ਸਮੱਗਰੀ 'ਤੇ ਜਾਓ

ਖੁਲ੍ਹੇ ਲੇਖ/ਕਿਰਤ

ਵਿਕੀਸਰੋਤ ਤੋਂ

( ੧੬੦ )

ਕਿਰਤ

ਪਿਆਰ ਤੇ ਮਿੱਤ੍ਰਤਾ ਤੇ ਹੋਰ ਦਿਵਯ ਗੁਣਾਂ ਨੂੰ ਆਪਣੇ ਵਿੱਚ ਆਵੇਸ਼ ਰੂਪ ਵਿੱਚ ਪੜੁੁਛਣ ਲਈ ਤੇ ਫਿਰ ਆਪਣੇ ਅੰਦਰ ਧਾਰਣ ਕਰਨ ਲਈ ਤੇ ਮੁੜ ਉਨਾਂ ਨੂੰ ਅੰਦਰੋਂ ਬਾਹਰ ਇਕ ਮਾਲਤੀ ਦੇ ਫੁੱਲ ਵਾਂਗ ਸੁਗੰਧੀ ਖਲੇਰਣ ਲਈ ਆਦਮੀ ਨੂੰ ਕਦੀ ਨਿਕੰਮਾ ਨਹੀਂ ਰਹਿਣਾ ਚਾਹੀਦਾ, ਜਿਸ ਦੇ ਹੱਥ ਵਿੱਚ ਕਿਰਤ ਨਹੀਂ ਓਹ ਨਿਕੰਮਾ ਆਦਮੀ ਹੈ, ਅਰ ਉਹ ਕਦੀ ਉੱਚ ਜੀਵਨ ਦੇ ਮਰਮਾਂ ਨੂੰ ਅਨੁਭਵ ਨਹੀਂ ਕਰ ਸਕਦਾ।

ਇਕ ਬੰਦਾ ਜਿਹੜਾ ਸਹਿਜ ਸੁਭਾ ਆਪਣੇ ਕੰਮ ਵਿੱਚ ਅੱਠ ਪਹਿਰ ਹੀ ਧਿਆਨ ਨਾਲ ਲੱਗਾ ਹੈ, ਉਸਨੂੰ ਮਾੜੇ ਚਿਤਵਨ ਤੇ ਕੰਗਾਲਤਾ ਦੇ ਪਾਮਰ ਕਰਮ ਕਰਨ ਦੀ ਵੇਹਲ ਹੀ ਨਹੀਂ ਲੱਗਦੀ-ਸਿਆਣਿਆਂ ਜੋ ਇਹ ਕਿਹਾ ਕਿ ਨਿਕੰਮਾ ਮਨ ਸ਼ੈਤਾਨ ਦੀ ਆਪਣੀ ਟਕਸਾਲ ਹੋ ਜਾਂਦਾ ਹੈ-ਇਸ ਕਥਨ ਵਿੱਚ ਬੜਾ ਸੱਚ ਭਰਿਆ ਪਿਆ ਹੈ॥

ਹੁਣ ਤੁਸੀ ਆਪਣੇ ਦੇਸ ਤੇ ਜਾਪਾਨ ਦੇ ਦੇਸ ਦਾ ਜੇ ਮੁਕਾਬਲਾ ਕਰੋ, ਤਦ ਪਤਾ ਲੱਗਦਾ ਹੈ ਕਿ ਉਥੇ ਕਿਸੀ ਨੂੰ, ਮਨਘੜਤ ਖਿਆਲਾਂ ਤੇ ਵਿਚਾਰਾਂ ਦੀ ਕੂੂੜੀ ਗਿਆਨ-ਗੋਦੜੀ ਦੀਆਂ ਮਾਨਸਿਕ ਚੰਚਲਤਾ ਦੀਆਂ ਖੇਡਾਂ ਕਰਨ ਦੀ ਵਿਹਲ ਨਹੀਂ, ਓਹ ਚਿਤ੍ਰ ਵਤ ਆਪਣੇ ਕੰਮਾਂ ਵਿੱਚ ਲੱਗੇ ਹਨ।

Di

( ੧੬੧)

ਇਕ ਤਰਖਾਣ ਜੋ ਆਪਣੇ ਹੱਥ ਨਾਲ ਲੱਕੜੀ ਨੂੰ ਰੂਪ ਦੇੇ ਰਿਹਾ ਹੈ, ਇਕ ਲੋਹਾਰ ਜੋ ਗਰਮ ਲੋਹੇ ਨੂੰ ਸਾਧ ਰਿਹਾ ਹੈ, ਇਕ ਚਿਤ੍ਰਕਾਰ ਜਿਹੜਾ ਧਿਆਨ ਵਿੱਚ ਕਿਸੀ ਦੇਖੀ ਚੀਜ਼ ਨੂੰ ਅਮਰ ਕਰ ਰਿਹਾ ਹੈ। ਭਾਵੇਂ ਓਹ ਸਿਰਫ ਰੰਗ, ਰੂਪ ਤੇ ਪ੍ਰਭਾਉ ਨੂੰ ਅਮਰ ਕਰ ਰਿਹਾ ਹੈ, ਉਨ੍ਹਾਂ ਨੂੰ ਅਥਕ ਕਿਰਤ ਕਰਨ ਥੀਂ ਉਪਜੀ ਸਹਿਜ ਸਮਾਧੀ ਦੇ ਸੁਖ ਥੀਂ ਵਿਹਲ ਹੋ ਹੀ ਨਹੀਂ ਸੱਕਦੀ, ਕਿ ਓਹ ਕਿਸੇ ਦ੍ਵੈੈਤ ਤੇ ਦੁੱਖ ਦੇ ਨਿਕੰਮੇ ਵਾਦ ਵਿਵਾਦ ਵਿੱਚ ਪੈਣ, ਉਹ ਗੱਲਾਂ ਕਰਨ ਵਾਲਿਆਂ ਨੂੰ ਕੁਛ ਪਾਗਲ ਸਮਝਦੇ ਹਨ। ਓਹ ਸਮਾ ਜਿਹੜ ਨੈਨਾਂ ਪ੍ਰਾਣਾਂਂ ਨਾਲ ਕੁਛ ਸਾਧ ਸੱਕਦਾ ਹੈ, ਓਹ ਵਿਅਰਥ ਨਿਕੰਮੇ ਮਨ ਦੇ ਭੋਰੇ ਖਿਆਲ ਉਡਾਰੀਆਂ, ਮਸਲੇ ਬਾਜੀਆਂ,

"ਰਬ ਹੈ ਨਹੀਂ"'ਚਿੱਟਾ ਹੈੈ ਕਾਲਾ ਹੈ" ਆਦਿ ਵਿੱਚ ਵੰਜਾਣ ਕਿਹੜੀ ਸਿਆਨਪ ਹੈੈ? ਸੱਚੀ ਕਿਰਤ ਕਰਨ ਵਾਲੇ ਦੇ ਹੱਥ ਪੈਰ ਆਪ-ਮੁਹਾਹੋ ਪਾਕ ਹੋ ਜਾਂਦੇ ਹਨ। ਮਾਨਸਿਕ ਚਿਤਵਨ ਕਿੰਨਾ ਹੀ ਉੱਚਾ ਹੋਵੇ, ਰੂਹ ਨੂੰ ਸਾਫ ਨਹੀਂ ਕਰਦਾ, ਮੈਲਾ ਕਰਦਾ ਹੈ, ਪਰ ਸਰੀਰ ਨਾਲ ਕੀਤੀ ਕਿਰਤ ਆਪ-ਮੁਹਾਰੀ ਜਿਸ ਤਰਾਂ ਬ੍ਰਿੱਛਾਂਂ ਉੱਤੇ ਫਲ ਫੁੱਲ ਆਣ ਲੱਗਦੇ ਹਨ, ਸਿਦਕ ਤੇ ਪਿਆਰ ਤੇ ਰੱਬ ਦੀ ਰੱਬਤਾ ਵਿੱਚ ਜੀਣ ਲੱਗ ਜਾਂਦੀ ਹੈ। ਈਸਾਈ ਮਤ ਬਾਦਸ਼ਾਹੀ ਮਹੱਲਾਂ ਵਿੱਚ ਟੋਲਸਟਾਏ ਨੂੰ ਨਦਰ ਨਹੀਂ ਸੀ ਆਇਆ,ਪਰ ਭੋਲੇ ਭਾਲੇ ਰੂਸ ਦੇ ਕ੍ਰਿਸਾਨਾਂਂ ਦੇ ਵਹਿਮਾਂ ਦੇ ਹਨੇਰੇ ਵਿਚ

( ੧੬੨ )

ਬਿਜਲੀ ਲਿਸ਼ਕ ਦੀਆਂ ਧਾਰੀਆਂ ਸੱਚੇ ਸਿਦਕ ਦੀ ਓਹਨੂੰ ਨਜਰ ਆਈਆਂ । ਕ੍ਰਿਸਾਨ ਜਿਮੀਂਦਾਰ ਜਿਹੜੇ ਹਲ ਵਾਹੁਦੇ ਤੇ ਮਜੂਰੀਆਂ ਕਰਦੇ ਹਨ, ਉਨਾਂ ਵਿੱਚ ਸਹਿਜ ਸੁਭਾ ਦਯਾ, ਉਦਾਰਤਾ, ਤਿਆਗ, ਰਜਾ ਆਦਿ ਮਹਾਨ ਗੁਣਾਂ ਦੀ ਛਾਯਾ ਹੁੰਦੀ ਹੈ । ਕਿਸੀ ਅਮੀਰ ਦੇ ਦਿਲ ਵਿੱਚ ਨੁਕਸਾਨ ਉਠਾ ਕੇ । ਰਜਾ ਦਾ ਨੁਕਤਾ ਨਹੀਂ ਆਉਂਦਾ ਪਰ ਮੈਂ ਕਿਰਤੀ ਕ੍ਰਿਸਾਨਾਂ ਕੀ ਸਿੱਖ ਤੇ ਕੀ ਮੁਸਲਮਾਨ ਤੇ ਕੀ ਹਿੰਦੂ ਸਭ ਨੂੰ ਵੇਖਿਆ ਹੈ ਕਿ ਓਹ ਬੜੇ ਬੜੇ ਨੁੁਕਸਾਨ ਨੂੰ ਰੱਬ ਦੀ ਰਜਾ ਦੇ ਨੁਕਤੇ ਵਿਚ ਗੁਜਾਰ ਦਿੰਦੇ ਹਨ, ਓਹ ਗਮ ਤੇ ਦੁਖ ਦੀ ਓਨੀ ਕਾਂਬ ਨਹੀਂ ਖਾਂਦੇ ਜਿੰਨੀ ਅਕਲਾਂ ਵਾਲੇ ਤੇ ਬਹੁੁ ਸੋਚਾਂ ਵਾਲੇ ਨਿੱਕੇ ਨਿੱਕੇ ਨੁਕਸਾਨ ਵੀ ਬਿਨਾ ਸ਼ਿਕਵੇ ਦੇ ਬਰਦਾਸ਼ਤ ਨਹੀਂ ਕਰ ਸੱਕਦੇ, ਤੇ ਖਲਵਾੜੇ ਵਿੱਚ ਬੈਠਾ ਕ੍ਰਿਸਾਨ ਜਿਸ ਖੁਲੇ ਦਿਲ ਤੇ ਉਦਾਰਤਾ ਨਾਲ ਦਾਨ ਕਰਦਾ ਹੈ ਓਹ ਅਕਲ ਵਾਲਾ ਤੇ ਸੋਚਾਂ ਵਾਲਾ ਮਾਨਸਿਕ ਆਦਮੀ ਨਹੀਂ ਕਰ ਸੱਕਦਾ । ਜਿਸ ਤਰਾਂ ਗਊ ਵਿੱਚ ਬੱਚੇ ਨੂੰ ਪਿਆਰ ਕਰਨ ਦਾ ਸਹਿਜ ਸੁਭਾਗੁਣ ਹੈ ਤੇ ਕੁਦਰਤ ਤੇ ਜੀਵਨ ਵਿੱਚ ਆਖਰ ਦਿਬਯਤਾ ਦਾ ਲਛਣ • ਦਰਸਾਉਂਦਾ ਹੈ ਤਿਵੇਂ ਕ੍ਰਿਿਸਾਨ ਮਿਹਨਤ ਕਰਨ ਵਾਲਾ ਕੁਦਰਤ ਦੇ ਇਸ ਨੇਮ ਦਾ ਦਰਸ਼ਨ ਕਰਾਉਂਦਾ ਕਿ ਹੱਥ ਪੈਰ ਤੋਂ ਜੇ ਕੋਈ ਕਾਰ ਕਰੇ ਤੇ ਚੀਤ ਆਪ-ਮੁਹਾਰਾ ਨਿਰੰਜਣ ਨਾਲ ਵੀ ਜੁੜਣ ਲੱਗ ਜਾਂਦਾ ਹੈ ਤੇ ਸਮਾਂ ਪਾ ਕੇ ਕਿਰਤ ਹੀ ਪੂਜਾ ਹੋ

( ੧੬੩ )

ਜਾਂਦੀ ਹੈ। ਕਾਰਲੈਲ ਨੇ ਠੀਕ ਵਚਨ ਕੀਤਾ ਹੈ, ਕਿ ਇਹੋ ਜਿਹੀ ਰਜਾ ਸਹਿਜ-ਸੁਭਾ ਰੱਬਤਾ ਦੀ ਚੁੱਪ ਸਿਦਕ ਵਿੱਚ ਜੀਦੀ ਥੀਂਦੀ ਕਿਰਤ ਰੱਬ ਦੀ ਪੂਜਾ ਤੁਲਯ ਹੈ॥

ਇਹ ਦੱਸਣ ਦੀ ਕੀ ਲੋੜ ਹੈ ? ਕਿ ਸਮੁੰਦਰਾਂ ਵਿੱਚ ਕੋਰਲ ਕੀੜੇ ਨਿੱਕੀ ਨਿੱਕੀ ਕਿਰਤ ਨਾਲ ਪਹਾੜ ਖੜੇ ਕਰ ਦਿੰਦੇ ਹਨ ਤੇ ਸਮੁੰਦ੍ਰਾਾਂਂ ਵਿੱਚ ਕੋਰਲ ਟਾਪੂ ਬਣ ਜਾਂਦੇ ਹਨ। ਸੋ ਕਿਰਤ ਦਾ ਇਕ ਇਹ ਵੀ ਸੁਭਾ ਹੁੰਦਾ ਹੈ ਕਿ ਓਹ ਨਿਰਮਾਣ ਹੋ ਕੇ ਲੱਗਾ ਰਹਿੰਦਾ ਹੈ ਤੇ ਉਹਦੇ ਕੰਮ ਵਿੱਚ ਬਰਕਤ ਪਾਣ ਵਾਲਾ ਕੋਈ ਹੋਰ ਹੁੰਦਾ ਹੈ। ਸੁੱਚੀ ਕਿਰਤ ਕਰਨ ਵਾਲੇ ਦਾ ਸਹਿਜ-ਸੁਭਾ ਇਹ ਅਨੁਭਵ ਹੁੰਦਾ ਹੈੈ , ਕਿ ਮੋਰਾ ਤਾਂ ਕੰਮ ਕਰਨਾ ਹੀ ਬਣਦਾਹੈ ਫਲ ਦੇਣ ਵਾਲਾ ਕੋਈ ਹੋਰ ਹੈ। ਸੋ ਇਸ ਸਿਦਕ ਵਿੱਚ ਉਸ ਅੰਦਰ ਚੰਚਲ ਮਨਾਂ ਤੇ ਅਨੇਕ ਚਿੰਤਾ ਵਾਲੇ ਬੇ ਆਸਾਰ ਹੋ ਚੁਕੇ ਮਨਾਂ ਵਾਲੀ ਲੋਭ ਲਾਲਚ ਦੀ ਬ੍ਰਿਤੀ ਨਹੀਂ ਹੁੰਦੀ। ਥੋਹੜੇ ਵਿੱਚ ਸਬਰ ਬਹੁਤ ਹੁੰਦਾ ਹੈ, ਤੇ ਇਹ ਚਮਕਦੀ ਉੱਚੀ ਸੁਰਤਿ ਦਾ ਚੋਟੀ ਦਾ ਨੇ ਰਸਿਕ ਅਨੁਭਵ ਹੈ:-

ਗੋ ਧਨ ਗਜ ਧਨ ਬਾਜ ਧਨ ਔਰ ਰਤਨ ਧਨ ਖਾਨ॥
ਜਬ ਆਵੇ ਸੰਤੋਖ ਧਨ ਸਬ ਧਨ ਧੁਲ ਸਮਾਨ॥

ਆਪਣੇ ਕਿਸਬ ਵਿੱਚ, ਹਰ ਇਕ ਕਿਰਤੀ ਦੇ ਅੰਦਰ ਕੁਦਰਤੀ ਸਾਦਗੀ ਤੇ ਬੇਪਰਵਾਹੀ ਹੁੰਦੀ ਹੈ। ਉਹ ਚਿਤਕਾਰ ਆਪਣੇ ਬਣਾਏ ਚਿਤ੍ਰ ਦੇ ਰੰਗ ਵੇਖ ਵੇਖ ਵਿਗਸਦਾ ਹੈ,ਓਹਨੂੰ ਕਿੱਥੇ ਫੁਰਸਤ ਹੈ, ਕਿ ਉਹ ਆਪਣੇ ਕੱਪੜਿਆਂ ਦੀਆਂ ਸਿਲਵਟਾਂ ਵਲ ਤੱਕੇ ਯਾ ਆਪਣੇ ਖੁਦ ਬਣ ਗਏ ਵੈਰੀਆਂ ਦੀਆਂ ਚੋਟਾਂ ਦਾ ਖਿਆਲ ਕਰੇ, ਨਸ਼ੇ ਵਿੱਚ ਆਦਮੀ ਦੁਨੀਆਂ ਤੇ ਆਪਣੇ ਚੁਗਿਰਦੇ ਦੀ ਕੀ ਪਰਵਾਹ ਕਰਦਾ ਹੈ ? ਸੋ ਕੰਮ ਵਿੱਚ ਲਗੇ ਆਦਮੀ ਸਹਿਜੇ ਹੀ ਕੁਛ ਆਪੇ ਦਾ ਰਸ ਮਾਣਦੇ ਹਨ, ਅਰ ਉਹ ਨਿੰਦਿਆ ਉਸਤਤ ਦੋਹਾਂ ਥੀਂ ਅਤੀਤ ਜਿਹੇ ਹੁੰਦੇ ਹਨ ਤੇ ਰਸਿਕ ਕਿਰਤਾਂ ਨੂੰ ਛੱਡ ਵੀ ਦੇਈਏ ਤਦ ਸਾਧਾਰਣ ਸੁੱਚੀ ਹੱਥਾਂ ਪੈਰਾਂ ਦੀ ਕਿਰਤ ਤੇ ਕਿਸਬ ਵਾਲੇ ਆਪੇ ਵਿੱਚ ਬੱਚੇ ਵਾਂਗ ਅਬੋਝ ਅਵਸਥਾ ਵਿੱਚ ਟਿਕੇ ਰਹਿੰਦੇ ਹਨ। ਇਕ ਅਮੀਰ ਮੋਟਰ ਤੇ ਇਕ ਵੇਰੀ ਜਾ ਰਿਹਾ ਸੀ, ਮੈਂ ਵਿੱਚ ਬੈਠਾ ਸਾਂ ਤੇ ਅਗੇ ਇਕ ਬੁੱਢਾ ਗਰੀਬ ਗਵਾਲੀਆਰ ਦਾ ਕ੍ਰਿਸਾਨ ਠੁਮਕ ਠੁਮਕ ਆਪਣੀ ਲਯ ਵਿੱਚ ਜਾ ਰਿਹਾ ਸੀ। ਮੋਟਰ ਦੀ ਠੋਕਰ ਲਗ ਗਈ, ਮੋਟਰ ਵਾਲੇ ਆਪ ਸੱਜੇ ਤੇ ਓਹ ਖੱਬੇ ਹੋਯਾ, ਉਸ ਖੱਬੇ ਪਰਤਾਈ ਤੇ ਉਹ ਸੱਜੇ ਹੋਯਾ । ਇਸ ਘਬਰਾਹਟ ਵਿੱਚ ਟੱਕਰ ਓਹਨੂੰ ਲੱਗੀ, ਗਰੀਬ ਕਿਰਤੀ ਢਹਿ ਪਿਆ । ਅਮੀਰ ਨੇ ਮੋਟਰ ਖੜੀ ਕੀਤੀ, ਉਹ ਇਉਂ ਪਿਆ ਸੀ ਜਿਵੇਂ ਕਿਸੀ ਬ੍ਰਿੱਛ ਨੂੰ ਟੱਕਰ ਲੱਗੀ ਸੀ। ਕੁਛ ਵੀ ਨਹੀ ਕੂਇਆ, ਅਸਾਂ ਸਮਝਿਆ ਟੰਗ ਟੁੱਟ ਗਈ ਤੇ ਹਸਪਤਾਲ ਲੈ ਗਏ, ਓਹ ਡਾਕਟਰ ਅੱਗੇ ਵੀ ਇਉਂ ਪੈ ਗਿਆ (੧੬੫)

ਜਿਵੇਂ ਕੋਈ ਲੱਠ ਹੁੰਦੀ ਹੈ । ਡਾਕਟਰ ਨੇ ਹਿਲਾ ਚਿਲਾ ਕੇ ਵੇਖਿਆ ਤੇ ਕਿਹਾ ਕਿ ਟੁੱਟਿਆ ਕੁਛ ਨਹੀਂ, ਉਸ ਬੇਜਬਾਨ ਨੇ ਨਾ ਕੋਈ ਸ਼ਕਾਯਤ ਕੀਤੀ ਨਾ ਕੁਛ ਕੂਯਾ। ਜੇ ਕੋਈ ਅਨੇਕ ਚਿੰਤਨ ਵਾਲਾ ਹੁੰਦਾ ਤੇ ਹੋਰ ਕੁਛ ਨਹੀਂ ਤਦ ਸ਼ਾਕੀ ਤਾਂ ਜਰੂਰ ਹੁੰਦਾ । ਇਹ ਸ਼ਿਕਵਾ ਵੀ ਨਾ ਕਰਨਾ ਕੋਈ ਜਿਹਾਲਤ ਦੀ ਗੱਲ ਨਹੀਂ, ਇਹ ਕਿਰਤ ਦਵਾਰਾ ਸਹਿਜ ਸੁਭਾ ਟਿਕੇ, ਭਾਵੇਂ ਕਿਰਤ ਭਲੇ ਭਾਵ ਵਿੱਚ ਟਿਕੇ ਮਨ ਦਾ ਲੱਛਣ ਹੈ । । ਸੋ ਸੁੱਚੀ ਕਿਰਤ ਜਰੂਰ ਰੱਬ ਦੀ ਪੂਜਾ ਹੈ, ਕਿਉਂਕਿ ਸਾਧ ਤੇ ਕਿਰਤੀ ਦੇ ਲੱਛਣ ਮਿਲਦੇ ਹਨ ॥

ਜਦ ਅਮੀਰ ਲੋਕ ਹੱਦ ਥੀਂ ਵਧ ਅਤ੍ਯਾਚਾਰ ਕਰਦੇ ਹਨ , ਤਦ ਰੱਬ ਵਲੋਂ ਹੀ ਕੋਈ ਤੂਫਾਨ ਸੋਸਾਇਟੀ ਵਿੱਚ ਆਉਂਦਾ ਹੈ, ਜਿਹੜਾ ਸੋਸਾਇਟੀ ਦੀ ਜਮੀਨ ਉੱਚੀ ਨਿੱਚੀ ਪੈਲੀ ਵਿੱਚ ਕਰਾਹ ਫੇਰਦਾ ਹੈ ਤੇ ਬੰਨੇ ਚੰਨੇ ਵੱਟ ਟੋਏ ਨੂੰ ਇਕ ਬਰਾਬਰ ਕਰ ਦਿੰਦਾ ਹੈ । ਯੂਰਪ ਵਿੱਚ ਕਈ ਵਾਰੀ ਇਹ ਹੋਯਾ, ਪਰ ਫਿਰ ਵੀ ਮੁੜ ਤੁੜ ਗੱਲ ਸਮਾ ਪਾ ਕੇ ਉਥੇ ਹੀ । ਆ ਟਿਕਦੀ ਹੈ। ਕਿਰਤੀ ਕੁਛ ਗਰੀਬ ਜਿਹੇ, ਨਿਮਾਣੇ ਜਿਹੇ, ਤੇ ਅਮੀਰ ਲੋਕ ਮਨ ਦੇ ਚੰਚਲ ਇਉਂ, ਜਿਵੇਂ ਮੋਮ ਦੇ ਬਣੇ ਬੇਜਾਨ ਜਿਹੇ ਬੁੱਤ ਹੁੰਦੇ ਹਨ ਤੇ ਅੱਖਾਂ ਝਮਕਾਂਦੇ ਹਨ ਤੇ ਹੋਠ ਹਿਲਾਂਦੇ ਹਨ । ਉਨ੍ਹਾਂ ਨੂੰ ਓਹ ਸੁਖ ਜਿਹੜਾ ਕਿਰਤੀ ਦੀ ਹੱਡੀ ਵਿੱਚ ਕਿਰਤ ਪੈਦਾ ਕਰਦੀ ਹੈ, ਕਦੀ ਨਹੀਂ ਆ ਸੱਕਦਾ । ਨਿਕੰਮਾ ਹੋਣ ਕਰ ਕੇ ਉਨ੍ਹਾਂ ਨੂੰ ਧਰਮ ਕਰਮ

(੧੬੬)

ਦੀਆਂ ਗੱਲਾਂ, ਮਸਜਿਦਾਂ ਮੰਦਰ ਬਨਾਉਣ ਦੇ ਅਹੰਕਾਰੀ ਤੇ ਬਨਾਵਟੀ ਦਾਨ ਤੇ ਖੈਰਾਇਤਾਂ ਸੁਝਦੀਆਂ ਹਨ । ਉਨ੍ਹਾਂ ਨੂੰ ਅਗਰ ਵਿਸ਼ੇ ਦੇ ਕੀੜੇ ਕਿਹਾ ਜਾਏ ਤਦ ਸਾਧਾਰਣ ਉਨ੍ਹਾਂ ਦੀ ਸੁਰਤਿ ਦੀ ਹਾਲਤ ਦਾ ਵਰਨਣ ਹੈ । ਯਾ ਕਿਰਤੀ ਸੁੱਚਾ, ਯਾ ਆਵੇਸ਼ ਗਰਭਿਤ ਸਾਧ, ਬਸ ਦੋ ਬੰਦੇ ਇਸ ਦੁਨੀਆਂ ਤੇ ਸਹਿਜ ਸੁਭਾ ਦੈਵੀ ਗੁਣਾਂ ਦੇ ਪ੍ਰਕਾਸ਼ਕ ਹੁੰਦੇ ਹਨ, ਅਰ ਉਨ੍ਹਾਂ ਦੇ ਓਹ ਗੁਣ ਆਪ ਮੁਹਾਰੇ ਇਉਂ ਚਮਕਦੇ ਹਨ, ਜਿਸ ਤਰਾਂ ਇਸ ਠਹਿਰੇ ਗਗਨ ਵਿੱਚ ਸੂਰਜ ਦੀ ਜੋਤੀ ਦੀਪਮਾਨ ਹੁੰਦੀ ਹੈ, ਤੇ ਦੋ ਹੱਦਾਂ ਜਰੂਰ ਮਿਲਦੀਆਂ ਹਨ ਕਿਉਂਕਿ ਆਖਰ ਜੀਵਨ ਬਸ ਇਕ ਗੋਲਾਈ ਹੈ ਸਰਕਲ ਹੈ ਜਿਹਦਾ ਹਰ ਥਾਂ ਆਦਿ ਤੇ ਹਰ ਥਾਂ ਅੰਤ ਹੈ । ਸੋ ਉਸ ਹੱਦ ਤੇ ਸਾਧ ਅਕ੍ਰੈ ਹੋ ਕੇ ਕਿਰਤੀ ਹੈ ਤੇ ਓਹਦੀ ਕਿਰਤ ਸਦਾ ਰਸਿਕ ਕਿਰਤ ਹੈ, ਜਿਹਦਾ ਦਿੱਸਣ ਵਾਲਾ ਰੂਪ ਕੇਵਲ ਬਸ ਜੀਵਣ ਰੌ ਚਲਾਣ ਵਾਲਾ ਦਰਸ਼ਨ ਹੈ, ਤੇ ਕਲਾ ਕੌਸ਼ਲ, ਆਰਟ ਕਵਿਤਾ ਆਦਿ ਉਸ ਦਰਸ਼ਨ ਦੇ ਚਾਨਣਾ ਰੂਪ ਹਨ, ਓਹ ਸਾਧ ਹੈ, ਤੇ ਇਧਰ ਇਕ ਅਭੋਲ ਸੁੱਚਾ ਕਿਰਤੀ ਸਦਾ ਕਿਸਬ ਕਰਨ ਵਾਲਾ ਬੰਦਾ ਹੈ, ਜਿਸ ਵਿੱਚ ਸਾਧ ਦੇ ਜੀਵਨ ਦਾ ਪਤੀਬਿੰਬ ਆਪਮੁਹਾਰਾ ਪੈਂਦਾ ਹੈ ॥


ਮੈਂ ਵੇਖਿਆ ਹੈ, ਕਿ ਸਿਰਫ ਇਕ ਗੁਰੂ ਨਾਨਕ ਸਾਹਿਬ ਤੇ ਦਸ ਗੁਰੂਆਂ ਦੇ ਵ੍ਯਾਖ੍ਯਾਨ ਵਿੱਚ ਸਹਿਜ ਸੁਭਾ (੧੬੭)

ਦਿਆਂ ਗੁਣਾਂ ਦੇ ਪ੍ਰਕਾਸ਼ਕ ਨੂੰ ਬਾਂਹ ਪਕੜ ਇਸ ਕੂੜ ਭੰਵਰ ਵਿੱਚੋਂ ਕੱਢਿਆ ਹੈ । ਉਨ੍ਹਾਂ ਦੇ ਦਰਬਾਰ ਵਿੱਚ ਇਕ ਪਾਸੇ ਸੁੱਚੀ ਕਿਰਤ ਨੈਣ ਪ੍ਰਾਣਾਂ ਦੀ ਦਸਾਂ ਨੌਹਾਂ ਦੀ ਮਿਹਨਤ ਦੀ ਕਦਰ ਹੈ ਤੇ ਦੂਜੇ ਪਾਸੇ ਇਕ ਪੂਰਣ ਬ੍ਰਹਮ ਗਿਆਨ ਅਕ੍ਰੈ ਰਸਿਕ ਕਿਰਤ ਵਾਲੇ ਸਾਧ ਦੀ ਚੁੱਪ ਕਿਰਤ ਤੇ ਪੂਰਣ ਦਰਸ਼ਨ ਦੀ ਸਿਫਤ ਹੈ ਤੇ ਸੋਸਾਇਟੀ ਮਨੁੱਖ ਦੀ ਜੜ੍ਹ ਤਾਂ ਕਿਰਤੀ ਦੀ ਕਿਰਤ ਤੇ ਚੋਟੀ ਦਾ ਫਲ ਸਾਧ ਦਾ ਵਜੂਦ ਦੱਸਿਆ ਹੈ, ਇਸ ਥੀਂ ਛੁਟ ਸਭ "ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮ ਜਾਗਾਤੀ ਲੂਟੈ," ਇਨ੍ਹਾਂ ਨੂੰ ਕੂੜੇ ਵਾਂਗੂ ਬੁਹਾਰੀ ਦੇ ਆਪਣੇ ਮੰਦਰ ਥੀਂ ਬਾਹਰ ਸੁੱਟੇ ਹਨ ॥

ਓਹੋ ਵਿਦ੍ਯਾ ਅਵਿਦ੍ਯਾ ਹੈ, ਜਿਹੜੀ ਮਾਨਸਿਕ ਜੂਏ ਨੂੰ ਤੇ ਅਨੇਕ ਚਿਤਵਨਾਂ ਤੇ ਮਨ ਘੜਿਤ ਮਸਲਿਆਂ ਨੂੰ ਕੁਦਰਤ ਤੇ ਕਾਦਰ ਦੇ ਰੰਗ ਥੀਂ ਜੁਦਾ ਕੀਤੇ ਮਨ ਦੀਆਂ ਚਰਚਾਵਾਂ ਤੇ ਖਿਆਲਾਂ ਨੂੰ ਕੋਈ ਹੈਸੀਅਤ ਦਿੰਦੀ ਹੈ ਤੇ ਓਹ ਅਵਿਦ੍ਯਾ ਵਿਦ੍ਯਾ ਰੂਪ ਹੈ, ਜਿਹੜੀ ਕੁਦਰਤ ਦੇ ਰੂਹ ਨਾਲ ਅਭੇਦ ਹੋ ਉਸੀ ਕਾਦਰ ਦੇ ਰੰਗ ਵਿੱਚ ਕਿਰਤ ਕਰਦੀ ਸਾਹ ਲੈਂਦੀ ਹੈ॥