ਕੌਡੀ ਬਾਡੀ ਦੀ ਗੁਲੇਲ/ਕੌਡੀ-ਬਾਡੀ ਦੀ ਗੁਲੇਲ

ਵਿਕੀਸਰੋਤ ਤੋਂ

ਕੌਡੀ-ਬਾਡੀ ਦੀ ਗੁਲੇਲ

ਕੌਡੀ ਬਾਡੀ ਦੀ ਗੁਲੇਲ।
ਭੰਨਾਂ ਗੋਡੇ ਲਾਵਾਂ ਤੇਲ।
ਛੱਡਾਂ ਖੇਲ ਅੰਗਰੇਜ਼ੀ,
ਸਦਾ ਖੇਲਾਂ ਦੇਸੀ ਖੇਲ੍ਹ।
ਬੈਟ ਬੌਲ ਤੇ ਵਿਕਟ।
ਛੱਡਾਂ ਖੇਲ ਕ੍ਰਿਕਟ।
ਖਾਵਾਂ ਵਧੀਆ ਖੁਰਾਕ।
ਬਣਾ ਸਿਰੇ ਦਾ ਦੌੜਾਕ।
ਪੀਵਾਂ ਦੁੱਧ ਘੀ ਬਦਾਮ।
ਬਣ ਜਾਵਾਂ ਪਹਿਲਵਾਨ।
ਕਰਾਂ ਯੋਗਾ ਕਸਰਤ।
ਬਣਾ ਰਿਸ਼ਟ-ਪੁਸ਼ਟ।
ਖਾਵਾਂ ਫਲ ਤੇ ਸਲਾਦ।
ਰਹਾਂ ਰੋਗਾਂ ਤੋਂ ਆਜ਼ਾਦ।
ਰੱਖਾਂ ਮਨ 'ਚ ਵਤਨ।
ਲਵਾਂ ‘ਭਾਰਤ ਰਤਨ'।
ਲੋਕੀਂ ਕਹਿਣ ਬਿੰਦ ਬਿੰਦ
ਜੈ ਹਿੰਦ! ਜੈ ਹਿੰਦ! ਜੈ ਹਿੰਦ!!