ਸਮੱਗਰੀ 'ਤੇ ਜਾਓ

ਆਓ ਪੰਜਾਬੀ ਸਿੱਖੀਏ/ਰਲਦੇ-ਮਿਲਦੇ ਅੱਖਰ

ਵਿਕੀਸਰੋਤ ਤੋਂ
44221ਆਓ ਪੰਜਾਬੀ ਸਿੱਖੀਏ — ਰਲਦੇ-ਮਿਲਦੇ ਅੱਖਰਚਰਨ ਪੁਆਧੀ

ਰਲਦੇ-ਮਿਲਦੇ ਅੱਖਰ



ਆਪੋ ਵਿੱਚ ਜੋ ਮੇਲ ਨੇ ਖਾਂਦੇ।
ਰਲਦੇ-ਮਿਲਦੇ ਅੱਖਰ ਕਹਾਉਂਦੇ।

ਹੁੰਦਾ ਇਨ੍ਹਾਂ ਵਿੱਚ ਥੋੜ੍ਹਾ ਅੰਤਰ।
ਸਿੱਖ ਲਵੋ ਤੁਸੀਂ ਇਹ ਵੀ ਮੰਤਰ।
ਭੇਤ ਜੋ ਪਾਉਂਦੇ ਨਹੀਂ ਪਛਤਾਉਂਦੇ।
ਰਲਦੇ-ਮਿਲਦੇ ............

ਪੱਪਾ ਖੁੱਲ੍ਹਾ ਬੰਦ ਹੈ ਧੱਦਾ।
ਕੱਕਾ ਸੁਜਾਖਾ ਅੰਨ੍ਹਾ ਦੱਦਾ।
ਫਰਕ ਸਫਾਈ 'ਚ ਸਾਹਮਣੇ ਆਉਂਦੇ।
ਰਲਦੇ-ਮਿਲਦੇ ............

ਥੱਥਾ ਬੱਬਾ ਇੱਕੋ ਜੇਹਾ।
ੜਾੜਾ ਤੱਤਾ ਇੱਕੋ ਜਿਹਾ।
ਵਾਵਾ ਞੰਞਾ ਮਿਲ ਨੇ ਜਾਂਦੇ।
ਰਲਦੇ-ਮਿਲਦੇ ............

ਨੰਨਾ ਲੱਲਾ ਤੇ ਚੱਚਾ ਢੱਡਾ।
ਫੱਫਾ ਠੱਠਾ ਤੇ ਭੱਭਾ ਡੱਡਾ।
ਵਧ-ਘਟ ਜਾਣ ਭੁਲੇਖਾ ਪਾਉਂਦੇ।
ਰਲਦੇ-ਮਿਲਦੇ ............
 
ਟੈਂਕਾ ਈੜੀ ਜਾਂ ਆੜਾ ਘੱਗਾ।
ਸੱਸਾ ਮੱਮਾ ਜਾਂ ਰਾਰਾ ਗੱਗਾ।
ਜਾਦੂ ਆਪਣਾ ਹੈਨ ਦਿਖਾਉਂਦੇ।
ਰਲਦੇ-ਮਿਲਦੇ ............