮਣੇ ਆ ਖੜਾ ਹਇਆ। ਨਰਾਇਣੀ ਚੁਪ ਚਾਪ ਉਹਦਾ ਹੱਥ ਫੜ ਕੇ ਅੰਦਰ ਖਿੱਚ ਕੇ ਲੈ ਗਈ।
ਦੂਜੇ ਦਿਨ ਜਦ ਰਾਮ ਨੂੰ ਰਸੋਈ ਵਿਚ ਵੜਦਿਆਂ ਦੇਖਿਆ ਤਾਂ ਉਹਦੇ ਹੱਥਾਂ ਦੇ ਤੋਤੇ ਉਡ ਗਏ। ਮਾਰੇ ਸ਼ੱਕ ਦੇ ਉਹ ਭਜੀ ੨ ਰਸੋਈ ਵਿਚ ਆਈ। ਕੀ ਵੇਖਿਆ ਕਿ ਸਜੇ ਹੋਏ ਥਾਲ ਦੇ ਸਾਹਮਣੇ ਨਰਾਇਣੀ ਬੈਠੀ ਹੈ। ਰਾਮ ਰਹੀ ਤੇ ਫੇਰ ਬਾਹਰ ਨੂੰ ਚਲੀ ਗਈ। ਰਾਮ ਉਸੇ ਤਰਾਂ ਛਾਤੀ ਵਿਚ ਮੂੰਹ ਦੇਕੇ ਹੌਲੀ ੨ ਬੋਲਿਆ, ਨਹੀਂ ਭਾਬੀ, ਇਹਨਾਂ ਨੂੰ ਹੁਣ ਏਥੇ ਹੀ ਰਹਿਣ ਦੇ। ਹੁਣ ਮੈਂ ਇਹਨਾਂ ਨੂੰ ਕੁਝ ਨਹੀਂ ਆਖਾਂਗਾ। ਹੁਣ ਮੈਂ ਬੀਬਾ ਬਣ ਗਿਆ ਹਾਂ, ਮੇਨੂੰ 'ਸੁਮਤਿ' ਆ ਗਈ ਹੈ, ਭਾਵੇਂ ਵੇਖ ਲੈਣਾ।
ਨਰਾਇਣੀ ਨੇ ਇਕੋ ਵਾਰੀ ਹੋਰ ਮੂੰਹ ਚੁਕ ਕੇ ਆਪਣੇ ਗਰਮ ਬੁਲ ਰਾਮ ਦੇ ਮੱਥੇ ਤੇ ਰਖਦਿਆਂ ਹੋਇਆ ਆਖਿਆ, 'ਚੰਗਾ ਮੇਰਾ ਬੀਬਾ ਪੁੱਤ ਹੁਣ ਤੂੰ ਰੋਟੀ ਖਾ ਲੈ'। ਇਹਦੇ ਨਾਲ ਹੀ ਨਰਾਇਣੀ ਦਾ ਮੁਰਝਾਇਆ ਹੋਇਆ ਚਿਹਰਾ ਇਕੋ ਵਾਰੀ ਹੀ ਖਿੜ ਪਿਆ।