ਆਓ ਪੰਜਾਬੀ ਸਿੱਖੀਏ/ਅੱਡ ਆਵਾਜ਼ ਦੀਆਂ ਲਾਵਾਂ ਦੁਲਾਵਾਂ

ਵਿਕੀਸਰੋਤ ਤੋਂ
Jump to navigation Jump to search

ਅੱਡ ਆਵਾਜ਼ ਦੀਆਂ ਲਾਵਾਂ ਦੁਲਾਵਾਂ

ਲਗਾਉਂਦਿਆਂ ਗਲਤੀ ਨਾ ਮੈਂ ਖਾਵਾਂ।
ਅੱਡ ਆਵਾਜ਼ ਦੀਆਂ ਲਾਵਾਂ ਦੁਲਾਵਾਂ।

ਅੱਖਰ ਦੇ ਥੋੜ੍ਹਾ ਪਿਛਲੇ ਪਾਸੇ।
ਸਿਰ ਤੇ ਤੁਰਲੇ ਵਾਂਗੂੰ ਜਾਪੇ।
ਕਰਦੀਆਂ ਵਾਰੋ-ਵਾਰੀ ਛਾਵਾਂ।
ਅੱਡੋ-ਅੱਡ ਨੇ ਲਾਵਾਂ ਦੁਲਾਵਾਂ।

ਲਾਂ ਤੇ ਏ ਦੀ 'ਵਾਜ਼ ਕਢਾਉਂਦੀ।
ਸ਼ੇਰ ਬੇਰ ਤੇ ਮੇਲ਼ ਸਦਾਉਂਦੀ।
ਮੇਨ ਸੇਨ ਜਿਹਾ ਆਖ ਸੁਣਾਵਾਂ।
ਅੱਡੋ ਅੱਡ ................

ਐ ਬੋਲਾਂ ਜਦ ਲੱਗਣ ਦੁਲਾਈਆਂ।
ਸੈਰ ਬੈਰ ਤੇ ਮੈਲ ਲਿਖਾਈਆਂ।
ਮੈਨ ਸੈਨ ਜਿਹਾ ਕਹਿ ਫੁਰਮਾਵਾਂ।
ਅੱਡੋ ਅੱਡ ...............

ਸਮਝ ਸੋਚ ਕੇ ਬੱਚਿਓ ਬੋਲੋ।
ਜੋ ਲਗ ਲੱਗਦੀ ਜੀਭ ਤੇ ਤੋਲੋ।
ਸ਼ੁੱਧ ਬੋਲੋਗੇ ਚਮਕੂ ਨਾਵਾਂ।
ਅੱਡੋ ਅੱਡ ................