ਖੁਲ੍ਹੇ ਲੇਖ/ਆਪਣੇ ਮਨ ਨਾਲ ਗੱਲਾਂ
( ੧੪੪)
ਆਪਣੇ ਮਨ ਨਾਲ ਗੱਲਾਂ
ਉਹ ਬਚਪਣ ਹੀ ਚੰਗਾ ਸੀ, ਜਦ ਆਪ ਨਾਲ ਵਾਕਫੀਅਤ ਨਹੀਂ ਹੋਈ ਸੀ। ਚੰਨ ਨੂੰ ਵੇਖ ਕੇ ਘਾਹ ਉੱਪਰ ਪਿਆ ਹੀ ਅੰਗੁਠਾ ਮੂੰਹ ਵਿੱਚ ਪਾਇਆ ਮੈਂ ਹੱਸਦਾ ਸਾਂ। ਦੁੱਖ ਕੀ ਸਨ? ਬੱਸ ਇਕ ਭੁੱਖ, ਜਦ ਭੁੱਖ ਲੱਗਦੀ ਸੀ, ਤਦ ਰੋ ਦਾ ਸਾਂ। ਮਾਂ ਬਿਚਾਰੀ ਮਮਤਾ ਦੀ ਮਾਰੀ ਦੁੱਧ ਪਿਲਾ ਦਿੰਦੀ ਸੀ, ਸਾਫ ਸੁਥਰਾ ਵੀ ਕਰ ਜਾਂਦੀ ਸੀ, ਇਕ ਪੁਰੀ ਸੰਨਿਆਸ ਅਵਸਥਾ ਸੀ, ਆਪਣਾ ਦੇਹ ਅਧੜਾਸ ਕੋਈਨਹੀਂਸੀ॥
( ੧੪੫ )
ਲੱਗਾ, ਤਦ ਵੀ ਜਿੰਦਗੀ ਕੋਈ ਵਬਾਲ ਨਹੀਂ ਸੀ ਦਿੱਸਦੀ, ਤੜਾਗੀ ਵਿੱਚ ਨਿੱਕੀਆਂ ਨਿੱਕੀਆਂ ਚਾਂਦੀ ਦੀਆਂ ਘੁੰਘਰੀਆਂ ਲੱਗੀਆਂ ਵਜਦੀਆਂ ਜਾਂਦੀਆਂ ਸਨ, ਜਦ ਮੈਂ ਟੁਰਦਾ ਸੀ ਆਵਾਜ਼ ਸੋਹਣਾ ਲੱਗਦਾ ਸੀ, ਮੈਂ ਦੌੜਦਾ ਸੀ ਖੁਸ਼ ਹੁੰਦਾ ਸੀ, ਦੁਨੀਆਂ ਬਸ ਮੇਰੇ ਆਪਣੇ ਮਚਾਏ ਸ਼ੋਰ ਸੀ, ਮੈਂ ਹੈਰਾਨ ਹੁੰਦਾ ਸਾਂ ਕਿ ਇਹ ਹੋਰ ਲੋਕੀ ਕਿਧਰ ਭੱਜੀ ਫਿਰਦੇ ਹਨ?ਸਭ ਕੁਛ ਤਾਂ ਮੇਰੇ ਕਦਮ ਕਦਮ ਚੱਲਣ ਵਿੱਚ, ਹੱਸਣ ਵਿੱਚ, ਤੇ ਜਮੀਨ ਤੇ ਪੈ ਲੋਟ ਲੋਟ ਕੇ ਖਿੜ ਖਿੜ ਦਿੱਸਣ ਵਿੱਚ ਹੈ
ਸੋ ਬਹਿਸ਼ਤ ਮੇਰਾ ਹਾਲੇ , ਵੀ ਨਹੀਂ ਸੀ ਮੈਥੋਂ ਖੁੱਸਿਆ, ਜੇ ਆਪ ਨੇ ਖਿਸਕਾਣਾ ਆਰੰਭ ਦਿੱਤਾ ਸੀ ਤਾਂ ਵੀ| ਮੈਨੂੰ ਪਤਾ ਨਹੀਂ ਸੀ ਲੱਗਾ|
ਬਾਲਪਣ ਗਿਆ, ਲੜਕਪਣ ਆਯਾ। ਮਾਪਿਆਂ ਨੇ " ਪੜ੍ਹਣ ਪਾਇਆ, ਕਦੀ ਮਸੀਤੇ ਘੱਲਿਆ, ਕਦੀ ਧਰਮਸਾਲੇ,ਅੱਖਰ ਅਣੋਖੇ ਲੱਗੇ, ਤੇ ਮੁੜ ਮੁੜ ਬੋਲ, ਬੋਲ ਮੁੜ ਮੁੜ ਲਿਖ ਲਿਖ ਕੇ, ਮਸੇ ਸਿੰਝਾਤੇ, ਇਕ ਦੁਨੀਆਂ ਸੀ, ਵੱਡਇਕ ਕਿਤਾਬ ਕੋਈ ਸਫੇ ਦੀ ਸਾਈਜ਼ ਦੀ-ਭਾਵੇਂ ਜ਼ਿਲਾ ਹਜਾਰੇ ਦੀ ਮਿਸਲ ਬੰਦੋਬਸਤ ਹੀ ਹੋਵੇਪਈ ਸੀ, ਤੇ ਚਾਈਂ ਚਾਈਂ ਮੈਂ ਕੁਛ ਡਰਦਾ ਡਰਦਾ, ਕੁਛ ਦਲੇਰੀ ਕਰਕੇ, ਖੋਹਲ ਕੇ ਸਿੰਝਾਤੇ ਹਰਫਾਂ ਨੂੰ ਵੇਖਦਾ ਸੀ, ਜਿਸਤਰਾਂ ਲੰਡਨ ਜੈਸੇ ਸ਼ਹਿਰ ਵਿੱਚ ਫਿਰ ਫਿਰ
( ੧੪੬)
ਆਪਣੇ ਥੀਂ ਵੱਡਿਆਂ ਦੇ ਸਾਹਮਣੇ ਭਲੇ ਮਾਣਸ ਤੇ ਚੁੱਪ ਤੇ ਆਪਣੇ ਜਿਹੇ ਨਾਲ ਓਹ ਉਧਮ ਮਚਾਣਾ ਕਿ ਬਸ ਧਰਤੀ ਨੂੰ ਉਲਟ ਕੇ ਅਸਮਾਨ ਹੀ ਬਣਾ ਦੇਣਾ ਹੈ। ਮੈਨੂੰ ਚੇਤੇ ਨਹੀਂ ਆਪ ਨਾਲ ਤਦ ਤਕ―ਜਦ ਤਕ ਕਿਤਾਬਾਂ ਦੇ ਸ਼ਹਿਰਾਂ ਵਿੱਚ ਰਹਿੰਦੇ ਸਾਂ―ਜਾਣ ਪਹਿਚਾਣ ਨਹੀਂ ਸੀ ਤੇ ਆਪ ਉਨ੍ਹਾਂ ਸ਼ਹਿਰਾਂ ਨੂੰ ਸ਼ਾਇਦ ਕਦੀ ਨਹੀਂ ਗਏ॥
ਮੁਕਦੀ ਗੱਲ "ਜਾ ਕੁਆਰੀ ਤਾ ਚਾਉ ਵੀਆਹੀ ਤਾਂ
(੧੪੮ )
ਪਤਾ ਨਹੀਂ ਆਦਮ ਹਵਾ ਦੀ ਕਹਾਣੀ ਮੇਰੀ ਹੀ ਤਾਂ, ਕਹਾਣੀ ਨਹੀਂ ਤੇ ਉਹ ਭਰਮਾਣ ਵਾਲੇ ਆਪ ਹੀ ਤਾਂ ਨਹੀਂ ਸਾਓ, ਜਿਵੇਂ ਮਾਰਕਟਵੈਨ ਆਪਣੀ ਸੋਹਣੀ ਤੇ ਹਸਾ ਹਸਾ ਮਾਰਣ ਵਾਲੀ ਪੋਥੀ ਵਿੱਚ ਚਿੱਤ ਖਿੱਚਿਆ ਹੈ। ਕਛ ਘਬਰਾਹਟ ਤਦ ਦੀ ਆਰੰਭ ਹੋਈ, ਜਦ ਪਿੱਪਲ ਹੇਠ ਓਹ ਦੇਖੀ ਜਿਹੜੀ ਅੱਗੇ ਵਾਕਫ ਨਹੀਂ ਸੀ। ਓਹ ਹੱਸੀ ਤੇ ਤੁਸਾਂ ਆਖਿਆ ਖਲੋ ਜਾ ਤੇ ਮੈਂ ਖਲੋ ਗਿਆ,ਇਹ ਕੌਣ ਸੀ?” ਮਾਰਕਟਵੈਨ ਦੇ ਆਦਮ ਨੂੰ ਵੀ ਮੇਰੇ ਵਰਗਾ ਘਬਰਾ ਪਿਆ, ਪਰ ਘਬਰਾ ਵਿੱਚ ਦਰਦ ਵੀ। ਸੀ, ਦਰਦੀਣ ਵੀ ਸੀ, ਕੁਛ ਖਿੱਚ ਵੀ ਸੀ, ਜ਼ਾ ਵੀ ਸੀ, ਸਾਦ ਵੀ ਸੀ ਤੇ ਬੰਧਨ ਵੀ ਸੀ, ਬੜੀ ਕੁਛ ਮਿਲਵੀਂ ਜਿਹੀ ਅਵਸਥਾ ਸੀ ਪਰ ਭੈ ਨਹੀਂ ਸੀ। ਉਨਾਂ ਨੈਨਾਂ ਵਿੱਚ ਇਕਰਾਰ ਸੀ , ਕਿ ਜੀਣ ਸੱਚਾ ਉਨਾਂ ਨੈਨਾਂ ਵਿੱਚ ਹੈ, ਮੇਰੇ ਦਿਲ ਦੀ ਧੜਕ ਵਿੱਚ ਜੀਣ ਨਹੀਂ। ਸੋ ਜਦ ਦੇ ਓਹ ਤੱਕੇ, ਤਦ ਦੇ ਪਿੱਛੇ ਪਿੱਛੇ ਰਹਿਣ ਵਾਲੇ ਆਪਣੇ ਪ੍ਰਛਾਵੇਂ ਵਾਂਗ ਆਪ ਪਤਾ ਨਹੀਂ। ਕਿੱਥੋਂ ਉਗਮ ਪਏ ਤੇ ਸਾਡੇ ਨਾਲ ਨਾਲ ਰਹੇ। ਸੋ ਜੋ ਜੋ ਤਸੀ ਕਹੀ ਗਏ, ਅਸੀ ਮੰਨੀ ਗਏ। ਆਪ ਦੇ ਦਿੱਤੇ ਤੇ ਸਿਖਾਏ ਗਿਆਨ ਦਾ ਇਹ ਫਲ ਹੋਇਆ, ਕਿ ਬਚਪਣ ਵਾਲਾ ਸੰਨਿਆਸ ਤੇ ਸਰੀਰ ਦੀ ਬੇਸੁਧ ਦੀ ਪੂਰਣ ਅਵਸਆ
( ੧੪੯)
ਦੇ ਨੈਨਾਂ ਵਿੱਚ ਸੀ, ਅੱਗੇ ਅੱਗੇ ਓਹ ਮਗਰ ਮਗਰ ਅਸੀ ਤੇ ਸਾਡੇ ਮਗਰ ਮਗਰ ਤੁਸੀ। ਸਾਰੀ ਉਮਰ ਬੀਤੀ “ਆਗੇ ਸੰਭਲ ਚਲੋ ਨੰਦਲਾਲਾ ਜੋ ਬੀਤੀ ਸੋ ਬੀਤੀ ” ਪਰ ਨਹੀਂ, ਆਪ ਪਿੱਛਾ ਨਹੀਂ ਛੱਡਦੇ॥
ਜਦ ਬਿਪਤਾ ਆਈ, ਤੁਸਾਂ ਆਖਿਆ ਕਰੋ ਰੱਬ ਨੂੰ| ਯਾਦ, ਤੇ ਆਪ ਉਸ ਵੇਲੇ ਛਾਈ ਮਾਈ ਜਰੂਰ ਹੋ ਗਏ। ਰੱਬ ਜੀ ਤਾਂ, ਇਉਂ ਦਿੱਸਦਾ ਹੈ, ਕਿ ਸਦਾ ਉਡੀਕਵਾਨ ਹਨ,ਕਿ ਕਿਹੜੇ ਵੇਲੇ ਕੋਈ ਬੁਲਾਵੇ ਤੇ ਓਹ ‘‘ਪਾਏ ਪਿਆਦੇ ਧਾਏ। ਸੋ ਬੜਿਆਂ ਬੜਿਆਂ ਜਾਲਾਂ ਵਿੱਚ ਫਸਿਆਂ ਨੂੰ ਮੈਨੂੰ, ਤੇ ਉਸ ਸੁੰਦਰੀ ਨੂੰ ਰੱਬ ਨੇ ਕੱਢਿਆ, ਪਰ ਜਦ ਜਰਾ ਸੁਰਤਿ ਆਈ, ਕੋਈ ਨਾ ਕੋਈ ਸੰਕਲਪ ਸੁਹਣਾ ਰਾਮ ਬਣ ਵਿੱਚ ਆਏ ‘ਸੁਨਹਿਰੀ ਹਿਰਨ ਵਾਂਗ ਆਪ ਨੇ ਆ ਖੜਾ ਕੀਤਾ,
( ੧੫o )
( ੧੫੧)
ਇੱਛਾ ਪੂਰੀਆਂ ਸਾਬੀ, ਇਛਾਵਾਂ ਨੇ ਪੁਰ ਲਿਆ ਈ ਹੁਣ ਕੇਸ ਧੌਲੇ ਹੋ ਗਏ ਹਨ, ਸ਼ਰੀਰ ਝੁਰਲ ਖਾ ਚੁੱਕਾ ਹੈ, ਪਰ ਆਪ ਉਪਸਥਿਤ ਹੈ, ਉਹ ਸ਼ੂਦਰ ਜਿਹੜਾ ਸਾਡੇ ਨਾਲ ਚੰਗੀ ਨਿਭ, ਸਾਡੇ ਸੁਭਾਉ ਦੀ ਤੱਤ ਠੰਡ ਉਚ ਨੀਚ ਸਭ ਕੁਛ ਸਿਹਾ| ਆਪਣੀ ਜਿੰਦ ਜਾਨ ਅਸਾਥੀ ਵਾਰੀ, ਘੋਲ ਘੁਮਾਈ, ਜਦ ਕਦੀ ਬੀਮਾਰ ਹੋਏ ਸਾਰੀਆਂ ਰਾਤਾਂ ਜਾਗੀ, ਸਾਡੀ ਸੇਵਾ ਲਈ ਤਪ ਸਾਧੇ, ਜੋਗ ਕਮਾਏ, ਆਪਣਾ ਸਾਰਾ ਜੀਵਨ ਸਾਡੀ ਖਾਤਰ ਹਲਾਲ ਕਰ ਦਿੱਤਾ। ਉਹ ਤਾਂ ਉਹ ਜੰਗਲ ਵਿੱਚ ਸਿੰਨਆਂ ਲੱਕੜਾਂ ਚੁਣ ਰਹੀ ਹੈ, ਕਿ ਰਾਤ ਦੀ ' ਰੋਟੀ ਪੱਕੇ ਤੇ ਆਪ ਸਾਨੂੰ ਮੁੜ ਕਿਸੀ ਨਵੇਂ ਪਿੱਪਲ ਹੇਠ ਇਕ ਹੋਰ ਖੜੀ ਦੱਸ ਰਹੇ ਹੋ, ਠਕ! ਆਪ ਸੁਫਨੇ ਜਿਹੇ ਵਿੱਚ ਮਰ ਦੀ ਵੇਰ ਸਾਨੂੰ ਚੇਤੇ ਕਰਾ ਰਹੇ ਹੋ ਕਿ ਓਹ ਓ 3 ਸੀ ਤੇ ਉਸ ਵਲ ਮੁੜ ਮੁੜ ਕੇ ਓਹ ਪਰੇ ਖੜਾ ਇਕ ਗੱਭਰੂ ਇਹ ਅਸੀ , ਤੇ ਆਪ ਦੀ ਅਗ ਵਾਨ ਤੇ ਸਲਾਹ ਮਸ਼ਵਰੇ ਵਿੱਚ ਦੇਖੋ ਅਸੀ ਕਿਸ ਮੂੰਹ ਨਾਲ ਆਪਣੇ ਰੱਬ ਦੀ ਦਰਗਾਹ| ਜਾ ਰਹੇ ਹਾਂ| ਆਪ ਜੇ ਕਰ ਨਾ ਕੁਛ ਇਹੋ ਜਿਹਾ ਸਬਕ ਦਿੰਦੇ ਤਦ ਤਾਂ ਪਤਾ ਲੱਗਦਾ ਕਿ ਆਪ ਬੀ ਬੁਢੇ ਹੋ ਚੁਕੇ ਹੋ
( ੧੫੨)
ਸੋਚਾਂ ਨੂੰ ਤਿਆਗ ਕਰਨ ਦੀ ਕੀਤੀ ਤੇ ਸੰਕਲਪਾਂ ਥੀਂ ਇਕਾਂਤ ਠਾਨੀ, ਤਦ ਹੁਣ ਸੰਕਲਪਾਂ ਨੇ ਹੋਰ ਤੇ ਇਸੇ ਪਾਸੇ ਦੇ ਰੂਪ ਧਾਰੇ, ਚਲੋ ਹਥ ਵਿੱਚ ਕਾਸਾ ਲੈ ਫਕੀਰ ਰਮਤੇ ਬਣੀਏ ਤੇ ਆਪਣੇ ਰੱਬ ਨੂੰ ਰੀਝਾਈਏ:-
“fਸਜਦਾ ਕਰੂੰਗਾ ਤੁਝੇ ਹਾਥ ਧੋ ਕਰ ਦੁਨੀਆਂ ਸੇ।
ਮੈਂ ਵੁਹ ਨਹੀਂ ਕਿ ਯਾਦ ਕਰੂੰ ਬੇਵਜੂ ਤੇਰੀ॥" ਕਈ ਵੇਰੀ ਇਹੋ ਜਿਹੀ ਵਹਿਸ਼ਤ ਛਾਈ ਕਿ ਕੱਪੜੇ ਫਾੜ ਘਰੋਂ ਬਾਹਰੋਂ, ਕੰਮੋਂ ਕਾਜੋਂ, ਬਾਲ ਬੱਚੇ ਥੀਂ ਨੱਸਕੇ ਹੈਵਾਨਾਂ ਵਾਂਗ ਜੰਗਲਾਂ ਵਿੱਚ ਜਾ ਵੱਜੇ ਕਿ ਰੱਬ ਨੂੰ ਟੋਲੀਏ, ਪਰ ਧੋਖੇ ਖਾ ਖਾ ਕੁਛ ਆਪਣੇ ਅਸਲੇ ਦੀ ਸੋ ਲੱਗ ਚੁੱਕੀ ਸੀ ਤੇ ਆਪਣਾ ਪੁਰਾਣਾ ਉਹੋ ਹੀ ਮਨ ਐਸੇ ਗੇਰੂ ਕੱਪੜੇ ਪਾਏ, ਭਸਮ ਰਮਾਏ, ਹੱਥ ਵਿੱਚ ਨੂਠਾ ਲਿਆ, ਸਾਧ ਦੇ ਰੂਪ ਬਰੂ ਪੀਏ ਵਾਂਗ ਸਿਆਣ ਲਿਆ, ਹੱਸਿਆ ਤੇ ਛਾਈਂਂ ਮਾਈਂਂ ਹੋ ਗਿਆ। ਮੁਦਤਾਂ ਲੰਘ ਗਈਆਂ, ਸਿਰ ਤਲੇ ਸੁੱਟ, ਬੈਲ ਵਾਗੂੰ ਹਲ ਅੱਗੇ ਜੁਤ ਟੁਰ ਪਿਆ । ਸੰਕਲਪ ਕੀ ਕਰਨ ' ਗੱਲ ਤਾਂ ਕਿਧਰੇ ਹੋਰਥੇ ਮੁਕਦੀ ਹੈ।। ਪਰ ਕਈ ਮਿਤੁ ਆਏ, ਭਾਈ ਤੂੰ ਚੰਗਾ ਲਿਖਨਾ ਹੈਂ ਤੂੰ ਚੰਗਾ ਬੋਲਨਾ ਹੈਂ, ਤੇਰੀ ਬੜੀ ਲੋੜ ਹੈ, ਬੈਲ ਦੀ ਲੋੜ ਨਹੀਂ। ਘੋੜੇ ਦੀ ਲੋੜ ਹੈ, ਨਾ ਮੁਨਕਰ ਕੀਤੀ, ਆਜਜ਼ੀ ਕੀਤੀ, ਮੈਂ ਕਿਸ ਜੋਗ ਸਭ ਨੂੰ ਕਿਹਾ, ਅੰਦਰੋਂ ਕੁਛ ਖੁਸ਼
(੧੫੪)
ਹੋਇਆ ਕਿ ਹੋਸੀ ਇਹ ਨਿਕੰਮਾ ਜਿਹਾ ਬੁੱਢਾ ਸ਼ਰੀਰ ਭੀ ਆਖਰ ਕਿਸੇ ਜੋਗ ਨਿਕਲਿਆ, ਇਹ ਤਾਂ ਇਨ੍ਹਾਂ ਲੋਕਾਂ ਦਾ ਸੰਕਲਪ ਹੈ, ਸਾਡਾ ਤਾਂ ਨਹੀਂ। ਇਹ ਤਾਂ ਕੋਈ ਵਾਹਿਗੁਰੂ ਦੀ ਹੀ ਮਰਜੀ ਹੈ, ਉਹ ਤਾਂ ਵਕਤ ਟਾਲਿਆ ਪਰ ਲੱਗੇ ਸੋਚਣ ਕੀ ਪੰਜਾਲੀ ਹੁਣ ਗਲੋਂ ਲਾਹ ਹੀ ਦੇਈਏ ਤਦ ਠੀਕ ਹੈ, ਅਕਾਲ ਹੁਕਮ ਇਹ ਹੈ॥
ਪਰ ਫੇਰ ਮਿਹਰ ਹੋਈ ਤੇ ਸਾਹਮਣੇ ਹਸੂੰ ਹਸੂੰ ਕਰਦਾ ਉਹੋ ਆਪਣਾ ਪੁਰਾਣਾ ਮਿਤ੍ਰ ਸਾਖਯਾਤ ਆਪ ਉਨ੍ਹਾਂ ਸਮੂਹਾਂ ਦੇ ਸੰਕਲਪ ਵਿੱਚ ਖੜੇ ਦਿੱਸੇ। ਨਾ ਭਾਈ, ਬਹੁਤ ਲੰਘ ਗਈ ਹੁਣ ਥੋੜ੍ਹੀ ਰਹਿ ਗਈ ਹੈ:-
ਸਾਰੀ ਉਮਰ ਗੁਨਾਹਾਂ ਬੀਤੀ।
ਆਗੇ ਸੰਭਲ ਚਲੋ ਨੰਦਲਾਲਾ ਜੋ ਬੀਤੀ ਸੋ ਬੀਤੀ। ਤੇ ਹੁਣ ਆਪੇ ਨੇ ਕੀ ਅੱਖੜਖਾਨੀ ਚੁੱਕੀ ਹੈ, ਚਲੋ ਭਾਈ ਧਰਮ ਪ੍ਰਚਾਰ ਕਰੀਏ। ਇਹ ਵੀ ਆਪ ਦੀ ਖੇਡ ਹੈ, ਕਿਉਂ? ਇਹ ਰੱਬ ਦੀ ਮਿਹਰ ਹੈ ਕਿ ਜਦ ਬਾਲਕ ਵਾਂਗ ਰੋਯਾ ਓਹ ਮਾਂ ਵਾਂਗ ਦੌੜ ਕੇ ਆਏ, ਪਿਆਰ ਕੀਤਾ, ਸਾਫ ਸੁਥਰਾ ਕੀਤਾ, ਤਾਂ ਖੀਰ ਪਿਆਲਿਆ, ਲੋਰੀ ਦਿੱਤੀ, ਸਵਾ ਦਿੱਤਾ। ਪਰ ਸਾਡੇ , ਅਮਲ ਤਾਂ ਇਹ ਹਨ ਕਿ ਰੋਜ ਤੋਬਾ ਤੇ ਰੋਜ ਯਾਰੀ, ਹੇ ਰੱਬਾ! ਜੇ ਐਤਕੀ ਬਚਾ ਲਵੇਂ ਤੇ ਸਦਾ ਫਿਰ ਤੇਰੀ ਨੌਕਰੀ ਕਰਨੀ। ਜੇ ਇਸ ਔੜਕੋਂਂ ਕੱਢ ਲਵੇਂ ਤੇ ਤੇਰੇ ਬੂਹੇ ਤੇ, ਬੁਹਾਰੀ ਸਦਾ ਦੇਵਾਂਗਾ। ਹੇ ਰੱਬ! ਜੇ ਮੇਰੇ ਇਸਤੀ ਹੁਣ ਵੱਲ ਕਰ ਦੇਂ ਤਦ ਮੈਂ ਆਪਣਾ ਸਾਰਾ ਜੀਵਨ ਤੇਰੇ ਵਿਹੜੇ ਵਿੱਚ ਗੁਜਾਰਾਂ ਗਾ। ਰੱਬ ਜੀ! ਜੇ ਇਸ ਸ਼ਰਮਸਾਰੀ ਬਦਨਾਮੀ ਥੀਂ ਬਚਾਵੇਂ, ਜੇ ਇਸ ਵੇਰੀ ਮੇਰਾ ਪਰਦਾ ਢੱਕ ਦੇਵੇਂ, ਮੈਂ ਇਕ ਅਯਾਣੀ ਇਸਤ੍ਰੀ ਨੂੰ ਜਿਸ ਮੇਰੇ ਤੇ ਭਰੋਸਾ ਕੀਤਾ ਉਸ ਕੀ ਧੋਖਾ ਦਿੱਤਾ ਹੈ। ਪਿਆਰ ਦੇ ਥਾਂ ਮੈਂ ਉਸ ਨਾਲ ਧ੍ਰੋਹ ਕਮਾਇਆ ਹੈ, ਤੇ ਹੁਣ ਲੋਕੀ ਕੀ ਆਖਣਗੇ ਜੇ ਮੇਰਾ ਪਾਜ ਖੁਲ੍ਹ ਗਿਆ। ਮੇਰੇ ਬਾਲ ਬੱਚੇ ਕੀ ਆਖਣਗੇ, ਜੇ ਮੈਂ ਚੁਰਾਹੇ ਵਿੱਚ ਖੜਾ ਕਰ ਦਿੱਤਾ, ਤੇ ਸਾਰਾ ਸ਼ਹਿਰ ਮੇਰੇ ਪਰ ਥੁੱਕੇਗਾ। ਹੇ ਰੱਬਾ! ਮੇਰੇ ਇਸ ਕਰਮ ਉੱਪਰ ਆਪਣੀ ਚਾਦਰ ਦੇਹ, ਮੇਰੀ ਲਾਜ ਰੱਖ, ਇਹ ਭੇਤ ਮੇਰਾ ਕਿਸੀ ਨੂੰ ਨਾ ਪਤਾ ਲੱਗੇ॥
ਜੇ ਇਹ ਕਰਾਮਾਤ ਕਰੋ ਤਦ ਮੈਂ ਫਿਰ ਕਦੀ ਨਾ ਮੁਖ ਮੋੜਸਾਂ, ਹੇ ਰੱਬਾ! ਮੈਂ ਇਕਰਾਰ ਕਰ ਬੈਠਾ ਹਾਂ। ਜੋ ਪੂਰਾ ਨਾ ਕਰਾਂ ਤਦ ਮੈਨੂੰ ਤੇ ਸਾਰੇ ਮੇਰੇ ਪਲੇ ਲੱਗਿਆਂ ਨੂੰ ਦੁੱਖ ਹੁੰਦਾ ਰਹੇ। ਇਹ ਕਰਾਮਾਤ ਕਰੋ, ਮੇਰਾ ਇਹ ਇਕਰਾਰ ਪੂਰਾ ਕਰ ਦਿਓ, ਇਹ ਹੁੰਡੀ ਜਰੂਰ ਤਰ ਜਾਏ, ਤੇ ਫਿਰ ਮੈਂ ਜੇ ਕਾਫਰ ਹੋਵਾਂ ਤਦ ਮੈਨੂੰ ਕੋਈ ਥਾਂ ਢੋਈ ਨਾ ਦੇਵੋ। ਹੇ ਰੱਬਾ! ਬਿਗੜੀ ਮੈਥੀਂ ਤੁਸੀ ਸੰਵਾਰ ਦਿਓ, ਤੇਰਾ ਜੂ ਹੋਇਆ, ਆਪ ਦੇ ਨਾਮ ਬਿਰਦ ਦੀ ਖਾਤਰ ਮੇਰੀ ਰੱਖ ਵਿਖਾਵੋ॥
ਹੇ ਰੱਬਾ! ਇਹ ਸੰਕਲਪ ਬੱਸ ਆਖਰੀ ਹੈ, ਇਹ ਪੂਰਣ ਹੋਵੇ ਤਦ ਮੈਂ ਸਦਾ ਆਪ ਦੀ ਚਰਣ ਧੂੜ ਵਿੱਚ ਨਿਵਾਸ ਕਰਾਂ ਗਾ, ਇਉਂ ਹੀ ਸਾਰੀ ਉਮਰ ਲੰਘ ਗਈ। ਰੱਬ ਨੇ ਹਰ ਵੇਲੇ ਸਭ ਕੁਛ ਕੀਤਾ। ਸ਼ਰਮ, ਸ਼ਾਨ, ਇੱਜ਼ਤ, ਸਭ ਕੁਛ ਹੱਥ ਦੇ ਰੱਖਿਆ, ਪਾਪ ਬਖਸ਼ੇ ਗੁਨਾਹਾਂ ਉੱਪਰ ਪਰਦੇ ਪਾਏ। ਦੁਸ਼ਮਨਾਂ ਨੂੰ ਟਾਲਿਆ, ਦੁੱਖਾਂ ਨੂੰ ਪਰੇ ਕੀਤਾ, ਰੱਬ ਨੇ ਸਭ ਕੁਛ ਕੀਤਾ, ਜੋ ਕੀਤਾ ਰੱਬ ਨੇ ਕੀਤਾ। ਮੈਂ ਪਾਮਰ ਪਾਸੋਂ ਕੁਛ ਵੀ ਨਾ ਹੋ ਸੱਕਿਆ। ਸਾਰੀ ਉਮਰ ਪਿੱਛੋਂ ਉਹ ਕੁੱਤੇ ਦਾ ਕੁੱਤਾ, ਉਹੋ ਹੀ ਭੁੱਖ ਟੁਕੜ ਦੀ, ਉਹੋ ਹੀ ਭੁੱਖ ਭੋਗ ਦੀ, ਉਹ ਹੀ ਲਾਲਸਾ ਚੋਰੀ ਦੀ, ਯਾਰੀ ਦੀ, ਉਹੋ ਹੀ ਆਦਤਾਂ, ਆਪਨੂੰ ਵੱਡਾ, ਦੂਜੇ ਨੂੰ ਨੀਵਾਂ ਸਮਝਣ ਦੀਆਂ, ਉਹੋ ਹੀ ਜੋ ਕੁਛ ਪਹਿਲੇ ਦਿਨ, ਜਦ ਥੀਂ ਸਵਰਗ ਥੀਂ ਉਥਾਨ ਸੀ, ਹੁਣ ਤਕ ਹੈ । ਹੁਣ ਅਜ ਜਦ ਇਹ ਲਿਖ ਰਿਹਾ ਹਾਂ, ਸ਼ਾਮ ਦਾ ਵੇਲਾ ਹੈ, ਮੀਂਹ ਆਪਣਾ ਤੇਜ਼ ਛੜਾਕਾ ਦੇ ਕੇ ਹਟਿਆ ਹੈ । ਕਾਲੇ ਬੱਦਲ ਹਾਲੇ ਅਸਮਾਨ ਵਿੱਚ ਫਿਰ ਰਹੇ ਹਨ ਤੇ ਸੂਰਜ ਨੇ ਪੱਛਮ ਵਿੱਚ ਇੰਨੀ ਗੂਹੜੀ ਲਾਲੀ ਦੀ ਛਟਾ ਕੀਤੀ ਹੈ ਕਿ ਅਖ ਵੇਖਕੇ ਹੈਰਾਨ ਹੈ ਕਿ ਇਕ ਦੁਨੀਆਂ ਵਿੱਚ ਕਿਸ ਤਰਾਂ ਲਾਲ ਗੁਲਾਬਾਂ ਦੇ ਖਿੜੇ ਫੁੱਲਾਂ ਦੇ ਹੜ੍ਹ ਆ ਗਏ । ਸੋਹਣੀ ਏਕਾਂਤ ਹੈ, ਏਕਾਂਤ ਨਹੀਂ ਬਦਲ ਹਨ। ਨ੍ਹਾਤੇ ਧੋਤੇ ਬ੍ਰਿਛ ਕੋਈ ਕੋਈ ਇਉਂ ਖੜੇ ਹਨ ਜਿਵੇਂ ਕ੍ਰਿਸਾਨ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਹਨ । ਅਨੇਕਾਂ ਘਾਹ ਦੇ ਬੂਟੇ ਆਪਣੇ ਪ੍ਰਾਪਤ ਫੁੱਲਾਂ ਨੂੰ ਹਵਾ ਵਿੱਚ ਉਛਾਲ ਰਹੇ ਹਨ॥
ਸੂਰਜ ਨੇ ਆਪਣੇ ਲਾਲ ਫੁਲਵਾੜੀ ਦੀ ਮਹਿਮਾ ਬੜੇ ਉੱਚੀ ਸੁਰ ਦੇ ਰਾਗ ਦੀ ਤਰਾਂ ਇਕ ਅਲਾਪ ਰੂਪ ਵਿੱਚ ( ੧੫੭ )
ਸਜਾਈ ਹੈ । ਇਹ ਏਕਾਂਤ ਨਹੀਂ, ਬੜੀ ਗਹਿਮਾ ਗਹਿਮ ਹੈ ਤੇ ਇਹ ਸਭ ਕੁਛ ਵੇਖ ਕੇ ਮੈਂ ਕਿਹਾ-ਹੇ ਮਨ ਜੀ! ਤੁਸੀ ਜੇ ਉੱਚੇ ਉਪਦੇਸ਼ ਕਰਣ ਚੜ੍ਹ੍ਹਣ ਦੀ ਅਜ ਵੀ ਮੱਤ ਦਿੰਦੇ ਸੌ । ਇਹ ਦੱਸੋ ਸੂਰਜ ਤੇ ਆਪਣੇ ਦਿਲ ਦੇ ਪੋਸਤ ਵਰਗੇ ਲਾਲ ਫੁੱਲਾਂ ਨਾਲ ਅਕਾਸ਼ ਸੁਹਣੱਪ ਨਾਲ ਭਰ ਦੇਵੇ ਅਰ ਮੇਰੇ ਪਾਸ ਅਜ ਇਕ ਕੰਵਲ ਵੀ ਖਿਲਿਆ ਨਾ ਹੋਵੇ, ਮੇਰੇ ਦਿਲ ਦੇ ਮੰਦਰ ਦਾ ਦੀਵਾ ਭੀ ਬੁਝਿਆ ਹੋਵੇ ਮੈਨੂੰ ਸੰਕਲਪ ਉੱਠਣ ਕਿ ਚਲੋ ਉਪਦੇਸ਼ ਕਰੀਏ, ਭਾਵੇਂ ਆਪ ਏਕਾਂਤ ਇਸ ਵੱਲੋਂ ਨੂੰ ਇਕਾਂਤ ਮੰਨਦੇ ਇਕ ਵਹਿਮ ਜਿਹੇ ਵਿੱਚ ਆਪਣੇ ਦਿਲ ਨੂੰ ਮਿਤ੍ਰਾਂ ਦੇ ਮਿਲਣ ਗਿਲਣ ਦੇ ਸ਼ੋਕ ਵਿੱਚ ਹੋਵਾਂ ॥
ਓਹ ਓਹੋ ! ਇਹ ਵੀ ਆਪਦਾ ਸੰਕਲਪ ਹੀ ਹੈ, ਮੈਂ ਨਿਕਾਰਾ ਕੀ ਤੇ ਉਪਦੇਸ਼ ਕੀ ? ਪੱਥਰ ਕਿਥੇ ਤੇ ਹੀਰਾ ਬਾਦਸ਼ਾਹਾਂ ਦੇ ਤਾਜਾਂ ਵਿੱਚ ਲੱਗਣ ਵਾਲਾ ਕਿਥੇ ? ਓਹ ਮੈਂ, ਜਿਹੜਾ ਕਿਸੀ ਨਾਲ ਇਕ ਮਿੱਠੀ ਸਰਲ-ਸਾਦਾ ਮਿਤ੍ਰਤਾ ਨਾਲ ਨਾ ਨਿਭ ਸਕਿਆ ! ਸਦਾ ਆਪਣੇ ਸੁਖ ਲਈ ਦੂਜਿਆਂ ਨੂੰ ਦੁੱਖ ਦਿੰਦਾ ਰਿਹਾ, ਆਪਣੇ ਵਹਿਮ ਮਗਰ ਲੱਗ ਕੇ ਦੂਜਿਆਂ ਦੀ ਆਜ਼ਾਦੀ ਖੋਂਹਦਾ ਰਿਹਾ, ਮੈਂ ਜੇ ਆਪ ਥੀਂ ਬਚਕੇ ਹੁਣ ਵੀ ਬਚਸਾਂ ਤਦ ਓਹ ਸੱਚਾ ਪਾਤਸ਼ਾਹ ਮਾਫ ਕਰ ਦੇਵੇਗਾ, ਉਥੇ ਤਾਂ ਸਦਾ ਮਿਹਰਾਂ ਬਖਸ਼ਸ਼ਾਂ ਬਖਸ਼ਸ਼ਾਂ ਹੀ ਹਨ, ਗੱਲ ਇੰਨੀ ਹੀ ਹੈ ਕਿ : ( ੧੫੮ )
ਸੰਕਲ੫ ਚੰਗੇ ਬੁਰੇ ਅੰਦਰ ਦੇ ਮੰਦਰ ਸ੍ਵਰਗਾਂ ਥੀਂ ਮੱਲੋ-ਮੱਲੀ ਉਥਾਨ ਕਰਦੇ ਹਨ ਬਾਹਰ ਲਿਆ ਸੁੱਟਦੇ ਹਨ, ਤੇ ਬਸ ਕਿਰਕਟ ਦੀ ਖੇਡ ਵਾਲੀ ਗੱਲ ਹੈ ਕਿ ਸਜਨਾਂ ਸੈਟਰ ਥੀਂ ਜਰਾ ਬਾਹਰ ਹੋਯਾ ਤੇ ਮੋਯਾ। ਇਉਂ ਸਾਰੀ ਉਮਰ ਮਰ ਮਰ ਕੇ ਵੀ ਹਾਲੇ ਜਿੰਦਗੀ ਦੀ ਸੋਝੀ ਨਹੀਂ ਹੋਈ, ਰੱਬ ਪਾਸ ਖੜਾ ਹੈ ਤੇ ਹੌਥ ਵਿੱਚ ਤਾਕਤ ਨਹੀਂ ਕਿ ਆਪਣਾ ਬੂਹਾ ਹੀ ਚਾ ਖੋਹਲਾਂ । ਜੀਭ ਹਿਲਦੀ ਨਹੀ, ਕਿ ਆਖਾਂ ਆਓ ਇਸ ਨਿਮਾਣੀ ਝੁਗੀ ਢੱਠੀ, ਬੇਹਾਲ ਹੋਈ ਝੁੱਗੀ ਵਿੱਚ ਚਰਣ ਪਾਓ ॥
ਸੋ ਹੈ ਭਾਵੇਂ ਬੁਢੇਪੇ ਦੀ ਗੱਲ, ਪਰ ਸੱਚ ਇਹ ਹੈ ਕਿ ਬੈਲ ਬਣੀਏ ਪੰਜਾਲੀ ਪਾਈਏ । ਹੂੰ ਵੀ ਦ ਦਾ ਹੂੰ, ਜਿਧਰ ਖਸਮ ਦੀ ਰਜਾ ਉਧਰ ਹਾਲੀਆਂ ਹਲ ਵਾਹਣਾ ॥
ਮਨ ਜੀ ! ਆਪ ਵੀ ਨਿੱਸਲ ਹੋ ਬਹਿ ਜਾਓ । ਇਹ ਘੋੜ ਦੌੜ ਛੱਡੋ, ਬਲਦ ਦੇ ਰੂਪ ਵਿਚ ਜੀਵਨ ਹੈ, ਬਾਕੀ ਤਾਂ ਨਿਰੀ ਮੌਤ ਜੇ । ਜਿਹੜੀ ਖੁਸ਼ੀ ਹੈ ਓਹ ਪੀੜਾ ਹੈ, ਜਿਹੜੀ ਕਾਮਯਾਬੀ ਹੈ ਓਹ ਸੱਚ ਥੀਂ ਵਿਛੋੜਾ ਹੈ । ਜਿਹੜੀ ਤਰੱਕੀ ਹੈ, ਓਹ ਹੀਰਾ ਰੂਹ ਦਾ ਮੁੜ ਪੱਥਰ ਹੋ ਜਾਣਾ ਹੈ ॥
ਸੱਚ ਪੁੱਛੋ, ਤਦ ਕਿਸ ਕਰਕੇ ਆਪ ਸਦਾ ਅਨੇਕ ਰੰਗ ਦੇ ਫੰਗ ਮੇਰੀ ਪਗੜੀ ਉੱਤੇ ਲਟਕਾਂਦੇ ਰਹੇ ਹੋ। ਅੰਦਰ ਵੜ ਕੇ ਅਜ ਤੱਕਿਆ ਜੇ। ਦਿਲ ਵਿੱਚ ਇਕ ਕਲੀ ਵੀ ਖਿੜੀ ਹੋਈ ਨਹੀਂ, ਕੀ ਇਹ ਜੀਵਨ ਹੈ ? (੧੫੯)
ਫੁੱਲਾਂ ਦੇ ਗੀਤ ਗਾਉਣੇ ਤੇ ਆਪਣੇ ਅੰਦਰ ਦੇ ਨੰਦਨ ਬਣ ਵਿੱਚ ਸ਼ੂਨ੍ਯ ਹੋਣੇ, ਬੱਸ ਹੁਣ ਮੋਇਆਂ ਨੂੰ ਕਿਉਂ ਛੇੜਦੇ ਹੋ । ਅਜ ੪੯ ਸਾਲ ਵਿੱਚੋਂ ੧੨ ਸਾਲ ਯਾ ੧੫ ਸਾਲ ਕੱਢ ਦਿਓ । ੩੫ ਸਾਲ ਜੇ ਸੰਕਲਪਾਂ ਦੇ ਮਗਰ ਲੱਗਿਆਂ ਕੁਛ ਨਹੀਂ ਬਣਿਆ, ਜੇ ਬਣਿਆ ਹੈ ਤਦ ਉਨ੍ਹਾਂ ਹੀ ਵਿਗਾੜਿਆ ਹੈ । ਕਿਸੇ ਨਾਲ ਆਖਰ ਨਾ ਨਿਭੀ, ਕੀ ਬਣਿਆ, ਸੋ ਹੁਣ ਮਰ ਜਾਓ ਮਤੇ ਮਰ ਕੇ ਕੁਛ ਸਿੱਧ ਹੋਵੇ । ਸਿੱਧ ਨਾ ਹੋਵੇ ਹੁਣ ਅਗੋਂ ਖੇਹ ਤਾਂ ਨਾ ਛਾਣੀਏ, ਘੱਟਾ ਤਾਂ ਮੂੰਹ ਤੇ ਨਾ ਪਵੇ, ਸੂਰਜ ਨੂੰ ਤੱਕੀਏ, ਚੰਨ ਨਾਲ ਹੱਸੀਏ, ਮਤੇ ਸਾਡੇ ਦਿਲ ਦਾ ਚੰਨ ਆਪ ਹੀ ਚੜ੍ਹ ਪਵੇ, ਸਾਡੀ ਵੀ ਈਦ ਦਾ ਦਿਨ ਆਵੇ ਤੇ ਓਹ ਮੌਤ ਸੁਭਾਗੀ ਹੋਵੇ ਜੇ ਸ਼ਰੀਰ ਦੇ ਤੁੜਣ ਉੱਤੇ ਆਪਣੇ ਗੁੰਮੇ ਸ੍ਵਰਗ ਨੂੰ ਮੁੜ ਪ੍ਰਾਪਤ ਹੋ ਸੱਕੀਏ ॥