ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੫੮)

ਵੱਡੇ ਪੁਤਰ ਆਦਿਲ ਖਾਂ ਦੀ ਬਜਾਏ ਉਸਦੇ ਛੋਟੇ ਪੁਤਰ ਜਲਾਲ ਖਾਂ ਨੂੰ

ਸ਼ਹਿਨਸ਼ਾਹ ਬਣਾਇਆ। ਜਲਾਲ ਖਾਂ ਸੂਰਬੀਰ ਸਿਪਾਹੀ ਸੀ ਜੋ ਆਪਣੇ ਬਾਪ ਦੀਆਂ ਮੁਹਿੰਮਾਂ ਵਿਚ ਵਧ ਚੜਕੇ ਹਿੱਸਾ ਲੈਂਦਾ ਰਿਹਾ। ਏਸੇ ਕਰਕੇ ਹੀ ਉਹ ਫ਼ੌਜ ਵਿਚ ਬੜਾ ਹਰਮਨ ਪਿਆਰਾ ਬਣ ਗਿਆ। ੨੫ ਮਈ ੧੫੪੫ ਈਸਵੀ ਨੂੰ ਪਿਤਾ ਦੀ ਮੌਤ ਿਨ ਦਿਨ ਮਗਰੋਂ ਕਾਲੰਜਰ ਦੇ ਕਿਲੇ ਵਿਚ ਉਸ ਨੂੰ ਹਿੰਸਤਾਨ ਦਾ ਸ਼ਹਿਨਸ਼ਾਹ ਬਣਾਇਆ ਗਿਆ ਉਸਦਾ ਖਤਾਬ ਇਸਲਾਮ ਸ਼ਾਹ ਰਖਿਆ ਗਿਆ ਪਰ ਉਹ ਬਹੁਤਾ ਸਲੀਮ ਸ਼ਾਹ ਕਰਕੇ ਪ੍ਰਸਿਧ ਸੀ।

ਲਾਹੌਰ ਦੇ ਵਾਇਸਰਾਏ ਦੀ ਬਗਾਵਤ

ਲਾਹੌਰ ਦੇ ਵਾਇਸਰਾਏ ਹੈਬਤ ਖਾਂ ਨੇ ਜੋ ਅਜ਼ੀਮ ਹਮ ਯੂੰ ਦੇ ਉਪਨਾਮ ਨਾਲ ਪਰਸਿਧ ਸੀ ਤੇ ਕਮਾਯੂੰ ਪਹਾੜੀਆਂ ਦੇ ਆਸ ਪਾਸ ਦੇ ਇਲਾਕਿਆਂ ਨੂੰ ਲੁਟ ਪੁਟ ਕੇ ਕੁਤਬਦੀਨ ਨ ਕਿਸੇ ਦੇ ਪਾਸ ਆ ਕੇ ਪਨਾਹ ਲਈ ਸੀ, ਆਪਣੀ ਆਜ਼ਾਦੀ ਦੀ ਸਪਿਰਟ ਪਰਗਟ ਕਰਦੇ ਹੋਏ ਉਸ ਨ ਸ਼ਾਹੀ ਦਰਬਾਰ ਦੇ ਉਸ ਸਚੇ ਦੀ ਵੀ ਪਰਵਾਹ ਨਾ ਕੀਤੀ ਜਿਸ ਵਿਚ ਉਸ ਨੂੰ ਦਿਲੀ ਹਾਜ਼ਰ ਹੋਣ ਲਈ ਆਖਿਆ ਗਿਆ ਸੀ। ਉਸ ਦੀ ਇਸ ਬਗਾਵਤ ਵਿਚ ਉਸ ਦਾ ਭਾਈ ਸਈਦ ਖਾਂ ਆਗਰੇ ਵਾਲਾ, ਸ਼ੇਰ ਸ਼ਾਹ ਦਾ ਇਤਬਾਰੀ ਸਰਦਾਰ ਖਵਾਸ਼ ਖਾਂ ਅਤੇ ਕੁਛ ਹੋਰ ਨਾਰਾਜ਼ ਹੋਏ ਹੋਏ ਸਰਦਾਰ ਵੀ ਸ਼ਾਮਲ ਹੋ ਗਏ। ਇਹ ਦਸ਼ਾ ਵੇਖ ਕੇ ਸ਼ਨਿਸ਼ਾਹ ਸਲੀਮ ਨੇ ਫੌਜ ਲੈ ਕੇ ਲਾਹੌਰ ਵਲ ਕੂਚ ਬੋਲਿਆ। ਵਿਰੋਧੀ ਧੜ ਨੇ ਅੰਬਾਲੇ ਦੇ ਪਾਸ ਉਸ ਨੂੰ ਰੋਕਿਆ। ਵਿਰੋਧੀ ਧੜ ਪਾਸ ਉਸ ਤੋਂ ਦੂਣੀ ਫੌਜ ਸੀ। ਲੜਾਈ ਲਈ ਦੋਵਾਂ ਧਿਰਾਂ ਆਮੋ ਸਾਹਮਣੇ ਖੜ ਗਈਆਂ ਸ਼ਾਹੀ ਫੌਜ ਬਾਗੀਆਂ ਉਤੇ ਹਲਾ ਬੋਲਣ ਲਈ ਅਗੇ ਵਧੀ। ਬਾਦਸ਼ਾਹ ਦ ਚੰਗੇ ਭਾਗਾਂ ਨੂੰ ਇਸ ਤੋਂ ਪਹਿਲੇ ਦਿਨ ਵਿਰੋਧੀ ਧੜੇ ਵਿਚ ਇਕ ਝਗੜਾ ਉਠ ਖੜਾ ਹੋਇਆ। ਇਹ ਝਗੜਾ ਇਸ ਗਲ ਤੇ ਸੀ ਕਿ ਜਿਤ ਮਗਰੋਂ ਬਾਦਸ਼ਾਹ ਕੋਣ ਬਣੇ? ਖਵਾਸ ਖਾਂ ਦੇ ਦਿਲ ਵਿਚ ਆਪਣੇ ਸਰਤ ਦੇ ਖਾਨਦਾਨ ਲਈ ਅਜੇ ਤੀਕ ਸਦਮਾ ਸੀ, ਉਹ ਸ਼ਾਹਜ਼ਾਦਾ ਆਦਲ ਸ਼ਾਹ ਨੂੰ ਬਾਦਸ਼ਾਹ ਬਣਾਉਣ ਦੇ ਹਕ ਵਿਚ ਸੀ। ਪਰ ਅਜ਼ੀਮ ਹਮਾਯੂੰ ਦੇ ਇਸ ਬਾਰੇ ਵਖਰੇ ਹੀ ਵਿਚਾਰ ਸਨ। ਉਹ ਆਖਦਾ ਸੀ ਬਾਦਸ਼ਾਹੀ ਕਿਸੇ ਆਦਮੀ ਦੀ ਨਹੀਂ ਸਗੋਂ ਇਹ ਉਸ ਆਦਮੀ ਦਾ ਹਕ ਹੈ ਜੋ ਸਭ ਤੋਂ ਤੇਜ਼ ਤਲਵਾਰ ਚਲਾ ਸਕੇ। ਇਸ ਮਤ ਭੇਦ ਦਾ ਫਲ ਇਹ ਹੋਇਆ ਕਿ ਦੂਜੇ ਦਿਨ ਜਦ ਦੋਹਾਂ ਧਿਰਾਂ ਦੀਆਂ ਫੌਜਾਂ ਦੀ ਕਤਾਰ ਬੰਦੀ ਹੋਈ ਤਦ ਖਵਾਸ ਖਾਂ ਆਪਣੀ ਫੌਜ ਲੈ ਕੇ ਪਿਛੇ ਹਟ ਗਿਆ।

ਉਹ ਦੀ ਹਾਰ

ਇਹੋ ਜਿਹੀ ਦਸ਼ਾ ਵਿਚ ਉਹੋ ਹੋਇਆ ਜੋ ਹੋਣਾ ਸੀ। ਸਮ ਸ਼ਾਹ ਨੂੰ ਫੈਸਲਾ ਕਰੋ ਜਿਤ ਪ੍ਰਾਪਤ ਹੋਈ।

ਸੰਨ ੧੫੪੬ ਈਸਵੀ ਵਿਚ ਹਮਾਯੂੰ ਨੇ ਆਪਣੇ ਭਾਈ ਕਾਮਰਾਨ ਮਿਰਜ਼ਾ ਨੂੰ ਨਸਾ ਦਿਤਾ ਅਤੇ ਉਹ ਪੰਜਾਬ ਵਿਚ ਆ ਕੇ ਗਖੜਾਂ ਨਾਲ ਮਿਲ ਗਿਆ। ਇਸ ਦੇ ਫੌਰਨ ਹੀ ਪਿਛੋਂ ਹਮਾਯੂੰ ਨੇ ਦਰਿਆ ਸਿੰਧ ਪਾਰ ਕੀਤਾ ਅਤੇ ਪੰਜਾਬ ਵਲ ਵਧਿਆ। ਸਲੀਮ ਸ਼ਾਹ ਨੇ ਜੋਕਾਂ ਲਵਾਈਆ ਸਨ ਕਿ ਉਸ ਨੂੰ ਇਹ ਖਬਰ ਪੁੱਜੀ। ਉਹ ਉਸੇ ਵੇਲੇ ਬਿਸਤਰ ਤੋਂ ਉਨ ਖੜਾ ਹੋਇਆ ਅਤੇ ਫੌਜ ਨੂੰ ਜਮਾ ਕਰਕ ੬ ਮੀਲ ਦੂਰ ਕੈਂਪ ਵਿਚ ਜਾ ਪੂਜਾ ਕਿਉਂਕਿ ਬੋਲ ਦਸ ਵਿਚ ਚਰਨੇ ਛਡ ਹੋਏ ਸਨ ਤੇ ਭਾਰੀ ਤੋਪ ਖਾਨਾ ਪੰਜਾਬ ਵਿਚ ਲਿਜਾਣ ਲਈ ਇਕਠੇ ਕਰਨੇ ਮੁਸ਼ਕਲ ਸਨ, ਇਸ ਲਈ ਬਾਦਸ਼ਾਹ ਨੇ ਕੈਂਪ ਲਿਜਾਣ ਲਈ ਦੋ ਹਜ਼ਾਰ ਆਦਮੀ ਪ੍ਰਾਪਤ ਕੀਤੇ। ਇਉਂ ਬਹੁਤ ਸਾਰਾ ਲਾਓ ਲਸ਼ਕਰ ਬਾਦਸ਼ਾਹ ਲਾਹੌਰ ਪੂਜਾ। ਪਰ ਉਸਦੇ ਟਾਕਰੇ ਉਤੇ ਹਮਾਯੂੰ ਪਿਛੇ ਹਟ ਰਿਆ ਜਿਸਤੇ ਸਲੀਮ ਸ਼ਾਹ ਦਿਲੀ ਨੂੰ ਵਾਪਸ ਮੁੜ ਗਿਆ। ਉਹ

ਗਵਾਲੀਅਰ ਚਲਾ ਗਿਆ। ਸ਼ੇਖ ਅਲਾਈ ਦੀ ਮੌਤ ਤੋਂ ਥੋੜਾ ਸਮਾਂ ਪਹਿਲੇ ਂਸ ਨੇ ਲਾਹੌਰ ਦਾ ਦੁਬਾਰਾ ਦੌਰਾ ਕੀਤਾ। ਸੰਖ ਅਲਾਈ ਨੂੰ ਮੌਤ ਦੀ ਸਜ਼ਾ ਇਕ ਵੰਸ਼ ਵਿਚ ਦਿਖੀ ਗਈ ਸੀ ਕਿ ਉਸ ਨੇ ਆਪਣ ਇਮਾਮ ਮਹਿੰਦੀ ਹੋਣ ਦਾ ਦਾਅਵਾ ਕੀਤਾ ਸੀ ਅਤੇ ਆਪਣਾ ਵਖਰਾ ਹੀ ਨਵਾਂ ਫ਼ਿੜਕਾ ਮਾਹਦਵੀ ਕਾਇਮ ਕਰ ਲਿਆ ਸੀ।) ਖ ਨੂੰ ਮੌਲਵੀਆਂ ਤੇ ਆਲਮਾਂ ਦੇ ਰੂਬਰੂ ਪੇਸ਼ ਕੀਤਾ ਗਿਆ। ਬਾਦਸ਼ਾਹ ਦੀ ਪਰਵਾਨ ਨਾਲ ਉਸ ਨੂੰ ਕੋਰੜ ਮਾਰ ਮਾਰ ਕੇ ਹੀ ਮਰ ਿਤਾ ਗਿਆ।

ਉਸਦੀ ਮੌਤ ੧੫੫੩ ਈ.

ਬਾਦਸ਼ਾਹ ਨੂੰ ਇਕ ਲੰਮੀ ਬੀਮਾਰੀ ਲਗ ਗਈ ਸੀ ਜੋ ਉਸ ਦੀ ਜਾਣ ਲੇਵਾ ਸਾਬਤ ਹੋਈ ਤ ਉਹ ਨੌਂ ਸਾਲ ਰਾਜ ਕਰਨ ਮਗ ਸੰਨ ੧੫੫੩ ਇਂ ਸਵੀ ਵਿਚ ਗਵਾਲੀਅਰ ਦੇ ਅਸਥਾਨ ਤੇ ਚਲਾਣਾ ਕਰ ਗਿਆ। ਇਹ ਗਲ ਚੇਤੇ ਰਖਣ ਵਾਲੀ ਹੈ ਕਿ ਗੁਜਰਾਤ ਦਾ ਬਾਦਸ਼ਾਹ ਮਹਿਮੂਦ ਸ਼ਾਹ ਅਤੇ ਅਹਿਮਦ ਨਗਰ ਦਾ ਬਾਦਸ਼ਾਹ ਬਹਿਰਾਮ ਨਿਜ਼ਾਮ ਸ਼ਾਹ ਵੀ ਉਸੇ ਸਾਲ ਹੀ ਮੋਏ ਸਨ। ਇਸ ਦੀ ਯਾਦ ਵਿਚ ਇਕ ਕਵੀ ਨੇ ਇਹਨਾਂ ਦੀ ਮੌਤ ਦੀ ਤਾਰੀਖ ਲਿਖੀ ‘‘ਜ਼ਵਾਲ ਖੁਸ਼ਰਵਾਨ' ਜੋ ਸੰਨ ੧੫੫੩ ਬਣਦਾ ਹੈ।

ਮੁਹੰਮਦ ਸ਼ਾਹ ਸੂਰ ਆਦਲੀ

ਮੁਹੰਮਦ ਸ਼ਾਹ ਦਾ ਭਣੇਵੇਂ ਨੂੰ ਕਤਲ ਕਰਕੇ ਤਖਤ ਤੇ ਬੈਠਣਾ

੧੫੫੩ ਈ:

ਸਲੀਮ ਸ਼ਾਹ ਦੀ ਮੌਤ ਮਗ ਉਸ ਦਾ ਪੁਤਰ ਸ਼ਾਹਜ਼ਾਦਾ ਫ਼ਿਰੋਜ਼ ਜਿਸਦੀ ਉਮਰ ਕੇਵਲ ੧੨ ਸਾਲ ਸੀ ਸੂਰ ਖਾਨਦਾਨ ਦੇ ਉਮਰਾਵਾਂ ਗਦੀ ਨਸ਼ੀਨ ਕਰ ਦਿਤਾ। ਉਸ ਨੇ ਤਿੰਨ ਦਿਨ ਵੀ ਰਾਜ ਨਹੀਂ ਸੀ ਕੀਤਾ ਕਿ ਨਿਜ਼ਾਮ ਖਾਂ ਦਾ ਪੁਤ੍ ਸੁਵਰਗੀ ਸ਼ੇਰ ਸ਼ਾਹ ਦਾ ਭਤੀਜਾ ਅਤੇ ਨੌਜਵਾਨ ਸ਼ਹਿਜ਼ਾਦੇ ਨੂੰ ਉਸ ਦੀ ਮਾਂ ਸੁਲਤਾਨਾ ਬੀਬੀ (ਆਪਣੀ ਭੈਣ) ਦੀਆਂ ਬਾਹਵਾਂ ਵਿਚੋਂ ਖੋਹ ਕੇ ਆਪਣੇ ਹਥ ਨਾਲ ਕਤਲ ਕਰ ਦਿਤਾ। ( ਸ ਨੂੰ ਕਤਲ ਕਰਨ ਮਗਰੋਂ ਗਦੀ ਨਸ਼ੀਨ ਹੋ ਕੇ ਆਪਣਾ ਨਾਮ ਮੁਹੰਮਦ ਸ਼ਾਹ ਆਦਲੀ ਰਖ ਲਿਆ।

ਉਸ ਦੇ ਅਵਗੁਣ ਅਤੇ ਅਯੋਗਤਾ

ਮੁਹੰਮਦ ਸ਼ਾਹ ਨ ਕੁਛ ਪੜ੍ਹ ਸਕਦਾ ਸੀ ਅਤੇ ਨਾ ਹੀ ਲਿਖ ਸਕਦਾ ਸੀ। ਉਹ ਨੀਦ ਲੋਕਾਂ ਦੀ ਕੁਸੰਗਤ ਵਿਚ ਫਸ ਗਿਆ।

ਦੁਕਾਨਦਾਰ ਹੇਮੂੰ ਨੂੰ ਵਜ਼ੀਰ-ਆਜ਼ਮ ਬਣਾ ਦਿਤਾ

ਉਸ ਨੇ ਹੇਮੂੰ ' ਨਾਮ ਦੇ ਇ . ਸਧਾਰਨ ਦੁਕ ਨਦਰ ਨੂੰ ਜੋ ਸਮ ਸ਼ਾਹ ਦੇ ਸਮੇਂ ਮੰਡੀ ਦਾ ਚੌਧਰੀ ਸੀ, ਪ੍ਰਧਾਨ ਥਾਪ ਦਿਤਾ। ਬਾਦਸ਼ਾਹ ਨੇ ਰਾਜ ਕਾਜ ਦੇ ਕੰਮ ਵਿਚ ਵੀ ਅਣਗਹਿਲੀ ਵਰਤਣੀ ਸ਼ੁਰੂ ਕਰ ਦਿਤੀ ਅਤੇ ਭੋਗ ਵਿਲਾਸ ਵਿਚ ਪੈ ਗਿਆ। ਉਸ ਦੇ ਰਾਜ ਸਮੇਂ ਦਿਲੀ ਦਾ ਦਰਬਾਰ ਨੀਚ ਜਾਤ ਦੇ ਂਕਾਂ ਨਾਲ ਭਰ ਗਿਆ ਜੇ ਚਾਪਲੂਸੀ ਕਰ ਕਰ ਔਹ ਤ ਇਜ਼ਤਾਂ ਪਰਾਪਤ ਕਰ ਲੈਂਦੇ ਸਨ। ਇਹ ਬਾਦਸ਼ਾਹ ਗਲੀਆਂ ਵਿਚ ਅਵਾਰਾ ਫਿਰਦਾ ਤੇ ਲੋਕਾਂ ਵਿਚ ਐਵੇਂ ਹੀ ਧੰਨ ਵੰਡਦਾ ਰਹਿੰਦਾ। ਉਸ ਨੂੰ ਤੀਰ ਚਲੌਣ ਦੀ ਵਾਦੀ ਪੈ ਗਈ ਉਸ ਦੇ ਇਹਨਾਂ ਤਾਰਾਂ ਵਿਚ ਦਸ ਜਾਂ ਬਾਰਾਂ ਰੁਪਏ ਦਾ ਸੋਨਾ ਲਗਾ ਹੁੰਦਾ ਸੀ। ਲੋਕ ਉਸ ਦੇ ਤੀਰ ਫੜਨ ਲਈ ਗੁਥਮ ਗੂਥਾ ਤੇ ਸੋਨੇ ਦ ਲਾਲਚ ਵਿਚ

ਹਥੋ ਪਾਈ ਹੁੰਦੇ।