ਸਮੱਗਰੀ 'ਤੇ ਜਾਓ

ਨਵਾਂ ਜਹਾਨ/ਨਵੇਂ ਪੁਰਾਣੇ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51188ਨਵਾਂ ਜਹਾਨ — ਨਵੇਂ ਪੁਰਾਣੇ1945ਧਨੀ ਰਾਮ ਚਾਤ੍ਰਿਕ

ਨਵੇਂ-ਪੁਰਾਣੇ.

ਵਡਿਆਂ ਦੀ ਖਿੱਚੀ ਹੋਈ ਮਦਿਰਾ,
ਹੋ ਗਈ ਬਹੁਤ ਪੁਰਾਣੀ।
ਐਨੀ ਤਿੱਖੀ ਤੇ ਗਲਘੋਟੂ,
ਮੁਸ਼ਕਿਲ ਹੋਈ ਲੰਘਾਣੀ।
ਸੈ ਨਸਲਾਂ ਦੀ ਢਾ-ਉਸਾਰ ਨੇ,
ਰੰਗ ਕਈ ਪਲਟਾਏ,
ਕਿਉਂ ਨ ਮੈਂ ਭੀ ਸੁਣਾਂ ਸਣਾਵਾਂ,
ਅਜ ਦੀ ਨਵੀਂ ਕਹਾਣੀ।

————————

ਵਿਆਸ ਤੇ ਸੁਖਦੇਵ ਨੂੰ,
ਸੁਪਨੇ ਮਿਲੇ ਭਗਵਾਨ ਦੇ,
ਕਾਗਤਾਂ ਤੇ ਵਾਹ ਗਏ,
ਨਕਸ਼ੇ ਜ਼ਿਮੀਂ ਅਸਮਾਨ ਦੇ।
ਵਕਤ ਨੇ ਵਿਸ਼ਵਾਸ ਪੱਥਰ
ਤੋਂ ਲਕੀਰਾਂ ਮੇਟੀਆਂ,
ਖੋਜੀਆਂ ਨੇ ਪਲਟ ਦਿੱਤੇ,
ਲੇਖ ਹਿੰਦੁਸਤਾਨ ਦੇ।

————————