ਆਓ ਪੰਜਾਬੀ ਸਿੱਖੀਏ/ਕੰਨਾ ਮਹਾਰਾਜਾ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਕੰਨਾ ਮਹਾਰਾਜਾ

ਹਰ ਇੱਕ ਲਗਾਂ ਮਾਤਰਾਂ ਰਾਜਾ।
ਕੰਨਾਂ ਉਹਨਾਂ ਵਿੱਚ ਮਹਾਰਾਜਾ

ਕਾਕਾ ਤਾਰਾ ਹਨ ਭਰਾਤਾ।
ਸ਼ਾਮਾ, ਪਾਪਾ ਕਮਲਾ ਮਾਤਾ।
ਕਾਲਾ ਰਾਮ ਵਜਾਉਂਦਾ ਵਾਜਾ।
ਕੰਨਾ ਸਭਨਾਂ ਵਿੱਚ..........

ਤਾਇਆ ਰਾਧਾ ਚਾਚਾ ਗਾਮਾ।
ਫੂਫਾ ਦਾਸਾ ਪਾਲਾ ਮਾਮਾ।
ਲਾਲਾ ਤੋਲੇ ਤਾਜਾ ਖਾਜਾ।
ਕੰਨਾ ਸਭਨਾਂ.............

ਬਾਬਾ ਨਾਨਾ ਹੱਥ ’ਚ ਮਾਲਾ।
ਸਦਾ ਜਪਦਾ ਉੱਪਰ ਵਾਲਾ।
ਰਾਮ ਨਾਮ ਦਾ ਏ ਦਰਵਾਜ਼ਾ।
ਕੰਨਾ ਸਭਨਾਂ................