ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਕਿੱਸਾ ਪੂਰਨ ਭਗਤ
ਚਰਨ ਪਪਰਾਲਵੀ

ਕਿੱਸਾ

ਪੂਰਨ


ਭਗਤਕਾਦਰਯਾਰ

ਕਿੱਸਾ ਪੂਰਨ ਭਗਤ

ਕਿੱਸਾ ਪੂਰਨ ਭਗਤ
(ਕਾਦਰਯਾਰ)


ਸੰ: ਚਰਨ ਪਪਰਾਲਵੀ


ਸੰਗਮ ਪਬਲੀਕੇਸ਼ਨਜ਼, ਸਮਾਣਾ

ਕਿੱਸਾ ਪੂਰਨ ਭਗਤ
(Kissa Puran Bhagat)
By
Kadar Yaar
Edited by
Charan Papralvi


© ਪ੍ਰਕਾਸ਼ਕ


ਪ੍ਰਕਾਸ਼ਕਅਸ਼ੋਕ ਕੁਮਾਰ ਗਰਗ
ਸੰਗਮ ਪਬਲੀਕੇਸ਼ਨਜ਼,
502/9, ਸੇਖੋਂ ਕਲੋਨੀ, ਪਿੱਛੇ ਬੱਸ ਸਟੈਂਡ,
ਸਮਾਣਾ-147101, ਜ਼ਿਲ੍ਹਾ ਪਟਿਆਲਾ
ਫੋਨ: 01764-223047, 222347

ਪ੍ਰਿੰਟਰਜ਼ਬਰਾਈਟ ਪ੍ਰਿੰਟਰਜ਼, ਜਲੰਧਰ

ਟਾਈਪਚਰਨਜੀਤ ਸਿੰਘ

ਮੁੱਲ30 ਰੁਪੈ

ਕਾਦਰਯਾਰ ਦੀਆਂ ਮੁੱਖ ਰਚਨਾਵਾਂ  • ਕਿੱਸਾ ਪੂਰਨ ਭਗਤ
  • ਕਲੀਆਂ ਪੂਰਨ ਭਗਤ
  • ਕਿੱਸਾ ਰਾਜਾ ਰਸਾਲੂ
  • ਕਿੱਸਾ ਸੋਹਣੀ ਮਹੀਂਵਾਲ
  • ਸੀਹਰਫੀ ਹਰੀ ਸਿੰਘ ਨਲੂਆ ਜਾਂ ਕਿੱਸਾ ਹਰੀ ਸਿੰਘ ਨਲੂਆ
  • ਮਹਿਰਾਜਨਾਮਾ
  • ਰੋਜ਼ਨਾਮਾ

ਆਦਿ

ਕਾਦਰ ਯਾਰ: ਜੀਵਨ ਤੇ ਰਚਨਾ

ਕਾਦਰਯਾਰ ਦਾ ਜਨਮ ਪਿੰਡ ਮਾਛੀਕੇ ਜ਼ਿਲ੍ਹਾ ਗੁੱਜਰਾਂਵਾਲਾ (ਹੁਣ ਪਾਕਿਸਤਾਨ) ਵਿੱਚ ਹੋਇਆ, ਪਿੱਛੋਂ ਇਹ ਪਿੰਡ ਸ਼ੇਖੂਪੁਰੇ ਜ਼ਿਲ੍ਹੇ ਵਿੱਚ ਆ ਗਿਆ। ਉਸਦੇ ਪਿਤਾ ਦੇ ਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਉਹ ਜਾਤ ਦਾ ਸੰਧੂ ਜੱਟ ਸੀ ਅਤੇ ਆਪਣੇ ਮਾਪਿਆਂ ਦਾ ਸਭ ਤੋਂ ਛੋਟਾ ਪੁੱਤਰ ਦੱਸਿਆ ਜਾਂਦਾ ਹੈ। ਇਸਦੇ ਜਨਮ ਦੀ ਤਾਰੀਖ ਦਾ ਅਨੁਮਾਨ ਇਸਦੀ ਰਚਨਾ 'ਮਹਿਰਾਜਨਾਮਾ' ਵਿੱਚ ਦਿੱਤੇ ਇਸਦੇ ਆਪਣੇ ਬਿਆਨ ਤੋਂ ਲਾਇਆ ਜਾਂਦਾ ਹੈ। ਇਸ ਰਚਨਾ ਦੇ ਅਖੀਰ ਤੇ ਕਵੀ ਲਿਖਦਾ ਹੈ:-

ਦਿਲ ਵਿੱਚ ਫ਼ਿਕਰ ਨਬੀ ਸਰਵਰ ਦਾ,
ਹੋਰ ਖਿਆਲ ਭੁਲਾਇਆ।
ਛੋਟੀ ਉਮਰ ਸਿਰੇ ਪਰ ਸਖਤੀ,
ਇਹ ਮਹਿਰਾਜ ਬਣਾਇਆ।
ਬਾਰਾਂ ਸੌ ਸੰਤਾਲੀ ਸਾਲਾ,
ਪਾਕ ਨਬੀ ਦੇ ਪਿੱਛੇ,
ਇਹ ਮਜ਼ਕੂਰ ਬਣਾਇਆ ਯਾਰੋ,
ਵੇਖ ਮੁਆਰਜ ਵਿੱਚੋਂ।

1247 ਹਿਜਰੀ ਦਾ ਮਤਲਬ ਹੈ 1832 ਈਸਵੀ, ਜਦੋਂ ਕਵੀ ਨੇ ਇਹ ਰਚਨਾ ਕੀਤੀ। ਇਸ ਲਿਖਤ ਸਮੇਂ ਕਵੀ ਆਪਣੀ ਉਮਰ ਛੋਟੀ ਦੱਸਦਾ ਹੈ। ਜੇ ਇਹ ਉਮਰ 2627 ਸਾਲ ਦੀ ਵੀ ਮੰਨ ਲਈ ਜਾਵੇ ਤਾਂ ਕਾਦਰਯਾਰ ਦਾ ਜਨਮ 1805-06 ਦੇ ਨੇੜੇ ਤੇੜੇ ਹੋਇਆ ਅਨੁਮਾਨਿਆ ਜਾਂਦਾ ਹੈ। ਇਸ ਰਚਨਾ 'ਮਹਿਰਾਜਨਾਮਾ' ਨੂੰ ਅਸੀਂ ਕਾਦਰਯਾਰ ਦੀ ਪਹਿਲੀ ਕਿਰਤ ਵੀ ਕਹਿ ਸਕਦੇ ਹਾਂ।

ਉਪਰੋਕਤ ਕਾਵਿ-ਟੋਟੇ ਵਿੱਚ ਆਉਂਦੇ ਵਾਕ-ਅੰਸ਼ 'ਸਿਰੇ ਪਰ ਸਖਤੀ' ਤੋਂ ਅਸੀਂ ਇਹ ਅਨੁਮਾਨ ਲਗਾ ਸਕਦੇ ਹਾਂ ਕਿ ਸ਼ਾਇਦ ਛੋਟੀ ਉਮਰ ਤੋਂ ਹੀ ਕਾਦਰਯਾਰ ਦੇ ਸਿਰ ਤੋਂ ਪਿਉ ਦਾ ਸਾਇਆ ਉੱਠ ਗਿਆ ਹੋਵੇ ਤੇ ਭਰਾਵਾਂ ਦੇ ਵਸ ਪੈ ਕੇ ਉਸਨੂੰ ਜੀਵਨ ਦੇ ਮੁੱਢ ਵਿੱਚ ਹੀ ਸਖਤ ਅੰਕੜਾਂ ਨਾਲ ਦੋ ਚਾਰ ਹੋਣਾ ਪਿਆ।

ਕਹਿੰਦੇ ਨੇ ਕਿ ਕਾਦਰਯਾਰ ਨੂੰ ਕਵਿਤਾ ਦਾ ਸ਼ੌਕ ਮੁੱਢ ਤੋਂ ਹੀ ਸੀ। ਜਦ ਇਹਦੇ ਭਰਾ ਖੇਤਾਂ 'ਚ ਕੰਮ ਕਰਦੇ ਤਾਂ ਇਹ ਤੁਕਬੰਦੀ ਕਰਦਾ ਰਹਿੰਦਾ। ਇਸ ਕਰਕੇ ਕਈ ਵਿਦਵਾਨਾਂ ਨੇ ਕਾਦਰਯਾਰ ਨੂੰ ਕਵਿਤਾ ਲਿਖਣ ਦੀ ਦਾਤ ਕੁਦਰਤ ਵੱਲੋਂ ਮਿਲੀ ਮੰਨੀ ਹੈ।

ਪਰ ਵਿਹਲੜ ਭਰਾ ਦੀ ਤੁਕਬੰਦੀ ਭਰਾਵਾਂ ਨੂੰ ਫੁੱਟੀ ਅੱਖ ਨਹੀਂ ਭਾਉਂਦੀ ਸੀ। ਸੋ ਇਹ ਕਿਹਾ ਜਾਂਦਾ ਹੈ ਕਿ ਕਾਦਰਯਾਰ ਦੇ ਖੇਤੀ ਦੇ ਕੰਮ ਤੋਂ ਭੱਜ ਕੇ ਹਮੇਸ਼ਾ ਤੁਕਬੰਦੀ ਵਿੱਚ ਲੱਗੇ ਰਹਿਣ ਤੋਂ ਤੰਗ ਆ ਕੇ ਉਸਦੇ ਭਰਾਵਾਂ ਨੇ ਇੱਕ ਦਿਨ ਉਸਨੂੰ ਪਰ੍ਹੇ ਵਿੱਚ ਸ਼ਰਮਿੰਦਾ ਕਰਨ ਦੀ ਧਮਕੀ ਦਿੱਤੀ। ਇਸ ਨਮੋਸ਼ੀ ਤੋਂ ਡਰਦਿਆਂ ਕਾਦਰਯਾਰ ਨੇ ਉਸੇ ਰਾਤ ਪ੍ਰਾਣ ਤਿਆਗ ਦਿੱਤੇ। ਕਾਦਰਯਾਰ ਦਾ ਦਿਹਾਂਤ 1850 ਈਸਵੀ ਦੇ ਨੇੜੇ ਤੇੜੇ ਹੋਇਆ ਮੰਨਿਆਂ ਜਾਂਦਾ ਹੈ।

ਕਾਦਰਯਾਰ ਦੀ ਪੜ੍ਹਾਈ ਅਤੇ ਵਿਦਵਤਾ ਬਾਰੇ ਵੀ ਪੰਜਾਬੀ ਆਲੋਚਕਾਂ ਦੇ ਦੋ ਮੱਤ ਹਨ। ਇੱਕ ਮੱਤ ਇਹ ਹੈ ਕਿ ਉਸਦੀ ਇਲਮੀ ਲਿਆਕਤ ਜਾਂ ਵਿੱਦਿਆ ਕੋਈ ਖਾਸ ਨਹੀਂ ਸੀ ਅਤੇ ਦੂਜਾ ਮੱਤ ਇਹ ਹੈ ਕਿ ਇਹ ਉਸ ਸਮੇਂ ਅਨੁਸਾਰ ਚੰਗਾ ਪੜ੍ਹਿਆ ਲਿਖਿਆ ਸੀ ਤੇ ਫ਼ਾਰਸੀ ਉੱਤੇ ਇਸਦੀ ਚੰਗੀ ਪਕੜ ਸੀ।

ਕਾਦਰਯਾਰ ਦੀ ਪੰਜਾਬੀ ਸਾਹਿਤ ਨੂੰ ਵੱਡਮੁਲੀ ਦੇਣ ਹੈ ਜਿਸਨੂੰ ਅਸੀਂ ਕਿਸੇ ਤਰ੍ਹਾਂ ਵੀ ਥੋੜ੍ਹਾ ਕਰ ਕੇ ਨਹੀਂ ਅੰਕ ਸਕਦੇ।