ਆਓ ਪੰਜਾਬੀ ਸਿੱਖੀਏ/ਮੁਹਾਰਨੀ ਗਿਆਨ
ਦਿੱਖ
ਮੁਹਾਰਨੀ ਗਿਆਨ
ਅ ਆ ਇ ਈ ਉ ਊ ਏ ਐ।
ਮੁਹਾਰਨੀ ਗਿਆਨ ਵੀ ਚਾਹੀਦਾ ਐ।
ਇਸ ਮੁਹਾਰਨੀ ਦੇ ਬੜੇ ਫਾਇਦੇ।
ਧੁਨ ਦੇ ਦੱਸੇ ਕਾਨੂੰਨ ਤੇ ਕਾਇਦੇ।
ਕਿਸ ਲਗ ਦੇ ਨਾਲ ਆਵਾਜ਼ ਕੀ ਬਣਦੀ?
ਸਭ ਸਮਝਾਦੂ ਇਲਾਹਦੇ-ਇਲਾਹਿਦੇ।
ਇੱਕ ਲੈਅ ਤੇ ਇੱਕ ਸੁਰ ਵਿੱਚ ਬੋਲਕੇ,
ਕਰਨਾ ਧਿਆਨ ਵੀ ਚਾਹੀਦਾ ਐ।
ਮੁਹਾਰਨੀ ਗਿਆਨ............
ਓ ਔ ਅੰਙਾ ਕ ਕਾ ਕਿ ਕੀ।
ਸਿੱਖਲੋ ਰਾਜੂ ਸਿੱਖ ਲਓ ਵਿੱਕੀ।
ਸੌ ਫੀਸਦੀ ਸਭ ਬਣ ਜਾਓਗੇ ਵਕਤਾ,
ਨਹੀਂ ਅੜਨਗੇ ਦੁੱਕੀ-ਨਿੱਕੀ।
ਸਾਫ਼ ਸੁਥਰਾ ਸ਼ੁੱਧ ਬੋਲਣ ਦਾ,
ਵਿਧੀ-ਵਿਧਾਨ ਵੀ ਚਾਹੀਦਾ ਐ।
ਮੁਹਾਰਨੀ ਗਿਆਨ...........
ਕੁ ਕੂ ਕੇ ਕੈ ਕੋ ਕੌ ਕਾਂ ਕੰ।
ਨਾ ਨਹੀਂ ਕਰਨੀ ਕਰਨਾ ਹਾਂ ਹੰ।
ਕਰਜ਼ਾ ਇਸਦਾ ਉਤਾਰੀਏ ਸਿੱਖ ਕੇ,
ਪੰਜਾਬੀ ਹੈ ਸਾਡੀ ਮਾਂ ਮੰ।
'ਚਰਨ' ਨਾਨਕੀ ਦਾਦਕੀ ਬੋਲੀ,
ਨੂੰ ਸਨਮਾਨ ਵੀ ਚਾਹੀਦਾ ਐ।
ਮੁਹਾਰਨੀ ਗਿਆਨ ...........