ਆਓ ਪੰਜਾਬੀ ਸਿੱਖੀਏ/ਪੈਰਾਂ 'ਚ ਰਾਰਾ

ਵਿਕੀਸਰੋਤ ਤੋਂ
Jump to navigation Jump to search

ਪੈਰਾਂ 'ਚ ਰਾਰਾ

ਚੜ੍ਹੇ ਪਹਾੜ ’ਤੇ ਜੋ ਵੀ ਥੱਲੇ ਆਉਣਾ ਪੈਂਦਾ।
ਅੱਖਰ ਦੇ ਪੈਰ ਰਾਰਾ ਪਿਆ ਬੁਲਾਉਣਾ ਪੈਂਦਾ।

ਦੋ ਅੱਖਰਾਂ ਦੇ ਵਿਚਕਾਰ ਜਦੋਂ ਕੋਈ ਰਾਰਾ ਆਉਂਦੈ।
ਬੋਲਣ ਦੇ ਵਿੱਚ ਸਮਾਂ ਅਸਾਥੋਂ ਘੱਟ ਲਵਾਉਂਦੈ।
ਉਹ ਨੂੰ ਜਾਣੋ ਅੰਧਾ ਰਾਰਾ ਕਹਾਉਣਾ ਪੈਂਦਾ।
ਅੱਖਰ ਦੇ ਪੈਰ....................

ਉਹੀ ਰਾਰਾ ਅੱਖਰ ਦੇ ਪੈਰਾਂ ਵਿੱਚ ਪਾਈਏ।
ਕੱਕੇ ਦੇ ਤੀਜੇ ਹਿੱਸੇ ਦੀ ਬੱਸ ਸ਼ਕਲ ਬਣਾਈਏ।
ਚੱਕੀ ਰਾਹਾ ਬਣਕੇ ਜੀਭ ਨੂੰ ਰਾਹੁਣਾ ਪੈਂਦਾ।
ਅੱਖਰ ਦੇ ਪੈਰ....................

ਜੇ ਪੂਰਾ ਪਾ ਦੇਈਏ ਤਾਂ ਸਭ ਹੋ ਰੱਦ ਜਾਂਦੈ।
ਰਾਰਾ ਬੋਲਣ ਦਾ ਸਮਾਂ ਵੀ ਹੈ ਵਧ ਜਾਂਦੈ।
ਜੀਭ ਦੀ ਫੁਰਤੀ ਦੇ ਵਿੱਚ ਇਹ ਦਿਖਲਾਉਣਾ ਪੈਂਦਾ।
ਅੱਖਰ ਦੇ ਪੈਰ....................

ਜਿਵੇਂ ਪ੍ਰੇਮ ਦੀ ਪ੍ਰਭੂ ਦੇ ਨਾਲ ਪ੍ਰੀਤ ਲਿਖਾਂਗੇ।
ਪੂਰੇ ਰਾਰੇ ਦੇ ਨਾਲ ਕਾਫੀ ਪਿੱਛੇ ਦਿਖਾਂਗੇ।
ਪਰਮ ਪਿਤਾ ਪ੍ਰਮੇਸ਼ਵਰ ਵਿੱਚ ਸਮਾਉਣਾ ਪੈਂਦਾ।
ਅੱਖਰ ਦੇ ਪੈਰ....................

ਪ੍ਰਵਾਸੀ ਤਾਂ ਜਾਣੇ ਜੰਤ੍ਰ ਮੰਤ੍ਰ ਤੰਤ੍ਰ।
ਬਿਨਾ ਪ੍ਰਾਣ ਪ੍ਰਾਣੀ ਦਾ ਹੋਵੇ ਭੌਰ ਉਡੰਤਰ।
'ਚਰਨ' ਅਸੂਲ ਦੇ ਨਾਲ ਸਭ ਦਰਸਾਉਣਾ ਪੈਂਦਾ।
ਅੱਖਰ ਦੇ ਨਾਲ................