ਸਮੱਗਰੀ 'ਤੇ ਜਾਓ

ਜੂਲੀਅਸ ਸੀਜ਼ਰ/ਧੰਨਵਾਦ

ਵਿਕੀਸਰੋਤ ਤੋਂ
ਸ਼ੇਕਸਪੀਅਰ1293ਜੂਲੀਅਸ ਸੀਜ਼ਰ — ਧੰਨਵਾਦ1978ਐਚ. ਐਸ. ਗਿੱਲ

ਧੰਨਵਾਦ


ਅਤਿਅੰਤ ਰਿਣੀ ਹਾਂ ਭਾਸ਼ਾ ਵਿਗਿਆਨੀ ਮਰਹੂਮ ਡਾਕਟਰ ਐਸ ਐਸ ਜੋਸ਼ੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲਿਆਂ ਦਾ ਜਿਨ੍ਹਾਂ ਦੀ ਪ੍ਰੇਰਣਾ ਅਤੇ ਉਤਸਾਹ ਸਦਕਾ ਮੈਂ ਇਸ ਯੋਜਨਾ ਨੂੰ ਹੱਥ 'ਚ ਲੈ ਸਕਿਆ। ਉਨ੍ਹਾਂ ਦੀ ਲਗਾਤਾਰ ਹੌਸਲਾਅਫਜ਼ਾਈ ਅਤੇ ਇਸਲਾਹ ਤੋਂ ਬਿਨਾਂ ਇਹ ਕਾਰਜ ਨੇਪਰੇ ਚਾੜ੍ਹਨਾ ਅਤਿਅੰਤ ਮੁਸ਼ਕਲ ਸੀ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ! ਆਮੀਨ।

ਦਿਲੋਂ ਧੰਨਵਾਦੀ ਹਾਂ ਪ੍ਰਸਿੱਧ ਨਾਟਕ-ਕਾਰ ਡਾਕਟਰ ਆਤਮਜੀਤ ਹੋਰਾਂ ਦਾ ਜਿਨ੍ਹਾਂ ਆਪਣੇ ਰੁਝੇਵਿਆਂ ਚੋਂ ਬੁਹਮੁੱਲਾਂ ਸਮਾਂ ਕੱਢ ਇਸ ਅਨੁਵਾਦ ਨੂੰ ਪੜ੍ਹਿਆ, ਘੋਖਿਆ ਅਤੇ ਆਪਣੀ ਕੀਮਤੀ ਰਾਏ ਇੱਕ ਖੂਬਸੂਰਤ ਭੂਮਿਕਾ ਦੇ ਰੂਪ 'ਚ ਪੇਸ਼ ਕੀਤੀ; ਕਿਤਾਬ ਦਾ ਚਿਹਰਾ-ਮੁਹਰਾ ਸੰਵਾਰਨ 'ਚ ਉਨ੍ਹਾਂ ਨੇ ਮਹੱਤਵਪੂਰਣ ਯੋਗਦਾਨ ਦਿੱਤਾ ਹੈ।

ਸਵਰਨਜੀਤ ਸਵੀ ਹੋਰਾਂ ਦਾ ਸਰਵਰਕ ਦੇ ਖੂਬਸੂਰਤ ਡੀਜ਼ਾਈਨ ਲਈ ਦਿਲੋਂ ਮਸ਼ਕੂਰ ਹਾਂ।

ਆਖਰ ਵਿੱਚ ਧੰਨਵਾਦੀ ਹਾਂ ਪਰਿੰਸੀਪਲ ਪਰਮਿੰਦਰ ਕੌਰ ਗਿੱਲ ਹੋਰਾਂ ਦਾ ਜਿਨ੍ਹਾਂ ਦੇ ਸਹਿਯੋਗ ਬਿਨਾਂ ਇਹ ਯੋਜਨਾ ਨੇਪਰੇ ਚੜ੍ਹਨ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ।

ਹਰਦਿਲਬਾਗ਼ ਸਿੰਘ ਗਿੱਲ