ਸਮੱਗਰੀ 'ਤੇ ਜਾਓ

ਆਓ ਪੰਜਾਬੀ ਸਿੱਖੀਏ/ਪੰਜਾਬੀ ਦੀ ਵਰਣਮਾਲਾ

ਵਿਕੀਸਰੋਤ ਤੋਂ

ਪੰਜਾਬੀ ਦੀ ਵਰਣਮਾਲਾ



ਊੜਾ ਆੜਾ ਈੜੀ ਸੱਸਾ ਹਾਹਾ ਜਾਣੋ।
ਪੰਜਾਬੀ ਦੀ ਵਰਣਮਾਲਾ ਨੂੰ ਵੀਰੋ ਪਛਾਣੋ।

ਕੱਕਾ, ਖੱਖਾ, ਗੱਗਾ, ਘੱਗਾ, ਙੰਙਾ ਸਿੱਖੋ।
ਚੱਚਾ, ਛੱਛਾ, ਜੱਜਾ, ਝੱਜਾ, ਞੰਞਾ ਲਿਖੋ।
ਕਰਕੇ ਫਿਰ ਦੁਹਰਾਈ ਅੱਖਰਾਂ ਨੂੰ ਸਿਆਣੋ।
ਪੰਜਾਬੀ ਦੀ....................

ਟੈਂਕਾ, ਠੱਠਾ, ਡੱਡਾ, ਢੱਡਾ, ਣਾਣਾ, ਉਠਾਲੋ।
ਤੱਤਾ, ਥੱਥਾ, ਦੱਦਾ, ਧੰਦਾ, ਨੰਨਾ, ਨਿਵਾਲੋ।
ਪੱਪਾ, ਫੱਫਾ, ਬੱਬਾ, ਭੱਬਾ, ਮੱਮਾ, ਮਾਣੋ।
ਪੰਜਾਬੀ ਦੀ....................

ਯੱਯਾ, ਰਾਰਾ, ਲੱਲਾ, ਵਾਵਾ, ੜਾੜਾ, ਉਲੀਕੋ।
ਪੈਰ 'ਚ ਬਿੰਦੀ ਵਾਲੇ ਅੱਖਰ ਵੀ ਤਾਂ ਲਿਖੋ।
ਸੱਸਾ, ਖ਼ੱਖ਼ਾ, ਗ਼ੱਗ਼ਾ, ਜ਼ੱਜ਼ਾ, ਫ਼ੱਫ਼ਾ, ਲ਼ੱਲ਼ਾ।
ਸ਼ੱਸ਼ਾ ਪੈਰ ਬਿੰਦੀ ਸ਼ਅ ਕਹਿੰਦੇ ਕਰੋ ਉੱਚੀ ਰੌਲਾ।
ਪੈਂਤੀ ਅੱਖਰ ਸਿੱਖਕੇ ਲਿਖਣ ਦੀ ਵੀ ਠਾਣੋ।
ਪੰਜਾਬੀ ਦੀ....................