ਸਮੱਗਰੀ 'ਤੇ ਜਾਓ

ਕੌਡੀ ਬਾਡੀ ਦੀ ਗੁਲੇਲ/ਛੁੱਟੀ ਦੀ ਘੰਟੀ

ਵਿਕੀਸਰੋਤ ਤੋਂ
52706ਕੌਡੀ ਬਾਡੀ ਦੀ ਗੁਲੇਲ — ਛੁੱਟੀ ਦੀ ਘੰਟੀਚਰਨ ਪੁਆਧੀ

ਛੁੱਟੀ ਦੀ ਘੰਟੀ

ਵੱਜਗੀ ਏ ਘੰਟੀ ਵੀਰੋ ਛੁੱਟੀ ਹੋ ਗਈ।
ਚਲੋ ਬੈਗ ਚੁੱਕ ਕੇ ਘਰਾਂ ਨੂੰ ਭੱਜੀਏ।
ਰੁਕਣ ਦਾ ਏਥੋਂ ਹੁਣ ਕੋਈ ਕੰਮ ਨੀ,
ਕਿਤੇ ਫੇਰ ਲੈਣ ਨਾ ਬਿਠਾ ਮੈਡਮਾਂ।
ਛੇਤੀ-ਛੇਤੀ ਲੰਘ ਜਾਈਂ ਬੜੇ ਗੇਟ ਚੋਂ।
ਇੱਕ ਦੂਜੇ ਨਾਲੋਂ ਮੂਹਰੇ ਭੱਜ ਕੇ।
ਬੜੇ ਰੋਡ ਉੱਤੇ ਜਾਣ ਕਾਰਾਂ ਮੋਟਰਾਂ,
ਅਸੀਂ ਨਹੀਂ ਇਕ ਦਮ ਪਾਰ ਕਰਨਾ।
ਟੋਏ ਕੋਲੋਂ ਜਿੱਥੇ ਗੱਡੀ ਹੌਲੀ ਹੁੰਦੀ ਆ,
ਉਥੋਂ ਪਾਰ ਕਰਕੇ ਘਰੇ ਜਾ ਵੜਨਾ।
ਘਰ ਜਾ ਕੇ ਅਸੀਂ ਰੋਟੀ ਖਾ ਕੇ ਖੇਡਣਾ,
ਥੱਕਗੇ ਆ ਹੁਣ ਅਸੀਂ ਨਹੀਂ ਪੜ੍ਹਨਾ।
ਵੱਜਦੀ ਏ ਘੰਟੀ................