ਏਕ ਬਾਰ ਕੀ ਬਾਤ ਹੈ/ਪੰਡਤ ਅਰ ਬਦਮਾਸ਼

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਪੰਡਤ ਅਰ ਬਦਮਾਸ਼

ਇੱਕ ਛੈਹਰ ਮਾ ਰਹੇ ਤਾ ਇੱਕ ਪੰਡਤ ਬਿੱਦਮਾਨ।
ਕਿਸੇ ਕਾਰਨੋਂ ਬਣ ਗਿਆ ਕਪਟੀ ਚੋਰ ਛਤਾਨ।
ਇੱਕ ਦਿਨ ਆਏ ਬੇ ਦੇਖਲੇ ਪੰਡਤ ਬਾਹਰ ਤੇ ਚਾਰ।
ਚੀਜਾਂ ਲੇਰ੍ਹੇ ਕੀਮਤੀ ਆਏ ਕਰਨ ਬਪਾਰ।
ਮੋਟੀ ਕਮਾਈ ਕਰੇਂ ਤੇ ਸੋਚਿਆ ਹੋਂਗੇ ਅਮੀਰ।
ਅੱਜ ਢੰਗੀਏ ਏਹਨਾਂ ਨੂੰ ਕੋਈ ਚਲਾ ਕਾ ਤੀਰ।
ਪਾਸ ਜਾ ਕਾ ਬੋਲਣੇ ਲਗਾ ਊਂਚੀ ਊਂਚੀ ਛਲੋਕ।
ਸੰਸਕ੍ਰਿਤ ਕੀ ਪਕੜ ਥੀ ਖੁਸ਼ ਹੋਗੇ ਔਂਹ ਲੋਕ।
ਨੌਕਰ ਰੱਖ ਲੀਆ ਓਹਨਾਂ ਨੇ ਸਮਾਨ ਦੀਆ ਤਾ ਬੇਚ।
ਸਮਾਨ ਕੀਮਤੀ ਖਰੀਦਿਆ ਥੇ ਪਰ ਦਿਲ ਕੇ ਨੇਕ।
ਕਪਟੀ ਪੰਡਤ ਸੋਚਿਆ ਜਿੱਥਾ ਹੋਆਗੀ ਠੈਹਰ।
ਸਮਾਨ ਲੇ ਕਾ ਉਡ ਜਾਹਾਂਗਾ ਦੇ ਕਾ ਚਾਰਾਂ ਨੂੰ ਜੈਹਰ।
ਚਲੋ ਚਾਲ ਔਂਹ ਨੌੜਗੇਂ ਏਕ ਗਾਓਂ ਕੇ ਪਾਸ।
ਓਸ ਗਾਓਂ ਮਾ ਰਹੇਂ ਤੇ ਖੂੰਖਾਰ ਬਦਮਾਸ਼।
ਪਾਸ ਥਾਰੇ ਜੋ ਕੱਢਦੋ ਜੇ ਥਮ ਚਾਹੋ ਜਾਨ।
ਤਲਾਸੀ ਲਈ ਨਾ ਮਿਲਿਆ ਉਨ ਪਾ ਤੇ ਸਮਾਨ।

ਕਹਾਂ ਔਹ ਚਮੜੀ ਦੇੜ੍ਹ ਕਾ ਹਮੈ ਲੇਹਾਂਗੇ ਕੱਢ।
ਸਮਾਨ ਥਾਰੇ ਮਾ ਬੋਲਦਾ ਇਬੋ ਦੇਹਾਂਗੇ ਬੱਢ।
ਪੰਡਤ ਚੋਰ ਨੇ ਸੋਚਿਆ ਮੈਂ ਹੂੰ ਚੋਰ ਛਤਾਨ।
ਪਾਪ ਧੁਪੇਂਗੇ ਕਿਉਂ ਨਾ ਕਰੂੰ ਜਿੰਦ ਕਰਬਾਨ।
ਔਹ ਕਹਾ ਥਮੈ ਚੋਰ ਜੀ ਚੀਰੋ ਮੇਰਾ ਸਰੀਰ।
ਇਬੀਓ ਅੱਗਾ ਆਬਾਗਾ ਝੂਠ ਅਰ ਸੱਚ ਅਖੀਰ।
ਬੱਢ ਦਿਆਂ ਓਨ੍ਹਾਂ ਕਾਤਲਾਂ ਟੁਕੜੇ ਕਰੇ ਅਨੇਕ।
ਮਿਲਿਆ ਵਿੱਚ ਤੇ ਕੁਸ਼ਬਨਾ ਕੰਮ ਕਰ ਗਿਆ ਨੇਕ।
ਤਾਹੀਂ ਤੋਂ ਕਹਾ ਸਬ ਤੇ ਅਕਲ ਕੀ ਊਂਚੀ ਸ਼ਾਨ।
ਮੂਰਖ ਮਿੱਤਰ ਤੇ ਭਲਾ ਦੁਸ਼ਮਣ ਬੁੱਧੀਮਾਨ।