ਸਮੱਗਰੀ 'ਤੇ ਜਾਓ

ਪੰਜਾਬੀ ਕੈਦਾ/ਮੰਜਾ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
29643ਪੰਜਾਬੀ ਕੈਦਾ — ਮੰਜਾਚਰਨ ਪੁਆਧੀ

ਮੰਜਾ

ਮੱਮਾ- ਮੰਜਾ ਡਿੱਠਾ ਹੈ।
ਉੱਪਰ ਬਾਬਾ ਬੈਠਾ ਹੈ।

ਦੋ ਸੇਰੂ ਦੋ ਬਾਹੀਆਂ ਨੇ।
ਬਾਂਸ-ਬਰੇਲੀ ਜਾਈਆਂ ਨੇ।

ਵਧੀਆ ਬਾਣ-ਬੁਣਾਈ ਹੈ।
ਮੱਲ ’ਚ ਦੌਣ ਫਸਾਈ ਹੈ।

ਚਾਰ ਲਗਾਏ ਪਾਵੇ ਨੇ।
ਘੋਨੇ ਮੋਨੇ ਬਾਵੇ ਨੇ।