ਏਕ ਬਾਰ ਕੀ ਬਾਤ ਹੈ/ਹੰਸ ਅਰ ਕੱਛੂ-ਪਾਥੀ
ਹੰਸ ਅਰ ਕੱਛੂ-ਪਾਥੀ
ਏਕ ਨਦੀ ਮਾ ਦੋ ਹੰਸ ਤੇ ਏਕ ਥੀ ਕੱਛੂ ਪਾਥੀ।
ਤਿੰਨੋਂ ਆਪਚ ਮਾ ਬਤਲ਼ਾਂਂਦੇ ਥੇ ਪਰ ਸੱਚੇ ਸਾਥੀ।
ਉਸ ਖਿੱੱਤੇ ਮਾ ਕਾਲ਼ ਪੜ ਗਿਆ, ਸੁੱਖੀਆਂ ਨਦੀਆਂ ਝੀਲਾਂ।
ਤੁਬਕਾ ਬੀ ਇੱਕ ਦਿਖੇ ਨਾ ਜਲ ਕਾ, ਤਿੱਕਰ ਕਈਂ-ਕਈਂ ਮੀਲਾਂ।
ਮਰੇ ਤੜਪਕਾ ਨਿਰੀਓ ਜਨਬਰ ਮਿਚਗੀ ਹੈਹਾਕਾਰੀ।
ਬਗੇ ਚਪਾਏ ਪੰਖੀ ਉੜਗੇ ਮਾਰ ਕਾ ਲੰਮੀ ਡਾਰੀ।
ਭੁੱਖੇ ਤਿਸਾਏ ਚਿੰਤਾ ਕੇ ਬਿੱਚ ਡੁੱਬੇ ਤਿੰਨੋ ਮਿੱਤਰ।
ਹੰਸ ਕਹਾ ਬਈ ਕੱਛੂ ਬੀਰਾ ਸਾਥ ਛੋਡੀਏ ਕਿੱਤਰ।
ਹਮੈਂ ਤੋ ਉੜਕਾ ਬਗ ਜਾਹੇਂਗੇ ਤੰਨੂੰ ਤੁਰਨਾ ਔਖਾ।
ਤੌਂਹੇ ਦੇਖ ਦਮਾਕ ਲੜਾ ਕੈ ਰਾਹ ਕੋਈ ਫ੍ਹਾ ਜੇ ਸੌਖਾ।
ਲੰਮੀ ਸੋਚ ਬਚਾਰ ਕਾ ਕੱੱਛੂ ਲੀ ਆਇਆ ਇੱਕ ਲੱਕੜ।
ਮੈਂ ਗੱਭੇ ਤੇ ਰੱਖੂੰ ਫਕੜਕਾ ਸਿਰੇ ਥਮੈਂ ਲਿਓ ਫਕੜ।
ਲੇ ਕੱਛੂ ਨੂੰ ਹੰਸ ਤੋਂ ਉੜਗੇ ਊਂਚੇ ਬੀਚ ਸਮਾਨੀ।
ਰੋਹੀਆਂ ਜੰਗਲ਼ ਗੌਂਅ ਟਪਾ ਗੇ ਹੂਈ ਨਾ ਜਮ੍ਹਾ ਹਰਾਨੀ।
ਏਕ ਛੈੈਹਰ ਕੇ ਊਪਰ ਨੂੰ ਜਦ ਲਖਣ ਲਗੇ ਤੇ ਬੇਲੀ।
ਸਾਰੇ ਛੈਹਰ ਪਾ ਰੂਕਾ ਪੜ ਗਿਆ ਚੜ੍ਹੇ ਛੱਤਾਂ ਪਾ ਮੇਲੀ।
ਕੱਛੂ ਤੇ ਫੇਰ ਰੈਹ ਨਾ ਹੋਇਆ, ਪੁੱਛਿਆ, “ਕੈਸਾ ਰੌਲ਼ਾ?”
ਮੂੰਹ ਖੋਲ੍ਹੇਆ ਛੁਟਗੀ ਲੱਕੜੀ ਜਾਨ ਗਮਾ ਗਿਆ ਬੌਲ਼ਾ।
ਸਹੀ ਸਲਾਹ ਪਾ ਰਹੋਗੇ ‘ਚਰਨੇ' ਫੇਰ ਤੋ ਹੋਆ ਭਲਾਈ।
ਨਹੀਂ ਤੋਂ ਬੱਚਿਓ ! ਕੱਛੂ ਮਾਂਗਰਾਂ ਹੋਆਗੀ ਜੱਗ ਹੰਸਾਈ।