ਆਓ ਪੰਜਾਬੀ ਸਿੱਖੀਏ/ਦੋ ਅੱਖਰੇ ਸ਼ਬਦ
ਦਿੱਖ
ਦੋ ਅੱਖਰੇ ਸ਼ਬਦ
ਲਿਖੋ ਕਾਪੀ ਉੱਤੇ ਵੱਖੋ-ਵੱਖਰੇ ਸ਼ਬਦ।
ਮੁਕਤੇ ਦੇ ਇਹ ਨੇ ਦੋ ਅਖਰੇ ਸ਼ਬਦ।
ਖਤ ਮਤ ਪੜ ਅਰ ਘਰ ਵਲ ਚੱਲ।
ਸਭ ਜਨ ਘਰ ਹਨ ਚਲ ਜਲ ਭਰ।
ਟਾਲ ਦਿੰਦੇ ਵੀਰੋ ਸਾਰੇ ਖਤਰੇ ਸ਼ਬਦ
ਮੁਕਤੇ ਦੇ ਇਹ ਨੇ ................
ਟਨ ਟਨ ਮਤ ਕਰ ਬਸ ਪਰ ਚੜ੍ਹ।
ਜਪ ਤਪ ਕਰ ਨਰ ਸਚ-ਸਚ ਪੜ੍ਹ।
ਲਗਦੇ ਨੇ ਸੋਹਣੇ ਇੱਕ ਸਤਰੇ ਸ਼ਬਦ।
ਮੁਕਤੇ ਦੇ ਇਹ ਨੇ..............
ਵਲ ਛਲ ਹਰਮਨ ਤਨ ਪਰ ਜਰ।
ਰਣ ਵਲ ਚਲ ਜਨ ਦਲ ਵਲ ਰਲ।
ਰੁੰਡ ਮੁੰਡ ਪਿਆਰੇ ਬਿਨ ਪੱਤਰੇ ਸ਼ਬਦ।
ਮੁਕਤੇ ਦੇ ਇਹ ਨੇ .............
ਅਜ ਦਮ ਭਰ ਸਰ ਚਲ ਮਨ ਵਸ।
ਖਪ ਖਪ ਮਤ ਮਰ ਕਟ ਹਸ ਹਸ।
ਠੋਸ ਬੜੇ 'ਚਰਨ' ਨਾ ਖੱਖਰੇ ਸ਼ਬਦ।
ਮੁਕਤੇ ਦੇ ਇਹ ਨੇ...............