ਸਮੱਗਰੀ 'ਤੇ ਜਾਓ

ਆਓ ਪੰਜਾਬੀ ਸਿੱਖੀਏ/ਪੈਂਤੀ ਦਿਨਾਂ ਵਿੱਚ ਪੰਜਾਬੀ

ਵਿਕੀਸਰੋਤ ਤੋਂ

ਪੈਂਤੀ ਦਿਨਾਂ ਵਿੱਚ ਪੰਜਾਬੀ

ਇਹ ਮੇਰਾ ਦਾਵਾ ਹਿੰਦੀ ਪੜ੍ਹਿਆ ਟਿਕ ਜਾਂਦਾ ਏ।
ਪੈਂਤੀ ਦਿਨਾਂ ਦੇ ਵਿੱਚ ਪੰਜਾਬੀ ਸਿੱਖ ਜਾਂਦਾ ਏ।

ਪੰਜਾਬੀ ਸਿੱਖਣ ਦੀ ਜੀਹਨੂੰ ਚਾਹਣਾ ਮਨ ’ਚ ਬਿਠਾ ਲਏ।
ਹਰਿਆਣਾ ਬੋਰਡ ਦੀ ਛੇਵੀਂ ਦੀ ਉਹ ਪੁਸਤਕ ਲੈ ਲਏ।
ਹੋਣਹਾਰ ਦਾ ਲਗਨ 'ਚ ਚਿਹਰਾ ਦਿਖ ਜਾਂਦਾ ਏ।
ਪੈਂਤੀ ਦਿਨਾਂ ਦੇ...........................

ਇਹ ਕਿਤਾਬ ਤਾਂ ਰੋਚਕ ਬੜੀ ਬਣਾਈ ਵੀਰਾਂ।
ਊੜਿਓਂ ੜਾੜੇ ਤੱਕ ਹਨ ਪੈਂਤੀ ਤਸਵੀਰਾਂ।
ਲਿਖੀ ਹਿੰਦੀ ਦੇ ਨਾਲ ਪੰਜਾਬੀ ਲਿਫ ਜਾਂਦਾ ਏ।
ਪੈਂਤੀ ਦਿਨਾਂ ਦੇ...........................

ਫੇਰ ਹੈ ਪੈਂਤੀ ਅੱਖਰ ਭੁਲਾਵੇਂ ਮੁਕਤਾ ਕੰਨਾ।
ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਵਾਂ ਦੁਲਾਵਾਂ।
ਹੋੜਾ ਕਨੌੜਾ ਬਿੰਦੀ ਟਿੱਪੀ ਤੇ ਅਧਕ ਆਂਦਾ ਏ।
ਪੈਂਤੀ ਦਿਨਾਂ ਦੇ...........................

ਪੈਰ ’ਚ ਰਾਰਾ ਹਾਹਾ ਵਾਵਾ ਫਿਰ ਦੁਹਰਾਈ।
ਸੱਤ ਪਾਠ ਤੇ ਵਿਆਕਰਣ ਨਾਲ ਹਿੰਦੀ ਪਾਈ।
ਪੇਜ ਛਿਹੱਤਰ ਚਾਲੀ ਰੁਪਏ ਮਨ ਖਰਚਾਂਦਾ ਏ।
ਪੈਂਤੀ ਦਿਨਾਂ ਦੇ...........................

ਘੱਗੇ ਝੱਜੇ ਢੱਡੇ ਧੱਦੇ ਭੱਬੇ ਹਿਸਾਬੀ।
ਕਹਿੰਦੇ ਬਿਨਾ ਅਸਾਡੇ ਆਖੂ ਕੌਣ ਪੰਜਾਬੀ।
ਙੰਙੇ ਞੰਞੇ ਣਾਣੇ ਨੰਨੇ ਮੰਮੇ ਸੁਣਿਓ।
ਯੱਯੀਏ ਰਾਰੇ ਦੀ ਸਿਫਤ ਸੁਣੀ ਜਦ ਸਾਰੇ ਸੜਪੇ।
ਮੈਂ ਹਾਂ ਵੱਡਾ......................

ਗੱਗਾ ਜੱਜਾ ਡੱਡਾ ਦੱਦਾ ਬੱਬਾ ਬੋਲਿਆ।
ਪੰਜਾਂ ਨੇ ਸਾਰਿਆਂ ਨੂੰ ਇੱਕ ਸਾਰ ਤੋਲਿਆ।
ਕੱਕਾ ਚੱਚਾ ਟੈਂਕਾ ਤੱਤਾ ਪੱਪਾ ਅਲਾਉਂਦੇ।
ਅਸੀਂ ਨਾ ਹੁੰਦੇ ਤੁਸੀਂ ਕਿਵੇਂ ਇਹ ਵਰਗ 'ਚ ਆਉਂਦੇ।
ਲ਼ੱਲੇ ਵਾਵੇ ਵਰਗੇ ਵੀ ਹੁਣ ਅੜਪੇ।
ਮੈਂ ਹਾਂ ਵੱਡਾ......................

ਖੱਖਾ ਕਹਿੰਦਾ ਖੋਰ ਛੱਡਦੋ ਕੋਈ ਨੀ ਫੱਫਾ ਫਾਇਦਾ।
ਠੱਠਾ ਠੰਢਾ ਪਾਣੀ ਪੀਲੋ ਹੋਵੋ ਨਾ ਲੈਹਦਾ-ਲੈਹਦਾ।
ਥੱਥਾ ਥਾਂ-ਥਾਂ ਭਟਕੋ ਨਾ ਆ ਬੈਠੋ ਛੱਛਾ ਛਾਵੇਂ।
ਕਦੇ ਕਿਸੇ ਨੂੰ ਰਾਹਤ ਦੇਣ ਨਾ ਕੱਲਿਆਂ ਦੇ ਪਰਛਾਵੇਂ।
ਖੱਖੇ ਦੀ ਗੱਲ ਸੁਣਕੇ ਸਾਰੇ ਅੱਖਰਾਂ ਨੀਵੀਂ ਪਾਈ।
ਹੁਣ ਨੀ ਲੜਨਾ ਹੁਣ ਨੀ ਲੜਨਾ ਇੱਕੋ ਰੱਟ ਲਗਾਈ।