ਨਵਾਂ ਜਹਾਨ/ਸ਼ਿਕਾਰੀ
ਨੈਵੀਗੇਸ਼ਨ 'ਤੇ ਜਾਓ
ਸਰਚ ਤੇ ਜਾਓ
ਸ਼ਿਕਾਰੀ.
ਅੱਗੇ ਬਲਬ ਜਗੇ
ਬਿਜਲੀ ਦਾ,
ਪਿੱਛੇ ਘੁੱਪ ਹਨੇਰਾ।
ਇਸ ਪੜਦੇ ਦੇ ਹੇਠ
ਸ਼ਿਕਾਰੀ,
ਪਾਈ ਬੈਠੇ ਡੇਰਾ।
ਤਸਬੀ,
ਤਿਲਕ,
ਸਲੀਬ,
ਸਿਮਰਨਾ,
ਜੁਗ ਜੁਗ ਜੀਉਣ ਸਹਾਰੇ,
ਬੇ ਸਮਝਾਂ ਨੇ,
ਰਬ ਦੇ ਰਾਹ ਤੇ,
ਰਖਿਆ ਰਿਜ਼ਕ ਬੁਤੇਰਾ।