ਸਮੱਗਰੀ 'ਤੇ ਜਾਓ

ਆਕਾਸ਼ ਉਡਾਰੀ/ਮਨੁੱਖ ਦਾ ਜਨਮ ਹੀਰਾ

ਵਿਕੀਸਰੋਤ ਤੋਂ
52534ਆਕਾਸ਼ ਉਡਾਰੀ — ਮਨੁੱਖ ਦਾ ਜਨਮ ਹੀਰਾਮਾ. ਤਾਰਾ ਸਿੰਘ ਤਾਰਾ

ਮਨੁੱਖ ਦਾ ਜਨਮ ਹੀਰਾ

ਲੱਖ ਖ਼ਰਚਿਆਂ ਹੱਥ ਨਾ ਆਏ ਮੁੜ ਕੇ,
ਐਸਾ ਸਮਾਂ ਅਮੋਲਕ ਖੁੰਝਾ ਦਿੱਤਾ।
ਕੁਝ ਸੋਚਿਆ ਨਾ, ਕੁਝ ਸਮਝਿਆ ਨਾ,
ਪੈਰ ਪਾਪਾਂ ਦੀ ਬੇੜੀ 'ਚ ਪਾ ਦਿੱਤਾ।
ਸੁੱਚਾ ਮੋਤੀ ਮਨੁੱਖ ਦਾ ਜਨਮ ਹੀਰਾ,
ਪੰਜਾਂ ਚੋਰਾਂ ਦੇ ਹੱਥੀਂ ਲੁਟਾ ਦਿੱਤਾ।
ਫੱਸ ਕੇ ਵਿਸ਼ੇ ਵਿਕਾਰਾਂ ਦੀ ਫਾਹੀ ਅੰਦਰ,
ਦੇਵਣਹਾਰ ਦਾਤਾਰ ਭੁਲਾ ਦਿੱਤਾ।
ਜਿਵੇਂ ਮੂਰਖ ਘੁਮਿਆਰ ਨੂੰ ਲਾਲ ਮਿਲਿਆ
ਉਸ ਸੀ ਖੋਤੇ ਦੇ ਗੱਲ ਲਟਕਾ ਦਿੱਤਾ।
ਤਿਵੇਂ 'ਤਾਰੇ' ਮਨੁੱਖ ਦਾ ਜਨਮ ਹੀਰਾ,
ਐਵੇਂ ਕੌਡੀ ਦੇ ਬਦਲੇ ਗੰਵਾ ਦਿਤਾ।