ਸਮੱਗਰੀ 'ਤੇ ਜਾਓ

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ/ਪਿੰਡ ਗਏ ਨੂੰ ਘੂਰਦੀਆਂ ਨੇ ਧੂੜਾਂ ਅੱਟੀਆਂ ਰਾਹਵਾਂ

ਵਿਕੀਸਰੋਤ ਤੋਂ
52802ਤਾਰਿਆਂ ਦੇ ਨਾਲ ਗੱਲਾਂ ਕਰਦਿਆਂ — ਪਿੰਡ ਗਏ ਨੂੰ ਘੂਰਦੀਆਂ ਨੇ ਧੂੜਾਂ ਅੱਟੀਆਂ ਰਾਹਵਾਂਗੁਰਭਜਨ ਗਿੱਲ

———18———

ਪਿੰਡ ਗਏ ਨੂੰ ਘੂਰਦੀਆਂ ਨੇ ਧੂੜਾਂ ਅੱਟੀਆਂ ਰਾਹਵਾਂ।
ਵਾਂਗ ਬਿਗਾਨੇ ਝਾਕਦੀਆਂ ਨੇ ਕੰਧਾਂ, ਧੁੱਪਾਂ, ਛਾਵਾਂ।

ਵਾਂਗ ਦਰਖ਼ਤਾਂ ਘੇਰ ਲਿਆ ਏ ਅਮਰ ਵੇਲ ਨੇ ਮੈਨੂੰ,
ਸਾਹ ਤੇ ਸੋਚ ਜਕੜ ਲਈ ਜਾਪੇ ਕੱਸੀਆਂ ਲੱਤਾਂ ਬਾਹਵਾਂ।

ਇਸ ਰੁੱਤੇ ਜੋ ਪੌਣ ਉਦਾਸੀ ਨਾ ਕਰ ਸ਼ਿਕਵਾ ਕੋਈ,
ਹਉਕੇ ਭਰ ਵਿਰਲਾਪ ਕਰਦੀਆਂ ਸਭ ਰੁੱਖਾਂ ਦੀਆਂ ਛਾਵਾਂ।

ਸੁਪਨ-ਸਿਰਜਣਾ ਕਰਾਂ ਮੈਂ ਕਿਥੇ ਆਲ-ਦੁਆਲੇ ਤਾਰਾਂ,
ਬੇਆਬਾਦ ਘਰਾਂ 'ਚੋਂ ਕਿਸ ਦੀ ਕੰਡੀ ਜਾ ਖੜਕਾਵਾਂ।

ਨਾਗ ਜ਼ਰ੍ਹੀਲੇ ਕੱਢ ਵਰਮੀਆਂ ਬੈਠੇ ਚੌਕ ਚੁਰਾਹੇ,
ਜ਼ਹਿਰਾਂ ਭਿੱਜੀਆਂ ਵਗ ਰਹੀਆਂ ਨੇ ਤਾਂ ਹੀ ਸਰਦ ਹਵਾਵਾਂ।

*