ਸਮੱਗਰੀ 'ਤੇ ਜਾਓ

ਪੰਜਾਬ ਦੇ ਹੀਰੇ/ਮੁਖ ਬੰਧ

ਵਿਕੀਸਰੋਤ ਤੋਂ


ਮੁਖ ਬੰਧ

ਉਸ ਕਰਤਾਪੁਰਖ ਦੇ ਨਾਮ ਨਾਲ ਅਰੰਭ ਕਰਦਾ ਹਾਂ, ਜੋ ਜ਼ਬਾਨਾਂ ਨੂੰ ਸਾਜਣ ਵਾਲਾ ਅਤੇ ਆਦਮ ਨੂੰ ਵਾਕ ਸ਼ਕਤੀ ਤੇ ਉਸ ਨੂੰ ਸਮਝਣ ਦਾ ਗਿਆਨ ਦੇਣ ਵਾਲਾ ਹੈ, ਜਿਸ ਨੇ ਸੰਸਾਰ ਨੂੰ ਰੰਗਾ ਰੰਗ ਦੇ ਸੁਹਜ ਦੇ ਕੇ ਸੁਹਾਵਣਾ ਬਣਾਇਆ, ਜਿਵੇਂ ਇਕ ਮਾਲੀ ਆਪਣੇ ਬਾਗ਼ ਦੇ ਗੋਸ਼ੇ ਗੋਸ਼ੇ ਨੂੰ ਦਿਲਫਰੇਬ ਬਣਾਉਣ ਵਾਸਤੇ ਭਾਂਤ ਭਾਂਤ ਦੇ ਰੰਗ ਤੇ ਮਹਿਕਾਂ ਨਾਲ ਭਰਪੂਰ ਫੁੱਲ ਥਾਂ ਥਾਂ ਤੇ ਉਗਾਉਂਦਾ ਹੈ। ਉਹ ਸਿਰਜਣ ਹਾਰ, ਜਿਸ ਨੇ ਆਦਮੀ ਨੂੰ ਦਿਮਾਗ ਦੀ ਸਹਾਇਤਾ ਨਾਲ ਬੋਲਣਾ, ਸੁਣਨਾ ਤੇ ਸਮਝਣਾ ਸਿਖਾਇਆ ਤੇ ਦੂਜੇ ਬੰਦਿਆਂ ਨਾਲ ਮਿਲ ਵਰਤ ਕੇ ਪ੍ਰੇਮ ਕਰਨ ਦੇ ਰਸਤੇ ਪਾਇਆ।

ਜ਼ਬਾਨ ਦਾ ਆਰੰਭ

ਹਿੰਦੁਸਤਾਨ ਦੀ ਪਰਮ ਪੁਰਾਤਨ ਬੋਲੀ ਜੋ ਲਿਖਣ ਤੇ ਬੋਲਣ ਵਿਚ ਆਈ, ਵੇਦਾਂ ਦੀ ਭਾਸ਼ਾ ਹੈ, ਇਸ ਤੋਂ ਅਗੇ ਉਪਨਿਸ਼ਦਾਂ ਦੀ ਬੋਲੀ ਹੈ ਤੇ ਇਸ ਦੇ ਬਾਦ ਰਾਮਾਇਣ। ਬਾਲਮੀਕ ਦੀ ਸੰਸਕ੍ਰਿਤ ਸਮੇਂ ਦੇ ਹੇਰ ਫੇਰ ਅਤੇ ਘਟਨਾਵਾਂ ਦੀ ਅਦਲਾ ਬਦਲੀ ਦੇ ਨਾਲ ਨਾਲ ਬੋਲੀ ਵਿਚ ਭੀ ਵਟਾ ਸਟਾ ਹੁੰਦਾ ਰਿਹਾ। ਸਮਾਂ ਜਿਉਂ ਜਿਉਂ ਉੱਨਤੀ ਕਰਦਾ ਗਿਆ, ਜ਼ਬਾਨ ਵਧਦੀ ਤੇ ਸਾਫ ਹੁੰਦੀ ਗਈ। ਅਸ਼ੋਕ ਅਤੇ ਬੁਧ ਮਹਾਰਾਜ ਦੇ ਕਾਲ ਵਿਚ ਪਾਲੀ ਜ਼ਬਾਨ ਨੇ ਜ਼ੋਰ ਫੜਿਆ ਅਤੇ ਸੰਸਕ੍ਰਿਤ ਦੇ ਬਾਦ ਪਾਕ੍ਰਿਤ ਦਾ ਦੌਰ ਹੋਇਆ। ਪ੍ਰਾਕ੍ਰਿਤ ਸੰਸਕ੍ਰਿਤ ਦਾ ਹੀ ਇਕ ਰੂਪ ਸੀ। ਪੰਡਿਤ ਤੇ ਵਿਦਵਾਨ ਲੋਕ ਸੰਸਕ੍ਰਿਤ ਲਿਖਦੇ ਬੋਲਦੇ ਸਨ ਪਰ ਆਮ ਲੋਕ ਪ੍ਰਾਕ੍ਰਿਤ ਨੂੰ ਵਰਤਦੇ ਸਨ। ਇਨ੍ਹਾਂ ਦੋਹਾਂ ਦਾ ਫਰਕ ਤੇ ਵਰਤਾਉ ਕਵੀ ਕਾਲੀ ਦਾਸ ਦੇ ਸ਼ਕੁੰਤਲਾ ਆਦਿ ਡਰਾਮਿਆਂ ਵਿਚੋਂ ਪ੍ਰਤਖ ਮਿਲਦਾ ਹੈ। ਪ੍ਰਾਕ੍ਰਿਤ ਦਾ ਰਿਵਾਜ ਮਹਾਭਾਰਤ ਕਾਲ ਦੇ ਨਾਲ ਯਾ ਉਸ ਤੋਂ ਕੁਝ ਚਿਰ ਬਾਦ ਹੋਇਆ। ਇਸ ਨੂੰ ਭੀ ਸਮੇਂ ਦੇ ਲੰਮੇ ਗੇੜ ਨੇ ਕਾਇਮ ਨਾ ਰਹਿਣ ਦਿਤਾ। ਇਕ ਅਜੇਹਾ ਪਰਿਵਰਤਨ ਹੋਇਆ, ਕਿ ਸੰਸਕ੍ਰਿਤ-ਪ੍ਰਾਕ੍ਰਿਤ ਦੇ ਮੇਲ ਜੋਲ ਨੇ ਹਿੰਦੀ ਬੋਲੀ ਨੂੰ ਜਨਮ ਦਿਤਾ ਜੋ ਪੰਜਾਬ ਤੇ ਉਸ ਦੇ ਆਸ ਪਾਸ ਵਰਤੀ ਜਾਂਦੀ ਰਹੀ।

ਪੰਜਾਬੀ ਦਾ ਆਰੰਭ

ਪੰਜਾਬ ਦਾ ਸੰਸਕ੍ਰਿਤੀ ਨਾਮ "ਪੰਚ ਨਾਦ" ਹੈ,ਇਸ ਦਾ ਨਾਮ ਸਪਤ ਸਿੰਧੂ ਭੀ ਪੈ ਗਿਆ,ਜਦੋਂ ਸ਼ਾਇਦ ਪੰਜਾਂ ਦਰਿਆਵਾਂ ਦੇ ਦੁਪਾਸੇ ਜਮਨਾ ਅਤੇ ਅਟਕ ਨੂੰ ਭੀ ਨਾਲ ਜੋੜ ਲਿਆ ਗਿਆ ਸੀ। ਇਸ ਦਾ ਨਾਮ "ਪੰਜਾਬ" ਉਸ ਵੇਲੇ ਪਿਆ, ਜਦ ਮੁਸਲਮਾਨਾਂ ਨੇ ਇਸ ਤੇ ਪੈਰ ਪਾਇਆ। ਪੰਚਨਦ ਤੋਂ ਉਨ੍ਹਾਂ ਨੇ ਪੰਜ-ਆਬ ਬਣਾ ਲਿਆ ਜੋ ਉਨ੍ਹਾਂ ਦੀ ਬੋਲੀ ਤੇ ਸੁਭਾਉ ਦੇ ਅਨੁਕੂਲ ਸੀ। ਮੁਸਲਮਾਨ ਹਿੰਦੁਸਤਾਨ ਵਿਚ ਪਹਿਲੀ ਵਾਰ ਅਰਬ ਦੇ ਦੂਜੇ ਖਲੀਫੇ ਹਜ਼ਰਤ ਉਮਰ ਫਾਰੂਕ ਦੇ ਸਮੇਂ ਹਿਜਰੀ ਪਹਿਲੀ ਸਦੀ ਵਿਚ ਆਏ । ਸੰਨ ੪੪ ਹਿਜਰੀ (ਸੰਨ ੬੬੪ ਈ:) ਵਿਚ ਮੁਸਲਮਾਨਾਂ ਦੇ ਇਕ ਲਸ਼ਕਰ ਨੇ ਜਦ ਕਾਬਲ ਉਤੇ ਹਮਲਾ ਕੀਤਾ, ਤਾਂ ਉਨ੍ਹਾਂ ਵਿਚੋਂ ਇਕ ਜਰਨੈਲ ਮਹਲਬ ਬਿਨ ਅਬੀ ਸਫਰਾ ਕੁਝ ਸਾਥੀਆਂ ਨਾਲ ਮੁਲਤਾਨ ਤਕ ਅਪੜਿਆ | ਉਥੋਂ ਪਰਤ ਕੇ ਕਾਬਲ ਤੋਂ ਮੁਲਤਾਨ ਦੇ ਅੱਖੀ ਡਿਠੇ ਹਾਲ ਲਿਖੇ, ਜਿਨਾਂ ਨੇ ਹੋਰ ਮੁਸਲਮਾਨਾਂ ਵਿਚ ਹਿੰਦੁਸਤਾਨ ਤੇ ਚੜਾਈ ਕਰਨ ਦੀ ਪ੍ਰੇਰਨਾ ਕੀਤੀ । ਮੁਸਲਮਾਨਾਂ ਦੀ ਤੀਸਰੀ ਚੜਾਈ ਸੰਨ ੯੨ ਹਿਜਰੀ (੭੧੧ ਈ:) ਵਿਚ ਮੁਹੰਮਦ ਬਿਨ ਕਾਸਮ ਦੇ ਸਿੰਧ ਉਪਰ ਹਮਲੇ ਤੋਂ ਸ਼ੁਰੂ ਹੁੰਦੀ ਹੈ । ਇਸ ਦੇ ਬਾਦ ਮੁਸਲਮਾਨ ਲਗਾਤਾਰ ਚੜਾਈਆਂ ਕਰਦੇ ਰਹੇ ਅਤੇ ਉਨ੍ਹਾਂ ਵਿਚੋਂ ਅਕਸਰ ਏਥੇ ਹੀ ਰਹਿ ਪੈਂਦੇ ਰਹੇ ।

ਮੁਸਲਮਾਨਾਂ ਦੀ ਆਉਂਦ ਤੋਂ ਪਹਿਲੇ ਪੰਜਾਬ ਸਗੋਂ ਹਿੰਦੁਸਤਾਨ ਭਰ ਦੀ ਜ਼ਬਾਨ ਹਿੰਦੀ ਸੀ । ਉਂਕਿ ਪੰਜਾਬ ਬਾਹਰੋਂ ਆਏ ਸਜਣਾਂ ਦੇ ਹਮਲਿਆਂ ਤੇ ਲੜਾਈਆਂ ਦਾ ਪਹਿਆ ਬਣਿਆ ਰਿਹਾ, ਜੋ ਭੀ ਆਇਆ, ਪਹਿਲੇ ਪੰਜਾਬ ਉਤੇ ਹੀ ਹੱਥ ਸਾਫ ਕਰਦਾ ਰਿਹਾ, ਇਸ ਲਈ ਪੰਜਾਬ ਦੀ ਸੁਰਤ ਹਿੰਦੁਸਤਾਨ ਦੇ ਬਾਕੀ ਹਿੱਸਿਆਂ ਨਾਲੋਂ ਵਖਰੀ ਹੁੰਦੀ ਗਈ । ਇਥੇ ਹਮਲਿਆਂ ਵਾਲੇ ਆਪਣਾ ਨਿਸ਼ਾਨ ਛਡਦੇ ਗਏ ਅਰ ਓਹ ਨਿਸ਼ਾਨ ਉਨ੍ਹਾਂ ਦੇ ਲਫਜ਼, ਬੋਲ ਚਾਲ ਤੇ ਰਸਮ-ਰਿਵਾਜ ਆਦਿਕ ਸਨ ।

ਆਰੀਆਂ ਦੇ ਬਾਦ ਪੰਜਾਬ ਵਿਚ ਆਉਣ ਵਾਲੇ ਮੁਸਲਮਾਨ ਹੀ ਸਨ ਅਰ ਇਨ੍ਹਾਂ ਦੇ ਆਉਣ ਦੀਆਂ ਅਤੇ ਅਡ ਸੂਰਤਾਂ ਸਨ। ਜਿਹੜੇ ਸਿੰਧ ਦੇ ਰਾਹੀਂ ਆਏ, ਉਨਾਂ ਦੀ ਬੋਲੀ ਅਰਬੀ ਸੀ, ਜੋ ਕਾਬਲ, ਪਿਸ਼ੌਰ, ਈਰਾਨ ਦੇ ਰਾਹੋਂ ਆਏ ਉਨਾਂ ਦੀ ਜ਼ਬਾਨ ਪਸ਼ਤੋ ਅਤੇ ਫਾਰਸੀ ਸੀ ਅਤੇ ਜੋ ਕਸ਼ਮੀਰ ਵਲੋਂ ਆਏ, ਉਨਾਂ ਦੀ ਕਸ਼ਮੀਰੀ ਬੋਲੀ ਸੀ । ਇਹ ਸਾਰੇ ਪੰਜਾਬ ਵਿਚ ਆ ਕੇ ਵਸਦੇ ਰਸਦੇ ਰਹੇ । ਇਹ ਵਲੋਂ ਚਾਹੇ ਆਰਜ਼ੀ ਹੋਵੇ ਚਾਹੇ ਟਿਕਾਉ ਪਰ ਹਰ ਹਾਲੇ ਮਤਲਬ ਸਾਧਣ ਵਾਸਤੇ ਇਥੋਂ ਦੇ ਵਾਸੀਆਂ ਨਾਲ ਗੱਲਾਂ ਬਾਤਾਂ ਦਾ ਵਟਾਂਦਰਾ ਕਰਨ ਦੀ ਲੋੜ ਭਾਸਦੀ ਰਹੀ । ਜ਼ਰੂਰਤ ਈਜਾਦ ਦੀ ਮਾਂ ਹੈ। ਉਨਾਂ ਨੇ ਇਹ ਘਾੜਤ ਘੜੀ ਕਿ ਇਕ ਪਦ ਇਥੋਂ ਦਾ ਤੇ ਇਕ ਉਹ ਅਰਬ ਦੇਣ ਵਾਲਾ ਉਨ੍ਹਾਂ ਦਾ ਆਪਣਾ ਮੇਲ ਕੇ ਜੁਟ ਕਰ ਲਿਆ ਜਾਂਦਾ ਸੀ, ਜਿਹਾ ਕਿ:-

ਗਲ ਕਥ-ਗੱਲ ਪੰਜਾਬੀ, ਕਥ ਕਸ਼ਮੀਰੀ,
ਕਾਲਾ ਸਿਆਹ-ਕਾਲਾ ਪੰਜਾਬੀ, ਸਿਆਹ ਫਾਰਸੀ,

ਇਸੇ ਤਰ੍ਹਾਂ ਚਿਟਾ ਸਪੈਦ, ਪੀਲਾ ਜ਼ਰਦ, ਵਿਆਹ ਸ਼ਾਦੀ, ਗਲ ਬਾਤ, ਪਿਆਰ ਮੁਹਬਤ, ਸਾਕ ਨਾਤਾ, ਆਦਿਕ ਅਨੇਕਾਂ ਜੁਟਵੇਂ ਪਦ ਵਰਤੀਣ ਲਗ ਪਏ । ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਹਿੰਦੁਸਤਾਨ ਦੀ ਰਾਜਭਾਸ਼ਾ ਹਿੰਦੀ ਸੀ ਪਰ ਉਨ੍ਹਾਂ ਦੀ ਹਕੂਮਤ ਨੇ ਦਰਬਾਰੀ ਬੋਲੀ ਫਾਰਸੀ ਸ਼ੁਰੂ ਕਰ ਦਿਤੀ । ਮਤਲਬ ਪੁੂਰਾ ਕਰਨ ਲਈ ਓਹ ਹਿੰਦੀ ਜਾਂ ਪੰਜਾਬੀ ਨੂੰ ਵਰਤ ਤਾਂ ਲੈਂਦੇ ਸਨ ਪਰ ਲਿਖਣ ਪੜਨ ਵਾਸਤੇ ਉਨ੍ਹਾਂ ਨੇ ਪਹਿਲੇ ਪਹਿਲ ਫਾਰਸੀ ਨੂੰ ਹੀ ਦਫਤ੍ਰੀ ਜ਼ਬਾਨ ਬਣਾਇਆ।

ਹਿੰਦੀ-ਪੰਜਾਬੀ

ਪੰਜਾਬ ਦੀ ਬੋਲੀ ਮੁਸਲਮਾਨਾਂ ਦੇ ਆ ਜਾਣ ਤੋਂ ਭੀ ਢੇਰ ਚਿਰ ਬਾਦ ਤਕ ਹਿੰਦੀ ਹੀ ਕਹੀ ਜਾਂਦੀ ਸੀ। ਪੰਜਾਬੀ ਦੇ ਮੁਸਲਮਾਨ ਕਵੀਆਂ ਨੇ ਇਸ ਨੂੰ ਹਿੰਦੀ ਹੀ ਲਿਖਿਆ ਹੈ, ਜਿਹਾ ਕਿ ਅਬਦੁਲ ਕਰੀਮ (੧੦੮੬ ਹਿ:) ਨਜਾਤੁਲ ਮੋਮਨੀਨ ਵਿਚ ਲਿਖਦਾ ਹੈ:

"ਫਰਜ਼ ਮਸਾਇਲ ਫ਼ਿਕਾ ਦੇ ਹਿੰਦੀ ਕਰ ਤਾਲੀਮ,
ਕਾਰਨ ਮਰਦਾਂ ਓਮੀਆਂ ਜੋੜੇ ਅਬਦੁਲ ਕਰੀਮ"

ਹਾਫਜ਼ ਮੁਅੱਜ਼ ਦੀਨ ਨਾਬੀਨਾ (੧੭੮੯ ਹਿ:) ਇਕ ਅਰਬੀ ਕਸੀਦੇ ਦੀ ਸ਼ਰਹ ਕਰਦਾ ਹੋਇਆ ਲਿਖਦਾ ਹੈ:

"ਇਸ ਅਰਬੀ ਥੀਂ ਹਿੰਦੀ ਕੀਜੇ, ਸੱਭਾ ਖਲਕ ਸੁਖਲੇ ਲੀਜੇ

ਖਾਨ ਸਾਦੁਲਾ ਨੇ ਫੁਰਮਾਇਆ, ਕਸੀਦਾ ਸ਼ਰਹ ਅਮਾਲੀ ਹੈ"

ਮੌਲਵੀ ਮੁਹੰਮਦ ਮੁਸਲਮ (੧੨੫੦ ਹਿ:) ਗੁਲਜ਼ਾਰ ਆਦਮ ਵਿਚ ਲਿਖਦੇ ਹਨ

"ਇਕ ਦਿਨ ਦਿਲ ਵਿਚ ਗੁਜ਼ਰਿਆ ਮੇਰੇ ਏਹ ਖਿਆਲ,

ਹਿੰਦੀ ਵਿਚ ਪਗੰਬਰਾਂ ਦਾ ਕੁਝ ਆਖ ਹਾਲ"

ਇਮਾਮਦੀਨ (੧੨੯੫ ਹਿ:) "ਮੁਅਜਿਜ਼ਾ ਹਰਨੀ" ਵਿਚ ਲਿਖਦਾ ਹੈ:

“ਮੁਅਜਿਜ਼ਾ ਪਾਕ ਰਸੂਲ ਦਾ ਹਿੰਦੀ ਆਖ ਸੁਣਾਇਆ।"

ਗਲ ਕੀ, ਇਸ ਗਲ ਦੇ ਕਿ ਮੁਸਲਮਾਨ ਕਵੀਆਂ ਨੇ ਪੰਜਾਬੀ ਨੂੰ ਹਿੰਦੀ ਦਾ ਨਾਮ ਹੀ ਦਿੱਤਾ ਹੈ, ਅਨੇਕਾਂ ਸਬੂਤ ਮਿਲ ਜਾਂਦੇ ਹਨ ਪਰ ਸ਼ਾਇਦ ਸਭ ਤੋਂ ਪਹਿਲਾ ਕਵੀਂ ਹਾਫਜ਼ ਬਰਖੁਰਦਾਰ (ਸੰਨ ੧੦੮੦ ਹਿ:) ਹੈ, ਜਿਸ ਨੇ ਇਸ ਨੂੰ ਹਿੰਦੀ ਦੀ ਥਾਂ ਪੰਜਾਬੀ ਆਖਿਆ ਹੈ। ਉਹ ਆਪਣੀ ਰਚਨਾ ਮਿਫਤਾਹੁਲ ਫਿਕਹ ਵਿਚ ਲਿਖਦਾ ਹੈ:

"ਹਜ਼ਰਤ ਨੋਮਾਨ ਦਾ ਫਰਮਾਇਆ, ਇਸ ਵਿਚ ਏਹ ਮਸਾਇਲ

ਤੁਰਤ ਪੰਜਾਬੀ ਆਖ ਸੁਣਾਵੀਂ, ਜੇ ਕੋ ਹੋਵੇ ਮਾਇਲ"

ਗੁਰਮੁਖੀ ਦਾ ਅਰੰਭ

ਮਹਮੂਦ ਗਜ਼ਨਵੀ ਦੇ ਹਮਲਿਆਂ ਤੋਂ ਜੇ ਪੰਜਾਬ ਵਿਚ ਇਸਲਾਮੀ ਹਕੂਮਤ ਦਾ ਅਰੰਭ ਮਿਥਿਆ ਜਾਵੇ, ਤਾਂ ਵੰਡ ਇਉਂ ਹੋਵੇਗੀ:

ਮਹਮੂਦ ਗਜ਼ਨਵੀ ੧੦੦੧ ਤੋਂ ੧੦੨੫ ਈ: ਤਕ

ਸ਼ਹਾਬੁਦੀਨ ਗੌਰੀ ੧੧੭੩ ਤੋਂ ੧੨੨੬ ਈ: ਤਕ
੧. ਪੰਜਾਬੀ ਦੇ ਦੋ ਬਾਰਾਂ ਮਾਹਾਂ ਪੰਜਾਬੀ ਦੇ ਦੋ ਬਾਰਾਂ ਮਾਹਾਂ
੨. ਪੰਜਾਬੀ ਸਾਹਿੱਤ ਵਿੱਚ ਅੰਮ੍ਰਿਤਾ ਦਾ ਸਥਾਨ ਪ੍ਰੋ. ਪਿਆਰ ਸਿੰਘ ੧੮
੩. ਵਿਅਮ ਕੇਰੀ-ਸੀਵਨ ਤੇ ਰਚਨਾ ੫. ਪ੍ਰੀਤਮ ਸਿੰਘ ੫੦
੪. ਪ੍ਰਾਚੀਨ ਪੰਜਾਬ ਦੇ ਕੁਝ ਸ਼ਬਦ ਜੁਗਿੰਦਰ ਸਿੰਘ ੬੨


ਗੁਲਾਮ ਖਾਨਦਾਨ ੧੨੨੭ ਤੋਂ ੧੨੯੦
ਖਿਲਜੀ ਖਾਨਦਾਨ ੧੨੯੧ ਤੋਂ ੧੩੨੦
ਤੁਗਲਕ ਖਾਨਦਾਨ ੧੩੨੧ ਤੋਂ ੧੪੧੩
ਸਾਦਾਤ ਤੇ ਲੋਧੀ ਖਾਨਦਾਨ ੧੪੧੩ ਤੋਂ ੧੫੨੬

ਇਸ ਦੇ ਬਾਦ ਮੁਗਲ ਖਾਨਦਾਨ ਦਾ ਅਰੰਭ ਹੁੰਦਾ ਹੈ ਅਤੇ ਇਬਰਾਹੀਮ ਲੋਧੀ ਤੇ ਬਾਬਰ ਦੇ ਅਹਿਦ ਵਿਚ ਗੁਰੂ ਨਾਨਕ ਜੀ ਹੋਏ ਤੇ ਉਨ੍ਹਾਂ ਦੇ ਪਹਿਲੇ ਗੱਦੀ ਨਸ਼ੀਨ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਕਲਮ ਬੰਦ ਕਰਨ ਅਤੇ ਉਸ ਨੂੰ ਪੱਕੀ ਸੂਰਤ ਦੇਣ ਲਈ ਹੁੰਦੀ ਫਾਰਸੀ ਤੋਂ ਵਖਰੀ ਇਕ ਪੈਂਤੀ ਬਣਾਈ ਜਿਸ ਦਾ ਨਾਮ ਉਨਾਂ ਨੇ ਗੁਰਮੁਖੀ ਅਰਥਾਤ ਗੁਰੁ ਦੇ ਮੁਖ ਤੋਂ ਉਚਰੀ ਹੋਈ, ਨਾਮ ਰਖਿਆ ਤੇ ਉਸੇ ਵਿਚ ਹੀ ਬਾਣੀ ਦੀ ਸੰਭਾਲ ਕਰਨ ਲਈ ਉਚੇਚੀ ਬਣਾਈ।

ਪਹਿਲਾਂ ਵੇਰਵਾ ਬਿਆਨ ਕਰਨ ਦਾ ਭਾਵ ਇਹ ਕਿ ਸੰਨ ੧੦੦੧ ਤੋਂ ੧੫੨੬ ਤਕ ਸਵਾ ਪੰਜ ਸੌ ਵਰਹਾ ਮੁਸਲਮਾਨ ਕਈ ਸ਼ਰਤਾਂ ਵਿਚ ਹਿੰਦੁਸਤਾਨ ਅਤੇ ਪੰਜਾਬ ਉਤੇ ਚੜ੍ਹਾਈਆਂ ਅਤੇ ਥੋੜੀ ਬਹੁਤੀ ਹਕੁਮਤ ਕਰਦੇ ਰਹੇ। ਮਨੁੂ ਮਹਾਰਾਜ ਦੀ ਵੰਡ ਅਨੁਸਾਰ ਹਿੰਦੂ ਚਾਰ-ਵਰਣਾਂ ਵਿਚ ਵੰਡੇ ਹੋਏ ਸਨ। ਬਾਹਮਣ ਵਿਦਯਾ ਪੜਾਉਣ ਵਾਸਤੇ, ਛਤ੍ਰੀ ਜੰਗ ਜੁਧ ਵਾਸਤੇ, ਵੈਸ਼ ਵਪਾਰ ਅਰ ਖੇਤੀ ਵਾਸਤੇ ਅਤੇ ਸ਼ੂਦ ਸੇਵਾ ਕਰਨ ਵਾਸਤੇ ਇਸ ਸਵਾ ਪੰਜ ਸੌ ਸਾਲ ਦੇ ਅਰਸੇ ਵਿਚ ਸਦਾਗਰੀ, ਖੁਰਾਕੀ ਸਾਮਾਨ, ਕਪੜਾ ਲੱਤਾ ਤੇ ਜੀਵਨ ਦੀਆਂ ਹੋਰ ਲੋੜਾਂ ਵਾਸਤੇ, ਆਮ ਤੌਰ ਤੇ ਵੈਸ਼ ਹੀ ਲੋਣ ਦੇਣ ਕਰਦੇ ਸਨ। ਬਾਹਰ ਦੇਸਾਂ ਤੋਂ ਜਿਹੜੇ ਮੁਸਲਮਾਨ ਸੁਦਾਗਰੀ ਮਾਲ ਇਥੇ ਲਿਆਉਂਦੇ, ਉਨਾਂ ਵੈਸ਼ਾਂ ਨੂੰ ਦੇਂਦੇ ਤੇ ਉਨ੍ਹਾਂ ਪਾਸੋਂ ਇਥੋਂ ਦਾ ਸਾਮਾਨ ਵਿਹਾਝਦੇ ਸਨ। ਇਸ ਵੇਚ ਵੱਟ ਦੀ ਖਾਤਰ ਉਨਾਂ ਵੈਸ਼ਾਂ ਨੇ ਹਿੰਦੀ ਦੀ ਸ਼ਕਲ ਤੋੜ ਮਰੋੜ ਕੇ ਲੰਡੇ ਬਣਾ ਲਏ ਸਨ, ਜਿਸ ਤਰਾਂ ਕਸ਼ਮੀਰੀਆਂ ਨੇ ਆਪਣੇ ਵਾਸਤੇ ਸ਼ਾਰਦਾ ਅੱਖਰ ਬਣਾਏ ਹੋਏ ਸਨ, ਅਤੇ ਕਾਂਗੜੇ ਵਾਲਿਆਂ ਨੇ ਟਾਕਰੇ ਯਾ ਠਾਕੁਰੀ।

ਗੁਰੂ ਅੰਗਦ ਸਾਹਿਬ ਨੇ ਇਨ੍ਹਾਂ ਹੀ ਅਖਰਾਂ-ਠਾਕਰੀ, ਲੰਡੇ ਅਤੇ ਸ਼ਾਰਦਾ ਨੂੰ ਸਾਹਮਣੇ ਰਖ ਕੇ ਗੁਰਮੁਖੀ ਅੱਖਰ ਬਣਾਏ ਮਾਨੋ ਆਪ ਨੇ ਅਖਰਾਂ ਦੀ ਅਵਾਜ਼ ਤਾਂ ਉਹੀ ਰਖੀ, ਜੋ ਲੰਡੇ ਆਦਿ ਵਾਲਿਆਂ ਨੇ ਰਖੀ ਹੋਈ ਸੀ, ਪਰ ਸ਼ਕਲਾਂ ਦਾ ਬਹੁਤ ਹਦ ਤਕ ਸੁਧਾਰ ਕਰ ਲਿਆ। ਦੋ ਤਿੰਨ ਅੱਖਰ ਹੋਰ ਵਧਾਉਣ ਦੇ ਨਾਲ ਲਗਾਂ ਮਾਤ੍ਰਾਂ ਦੇਵ ਨਾਗਰੀ ਦੀਆਂ ਲੈ ਲਈਆਂ। ਮਹਾ ਮਹੋਪਾਧਿਆ ਰਾਇ ਬਹਾਦਰ ਪੰਡਤ ਗੌਰੀ ਸ਼ੰਕਰ ਹੀਰਾ ਚੰਦ ਓਝਾ ਨੇ ਆਪਣੀ ਰਚਨਾ ਪ੍ਰਾਚੀਨ ਲਿਪੀ ਮਤੀ ਮਾਲਾ ਵਿਚ ਲਿਖਿਆ ਹੈ "ਗੁਰਮੁਖੀ ਅੱਖਰ ਲੰਡੇ ਅਤੇ ਸ਼ਾਰਦਾ ਅਖਰਾਂ ਦੇ ਮੇਲ ਨਾਲ ਬਣੇ ਹੋਏ ਹਨ" ਲੰਡੇ ਪੰਜਾਬ ਦੇ ਸਰਾਫ਼ੀ ਅਖਰ ਹਨ, ਜੋ ਵਪਾਰੀ ਲੋਕਾਂ ਨੇ ਕਾਰੋਬਾਰ ਚਲਾਉਣ ਵਾਸਤੇ ਘੜੇ ਸਨ। ਏਹ ਅਖਰ ਲਗ ਪਗ ਹਰੇਕ ਸੂਬੇ ਦੇ ਬਪਾਰੀਆਂ ਨੇ ਆਪਣੀ ਆਪਣੀ ਸਮਝ ਮੂਜਿਬ ਬਣਾਏ ਹੋਏ ਹਨ| ਬਾਣੀਏ, ਮਹਾਜਨੀ, ਮਾਰਵਾੜੀ ਅਤੇ ਸਿੰਧੀ ਅਖਰ ਦੇਖੇ ਜਾਂਦੇ ਹਨ, ਜੋ ਵਹੀ ਖਾਤਿਆਂ ਵਿਚ ਵਰਤੇ ਜਾਂਦੇ ਹਨ। ਹੋਰ ________________

ਵਖ ਵਖ ਪੇਸ਼ਾਵਰਾਂ ਨੇ ਭੀ ਆਪਣੇ ਆਪਣੇ ਨਿਸ਼ਾਨ ਤੇ ਇਸ਼ਾਰੇ ਭੀ ਘੜੇ ਹੋਏ ਹਨ; ਪਰ ਇਨ੍ਹਾਂ ਦਾ ਸੰਬੰਧ ਗੁਰਮੁਖੀ ਨਾਲ ਕੋਈ ਨਹੀਂ।

ਪੰਜਾਬੀ ਅਤੇ ਮੁਸਲਮਾਨ

ਜੈਸਾ ਕਿ ਅੱਗੇ ਜ਼ਿਕਰ ਆ ਚੁਕਾ ਹੈ, ਪੰਜਾਬ ਵਿਚ ਆ ਕੇ ਮੁਸਲਮਾਨ ਵੱਸੇ ਰੱਸੇ, ਤਾਂ ਉਨਾਂ ਨੂੰ ਇਥੋਂ ਦੇ ਲੋਕਾਂ ਨਾਲ ਮੇਲ ਜੋਲ ਤੇ ਗਲ ਬਾਤ ਲਈ ਰਲੀ ਮਿਲੀ ਬੋਲੀ ਬਣਾ ਲਈ ਅਰ ਲਗ ਪਗ ੨੦੦ ਵਰੇ (ਸੰਨ ੧੨੦੦ ਈ:) ਵਿਚ ਪੰਜਾਬੀ ਨੂੰ ਚੰਗੀ ਤਰਾਂ ਸਿਖ ਲਿਆ ਅਤੇ ਇਥੋਂ ਦੇ ਲੋਕਾਂ ਵਿਚ ਇਸਲਾਮੀ ਪਰਚਾਰ ਲਈ ਪੰਜਾਬੀ ਜ਼ਬਾਨ ਨੂੰ ਆਪਣੇ ਖ਼ਿਆਲ ਜ਼ਾਹਿਰ ਕਰਨ ਦਾ ਵਸੀਲਾ ਬਣਾਇਆ। ਪੰਜਾਬੀ ਬੋਲ ਚਾਲ ਦੇ ਨਾਲ ਹੀ ਸ਼ਾਇਰੀ ਭੀ ਪੰਜਾਬੀ ਵਿਚ ਹੀ ਸ਼ੁਰੂ ਕਰ ਦਿਤੀ। ਪ੍ਰੋਫੈਸਰ ਮਹਮੂਦ ਸ਼ੀਰਾਨੀ ਸਾਹਿਬ ਆਪਣੀ ਰਚਨਾ "ਪੰਜਾਬ ਮੇਂ ਉਰਦੂ" ਵਿਚ ਲਿਖਦੇ ਹਨ, “ਖਾਜਾ ਮਸਊਦ ਸਯਦ ਦੇ ਬਾਦ ਪੰਜਾਬੀ ਦੇ ਪਹਿਲੇ ਸ਼ਾਇਰ ਫਰੀਦੁੱਦੀਨ ਮਸਊਦ (ਬਾਵਾ ਫਰੀਦ) ਹਨ, ਜੋ ੯੯੪ ਹਿਜਰੀ ਵਿਚ ਕਲ ਹੋਏ।" ਬਾਵਾ ਫਰੀਦ ਹੀ ਪਹਿਲੇ ਸ਼ਖਸ ਹਨ, ਜਿਨਾਂ ਨੇ ਆਪਣੇ ਖ਼ਿਆਲ ਪੰਜਾਬੀ ਕਵਿਤਾ ਵਿਚ ਪ੍ਰਗਟ ਕੀਤੇ (ਮਾਨੋਂ ਪੰਜਾਬੀ ਸ਼ਾਇਰੀ ਦੀ ਨੀਂਹ ਆਪ ਦੇ ਹਥੋਂ ਰਖੀ ਗਈ। ਆਪ ਦੇ ਬਾਦ ਬਹੁਤੇਰੇ ਮੁਸਲਮਾਨਾਂ ਨੇ ਪੰਜਾਬੀ ਸ਼ਾਇਰੀ ਵਿਚ ਕਿਤਾਬਾਂ ਅਤੇ ਕਈ ਰਸਾਲੇ ਲਿਖੇ, ਜਿਨ੍ਹਾਂ ਵਿਚੋਂ ਬਹੁਤੇ ਮਜ਼ਹਬੀ ਪਰਚਾਰ ਦੇ ਆਧਾਰ ਉਤੇ ਸਨ ਅਰ ਓਹ ਸਾਰੇ ਦੇ ਸਾਰੇ ਫ਼ਾਰਸੀ ਯਾ ਅਰਬੀ ਅੱਖਰਾਂ ਵਿਚ ਸਨ। ਅਰਬੀ ਲਿਖਣ ਦਾ ਢੰਗ ਉਨ੍ਹਾਂ ਨੇ ਇਸ ਲਈ ਵਰਤਿਆ ਕਿ ਪਿੰਡਾਂ ਦੀਆਂ ਮੁਸਲਮਾਨ ਤ੍ਰੀਮਤਾਂ ਤੇ ਬੱਚੇ ਆਮ ਕਰ ਕੇ ਅਤੇ ਸ਼ਹਿਰਾਂ ਦੇ ਤੀਵੀਆਂ ਬੱਚੇ ਖਾਸ ਕਰ ਪਹਿਲੇ ਪਹਿਲ ਕਰਾਨ ਅਰੰਭਦੇ ਸਨ, ਜੋ ਅਰਬੀ ਅਖਰਾਂ ਵਿਚ ਹੈ। ਇਸ ਤੋਂ ਬਾਦ ਲੜਕੇ ਤਾਂ ਬਾਕੀ ਵਿਦ੍ਯਾ ਲਈ ਫਾਰਸੀ ਅੱਖਰ ਵਰਤ ਲੈਂਦੇ ਸਨ ਪਰ ਤੀਵੀਆਂ ਤੇ ਕੁੜੀਆਂ ਨੂੰ ਹੋਰ ਵਿਦ੍ਯਾ ਨਾ ਮਿਲ ਸਕਦੀ ਤਾਂ ਮੋਟੇ ਮੋਟੇ ਦੀਨੀ ਮਸਲੇ ਆਮ ਵਾਕਫੀਅਤ ਵਾਸਤੇ ਪੰਜਾਬੀ ਬੋਲੀ ਅਤੇ ਅਰਬੀ ਅੱਖਰਾਂ ਵਿਚ ਰਚ ਲਏ ਜਾਂਦੇ। ਇਸ ਮਤਲਬ ਦੇ ਛੋਟੇ ਛੋਟੇ ਰਸਾਲੇ ਜਿਹਾ ਕਿ ਪੱਕੀ ਰੋਟੀ, ਨੂਰ ਨਾਮਾ, ਨਜਾਤੁਲ ਮੋਮਨੀਨ, ਰੋਸ਼ਨ ਦਿਲ ਆਦਿਕ ਪੜ੍ਹੀਂਂਦੇ ਚਲੇ ਆਏ ਹਨ।

ਮੁਸਲਮਾਨ ਕਵੀਆਂ ਨੇ ਇਥੋਂ ਦੇ ਵਾਯੂ ਮੰਡਲ ਦੇ ਅਨਕੁਲ ਲੇਲਾਂ ਮਜਨੂੰ, ਸ਼ੀਰੀਂ ਫਰਿਹਾਦ,ਯੂਸਫ਼ ਜ਼ੁਲੈਖਾਂ ਆਦਿਕ ਪ੍ਰਦੇਸੀ ਅਰ ਹੀਰ ਰਾਂਝਾ, ਸੋਹਣੀ ਮਹੀਂਵਾਲ, ਸਸੀ ਪੁੰਨੂੰ ਆਦਿਕ ਦੇਸੀ ਪ੍ਰੇਮ ਕਿਸੇ ਲਿਖਣ ਦੇ ਨਾਲ ਨਾਲ ਸੂਫੀਆਨਾ ਕਲਾਮ, ਗੁਲਿਸਤਾਂ, ਬੋਸਤਾਂ ਅਰ ਹੋਰ ਫਾਰਸੀ ਦਰਸੀ ਕਿਤਾਬਾਂ ਦੇ ਟੀਕੇ, ਕੁਰਾਨ ਤੇ ਹਦੀਸਾਂ ਆਦਿਕ ਦੇ ਤਰਜਮੇ ਆਦਿਕ ਪੰਜਾਬੀ ਬੋਲੀ ਵਿਚ ਇਸ ਬਹੁਤਾਤ ਨਾਲ ਪੇਸ਼ ਕੀਤੇ ਕਿ ਹਿੰਦੀ ਮਧਮ ਪੈ ਗਈ ਅਰ ਪੰਜਾਬੀ ਦਾ ਘਰ ਘਰ ਚਰਚਾ ਹੋਣ ਲਗਾ।

ਪੰਜਾਬੀ ਅਤੇ ਸਿੱਖ

ਬਾਬਾ ਫਰੀਦ ਦੇ ਲਗ ਪਗ ੩੦੦ ਸਾਲ ਬਾਦ ਗੁਰੂ ਨਾਨਕ ਜੀ ਤੋਂ ਸਿਖ ਪੰਥ ਦਾ ਆਰੰਭ ਹੋਇਆ। ਸਿਖਾਂ ਦੇ ਦੁਸਰੋਂ ਗੁਰੂ ਅੰਗਦ ਜੀ ਨੇ ਗੁਰਮੁਖੀ ਅੱਖਰ ਬਣਾਏ । ਇਸ ਦੇ ਬਾਦ ਹਰੇਕ ਗੁਰੂ ਸਾਹਿਬ ਨੇ ਜੋ ਕੁਝ ਲਿਖਿਆ,ਉਹ ਹਿੰਦੀ ਮਿਲੀ ਪੰਜਾਬੀ ਜ਼ਬਾਨ ਅਰ ਗੁਰਮੁਖੀ (ਕਦੇ ਕਦੇ ਹਿੰਦੀ) ਅੱਖਰਾਂ ਵਿਚ ਸੀ ।

ਪੰਜਾਬੀ ਅਤੇ ਹਿੰਦੂ

ਪੰਜਾਬ ਵਿਚ ਰਹਿਣ ਵਾਲੇ ਹਿੰਦੂਆਂ ਵਿਚੋਂ ਕਾਰੋਬਾਰੀ ਲੋਕ ਤਾਂ ਆਪਣੇ ਲੇਖੇ ਪੱਤੇ ਵਾਸਤੇ ਲੰਡੇ ਬਣਾ ਚੁਕੇ ਸਨ। ਬਾਕੀਆਂ ਨੇ ਭਾਵੇਂ ਬੋਲ ਚਾਲ ਵਾਸਤੇ ਪੰਜਾਬੀ ਜ਼ਬਾਨ ਮੰਨੀ ਹੋਈ ਸੀ ਪਰ ਲਿਖਤ ਵਾਸਤੇ ਉਨ੍ਹਾਂ ਨੇ ਹਿੰਦੀ ਅਖਰਾਂ ਨੂੰ ਹੀ ਪੋਤਾ ਦਿਤੀ । ਸ੫ ਮਤ ਦਾ ਪ੍ਰਚਾਰ ਜਦ ਜ਼ੋਰ ਸ਼ੋਰ ਨਾਲ ਹੋਈਆਂ ਅਤੇ ਖਾਸ ਕਰ ਗੁਰੂ ਗੰਥ ਸਾਹਿਬ ਦੀ ਬਾਣੀ ਦਾ ਪਰਚਾਰ ਘਰ ਘਰ ਹੋ ਰਿਹਾ ਸੀ, ਇਸ ਵੇਲੇ ਹਿੰਦ ਅਤੇ ਸਿਖ ਵਿਚ ਕੋਈ ਵਖੜੀ ਤਮੀਜ਼ ਨਹੀਂ ਸੀ । ਇਸ ਲਈ ਮੁਸਲਮਾਨਾਂ ਤੋਂ ਛੁਟ ਸਾਰੇ ਹੀ ਪੰਜਾਬ ਵਿਚ ਗੁਰਮੁਖੀ ਅੱਖਰਾਂ ਦਾ ਰਿਵਾਜ ਆਮ ਹੋ ਗਿਆ ! ਹਰੇਕ ਹਿੰਦੂ ਅਤੇ ਸਿਖ ਸਾਂਝੇ ਵਿਸ਼ਵਾਸ ਨਾਲ ਗੁਰਬਾਣੀ ਪੜ੍ਹਦੇ ਸਨ ਅਰ ਗੁਰਮੁਖੀ ਅੱਖਰਾਂ ਦੇ ਬਹੁਤ ਪ੍ਰਚਲਤ ਹੋ ਜਾਣ ਨਾਲ ਪੁਰਾਤਨ ਹਿੰਦੂ ਗੰਥ; ਭਾਗਵਤ, ਸੂਰ ਸਾਗਰ, ਰਾਮਾਇਣ, ਭਗਵਤ ਗੀਤਾ ਆਦਿਕ ਭੀ ਲਿਖਾਰੀਆਂ ਪਾਸੋਂ ਗੁਰਮੁਖੀ ਅੱਖਰਾਂ ਵਿਚ ਮਾਕੂਲ ਮਜੂਰੀ ਦੇ ਕੇ ਲਿਖਵਾਏ ਜਾਂਦੇ ਸਨ।

ਪੰਜਾਬੀ ਅਤੇ ਈਸਾਈ

ਹਿੰਦੁਸਤਾਨ ਵਿਚ ਅੰਗ੍ਰੇਜ਼ਾਂ ਦੀ ਆਉਂਦ ਉਨੀਸਵੀਂ ਸਦੀ ਦੇ ਅਰੰਭ ਤੋਂ ਸ਼ੁਰੂ ਹੁੰਦੀ ਹੈ ਅਤੇ ੧੮੫੭ ਦੇ ਗਦਰ ਦੇ ਬਾਦ ਉਨਾਂ ਦਾ ਪੂਰਾ ਕਬਜ਼ਾ ਹੁੰਦਾ ਅਤੇ ਸਿੱਕਾ ਚਲਦਾ ਹੈ। ਉਸ ਵੇਲੇ ਚੂੰਕਿ ਅੰਗ੍ਰੇਜ਼ਾਂ ਨੇ ਹਿੰਦੁਸਤਾਨ ਅਤੇ ਪੰਜਾਬ ਦਾ ਕੁਝ ਹਿੱਸਾ ਮੁਸਲਮਾਨਾਂ ਪਾਸੋਂ ਹੀ ਲਿਆ ਸੀ ਅਤੇ ਮੁਸਲਮਾਨਾਂ ਨੇ ਉਸ ਵੇਲੇ ਫਾਰਸੀ ਦੀ ਥਾਂ ਉਰਦੂ ਨੂੰ ਦੇ ਛਡੀ ਹੋਈ ਸੀ, ਇਸ ਲਈ ਅੰਗੇਜ਼ਾਂ ਨੇ ਭੀ ਉਰਦੂ ਨੂੰ ਹੀ ਦਫਤ੍ਰੀ ਜ਼ਬਾਨ ਬਣਾ ਲਿਆ। ਸੰਨ ੧੮੭੦ ਦੇ ਲਗਭਗ ਸਿਖਾਂ ਦੇ ਵਾਸਤੇ ਗੁਰਮੁਖੀ ਅੱਖਰ ਤੇ ਪੰਜਾਬੀ ਬੋਲੀ ਤਾਲੀਮੀ ਕੋਰਸਾਂ ਵਿਚ ਸ਼ਾਮਲ ਕੀਤੇ ਗਏ; ਪਰ ਉਸ ਵੇਲੇ ਸਿੱਖ ਲੜਕਿਆਂ ਦੀ ਥੋੜੀ ਜਿਹੀ ਗਿਣਤੀ ਹੋਣ ਕਰ ਕੇ ਬਹੁਤ ਘਟ ਕੰਮ ਆ ਰਹੇ ਸਨ।

ਅੰਗ੍ਰੇਜ਼ੀ ਅਮਲਦਾਰੀ ਦੇ ਨਾਲ ਨਾਲ ਹੀ ਈਸਾਈ ਪਾਦਰੀਆਂ ਨੇ ਆਪਣੇ ਮਿਸ਼ਨ ਦਾ ਪਰਚਾਰ ਕਰਨ ਵਾਸਤੇ ਪੰਜਾਬੀ ਵਿਚ ਅੰਜੀਲਾਂ ਦੇ ਤਰਜਮੇ ਕਰਾ ਕੇ ਗੁਰਮੁਖੀ ਅੱਖਰਾਂ ਵਿਚ ਛਪਾਏ। ਮਾਲਵੇ ਵਾਸਤੇ ਲੁਦਿਹਾਣੇ ਨੂੰ ਸੰਟਰ ਬਣਾਇਆ। ________________

ਗਿਆ। ਵਾਇਲੀ ਸਾਹਿਬ ਦਾ ਮਸ਼ਹੂਰ ਛਾਪੇਖਾਨਾ ਮਿਸ਼ਨ ਪ੍ਰੈਸ਼ ਹਾਲੇ ਪਥਰ ਦੇ ਛਾਪੇ ਵਿਚ ਗੁਰਮੁਖੀ ਅੰਜੀਲਾਂ ਛਾਪਿਆ ਕਰਦਾ ਸੀ। ਇਸ ਦੇ ਥੋੜਾ ਚਿਰ ਬਾਦ ਗੁਰਮੁਖੀ ਟਾਇਪ ਵਲਾਇਤੋਂ ਬਣ ਕੇ ਆ ਗਏ ਤੇ ਉਸ ਦੀ ਦੇਖਾ ਦੇਖੀ ਲਾਹੌਰ ਵਿਚ (43 ਭੀ ਟਾਈਪ ਬਣ ਗਏ। ਦੂਜਾ ਅੱਡਾ ਤਰਨ ਤਾਰਨ ਵਿਚ ਪਾਦਰੀ ਈ. ਗਿਲਫਰਡ (E Golford) ਦੇ ਸਪੁਰਦ ਹੋਇਆ, ਜਿਨ੍ਹਾਂ ਨੇ ਬਹੁਤ ਸਾਰਾ ਈਸਾਈ ਲਿਟਰੇਚਰ ਠੇਠ ਪੰਜਾਬੀ ਬੋਲੀ ਵਿਚ ਛਪਵਾਇਆ।

ਪੰਜਾਬੀ-ਵਿਦਯਾ ਦਾ ਵਸੀਲਾ

ਪੰਜਾਬੀ ਬੋਲੀ ਨੂੰ ਵਿਦਯਾ ਦਾ ਸਾਧਨ ਬਣਨ ਦਾ ਮਾਣ ਸਿਰਫ਼ ਔਰੰਗਜ਼ੇਬ ਆਲਮਗੀਰ ਦੇ ਅਹਿਦ ਵਿਚ ਹੀ ਪ੍ਰਾਪਤ ਹੋਇਆ। ਉਸ ਵੇਲੇ ਪੰਜਾਬੀ ਦੇ ਉਰਦੂ ਅੱਖਰਾਂ ਨੂੰ ਵਰਤਿਆ ਗਿਆ ਅਰ ਬਚਿਆਂ ਵਾਸਤੇ ਵਖ ਵਖ ਰਸਾਲੇ ਲਿਖਵਾਏ ਗਏ। ਦੁਹਰਮਲ ਰਾਇ ਸੁਨਾਮੀ ਨੇ ੧੧੦੫ ਹਿਜਰੀ ਵਿਚ ਏਜ਼ਦਬਾਰੀ, ਉਮੇਦ ਨੇ ੧੧੦੬ ਵਿਚ ਅੱਲਾਬਾਰੀ, ਖੁਦਾ ਬਖਸ਼ (੧੧੦੬) ਨੇ ਨਸ਼ਾਬ ਜ਼ਰੂਰੀ ਅਰ ਗਣੇਸ਼ ਦਾਸ ਨੇ ੧੨੨੦ ਵਿਚ ਸਨਅਤ ਬਾਰੀ ਰਸਾਲ ਲਿਖੇ। ਇਸ ਤੋਂ ਸਿਵਾਇ ਰਾਜ਼ਕ ਬਾਰੀ, ਵਾਹਦ ਬਾਰੀ, ਹਮਦ ਬਾਰੀ ਆਦਿਕ ਹਨ, ਜਿਨਾਂ ਦਾ ਜ਼ਿਕਰ ਸਯਦ ਵਾਰਸ ਸ਼ਾਹ ਨੇ ਭੀ ਆਪਣੇ ਕਿੱਸੇ ਹੀਰ ਰਾਂਝਾ ਵਿਚ ਕੀਤਾ ਹੈ।

ਪੰਜਾਬੀ ਬੋਲੀ ਨੂੰ ਪੜ੍ਹਾਈ ਦਾ ਸਾਧਨ ਬਣਾਉਣ ਦਾ ਮਨੋਰਥ ਇਹੋ ਮਲੂਮ ਹੁੰਦਾ ਹੈ ਕਿ ਹਕੂਮਤ ਪੰਜਾਬ ਵਿਚ ਫਾਰਸੀ ਉਰਦੂ ਅਤੇ ਇਸਲਾਮੀ ਲਿਟਰੇਟਰ ਦਾ ਪ੍ਰਚਾਰ ਕਰਨਾ ਚਾਹੁੰਦੀ ਸੀ। ਇਸ ਦੇ ਨਾਲ ਹੀ ਉਸ ਦੀ ਸਲਾਹ ਸੀ ਕਿ ਪੰਜਾਬੀ ਬੋਲੀ ਵਿਚ ਫਾਰਸੀ ਸ਼ਬਦਾਂ ਦੇ ਅਰਥ ਭੀ ਸਮਝਾਏ ਜਾਣ, ਜੈਸਾ ਕਿ -

ਬਿਆ ਬਿਰਾਦਰ-ਆਓ ਰੇ ਭਾਈ
ਬਿਨਸ਼ੀ ਮਾਦਰ-ਬੈਠ ਰੀ ਮਾਈ

ਤਾਕਿ ਓਹ ਫ਼ਾਰਸੀ ਦੀਆਂ ਵਡੀਆਂ ਵਡੀਆਂ ਕਿਤਾਬਾਂ ਭੀ ਸਿਖ ਜਾਂਣ। ਇਹ ਤ੍ਰੀਕਾ ਕਾਫ਼ੀ ਮੁਦਤ ਤਕ ਜਾਰੀ ਰਿਹਾ। ਪਰ ਪੰਜਾਬੀ ਬੋਲੀ ਫ਼ਾਰਸੀ ਲਿਖਣ ਢੰਗ ਵਿਚ ਪੜ੍ਹਾਈ ਦਾ ਵਸੀਲਾ ਬਣੀ ਰਹੀ। ਹਿੰਦੂ ਮੁਸਲਮਾਨ ਵਿਦ੍ਯਾਰਥੀ ਸਾਂਝੇ ਮਦਰਸਿਆਂ ਵਿਚ ਪੜ੍ਹਦੇ ਰਹੇ ਪਰ ਉੱਚੀ ਵਿਦ੍ਯਾ ਅਤੇ ਦਫ਼ਤਰੀ ਕਾਰੋਬਾਰ ਦੇ ਕੰਮ ਫਾਰਸੀ ਹੀ ਆਉਂਦੀ ਸੀ।

ਲਿਖਣ-ਢੰਗ ਦਾ ਪਹਿਲਾ ਝਗੜਾ

ਇਹ ਸਵਾਲ ਮਹਾਰਾਜਾ ਰਣਜੀਤ ਸਿੰਘ ਦੇ ਅਹਿਦ ਵਿਚ ਉਠਿਆ। ਮੁਸਲਮਾਨ ਚਾਹੁੰਦੇ ਸਨ ਕਿ ਪੰਜਾਬੀ ਨੂੰ ਉਰਦੂ ਫ਼ਾਰਸੀ ਅੱਖਰਾਂ ਨਾਲ ਲਿਖਿਆ ਜਾਵੇ ਪਰ ਸਿੱਖਾਂ ਦੀ ਮਰਜ਼ੀ ਸੀ ਕਿ ਇਹ ਕੰਮ ਗੁਰਮੁਖੀ ਅੱਖਰਾਂ ਤੋਂ ਲਿਆ ਜਾਵੇ। ਗੁਰਮੁਖੀ

ਅੱਖਰ ਨਾ ਕੇਵਲ ਪੜ੍ਹਾਈ ਦਾ ਸਾਧਨ ਹੋਣ ਸਗੋਂ ਦਫਤ੍ਰੀ ਬੋਲੀ ਵੀ ਪੰਜਾਬੀ ਗੁਰਮੁਖੀ ਵਿਚ ਹੋ ਜਾਵੇ। ਸਿਖਾਂ ਨੂੰ ਭਰੋਸਾ ਸੀ ਕਿ ਮਹਾਰਾਜਾ ਸਿਖ ਹੈ ਇਸ ਲਈ ਸਾਡੀ ਸਲਾਹ ਨੂੰ ਮੰਨ ਲਏਗਾ। ਉਧਰ ਮੁਸਲਮਾਨਾਂ ਦਾ ਖਿਆਲ ਸੀ ਕਿ ਬਾਦਸ਼ਾਹ ਵਜ਼ੀਰਾਂ ਦੀ ਸਲਾਹ ਮੰਨਦੇ ਹਨ ਤੇ ਵਜ਼ੀਰ ਫਕੀਰ ਅਜ਼ੀਜ਼ੁਦੀਨ ਹੈ, ਜੋ ਜ਼ਰੂਰ ਸਾਡਾ ਹੀ ਪਖ ਕਰੇਗਾ ਪਰ ਅਖੀਰ ਵਿਚ ਇਹ ਝਗੜਾ ਪੰਜਾਬੀ ਬੋਲੀ ਵਾਸਤੇ ਭੈੜਾ ਸਾਬਤ ਹੋਇਆ ਤੇ ਮਹਾਰਾਜ ਨੂੰ ਉਹੋ ਫਾਰਸੀ ਬੋਲੀ ਤੇ ਲਿਖਣ-ਢੰਗ ਵਰਤਵਾਣਾ ਪਿਆ।

ਬੋਲੀ ਵਿਚ ਵਖੇਵੇਂ

ਹਿੰਦੂ ਸ਼ੁਰੂ ਤੋਂ ਸੰਸਕ੍ਰਿਤ, ਪਾਕ੍ਰਿਤ ਅਰ ਬ੍ਰਿਜ ਭਾਸ਼ਾ ਲਿਖਦੇ-ਬੋਲਦੇ ਰਹੇ, ਇਸ ਲਈ ਉਨਾਂ ਨੇ ਹਿੰਦਵਾਣੀ ਪਦਾਂ ਨੂੰ ਬਹੁਤ ਵਰਤਣਾ ਹੀ ਸੀ। ਇਸ ਪੱਖ ਵਿਚ ਹਿੰਦੂ ਅਤੇ ਸਿਖ ਲਿਖਾਰੀਆਂ ਵਿਚ ਕੋਈ ਭਿੰਨ ਭੇਦ ਪੈਦਾ ਨਹੀਂ ਹੋਇਆ। ਮੁਸਲਮਾਨਾਂ ਦੀ ਘਰੋਗੀ ਬੋਲੀ ਅਰਬੀ ਫਾਰਸੀ ਸੀ ਇਸ ਲਈ ਉਨ੍ਹਾਂ ਨੇ ਜਦ ਪੰਜਾਬੀ ਨੂੰ ਅਪਣਾਇਆ ਤਾਂ ਉਸ ਵਿਚ ਅਰਬੀ ਫਾਰਸੀ ਦਾ ਰੰਗ ਚੋਖਾ ਚੜ੍ਹ ਚੁਕਾ ਸੀ। ਸਿਖਾਂ ਦੀ ਵਖਰੀ ਬੋਲੀ ਸਿਵਾਇ ਗੁਰਬਾਣੀ ਦੇ ਨਹੀਂ ਸੀ ਇਸ ਲਈ ਉਨ੍ਹਾਂ ਨੇ ਭੀ ਬ੍ਰਿਜਭਾਸ਼ਾ ਨੂੰ ਉਸੇ ਬਹੁਤਾਤ ਨਾਲ ਵਰਤਿਆ, ਜਿਸ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਸਮ ਗ੍ਰੰਥ ਸਾਹਿਬ ਵਿਚ ਆਪ ਅਤੇ ੫੨ ਕਵੀਆਂ ਪਾਸੋਂ ਲਿਖਵਾਇਆ ਸੀ। ਕਵੀ ਸੰਤੋਖ ਸਿੰਘ, ਸੁਖਾ ਸਿੰਘ, ਆਦਿਕ ਨੇ ਭੀ ਕਿਤੇ ਕਿਤੇ ਬਹੁਤ ਔਖੀ ਬ੍ਰਿਜ ਭਾਸ਼ਾ ਵਰਤੀ। ਪਰੰਤੂ ਪੰਜਾਬੀ ਬੋਲੀ ਦੀ ਹਾਲਤ ਵਿਚ ਇਸਲਾਮੀ ਰਾਜ ਦਾ ਅਸਰ ਹਰੀ ਕੈਮ ਰਿਹਾ । ਗੁਰੂ ਨਾਨਕ ਸਾਹਿਬ ਦੀ ਆਪਣੀ ਬਾਣੀ ਵਿਚ ਭੀ ਫਾਰਸੀ ਅਰਬੀ ਦੇ ਪਦ ਆਮ ਮਿਲਦੇ ਹਨ। ਜੈਸਾ ਕਿ:- ਯਕ ਅਰਜ ਗੁਫਤਮ ਸਿ ਤੋਂ ਦਰ ਗੋਸ ਕੁਨ ਕਰਤਾਰ ॥ ਹਕਾ ਕਬੀਰ ਕਰੀਮ ਤੂੰ ਬੇ ਐਬ ਪਰਵਦਗਾਰ॥ ਗੱਲ ਕੀ,ਸੰਸਕ੍ਰਿਤ ਅਤੇ ਅਰਬੀ ਫ਼ਾਰਸੀ ਦਾ ਰੰਗ ਪੰਜਾਬੀ ਉਤੇ ਐਸਾ ਗੁਪਤ ਰੀਤੀ ਨਾਲ ਚੜ੍ਹਦਾ ਰਿਹਾ ਕਿ ਉਨਾਂ ਦਾ ਨਖੇੜਨਾ ਅਸੰਭਵ ਹੋ ਗਿਆ ਹੈ ਅਤੇ ਐਸਾ ਕਰਨ ਦਾ ਲਾਭ ਭੀ ਕੋਈ ਨਹੀਂ। ਪੰਜਾਬੀ ਦਾ ਹਾਜ਼ਮਾ ਐਡਾ ਤੇਜ਼ ਹੈ ਕਿ ਉਸ ਵਿਚ ਜੋ ਪਾ ਦਿਓ, ਬੇਮਲੂਮਾ ਪਚ ਜਾਂਦਾ ਹੈ ; ਜੈਸਾ ਕਿ ਅਜ ਕਲ ਅੰਗ੍ਰੇਜ਼ੀ ਦੇ ਪਦ ਪੰਜਾਬੀ ਨੂੰ ਦਬਾਦਬ ਹਜ਼ਮ ਹੋ ਰਹੇ ਹਨ।

ਇਹ ਨਖੇੜ ਮੁਢੋਂ ਚਲਾ ਆਇਆ ਹੈ ਅਤੇ ਦੋਹਾਂ ਧਿਰਾਂ ਦਾ ਹਕ ਇਕ ਜਿਹਾ ਹੈ, ਇਸ ਲਈ ਇਹ ਕਹਿਣਾ ਹੀ ਠੀਕ ਹੈ ਕਿ ਜੇਹੜੇ ਉਰਦੂ ਲਿਖਣ-ਢੰਗ ਨੂੰ ਪਸੰਦ ਕਰਨ, ਸ਼ੌਕ ਨਾਲ ਵਰਤਣ ਅਤੇ ਜਿਨ੍ਹਾਂ ਨੂੰ ਗੁਰਮੁਖੀ ਅੱਖਰਾਂ ਵਿਚ ਪੰਜਾਬੀ ਲਿਖਣਾ ਜਚਦਾ ਹੈ, ਓਹ ਆਪਣੀ ਮਰਜ਼ੀ ਮੁਤਾਬਕ ਲਿਖਣ। ਇਹ ਫੈਸਲਾ ਸਮੇਂ ਦੇ ਹਥ ਵਿਚ ਰਹਿਣ ਦਿਤਾ ਜਾਵੇ ਕਿ ਕਦੋਂ ਜਾ ਕੇ ਕਿਸੇ ਇਕ ਤ੍ਰੀਕੇ ਦਾ ਜ਼ੋਰ ਵਧ ਜਾਵੇ। ਸਮਾਂ ਬੜਾ ਬਲਵਾਨ ਹੈ, ਪੰਝੀ ਪੰਜਾਹ ਵਰਿਹਾਂ ਵਿਚ ਇਸ ਦਾ ਨਿਰਣਾ ਸ਼ਾਇਦ ਆਪਣੇ ਆਪ ਹੀ ਹੋ ਜਾਵੇ।

ਪੰਜਾਬੀ ਸਰਪਰਸਤੀ

ਕੋਈ ਜ਼ਬਾਨ ਉਸ ਵੇਲੇ ਤਕ ਪੂਰੀ ਉੱਨਤ ਤੇ ਨਰੋਈ ਨਹੀਂ ਹੋ ਸਕਦੀ ਜਦ ਡਾ ਤਕ ਉਸ ਦੇ ਸਿਰ ਤੇ ਸਰਕਾਰ ਜਾਂ ਦੇਸੀ ਰਜਵਾੜਿਆਂ ਦਾ ਹਥ ਨਾ ਹੋਵੇ। ਪੰਜਾਬੀ ਵਤ ਬੋਲੀ ਇਕ ਐਸੇ ਖੁਦਰੋਂ ਫੁੱਲ ਵਰਗੀ ਹੈ, ਜੋ ਜੰਗਲ ਵਿਚ ਉਗਿਆ ਹੋਵੇ ਅਰ ਉਸ ਦੀ ਨਾ ਕਿਸੇ ਨੇ ਰਾਖੀ ਕੀਤੀ ਹੋਵੇ ਨਾ ਸਿੰਜਾਈ । ਹਿੰਦਸਤਾਨ ਦੇ ਸੂਬਿਆਂ ਵਿਚੋਂ ਪੰਜਾਬ ਇਕ ਹਰਿਆ ਭਰਿਆ ਸੂਬਾ ਹੈ । ਵਾਰਸਸ਼ਾਹ ਨੇ ਇਸ ਦੀਆਂ ਸਾਰੀਆਂ ਸਿਫਤਾਂ ਨੂੰ ਇਕੋ ਸ਼ਿਅਰ ਵਿਚ ਸੰਖੇਪ ਨਾਲ ਬਿਆਨ ਕੀਤਾ ਹੋਇਆ ਹੈ:-

ਫੁੱਲ, ਡਾਲ ਤੇ ਬਾਗ ਬਹਾਰ ਨਹਿਰਾਂ, ਛਾਵਾਂ ਠੰਢੀਆਂ ਨਾਲ ਸੁਹਾਇਆ ਨੀ
ਅਕਲਮੰਦ ਤੇ ਲੋਕ ਸਲੂਕ ਵਾਲੇ, ਰਾਠ ਜੱਗ ਦੇ ਵਿਚ ਸਦਾਇਆਂ ਨੀ।

ਪੰਜਾਬ, ਸਰਸਬਜ਼ੀ ਦੇ ਲਿਹਾਜ਼ ਨਾਲ, ਜ਼ਬਾਨ ਉਪਜਾਉ ਹੋਣ ਦੇ ਲਿਹਾਜ਼ ਨਾਲ ਅਤੇ ਆਪਣੀ ਪਿਆਰੀ ਤੇ ਮਿੱਠੀ ਜ਼ਬਾਨ ਦੇ ਲਿਹਾਜ਼ ਨਾਲ ਹਿੰਦੁਸਤਾਨ ਵਿਚ ਇਕ ਅਨੋਖਾ ਦਰਜਾ ਰਖਦਾ ਹੈ । ਪੰਜਾਬ ਦੀ ਉੱਨਤ ਹੋਈ ਬੋਲੀ ਤੋਂ ਭੀ ਵਧ ਕੇ ਉਨਾਂ ਲੋਕਾਂ ਦੀ ਜ਼ਬਾਨ ਵਿਚ ਮਿੱਠਤ, ਲਚਕ ਤੇ ਖਿਚ ਮੌਜੂਦ ਹੈ, ਜੋ ਖ਼ਾਲਸ ਪੇਂਡੂ ਤੇ ਜਾਂਗਲੁੂ ਆਖੇ ਜਾਂਦੇ ਹਨ ਅਤੇ ਜਿਨ੍ਹਾਂ ਤਕ ਨਵੀਂ ਰੌਸ਼ਨੀ ਦੀ ਵਬਾ ਭੀ ਨਹੀਂ ਅਪੜੀ। ਪੰਜਾਬੀ ਜ਼ਬਾਨ ਦੀ ਇਹ ਹਾਲਤ, ਇਹ ਮਿਠਾਸ ਤੇ ਇਹ ਕਸ਼ਸ਼, ਐਸੇ ਹਾਲਾਤ ਵਿਚ ਵੀ ਮੌਜੂਦ ਹੈ, ਜਦ ਕਿ ਇਸ ਨੂੰ ਕਿਸੇ ਦੀ ਸਰਪਰਸਤੀ ਨਹੀਂ ਜੁੜੀ। ਕੁਝ ਕੁਝ ਸਰਪਰਸਤੀ ਇਸ ਦੀ ਮੁਗਲਾਂ (ਸ਼ਾਹ ਜਹਾਨ, ਔਰੰਗਜ਼ੇਬ) ਦੇ ਵੇਲੇ ਕੀਤੀ ਗਈ ਸੀ। ਸ਼ਾਹ ਜਹਾਨ ਦੇ ਵਜ਼ੀਰ ਨਵਾਬ ਸਾਦੁਲਾ ਖਾਂ ਨੇ ਬਾਜ਼ੇ ਬਾਜ਼ੇ ਪੰਜਾਬੀ ਸ਼ਾਇਰਾਂ ਦਾ ਹੌਸਲਾ ਵਧਾਇਆ । ਹਾਫਜ਼ ਮੁਅਜ਼ੁਦੀਨ ਨਾਬਾਨੇ ਨੇ ਇਸ ਕਦਰਦਾਨੀ ਦਾ ਜ਼ਿਕਰ ਕੀਤਾ ਹੈ, ਕਿ ਨਵਾਬ ਨੇ ਕਸੀਦਾ ਅਮਾਲੀ ਨੂੰ ਅਰਬੀ ਤੋਂ ਪੰਜਾਬੀ ਵਿਚ ਤਰਜਮਾ ਕਰਨ ਦੀ ਫਰਮਾਇਸ਼ ਕੀਤੀ । ਔਰੰਗਜ਼ੇਬ ਦੇ ਅਹਿਦ ਵਿਚ ਨਵਾਬ ਖਾਂ ਦੀ , ਫਰਮਾਇਸ਼ ਨਾਲ ਹਾਫਜ਼ ਬਰਖੁਰਦਾਰ ਨੇ ਯੂਸਫ਼ ਜ਼ੁਲੈਖਾਂ ਦਾ ਕਿੱਸਾ ਲਿਖਿਆ ਤੇ ਇਨਾਮ ਪ੍ਰਾਪਤ ਕੀਤਾ । ਉਹ ਲਿਖਦਾ ਹੈ:-

“ਨਵਾਬ ਜਾਫਰ ਖਾਂ ਫੁਰਮਾਇਸ਼ ਕੀਤੀ ਤਾਂ ਇਹ ਕਿੱਸਾ ਬਣਿਆ,
ਜ਼ਾਹਰ ਬਾਤਨ ਰਾਜ਼ੀ ਹੋਇਆ, ਜਾਂ ਇਹ ਪੜ੍ਹਿਆ ਸੁਣਿਆ ।
ਇੱਕ ਜ਼ਮੀਨ ਅਨਾਇਤ ਕੀਤੀ ਵਿਘੇ ਸੱਤ ਪਛਾਣਾੀ,
ਜੋੜਾ ਘੋੜਾ ਨਕਦ ਦਿਵਾਇਆ, ਸੌ ਰੁਪੱਯਾ ਜਾਈਂ”

ਔਰੰਗਜ਼ੇਬ ਦੇ ਅਹਿਦ ਵਿੱਚ ਹਕੁਮਤ ਵਲੋਂ ਬਹੁਤ ਸਾਰੇ ਪੰਜਾਬੀ ਰਸਾਲੇ । ਲਿਖਵਾਉਣ ਦਾ ਜ਼ਿਕਰ ਹੁਣੇ ਜਿਹੇ ਆਂ ਚੁਕਾ ਹੈ। ਇਸਲਾਮੀ ਰਾਜ ਦੇ ਬਾਦ ਸਿੱਖ ਰਾਜ ਆਇਆ ਤਾਂ ਸਿਰਫ਼ ਹਾਸ਼ਮ ਕਵੀ ਨੂੰ ਦਰਬਾਰੀ ਕਵੀ ਹੋਣ ਦਾ ਮਾਣ ਮਹਾਰਾਜਾ ਰਣਜੀਤ ਸਿੰਘ ਪਾਸੋਂ ਪ੍ਰਾਪਤ ਹੋਇਆ। ਅੰਗ੍ਰੇਜ਼ੀ ਅਮਲਦਾਰੀ ਵਿਚ ਸਿਖ ਰਿਆਸਤਾਂ ਵਿਚੋਂ ਸਭ ਤੋਂ ਪਹਿਲਾਂ ਫ਼ਰੀਦ ਕੋਟ ਦਰਬਾਰ ਵਲੋਂ ਬਹੁਤ ਸਾਰਾ ਧਨ ਲਗ ਕੇ ਗੁਰੂ ਗ੍ਰੰਥ ਸਾਹਬ ਦਾ ਟੀਕਾ ਪ੍ਰਕਾਸ਼ਤ ਕੀਤਾ ਗਿਆ ਪਰ ਇਸ ਦੀ ਪੰਜਾਬੀ ਸਾਧੂ ਭਾਸ਼ ਵਰਗੀ ਹੈ। ਪਟਿਆਲਾ ਪਤੀ ਮਹਾਰਾਜਾ ਭੁਪਿੰਦਰ ਸਿੰਘ ਜੀ ਨੇ ਆਪਣੀ ਜਵਾਨੀ ਵੇਲੇ ਪੰਜਾਬੀ ਦੀ ਸਰਪ੍ਰਸਤੀ ਦਾ ਖ਼ਿਆਲ ਸੰਨ ੧੯੧੪ ਦੇ ਕਰੀਬ, ਆਪਣੇ ਹਰੇਕ ਮਹਿਕਮੇ ਵਿਚ ਉਰਦੁੂ ਗੁਰਮੁਖੀ ਦਾ ਨਾਲੋ ਨਾਲ ਵਰਤਣਾ ਸ਼ੁਰੂ ਕਰਵਾਇਆ ਪਰ ਅਦਾਲਤੀ ਜ਼ਬਾਨ ਆਮ ਕਰਕੇ ਉਰਦੂ ਹੀ ਹੈ । ਸਭ ਤੋਂ ਵੱਡਾ ਕਾਰਨਾਮਾ ਉਸ ਰਿਆਸਤ ਦਾ ਇਹ ਹੈ, ਕਿ ਭਾਈ ਕਾਹਨ ਸਿੰਘ ਜੀ ਨਾਭਾ ਦੀ ੧੫ ਵਰਿਹਾਂ ਦੀ ਕਠਿਨ ਮੇਹਨਤ ਨਾਲ ਤਿਆਰ ਕੀਤਾ ਮਹਾਨ ਕੋਸ਼ ੫੦ ਹਜ਼ਾਰ ਰੁਪਏ ਦੀ ਲਾਗਤ ਨਾਲ ਛਪਵਾਂ ਦਿਤਾ ਗਿਆ। ਇਹ ਮਹਾਨ ਕੋਸ਼ ਪੰਜਾਬੀ ਦਾ ਇਕ ਵਡਮੁੱਲਾ ਖਜ਼ਾਨਾ ਹੈ।

ਪੰਜਾਬ ਦੀਆਂ ਹੋਰ ਰਿਆਸਤਾਂ ਵਲੋਂ ਅਫਸੋਸ ਹੈ, ਪੰਜਾਬੀ ਬੋਲੀ ਨਾਲ ਕੋਈ ਪਿਆਰ ਪ੍ਰਗਟ ਨਹੀਂ ਹੋਇਆ। ਇਨ੍ਹਾਂ ਵਲੋਂ ਜਿੰਨੀ ਸਰਪ੍ਰਸਤੀ ਪਹਿਲਵਾਨਾਂ ਦੀ ਕੀਤੀ ਜਾਂਦੀ ਹੈ, ਜੇ ਇੱਨੀ ਜਾਂ ਇਸ ਤੋਂ ਅੱਧੀ ਨਿਗਹ ਭੀ ਪੰਜਾਬੀ ਬੋਲੀ ਉਤੇ ਪੈ ਜਾਂਦੀ ਤਾਂ ਇਸ ਨੂੰ ਇਕ ਯਤੀਮਾਂ ਵਾਲੀ ਜ਼ਿੰਦਗੀ ਨਾ ਗੁਜ਼ਾਰਨੀ ਪੈਂਦੀ। ਭਾਵੇਂ ਰਿਆਸਤਾਂ ਵਲੋਂ ਆਪਣੀ ਮਾਦਰੀ ਬੋਲੀ ਪੰਜਾਬੀ ਵਲੋਂ ਬੇਪਰਵਾਹੀ ਦਾ ਇਸ ਦੀ ਉੱਨਤੀ ਉਤੇ ਬੜਾ ਭੈੜਾ ਅਸਰ ਪੈਂਦਾ ਰਿਹਾ ਹੈ, ਪਰ ਇਕ ਗੱਲ ਸ਼ਕਰ ਦੀ ਹੈ ਕਿ ਉਸ ਦਾ ਆਪਣੇ ਪੈਰੀਂ ਉਠਣ ਦਾ ਹੌਸਲਾ ਤੇ ਸ੍ਵੈ ਸਤਕਾਰ ਦਾ ਜੌਹਰ ਕਾਇਮ ਰਿਹਾ।

ਜੇ ਥੋੜਾ ਜਿਹਾ ਮਾਣ ਭੀ ਰਜਵਾੜਿਆਂ ਜਾਂ ਹਕੂਮਤ ਵਲੋਂ ਮਿਲ ਜਾਂਦਾ, ਤਾਂ ਸ਼ਾਇਦ ਪੰਜਾਬੀ ਕਵੀ, ਕਵੀ ਦੀ ਥਾਂ ਭੱਟ ਬਣ ਜਾਂਦੇ ਅਤੇ ਪੰਜਾਬੀ ਬੋਲੀ ਵਿਚ ਜੋ ਸਾਹਿਤ ਬਣ ਚੁੱਕਾ ਹੈ, ਉਸ ਦੀ ਥਾਂ ਕਸੀਦੇ ਤੇ ਤਾਰੀਫਾਂ ਦੇ ਪੁਲ ਬਝ ਜਾਂਦੇ। ਸ਼ਾਇਰ ਕਦਰਦਾਨੀ ਤੇ ਇਨਾਮਾਂ ਦੇ ਲਾਲਚ ਵਿਚ ਆ ਕੇ ਕਵਿਤਾ ਦੇ ਅਸਲ ਮਕਸਦ ਤੋਂ ਪਰੇਡੇ ਨਿਕਲ ਜਾਂਦੇ, ਜੈਸਾ ਕਿ ਅੱਜ ਕਲ ਭੀ ਕਵੀ ਦਰਬਾਰਾਂ ਵਿਚ ਪੈਸਿਆਂ ਦੀ ਭਿੱਤੀ ਦਿਖਾ ਕੇ ਉਨ੍ਹਾਂ ਤੋਂ ਕਈ ਤਰਾਂ ਦੀ ਅਨੁਚਿਤ ਮਜੂਰੀ ਕਰਵਾਈ ਜਾਂਦੀ ਰਹੀ ਹੈ । ਇਸ ਵਿਚ ਕੋਈ ਇਤਰਾਜ਼ ਨਹੀਂ ਜੇ ਕਵੀ ਲੋਕ ਆਪਣੇ ਧਾਰਮਕ ਭਾਵਾਂ ਦੀ ਪ੍ਰੇਰਨਾਂ ਨਾਲ ਆਪਣੇ ਬਜ਼ੁਰਗਾਂ ਦੀ ਸ਼ਾਨ ਵਿਚ ਜੋ ਲਿਖਣਾ ਚਾਹੁਣ, ਲਿਖਣ, ਪਰ ਮਜੂਰੀ ਲੈ ਕੇ ਬਾਹਰ ਦੀ ਮੰਗ ਨਾਲ ਥਾਂ ਥਾਂ ਮੁਕਾਬਲੇ ਲਈ ਆਪਣੇ ਆਪ ਨੂੰ ਪੇਸ਼ ਕਰਨਾ ਸ਼ਾਇਰ ਦੇ ਕੁਦਰਤੀ ਜੌਹਰ ਨੂੰ ਬਰਬਾਦ ਕਰ ਦੇਂਦਾ ਹੈ । ਇਸ ਦਾ ਕੁਦਰਤ ਨਤੀਜਾ ਇਹ ਹੋਇਆ ਹੈ,ਕਿ-ਵਕਤੀ ਕਵਿਤਾਵਾਂ ਦੀ ਵਾਹਵਾ ਦੇ ਬਾਦ ਅਛੇ ਕਵੀਆਂ ਦੀ ਮੰਗ ਤੇ ਉਪਜ ਦਿਨੋ ਦਿਨ ਘਟਦੀ ਜਾ ਰਹੀ ਹੈ।

ਪੰਜਾਬੀ ਦਾ ਜੀਵਨ ਕਾਲ

ਇਹ ਦਾਵਾ ਕਰਨਾ ਤਾਂ ਬੜਾ ਔਖਾ ਹੈ, ਕਿ ਪੰਜਾਬੀ ਬੋਲੀ ਜੈਸੀ ਕਿ ਅਜ ਕਲ ਬੋਲੀ ਜਾ ਰਹੀ ਹੈ, ਇਸੇ ਰੂਪ ਵਿਚ ਕਦ ਤੋਂ ਤੁਰੀ ਆ ਰਰੀ ਹੈ। ਅਖਰੀ ਲਿਬਾਸ ਬਾਬਤ ਕੁਝ ਕੁਝ ਅਨੁਮਾਨ ਲਾਇਆ ਜਾ ਸਕਦਾ ਹੈ। ਸੋ ਅੰਦਾਜ਼ਾ ਹੈ, ਕਿ ਅੱਜ ਤੋਂ ਘਟੋ ਘਟ ਇਕ ਹਜ਼ਾਰ ਵਰਹਾ ਪਿਛੇ ਹਿੰਦੀ ਅੱਖਰਾਂ ਵਿਚ ਪੰਜਾਬੀ ਲਿਖੀ ਜਾਂਦੀ ਹੋਵੇਗੀ । ਉਸ ਤੋਂ ਬਾਦ ਫਾਰਸੀ ਲਿਖਣ ਢੰਗ ਮਿਲਿਆ ਅਤੇ ਗੁਰੂ ਨਾਨਕ ਦੇਵ ਦੇ ਜ਼ਮਾਨੇ ਦੇ ਲਗ ਪਗ ਸ਼ਾਰਦਾ-ਲੰਡੇ ਦੇ ਮੇਲ ਨਾਲ ਬਣੀ ਗੁਰਮੁਖੀ ਦੇ ਅੱਖਰਾਂ ਦਾ ਲਿਬਾਸ ਇਸ ਨੂੰ ਮਿਲਿਆ। ਪੰਜਾਬੀ ਬੋਲੀ ਦੀ ਸ਼ਾਇਰੀ ਦਾ ਅਰੰਭ ਬਾਵਾ ਫਰੀਦ ਸ਼ਕਰ ਗੰਜ ਤੋਂ ਹੋਇਆ, ਜਿਨ੍ਹਾਂ ਦਾ ਦੇਹਾਂਤ ੬੬੪ ਹਿਜਰੀ ਜਾਂ ੧੨੬੬ ਈ: ਵਿਚ ਹੋਇਆ।

ਬਾਬਾ ਫਰੀਦ ਦਾ ਜ਼ਮਾਨਾ ਗੌਤੀ ਅਤੇ ਗੁਲਾਮ ਖਾਨਦਾਨ ਦਾ ਜ਼ਮਾਨਾ ਹੈ। ਇਸ ਤੋਂ ਬਾਦ ਸਿਖ ਗੁਰੂ ਸਾਹਿਬਾਂ ਦੀ ਬਾਣੀ ਦੀ ਰਚਨਾ ਹੋਈ, ਜੋ ਬਾਬਰ ਅਤੇ ਹਮਾਯੂੰ ਦੇ ਜ਼ਮਾਨੇ ਦੀ ਹੈ। ਇਸ ਤੋਂ ਬਾਦ ਗੁਰੁ ਗ੍ਰੰਥ ਸਾਹਿਬ ਦੀ ਸੰਕਲਨਾ ਸ੍ਰੀ ਗੁਰੁ ਅਰਜਨ ਦੇਵ ਦੇ ਫਰਮਾਨ ਨਾਲ ਭਾਈ ਗੁਰਦਾਸ ਜੀ ਦੀ ਕਲਮ ਨਾਲ ਲਿਖੀ ਗਈ। ਇਹ ਬੀੜ ਖਾਲਸ ਗੁਰਮੁਖੀ ਅੱਖਰਾਂ ਵਿਚ ਜਹਾਂਗੀਰ ਬਾਦਸ਼ਾਹ ਦੇ ਅਹਿਦ ਵਿਚ ਲਿਖੀ ਗਈ ਅਤੇ ਹੁਣ ਤੱਕ ਆਪਣੀ ਹੂਬਹੂ ਸੂਰਤ ਵਿਚ ਕਰਤਾਰ ਪੁਰ ਸਾਹਿਬ ਦੇ ਗੁਰਦ੍ਵਾਰੇ ਵਿਚ ਬਿਰਾਜਮਾਨ ਹੈ। ਇਸ ਬੀੜ ਵਿਚ ਬਹੁਤ ਚਿਰ ਬਾਦ ਨਾਵੀਂ ਪਾਤਸ਼ਾਹੀ ਦੇ ਸ਼ਬਦ ਅਤੇ ਸਲਕ ਆਦਿਕ ਚਾੜ੍ਹੇ ਗਏ ਸਨ। ਬੀੜ ਬਝਣ ਦਾ ਹੀ ਠੀਕ ਜ਼ਮਾਨਾ ਸੀ ਜਦ ਪੰਜਾਬ ਵਿਚ ਗੁਰਮੁਖੀ ਅੱਖਰਾਂ ਦਾ ਪ੍ਰਚਾਰ ਘਰ ਘਰ ਹੁੰਦਾ ਜਾ ਰਿਹਾ ਸੀ। ਬੀੜ ਬਝਣ ਤੋਂ ਕੁਝ ਚਿਰ ਪਹਿਲੇ ਗੁਰੂ ਅਮਰਦਾਸ ਦੀ ਸੰਤਾਨ ਬਾਬਾ ਮੋਹਨ ਪਾਸੋਂ ਗੁਰਬਾਣੀ ਦੀਆਂ ਪੋਥੀਆਂ ਗੁਰੂ ਅਰਜਨ ਦੇਵ ਨੂੰ ਮਿਲੀਆਂ ਸਨ ਅਤੇ ਉਹ ਭੀ ਗੁਰਮੁਖੀ ਅੱਖਰਾਂ ਵਿਚ ਹੀ ਸਨ; ਅਖਰਾਂ ਦੀਆਂ ਸੁੂਰਤਾਂ ਜ਼ਰਾ ਕੁ ਫਰਕ ਨਾਲ ਉਹੋ ਹਨ। ਏਹ ਪੋਥੀਆਂ ਭੀ ਗੋਇੰਦਵਾਲ ਵਿਚ ਉਸੇ ਤਰ੍ਹਾਂ ਅਮਨ ਅਮਾਨ ਪਈਆਂ ਹਨ। ਬਾਬਰ ਤੋਂ ਔਰੰਗਜ਼ੇਬ ਤਕ ਦੇ ਜ਼ਮਾਨੇ ਨੂੰ ਸਿਖ ਘਟਨਾਵਾਂ ਦਾ ਕਾਲ ਕਿਹਾ ਜਾ ਸਕਦਾ ਹੈ, ਜਿਸ ਵਿਚ ਗੁਰਮੁਖੀ ਅੱਖਰਾਂ ਨੂੰ ਚੋਖੀ ਮਦਦ ਮਿਲਦੀ ਰਹੀ ਪਰ ਇਹ ਗਲ ਯਾਦ ਰਖਣ ਵਾਲੀ ਹੈ, ਕਿ ਇਹ ਜਮਾਨਾ ਗੁਰਮੁਖੀ ਅੱਖਰਾਂ ਦੇ ਆਮ ਪਰ-ਚਾਰ ਦਾ ਨਹੀਂ ਕਿਹਾ ਜਾ ਸਕਦਾ, ਸਗੋਂ ਗੁਰਬਾਣੀ ਦੇ ਪ੍ਰਚਾਰ ਦਾ ਕਿਹਾ ਜਾ ਸਕਦਾ ਹੈ। ਗੁਰਮੁਖੀ ਅੱਖਰਾਂ ਨਾਲ ਲਿਖੇ ਹੋਏ ਪੜ੍ਹਿਆਂ ਨੂੰ ਦੇਵ ਬਾਣੀ ਦੀ ਤਰਾਂ ਪੁਜਿਆ ਤੇ ਸਤਕਾਰਿਆ ਜਾਂਦਾ ਸੀ । ਫਾਰਸੀ ਅੱਖਰਾਂ ਵਿਚ ਲਿਖਿਆ ਹੋਇਆ ਪੰਜਾਬੀ ਕਲਾਮ ਆਮ ਤੌਰ ਤੇ ਪੜਿਆ ਜਾਂਦਾ ਸੀ । ਭਾਈ ਗੁਰਦਾਸ ਦੀਆਂ ਵਾਰਾਂ ਭਾਵੇਂ ਖਾਲਸ ਪੰਜਾਬੀ ਬੋਲੀ ਅਤੇ ਗੁਰਮੁਖੀ ਅੱਖਰਾਂ ਦੀ ਲਿਖਤ ਮੌਜੂਦ ਸਨ ਪਰ ਪੰਜਾਬ ਦੀ ਆਮ ਜਨਤਾ (ਮੁਸਲਮਾਨ ਆਦਿਕ) ਨੂੰ ਇਸ ਕਲਾਮ ਨਾਲ ਕੋਈ ਵਿਸ਼ੇਸ਼ ਲਗਾਓ ਨਹੀਂ ਸੀ। ਇਨ੍ਹਾਂ ਵਾਰਾਂ ਵਿਚ ਹੀਰ ਰਾਂਝਾ, ਸੱਸੀ ਪੁੰਨੂੰ, ਸੋਹਣੀ ਮਹੀਂਵਾਲ ਆਦਿਕ ਪ੍ਰੇਮੀਆਂ ਦਾ ਜ਼ਿਕਰ ਆਇਆ ਹੈ, ਪਰ ਇਹ ਸਾਰੇ ਖ਼ਿਆਲ ਬਾਹਰੋਂ ਆਏ ਵਰਤੇ ਹੋਏ ਹਨ । ਉਪਰ ਦੱਸੇ ਗੁਰਬਾਣੀ ਕਾਲ ਨੂੰ ਇਸ ਵਾਸਤੇ ਵਿਲੱਖਣ ਰਖਦੇ ਹਾਂ, ਕਿ ਇਸ ਵਿਚ ਖ਼ਾਲਸ ਪਰਮੇਸ਼ਰ ਦੀ ਭਗਤੀ ਦਾ ਹੀ ਵਰਨਨ ਹੈ ਹੋਰ ਤਮਾਮ ਕਿਸਮ ਦੀ ਬਾਣੀ ਕੱਚੀ ਸਮਝੀ ਜਾਂਦੀ ਸੀ। ਬਾਬਾ ਫਰੀਦ ਦਾ ਕਲਾਮ ਭੀ ਜੋ ਗੁਰੂ ਗ੍ਰੰਥ ਸਾਹਿਬ ਵਿਚ ਚੜਿਆ ਹੋਇਆ ਹੈ, ਉਹ ਭੀ ਨਾਮ-ਰਸ ਨਾਲ ਭਿੰਨਾ ਹੋਇਆ ਹੋਣ ਕਰਕੇ ਗੁਰਬਾਣੀ ਹੀ ਸਮਝਿਆ ਜਾਂਦਾ ਹੈ।

ਬਾਬਾ ਫਰੀਦ ਦਾ ਕਲਾਮ ਤੇ ਖਾਲਸ ਸੂਫੀਆਨਾ ਸੀ, ਉਨ੍ਹਾਂ ਦੇ ਬਾਦ ਦਾਮੋਦਰ ਕਵੀ ਹੀ ਸਭ ਤੋਂ ਪਹਿਲਾ ਕਵੀ ਹੈ, ਜਿਸ ਨੇ ਅਕਬਰੀ ਅਹਿਦ ਵਿਚ ਹੀਰ ਰਾਂਝੇ ਦਾ ਕਿੱਸਾ ਲਿਖਿਆ ਅਤੇ ਉਸ ਦੇ ਅੰਤਰਗਤ ਪੰਜਾਬ ਦੇ ਉਸ ਵੇਲੇ ਦੇ ਕਲਚਰ ਦੀ ਹੁਬਹੂ ਤਸਵੀਰ ਖਿਚੀ ਹੈ। ਇਸ ਤੋਂ ਬਾਦ ਬੇਸ਼ੁਮਾਰ ਮੁਸਲਮਾਨ ਕਵੀਆਂ ਨੇ ਪੰਜਾਬੀ ਬੋਲੀ ਵਿਚ ਇਸਲਾਮੀ ਲਿਟਰੇਚਰ, ਕਿੱਸੇ ਕਹਾਣੀਆਂ ਸਗੋਂ ਇਲਮੀ ਜ਼ਖੀਰਾ ਭੀ ਤਿਆਰ ਕੀਤਾ। ਇਸ ਵਿਚ ਦਾਰੁਲਸ਼ਫ਼ਾ, ਪ੍ਰਾਣਸੁਖ, ਖੈਰਮਨੁਖ, ਹੀਰ ਰਾਂਝਾ, ਯੂਸਫ-ਜ਼ੁਲੈਖਾਂ, ਸਸੀ ਪੰਨੂੰ, ਸ਼ੀਰੀਂ ਫ਼ਰਿਹਾਦ, ਆਦਿਕ ਬੇਅੰਤ ਲਿਟਰੇਚਰ ਹੈ।

ਗੁਰੁੂ ਗੋਬਿੰਦ ਸਿੰਘ ਸਾਹਿਬ ੧੭੨੫ ਈ: ਵਿਚ ਗੱਦੀ ਤੇ ਬੈਠੇ ਤਾਂ ਉਨ੍ਹਾਂ ਨੇ ਸਿਖਾਂ ਵਿਚ ਆਰਫਾਨਾ ਤੇ ਭਗਤੀ ਭਾਵ ਦੀ ਥਾਂ ਸਿਪਾਹੀਆਨਾ ਰੰਗਤ ਭਰੀ। ਪੰਜਾਬੀ ਰਚਨਾਂ ਦਾ ਜ਼ਿਕਰ ਉਨ੍ਹਾਂ ਦੇ ਹਾਲਾਤ ਵਿਚ ਆਵੇ। ਉਨ੍ਹਾਂ ਪਾਸ ੫੨ ਕਵੀ ਸਨ ਪਰ ਪੰਜਾਬੀ ਦੇ ਦੋ ਕਵੀਆਂ ਮੰਗਲ ਅਤੇ ਬਿਹਾਰੀ ਦਾ ਨਾਮ ਟਿਮਟਿਮਾਉਂਦੇ ਚੰਗਿਆੜੇ ਵਾਂਗ ਦਿਸਦਾ ਹੈ; ਬਾਕੀ ੫੦ ਸਾਰੇ ਪੁਰਬੀ ਤੇ ਬ੍ਰਿਜ ਭਾਸ਼ਾ ਦੇ ਲਿਖਾਰੀ ਸਨ। ਇਸ ਤੋਂ ਸਾਬਤ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੂੰ ਪੰਜਾਬੀ ਬੋਲੀ ਨਾਲ ਕੋਈ ਬਹੁਤ ਗੁੜੀ ਖਿਚ ਨਹੀਂ ਸੀ। ਨਹੀਂ ਤਾਂ ਜ਼ਰੂਰ ਸੀ ਉਨ੍ਹਾਂ ਦੀ ਸਰਪ੍ਰਸਤੀ ਨਾਲ ਪੰਜਾਬ ਵਿਚ ਹੀ ਪੰਜਾਬੀ ਨੂੰ ਬਹੁਤ ਸਾਰੀ ਮਦਦ ਮਿਲ ਜਾਂਦੀ। ਗੁਰੁੂ ਗੋਬਿੰਦ ਸਿੰਘ ਸਾਹਿਬ ਦਾ ਫ਼ਾਰਸੀ ਨਾਲ ਭੀ ਪਿਆਰ ਪਾਇਆ ਜਾਂਦਾ ਹੈ, ਜੈਸਾ ਕਿ ਜ਼ਫ਼ਰਨਾਮਾ ਉਨ੍ਹਾਂ ਦੀ ਆਪਣੀ ਬਾਣੀ ਹੈ ਅਤੇ ਉਨਾਂ ਦੇ ਨਿਕਟ ਵਰਤੀ ਭਾਈ ਨੰਦ ਲਾਲ ਗੋਯਾ ਦਾ ਕਲਾਮ ਭੀ ਫਾਰਸੀ ਵਿਚ ਹੀ ਹੈ।

ਦਸਮ ਪਾਤਸ਼ਾਹ ਦੇ ਬਾਦ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆਉਂਦਾ ਹੈ। ਵਾਰਸ ਸ਼ਾਹ ਨੇ ੧੧੮੦ ਹਿ: ਵਿਚ ਕਿਤਾਬ ਮੁਕਾਈ। ਉਸ ਵਿਚ ਉਸ ਨੇ ਨਾਦਰ ਸ਼ਾਹ, ਮੁਹੰਮਦ ਸ਼ਾਹ ਤੇ ਅਹਿਮਦ ਸ਼ਾਹ ਦਾ ਜ਼ਿਕਰ ਤਾਂ ਕੀਤਾ ਹੈ, ਪਰ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਕਿਤੇ ਨਹੀਂ ਲਿਆ। ਸ਼ਾਇਦ ਉਸ ਨੇ ਇਹ ਕਿਤਾਬ ਮਹਾਰਾਜ ਦੇ ਕਬਜ਼ੇ ਵਿਚ ਸ਼ੇਖੁਪੁਰਾ ਤੇ ਕਸੂਰ ਦੇ ਆਉਣ ਤੋਂ ਅਗੇਤ੍ਰੀ ਲਿਖੀ ਹੋਵੇ। ਮਹਾਰਾਜ ਦੇ ਅਹਿਦ ਵਿਚ ਹਾਸ਼ਮ, ਸੁਆਮੀਨਾਥ, ਸ਼ਾਹ ਮੁਹੰਮਦ, ਕਾਦਰਯਾਰ ਤੇ ਪਿਆਰੇ ਸਾਹਿਬ ਜ਼ਿਕਰ ਦੇ ਲਾਇਕ ਹਨ। ਇਨ੍ਹਾਂ ਵਿਚੋਂ ਹਾਸ਼ਮ ਨੂੰ ਸ਼ਾਇਦ ਸੂਫੀ ਯਾ ਸ਼ਾਇਰ ਹੋਣ ਦੇ ਖ਼ਿਆਲ ਨਾਲ ਦਰਬਾਰ ਵਿਚ ਰਸਾਈ ਮਿਲ ਗਈ ਸੀ। ਮਹਾਰਾਜ ਦੇ ਬਾਦ ਪੰਜਾਬ ਵਿਚ ਐਸ਼ ਇਸ਼ਰਤ ਅਤੇ ਲੁਟ ਮਾਰ ਦੇ ਦਿਨ ਆ ਗਏ ਅਤੇ ਇਸੇ ਦੌਰ ਵਿਚ ਪੰਜਾਬੀ ਕਵਿਤਾ ਵਿਚ ਖਿਉੜੀਆਂ ਦਾ ਅਰੰਭ ਹੋਇਆ, ਜਿਨ੍ਹਾਂ ਦਾ ਜ਼ਿਕਰ ਪੰਜਾਬੀ ਕਵਿਤਾ ਦੇ ਹਿਸੇ ਵਿਚ ਅਗੇ ਆਵੇਗਾ।

ਮਹਾਰਾਜਾ ਰਣਜੀਤ ਸਿੰਘ ਦੇ ਅਹਿਦ ਵਿਚ ਈਸਾਈਆਂ ਦਾ ਆਉਣ ਜਾਣ ਸ਼ੁਰੂ ਹੋ ਚੁੱਕਾ ਸੀ, ਉਨ੍ਹਾਂ ਨੇ ਪੰਜਾਬੀ ਲਿਟਰੇਚਰ ਨੂੰ ਰੋਮਨ ਅੱਖਰਾਂ ਵਿਚ ਲਿਆਉਣ ਅਰੰਭਿਆ। ਸਰ ਟੈਂਪਲ ਰਿਚਰਡ ਨੇ ਇਕ ਕਿਤਾਬ ਲੀਜੈਂਟਜ਼ ਆਫ਼ ਪੰਜਾਬ ਲਿਖੀ। ਈਸਾਈਆਂ ਨੇ ਆਪਣੇ ਲਿਟਰੇਚਰ ਨੂੰ ਪੰਜਾਬ ਵਿਚ ਫੈਲਾਉਣ ਵਾਸਤੇ ਪੰਜਾਬੀ ਫਾਰਸੀ ਅਖਰਾਂ ਵਿਚ, ਜਾਂ ਗੁਰਮੁਖੀ ਜਾਂ ਰੋਮਨ ਅੱਖਰਾਂ ਵਿਚ ਲਿਖਿਆ 1 ਸਭ ਤੋਂ ਪਹਿਲਾਂ ਸੰਨ ੧੮੧੦-੧੫ ਈ: ਵਿਚ ਸ੍ਰੀ ਰਾਮਪੁਰ ਦੇ ਪਾਦਰੀਆਂ ਨੇ ਅੰਜੀਲ ਦਾ ਤਰਜਮਾ ਕੀਤਾ ਤੇ ਪੰਜਾਬੀ ਬੋਲੀ ਨੂੰ ਆਪਣੇ ਵਰਤਣ ਜੋਗ ਬਣਾਉਣ ਵਾਸਤੇ ਡਿਕਸ਼ਨਰੀਆਂ ਅਤੇ ਗ੍ਰਾਮਰਾਂ ਲਿਖੀਆਂ ਜੋ ਗੁਰਮੁਖੀ ਅੰਗ੍ਰੇਜ਼ੀ ਜਾਂ ਰੋਮਨ ਅੰਗ੍ਰੇਜ਼ੀ ਵਿਚ ਛਪੀਆਂ। ਲੁਦਿਹਾਣੇ ਦੇ ਮਿਸ਼ਨ ਪ੍ਰੈਸ ਅਤੇ ਤਰਨ ਤਾਰਨ ਵਾਲੇ ਪਾਦਰੀ ਗਿਲਫਰਡ ਸਾਹਿਬ ਦਾ ਜ਼ਿਕਰ ਅਸੀਂ ਅਗੇ ਕਰ ਆਏ ਹਾਂ। ਪਾਦਰੀ ਇਮਾਮਦੀਨ ਸ਼ਹਬਾਜ਼ ਵਗੈਰਾ ਨੇ ਕਈ ਟਰੇਕਟ ਆਦਿਕ ਲਿਖੇ। ਸਿਟਾ ਇਹ ਕਿ ਸਹੀ ਤੌਰ ਤੇ ਪੰਜਾਬੀ ਬੋਲੀ ਨੂੰ ਪੈਰ ਜਮਾਉਣ ਦਾ ਸਮਾਂ ਸਿਖ ਰਾਜ ਦੀ ਸਮਾਪਤੀ ਅਤੇ ਅੰਗ੍ਰੇਜ਼ੀ ਅਮਲਦਾਰੀ ਦੇ ਆਉਣ ਦੇ ਵੇਲੇ ਮਿਲਿਆ। ਸੰਨ ੧੮੫੦ ਈ: ਦੇ ਬਾਦ, ਜਦ ਪੰਜਾਬ ਵਿਚ ਛਾਪੇਖਾਨੇ ਖੁਲ੍ਹਣੇ ਸ਼ੁਰੂ ਹੋਏ, ਪੰਜਾਬੀ ਬੋਲੀ ਦੇ ਕਿੱਸੇ ਕਹਾਣੀਆਂ ਅਤੇ ਧਾਰਮਕ ਕਿਤਾਬਾਂ ਮੀਂਹ ਵਾਂਗ ਵਰਨੀਆਂ ਸ਼ੁਰੂ ਹੋ ਗਈਆਂ। ਸਿਖਾਂ ਤੇ ਹਿੰਦੂਆਂ ਨੇ ਗੁਰਮੁਖੀ ਅੱਖਰਾਂ ਵਿਚ ਅਤੇ ਮੁਸਲਮਾਨਾਂ ਨੇ ਉਰਦੂ ਅੱਖਰਾਂ ਵਿਚ ਪੰਜਾਬੀ ਦਾ ਲਿਟਰੇਚਰ ਵਧਾਉਣਾ ਸ਼ੁਰੂ ਕਰ ਦਿਤਾ। ਉਸ ਦੌਰ ਦੇ ਪ੍ਰਸਿੱਧ ਛਾਪਣ ਛਪਵਾਉਣ ਵਾਲੇ ਲੋਕਾਂ ਦੇ ਨਾਮ ਏਹ ਹਨ:-

ਲਾਹੌਰ-ਮੁਨਸ਼ੀ ਗੁਲਾਬ ਸਿੰਘ ਦਾ ਮੁਫੀਦ ਆਮ ਪ੍ਰੈਸ, ਮਲਕ ਹੀਰਾ, ਹਾਜੀ ਚਿਰਾਗ਼ ਦੀਨ ਸਿਰਾਜ ਦੀਨ, ਹਾਫਜ਼ ਮੁਹੰਮਦ ਦੀਨ ਮੁਸਤਫਾਈ ਪ੍ਰੈਸ, ਲਾਲਾ ਠਾਕਰ ਦਾਸ ਵਿਦਰਯਾ ਪ੍ਰੈਸ, ਲਾਲ ਰਾਮ ਚੰਦ ਮਾਨਕਟਾਹਲਾ ਐਂਗਲੋ ਸੰਸਕ੍ਰਿਤ ਪ੍ਰੈਸ, ਮੀਆ ਚਿਰਾਗ਼ ਦੀਨ ਕੈਕਸਟਨ ਪ੍ਰੈਸ, ਮਲਕ ਲਾਲ ਦੀਨ ਐਲਬੀਅਨ ਪ੍ਰੈਸ ਆਦਿਕ।

ਅੰਮ੍ਰਿਤਸਰ-ਭਾਈ ਵਜ਼ੀਰ ਸਿੰਘ ਵਜ਼ੀਰ ਹਿੰਦ ਪ੍ਰੈਸ, ਲਾਲਾ ਨਰਸਿੰਘ ਦਾਸ ਚਸ਼ਮਾ ਨੂਰ ਪ੍ਰੈਸ, ਕਿਸ਼ਨ ਸਿੰਘ ਆਰਫ, ਗੁਰਮੁਖ ਸਿੰਘ ਸਿਢਾਣਾ, ਭਾਈ ਚਤਰ ਸਿੰਘ ਜੀਵਣ ਸਿੰਘ, ਸ਼ੇਖ ਅਬਦੁਲ ਰਹਿਮਾਨ।

ਲਾਹੌਰ ਦਾ ਉਸ ਤੋਂ ਅਗਲਾ ਦੌਰ:-ਭਾਈ ਜੋਤ ਸਿੰਘ ਸੰਤ ਸਿੰਘ, ਲਾਲਾ ਰਾਮ ਦਿੱਤਾ ਮਲ ਐਂਡ ਸਨਜ਼, ਉਸਤਾਦ ਦਿਤੂ, ਸ਼ੇਖ ਫਜ਼ਲ ਦੀਨ ਚੰਨਣ ਦੀਨ, ਸ਼ੇਖ ਇਲਾਹੀ ਬਖਸ਼ ਜਲਾਲ ਦੀਨ, ਮਲਕ ਦੀਨ ਮੁਹੰਮਦ, ਸ਼ੇਖ ਗੁਲਾਮ ਅਲੀ, ਖਾਲਸਾ ਟ੍ਰੈਕਟ ਸੁਸਾਇਟੀ ਆਦਿਕ ਬਹੁਤ ਸਾਰੇ ਨਾਮ ਹਨ,ਜਿਨਾਂ ਨੇ ਪੰਜਾਬੀ ਲਿਟਰੇਚਰ ਦੀ ਬੇ ਅੰਦਾਜ਼ ਸੇਵਾ ਕੀਤੀ। ਅਤੇ ਕਈਆਂ ਨੇ ਮਾਮੂਲੀ ਕਿਸਿਆਂ ਨੂੰ ਕਈ ਕਈ ਹਜ਼ਾਰ ਸਗੋਂ ਲਖ ਲਖ ਦੀ ਗਿਣਤੀ ਵਿਚ ਪ੍ਰਕਾਸ਼ਤ ਕੀਤਾ। ਭਾਵੇਂ ਉਨ੍ਹਾਂ ਵਲੋਂ ਇਹ ਸਾਰਾ ਕੁਝ ਵਿਉਪਾਰਕ ਖਿਆਲ ਨਾਲ ਹੀ ਹੋਇਆ ਸੀ, ਪਰ ਪੰਜਾਬੀ ਬੋਲੀ ਵਾਸਤੇ ਉਨ੍ਹਾਂ ਦੀ ਇਹ ਹਿੰਮਤ ਅਕਸੀਰ ਦਾ ਕੰਮ ਦੇ ਗਈ।

ਮੁਸ਼ਾਇਰੇ

ਸੰਨ ੧੮੭੨-੭੩ ਵਿਚ ਡਾਇਰੈਕਟਰ ਮਹਿਕਮਾ ਤਾਲੀਮ ਪੰਜਾਬ ਦੀ ਪ੍ਰੇਰਨਾ ਨਾਲ ਲਾਹੌਰ ਵਿਚ ਫਾਰਸੀ ਤੇ ਉਰਦੂ ਦੇ ਮੁਸ਼ਾਇਰੇ ਸ਼ੁਰੂ ਹੋਏ ਅਰ ਇਸ ਦੇ ਨਾਲ ਹੀ

ਪੰਜਾਬੀ ਨੂੰ ਭੀ ਸ਼ਾਮਲ ਕਰ ਲਿਆ ਗਿਆ। ਪੰਜਾਬੀ ਦੇ ਸ਼ਾਇਰ ਵੀ ਇਨ੍ਹਾਂ ਮੁਸ਼ਾਇਰਿਆਂ ਵਿਚ ਹਿੱਸਾ ਲੈਣ ਲਗ ਪਏ ਪਰ ਥੋੜੇ ਚਿਰ ਦੇ ਬਾਦ ਹੀ ਵਖੋ ਵਖ ਹੋ ਗਏ। ਇਨ੍ਹਾਂ ਮੁਸ਼ਾਇਰਿਆਂ ਤੋਂ ਪਹਿਲਾਂ ਪੰਜਾਬੀ ਸ਼ਾਇਰ ਆਮ ਤੌਰ ਤੇ ਬੈਂਤ ਬਾਜ਼ ਹੋਇਆ ਕਰਦੇ ਸਨ, ਜੋ ਸਾਧਾਰਣ ਇਸ਼ਕੀਆ ਬੈਂਤ ਲਿਖਦੇ ਸਨ ਤੇ ਬਹੁਤ ਕਰਕੇ ਮੇਲਿਆਂ ਦੇ ਮੌਕਿਆਂ ਤੇ ਸੁਰੀਲੀ ਆਵਾਜ਼ ਨਾਲ ਸੁਣਾਇਆ ਕਰਦੇ ਸਨ ਤੇ ਖਲਕਤ ਦੁਆਲੇ ਪਿੜ ਬੰਨ੍ਹ ਕੇ ਖਲੋ ਜਾਂਦੀ ਸੀ। ਉਨ੍ਹਾਂ ਦਿਨਾਂ ਵਿਚ ਚਿੰਤਪੁਰਨੀ (ਹੁਸ਼ਿਆਰਪੁਰ) : ਕਾਸਤੀਵਾਲ (ਗੁਰਦਾਸਪੁਰ) ਅਚਲ (ਵਟਾਲਾ) ਮੁਕਤਸਰ (ਫੀਰੋਜ਼ ਪੁਰ) ਰੋਸ਼ਨੀ ਦਾ ਮੇਲਾ (ਲੁਦਿਹਾਣਾ) ਛਪਾਰ ਦਾ ਮੇਲਾ, ਚਵਿੰਡਾ ਦੇਵੀ ਅੰਮ੍ਰਿਤਸਰ, ਲਾਹੌਰ ਆਦਿਕ ਥਾਈਂ ਵਡੇ ਵਡੇ ਮੇਲਿਆਂ ਉਤੇ ਇਹੋ ਜਹੇ ਬੈਂਤ ਬਾਜ਼ ਸ਼ਾਇਰ ਦੂਰ ਦੂਰ ਤੋਂ ਅਪੜ ਜਾਇਆ ਕਰਦੇ ਸਨ ਅਰ ਆਪਣੀ ਰਸੀਲੀ ਆਵਾਜ਼ ਨਾਲ ਉਚੀ ਉਚੀ ਗਾ ਕੇ ਦਰਸ਼ਕਾਂ ਨੂੰ ਪ੍ਰਸੰਨ ਕੀਤਾ ਕਰਦੇ ਸਨ।

ਪਰ ਜਦੋਂ ਸ਼ਮਸੁਲ ਉਲਮਾ ਮੁਹੰਮਦ ਹੁਸੈਨ ਆਜ਼ਾਦ ਤੇ ਡਾਇਰੈਕਟਰ ਮਹਿਕਮਾ ਤਾਲੀਮ ਪੰਜਾਬ ਨੇ ਉਰਦੂ ਫਾਰਸੀ ਮੁਸ਼ਾਇਰਿਆਂ ਦਾ ਮੁਢ ਬੱਧਾ ਅਰ ਉਨ੍ਹਾਂ ਵਿਚ ਪੰਜਾਬੀ ਸ਼ਾਇਰਾਂ ਨੂੰ ਵੀ ਕਵਿਤਾ ਬਣਾ ਕੇ ਲਿਆਉਣ ਦਾ ਸੱਦਾ ਦਿਤਾ ਤਾਂ ਉਨ੍ਹਾਂ ਮੁਸ਼ਾਇਰਿਆਂ ਵਿਚ ਰਫੀਕ, ਆਗ ਅਲੀ ਖਾਂ, ਗਾਮੂੰ ਖਾਂ, ਅਰੂੜਾ ਰਾਇ, ਸਯਦ ਫਜ਼ਲ ਸ਼ਾਹ ਤੇ ਮੀਆਂ ਹਦਾਇਤਉਲਾ ਆਦਿਕ ਸਜਣ ਸ਼ਾਮਲ ਹੋਣ ਲਗ ਪਏ ਅਰ ਇਸਤੋਂ ਬਾਦ ਵਖਰੇ ਪੰਜਾਬੀ ਮੁਸ਼ਾਇਰੇ ਭੀ ਕਰਨ ਲਗ ਪਏ। ਏਹ ਮੁਸ਼ਾਇਰੇ ਆਮ ਤੌਰ ਪਰ ਨਵਾਬ ਗੁਲਾਬ ਮਹਬੂਬ ਸੁਬਹਾਨੀ ਦੇ ਮਕਾਨ ਭਾਟੀ ਦਰਵਾਜ਼ੇ, ਜਾਂ ਮੱਤੀ ਦੇ ਚੌਕ ਤੇ ਮੋਚੀ ਦਰਵਾਜ਼ੇ ਦੇ ਬਾਹਰ ਲਾਹੌਰ ਵਿਚ ਅਤੇ ਅਮ੍ਰਿਤਸਰ ਵਿਚ ਕੋਠੀ ਸੰਤ ਰਾਮ ਸਪੜਾ, ਤਲਾਬ ਦੁਰਗਿਆਣਾ, ਰਾਮ ਤਲਾਈ, ਕਿਲੇ ਦੀ ਪਰੇਡ ਫਤੇਸ਼ਾਹ ਦੇ ਮਿਜ਼ਾਰ ਕੋਲ, ਇਸੇ ਤਰਾਂ ਵਟਾਲੇ ਤੇ ਗੁਜਰਾਂਵਾਲੇ ਆਦਿਕ ਥਾਈਂ ਇਹ ਪਿੜ ਬਝਣ ਲਗ ਪਏ।

ਸੰਨ ੧੮੭੫ ਤੋਂ ੧੯੧੨ ਤਕ ਪੰਜਾਬੀ ਮੁਸ਼ਾਇਰਆਂ ਦਾ ਬੜਾ ਜ਼ੋਰ ਰਿਹਾ। ਪਹਿਲੇ ਬੈਂਤ ਬਾਜ਼ੀ ਤੋਂ ਸ਼ੁਰੂ ਹੋਈ ਫਿਰ ਹੌਲੀ ਹੌਲੀ ਗਜ਼ਲਾਂ, ਖਮਸੇ ਆਦਿਕ ਭੀ ਲਿਆਉਣ ਲਗੇ। ਇਸ ਸਾਰੀ ਮੁੜਤ ਵਿਚ ਸਿਖ ਕਵੀ ਕਰੀਬਨ ਅਲਗ ਥਲਗ ਰਹੇ; ਹਿੰਦੂ ਮੁਸਲਮਾਨ ਸਾਂਝੇ ਮੁਸ਼ਾਇਰੇ ਕਰਦੇ ਸਨ।

ਸੰਨ ੧੯੨੦ ਤੋਂ ਸਿੱਖਾਂ ਵਿਚ ਗੁਰਪੁਰਬਾਂ ਜਾਂ ਹੋਰ ਧਾਰਮਕ ਇਕੱਠਾਂ ਦੇ ਮੌਕਿਆਂ ਪਰ ਕਵੀ ਦਰਬਾਰ ਕਰਨ ਦੀ ਪ੍ਰਪਾਟੀ ਚਲ ਪਈ। ਇਹ ਰਿਵਾਜ ਸਿਖ ਐਜੂਕੇਸ਼ਨਲ ਕਾਨਫ੍ਰੰਸਾਂ ਪਰ ਸ਼ਾਇਦ ੧੯੧੭-੧੮ ਵਿਚ ਪਿਆ। ਉਸ ਦੇ ਬਾਦ ਹਿੰਦੂ ਅਤੇ ਮੁਸਲਮਾਨ ਕਵੀਆਂ ਨੇ ਭੀ ਬਰਾਬਰ ਦਾ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ । ਹਰੇਕ ਸ਼ਹਿਰ ਵਿਚ, ਸਿੰਘ ਸਭਾਵਾਂ ਦੇ ਸਾਲਾਨਾ ਜਲਸਿਆਂ ਉਤੇ ਉਚੇਚੇ ਕਵੀ ਦਰਬਾਰ ਰਚਾਏ ਜਾਂਦੇ ਅਤੇ ਕਵੀਆਂ ਨੂੰ ਕਾਫ਼ੀ ਉਪਹਾਰ ਪੇਸ਼ ਕੀਤੇ ਜਾਂਦੇ ਸਨ। ਇਹ ਰਿਵਾਜ ਭਾਵੇਂ ਅਗੇ ਨਾਲੋਂ ਬਹੁਤ ਮੱਠਾ ਪੈ ਰਿਹਾ ਹੈ, ਪਰ ਕਵੀ ਦਰਬਾਰ ਦੀ ਖਿਚ ਨਾਲ ਜਲਸਿਆਂ ਦੀ ਰੌਣਕ ਬਹੁਤ ਹੋ ਜਾਇਆ ਕਰਦੀ ਸੀ।

-੧੪-

ਪੰਜਾਬੀ ਅਰੂਜ਼ (ਪਿੰਗਲ)

ਸੰਨ ੧੮੭੨-੭੩ ਦੇ ਕਰੀਬ ਜਦ ਪੰਜਾਬੀ ਬੋਲੀ ਨੂੰ ਪੂਰਬੀ ਜ਼ਬਾਨਾਂ ਵਿਚ ਸ਼ਾਮਲ ਕੀਤਾ ਗਿਆ, ਉਸ ਵੇਲੇ ਤਕ ਪੰਜਾਬੀ ਦੀਆਂ ਕੁਝ ਗਾਮਰਾਂ (ਵਿਆਕਰਣ) ਅਰ ਡਿਕਸ਼ਨਰੀਆਂ ਤਿਆਰ ਹੋ ਚੁਕੀਆਂ ਸਨ, ਜੋ ਗੁਰਮੁਖੀ, ਅੰਗਜ਼ੀ ਜਾਂ ਰੋਮਨ ਅੱਖਰਾਂ ਵਿਚ ਸਨ। ਉਸ ਦੌਰ ਦੇ ਪੰਜਾਬੀ ਨੇਤਾ ਲਾਲਾ ਬਿਹਾਰੀ ਲਾਲ ਪੁਰੀ, ਪਡਤ ਭਾਨੂ ਦੱਤ, ਭਾਈ ਗੁਰਮੁਖ ਸਿੰਘ, ਭਾਈ ਮੱਯਾ ਸਿੰਘ, ਭਾਈ ਦਿੱਤ ਸਿੰਘ ਗਿਆਨੀ, ਭਾਈ ਗੁਲਾਬ ਸਿੰਘ, ਯੋਗੀ ਸ਼ਿਵਨਾਥ, ਪਾਦਰੀ ਜਾਨ ਟੀਊਟਨ, ਅਤੇ ਪੰਡਤ ਹਜ਼ਾਰਾ ਸਿੰਘ ਜੀ ਗਿਆਨੀ ਅੰਮ੍ਰਿਤਸਰ ਵਾਲੇ ਸਨ। ਇਨ੍ਹਾਂ ਦੇ ਬਾਦ ਹੋਰ ਬਹੁਤ ਸਾਰੇ ਵਿਦਵਾਨਾਂ ਦਾ ਪ੍ਰਵੇਸ਼ ਹੋ ਗਿਆ, ਜਿਨ੍ਹਾਂ ਵਿਚੋਂ ਲਾਲਾ ਅਮਰ ਨਾਥ ਮੁਨਸਫ਼ ਦਾ ਨਾਮ ਖ਼ਾਸ ਜ਼ਿਕਰ ਦੇ ਲਾਇਕ ਹੈ। ਇਨਾਂ ਸਜਣਾਂ ਨੇ ਪੰਜਾਬੀ ਦਾ ਭੰਡਾਰ ਭਰਨ ਵਾਸਤੇ ਬੜੀ ਮਿਹਨਤ ਕੀਤੀ।

ਪੰਜਾਬੀ ਦੇ ਅਰੂਜ਼ (ਪਿੰਗਲ) ਅਤੇ ਗ੍ਰਾਮਰਾਂ ਦੀ ਤਾਰੀਖ਼ ਖ਼ਾਸ ਜ਼ਿਕਰ ਦੇ ਲਾਇਕ ਹੈ। ਟੈਕਸਟ ਬੁਕ ਕਮੇਟੀ ਅਤੇ ਯੂਨੀਵਰਸਟੀ ਵਿਚ ਜਿਨ੍ਹਾਂ ਵਿਦਵਾਨਾਂ ਦਾ ਤੋਰਾ ਤੁਰਦਾ ਸੀ, ਉਹ ਬਹੁਤ ਕਰਕੇ ਸੰਸਕ੍ਰਿਤ ਵੇਤਾ ਪੰਡਿਤ ਸਨ। ਉਨ੍ਹਾਂ ਨੇ ਜੋ ਚੀਜ਼ ਭੀ ਪੰਜਾਬੀ ਦੇ ਵਾਸਤੇ ਤਿਆਰ ਕੀਤੀ, ਉਸ ਦੀ ਜਾਗ ਹਿੰਦੀ ਸੰਸਕ੍ਰਿਤ ਵਿਚੋਂ ਲਈ। ਲਾਲਾ ਬਿਹਾਰੀ ਲਾਲ ਪੁਰੀ ਨੇ ਜੋ ਸਭ ਤੋਂ ਪਹਿਲਾ ਪੰਜਾਬੀ ਵਿਆਕਰਣ ਛਪਾਇਆ, ਉਸ ਦੀ ਲਿਖਤ (ਪੱਥਰ ਦੇ ਛਾਪੇ ਦੀ) ਭੀ ਹਿੰਦੀ ਦੀ ਕਲਮ ਤੇ ਸਟਾਈਲ ਉਤੇ ਸੀ। ਇਸੇ ਦੇ ਇਕ ਹਿਸੇ ਵਿਚ ਪਿੰਗਲ ਭੀ ਹੈ ਸੀ ਪਰ ਸਾਰਾ ਕੁਝ ਹਿੰਦੀ ਪਿੰਗਲਾਂ ਤੋਂ ਖਿਚ ਕੇ ਆਂਦਾ ਹੋਇਆ ਸੀ । ਇਸ ਤੋਂ ਬਾਦ ਯੋਗੀ ਸ਼ਿਵਨਾਥ ਵਿਸਾਰਦ ਨੇ 'ਪੰਜਾਬੀ ਛੰਦ ਰਤਨਾਵਲੀ” ਲਿਖੀ ਪਰ ਉਸ ਵਿਚ ਭੀ ਲਗ ਪਗ ਇਹੋ ਕੁਝ ਸੀ। ਗੱਲ ਕੀ ਉਨੀਵੀਂ ਸਦੀ ਦੇ ਖਾਤਮੇਂ ਤੋਂ ਪਹਿਲੇ ਪਹਿਲੇ ਪੰਜਾਬੀ, ਤਾਲੀਮੀ ਲਿਹਾਜ਼ ਨਾਲ, ਹਰ ਗੱਲ ਵਿਚ ਮੁਕੰਮਲ ਹੋ ਚੁੱਕੀ ਸੀ। ਫਰਕ ਸਿਰਫ ਇਹ ਸੀ ਕਿ ਕਾਲਬ ਪੰਜਾਬੀ ਦਾ ਸੀ ਤੇ ਜਾਨ ਹਿੰਦੀ ਸੰਸਕ੍ਰਿਤ ਦੀ ਸੀ। ਉਸ ਸਮੇਂ ਦੀ ਪੰਜਾਬੀ ਨੂੰ ਜੋ ਅਜ ਕਲ ਦੀ ਪੰਜਾਬੀ ਨਾਲ ਮੇਲ ਕੇ ਵੇਖੀਏ ਤਾਂ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ ਹੈ। ਜਦੋਂ ਪੰਜਾਬ ਵਿਚ ਸਿੰਘ ਸਭਾ ਲਹਿਰ ਦਾ ਜ਼ੋਰ ਹੋਇਆ ਸੀ ਤਦ ਭੀ ਪੰਜਾਬੀ ਬੋਲੀ ਵਿਚ ਕੋਈ ਬਹੁਤ ਸਾਰੀ ਬਦਲੀ ਨਹੀਂ ਹੋਈ, ਕਿਉਂਕਿ ਉਨਾਂ ਨੂੰ ਰੰਗ ਦੇਣ ਵਾਲ ਭੀ ਪੁਰਾਣਾ ਸਿਖ ਲਿਟਰੇਚਰ ਹੀ ਸੀ।

ਪੰਜਾਬ ਦਾ ਦੂਜਾ ਪਾਸਾ ਇਸ ਤੋਂ ਭੀ ਅਜੀਬ ਸੀ। ਸ਼ਾਇਰੀ ਦਾ ਬਹੁਤ ਸਾਰਾ ਹਿੱਸਾ ਜਿਸ ਦੇ ਲਿਖਣ ਵਾਲੇ ਮੁਸਲਮਾਨ ਕਵੀ ਸਨ,ਇਸਲਾਮੀ ਰਵਾਇਤਾਂ ਤੇ ਅਰਬੀ ਫਾਰਸੀ ਦੇ ਪਦਾਂ ਨਾਲ ਭਰਪੂਰ ਸੀ। ਜਿਹੜੇ ਹਿੰਦੂ ਕਵੀ ਭੀ ਆਏ ਉਨ੍ਹਾਂ ਨੇ ਭੀ ਅਧੇ ਸੁਧ ਫਾਰਸੀ ਹੀ ਵਰਤੀ। ਸਿਖਾਂ ਦਾ ਜ਼ਿਕਰ ਅਗੇ ਆ ਚੁਕਾ ਹੈ ਕਿ ਪੰਜਾਬੀ ਦੀ ਉਸਾਰੀ ਹਿੰਦੀ ਸੰਸਕ੍ਰਿਤ ਦੀਆਂ ਨੀਹਾਂ ਉਤੇ ਹੋਈ ਸੀ। ਖਾਲਸ ਪੰਜਾਬੀ ਦਾ ਦੌਰ ਅਸਲ ਅਰਥਾਂ ਵਿਚ ਸੰਨ ੧੯੨੦ ਤੋਂ ਬਾਦ ਸ਼ੁਰੂ ਹੋਇਆ ਹੈ । ਪਰ ਹਾਲੇ ਤਕ ਭੀ ਮਹਿਕਮਾ ਤਾਲੀਮ ਵਿਚ ਪੰਜਾਬੀ ਉਤੇ ਦਬਦਬਾ ਸਿਖਾਂ ਦਾ ਹੀ ਚਲਾ ਆਉਂਦਾ ਹੈ, ਹਾਲਾਂ ਕਿ ਸਮਝਿਆ ਇਹੋ ਜਾਂਦਾ ਹੈ ਕਿ ਪੰਜਾਬੀ ਹੁਣ ਹਿੰਦੂ ਮੁਸਲਮਾਨਾਂ ਤੇ ਸਿੱਖਾਂ ਦੀ ਸਾਂਝੀ ਚੀਜ਼ ਹੈ।

ਅਰੂਜ਼ ਬਾਬਤ ਮੁਸਲਮਾਨ ਕਵੀਆਂ ਜਾਂ ਹਿੰਦੂ ਸ਼ਾਇਰਾਂ ਨੇ ਜੋ ਨੁਝ ਬਣਾਇਆ ਸੀ, ਉਹ ਪੁਰਾਣੇ ਫ਼ਾਰਸੀ ਉਰਦੂ ਦੇ ਅਰੂਜਾਂ ਤੋਂ ਹੀ ਆਂਦਾ ਸੀ ਜਿਸ ਨੂੰ ਹਿੰਦੀ ਸੰਸਕ੍ਰਿਤ ਵਾਲੇ ਜਾਣਦੇ ਹੀ ਨਹੀਂ। ਇਸੇ ਤਰਾਂ ਪੰਜਾਬੀ ਦੇ ਮੁਸਲਮਾਨ ਕਵੀ ਮੌਜੂਦਾ ਪਿੰਗਲ ਨੂੰ ਸਮਝਣ ਤੋਂ ਅਸਮਰਥ ਜਿਹੇ ਹਨ। ਇਸ ਲਈ ਇਕ ਐਸੇ ਸਾਂਝੇ ਪਿੰਗਲ ਦੀ ਲੋੜ ਅਜੇ ਤਕ ਪੂਰੀ ਨਹੀਂ ਹੋ ਸਕੀ, ਜਿਸ ਨੂੰ ਦੁਹਾਂ ਖ਼ਿਆਲਾਂ ਦੇ ਕਵੀ ਲੋਕ ਅੱਛੀ ਤਰ੍ਹਾਂ ਸਮਝ ਸਕਣ।

ਇਹ ਸ਼ੁਕਰ ਦੀ ਗੱਲ ਹੈ ਕਿ ਪੰਜਾਬੀ ਦਾ ਹਾਜ਼ਮਾ ਇੰਨਾ ਤੇਜ਼ ਹੈ ਕਿ ਇਸ ਨੇ ਹਿੰਦੀ ਸੰਸਕ੍ਰਿਤ, ਪਾਕ੍ਰਿਤ, ਅਪਭ੍ਰੰਸ਼, ਅਰਬੀ ਫ਼ਾਰਸੀ ਜੋ ਇਸ ਨੂੰ ਲੱਭਾ, ਬਿਨਾਂ ਡਕਾਰ ਦੇ ਪਚਾਈ ਗਈ । ਸਗੋਂ ਹੁਣ ਤੇ ਅੰਗ੍ਰੇਜ਼ੀ ਬੋਲੀ ਨੂੰ ਬੜੀ ਤੇਜ਼ੀ ਨਾਲ ਹਜ਼ਮ ਕਰਨ ਲਗ ਪਈ ਹੈ। ਇਹੋ ਸਬੱਬ ਹੈ ਕਿ ਪੰਜਾਬੀ ਦਾ ਹਰ ਕਦਮ ਅਗੇ ਵਲ ਜਾ ਰਿਹਾ ਹੈ।

ਗੀਤ, ਕਹਾਣੀਆਂ ਅਤੇ ਬੁਝਾਰਤਾਂ

ਗੀਤ ਪੰਜਾਬ ਦਾ ਬਹੁਤ ਪੁਰਾਣਾ ਸਾਹਿਤ ਹੈ, ਕਹਾਣੀਆਂ ਤੇ ਬੁਝਾਰਤਾਂ ਨਵੀਂ ਚੀਜ਼ ਹੈ। ਗੀਤ ਸਮੇਂ ਦੇ ਨਾਲ ਨਾਲ ਬਦਲਦੇ ਭੀ ਰਹਿੰਦੇ ਹਨ। ਗੀਤਾਂ ਨੂੰ ਸਭ ਤੋਂ ਪਹਿਲਾਂ ਡਾਕਟਰ ਟੀ. ਐਚ. ਰੈਂਟਨ ਚੀਫ਼ ਸੈਕੂਟੀ ਗਵਰਨਮੈਂਟ ਪੰਜਾਬ ਨੇ ਇਕਠੇ ਕਰ ਕੋ Hand book of Lahore ਦੇ ਨਾਮ ਤੋਂ ਪ੍ਰਕਾਸ਼ਤ ਕੀਤਾ। ਇਸ ਵਿਚ ਹੋਰ ਗੀਤਾਂ ਤੋਂ ਸਿਵਾਇ ਫਰੰਗੀ ਰਾਜ ਦਾ ਜ਼ਿਕਰ ਭੀ ਹੈ। ਫਰੰਗੀ ਦਾ ਬੰਗਲਾ ਭੀ ਕਿਤੇ ਕਿਤੇ ਆਇਆ ਹੈ।

ਰਾਜੇ ਦੇ ਰਾਜ ਵਿਚ ਟਿਬੇ ਹੋਏ
ਫਰੰਗੀਆਂ ਦੇ ਰਾਜ ਵਿਚ ਸੜਕ ਬਣੀ

ਗੀਤਾਂ ਵਿਚ ਰੇਲ ਦਾ ਜ਼ਿਕਰ ਭੀ ਚੋਖਾ ਹੈ।

ਰੇਲਾਂ ਵਾਲਿਆ ਰੇਲਾਂ ਵਿਚ ਦੇਗਚੇ।

ਇਸ ਦੇ ਬਾਦ ਗੀਤਾਂ ਦੀ ਦੁਸਰੀ ਚੋਣ ਪਿਛੇ ਜਿਹੇ ਪੰਡਤ ਰਾਮ ਸਰਨ ਐਡਵੋਕੇਟ ਲਾਹੌਰ ਨੇ ਕੀਤੀ, ਜੋ "ਪੰਜਾਬ ਦੇ ਗੀਤ" ਨਾਮ ਹੇਠ ਛਪ ਚੁਕੀ ਹੈ। ਤੀਜੀ ਚੋਣ ਅਜ ਕਲੂ ਹੀ ਮਿਸਟਰ ਦੇਵਿੰਦਰ ਸਤਯਾਰਥੀ ਨੇ “ਗਿੱਧਾ" ਨਾਮ ਰਖ ਕੇ ਛਪਾਈ ਇਸ ਤੋਂ ਸਿਵਾਇ ਹੋਰ ਭੀ ਪੰਜਾਬੀ ਦੇ ਗੀਤ ਬਜ਼ਾਰੀ ਕੁਤਬ ਫ਼ਰੋਸ਼ਾਂ ਨੇ ਛਪਵਾਏ ਹੋਏ ਹਨ।

ਬਾਤਾਂ ਬਹੁਤ ਹਦ ਤਕ ਬੱਚਿਆਂ ਦੇ ਜੀ ਪਰਚਾਉਣ ਵਾਸਤੇ ਲਿਖੀਆਂ ਜਾ ਸਕਦੀਆਂ ਹਨ। ਸੋ ਪੰਜਾਬੀ ਵਿਚ ਇਕ ਮਾਹਵਾਰੀ ਪਰਚਾ 'ਬਾਲਕ' ਨਾਮ ਦਾ ਕਈ ਸਾਲ ਤੋਂ ਗਿਆਨੀ ਲਾਲ ਸਿੰਘ ਜੀ ਬੀ. ਏ. ਦੀ ਐਡੀਟਰੀ ਵਿਚ ਨਿਕਲਦਾ ਰਿਹਾ ਹੈ। ਇਸ ਵਿਚ ਬੱਚਿਆਂ ਦੇ ਮਨ ਪਰਚਾਵੇ ਦੀਆਂ ਬੇਅੰਤ ਕਹਾਣੀਆਂ ਨਿਕਲ ਚੁਕੀਆਂ ਹਨ। ਉਰਦੂ ਹਿੰਦੀ ਵਿਚ ਭੀ ਬੱਚਿਆਂ ਦੇ ਰਸਾਲੇ ਬਹੁਤ ਸਾਰੇ ਨਿਕਲ ਰਹੇ ਹਨ ਪਰ ਪੰਜਾਬੀ ਦਾ ਇਹ ਇਕੋ ਇਕ ਰਸਾਲਾ ਹੈ। ਇਸ ਵਿਚ ਨਾ ਕੇਵਲ ਕਹਾਣੀਆਂ ਹੀ ਹਨ ਸਗੋਂ ਬੁਝਾਰਤਾਂ ਭੀ ਹਨ। ਅਜ ਕਲ ਰੇਡੀਓ ਦਾ ਵਰਤਾਓ ਆਮ ਹੁੰਦਾ ਜਾਂਦਾ ਹੈ, ਇਸ ਲਈ ਬੱਚਿਆਂ ਦੇ ਪ੍ਰੋਗਰਾਮ ਵਿਚ ਭੀ ਆਮ ਕਹਾਣੀਆਂ ਤੇ ਬੁਝਾਰਤਾਂ ਸੁਣਾਈਆਂ ਜਾਂਦੀਆਂ ਹਨ।

ਕਵੀ ਕਿਸ਼ਨ ਸਿੰਘ ਆਰਫ ਨੇ ਆਪਣੀ ਜ਼ਿੰਦਗੀ ਵਿਚ ਪੰਜਾਬੀ ਬੁਝਾਰਤਾਂ ਬਹੁਤ ਲਿਖੀਆਂ ਸਨ, ਪਰ ਆਮ ਬੁਝਾਰਤਾਂ ਜੋ ਬੱਚੇ ਆਪੋ ਵਿਚ ਬੈਠ ਕੇ ਖਾਣ ਤੇ ਸੌਣ ਦੇ ਦਰਮਿਆਨੀ ਵਕਤ ਵਿਚ ਪਾਉਂਦੇ ਹਨ, ਇਨ੍ਹਾਂ ਤੋਂ ਵਖਰੀਆਂ ਹਨ। ਕਿਸ਼ਨ ਸਿੰਘ ਦੀਆਂ ਬੁਝਾਰਤਾਂ ਵਿਚ ਇਹ ਖ਼ੂਬੀ ਸੀ ਕਿ ਬੁਝਾਰਤ ਦੇ ਅੰਦਰ ਹੀ ਉਸ ਦਾ ਅਰਥ ਹੁੰਦਾ ਸੀ। ਜਿਹਾ ਕਿ

ਇਕ ਜੋ ਦੇਖਿਆ ਹਮ ਨੇ ਨਰ,
ਗਿਕੱਲਾ ਹੀ ਉਹ ਸਾਂਭੇ ਘਰ।
ਕਿਸ਼ਨ ਸਿੰਘ ਜਦ ਨਾਰ ਟਟੋਲੇ,
ਤਦ ਉਹ ਬੰਦਾ ਜੰਦਰਾ ਖੋਲੇ।

ਬੱਚਿਆਂ ਦੀਆਂ ਆਮ ਬੁਝਾਰਤਾਂ ਨੂੰ ਉਸਤਾਦ ਕਰੀਮ ਬਖ਼ਸ਼ ਲਾਹੌਰੀ ਨੇ ਲਿਖਿਆ ਤੇ ਐਮ. ਡੀ. ਮੋਹੀਆਲ ਨੇ ਉਰਦੂ ਅਖਰਾਂ ਵਿਚ ਛਪਵਾਇਆ ਹੋਇਆ ਹੈ, ਜਿਸ ਦਾ ਰਿਵਾਜ ਆਮ ਹੁੰਦਾ ਜਾਂਦਾ ਹੈ। ਇਨ੍ਹਾਂ ਨਾਲ ਬੱਚਿਆਂ ਦੀ ਸੋਚਣ ਦੀ ਤਾਕਤ ਵਧਦੀ ਹੈ। ਨਮੂਨੇ ਵਜੋਂ ਕੁਝ ਬੁਝਾਰਤਾਂ ਹੇਠ ਦੇਂਦੇ ਹਾਂ।

(੧) ਨਿਕੀ ਜਿਹੀ ਕੁੜੀ, ਲੈ ਪਰਾਂਦਾ ਤੁਰੀ——————ਸੂਈ।
(੨) ਨੀਲੀ ਟਾਕੀ ਚੌਲ ਬੱਧੇ, ਦਿਨੇ ਗੁਆਚੇ ਰਾਤੀਂ ਲੱਭੇ——————ਤਾਰੇ।
(੩) ਇਕ ਜਨੌਰ ਐਸਾ ਉਦ੍ਹੀ ਚੁੰਜ ਉਤੇ ਪੈਸਾ——————ਪੋਸਤ ਦਾ ਡੋਡਾ।
ਬੁਝਾਰਤਾਂ ਦੇ ਹੋਰ ਭੀ ਛੋਟੇ ਛੋਟੇ ਰਸਾਲੇ ਮਿਲਦੇ ਹਨ।

ਅਖਾਣ

ਕਹਾਵਤਾਂ ਤੇ ਬੁਝਾਰਤਾਂ ਤੋਂ ਬਿਨਾਂ ਅਖਾਣ ਤੋਂ ਮੁਹਾਵਰੇ ਭੀ ਘਰ ਘਰ ਵਰਤੇ  ਜਾਂਦੇ ਹਨ; ਇਹ ਪੰਜਾਬੀ ਲਿਟਰੇਚਰ ਦਾ ਇਕ ਬੜਾ ਕੰਮ ਆਉਣ ਵਾਲਾ ਹਿੱਸਾ ਹੈ । ਇਹ ਮੁਹਾਵਰੇ ਤੇ ਅਖਾਣ ਹੋਰ ਬੋਲੀਆਂ ਵਿਚ ਭੀ ਹਨ, ਪਰ ਪੰਜਾਬੀ ਵਿਚ ਇਹ ਬਹੁਤ ਪਾਏ ਜਾਂਦੇ ਹਨ। ਡਾਕਟਰ ਦੇਵੀ ਦਾਸ੍ ਹਿੰਦੀ ਦਾ ਲਿਖਿਆ "ਅਖਾਣਾਂ ਦੀ ਖਾਣ" ਤੇ ਪ੍ਰੋਫੈਸਰ ਸਾਹਿਬ ਸਿੰਘ ਦਾ "ਪੰਜਾਬੀ ਸੁਹਜ ਪੂਕਾਸ਼” ਛਪੇ ਹੋਏ ਹਨ,ਇਨਾਂ ਤੋਂ ਬਗੈਰ ਭੀ ਮਿਲਦੇ ਹਨ । ਲਾਲਾ ਅਮਰ ਨਾਥ ਮੁਨਸਫ਼ ਨੇ ਭੀ ਆਪਣੇ ਜ਼ਮਾਨੇ ਵਿਚ ਇਹ ਚੋਖੇ ਅਖਾਣ ਕਠੇ ਕੀਤੇ ਸਨ, ਪਰ ਜਿਸ ਜ਼ਿਲੇ ਵਿਚ ਜਾਓ ਓਥੋਂ ਦੇ ਆਪਣੇ ਆਪਣੇ ਜੋੜੇ ਹੋਏ ਅਖਾਣ ਨਵੇਂ ਤੋਂ ਨਵੇਂ ਲਭਦੇ ਹਨ ਤੇ ਗੀਤਾਂ ਵਾਂਗ ਇਹ ਵਧਦੇ ਫੁਲਦੇ ਭੀ ਰਹਿੰਦੇ ਹਨ ।

ਅਖ਼ਬਾਰਾਂ ਅਤੇ ਰਸਾਲੇ

ਪੰਜਾਬੀ ਬੋਲੀ ਦਾ ਸਭ ਤੋਂ ਪੁਰਾਤਨ ਅਖ਼ਬਾਰ'ਹਿੰਦੂ ਪੂਕਾਸ਼' ਅੰਮ੍ਰਿਤਸਰ ਸੀ ਜੋ ਗੁਰਮੁਖੀ ਅਖਰਾਂ ਵਿਚ ਸੰਨ ੧੮੭੩ ਵਿਚ ਜਾਰੀ ਹੋਇਆ । ਇਸ ਦੇ ਬਾਦ ਲਾਹੌਰ ਵਿਚੋਂ 'ਖ਼ਾਲਸਾ' ਅਖ਼ਬਾਰ ਗਿਆਨੀ ਦਿਤ ਸਿੰਘ ਦੀ ਐਡੀਟਰੀ ਵਿਚ ਜਾਰੀ ਹੋਇਆ ਅਤੇ 'ਖ਼ਾਲਸਾ ਗਜ਼ਟ' ਭਾਈ ਬਸੰਤ ਸਿੰਘ ਦੀ ਐਡੀਟਰੀ ਹੇਠ ਜਾਰੀ ਹੋਇਆ। ਫੇਰ ਅੰਮ੍ਰਿਤਸਰ ਵਿਚੋਂ 'ਸਿੰਘ ਸਭਾ ਗਜ਼ਟ' ਭਾਈ ਲਾਹੌਰਾ ਸਿੰਘ ਦੀ ਐਡੀਟਰੀ ਵਿਚ ਤੇ 'ਖ਼ਾਲਸਾ ਸਮਾਚਾਰ' ਭਾਈ ਵੀਰ ਸਿੰਘ ਸਾਹਿਬ ਦਾ ਜਾਰੀ ਹੋਇਆ।

ਪੰਜਾਬੀ ਦਾ ਉਰਦੂ ਅਖਰਾਂ ਵਿਚ ਸਭ ਤੋਂ ਪਹਿਲਾ ਅਖ਼ਬਾਰ'ਅੰਮਿਤ ਪਤ੍ਰਿਕਾ' ੧੮੯੬ ਵਿਚ ਲਾਲਾ ਅਮਰ ਨਾਥ ਮੁਨਸਿਫ ਨੇ ਜਾਰੀ ਕੀਤਾ । ਇਸ ਦਾ ਐਡੀਟਰ ਮਿਸਟਰ ਭੋਲਾ ਨਾਥ ਬੈਰਿਸਟਰ ਸੀ । ਏਸੇ ਸਾਲ ਵਿਚ ਏਸੇ ਨਮੂਨੇ ਦਾ ਅਖ਼ਬਾਰ 'ਬਜ਼ਮੇ ਸ਼ੂਆਰਾ' ਲਾਲਾ ਬਾਂਕੇ ਦਿਆਲ ਨੇ ਗੁਜਰਾਂਵਾਲੇ ਤੋਂ ਜਾਰੀ ਕੀਤਾ। ਇਸ ਵਿਚ ਸਿਰਫ ਪੰਜਾਬੀ ਸ਼ਾਇਰਾਂ ਦਾ ਕਲਾਮ ਨਜ਼ਮਾਂ ਤੇ ਗ਼ਜ਼ਲਾਂ ਵਿਚ ਹੀ ਛਪਦਾ ਸੀ । ਕੁਝ ਚਿਰ ਰਹਿ ਕੇ ਇਹ ਬੰਦ ਹੋਇਆ ਤਾਂ ੧੯੦੮ ਵਿਚ ਇਸੇ ਲਾਲਾ ਬਾਂਕੇ ਦਿਆਲ "ਦਿਆਲ" ਨੇ 'ਰਘਬੀਰ ਪਤ੍ਰਿਕਾ' ਅਖਬਾਰ ਜਾਰੀ ਕੀਤਾ ਤੇ ਇਸ ਵਾਰ ਇਹ ਵਾਧਾ ਭੀ ਕੀਤ ਕਿ ਛੰਦਾਬੰਦੀ ਸ਼ਾਇਰੀ ਤੋਂ ਸਿਵਾਇ ਪੰਜਾਬੀ ਬੋਲੀ ਅਤੇ ਉਰਦੂ ਅਖਰਾਂ ਵਿਚ ਆਰਟੀਕਲ ਅਤੇ ਖਬਰਾਂ ਭੀ ਛਪਦੀਆਂ ਰਹੀਆਂ ।

ਇਸ ਤੋਂ ਬਾਦ ਗੁਰਮੁਖੀ ਅੱਖਰਾਂ ਵਿਚ ਤਾਂ ਬੇਅੰਤ ਅਖਬਾਰਾਂ ਅਤੇ ਰਸਾਲੇ ਸਿੰਘ ਸਭਾ ਲਹਿਰ ਤੇ ਅਕਾਲੀ ਲਹਿਰ ਦੇ ਨਾਲ ਨਾਲ ਨਿਕਲਦੇ ਆਏ । ਇਸ ਦੀ ਮੁਕੱਮਲ ਰੀਕਾਰਡ ਸ੍ਰਦਾਰ ਗੁਰਬਖਸ਼ ਸਿੰਘ 'ਸ਼ਮਸ਼ੇਰ' ਝੁਬਾਲੀਏ ਨੇ ਬੜੀ ਮੇਹਨਤ ਨਾਲ ਕੱਠੀ ਕੀਤੀ ਤੇ ਕਈ ਰਸਾਲਿਆਂ ਵਿਚ ਛਪਵਾਈ ਹੈ । ਮੈਗਜ਼ੀਨਾਂ ਵਿਚੋਂ ਸਭ ਤੋਂ ਪੁਰਾਤਨ ਰਸਾਲਾ 'ਖਾਲਸਾ ਯੰਗ ਮੈਨ ਮੈਗਜ਼ੀਨ' ਸੰਨ ੧੯੫ ਵਿਚ ਅਮ੍ਰਿਤਸਰ ਦੇ ਕੁਝ ਸਿੱਖ ਨੌਜਵਾਨਾਂ ਨੇ ਜਾਰੀ ਕੀਤਾ ਜੋ ਪੰਜ ਛੇ ਸਾਲ ਬਾਦ ਨੌਜਵਾਨਾਂ ਦੇ ਖਿਲਰ ਪੁਲਰ ਜਾਣ ਨਾਲ ਬੰਦ ਹੋ ਗਿਆ। ਉਸ ਤੋਂ ਦੂਜਾ ਚੰਗਾ ਰਸਾਲਾ 'ਫੁਲਵਾੜੀ' ਗਿਆਨੀ ਹੀਰਾ ਸਿੰਘ ਜੀ 'ਦਰਦ’ ਨੇ ਜਾਰੀ ਕੀਤਾ । ਤੇ ਫੇਰ "ਪ੍ਰੀਤਮ" ਨਾਰੰਗ

-੧੮-



ਬ੍ਰਦਰਸ ਨੇ ਜਾਰੀ ਕੀਤਾ। ਏਹ ਦੋਨੋਂ ਪਹਿਲੇ ਅਮ੍ਰਿਤਸਰ ਵਿਚ ਉਪਜੇ ਪਰ ਬਾਦ ਵਿਚ ਲਾਹੌਰ ਚਲੇ ਗਏ। ਉਰਦੂ ਅਖਰਾਂ ਵਿਚ ਪੰਜਾਬੀ ਰਸਾਲਾ "ਪੰਜਾਬੀ ਦਰਬਾਰ`" ਸੰਨ ੧੯੨੮ ਵਿਚ ਮਿਸਟਰ ਜੋਸ਼ੂਆ ਫਜ਼ਲਦੀਨ ਨੇ ਜਾਰੀ ਕੀਤਾ। ਇਸ ਦੇ ਬਾਦ ਰਸਾਲਾਂ ਸਾਰੰਗ ਕਰਨਲ ਭੋਲਾ ਨਾਥ ਦੀ ਚੀਫ ਐਡੀਟਰੀ ਵਿਚ ਜਾਰੀ ਹੋਯਾ । ਇਨ੍ਹਾਂ ਦੋਹਾਂ ਨੇ ਜੀਉਂਦਿਆਂ ਰਹਿਣ ਦਾ ਜਤਨ ਕਾਫੀ ਨੁਕਸਾਨ ਉਠਾ ਕੇ ਭੀ ਜਾਰੀ ਰਖਿਆ ਪਰ ਸਮੇਂ ਦੀ ਅਨਗਹਿਲੀ ਨੇ ਬੰਦ ਹੋਣ ਲਈ ਮਜਬੂਰ ਕਰ ਹੀ ਦਿੱਤਾ । ਹਿੰਦੀ ਅਖਰਾਂ ਤੇ ਪੰਜਾਬੀ ਬੋਲੀ ਵਿਚ ਭੀ ਇਕ ਰਸਾਲਾ 'ਬਸੰਤ' ਨਾਮੀ ਲਾਲਾ ਲਖਮੀ ਚੰਦ ਨੇ ਲਾਲਾ ਗੁਰਾਂ ਦਿਤਾ ਮਲ ਖੰਨਾ ਦੀ ਐਡੀਟਰੀ ਹੇਠ ਕਢਿਆ ਪਰ ਸਮੇਂ ਨੇ ਉਸ ਨੂੰ ਭੀ ਚੰਦ ਮਹੀਨੇ ਬਾਦ ਬੰਦ ਹੋਣ ਲਈ ਲਾਚਾਰ ਕਰ ਦਿਤਾ | ਕਲਕੱਤੇ ਵਿਚੋਂ ਇਕ ਖਾਲਸ ਸਾਹਿਤੱਕ ਪੰਜਾਬੀ ਰਸਾਲਾ "ਕਵੀ" ਨਾਮ ਦਾ ਕਵੀ ਕੁਟੀਆ ਕਲਕੱਤਾ ਦੇ ਉਦਮ ਨਾਲ ਸਰਦਾਰ ਮੁਨਸ਼ਾ ਸਿੰਘ ਜੀ 'ਦੁਖੀ' ਦੀ ਐਡੀਟਰੀ ਹੇਠ ਬੜੀ ਆਬੋਤਾਬ ਨਾਲ ਨਿਕਲਦਾ ਰਿਹਾ ਪਰ ਤਿੰਨ ਚਾਰ ਸਾਲ ਬਾਦ ਪ੍ਰਬੰਧਕਾਂ ਦੇ ਖਿਲਰ ਪੁਲਰ ਜਾਣ ਨਾਲ ਬੰਦ ਹੋ ਗਿਆ । ਇਸ ਵੇਲੇ ਭੀ ਕਲਕੱਤੇ ਵਿਚੋਂ 'ਦੇਸ਼ ਦਰਪਣ' ਨਾਮ ਦਾ ਅਖਬਾਰ ਉਸੇ ਪ੍ਰੈਸ ਵਿਚੋਂ ਸ੍ਰ: ਨਰਿੰਜਣ ਸਿੰਘ 'ਤਾਲਬ' ਦੀ ਐਡੀਟਰੀ ਹੇਠ ਨਿਕਲ ਰਿਹਾ ਹੈ । ਅੰਮ੍ਰਿਤਸਰ ਵਿਚੋਂ ੧੯੨੬ ਵਿਚ ਸ੍ਰ: ਐਸ. ਐਸ. ਚਰਨ ਸਿੰਘ ਜੀ ਸ਼ਹੀਦ ਦਾ ਅਖਬਾਰ 'ਮੌਜੀ' ਬੜੀ ਸ਼ਾਨ ਨਾਲ ਨਿਕਲਦਾ ਰਿਹਾ, ਉਸ ਦੇ ਬਾਦ ਇਕ ਚਸਾਲਾ 'ਹੰਸ' ਭੀ ਉਨਾਂ ਨੇ ਕਢਿਆ ਪਰ ਸਤ ਮਹੀਨੇ ਬਾਦ ਬੰਦ ਹੋ ਗਿਆ | ਮੌਜੀ ਹੁਣ ਲਾਹੌਰ ਵਿਚੋਂ ਨਿਕਲ ਰਿਹਾ ਹੈ। ਇਸ ਤੋਂ ਸਿਵਾਇ ਅਨਗਿਣਤ ਰਸਾਲੇ ਤੇ ਅਖਬਾਰ ਨਿਕਲਦੇ ਰਹੇ ਹਨ, ਜਿਨ੍ਹਾਂ ਦਾ ਪੂਰਾ ਵੇਰਵਾ ਦਿਤਿਆਂ ਮਜ਼ਮੂਨ ਬਹੁਤ ਵਧ ਜਾਏਗਾ ।

ਪੰਜਾਬੀ ਵਿਚ ਨਵੇਂ ਸ਼ਬਦਾਂ ਦਾ ਵਾਧਾ

ਜੀਉਂਦੀਆਂ ਜਾਗਦੀਆਂ ਕੌਮਾਂ ਵਾਂਗ ਹੀ ਜੀਉਂਦੀਆਂ ਬੋਲੀਆਂ ਇਕੋ ਟਿਕਾਣੇ ਤੇ ਖਲੋ ਨਹੀਂ ਰਹਿੰਦੀਆਂ। ਪੰਜਾਬੀ ਨੇ ਆਪਣੇ ਅੰਦਰ ਕਈ ਨਵੇਂ ਸ਼ਬਦ ਅਰਬੀ ਫ਼ਾਰਸੀ ਆਦਿਕ ਦੇ ਪਚਾਏ। ਇਸੇ ਤਰ੍ਹਾਂ ਸਿਖ ਰਾਜ ਦੇ ਜ਼ਮਾਨੇ ਵਿਚ ਭੀ ਨਵੇਂ ਸ਼ਬਦ ਬਣੇ। ਗੁਰੁ ਗੋਬਿੰਦ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰਲਾ ਬਾਰਾਂ ਮਿਸਲਾਂ ਦਾ ਉਹ ਸਮਾਂ ਸੀ, ਜਦ ਸਿਖਾਂ ਨੂੰ ਜੰਗ ਜੁਧਾਂ ਵਿਚ ਹੀ ਰੁੱਝਾ ਰਹਿਣਾ ਪੈਂਦਾ ਸੀ । ਲੋੜ ਈਜਾਦ ਦੀ ਮਾਂ ਹੈ, ਇਸ ਨੂੰ ਪੂਰਾ ਕਰਨ ਲਈ ਉਨਾਂ ਨੇ ਕੁਝ ਅਨੋਖੇ ਸ਼ਬਦ ਟਕਸਾਲ ਲਏ ਜੋ ਆਪ ਵਿਚ ਪ੍ਰਾਈਵੇਟ ਕੋਡ ਵਾਂਗ ਵਰਤੇ ਜਾਂਦੇ ਸਨ। ਇਨ੍ਹਾਂ ਸ਼ਬਦਾਂ ਦੀ ਚੋਖੀ ਸਾਰੀ ਚੋਣ ਸੰਤ ਜਵਾਲਾ ਸਿੰਘ ਨੇ ਕੀਤੀ ਤੇ "ਖ਼ਾਲਸਈ ਬੋਲੇ" ਨਾਮ ਹੇਠ ਛਪੇ ਹੋਏ ਹਨ। ਇਹ ਅਕਾਲੀਆਂ ਦੇ ਆਪਣੇ ਬੋਲੇ ਹਨ, ਜੋ ਕਦੇ ਕਦੇ ਅਜ ਕਲ ਭੀ ਵਰਤੀਂਦੇ ਨੇ । ਨਮੂਨੇ ਵਜੋਂ ਕੁਝ ਕੁ ਹੇਠ ਦੋਦੇ ਹਾਂ

-੧੯-

ਬਦਾਮ-ਛੋਲੇ
ਸੁਖਨਿਧਾਨ-ਭੰਗ
ਸੁਚਾਲਾ-ਲੰਗੜਾ
ਲਖਬਾਂਹਾ-ਲੰਜਾ
ਕਲਗਾ-ਰੰਜਾ
ਗੁਬਿੰਦੀਆਂ-ਗਾਜਰਾਂ
ਸਮੁੰਦਰ-ਦੁਧ
ਸਵਾ ਲਖ-ਇਕ
ਸੋਫਾਜੰਗ-ਟਕੁਆਂ
ਪੰਜਵਾਂ-ਘਿਉ

ਸਲੋਤਰ-ਸੋਟਾ
ਜੋੜ ਮੇਲਣੀ-ਸੂਈ
ਠੀਕਰੀਆਂ-ਰੁਪਏ
ਧਰਮਰਾਜ ਦਾ ਪੁਤ੍ਰ-ਬੁਖਾਰ
ਪੰਜਾਹ ਹਜ਼ਾਰ ਪ੍ਰਸ਼ਾਦਾ-ਅਧੀ ਰੋਟੀ
ਫਿਰਨੀ ਦੀ ਸਵਾਰੀ-ਚੱਕੀ ਪੀਹਣਾ
ਬਾਜ਼ ਦਾ ਸ਼ਿਕਾਰ-ਘਾਹ ਖੋਦਣਾ
ਮਾਮਲਾ ਲੈਣਾ-ਭੀਖ ਮੰਗਣੀ
ਸਜ਼ਾਖੀ-ਛਾਨਣੀ
ਸਿਰ ਖੰਡੀ-ਸ਼ਕਰ, ਖੰਡ

ਏਹ ਸ਼ਬਦ ਦਲੇਰੀ ਦੇ ਉਪਜਾਉ ਇਸ ਵਾਸਤੇ ਰਚੇ ਗਏ ਸਨ, ਕਿ ਆਪਣੀ ਧਨ ਪਦਾਰਥ ਦੀ ਟੋਟ ਵਿਚ ਭੀ ਹੌਸਲਾ ਬਣਿਆ ਰਹੇ |

ਪੰਜਾਬੀ ਸਭਾ

ਹਿੰਦੂ ਮੁਸਲਮਾਨਾਂ ਤੇ ਸਿਖਾਂ ਦੀਆਂ ਆਪੋ ਆਪਣੀਆਂ ਜਥੇ-ਬੰਦੀਆਂ ਮੌਜੂਦ ਸਨ, ਪਰ ਸਭ ਦੀ ਸਾਂਝੀ ਪੰਜਾਬੀ ਸਭਾ ਦਾ ਖਿਆਲ ਅੰਦਰ ਅੰਦਰ ਪਕਦਾ ਰਿਹਾ। ਸਭ ਤੋਂ ਪਹਿਲੇ ੧੯੨੬ ਦੀਆਂ ਗਰਮੀਆਂ ਵਿਚ ਗਿਆਨੀ ਹੀਰਾ ਸਿੰਘ ਜੀ 'ਦਰਦ' ਐਡੀਟਰ ਫੁਲਵਾੜੀ ਦੇ ਮਕਾਨ ਪਰ ਇਕ ਇਕੱਠ ਬੁਲਾਇਆ ਗਿਆ, ਜਿਸ ਵਿਚ ਬਹੁਤ ਸਾਰੇ ਹਿੰਦੂ ਮੁਸਲਮਾਨ ਤੇ ਸਿਖ ਸਜਣਾਂ ਨੇ ਇਕ ਮਰਕਜ਼ੀ ਸਭਾ ਅਮ੍ਰਿਤਸਰ ਵਿਚ ਕਾਇਮ ਕਰਨ ਦੀ ਤਜਵੀਜ਼ ਪਰਵਾਨ ਕੀਤੀ। ਕਵੀਆਂ ਤੋਂ ਸਿਵਾਇ ਪ੍ਰੋਫ਼ੈਸਰ ਤੇਜਾ ਸਿੰਘ ਆਦਿਕ ਪਤਵੰਤੇ ਸਜਣ ਭੀ ਸ਼ਾਮਲ ਸਨ। ਉਸ ਵੇਲੇ "ਪੰਜਾਬੀ ਸਭਾ ਪੰਜਾਬ" ਦੇ ਨਾਮ ਨਾਲ ਕਾਇਮ ਹੋਈ । ਪ੍ਰਧਾਨ ਲਾਲਾ ਧਨੀ ਰਾਮ 'ਚਾਤ੍ਰਿਕ' ਅਤੇ ਸਕੱਤ੍ਰ ਗਿਆਨੀ ਹੀਰਾ ਸਿੰਘ ਜੀ 'ਦਰਦ' ਬਣੇ। ਮੁਨਸ਼ੀ ਮੌਲਾ ਬਖ਼ਸ਼ 'ਕੁਸ਼ਤਾ', ਮੁਨਸ਼ੀ ਮੁਹੰਮਦ ਹੁਸੈਨ 'ਖ਼ੁਸ਼ਨੂਦ', ਡਾਕਟਰ ਦੇਵੀ ਦਾਸ 'ਹਿੰਦੀ' ਤੇ ਹੋਰ ਕਈ ਇਕ ਪ੍ਰਸਿੱਧ ਸਜਣਾਂ ਨੇ ਸਭਾ ਦਾ ਵਕਾਰ ਉੱਚਾ ਕਰਨ ਲਈ ਮੋਢਾ ਪੇਸ਼ ਕੀਤਾ। ੧੯੨੬ ਵਿਚ ਪੁਰਾਣੇ ਅਖਾੜਿਆਂ ਤੋਂ ਜ਼ਰਾ ਸੁਧਰੀ ਹੋਈ ਸੂਰਤ ਵਿਚ ਕਈ ਇਕ ਛੋਟੇ ਛੋਟੇ ਮੁਸ਼ਾਇਰੇ ਇਸ ਸਭਾ ਵਲੋਂ ਅੰਮ੍ਰਿਤਸਰ ਵਿਚ ਕਰਵਾਏ ਗਏ।

੧੯੨੭ ਅਕਤੂਬਰ ਮਹੀਨੇ ਵਿਚ ਇਸੇ ਸਭਾ ਦੇ ਉੱਦਮ ਨਾਲ ਪਹਿਲੀ ਪੰਜਾਬੀ ਕਾਨਫਰੰਸ ਰਚਾਈ ਗਈ । ਇਹ ਕਾਨਫ਼ਰੰਸ ਪੰਜਾਬੀ ਦੀ ਤਾਰੀਖ਼ ਵਿਚ ਪਹਿਲਾ ਮੌਕਾ ਸੀ; ਹੇਠ ਲਿਖੇ ਅਹੁਦੇਦਾਰ ਚੁਣੇ ਗਏ:

ਪ੍ਰਧਾਨ-ਆਨਰੇਬਲ ਕੇ. ਬੀ. ਸਰ ਸ਼ਹਾਬੁਦੀਨ ਚੌਧਰੀ ।

-੨੦-

ਚੇਅਰ ਮੈਨ:-ਮਿਸਟ੍ਰ ਕੁੰਦਨ ਲਾਲ ਭਾਟੀਆ, ਪ੍ਰਿਨਸੀਪਲ ਹਿੰਦੂ ਸਭਾ ਕਾਲਜ।
ਜਨਰਲ ਸੈਕਰਟ੍ਰੀ-ਲਾਲਾ ਧਨੀ ਰਾਮ 'ਚਾਤ੍ਰਿਕ'।
ਸੈਕਰਟ੍ਰੀ-ਗਿਆਨੀ ਹੀਰਾ ਸਿਘ 'ਦਰਦ'।

ਇਸ ਕਾਨਫ਼ਰੰਸ ਉਤੇ ਕਰੀਬ ਚੌਦਾਂ ਪੰਦਰਾਂ ਸੌ ਰੁਪਯਾ ਖ਼ਰਚ ਆਇਆ ਅਤੇ ਬੜੀ ਸ਼ਾਨ ਸ਼ੌਕਤ ਨਾਲ ਜਲਸਾ ਹੋਇਆ। ਦੋ ਦਿਨ ਉਪਰੋ ਥੱਲੀ ਇਕ ਡਰਾਮਾ ਸੁਭੱਦ੍ਰਾ ਨਾਟਕ ਪੰਜਾਬੀ ਬੋਲੀ ਦਾ ਪ੍ਰੋਫ਼ੈਸਰ ਈਸ਼ਰ ਚੰਦ੍ਰ ਨੰਦਾ ਨੇ ਦਿਖਾਇਆ। ਬੜੇ ਪਤਵੰਤੇ ਲੋਕਾਂ ਨੇ ਦਿਲਚਸਪੀ ਦਿਖਾਈ। ਇਕ ਦਿਨ ਖ਼ਾਸ ਸ਼ੋ ਇਸਤ੍ਰੀਆਂ ਵਾਸਤੇ ਹੋਇਆ।

ਇਸ ਕਾਨਫ਼ਰੰਸ ਦੀ ਕਾਮਯਾਬੀ ਨੇ ਪੰਜਾਬੀ ਸਾਹਿਤਕ ਸੰਸਾਰ ਵਿਚ ਇਕ ਜੀਵਨ ਉਤਸਾਹ ਪੈਦਾ ਕਰ ਦਿਤਾ। ੧੯੨੮ ਵਿਚ ਸਰਦਾਰ ਐਸ. ਐਸ. ਚਰਨ ਸਿੰਘ ਜੀ ਨੇ ਸ਼ਿਮਲੇ ਜਾ ਕੇ ਸਰ ਜੋਗਿੰਦ੍ਰ ਸਿੰਘ ਅਤੇ ਰਾਜਾ ਸਰ ਦਲਜੀਤ ਸਿੰਘ ਆਦਿਕ ਸਜਣਾਂ ਦੀ ਸਹਾਇਤਾ ਨਾਲ ਇਕ ਮਹਾਨ ਪੰਜਾਬੀ ਦਰਬਾਰ ਡੈਵੀਕੋ ਹਾਲ ਬਾਲਰੂਮ ਵਿਚ ਰਚਾ ਦਿਤਾ। ੨੩ ਸਿਤੰਬਰ ੧੯੨੮ ਨੂੰ ਇਹ ਦਰਬਾਰ ਐਸੀ ਲਾਸਾਨੀ ਸ਼ਾਨ ਨਾਲ ਹੋਇਆ, ਕਿ ਪੰਜਾਬੀ ਵਿਚ ਜਾਨ ਪੈ ਗਈ। ਲਾਲਾ ਧਨੀ ਰਾਮ ਤੇ ਪ੍ਰੋਫ਼ੈਸਰ ਆਈ. ਸੀ. ਨੰਦਾ ਨੂੰ ਉਚੇਚਾ ਕਸ਼ਮੀਰੋਂ ਸੱਦਿਆ ਗਿਆ। ਪੰਜਾਬ ਦੇ ਚੋਟੀ ਦੇ ਕਵੀ ਦੂਰੋਂ ਦੂਰੋਂ ਆਏ, ਬੜੀ ਇੱਜ਼ਤ ਨਾਲ ਰਾਇਲ ਹੋਟਲ ਵਿਚ ਉਤਾਰੇ ਗਏ। ਇਸ ਵਾਰ ਭੀ ਦੋ ਹਜ਼ਾਰ ਦੇ ਕਰੀਬ ਖ਼ਰਚ ਉਠਿਆ।

ਸੰਨ ੧੯੨੯ ਵਿਚ ਗਿਆਨੀ ਹੀਰਾ ਸਿੰਘ ਜੀ 'ਦਰਦ' ਨੂੰ 'ਫੁਲਵਾੜੀ' ਦਾ ਦਫ਼ਤਰ ਲਾਹੌਰ ਲੈ ਜਾਣਾ ਪਿਆ, ਪਰ ਪੰਜਾਬੀ ਸਭਾ ਵਲੋਂ ਤਕੜੇ ਤਕੜੇ ਕਵੀ ਦਰਬਾਰ ਇਸ ਸਾਲ ਭੀ ਹੋਏ। ੧੯੩੦ ਵਿਚ ਕਵੀ ਦਰਬਾਰਾਂ ਦੀ ਪਰਪਾਟੀ ਪੁਰਾਣੀ ਜਿਹੀ ਜਾਪਣ ਲਗ ਪਈ।

੧੯੩੧ ਵਿਚ ਮੁੜ ਕੇ ਸੈਂਟ੍ਰਲ ਪੰਜਾਬੀ ਸਭਾ ਕਾਇਮ ਹੋਈ, ਹੇਠ ਲਿਖੇ ਅਹੁਦੇਦਾਰ ਚੁਣੇ ਗਏ-

ਪੈਜ਼ੀਡੈਂਟ-ਸਰਦਾਰ ਐਸ. ਐਸ. ਚਰਨ ਸਿੰਘ ਜੀ ਸ਼ਹੀਦ।
ਵਾਈਸ ਪ੍ਰੈਜ਼ੀਡੈਂਟ-ਮੁਨਸ਼ੀ ਮੌਲਾ ਬਖਸ਼ ਕੁਸ਼ਤਾ ਤੇ ਪ੍ਰੋ: ਆਈ.ਸੀ.ਨੰਦਾ।
ਚੀਫ਼ ਸੈਕ੍ਰੇਟਰੀ-ਲਾਲਾ ਧਨੀ ਰਾਮ 'ਚਾਤ੍ਰਿਕ'।
ਸੈਕ੍ਰਟਰੀ-ਪ੍ਰੋਫੈਸਰ ਵਿਦਿਆ ਸਾਗਰ, ਮਿਸਟਰ ਜੋਸ਼ੂਆ ਫਜ਼ਲ ਦੀਨ, ਸਰਦਾਰ ਚੰਨਦ ਸਿੰਘ ਜੇਠੂਵਾਲੀਆ

ਇਸ ਸਭਾ ਨੇ ਅਗੇ ਨਾਲੋਂ ਤੇਜ਼ ਸਰਗਰਮੀ ਸ਼ੁਰੂ ਕੀਤੀ ਅਤੇ ਸੰਨ ੧੯੩੨ ਵਿਚ ਅਗਸਤ ਦੇ ਅਖੀਰਲੇ ਹਫਤੇ, ੧੯੨੮ ਵਾਲੇ ਦਰਬਾਰ ਨਾਲੋਂ ਭੀ ਵਧ ਕੇ ਆਲ ਇੰਡੀਆ ਪੰਜਾਬੀ ਦਰਬਾਰ ਸ਼ਿਮਲੇ ਵਿਚ ਹੀ ਬੜੀ ਸ਼ਾਨ ਸ਼ੌਕਤ ਨਾਲ ਕੀਤਾ, ਦੂਰ ਦੂਰ ਦੇ ਕਵੀ ਆ। ਇਸ ਉਤੇ ਭੀ ਹਜ਼ਾਰ ਰੁਪਏ ਦੇ ਕਰੀਬ ਖਰਚ ਆਇਆ। ਇਸ ਸਾਰੇ ਉਦਮ ਦਾ ਜ਼ਿਕਰ ਸੰਟਲ ਪੰਜਾਬੀ ਸਭਾ ਵਲੋਂ ਪ੍ਰਕਾਸ਼ਤ ਹੋਏ ਪੰਜਾਬ ਦਾ ਚਲਦਾ ਦੌਰ ਨਾਮੀ ਰਪੋਰਟ ਵਿਚ ਬੜੇ ਖੁਲੇ ਵੇਰਵੇ ਨਾਲ ਛਪਿਆ ਹੋਇਆ ਮੌਜੂਦ ਹੈ।

ਇਹ ਪੰਜਾਬੀ ਦੀ ਤਾਰੀਖ਼ ੧੯੨੬ ਤੋਂ ੧੯੩੨ ਤਕ ਦੀ ਬੜੀ ਕੰਮ ਆਉਣ ਵਾਲੀ ਚੀਜ਼ ਹੈ। ਬੜੇ ਸ਼ੋਕ ਦੀ ਗਲ ਹੈ ਕਿ ੨੪ ਅਗਸਤ ਸੰਨ ੧੯੩੫ ਨੂੰ ਸਰਦਾਰ ਐਸ.ਐਸ. ਚਰਨ ਸਿੰਘ ਜੀ ਸ਼ਹੀਦ ਦੀ ਅਚਾਨਕ ਮੌਤ ਨੇ ਪੰਜਾਬੀ ਦੀ ਚਲਦੀ ਗੱਡੀ ਨੂੰ ਅਟਕਾ ਦਿੱਤਾ ਤੇ ਅਜੇ ਤਕ ਭੀ ਉਹ ਚਾਲ ਪੈਦਾ ਨਹੀਂ ਹੋ ਸਕੀ। ਸੰਨ ੧੯੩੭ ਵਿਚ ਲਾਹੌਰ ਨਿਵਾਸੀ ਕੁਝ ਕਵੀਆਂ ਨੇ ਪੰਜਾਬੀ ਲਿਟਰੇਰੀ ਲੀਗ ਕਾਇਮ ਕੀਤੀ ਅਤੇ ੧੯੩੮ ਵਿਚ ਫੇਰ ਇਕ ਹੰਭਲੇ ਨਾਲ ਪੰਜਾਬੀ ਸਭਾ ਪੰਜਾਬ ਦੀ ਥਾਪਨਾ ਹੋਈ ਜਿਸ ਦੇ ਪ੍ਰਧਾਨ ਲਾਲਾ ਧਨੀ ਰਾਮ 'ਚਾਤ੍ਰਿਕ', ਉਪ-ਪ੍ਰਧਾਨ ਮੁਨਸ਼ੀ ਮੌਲਾ ਬਖ਼ਸ਼ ਕੁਸ਼ਤਾ, ਤੇ ਪੰਡਤ ਰਾਮ ਸਰਨ ਐਡਵੋਕੇਟ ਅਤੇ ਜਨਰਲ ਸੈਕ੍ਰਟਰੀ ਸਰਦਾਰ ਰਘੁਬੀਰ ਸਿੰਘ ਜੀ 'ਬੀਰ' ਬੀ.ਏ. ਮੁਕੱਰਰ ਹੋਏ।

ਅੰਮ੍ਰਿਤਸਰ ਲਾਹੌਰ ਤੋਂ ਸਿਵਾਇ ਪੰਜਾਬੀ ਦੇ ਹੋਰ ਬਹੁਤ ਸਾਰੇ ਸ਼ਹਿਰਾਂ ਵਿਚ ਭੀ ਆਪੋ ਆਪਣੀਆਂ ਪੰਜਾਬੀ ਸਭਾਵਾਂ ਕਾਇਮ ਹੋਈਆਂ ਹੋਈਆਂ ਹਨ। ਰਾਵਲਪਿੰਡੀ, ਲਾਇਲਪੁਰ, ਸਰਗੋਧਾ, ਜਾਲੰਧਰ, ਨੌਸ਼ਹਿਰਾ ਆਦਿਕ ਨਾਮ ਖ਼ਾਸ ਤੌਰ ਤੇ ਲਏ ਜਾਂਦੇ ਹਨ। ਇਹ ਸਾਰੀਆਂ ਸਭਾਵਾਂ ਨੇ ਆਪਣੇ ਵਿਤ ਅਨੁਸਾਰ ਡਾਢੇ ਪ੍ਰੇਮ ਨਾਲ ਪੰਜਾਬੀ ਦਾ ਭੰਡਾਰਾ ਭਰਿਆ। ਧਾਰਮਕ,ਲਿਟ੍ਰੇਰੀ ਅਤੇ ਪੋਲੀਟੀਕਲ ਕੰਮਾਂ ਵਿਚ ਬਿਨਾਂ ਤਮੀਜ਼ ਹਿੰਦੂ ਮੁਸਲਿਮ ਦੇ, ਪੂਰੀ ਦਿਲਚਸਪੀ ਲੈਂਦੇ ਰਹੇ। ਇਨ੍ਹਾਂ ਦਿਲਚਸਪੀਆਂ ਵਿਚ ਹਿੱਸਾ ਲੈਣ ਵਾਲੇ ਕਵੀਆਂ ਦੇ ਨਾਮ ਯਾਦ ਨਾ ਰਖਣੇ ਠੀਕ ਨਹੀਂ ਹੋਵੇਗਾ। ਇਸ ਲਈ ਅਸੀਂ ਉਨ੍ਹਾਂ ਦਾ ਜ਼ਿਕਰ ਦੋ ਹਿੱਸਿਆਂ ਵਿਚ ਵੰਡਦੇ ਹਾਂ।

(੧) ਪਹਿਲਾ ਦੌਰ ੧੯੨੬ ਤੋਂ

ਲਾਲਾ ਧਨੀ ਰਾਮ ਚਾਤ੍ਰਿਕ
ਗਿਆਨੀ ਹੀਰਾ ਸਿੰਘ ਜੀ 'ਦਰਦ'।
ਮੁਨਸ਼ੀ ਮੌਲਾ ਬਖਸ਼ ਕੁਸ਼ਤਾ।
ਮੁਨਸ਼ੀ ਮੁਹੰਮਦ ਇਸਮਾਈਲ ਮੁਸ਼ਤਾਕ (ਕਾਲ ਹੋ ਗਏ)
ਹਾਜੀ ਮੁਹੰਮਦ ਹੁਸੈਨ ਖੁਸ਼ਨੂਦ (ਕਾਲ ਹੋ ਗਏ)
ਸਰਦਾਰ ਐਸ. ਐਸ. ਚਰਨ ਸਿੰਘ ਸ਼ਹੀਦ (ਕਾਲ ਹੋ ਗਏ)
ਉਸਤਾਦ ਗੁਲਾਮ ਮੁਹੰਮਦ ਗਾਮ (ਕਾਲ ਹੋ ਗਏ)
ਡਾਕਟਰ ਦੇਵੀ ਦਾਸ 'ਹੁੰਦੀ'
ਗਿਆਨੀ ਗੁਰਮੁਖ ਸਿੰਘ 'ਮੁਸਾਫਰ'
ਉਸਤਾਦ ਮੁਹੰਮਦ ਰਮਜ਼ਾਨ 'ਹਮਦਮ'।
ਮੀਆਂ ਰੋਜ਼ ਦੀਨ 'ਸ਼ਰਫ'।

ਲਾਲਾ ਕਿਰਪਾ ਸਾਗਰ ਲਾਹੌਰ (ਕਾਲ ਹੋ ਗਏ)
ਸਰਦਾਰ ਮੋਹਨ ਸਿੰਘ ਐਮ. ਏ.
ਲਾਲਾ ਵਿਦਯਾ ਸਾਗਰ ਐਮ. ਏ.
ਸਰਦਾਰ ਵਿਧਾਤਾ ਸਿੰਘ ਤੀਰ
ਲਾਲਾ ਗਿਆਨ ਚੰਦ ਧਵਨ
ਪੰਡਤ ਮਨੀ ਲਾਲ ਪ੍ਰੇਮ (ਗੁਜ਼ਰ ਗਏ)
ਪੰਡਤ ਚੱਕ੍ਰਧਾਰੀ ਬੇਜ਼ਰ
ਲਾਲਾ ਸ਼ਾਮ ਦਾਸ ਆਜਿਜ਼
ਗਿਆਨੀ ਨਿਹਾਲ ਸਿੰਘ ਰਸ
ਉਸਤਾਦ ਕਰਮ ਸਾਹਿਬ
ਸਰਦਾਰ ਮੁਨਸ਼ਾ ਸਿੰਘ ਦੁਖੀ
ਸਰਦਾ ਸੌਦਾਗਰ ਸਿੰਘ ਭਿਖਾਰੀ

ਦੂਸਰਾ ਦੌਰ

ਲਾਲਾ ਸੁੰਦਰ ਦਾਸ ਆਸੀ ਲਾਇਲਪੁਰ
ਪੰਡਤ ਜਸਵੰਤ ਰਾਇ, ਰਾਇ, ਮੀਆਂ ਮੀਰ
ਸਰਦਾਰ ਅਵਤਾਰ ਸਿੰਘ ਆਜ਼ਾਦ
ਸਰਦਾਰ ਦਰਸ਼ਨ ਸਿੰਘ ਦਰਸ਼ਨ
ਪੰਡਤ ਕੰਸ ਰਾਜ ਗੌਹਰ ਅੰਮ੍ਰਿਤਸਰ।
ਗਿਆਨੀ ਹਰਿੰਦਰ ਸਿੰਘ ਰੂਪ "
ਗਿਆਨੀ ਗੁਰਬਚਨ ਸਿੰਘ ਰੋਜ਼ "
ਗਿਆਨੀ ਬਲਦੇਵ ਚੰਦ ਬੇਕਲ "
ਗਿਆਨੀ ਹਾਕਮ ਸਿੰਘ ਰਤਨਜੋਤ "
ਮੁਨਸ਼ੀ ਮੁਹੰਮਦ ਇਸਮਾਈਲ ਈਸਾ "
ਹਕੀਮ ਅਬਦੁਲ ਕਰੀਮ ਸਮਰ ਲਾਹੌਰ

ਪੰਜਾਬੀ ਦੀ ਮੌਜੂਦਾ ਲਹਿਰ ਜਿਸ ਵਿਚ ਕਿੱਸੇ ਕਹਾਣੀਆਂ ਤੇ ਬੈਂਤ ਬਾਜ਼ੀ ਦੇ ਜ਼ਮਾਨੇ ਨੂੰ ਬਹੁਤ ਪਿਛੇ ਛਡ ਕੇ ਧਾਰਮਕ ਜਾਂ ਜਜ਼ਬਾਤੀ ਸ਼ਾਇਰੀ ਬਣਦੀ ਆਈ ਹੈ, ਅਸਲ ਵਿਚ ਸਿੰਘ ਸਭਾ ਲਹਿਰ ਦੇ ਅਨੁਯਾਈ ਭਾਈ ਵੀਰ ਸਿੰਘ ਸਾਹਿਬ ਦੀ ਛੋਹੀ ਹੋਈ ਹੈ, ਜਿਨ੍ਹਾਂ ਨੇ ਸੰਨ ੧੮੯੩ ਈਸਵੀ ਵਿਚ ਖ਼ਾਲਸਾ ਟੈਕਟ ਸੁਸਾਇਟੀ ਨੀ ਨੀਂਹ ਬਧੀ। ਅਜ ਦੀ ਪੰਜਾਬੀ ਬੋਲੀ ਭੀ ਉਨ੍ਹਾਂ ਹੀ ਲੀਹਾਂ ਦੇ ਆਸਰੇ ਤੁਰਦੀ ਤੁਰਦੀ ਐਥੋਂ ਤੱਕ ਕੇ ਅਪੜ ਗਈ ਹੈ। ਇਸ ਵਿਚ ਵਾਰਤਕ ਤੇ ਛੰਦਾ ਬੰਦੀ ਦੋਹਾਂ ਤਰਾਂ ਦਾ ਸਾਹਿਤ ਹੈ। ਭਾਈ ਸਾਹਿਬ ਨੇ ਇਖ਼ਲਾਕ ਅਰ ਫਲਸਫੇ ਦਾ ਵਾਧਾ ਕਰ ਕੇ ਪੰਜਾਬੀ ਦੇ ਨਜ਼ਮ ਤੇ ਨਸਰ ਵਿਚ ਉਹ ਖੂਬੀ ਪੈਦਾ ਕੀਤੀ ਕਿ ਅਜ ਅਸੀਂ ਫਖ਼ਰ ਨਾਲ ਉਨ੍ਹਾਂ ਦੀਆਂ ਕੋਮਲ ਭਾਵਾਂ ਨਾਲ ਭਰਪੂਰ ਰਚਨਾਵਾਂ ਨੂੰ ਦੂਸਰੇ ਸਾਹਿਤਕ ਸੰਸਾਰ ਅੱਗੇ ਰੱਖ ਸਕਦੇ ਹਾਂ ਆਪ ਦੇ ਖਿਆਲ ਦੀਆਂ ਉੱਚ ਉਡਾਰੀਆਂ ਨੂੰ ਦੇਸ਼ ਦੇ ਬੜੇ ਬੜੇ ਵਿਦਵਾਨਾਂ ਨੇ ਮੰਨ ਲਿਆ ਹੈ।
ਪੰਜਾਬੀ ਬੋਲੀ ਜੇ ਬੇਪਰਵਾਹੀ, ਗ਼ਫਲਤ ਤੇ ਮਤ ਭੇਦ ਦਾ ਸ਼ਿਕਾਰ ਨਾ ਹੋ ਗਈ ਹੁੰਦੀ, ਤਾਂ ਇਸ ਵੇਲੇ ਤਕ ਇਸ ਨੇ ਹਿੰਦਸਤਾਨ ਦੀਆਂ ਨਾਮਵਰ ਪ੍ਰਾਂਤਿਕ ਬੋਲੀਆਂ ਦੇ ਅਗੇ ਅਗੇ ਤੁਰਦੀ ਦਿਸਣਾ ਸੀ। ਇਸ ਦੇ ਖਮੀਰ ਵਿਚ ਵਧਣ ਮੌਲਣ ਦੀ ਬਹੁਤ ਬੜੀ ਸ਼ਕਤੀ ਮੌਜੂਦ ਹੁੰਦਿਆਂ ਭੀ ਅਪਣੇ ਚਿਰਾਗਾਂ ਦੇ ਹਥੋਂ ਰੁਲ ਰਹੀ ਹੈ। ਨਾ ਇਸ ਦੀ ਪੁਸ਼ਤ ਉਤੇ ਕੋਈ ਰਜਵਾੜਾ ਹੈ ਤੇ ਨਾ ਹਿੰਦ ਮੁਸਲਮਾਨਾਂ ਦਾ ਸਾਂਝਾ ਜ਼ੋਰ ਕੰਮ ਦੇ ਰਿਹਾ ਹੈ। ਬਹੁਤ ਸਾਰੀ ਤਾਕਤ ਪੰਜਾਬ ਦੀ ਇਸੇ ਇਕ ਝਗੜੇ ਨੂੰ ਨਜਿਠਦਿਆਂ ਹੀ ਨਸ਼ਟ ਹੋ ਗਈ ਕਿ ਇਸ ਨੂੰ ਲਿਖਣ ਲਈ ਅਖਰ ਕਿਹੜੇ ਵਰਤੇ ਜਾਣ, ਉਰਦੂ ਜਾਂ ਗੁਰਮੁਖੀ। ਇਹ ਸ਼ਿਕਵਾ ਅਸੀਂ ਪਿਛੇ ਭੀ ਕਰ ਚੁਕੇ ਹਾਂ।
ਦੂਸਰਾ ਅਫਸੋਸ ਪੰਜਾਬੀ ਦੀ ਕਿਸਮਤ ਉਤੇ ਸਾਨੂੰ ਇਸ ਗਲ ਦਾ ਹੈ ਕਿ ਪੰਜਾਬੀ ਦੇ ਵਿਦਵਾਨ ਸਕਾਲਰਾਂ ਨੇ ਪਹਿਲੇ ਤਾਂ ਚੋਖਾ ਚਿਰ ਪੰਜਾਬੀ ਨੂੰ ਪਲੇਟ ਫਾਰਮ ਨਾਲ ਛੋਹਣ ਨਹੀਂ ਦਿਤਾ ਤੇ ਜਦ ਉਨ੍ਹਾਂ ਨੂੰ ਹੋਸ਼ ਆਈ ਤਾਂ ਸ਼ਰਮਾਣ ਲਗ ਪਏ। ਅਕਾਲੀ ਲਹਿਰ ਨੇ ਭਾਵੇਂ ਇਹ ਝਾਕ ਕਾਫੀ ਹਦ ਤਕ ਖੋਲ੍ਹ ਦਿਤਾ ਹੈ ਪਰ ਪਲੇਟ ਫਾਰਮ ਉਤੇ ਹਿੰਦੀ ਤੇ ਉਰਦੂ ਦਾ ਕਬਜ਼ਾ ਹੋ ਰਿਹਾ ਹੈ। ਪੰਜਾਬੀ ਨਾਲ ਹਕੀਕੀ ਪਿਆਰ ਬਹੁਤ ਹੀ ਘਟ ਹੈ।
ਕੁਝ ਵਿਦਵਾਨ ਸਕਾਲਰ, ਪ੍ਰੋਫੈਸਰ ਤੇ ਕਲਮ ਦੇ ਧਨੀ ਸਾਡੇ ਪਾਸ ਹੁੰਦਿਆਂ ਹੋਇਆਂ ਭੀ ਸਾਡੇ ਕੰਨ ਸੁਣਦੇ ਹਨ ਕਿ ਕਮ ਫੁਰਸਤੀ ਦੇ ਕਾਰਨ ਉਹ ਕੁਝ ਭੀ ਕਰਨੋਂ ਲਾਚਾਰ ਹਨ। ਪਰ ਉਨ੍ਹਾਂ ਦੀ ਇਸ ਲਾਚਾਰੀ ਨੂੰ ਸੁਣ ਕੇ ਭੀ ਸਾਨੂੰ ਮਾਯੂਸੀ ਨਹੀਂ ਹੋ ਰਹੀ। ਪੰਜਾਬੀ ਦਾ ਇਹ ਸੰਕਟ ਕੁਝ ਦਿਨਾਂ ਦਾ ਮਹਿਮਾਨ ਹੈ। ਇਸ ਦੇ ਵਧਣ ਫੁਲਣ ਦੀ ਸ਼ਕਤੀ ਨੇ ਬਿਨਾਂ ਸਿੰਜਾਈ ਦੇ ਭੀ ਕਾਮਯਾਬ ਹੋ ਜਾਣਾ ਹੈ। ਗਲਤੀ ਦਾ ਖਾਸਾ ਹੈ ਕਿ ਉਹ ਰਹਿੰਦੀ ਨਹੀਂ ਇਸੇ ਤਰਾਂ ਸਾਨੂੰ ਆਸ ਹੈ ਕਿ ਜਿਨ੍ਹਾਂ ਸਕਾਲਰਾਂ ਨੇ ਕਈ ਤਾਰੀਖੀ ਉਕਾਈਆਂ ਭੀ ਖਾਧੀਆਂ ਹਨ, ਓਹ ਦੂਰ ਹੋ ਜਾਣਗੀਆਂ।
ਇਸ ਮੌਕੇ ਉਤੇ ਨਾ ਮੁਨਾਸਬ ਨਾ ਹੋਵੇਗਾ ਜੇ ਥੋੜਾ ਜਿਹਾ ਜ਼ਿਕਰ ਉਨਾਂ ਗਲਤ ਫਹਿਮੀਆਂ ਦਾ ਕੀ ਕਰ ਦਿੱਤਾ ਜਾਵੇ,ਜੋ ਸਾਡੇ ਕੁਝ ਵਿਦਵਾਨ ਸਕਾਲਰਾਂ ਨੂੰ ਪੈ ਚੁਕੀਆਂ ਹਨ। ਜਿਹਾ ਕਿ-
(੧) ਖਾਨ ਸਾਹਿਬ ਕਾਜ਼ੀ ਫਜ਼ਲ ਹਕ ਸਾਹਿਬ ਹਾਮਦ ਅਬਾਸੀ ਬਾਬਤ ਲਿਖਦੇ ਹਨ ਕਿ ਜੰਗ ਹਾਮਦ ਆਮ ਤੌਰ ਤੇ ਅਖ਼ਬਾਰ ਹਾਮਦ ਦੇ ਨਾਮ ਤੋਂ ਮਸ਼ਹੂਰ ਹੈ ਹਾਲਾਂ ਕਿ ਜੰਗ ਇਕ ਹੋਰ ਕਿਤਾਬ ਹੈ ਅਤੇ ਅਖ਼ਬਾਰ ਹਾਮਦ ੩੫੦ ਸਫੇ ਦੀ ਵਡੀ ਸਾਰੀ ਕਿਤਾਬ ਹੋਰ ਹੈ।

ਆਪ ਨੇ ਹਾਫਜ਼ ਬਰਖੁਰਦਾਰ ਦੇ ਇਸ ਸ਼ੇਅਰ ਤੋਂ ਉਸ ਨੂੰ ਜੱਟ ਹੋਣਾ ਦੱਸਿਆ ਹੈ:

ਜਟ ਵੈਰੀ ਹੋਇਆ ਜਟ ਦਾ, ਪਰ ਹਾਫ਼ਜ਼ ਕਹੇ ਸੌ ਵਾਰ
ਜੋ ਦੁਸ਼ਮਨ ਹੁੰਦੇ ਆਸ਼ਕਾਂ, ਲਾਤ ਤਿਨ੍ਹਾਂ ਹਜ਼ਾਰ।

ਹਾਲਾਂ ਕਿ ਇਸ ਸ਼ੇਅਰ ਤੋਂ ਪੀਲੋ ਦਾ ਜਟ ਹੋਣਾ ਸਾਬਤ ਹੈ, ਨਾ ਕਿ ਬਰਖੁਰਦਾਰ ਦਾ।
(2) ਡਾਕਟਰ ਬਨਾਰਸੀ ਦਾਸ ਜੀ ਐਮ. ਏ. ਪੀਐਚ. ਡੀ. (ਜੋ ਸ਼ਾਇਦ ਪੰਜਾਬ ਯੂਨੀਵਰਸਿਟੀ ਵਲੋਂ ਪੰਜਾਬੀ ਡਿਕਸ਼ਨਰੀ ਮੁਕੰਮਲ ਕਰਨ ਲਈ ਲਗੇ ਹੋਏ ਹਨ) ਨੇ ਪੰਜਾਬੀ ਲਿਟਰੇਚਰ ਦੇ ਸਿਰਲੇਖ ਹੇਠ ਦੋ ਮਜ਼ਮੂਨ ਲਿਖੇ ਹਨ ਪਰ ਉਨਾਂ ਵਿਚ ਅਕਸਰ ਉਕਾਈਆਂ ਖਾਧੀਆਂ ਹਨ। ਜਿਹਾ ਕਿ ਉਹ ਲਿਖਦੇ ਹਨ ਕਿ ਮੌਲਵੀ ਗੁਲਾਮ ਰਸੂਲ ਦੀਆਂ ਰੋਟੀਆਂ ਮਸ਼ਹੂਰ ਹਨ, ਹਾਲਾਂ ਕਿ ਅਸਲੀਅਤ ਇਹ ਹੈ ਕਿ ਪੱਕੀ ਰੋਟੀ ਕਿਸੇ ਨਾਮਾਲੂਮ ਸ਼ਖਸ ਦੀ ਹੈ, ਮੌਲਵੀ ਗੁਲਾਮ ਰਸੂਲ ਦੀ ਪੱਕੀ ਰੋਟੀ ਕਲਾਂ ਹੈ, ਮਿਠੀ ਰੋਟੀ ਕਾਦਰ ਬਖਸ਼ ਅਹਿਮਦਾਬਾਦੀ ਦੀ ਅਤੇ ਮਿੱਸੀ ਰੋਟੀ ਬਸ਼ੀਰ ਹੁਸੈਨ ਹਜ਼ਾਰੀ ਦੀ ਹੈ।
ਆਪ ਈਸਾਈ ਲਿਟਰੇਚਰ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ ਕਿ ਨਸਰ ਕਿਤਾਬਾਂ ਉਨ੍ਹਾਂ (ਈਸਾਈਆਂ) ਦੇ ਕਹਿਣੇ ਪਰ ਹੀ ਲਿਖੀਆਂ ਗਈਆਂ, ਹਾਲਾਂ ਕਿ ਪੰਜਾਬੀ ਨਸਰ ਵਿਚ ਬਾਬਾ ਨਾਨਕ ਦੀ ਜਨਮ ਸਾਖੀ ਮੁਦਤ ਦੀ ਲਿਖੀ ਹੋਈ ਹੈ ਅਤੇ ਮੁਸਲਮਾਨਾਂ ਵਿਚ ਰੌਸ਼ਨ ਦਿਲ, ਪੱਕੀ ਰੋਟੀ ਆਦਿਕ ਬਹੁਤ ਸਾਰੀਆਂ ਕਿਤਾਬਾਂ ਕਾਫੀ ਪੁਰਾਣੀਆਂ ਮੌਜੂਦ ਸਨ।
(੩) ਡਾਕਟਰ ਮੋਹਨ ਸਿਪ ਜੀ ਐਮ. ਏ. ਪੀਐਚ. ਡੀ., ਡੀ. ਲਿਟ. ਨੇ ਅੰਗ੍ਰੇਜ਼ੀ ਵਿਚ ਹਿਸਟਰੀ ਆਫ ਪੰਜਾਬੀ ਲਿਟਰੇਚਰ ਲਿਖੀ ਹੈ। ਪੰਜਾਬੀ ਆਪ ਦੀ ਬਹੁਤ ਅਹਿਸਾਨ ਮੰਦ ਹੈ, ਪਰ ਬਕੌਲ ਫੈਸਰ ਤੇਜਾ ਸਿੰਘ ਐਮ. ਏ. ਖਾਲਸਾ ਕਾਲਜ, ਆਪ ਦਾ ਇਹ ਸਾਰਾ ਬਿਆਨ ਘਬਰਾਹਟ ਅਤੇ ਕਾਹਲੀ ਵਿਚ ਲਿਖਿਆ ਹੋਇਆ ਜਾਪਦਾ ਹੈ। ਜੈਸਾ ਕਿ ਉਨਾਂ ਨੇ ਕਬੀਰ, ਮੀਰਾਂ ਬਾਈ, ਨਾਮ ਦੇਵ, ਚਾਂਦ ਰਾਏ ਆਦਿਕਾਂ ਨੂੰ ਪੰਜਾਬੀ ਕਵੀ ਲਿਖਿਆ ਹੈ ਹਾਲਾਂ ਕਿ ਉਹ ਹਿੰਦੀ ਦੇ ਕਵੀ ਸਨ।
ਉਨ੍ਹਾਂ ਨੇ ਹੀ ਮਹਾਂ ਭਾਰਤ ਜਸਵੰਤ ਸਿੰਘ, ਸਿੰਘਾਸਨ ਬਤੀਸੀ ਪਰਮਾਨੰਦ, ਸਿੰਘਾਸਨ ਬਤੀਸੀ ਜਮੀਅਤ ਰਾਇ, ਬੈਤਾਲ ਪਚੀਸੀ ਪ੍ਰਹਿਲਾਦ ਅਤੇ ਹਨੂਮਾਨ ਨਾਟਕ ਹਿਰਦੇ ਰਾਮ ਭੱਲਾ ਨੂੰ ਪੰਜਾਬੀ ਰਚਨਾਵਾਂ ਮੰਨਿਆ ਹੈ ਹਾਲਾਂ ਕਿ ਸਭ ਹਿੰਦੀ ਦੇ ਪੁਸਤਕ ਹਨ।
ਆਪ ਨੇ ਸੋਲ੍ਹਵੀਂ ਸਦੀ ਦੀ ਪੰਜਾਬੀ ਸ਼ਾਇਰੀ ਦੀਆਂ ਕਿਸਮਾਂ ਦਾ ਜ਼ਿਕਰ ਕਰਦਿਆਂ ਨਸੀਹਤਨਾਮਾ, ਗੀਤ, ਬਾਲਨਾਮਾ, ਮਸਨਵੀ, ਆਰਤੀ, ਮੰਤਰ ਵਗੈਰਾ ਨੂੰ ਭੀ ਸ਼ਾਮਲ ਕਰ ਲਿਆ ਹੈ ਹਾਲਾਂ ਕਿ ਇਹ ਪੰਜਾਬੀ ਦੀਆਂ ਕਿਸਮਾਂ ਨਹੀਂ ਹਨ।
ਆਪ ਨੇ ਹੀ ਵਾਰਸ ਸ਼ਾਹ ਦੇ ਜ਼ਿਕਰ ਵਿਚ ਲਿਖਿਆ ਹੈ ਕਿ ਉਸ ਨੇ ਹੀਰ ਤੋਂ ਸਿਵਾ ਸਸੀ ਭੀ ਲਿਖੀ ਸੀ ਅਤੇ ਸਸੀ ਵਿਚੋਂ ਤਿੰਨ ਦੋਹੜੇ ਭੀ ਆਪ ਨੇ ਪੰਜਾਬੀ ਦਰਬਾਰ ਵਿਚ ਕਢਵਾਏ ਸਨ। ਸਚਾਈ ਇਹ ਹੈ ਕਿ ਵਾਰਸ ਸ਼ਾਹ ਨੇ ਕੋਈ ਸਸੀ ਨਹੀਂ ਲਿਖੀ। ਗੁਜਰਾਂ ਵਾਲੇ ਦੇ ਇਕ ਹੋਰ ਕਵੀ ਵਾਰਸ ਸ਼ਾਹ ਨੇ ਸਿਰਫ ਦੋਹੜੇ ਲਿਖੇ ਹਨ, ਸਸੀ ਉਸ ਨੇ ਭੀ ਨਹੀਂ ਲਿਖੀ ਅਤੇ ਜੋ ਦੋਹੜੇ ਆਪ ਨੇ ਸਸੀ ਦਾ ਨਾਮ ਦੇ ਕੇ ਪੇਸ਼ ਕੀਤੇ ਹਨ, ਉਨਾਂ ਵਿਚ ਸੱਸੀ ਪੁੰਨੂੰ ਦਾ ਨਾਮ ਤਕ ਨਹੀਂ, ਰਾਂਝਣ ਤੇ ਹੀਰ ਦਾ ਜ਼ਿਕਰ ਹੈ ਅਰ ਇਹ ਦੋਹੜੇ ਗੁਜਰਾਂਵਾਲੀਏ ਵਾਰਸ ਦੇ ਹਨ ਨਾ ਕਿ ਵਾਰਸ ਸ਼ਾਹ ਦੇ।
ਪ੍ਰੋਫ਼ੈਸਰ ਤੇਜਾ ਸਿੰਘ ਜੀ ਨੇ ਆਪ ਪਰ ਇਹ ਭੀ ਤਰਕ ਉਠਾਇਆ ਹੈ, ਕਿ ਪਤਾ ਨਹੀਂ ਆਪ ਨੇ ਪੰਜਾਬੀ ਅਤੇ ਗ਼ੈਰ ਪੰਜਾਬੀ ਦਾ ਨਿਰਨਾ ਕਿਸ ਅਸੂਲ ਨਾਲ ਕੀਤਾ ਹੈ? ਹਰ ਉਹ ਚੀਜ਼ ਜੋ ਪੰਜਾਂ ਦਰਿਆਵਾਂ ਦੇ ਵਿਚਕਾਰ ਲਿਖੀ ਗਈ ਹੋਵੇ ਜਾਂ ਸਿਰਫ਼ ਗੁਰਮੁਖੀ ਅੱਖਰਾਂ ਵਿਚ ਲਿਖੀ ਗਈ ਹੋਵੇ?
(੪) ਬਾਵਾ ਬੁਧ ਸਿੰਘ ਜੀ ਨੇ ਗਿਣਤੀ ਦੇ ਹੀ ਮੁਸਲਮਾਨ ਕਵੀਆਂ ਦਾ ਜ਼ਿਕਰ ਕੀਤਾ ਹੈ, ਹਾਲਾਂਕਿ ਓਹ ਬੇਸ਼ੁਮਾਰ ਹਨ। ਇਸ ਕਿਤਾਬ ਵਿਚ ਸਾਰੇ ਮੁਸਲਮਾਨ ਕਵੀਆਂ ਦਾ ਜ਼ਿਕਰ ਆਇਆਂ ਪਤਾ ਲਗੇਗਾ, ਕਿ ਬਾਵਾ ਜੀ ਨੇ ਅਸਲ ਅੱਖਰਾਂ ਵਿਚ ਅਜੇ ਇਸ ਕੰਮ ਨੂੰ ਹਬ ਹੀ ਲਾਇਆ ਸੀ।
(੫) ਬਹੁਤ ਸਾਰੇ ਕੁਤਬ ਫ਼ਰੋਸ਼ ਭਰਾਵਾਂ ਨੇ ਵਪਾਰ ਵਧਾਉਣ ਵਾਸਤੇ ਸ਼ਾਇਰਾਂ ਦੀ ਰੂਹ ਨਾਲ ਸਖ਼ਤ ਬੇ-ਇਨਸਾਫ਼ੀ ਕੀਤੀ।
ਕਈ ਸ਼ਾਇਰ ਦੋਸਤਾਂ ਪਾਸੋਂ ਨਕਲੀ ਨਾਵਾਂ ਹੇਠ ਕਿੱਸੇ ਬਣਵਾ ਕੇ ਅਰ ਕਈ ਵਾਧੂ ਬੈਂਤ ਮਿਲਵਾ ਕੇ ਅਨਰਥ ਮਾਰਦੇ ਰਹੇ। ਵਾਰਸ ਸ਼ਾਹ ਦੇ ਹਾਲਾਤ ਵਿਚ ਪਾਠਕਾਂ ਨੂੰ ਪਤਾ ਲਗ ਜਾਵੇਗਾ ਕਿ ਉਸ ਦੀ ਰਚਨਾ ਹੀਰ ਰਾਂਝੇ ਦੇ ਕਿੱਸੇ ਵਿਚ ਕਿਸ ਬੇ-ਦਰਦੀ ਨਾਲ ਨਫ਼ਾ ਕਮਾਉਣ ਦੀ ਖ਼ਾਤਰ ਵਾਧੂ ਬੈਂਤ ਘੁਸੇੜੇ ਗਏ। ਇਸੇ ਤਰਾਂ ਸੋਹਣੀ ਮਹੀਂਵਾਲ, ਸੱਸੀ ਪੁਨੂੰ ਤੇ ਹੋਰ ਬਹੁਤ ਸਾਰੇ ਕਿੱਸਿਆਂ ਵਿਚ ਪਲਕ ਨਾਲ ਚਾਲਾਕੀ ਕੀਤੀ ਗਈ। ਮਿਸਾਲ ਦੇ ਤੌਰ ਤੇ ਦੋ ਤਿੰਨ ਗੱਲਾਂ ਦਾ ਜ਼ਿਕਰ ਕਰ ਰਹੇ ਹਾਂ।
(ੳ) ਇਸ ਵੇਲੇ ਬਹਿਬਲ ਦੀ ਸਸੀ ਪੁੰਨੂੰ ਜੇ ਐਸ. ਸੰਤ ਸਿੰਘ ਦਾ ਪ੍ਰਕਾਸ਼ਤ ਕੀਤਾ ਮੌਜੂਦ ਹੈ। ਇਸ ਕਿਤਾਬ ਦੇ ਟਾਈਟਲ ਪਰ ਸਸੀ ਪੁੰਨੂੰ ਅਹਿਮਦ ਯਾਰ ਮੋਟੇ ਅਖਰਾਂ ਵਿਚ ਛਾਪਿਆ ਹੋਇਆ ਹੈ। ਇਸ ਤੋਂ ਸਿਵਾਇ ਹਰ ਸਫੇ ਉਤੇ ਅਹਿਮਦ ਯਾਰ ਦਾ ਨਾਮ ਮੌਜੂਦ ਹੈ, ਪਰ ਮਜ਼ੇ ਦੀ ਗਲ ਇਹ ਹੈ ਕਿ ਕਿਤਾਬ ਵਿਚ ਸ਼ੁਰੂ ਤੋਂ ਲੈ ਕੇ ਅਖੀਰ ਤਕ ਕਿਤੇ ਅਹਿਮਦ ਯਾਰ ਦਾ ਨਾਮ ਤਕ ਨਹੀਂ ਸਗੋਂ ਬਹਿਬਲ ਦਾ ਨਾਮ ਸਾਫ ਮੌਜੂਦ ਹੈ। ਅਰਥਾਤ ਸਸੀ ਬਹਿਬਲ ਦੀ ਹੈ ਪਰ ਵਿਕ ਰਹੀ ਹੈ ਅਹਿਮਦ ਯਾਰ ਦੇ ਨਾਂ ਤੇ।
(ਅ) ਸਯਦ ਫਜ਼ਲ ਸ਼ਾਹ ਦੀ ਸੋਹਣੀ ਇੰਨੀ ਮਕਬੂਲ ਹੋਈ ਕਿ ਲਖਾਂ ਦੀ ਤਾਦਾਦ ਵਿਚ ਵਿਕਦੀ ਰਹੀ। ਕਿਸੇ ਸਿਆਣੇ ਕੁਤਬ ਫੋਜ਼ ਨੇ ਇਕ ਫਜ਼ਲ ਦੀਨ ਖੋਜੇ ਪਾਸੋਂ ਵਾਹੀਯਾਤ ਜਿਹੇ ਬੈਂਤ ਜੁੜਵਾ ਕੇ ਸੋਹਣੀ ਫਜ਼ਲ ਨਾਮ ਨਾਲ ਛਪਵਾ ਸੁਟਿਆ। ਗਾਹਕ ਧੋਖੇ ਨਾਲ ਕੁਝ ਚਿਰ ਉਹ ਚੀਜ਼ ਸਮਝ ਕੇ ਲੈ ਜਾਂਦੇ ਰਹੇ, ਪਰ ਥੋੜੇ ਚਿਰ ਬਾਦ ਹੀ ਇਹ ਪਾਜ ਉਘੜ ਗਿਆ, ਅਸਲ ਚੀਜ਼ ਦਾ ਮੁਕਾਬਲਾ ਨਕਲ ਪਾਸ ਨਾ ਹੋ ਸਕਿਆ। ਇਸੇ ਤਰਾਂ ਦਾ ਇਕ ਹੋਰ ਮਜ਼ੇਦਾਰ ਵਾਕਿਆ ਸੁਣਨ ਵਾਲਾ ਹੈ:-
ਲਾਲਾ ਧਨੀ ਰਾਮ ਚਾਤ੍ਰਿਕ ਨੇ ੧੯੦੬-੭ ਵਿਚ ਨਲ ਦਮਯੰਤ ਦਾ ਕਿੱਸਾ ਤਿਆਰ ਕੀਤਾ। ਉਹ ਚਲ ਨਿਕਲਿਆ, ਪਰ ਇਕ ਚਾਲਾਕ ਦੁਕਾਨਦਾਰ ਨੇ ਕਿਸੇ ਫਰਜ਼ੀ ਸ਼ਾਇਰ ਪਾਸੋਂ ਊਟ ਪਟਾਂਗ ਕਿੱਸਾ ਜੁੜਵਾ ਕੇ ਨਾਮ ਚਾਤ੍ਰਿਕ ਦੀ ਥਾਂ ਮਾਤ੍ਰਕ ਛਪਵਾ ਲਿਆ ਤੇ ਸਸਤੇ ਭਾਉ ਤੇ ਵੇਚਣਾ ਸ਼ੁਰੂ ਕਰ ਦਿੱਤਾ। ਜਦ ਲੋਕ ਚਾਤ੍ਰਿਕ ਦਾ ਮੰਗਣ ਤਾਂ ਕਹਿ ਦਿਤਾ ਜਾਂਦਾ ਕਿ ਚਾਤ੍ਰਿਕ ਮਰ ਗਿਆ ਹੈ ਇਹ ਉਸ ਦੇ ਭਰਾ ਮਾਤ੍ਰਕ ਦਾ ਹੈ। ਕੁਝ ਚਿਰ ਲੋਕ ਇਸ ਚਾਲ ਵਿਚ ਆਏ ਰਹੇ, ਪਰ ਬਾਦ ਵਿਚ ਉਹ ਅਸਲੀ ਕਿਤਾਬ ਵਿਕਣ ਲਗ ਪਈ ਤੇ ਨਕਲ ਨਕਲ ਹੀ ਰਹਿ ਗਈ।
ਇਸ ਕਿਸਮ ਦੀਆਂ ਹੋਰ ਭੀ ਸੈਂਕੜੇ ਤਰਾਂ ਦੀਆਂ ਤਜਾਰਤੀ ਜਾਅਲਸਾਜ਼ੀਆਂ ਕਿਤਾਬੀ ਦੁਨੀਆਂ ਵਿਚ ਹੁੰਦੀਆਂ ਰਹੀਆਂ; ਅਦਾਲਤਾਂ ਵਿਚ ਮੁਕੱਦਮੇ ਭੀ ਚਲਦੇ ਰਹੇ। ਕਵੀ ਕਾਲੀਦਾਸ ਗੁਜਰਾਂਵਾਲੀਏ ਨੂੰ ਚਾਲਾਕ ਲੋਕਾਂ ਨੇ ਬੜਾ ਹੈਰਾਨ ਕੀਤਾ, ਪਰ ਆਖ਼ਰ ਸੱਚ ਦੀ ਫਤਹ ਹੋਈ।
ਝੂਠ ਮੂਠ ਰਵਾਇਤਾਂ ਦੇ ਸਿਲਸਿਲੇ ਵਿਚ ਇਕ ਗੱਲ ਯਾਦ ਆ ਗਈ ਹੈ ਕਿ ਪੰਜਾਬ ਯੂਨੀਵਰਸਿਟੀ ਵਲੋਂ ਜੋ ਪੰਜਾਬੀ ਕੋਰਸ ਮੈਟ੍ਰਿਕ ਲਈ ਛਪਿਆ ਹੋਇਆ ਹੈ, ਉਸ ਵਿਚ ਸ਼ਾਹ ਮੁਹੰਮਦ ਨੂੰ ਵਟਾਲੇ ਦਾ ਵਸਨੀਕ ਦਸਿਆ ਗਿਆ ਹੈ, ਹਾਲਾਂ ਕਿ ਉਹ ਵਡਾਲਾ ਜ਼ਿਲਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ।

ਪੰਜਾਬੀ ਬੋਲੀ ਦੀ ਤਾਰੀਖ਼

ਪੰਜਾਬੀ ਬੋਲੀ ਬਾਬਤ ਸਭ ਤੋਂ ਪਹਿਲਾ ਜ਼ਿਕਰ ਸੰਨ ੧੯੧੩ ਵਿਚ ਮੇਰੇ ਵਲੋਂ "ਚਸ਼ਮਾ ਹਯਾਤ" ਦੇ ਨਾਮ ਹੇਠ ਨਿਕਲਿਆ। ਇਸ ਤੋਂ ਬਾਦ ਬਾਵਾ ਬੁਧ ਸਿੰਘ ਰੀਟਾਇਰਡ ਐਗਜ਼ੈਕਟਿਵ ਇੰਨਜੀਨੀਅਰ ਵਲੋਂ ਪੰਜ ਕਿਤਾਬਾਂ, ਪ੍ਰੇਮ ਕਹਾਣੀ, ਮਰਦਮ ਬੁਧ, ਹੰਸ ਚੋਗ, ਕੋਇਲ ਕੂ ਅਤੇ ਬੰਬੀਹਾ ਬੋਲ ਨਾਮ ਦੀਆਂ ਛਪੀਆਂ। ਉਨਾਂ ਨੇ ਪੰਜਾਬੀ ਸਾਹਿਤ ਵਿਚ ਇਕ ਆਦਰ ਜੋਗ ਪੈਰ ਵਧਾਇਆ, ਪਰ ਚੂੰਕਿ ਉਨ੍ਹਾਂ ਦਾ ਇਹ ਜਤਨ ਮੇਰੇ ਵਾਂਗ ਹੀ ਅਧੂਰਾ ਸੀ, ਇਸ ਲਈ ਸਾਹਿੱਤਕ ਵਾਕਫੀਅਤ ਦੇ ਪ੍ਰੇਮੀਆਂ ਦੀ ਮਨੋਕਾਮਨਾ ਅਛੀ ਤਰਾਂ ਪੂਰੀ ਨਾ ਹੋਈ। ਇਸ ਦੇ ਬਾਦ ਡਾਕਟਰ ਮੋਹਣ ਸਿੰਘ ਜੀ ਦੀਵਾਨਾ ਨੇ ਅੰਗ੍ਰੇਜ਼ੀ ਵਿਚ ਹਿਸਟਰੀ ਆਫ ਪੰਜਾਬੀ ਲਿਟਰੇਚਰ ਛਪਵਾਈ ਜਿਸ ਪਰ ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਵਲੋਂ "ਡੀ.ਲਿਟ" ਦੀ ਡਿਗਰੀ ਪੇਸ਼ ਕੀਤੀ ਗਈ। ਇਸੇ ਜ਼ਮਾਨੇ ਵਿਚ ਖਾਂ ਸਾਹਬ ਕਾਜ਼ੀ ਫ਼ਜ਼ਲਿ ਹਕ ਐਮ. ਏ. ਨੇ ਕੁਝ ਕਵੀਆਂ ਦੇ ਹਾਲ ਪੰਜਾਬੀ ਦਰਬਾਰ ਵਿਚ ਕਢਵਾਏ। ਸੰਨ ੧੯੩੮ ਵਿਚ ਸਰਦਾਰ ਗੋਪਾਲ ਸਿੰਘ ਦਰਦੀ ਐਮ. ਏ. ਨੇ ਇਕ ਪੁਸਤਕ ਰੋਮਾਂਟਿਕ ਪੰਜਾਬੀ ਕਵੀ ਲਿਖੀ ਹੈ, ਇਹ ਗੁਰਮੁਖੀ ਅੱਖਰਾਂ ਵਿਚ ਛਪੀ ਹੋਈ ਹੈ।

ਮਰਕਜ਼ (ਕੇਂਦ੍ਰ) ਅਤੇ ਅਖਰਾਂ ਦਾ ਝਗੜਾ

ਹੁਣ ਅਸੀਂ ਉਨ੍ਹਾਂ ਗੱਲਾਂ ਵਲ ਆਉਂਦੇ ਹਾਂ, ਜਿਨ੍ਹਾਂ ਉੱਤੇ ਇਹ ਸੋਚਣਾ ਹੈ ਕਿ ਪੰਜਾਬੀ ਦੀ ਕੇਂਦ੍ਰੀ ਬੋਲੀ ਕਿਹੜੀ ਸਮਝੀ ਜਾਵੇ ਅਤੇ ਕਿਨ੍ਹਾਂ ਅਖਰਾਂ ਵਿਚ ਲਿਖ ਜਾਵੇ? ਪੰਜਾਬ ਪੰਜਾਂ ਦਰਿਆਵਾਂ-ਸਤਲੁਜ, ਬਿਆਸ, ਰਾਵੀ, ਝਨਾਂ ਤੇ ਜੇਹਲਮ, ਪੰਜਾਂ ਬਾਰਾਂ-ਅਰਥਾਤ ਸਾਂਦਲ ਬਾਰ (ਸ਼ੇਖੂਪੁਰਾ-ਲਾਇਲਪੁਰ), ਨੀਲੀ ਬਾਰ (ਪਾਕਪਟਨ ਆਦਿਕ), ਗੰਜੀਬਾਰ (ਮਿੰਟਗੁਮਰੀ ਆਦਿਕ), ਕਰਾਨਾ ਬਾਰ (ਝੰਗ ਆਦਿਕ} ਅਤੇ ਥਲ ਬਾਰ (ਸਿੰਧ ਆਦਿਕ) ਅਤੇ ਬਹੁਤ ਕਰ ਕੇ ਪੰਜਾਂ ਬੋਲੀਆਂ ਮਾਝੀ (ਲਾਹੌਰ ਅੰਮ੍ਰਿਤਸਰ), ਪੋਠੋਹਾਰੀ (ਗੁਜਰਾਤ ਜੇਹਲਮ ਆਦਿਕ), ਮਲਵਈ (ਪਟਿਆਲਾ ਫ਼ੀਰੋਜ਼ਪੁਰ ਆਦਿਕ) ਦੁਆਬੀ (ਜਾਲੰਧਰ ਹੁਸ਼ਿਆਰਪੁਰ ਆਦਿਕ) ਅਤੇ ਮੁਲਤਾਨੀ (ਮੁਲਤਾਨ ਬਹਾਵਲ ਪੁਰ ਮੁਜ਼ਫਰ ਗੜ੍ਹ ਆਦਿਕ) ਦਾ ਮਿਲਗੋਭਾ ਹੈ। ਜਿਸ ਤਰ੍ਹਾਂ ਦਰਿਆਵਾਂ ਵਿਚ ਰਾਵੀ ਵਿਚਕਾਰ ਹੈ, ਇਸੇ ਤਰ੍ਹਾਂ ਬਾਰਾਂ ਵਿਚੋਂ ਸਾਂਦਲ ਬਾਰ ਅਰ ਬੋਲੀਆਂ ਵਿਚੋਂ ਮਾਝੀ ਬੋਲੀ ਦਰਮਿਆਨ ਵਿਚ ਹੈ। ਅਰ ਇਹ ਇਕ ਕੁਦਰਤੀ ਜਿਹੀ ਵੰਡ ਹੈ ਜੋ ਜ਼ਬਾਨ ਦੀ ਮਰਕਜ਼ੀਅਤ ਦਾ ਫੈਸਲਾ ਕਰਦੀ ਹੈ। ਬੋਲੀ ਹਮੇਸ਼ਾ ਕੇਂਦਰ ਦੀ ਪਰਵਾਨ ਹੁੰਦੀ ਹੈ ਅਰ ਇਸ ਲਿਹਾਜ਼ ਨਾਲ ਲਾਹੌਰ ਅੰਮ੍ਰਿਤਸਰ ਹੀ ਕੇਂਦ੍ਰੀ ਟਿਕਾਣੇ ਹਨ। ਇਹ ਸ਼ਹਿਰ ਨਾ ਕੇਵਲ ਕੇਂਦ੍ਰ ਵਿਚ ਹਨ ਸਗੋਂ ਇਕ ਰਾਜਸੀ ਸਦਰ ਮੁਕਾਮ ਤੇ ਦੂਜਾ ਤਜਾਰਤੀ ਸਦਰ ਮੁਕਾਮ ਹੈ ਅਤੇ ਇਕ ਦੂਸਰੇ ਦੇ ਲਾਗੇ ਲਾਗੇ ਹਨ। ਲਾਹੌਰ ਸਾਰੇ ਪੰਜਾਬ ਦੀ ਰਾਜਧਾਨੀ ਦਾ ਮੁਕਾਮ ਹੈ। ਇਥੇ ਲਾਟ ਸਾਹਿਬ, ਹਾਈ ਕੋਰਟ ਅਤੇ ਬੇਸ਼ੁਮਾਰ ਕਾਲਜ ਤੇ ਵਿਦਿਆਲੇ ਹਨ। ਇਸ ਤਰਾਂ ਅੰਮ੍ਰਿਤਸਰ ਅਨਾਜ ਤੇ ਕਪੜੇ ਦੀ ਇਕ ਭਾਰੀ ਮੰਡੀ ਤੋਂ ਸਿਵਾਇ ਦੂਰ ਦੂਰ ਤੋਂ ਆਉਣ ਵਾਲੇ ਯਾਤਰੂਆਂ ਦਾ ਇਕ ਪ੍ਰਸਿਧ ਦਰਬਾਰ ਸਾਹਿਬ ਹੈ। ਜਿਨ੍ਹਾਂ ਟਿਕਾਣਿਆਂ ਉੱਤੇ ਪੰਜਾਬ ਦੇ ਹਰ ਹਿੱਸੇ ਤੋਂ ਲੋਕਾਂ ਨੂੰ ਆ ਕੇ ਇਕੱਠੇ ਹੋਣ ਦਾ ਮੌਕਾ ਮਿਲਦਾ ਹੈ, ਉਨ੍ਹਾਂ ਨੂੰ ਆਪੋ ਵਿਚ ਮਿਲ ਕੇ ਖ਼ਿਆਲਾਂ ਤੇ ਲਫ਼ਜ਼ਾਂ ਦਾ ਵਟਾਂਦਰਾ ਕਰਨ ਦਾ ਭਾਰਾ ਵਾਹ ਪੈਂਦਾ ਹੈ। ਲਾਹੌਰ ਵਿਚ ਹਾਈ ਕੋਰਟ ਦੇ ਸਬੱਬ ਦੂਰ ਦੂਰ ਤੋਂ ਅਪੀਲਾਂ ਵਾਲਿਆਂ ਨੂੰ, ਵਡੇ ਵਡੇ ਡਿਗਰੀ ਕਾਲਜ ਹੋਣ ਕਰਕੇ ਤੇ ਕੇਂਦਰੀ ਯੂਨੀਵਰਸਿਟੀ ਕਰਕੇ ਹਰ ਜ਼ਿਲੇ ਵਿਚੋਂ ਸਰਕਾਰੀ ਅਫਸਰਾਂ ਦੇ ਬੱਚਿਆਂ ਨੂੰ, ਅਤੇ ਪੰਜਾਬ ਦੀ ਕਾਨੂੰਨੀ ਕੌਂਸਲ ਕਰਕੇ ਅਸੰਬਲੀ ਦੇ ਸਾਰੇ ਮੈਂਬਰਾਂ ਨੂੰ ਇਸ ਭਾਰੇ ਸ਼ਹਿਰ ਵਿਚ ਇਕੱਠਿਆਂ ਹੋਣਾ ਪੈਂਦਾ ਹੈ। ਦਫਤਰਾਂ ਵਿਚ ਬਾਹਰੋਂ ਆਈ ਬਾਬੂ ਕਲਾਸ ਵੀ ਇਥੇ ਹੀ ਆ ਵਸੀ ਹੈ, ਇਸ ਲਈ ਲਾਹੌਰ ਨੂੰ ਹੀ ਮਰਕਜ਼ ਦਾ ਦਰਜਾ ਆਪਣੇ ਆਪ ਮਿਲ ਗਿਆ ਹੈ। ਅੰਮ੍ਰਿਤਸਰ ਵਿਚ ਭੀ ਦੂਰ ਦੂਰ ਤੋਂ ਵਪਾਰੀ ਲੋਕ ਮਾਲ ਖਰੀਦਣ ਵਾਸਤੇ ਆਉਂਦੇ ਹਨ, ਉਨ੍ਹਾਂ ਨੂੰ ਇਥੋਂ ਦੇ ਵਸਨੀਕਾਂ ਪਾਸੋਂ ਕੁਝ ਸਮਝਣਾ ਪੈਂਦਾ ਹੈ ਕੁਝ ਸਮਝਾਣਾ ਪੈਂਦਾ ਹੈ, ਅੰਮ੍ਰਿਤਸਰ ਦੇ ਸੌਦਾਗਰਾਂ ਨੂੰ ਦੂਜੇ ਸ਼ਹਿਰਾਂ ਵਿਚ ਜਾ ਕੇ ਮਾਲ ਵੇਚਣ ਤੇ ਰੁਪਯਾ ਉਗਰਾਹਣ ਵਿਚ ਕਈ ਕਈ ਦਿਨ ਰਹਿਣਾ ਪੈਂਦਾ ਹੈ, ਇਸੇ ਤਰਾਂ ਉਨ੍ਹਾ ਸ਼ਹਿਰਾਂ ਤੋਂ ਮਾਲਦਾਰ ਲੋਕਾਂ ਨੂੰ ਅੰਮ੍ਰਿਤਸਰ ਵਿਚ ਆ ਕੇ ਆੜ੍ਹਤਾਂ ਜਮਾਉਣੀਆਂ ਪੈਂਦੀਆਂ ਹਨ। ਇਨ੍ਹਾਂ ਸਾਰੀਆਂ ਸਹੂਲਤਾਂ ਨੇ ਲਾਹੌਰ ਅੰਮ੍ਰਿਤਸਰ ਨੂੰ ਇਕ ਪੱਕਾ ਅੱਡਾ ਬਣਾ ਦਿਤਾ ਹੈ ਅਤੇ ਇਨ੍ਹਾਂ ਥਾਵਾਂ ਦੀਆਂ ਬੋਲੀਆਂ ਨੂੰ ਯੂਨੀਵਰਸ (ਸਰਬ ਪ੍ਰਵਾਨਗੀ) ਦਾ ਦਰਜਾ ਦੇ ਦਿੱਤਾ ਹੈ। ਹੁਣ ਇਸ ਗਲ ਵਿਚ ਕਿਸੇ ਸ਼ਕ ਸ਼ੁਬਹੇ ਦੀ ਗੁੰਜਾਇਸ਼ ਨਹੀਂ ਛਡੀ, ਕਿ ਲਾਹੌਰ ਅੰਮ੍ਰਿਤਸਰ ਦੀ ਬੋਲੀ ਹੀ ਪੰਜਾਬ ਦੀ ਕੈਦੀ ਜ਼ਬਾਨ ਹੈ। ਇਨ੍ਹਾਂ ਦੋਹਾਂ ਸ਼ਹਿਰਾਂ ਵਿਚ ਤਾਲੀਮੀ, ਭਾਈਚਾਰਕ ਤੇ ਧਾਰਮਕ ਪਰਚਾਰ ਲਈ ਬੜੇ ਬੜੇ ਛਾਪੇ ਖਾਨਿਆਂ ਅਤੇ ਪੁਸਤਕ ਭੰਡਾਰਾਂ ਦੀ ਹੋਂਦ ਨੇ ਪੰਜਾਬੀ ਬੋਲੀ ਨੂੰ ਕਿਤਾਬਾਂ ਦੇ ਰਾਹੀਂ ਪੰਜਾਬ ਦੇ ਚੱਪੇ ਚੱਪੇ ਵਿਚ ਇਕ ਰੂਪ ਕਰ ਦਿਤਾ ਹੈ। ਲਾਹੌਰ ਅੰਮ੍ਰਿਤਸਰ ਦੇ ਨਾਲ ਲਗਦੇ ਗੁਰਦਾਸ ਪੁਰ, ਗੁਜਰਾਂਵਾਲਾ, ਫੀਰੋਜ਼ਪੁਰ, ਲਾਇਲ ਪੁਰ, ਜਲੰਧਰ, ਲੁਦਿਹਾਣੇ ਦੀਆਂ ਬੋਲੀਆਂ ਵਿਚ ਤਾਂ ਕੋਈ ਭਿੰਨ-ਭੇਤ ਬਾਕੀ ਨਹੀਂ ਰਿਹਾ, ਪਰ ਜ਼ਰਾ ਹੋਰ ਪਰੇ ਹੋ ਕੇ ਭੀ ਲਾਹੌਰ ਅਮ੍ਰਿਤਸਰ ਦੀ ਬੋਲੀ ਨੂੰ ਕੋਈ ਓਪਰੀ ਨਹੀਂ ਸਮਝਦਾ। ਇਹ ਇਕ ਸਾਂਝੀ ਕਨਿਆਲੀ ਹੈ ਜਿਸ ਵਿਚ ਤਰਾਂ ਤਰ੍ਹਾਂ ਦੀਆਂ ਬੋਲੀਆਂ ਮੇਲ ਜੋਲ ਕੇ ਢਾਲੀਆਂ ਜਾਂਦੀਆਂ ਹਨ। ਸੋ ਬੋਲੀ ਦਾ ਸਵਾਲ ਹੁਣ ਕਿਸੇ ਹੋਰ ਹਲ ਦਾ ਮੁਹਤਾਜ ਨਹੀਂ ਰਿਹਾ, ਹਾਂ ਅਖਰਾਂ ਦਾ ਝਗੜਾ ਹੈ, ਸੋ ਉਸਦਾ ਫੈਸਲਾ ਸਮੇਂ ਦੇ ਹਥ ਵਿਚ ਹੈ ਜਾਂ ਕੁਦਰਤ ਦੇ ਹਥ ਵਿਚ। ਜੇ ਹਿੰਦੀ ਉਰਦੂ ਅੱਖਰਾਂ ਦਾ ਨਬੇੜਾ ਹੋ ਗਿਆ ਤਾਂ ਸ਼ਾਇਦ ਗੁਰਮੁਖੀ ਫਾਰਸੀ ਅੱਖਰਾਂ ਦਾ ਨਬੇੜਾ ਭੀ ਹੋ ਜਾਏ ਅਤੇ ਕੀ ਅਜਬ ਹੈ ਜੇ ਅੰਗਜ਼ੀ ਦਾ ਵਰਤਾਉ ਵਧ ਜਾਣ ਨਾਲ ਪੰਜਾਬੀ ਨੂੰ ਭੀ ਰੋਮਨ ਅੱਖਰ ਵਰਤਣੇ ਪੈ ਜਾਣ।

ਇਸ ਵਿਚ ਕੋਈ ਸ਼ਕ ਨਹੀਂ ਕਿ ਮੁਸਲਮਾਨ ਕਰੀਬਨ ਸਾਰੇ ਦੇ ਸਾਰੇ ਸ਼ੁਰੂ ਤੋਂ ਫਾਰਸੀ ਅੱਖਰਾਂ ਨਾਲ ਉਰਦ ਵਿਚ ਹੀ ਲਿਖਦੇ ਪੜ੍ਹਦੇ ਆਏ ਹਨ। ਪੰਜਾਬ ਦੇ ਈਸਾਈ ਤੇ ਹਿੰਦੂ ਅਧਿਆਂ ਤੋਂ ਵਧੀਕ ਉਰਦੂ ਅੱਖਰਾਂ ਨੂੰ ਲਿਖਦੇ ਪੜ੍ਹਦੇ ਹਨ ਅਤੇ ਉਰਦੂ ਇਸ ਵੇਲੇ ਪੰਜਾਬ ਤੇ ਹਿੰਦੁਸਤਾਨ ਤੋਂ ਸਿਵਾਇ ਦੁਨੀਆ ਦੇ ਹਰ ਹਿਸੇ ਵਿਚ ਥੋੜੀ ਬਹੁਤ ਸਮਝੀ ਜਾ ਰਹੀ ਹੈ। ਇਸਦੇ ਲਿਖਣ ਢੰਗ ਦਾ ਇਕ ਲਾਭ ਇਹ ਭੀ ਹੈ ਕਿ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਅਤੇ ਦੇਸ਼ਾਂ ਦੇ ਲਿਟਰੇਚਰ ਤੋਂ ਭੀ ਲਾਭ ਲਿਆ ਜਾ ਸਕਦਾ ਹੈ। ਹਿੰਦੁਸਤਾਨ ਦੇ ੩੮ ਕਰੋੜ ਵਸਨੀਕਾਂ ਵਿਚੋਂ ਕਰੀਬ ੨੫ ਕਰੋੜ ਆਦਮੀ ਵਿਚ ਉਰਦੂ ਵਰਤਿਆ ਜਾਂਦਾ ਹੈ, ਪਰ ਇਸ ਵਿਚ ਇਕ ਨੁਕਸ ਹੈ ਕਿ ਪੰਜਾਬੀ ਬੋਲੀ ਦੀਆਂ ਅਵਾਜ਼ਾਂ ਨੂੰ ਸਹੀ ਤੌਰ ਤੇ ਅਦਾ ਨਹੀਂ ਕੀਤਾ ਜਾ ਸਕਦਾ ਅਤੇ ਜੇ ਉਨ੍ਹਾਂ ਅਵਾਜ਼ਾਂ ਨੂੰ ਅਦਾ ਕਰਨ ਦਾ ਜਤਨ ਕੀਤਾ ਜਾਏ ਤਾਂ ਪੂਰੀ ਕਾਮਯਾਬੀ ਨਹੀਂ ਹੁੰਦੀ। ਲਿਖਣ ਸ਼ੈਲੀ ਦਾ ਦੂਜਾ ਢੰਗ ਗੁਰਮੁਖੀ ਅੱਖਰ ਹਨ। ਇਸ ਨਹੀਂ ਕਿ ਗੁਰਮੁਖੀ ਅੱਖਰਾਂ ਦਾ ਵਰਤਾਓ ਪੰਜਾਬੀ ਬੋਲੀ ਵਾਸਤੇ ਬੜਾ ਸੁਖਾਲਾ ਤੇ ਆਮ ਫਹਿਮ ਹੈ ਇਸ ਵਿਚ ਪਦਜੋੜ ਚੰਗੀ ਤਰ੍ਹਾਂ ਬਣਾਏ ਜਾ ਸਕਦੇ ਹਨ ਤੇ ਅਵਾਜ਼ਾਂ ਪੰਜਾਬੀ ਦੇ ਲਹਿਜੇ ਮੁਤਾਬਕ ਨਕਲ ਕੀਤੀਆਂ ਜਾ ਸਕਦੀਆਂ ਹਨ; ਪਰ ਦੋ ਨਕਸ ਇਸ ਵਿਚ ਭੀ ਹਨ: ਇਕ ਇਹ ਕਿ ਗੁਰਮੁਖੀ ਅੱਖਰ ਸਿਰਫ ਪੰਜਾਬ ਵਿਚ ਹੀ ਲਿਖੇ ਪੜ੍ਹੇ ਜਾਂਦੇ ਹਨ, ਦੂਜੇ ਸੂਬਿਆਂ ਵਾਸਤੇ ਐਸੇ ਹੀ ਓਪਰੇ ਹਨ, ਜੋਸੇ ਪੰਜਾਬੀਆਂ ਵਾਸਤੇ ਗੁਜਰਾਤੀ ਜਾਂ ਬੰਗਾਲੀ, ਅਥਵਾ ਉਰਦੂ ਵਾਲਿਆਂ ਵਾਸਤੇ ਸਿੰਧੀ । ਦੁਸਰੇ ਖੁਦ ਪੰਜਾਬ ਦੀ ਅਕਸਰੀਅਤ ਨਾਲ ਮੁਕਾਬਲਾ ਹੈ। ਜੇ ਇਹ ਮੰਨ ਭੀ ਲਿਆ ਜਾਵੇ ਕਿ ਇਹ ਬੜੀ ਸੁਖਾਲੀ ਹੈ ਅਤੇ ਕੋਸ਼ਸ਼ ਕਰਨ ਨਾਲ ਪੰਜਾਬ ਬਾਲਿਆਂ ਨੂੰ ਇਕ ਦਿਨ ਵਿਚ ਆ ਸਕਦੀ ਹੈ, ਪਰ ਵਡੇ ਭਾਰੇ ਮਤਭੇਦ ਦੀ ਤਹਿ ਹੇਠ ਮਜ਼ਬਾਂ ਦਾ ਨਖੇੜ ਹੈ। ਮੁਸਲਮਾਨੀ ਲਿਖਣ ਦਾ ਢੰਗ ਸਜੇ ਤੋਂ ਖੱਬੇ ਹਥ ਦਾ ਹੈ ਤੇ ਹਿੰਦੂਆਂ ਸਿਖਾਂ ਦਾ ਖੱਬਿਓਂ ਸਜੇ ਵਲ ਦਾ। ਮੁਸਲਮਾਨ ਜੋ ਬਹੁਗਿਣਤੀ ਵਿਚ ਹਨ ਅਤੇ ਸਦੀਆਂ ਤੋਂ ਆਪਣੇ ਢੰਗ ਨਾਲ ਲਿਖਦੇ ਪੜਦੇ ਆਏ ਹਨ, ਗੁਰਮੁਖੀ ਅੱਖਰਾਂ ਵਲ ਧਿਆਨ ਦੇਣ ਨੂੰ ਭੀ ਵਧੂ ਜਿਹਾ ਭਾਰ ਸਮਝਦੇ ਹਨ। ਈਸਾਈ ਤੇ ਅੰਗ੍ਰੇਜ ਹਿੰਦੁਸਤਾਨੀ ਬੋਲੀ ਨੂੰ ਬੜੇ ਨੇ ਆਰਾਮ ਨਾਲ ਰੋਮਨ ਅੱਖਰਾਂ ਵਿਚ ਪੜ੍ਹ ਲੈਂਦੇ ਹਨ; ਪਰ ਮੁਸਲਮਾਨ ਗੁਰਮੁਖੀ ਵਰਗੇ ਸੁਖਾਲੇ ਅਖਰ ਭੀ ਪਰਵਾਨ ਕਰਨ ਨੂੰ ਤਿਆਰ ਨਹੀਂ। ਇਸ ਤੋਂ ਪਤਾ ਲਗਦਾ ਹੈ ਕਿ ਮਜ਼ਬੀ ਮਤ ਭੇਦ ਹੀ ਸਾਨੂੰ ਇਕ ਥਾਂ ਤੇ ਬੈਠਣ ਨਹੀਂ ਦੇਂਦਾ। ਇਸੇ ਕਰਕੇ ਇਹ ਕਹਿਣਾ ਪੈਂਦਾ ਹੈ ਕਿ ਇਸ ਝਗੜੇ ਦਾ ਨਬੇੜਾ ਸਮੇਂ ਦੇ ਹਥ ਵਿਚ ਹੈ। ਜਦੋਂ ਸਾਡੇ ਧਾਰਮਕ ਮਤ ਭੇਦ ਹਟ ਜਾਣਗੇ ਤਾਂ ਅੱਖਰਾਂ ਦਾ ਸਵਾਲ ਚੰਦ ਦਿਨਾਂ ਵਿਚ ਹਟ ਜਾਏਗਾ। ਵੈਸੇ ਇਹ ਕੋਈ ਐਡਾ ਔਖਾ ਸਵਾਲ ਨਹੀਂ। ਵਾਜਬ ਹੈ ਕਿ ਇਸ ਮਤ ਭੇਦ ਨੂੰ ਮਿਟਾਣ ਵਾਸਤੇ ਕੁਝ ਬੇ-ਤਅਸਬ ਵਿਦਵਾਨਾਂ ਦੀ ਕਾਨਫਰੰਸ ਕੀਤੀ ਜਾਏ, ਜਿਸ ਦੇ ਹਥ ਵਿਚ ਪੰਜਾਬੀ ਦੇ ਅੱਖਰਾਂ ਦਾ ਫੈਸਲਾ ਅਤੇ ਨਵੀਂ ਗ੍ਰਾਮਰ ਤੇ ਪਿੰਗਲ ਬਣਾਉਣ ਦਾ ਅਖਤਿਆਰ ਹੋਵੇ ਅਤੇ ਉਹ ਪੰਜਾਬੀ ਨੂੰ ਗਲਤੀਆਂ ਤੋਂ ਭੀ ਸਾਫ ਕਰੇ।

ਪੰਜਾਬੀ ਸ਼ਾਇਰੀ(ਕਵਿਤਾ)

ਪਿਛੇ ਦਸਿਆਂ ਜਾ ਚੁਕਾ ਹੈ ਕਿ ਪੰਜਾਬੀ ਬੋਲੀ ਵੇਦਕ ਜ਼ਮਾਨੇ ਤੋਂ ਤੁਰ ਕੇ ਕਈ ਤਰ੍ਹਾਂ ਦੇ ਚੋਲੇ ਬਦਲਦੀ ਹੁਣ ਵਾਲੇ ਰੂਪ ਵਿਚ ਆਈ ਹੈ। ਇਕ ਵਕਤ ਐਸਾ ਸੀ ਕਿ ਰਿਸ਼ੀ ਲੋਕ ਪੰਜਾਬ ਦੇ ਉੜ-ਪਛਮ ਵਿਚ ਬੈਠ ਕੇ ਵੇਦਕ ਰਚਨਾਵਾਂ ਪੜਦੇ ਤੇ ਹਵਨ ਯਗ ਕਰਦੇ ਸਨ। ਉਸੇ ਇਲਾਕੇ ਵਿਚ ਟੈਕਸਲਾ ਵਿਸ੍ਵ ਵਿਦਯਾਲਯ ਦੀ ਨੀਹ ਰਖੀ ਗਈ। ਟੈਕਸਲਾ ਦੀ ਖੁਦਾਈ ਵਿਚ ਜੋ ਨਵੀਆਂ ਗਲਾਂ ਲੱਭੀਆਂ ਹਨ ਉਨ੍ਹਾਂ ਤੋਂ ਪਤਾ ਲਗਦਾ ਹੈ, ਕਿ ਬੁਧ ਮਤ ਦਾ ਸਭ ਤੋਂ ਵਡਾ ਗੜ੍ਹ ਪੰਜਾਬ ਵਿਚ ਸੀ। ਬਾਹਮਣੀ ਮਤ ਨੇ ਕੁਝ ਸਦੀਆਂ ਸੁਤੇ ਰਹਿ ਕੇ ਫੇਰ ਆਪਣਾ ਗਲਬਾ ਪੈਦਾ ਕੀਤਾ। ਪੰਜਾਬ ਤੋਂ ਅਗੇ ਨਿਕਲ ਕੇ ਗੰਗਾ ਦੇ ਤੱਟ ਤਕ ਅਪੜ ਗਏ। ਇਹ ਐਸੀ ਸੁਹਾਵਣੀ ਤੇ ਪੈਦਾਵਾਰ ਦੇਣ ਵਾਲੀ ਨਦੀ ਸੀ ਕਿ ਵੇਦਕ ਪ੍ਰਚਾਰ ਦਾ ਪ੍ਰਵਾਹ ਇਸੇ ਦੇ ਕੰਢੇ ਕੰਢੇ ਤੁਰਿਆ ਗਿਆ। ਹਰਿਦ੍ਵਾਰ,ਗੜ੍ਹ ਮੁਕਤੇਸੂਰ, ਕਾਨਪੁਰ,ਪ੍ਰਯਾਗ ਰਾਜ (ਅਲਾਹਾਬਾਦ),ਕਾਂਸ਼ੀ (ਬਨਾਰਸ),ਪਟਨਾ (ਪਾਟਲੀਪੁਤ੍ਰ), ਇਧਰੋਂ ਜਮਨਾ ਦੇ ਕਿਨਾਰੇ ਦਿੱਲੀ,ਮਥੁਰਾ,ਆਗਰਾ ਆਦਿਕ ਤੇ ਉਧਰੋਂ ਅਯੋਧਯਾ ਆਦਿਕ ਥਾਵਾਂ ਨੂੰ ਬੜੇ ਬੜੇ ਧਾਰਮਕ ਤੇ ਵਿਦਯਕ ਕੇਂਦ੍ਰ ਕਾਇਮ ਕੀਤਾ ਗਿਆ। ਇਨਾਂ ਕੇਂਦ੍ਰੀ ਸਥਾਨਾਂ ਵਿਚੋਂ ਮਥੁਰਾ ਦਾ ਜ਼ਿਕਰ ਖਾਸ ਕਰਕੇ ਜ਼ਰੂਰੀ ਜਾਪਦਾ ਹੈ ਕਿਉਂਕਿ ਇਸ ਦੇ ਪਾਸ ਬਿਜ ਮੰਡਲ ੮੪ ਪਿੰਡਾਂ ਦੇ ਘੇਰੇ ਵਿਚ ਵਾਕਿਆ ਹੈ ਅਤੇ ਸ੍ਰੀ ਕ੍ਰਿਸ਼ਨ ਦਾ ਜਨਮ,ਕੁਮਾਰ ਅਵਸਥਾ ਅਤੇ ਜਵਾਨ ਹੋਣ ਦਾ ਵੇਲਾ ਇਥੇ ਹੀ ਜਮਨਾ ਦੇ ਕਿਨਾਰੇ ਆਇਆ ਸੀ। ਕ੍ਰਿਸ਼ਨ ਭਗਤੀ ਦਾ ਜ਼ੋਰ ਇੰਨਾ ਵਧਿਆ ਕਿ ਕਵਿਤਾ ਦਾ ਵਹਾਉ ਪੰਜਾਬੀ ਵਲੋਂ ਬ੍ਰਿਜ ਭਾਸ਼ਾ ਵਲ ਪਹੁੰਚ ਗਿਆ। ਬ੍ਰਿਜ ਭਾਸ਼ਾ ਨੇ ਕਵਿਤਾ ਵਿਚ ਉਹ ਉਹ ਫੁੱਲ ਖਿੜਾਏ,ਕਿ, ਉਸ ਦਾ ਅਸਰ ਹੌਲੀ ਹੌਲੀ ਪੰਜਾਬ ਵਿਚ ਭੀ ਅੱਪੜ ਗਿਆ। ਸੂਰਦਾਸ ਤੇ ਮੀਰਾਂ ਬਾਈ ਦੇ ਭਜਨ ਪੰਜਾਬੀ ਦੇ ਹੱਡਾਂ ਵਿਚ ਰਚ ਗਏ। ਸਮੇਂ ਦੇ ਹੇਰ ਫੇਰ ਨੇ ਪੰਜਾਬੀ ਨੂੰ ਹਿੰਦੀ ਮਿਸ੍ਰਤ ਬਣਾ ਦਿਤਾ। ਸਿੱਖ ਗੁਰੂ ਸਾਹਿਬਾਨ ਦੀ ਬਾਣੀ ਅਤੇ ਭਗਤਾਂ ਦੀ ਬਾਣੀ ਤੋਂ ਇਹ ਰੰਗ ਗੁੱਝਾ ਨਹੀਂ ਰਹਿੰਦਾ। ਅਗੇ ਆ ਕੇ ਪੰਜਾਬੀ ਦੀ ਸਾਹਿੱਤ ਧਾਰਾਂ ਦੇ ਦੋ ਵਹਿਣ ਹੋ ਗਏ, ਇਕ ਬ੍ਰਿਜਭਾਸ਼ਾ ਮਿਸ੍ਤ ਤੇ ਦੂਜੀ ਅਰਬੀ ਫ਼ਾਰਸੀ ਮਿਸ੍ਤ। ਇਹ ਦੁਹਾਂ ਵਹਾਵਾਂ ਦਾ ਰੁਖ਼ ਵੱਖ ਵੱਖ ਪਾਸੇ ਨੂੰ ਜਾਂਦਾ ਹੈ।

ਪੰਜਾਬੀ ਮਿਸ੍ਰਤ ਕਾਵਿ

ਜਿਹੜੇ ਲੋਕ ਸੰਸਕ੍ਰਿਤ ਵੇਤਾ ਸਨ ਉਨ੍ਹਾਂ ਨੇ ਇਸ ਦੇ ਵਿਆਕਰਣ ਤੇ ਪਿੰਗਲ ਹਿੰਦੀ ਸੰਸਕ੍ਰਿਤ ਤੋਂ ਹੀ ਲੈ ਕੇ ਬਣਾਏ। ਉਸੇ ਅਨੁਸਾਰ ਰਸ,ਅਲੰਕਾਰ, ਨਾਇਕਾ ਭੇਦ ਆਦਿਕ ਤੋਂ ਕੰਮ ਲਿਆ। ਛੰਦ ਰਚਨਾ ਵਿਚ ਗਣ ਵਰਣ ਤੇ ਮਾਤਾ ਦੀ ਵੰਡ ਕੀਤੀ। ਇਨਾਂ ਰਸਾਂ,ਅਲੰਕਾਰਾਂ ਤੇ ਵਰਣਾਂ ਮਾਤ੍ਰਾ ਦੇ ਗਿਆਨ ਤੋਂ ਬਗੈਰ ਪੰਜਾਬ ਨੂੰ ਹਿੰਦੀ ਅਸੂਲਾਂ ਉਤੇ ਲਿਖਣਾ ਇਕ ਮਖੌਲ ਜਿਹਾ ਬਣ ਜਾਂਦਾ ਹੈ।

(੨) ਮੁਸਲਮਾਨ ਸ਼ਾਇਰਾਂ ਨੇ ਪੰਜਾਬੀ ਬੋਲੀ ਵਿਚ ਬੇ ਅੰਦਾਜ਼ਾ ਲਿਟਰੇਚਰ ਪੈਦਾ ਕੀਤਾ,ਪਰ ਉਨ੍ਹਾਂ ਦੇ ਖ਼ਿਆਲ ਦਾ ਵਹਾਉ ਅਰਬੀ ਫ਼ਾਰਸੀ ਦੇ ਅਰੂਜ਼ੀ ਇਲਮ ਵਲ ਸੀ। ਉਨ੍ਹਾਂ ਨੇ ਹਿੰਦੀ ਤੂੰ ਤੇ ਨੂੰ ਮੁਤਾਲਿਆ ਕੀਤੇ ਬਗੈਰ ਹੀ ਆਪਣੀ ਲਾਈਨ ਬਹਿਰਾਂ ਦੇ ਸਿਰ ਤੇ ਚਲਾ ਦਿੱਤੀ। ਜੇ ਇਸ ਵੇਲੇ ਦੋਹਾਂ ਰਾਹਾਂ ਦੇ ਵਿਦਵਾਨ ਕਵੀਆਂ ਨੂੰ ਆਪੋ ਵਿਚ ਬੈਠ ਕੇ ਸਮਝਣ ਸਮਝਾਣ ਲਈ ਕਿਹਾ ਜਾਵੇ,ਤਦ ਨਾ ਤਾਂ ਛੇਤੀ ਨਾਲ ਸਮਝ ਪਏਗੀ ਅਤੇ ਨਾ ਹੀ ਕੋਈ ਇਕ ਦੂਸਰੇ ਦੇ ਤ੍ਰੀਕੇ ਨੂੰ ਆਪਣੇ ਸੰਘ ਵਿਚ ਉਤਾਰਨ ਲਈ ਤਿਆਰ ਹੋਵੇਗਾ। ਜਿਸ ਤਰਾਂ ਉਰਦੂ ਹਿੰਦੀ ਵਿਚ ਪੂਰਬ ਪੱਛਮ ਦਾ ਪਾੜਾ ਹੈ,ਉਸੇ ਤਰ੍ਹਾਂ ਗੁਰਮੁਖੀ ਤੇ ਉਰਦੂ ਅੱਖਰਾਂ ਤੇ ਉਨ੍ਹਾਂ ਦੇ ਪਿੰਗਲ ਵਿਆਕਰਨਾਂ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਮੁਦਤ ਤੋਂ ਚਲਾ ਆ ਰਿਹਾ ਹੈ। ਇਨ੍ਹਾਂ ਦੁਹਾਂ ਫ਼ਰਕਾਂ ਨੂੰ ਮਿਟਾਉਣਾ ਆਸਾਨ ਕੰਮ ਨਹੀਂ। ਦੋਹਾਂ ਖ਼ਿਆਲਾਂ ਦੇ ਵਿਦਵਾਨਾਂ ਨੂੰ ਚੋਖਾ ਚਿਰ ਸਾਂਝੀ ਕਾਨਫਰੰਸ ਕਰਨ ਦੀ ਬੜੀ ਭਾਰੀ ਲੋੜ ਹੈ।

ਨਵੀਨ ਸ਼ਾਇਰੀ

ਪਿੰਗਲ ਤੇ ਅਰੂਜ ਭਾਵੇਂ ਤੁਰੇ ਰਹਿਣ ਯਾ ਖਲੋ ਜਾਣ,ਆਪੋ ਵਿਚ ਸਮਝੌਤਾ ਕਰਨ ਯਾ ਨਾ ਕਰਨ, ਪਰ ਜ਼ਮਾਨੇ ਨੇ ਕਦੇ ਨਹੀਂ ਖਲੋਣਾ ਅਸੀਂ ਹਾਲੇ ਇਨ੍ਹਾਂ ਮੁਸ਼ਕਲਾਂ ਨੂੰ ਹਲ ਕਰਨ ਦੇ ਰਸਤੇ ਹੀ ਸੋਚ ਰਹੇ ਸਾਂ,ਕਿ ਜ਼ਮਾਨੇ ਨੇ ਇਕ ਨਵਾਂ ਰੰਗ ਪੈਦਾ ਕਰ ਦਿਤਾ ਹੈ। ਉਹ ਰੰਗ ਨਾ ਆਪਣੇ ਗਲ ਪਿੰਗਲ ਦੀਆਂ ਪਾਬੰਦੀਆਂ ਪਾਉਣ ਨੂੰ ਤਿਆਰ ਜਾਪਦਾ ਹੈ,ਤੇ ਨਾ ਅਰੂਜ਼ ਦੇ ਬੰਧਨਾਂ ਨੂੰ ਮੰਨਦਾ ਹੈ। ਉਨ੍ਹਾਂ ਨੇ -ਨਸਰ ਅਤੇ ਨਜ਼ਮ ਦੁਹਾਂ ਦੇ ਵਿਚਕਾਰ ਇਕ ਬੇ ਵਜ਼ਨ ਤੇ ਬੈਕਾਫ਼ੀਆ ਸ਼ਾਇਰੀ ਲਿਖਣੀ ਅਰੰਭ ਦਿੱਤੀ ਹੈ। ਇਸ ਨਵੀਂ ਸ਼ਾਇਰੀ ਦਾ ਬੀਜ ਅੰਗ੍ਰੇਜ਼ੀ ਦੀ ਬਲੈਕ ਵਰਸ ਤੋਂ ਉਧਾਰਾ ਲੀਤਾ ਗਿਆ ਹੈ। ਇਸ ਦਾ ਪਹਿਲਾ ਮੋਢੀ ਪ੍ਰੋਫ਼ੈਸਰ ਪੂਰਨ ਸਿੰਘ ਤੇ ਉਸ ਦੇ ਪੈਰੋਕਾਰ ਡਾਕਟਰ ਦੀਵਾਨ ਸਿੰਘ, ਪ੍ਰੋਫ਼ੈਸਰ ਮੋਹਣ ਸਿੰਘ, ਡਾਕਟਰ ਮੋਹਨ ਸਿੰਘ ਦੀਵਾਨਾ,ਅਤੇ ਪ੍ਰੋਫ਼ੈਸਰ ਗੋਪਾਲ ਸਿੰਘ ਦਰਦੀ'ਜੈਸੇ ਸਕਾਲਰ ਹਨ। ਇਸ ਸ਼ਾਇਰੀ ਨੂੰ ਭੀ ਹੁਣ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ; ਕਿਉਂਕਿ ਇਨਾਂ ਵਿਚ ਜਜ਼ਬਾਤੀ ਤਸਵੀਰ ਛੇਤੀ ਤਿਆਰ ਹੋ ਸਕਦੀ ਹੈ ਤੇ ਕਾਫ਼ੀਆਂ ਰਦੀਫ਼ਾਂ ਦੀ ਢੂੰਡ ਭਾਲ ਲਈ ਕੀਮਤੀ ਵਕਤ ਦੀ ਬਰਬਾਦੀ ਸਮਝਿਆ ਜਾਂਦਾ ਹੈ। ਹੋ ਸਕਦਾ ਹੈ ਕਿ ਇਸ ਨਵੀਂ ਬੁਟੀ ਦੀਆਂ ਜੜਾਂ ਭੀ ਸੁੱਕੀ ਧਰਤੀ ਤੇ ਹੀ ਖਿਲਰ ਜਾਣ ਤੇ ਦੁਨੀਆਂ ਨੂੰ ਪੱਛਮ ਤੋਂ ਆਏ ਖ਼ਿਆਲਾਂ ਦਾ ਸੁਆਦ ਪੰਜਾਬੀ ਬੋਲੀ ਵਿਚ ਮਿਲ ਜਾਵੇ,ਜਿਸ ਤਰਾਂ ਕਿ ਗੁਰਮੁਖੀ ਉਰਦੂ ਅੱਖਰਾਂ ਦੇ ਥਾਂ ਤੇ ਰੋਮਨ ਅੱਖਰਾਂ ਦਾ ਖ਼ਿਆਲ ਜੜ ਪਕੜ ਰਿਹਾ ਹੈ।

ਇਨ੍ਹਾਂ ਨਵੇਂ ਖ਼ਿਆਲਾਂ ਦੀ ਕਵਿਤਾ ਨੂੰ ਜੋ ਮਕਬੂਲੀਅਤ ਮਿਲ ਰਹੀ ਹੈ,ਉਸ ਦੇ ਦੋ ਕਾਰਣ ਹਨ। ਇਕ ਇਹ ਕਿ ਪਹਿਲੀ ਹਿੰਦੀ ਕਵਿਤਾ ਵਿਚ ਇਸਤ੍ਰੀ ਵਲੋਂ ਮਰਦ ਵਲ ਪ੍ਰੇਮ ਦਰਸਾਇਆ ਜਾਂਦਾ ਸੀ ਅਤੇ ਫ਼ਾਰਸੀ ਉਰਦੂ ਯਾ ਉਰਦੂ ਫਾਰਸੀ ਨੁਮਾ ਪੰਜਾਬੀ ਵਿਚ ਮਰਦ ਵਲੋਂ ਮਰਦ ਵਲ ਪ੍ਰੇਮ ਦੀ ਖਿਚ ਪੈਂਦੀ ਸੀ ਪਰ ਮਗਰਬੀ ਸ਼ਾਇਰੀ ਵਿਚ ਮਰਦ ਵਲੋਂ ਔਰਤ ਨਾਲ ਪ੍ਰੇਮ ਜ਼ਾਹਰ ਕੀਤਾ ਜਾਂਦਾ ਹੈ,ਅਤੇ ਇਹ ਪ੍ਰੇਮ ਕੁਦਰਤ ਦੀ ਰੁਚੀ ਦੇ ਐਨ ਮੁਤਾਬਕ ਭੀ ਹੈ। ਦੂਸਰਾ ਕਾਰਣ ਹਿੰਦੁ-ਸਤਾਨ ਵਿਚ ਅੰਗ੍ਰੇਜ਼ੀ ਵਿਦਯਾ ਦਾ ਗੜਾਨ ਆਲਮਗੀਰ ਹੁੰਦਾ ਜਾਂਦਾ ਹੈ। ਅੰਗ੍ਰੇਜ਼ੀ ਦੇ ਵਿਦਵਾਨ ਸਾਡੇ ਢਿੱਲੜ ਕਵੀਆਂ ਵਾਂਗ ਇਕੋ ਟਿਕਾਣੇ ਤੇ ਬੈਠੇ ਨਹੀਂ ਰਹਿੰਦੇ ਸਗੋਂ ਇੰਗਲੈਂਡ, ਫ਼ਰਾਂਸ, ਜਰਮਨ, ਅਮ੍ਰੀਕਾ ਦੇ ਮੈਗਜ਼ੀਨਾਂ ਤੇ ਕਿਤਾਬਾਂ ਵਿਚੋਂ ਨਵੇਂ ਤੋਂ ਨਵੇਂ ਖ਼ਿਆਲਾਂ ਦੀ ਪ੍ਰੇਰਣਾ ਲੈ ਲੈ ਕੇ ਪੜੇ ਲਿਖੇ ਵਿਦਵਾਨਾਂ ਦੇ ਸਾਹਮਣੇ ਆਪਣੀ ਦੇਸੀ ਬੋਲੀ ਵਿਚ ਪੇਸ਼ ਕਰਨ ਲਗ ਪਏ ਹਨ। ਇਨ੍ਹਾਂ ਨਵੇਂ ਖ਼ਿਆਲਾਂ ਦੇ ਅੰਦਰ ਕੇਵਲ ਇਸ਼ਕੀਆ ਜਜ਼ਬਾ ਹੀ ਨਹੀਂ ਹੁੰਦਾ, ਸਗੋਂ ਮਨੁਖ ਤੀਵੀਂ ਦਾ ਕੁਦਰਤੀ ਪਿਆਰ,ਕੁਦਰਤ ਦੇ ਨਜ਼ਾਰੇ,ਦਰਯਾਵਾਂ, ਪਰਬਤਾਂ,ਸੀਨਰੀਆਂ ਆਦਿਕ ਦੇ,ਸਮਾਜ ਵਿਚ ਪਿਆਰ ਤੇ ਉਚਿਆਂ ਹੋਣ ਦੇ ਜਜ਼ਬੇ ਅਤੇ ਮਨੁੱਖਤਾ ਦਾ ਹੋਰਨਾਂ ਦੇ ਕੰਮ ਆਉਣ ਦਾ ਸ਼ੌਕ ਅੰਗਿਆ ਜਾਂਦਾ ਹੈ। ਇਹੋ ਸਬਬ ਹੈ,ਕਿ ਕਾਫ਼ੀਏ ਰਦੀਫ ਦੀ ਬੰਦਸ਼ ਦੀਆਂ ਉਲਝਣਾਂ ਵਿਚ ਪੈਣ ਨਾਲੋਂ ਖ਼ਿਆਲ ਦੀ ਅਸਲੀ ਜਿੰਦ ਵਲ ਬਹੁਤਾ ਧਿਆਨ ਦਿਤਾ ਜਾਂਦਾ ਹੈ ਅਤੇ ਇਹੋ ਕਾਰਣ ਇਸ ਨਵੀਂ ਸ਼ਾਇਰੀ ਦੇ ਪਰਵਾਨ ਹੁੰਦੀ ਜਾਣ ਦਾ ਹੈ।

ਪੰਜਾਬੀ ਕਵਿਤਾ ਦੇ ਵਖ ਵਖ ਰੰਗ ਰੂਪ

ਜਿਸ ਵੇਲੇ ਕਿਸੇ ਕੌਮ ਜਾਂ ਦੇਸ਼ ਦੇ ਅੰਦਰ ਕਵਿਤਾ ਜਨਮ ਲੈਂਦੀ ਹੈ,ਤਾਂ ਤੁਕਾਂਤਕ ਰੂਪ ਵਿਚ ਹੁੰਦੀ ਹੈ, ਤੁਕਾਂਤ ਹਮੇਸ਼ਾ ਬਾਕਾਇਦਾ ਪਿੰਗਲ ਦੇ ਅਸੂਲਾਂ ਮੂਜਬ ਨਹੀਂ ਹੁੰਦਾ ਸਗੋਂ ਅਰੰਭ ਵਿਚ ਅਨਘੜੀ ਜਿਹੀ ਸ਼ਕਲ ਵਿਚ ਹੁੰਦਾ ਹੈ। ਜਿਸ ਵੇਲੇ ਪ੍ਰਾਣੀ ਆਪਣੇ ਰੰਗ ਵਿਚ ਆਉਂਦਾ ਹੈ ਤਾਂ ਨਚਣ ਯਾ ਗਾਉਣ ਲਗ ਜਾਂਦਾ ਹੈ। ਇਸ ਹਰਕਤ ਵਿਚ ਰਾਗ ਅਤੇ ਮਾੜੀ ਮੋਟੀ ਕਵਿਤਾ ਸੰਮਿਲਤ ਹੁੰਦੇ ਹਨ। ਇਹ ਜਜ਼ਬਾ ਮਰਦ ਨਾਲੋਂ ਤੀਵੀਂ ਵਿਚ ਬਹੁਤਾ ਹੁੰਦਾ ਹੈ। ਮਾਲੂਮ ਹੁੰਦਾ ਹੈ ਕਿ ਸੁਸਾਇਟੀ ਨੇ ਜਦੋਂ ਭੀ ਵਿਕਾਸ਼ ਅਰੰਭ ਕੀਤਾ, ਤੀਵੀਂ ਉਸ ਦੇ ਅਗੇ ਅਗੇ ਚਲਦੀ ਰਹੀ ਹੈ। ਵਿਆਹ ਸ਼ਾਦੀ ਦੇ ਮੌਕੇ ਉਤੇ ਵਰਤੇ ਜਾਣ ਵਾਲੇ ਗੀਤ ਜੋ ਦੇਖੇ ਜਾਂਦੇ ਹਨ, ਇਹ ਤੀਵੀਆਂ ਦੇ ਹੀ ਰਚੇ ਹੋਏ ਜਾਪਦੇ ਹਨ ਅਤੇ ਇਨ੍ਹਾਂ ਦੀ ਉਮਰ ਵੀ ਢੇਰ ਲੰਮੀ ਜਾਪਦੀ ਹੈ।

ਜਿਨਸੀ ਵੰਡ ਦੇ ਲਿਹਾਜ਼ ਨਾਲ ਤੀਆਂ ਦੀ ਰਚੀ ਕਵਿਤਾ ਦੇ ਇਹ ਰੂਪ ਹਨ:-

ਘੋੜੀਆਂ-ਮੁੰਡਿਆਂ ਦੇ ਵਿਆਹ ਪਰ ਸ਼ੁਭ ਇਛਾਵਾਂ।
ਸੁਹਾਗ-ਕੁੜੀਆਂ ਦੇ ਵਿਆਹ ਪਰ ਸ਼ੁਭ ਇਛਾਵਾਂ
ਕਾਮਨ-ਘਰ ਆਏ ਲਾੜੇ ਨੂੰ ਹਾਸੇ ਤੇ ਮਖ਼ੌਲ।
ਸਿੱਠਣੀਆਂ-ਲਾੜੇ ਤੇ ਜਾਂਞੀਆਂ ਨਾਲ ਹਾਸ ਰਸ।

ਗਾਉਣ-ਵਿਆਹਾਂ ਵਿਚ ਘੋੜੀਆਂ ਸੁਹਾਗ ਗਾ ਕੇ ਫੇਰ ਤੀਵੀਂ ਮਰਦ ਦੇ ਪਰਚਾਵੇ ਪਿਆਰ ਦੇ ਗੀਤ ਗਾਏ ਜਾਂਦੇ ਹਨ।
ਢੋਲੇ, ਮਾਹੀਏ, ਜਿੰਦੂਏ, ਰੇਲਾਂ ਆਦਿਕ ਟੱਪੇ-ਗਾਉਣਾਂ ਦੇ ਅਖ਼ੀਰ ਇਹ ਮਨ ਪਰਚਾਵੇ ਦੇ ਗੀਤ ਢੋਲਕੀ ਨਾਲ ਗੀਟਾ ਮਾਰ ਕੇ ਗਾਂਞੇ ਜਾਂਦੇ ਹਨ ।


ਵਿਆਹ ਸ਼ਾਦੀ ਕਦੇ ਕਦੇ ਹੁੰਦੇ ਹਨ ਪਰ ਰੋਜ਼ਾਨਾ ਜੀਵਨ ਦੇ ਗੀਤ ਭੀ ਗਾਂਵੇ ਜਾਂਦੇ ਹਨ। ਜਵਾਨ ਕੁੜੀਆਂ ਵਹੁਟੀਆਂ ਘਰਾਂ ਤੋਂ ਬਾਹਰ ਨਿਕਲ ਕੇ ਨਵੇਕਲੀ ਜਹੀ ਥਾਂ ਉਤੇ ਖਲੋ ਕੇ ਗਿਧਾ ਤੇ ਕਿਲਕਲੀ ਪਾਉਂਦੀਆਂ ਹਨ। ਪਰਦੇਸ ਗਏ ਪੀਆ, ਸਹੁਰੇ ਬੈਠੀਆਂ ਦੇ ਵੀਰਾਂ ਭਰਾਵਾਂ ਦੀ ਯਾਦ, ਮਾਂ ਦੇ ਕਰਾਏ ਲਾਡ ਚਾਉ, ਸੱਸਾਂ ਦੀ ਸਖ਼ਤੀ ਦੇ ਗਿਲੇ ਚੇਤੇ ਆ ਕੇ ਕਈਆਂ ਨੂੰ ਰੁਆਉਂਦੇ ਕਈਆਂ ਨੂੰ ਹਸਾਉਂਦੇ ਹਨ। ਛੁਟੇਰੀ ਉਮਰ ਦੀਆਂ ਕੁੜੀਆਂ ਘਰ ਬੈਠ ਕੇ ਥਾਲ ਪਾਉਂਦੀਆਂ ਹਨ। ਵਿਛੜ ਗਿਆਂ ਦੇ ਵੈਣ ਤੇ ਅਲਾਹੁਣੀਆਂ ਭੀ ਜ਼ਿੰਦਗੀ ਦਾ ਇਕ ਹਿੱਸਾ ਹੈ। ਸਿਆਪਿਆਂ ਵਿਚ ਬੜੇ ਦਿਲ ਚੀਰਵੇਂ ਟੱਪੇ ਤ੍ਰੀਮਤਾਂ ਦੇ ਹੀ ਘੜੇ ਹੋਏ ਹੁੰਦੇ ਹਨ।

ਮਰਦਾਂ ਦੀ ਜਿਨਸ ਵਿਚ ਜੋ ਕਵਿਤਾ ਹੁੰਦੀ ਹੈ, ਉਹ ਤੀਵੀਆਂ ਦੀ ਕਵਿਤਾ ਨਾਲੋਂ ਭਾਰੀ ਹੁੰਦੀ ਹੈ। ਢੋਲਕੀ ਦੀ ਥਾਂ ਵਡਾ ਢੋਲ ਮਲ ਲੈਂਦਾ ਹੈ। ਇਨ੍ਹਾਂ ਦੀ ਕਵਿਤਾ ਬਾਘੀ, ਧਮਾਲ, ਧਮਾਕੜਾ, ਭੰਗੜਾ, ਲੁੱਡੀ, ਜੱਲੀ ਆਦਿਕ ਦਿਲ ਪਰਚਾਵੇ ਦੇ ਸਾਮਾਨ ਹਨ। ਇਸ ਤੋਂ ਅਗੇ ਵੰਝਲੀ, ਅਲਗੋਜ਼ਾ, ਤੂੰਬਾ ਕਾਂਟੋ, ਸੁਰਾਂ, ਸੱਦਾਂ, ਢੋਲੇ, ਝੋਕ, ਦੋਹੜੇ ਤੇ ਹੋਰ ਕਈ ਨਵੇਂ ਤੋਂ ਨਵੇਂ ਗੀਤ ਜੋੜ ਲਏ ਜਾਂਦੇ ਹਨ ਜਿਨ੍ਹਾਂ ਦਾ ਪੂਰਾ ਵੇਰਵਾ ਪੰਜਾਬੀ ਦੇ ਘਰੋਗੇ ਗੀਤ ਜੋੜਿਆਂ ਹੀ ਮਲੁਮ ਹੋ ਸਕਦਾ ਹੈ।
ਘਰੇਲੂ ਜ਼ਿੰਦਗੀ ਤੋਂ ਜ਼ਰਾ ਬਾਹਰ ਨਿਕਲ ਕੇ ਪਬਲਿਕ ਜੀਵਨ ਸ਼ੁਰੂ ਹੁੰਦਾ। ਕਵੀ ਲੋਕ ਆਪਣੇ ਖ਼ਿਆਲ ਦੀ ਦੁਨੀਆ ਨਵੀ ਤੋਂ ਨਵੀਂ ਵਸਾਈ ਚਲੇ ਆ ਰਹੇ ਹਨ ਤੇ ਚਲੇ ਜਾਣਗੇ। ਕਿੱਸਿਆਂ ਕਹਾਣੀਆਂ ਦੀ ਦੁਨੀਆਂ ਵਿਚ ਕਈ ਤਰਾਂ ਦੇ ਛੰਦ ਰਚੇ ਜਾ ਚੁਕੇ ਹਨ ਤੇ ਅਗੋਂ ਭੀ ਜੁੜਦੇ ਰਹਿਣਗੇ । ਕੁਝ ਛੰਦਾਂ ਦੇ ਨਾਂ ਜੋ ਪੰਜਾਬੀ ਹੈ ਵਿਚ ਆਮ ਵਰਤੇ ਜਾ ਚੁਕੇ ਹਨ ਉਨ੍ਹਾਂ ਦਾ ਕੁਝ ਵੇਰਵਾ ਇਹ ਹੈ:-


ਸਿੱਠ--ਕਿਸੇ ਰਸਮ ਦਾ ਹਨੇਰਾ ਪੱਖ ਦਿਖਾਉਣ ਵਾਸਤੇ, ਜਿਵੇਂ ਸ਼ਰਾਬ, ਭੰਗ, |
ਤਮਾਕੂ ਜਾਂ ਭੈੜੇ ਪਹਿਰਾਵੇ ਦਾ ਮਖੌਲ ਉਡਾਇਆਂ ਜਾਂਦਾ ਹੈ।
ਕਾਫੀਆ--ਇਨ੍ਹਾਂ ਵਿਚ ਸੂਫੀ ਲੋਕ ਸਾਈਂ ਨੂੰ ਯਾਦ ਕਰਦੇ ਜਾਂ ਦੁਨੀਆਂ ਨੂੰ ਚੰਗੇ
ਕੰਮਾਂ ਵਲ ਜੋੜਨ ਵਾਸਤੇ ਪ੍ਰੇਰਦੇ ਹਨ ।
ਬਾਰਾਂ ਮਾਹ--ਆਮ ਤੌਰ ਤੇ ਪਰਦੇਸੀ ਪੀਆ ਦੀ ਉਡੀਕ ਵਿਚ ਵਿਜੋਗਣਾਂ ਦੇ ਨਾਮ ਤੇ ਜੋੜੇ
ਜਾਂਦੇ ਹਨ ਪਰ ਹੋਰ ਪਾਸੇ ਭੀ ਲਗ ਜਾਂਦੇ ਹਨ।
ਸੀਹਰਫੀਆਂ--ਪੈਂਤੀ ਅਖਰੀਆਂ, ਸਤਵਾਰੇ, ਅਠਵਾਰੇ, ਸਲੋਕ ਰੇਖਤੇ, ਦੋਹੜੇ,ਚਰਖੇ, ਆਦਿਕ ਕਈ
ਚੀਜ਼ਾਂ ਸੂਫੀਆਨਾ ਖਿਆਲ ਦੀਆਂ ਹਨ ਪਰ ਹੋਰ ਹੋਰ ਪਾਸੀਂ ਭੀ ਲਗ ਜਾਂਦੀਆਂ ਹਨ।
ਵਾਰਾਂ--ਇਨਾਂ ਵਿਚ ਬਹਾਦਰਾਂ ਦੇ ਕਾਰਨਾਮੇ ਦੱਸੇ ਜਾਂਦੇ ਹਨ। ਮਿਰਜ਼ੇ ਦੀਆਂ ਬਰਾਂ ਭੀ ਵਾਰਾਂ ਦੇ
ਘੇਰੇ ਵਿਚ ਆ ਜਾਂਦੀਆਂ ਹਨ। ਢਾਡੀ ਲੋਕ ਹੱਕਾਂ ਲਾ ਕੇ ਸੁਣਾਉਂਦੇ ਹਨ।
ਜੰਗ ਨਾਮੇ--ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ, ਗੁਰੁ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀ
ਸ਼ਹੀਦੀ ਤੇ ਹੋਰ ਕਈ ਜੰਗਾਂ ਯੁੱਧਾਂ ਦੇ ਜ਼ਿਕਰ ਬੜੇ ਦਰਦਨਾਕ ਲਹਿਜੇ ਵਿਚ ਸੁਣੇ ਸੁਣਾਏ
ਜਾਂਦੇ ਹਨ।
ਕਿੱਸੇ--ਆਸ਼ਕਾਂ ਮਸ਼ੂਕਾਂ (ਜਿਹਾ ਕਿ ਹੀਰ ਰਾਂਝਾ,ਸੋਹਣੀ ਮਹੀਂਵਾਲ,ਆਦਿਕ)
ਧਰਮ ਦੇ ਪ੍ਰਵਾਨਿਆਂ(ਜਿਹਾ ਕਿ ਪੂਰਨ ਭਗਤ,ਹਕੀਕਤ ਰਾਏ ਆਦਿਕ) ਧਾਰਮਕ
ਜੋਧਿਆਂ (ਜਿਹਾ ਕਿ ਬਾਬਾ ਬੰਦਾ ਬਹਾਦਰ) ਤੇ ਆਮ ਘਟਨਾਵਾਂ (ਜਿਹਾ ਕਿ ਸ਼ਾਹ
ਬਹਿਰਾਮ,ਕਾਮ ਰੂਪ,ਰੂਪ ਬਸੰਤ, ਆਦਿਕ) ਇਨ੍ਹਾਂ ਕਿੱਸਿਆਂ ਵਿਚ ਲਿਖੇ ਜਾਂਦੇ ਹਨ।
ਇਨ੍ਹਾਂ ਦੀ ਸੂਰਤ ਤਵਾਰੀਖ਼ੀ ਜਿਹੀ ਹੁੰਦੀ ਹੈ ਪਰ ਸਿਰ ਪੈਰ ਕੋਈ ਨਹੀਂ ਹੁੰਦਾ ।
ਚਿੱਠੇ--ਮਾਲਵੇ ਵਿਚ ਕਿੱਸੇ ਨੂੰ ਹੀ ਚਿੱਠਾ ਕਿਹਾ ਜਾਂਦਾ ਹੈ। ਗੁਲਜ਼ਾਰ-ਮੁਸਲਮਾਨੀ ਪੈਗ਼ੰਬਰਾਂ ਦੇ
ਹਾਲਾਤ ਜੰਗ ਨਾਮਿਆਂ ਦੀ ਧਾਰਨ ਉਤੇ ਹੀ ਹੁੰਦੇ ਹਨ।
ਇਹ ਰਚਨਾਵਾਂ ਆਮ ਤੌਰ ਤੇ ਇਕੋ ਬਹਿਰ ਵਿਚ ਹੁੰਦੀਆਂ ਹਨ, ਪਰ ਕਿਤੇ ਕਿਤੇ ਕਈ ਨਮੂਨਿਆਂ ਦੇ ਛੰਦ ਵਰਤ ਲਏ ਜਾਂਦੇ ਹਨ ਜਿਹਾ ਕਿ ਬੈਂਤ, ਕਬਿਤ, ਡੇਉਢ, ਦੋਹਰਾ, ਚੁਪਾਈ, ਸਵੱਯਾ, ਦਵੱਯਾ, ਕੁੰਡਲੀਆ, ਕੋਰੜਾ, ਪੰਜ ਮੁਖੀਆ, ਪੌੜੀ, ਆਦਿਕ ਅਣਗਿਣਤ ਧਾਰਨਾਂ ਦੇ ਛੰਦ ਵੀ ਲੋਕਾਂ ਨੇ ਬਣਾਏ ਹਨ, ਜਿਨ੍ਹ ਦਾ ਸਿਲਸਿਲਾ ਨਾ ਮੁੱਕੀ ਹੈ, ਨਾ ਮੁੱਕ ਸਕੇਗਾ । ਇਹੋ ਸਬੱਬ ਹੈ ਕਿ ਪੰਜਾਬੀ ਇਕ ਜੀਉਂਦੀ ਬੋਲੀ ਹੈ, ਮੁਰਦਾ ਹੁੰਦੀ ਤਾਂ ਇਕ ਟਿਕਾਣੇ ਤੇ ਖਲੋਤੀ ਰਹਿੰਦੀ।
ਗੱਲ ਕੀ, ਪੰਜਾਬੀ ਸ਼ਾਇਰੀ ਖੁੱਲ੍ਹੇ ਡੁਲ੍ਹੇ ਸੁਭਾਉ ਵਾਲੇ ਸੀਨਿਆਂ ਵਿਚੋਂ ਵਲਵਲੇ ਦੇ ਰੂਪ ਵਿਚ ਉਪਜੀ, ਖੁਲੇ ਡਲੇ ਲਫ਼ਜ਼ਾਂ ਵਿਚ ਰਚੀ ਗਈ । ਇਕ ਜੰਗਲੀ ਫੁਲ ਵਾਂਰ ਉਗੀ ਤੇ ਖਿੜੀ ਅਰ ਕੌੜੀ ਵੇਲ ਵਾਂਗ ਉੱਚੀ ਚੜ੍ਹਦੀ ਗਈ। ਕਿਸੇ ਰਾਜ ਦਰਬਾਰ ਵਲੋਂ ਜਾਂ ਕਿਸੇ ਸੰਸਥਾ ਵਲੋਂ ਇਸ ਨੂੰ ਮਾਣ ਵਡਿਆਈ ਮਿਲ ਜਾਂਦਾ ਤਾਂ ਸ਼ਾਇਦ ਇਸ ਦਾ ਸੁਭਾਉ ਗ਼ੈਰ ਕੁਦਰਤੀ ਹੋ ਜਾਂਦਾ ਜੈਸਾ ਕਿ ਹਿੰਦੀ ਦਰਬਾਰੀ ਕਵੀਆਂ ਤੇ ਉਰਦੂ ਦਰਬਾਰੀ ਸ਼ਾਇਰਾਂ ਦੀ ਹਾਲਤ ਤੋਂ ਪਤਾ ਲਗਦਾ ਹੈ। ਕਿਸੇ ਨੇ ਰੱਬ ਦੇ ਆਸਰੇ ਇਸ ਦਾ ਭੰਡਾਰਾਂ ਭਰਿਆ, ਕਿਸੇ ਨੇ ਮਜ਼੍ਹਬ ਦੀ ਸੇਵਾ ਦੇ ਖਿਆਲ ਨਾਲ। ਪਬਲਿਕ ਵਾਹਵਾਂ ਦੀ ਭੁੱਖ ਸਭ ਨੂੰ ਹੁੰਦੀ ਹੈ, ਪਰ ਕਈਆਂ ਨੇ ਇਸ ਦੀ ਭੀ ਪਰਵਾਹ ਨਹੀਂ ਕੀਤੀ। ਹਾਸ਼ਮ ਨੂੰ ਮਹਾਰਜਾ ਰਣਜੀਤ ਸਿੰਘ ਨੇ ਬੜਾ ਮਾਨ ਦਿਤਾ, ਪਰ ਖੁਸ਼ਾਮਦੀ ਕਵੀ ਉਹ ਭੀ ਨਹੀਂ ਬਣਿਆ, ਜਜ਼ਬਾਤੀ ਸ਼ਾਇਰੀ ਤੋਂ ਬਾਹਰ ਨਹੀਂ ਗਿਆ | ਸਯਦ ਫਜ਼ਲ ਸ਼ਾਹ ਨੇ ਸ਼ਹਰਤ ਪਾਈ; ਸ਼ਾਇਰੀ ਦੇ ਬੜੇ ਸਹਣੇ ਇਸਤਆਰੇ ਵਰਤੇ, ਰੰਗੀਨ ਦਿਖਾਈ, ਪਰ ਕਵਿਤਾ ਦੇ ਮੇਰਾਜ ਤੋਂ ਨੀਵਾਂ ਉਤਰ ਕੇ ਕਿਸੇ ਦਾ ਬੰਦੀ ਜਨ ਨਹੀਂ ਬਣਿਆ। ਵਾਰਸਸ਼ਾਹ ਸ਼ਾਇਰਾਂ ਦਾ ਬਾਦਸ਼ਾਹ ਸਾਬਤ ਹੋਇਆ ਅਰ ਹੁਣ ਭੀ ਬਾਦਸ਼ਾਹ ਹੈ, ਪਰ ਸ਼ਾਇਰੀ ਦੇ ਆਦਰਸ਼ ਨੂੰ ਉਸ ਨੇ ਭੀ ਨਹੀਂ ਛੱਡਿਆ।
ਪੰਜਾਬੀ ਸ਼ਾਇਰੀ ਬਚਿਆਂ ਵਿਚ, ਤੀਵੀਆਂ ਵਿਚ, ਵਾਗੀਆਂ ਤੇ ਹਲਵਾਹਾਂ ਵਿਚ, ਜਵਾਨਾਂ ਤੇ ਬੁਢਆਂ ਵਿਚ ਇਕੋ ਜਹੀ ਹੀ ਰਹੀ ਹੈ। ਹਰ ਰੰਗ ਦੀ ਸ਼ਾਇਰੀ ਸਾਨੂੰ ਮਿਲ ਸਕਦੀ ਹੈ । ਇਸ਼ਕੀਆ, ਸੂਫੀਆਨਾ, ਧਾਰਮਿਕ, ਬੀਰ ਰਸ ਭਰੀ, ਘਟਨਾਵਾਂ ਵਾਲੀ, ਨਾਟਕੀ ਤੇ ਨਾਵਲੀ ਜਿਸ ਰੰਗ ਦੀ ਲਭੀਏ, ਲਭ ਸਕਦੀ ਹੈ । ਬਹੁਤ ਸਾਰੀ ਤਫਸੀਲ ਵਿਚ ਜਾਣਾ ਤੇ ਬੜਾ ਔਖਾ ਹੈ, ਪਰ ਮੰਛਪ ਮਾਤ੍ਰ ਤੇੜੇ ਥੋੜੇ ਨਮੂਨੇ ਹਰੇ ਕਿਸਮ ਦੀ ਸ਼ਾਇਰੀ ਦੇ ਪੇਸ਼ ਕੀਤੇ ਜਾ ਸਕਦੇ ਹਨ ।


ਸੂਰਾਂ-ਕਿਸਾਨ ਲੋਕ ਮਿਰਜ਼ੇ-ਸਾਹਿਬਾਂ ਦੀਆਂ ਸੁਰਾਂ ਗਾਉਂਦੇ ਹਨ ਏਹ ਭੀ ਕਿਤਾਬੀ ਸੂਰਤ ਵਿਚ ਛਪੇ ਹੋਏ ਹਨ, ਇਨ੍ਹਾਂ ਵਿਚੋਂ ਨਮੂਨੇ ਦੀ ਇਕ ਸੁਰ ਹੈ:-

ਚਦੇ ਮਿਰਜੇ ਖਾਨ ਨੂੰ, ਵੰਝਲ ਦੇਂਦਾ ਮੱਤ
ਭੱਠ ਰੰਨਾਂ ਦੀ ਦੋਸਤੀ, ਖੁੜੀ ਜਿਨ ਦੀ ਮੱਤ
ਹਸ ਕੇ ਲਾਉਣ ਯਾਰੀਆਂ, ਰੋ ਕੇ ਦੇਦੀਆਂ ਦੱਸ
ਲੱਖੀ ਹਥ ਨ ਆਉਂਦੀ, ਦਾਨਸ਼ਵੰਦਾਂ ਦੀ ਪੁੱਤ
ਮੈਂ ਸਮਝਾਵਾਂ ਤੁਧ ਨੂੰ, ਆ ਜਾ ਇਸ਼ਕੋ ਬੱਸ।

ਟੱਪੇ-ਨਕੇ ਨਿਕੇ ਫਿਕਰਿਆਂ ਨੂੰ ਦਿਲ ਖਿਚਵੇਂ ਲਫਜ਼ਾਂ ਵਿੱਚ ਗੁੰਦ ਆ ਜਾਵੈ ਤਾਂ ਉਸ ਨੂੰ ਦੱਪਾ ਕਹਿੰਦੇ ਹਨ । ਪੰਜਾਬ ਵਿਚ ਇਨ੍ਹਾਂ ਟੱਪਿਆਂ ਦਾ ਰਿਵਾਜ ਘਰ ਘਤ ਤੇ ਪਿੰਡ ਪਿੰਡ ਵਿਚ ਹੈ; ਨਮੂਨਾ-
ਖੰਭ ਕਾਲੇ ਕਾਵਾਂ ਦੇ,
ਧੀਆਂ ਪਰਦੇਸ ਗਈਆਂ ਧੰਨ ਜਿਗ ਤੇ ਮਾਵਾਂ ਦੇ।
ਬੋਲੀ-ਏਹ ਭੀ ਦੱਪ ਦਾ ਹੀ ਦੂਸਰਾ ਨਾਮ ਹੈ। ਨਮੂਨਾ-

ਬਾਗੋ ਵਿਚ ਆ ਮਾਹੀਆ,
ਨਾਲੇ ਸਾਡੀ ਗਲ ਸੁਣ ਜਾ, ਨਾਲੇ ਘੜਾ ਵੇ ਚੁਕਾ ਮਾਹੀਆ।
ਦੋ ਪੱਤਰ ਅਨਾਰਾਂ ਦੇ,
ਸਾਡੀ ਗਲੀ ਆ ਮਾਹੀਆ',ਵੇਖ ਹਾਲ ਬਿਮਾਰਾਂ ਦੇ।

ਬੋਲੀਆਂ ਦੇ ਹੋਰ ਬਹੁਤ ਸਾਰੇ ਰੂਪਾਂਤਰ ਬਨਤੋ, ਲੱਛੀ, ਜਮਾਲੋ, ਹਰਨਾਮ ਸਿੰਘ ਆਦਿਕ ਹਨ ਜੋ ਆਪਣੇ ਆਪਣੇ ਸਮੇਂ ਵਿਚ ਪੈਦਾ ਹੋ ਕੇ ਨਵੇਂ ਤੋਂ ਨਵੇਂ ਰੰਗ ਫੜਦੀਆਂ ਜਾਂਦੀਆਂ ਹਨ।

ਢੋਲੇ-ਇਹ ਢੋਲਕੀ ਉਤੇ ਵੱਜਦਾ ਹੈ। ਇਕ ਨਮੂਨਾ ਇਹ ਹੈ:-
ਬਾਜ਼ਾਰ ਵਿਕੋਂਦੀ ਖੰਡ ਵੇ, ਤੂੰ ਮਿਸਰੀ ਤੇ ਮੈਂ ਗੁਲਕੰਦ ਵੇ।
ਦੋਵੇਂ ਚੀਜ਼ਾਂ ਮਿੱਠੀਆਂ ਵੇ ਢੋਲਾ

ਇਕ ਹੋਰ ਢੋਲਾ ਹੈ ਬਲੋਚਾਂ ਦੀ ਤਰਜ਼ ਦਾ। ਮਾਨੋ ਉਠ ਤੇ ਚੜ੍ਹਿਆ ਮੀਲਾਂ ਬਧੀ ਗਾਈ ਜਾਂਦਾ ਹੈ । ਬਾਰ ਵਿਚ ਮੀਰਦਾਦ ਦੇ ਢੋਲੇ ਬੜੇ ਮਸ਼ਹੂਰ ਹਨ। ਢੋਲੇ ਹੋਰ ਵੀ ਕਈ ਹਨ ।
ਜਿੰਦੂਆ-ਇਹ ਭੀ ਜ਼ਨਾਨੇ ਗੀਤ ਢੋਲਕੀ ਉਤੇ ਚਲਦੇ ਹਨ । ਧਾਰਨਾ ਇਹ ਹੈ:-
ਜਿੰਦੁਆ ਜੋ ਚਲਿਓ ਸਲਕੋਟ,
ਉਡ ਗਈਆਂ ਚਿੜੀਆਂ ਰਹਿ ਗਏ ਬੋਟ
ਕਿ ਇਕ ਪਲ ਬਹੀ ਜਾਣਾ
ਰੇਲ-ਇਹ ਗੀਤ ਜਿੰਦੁਏ ਤੋਂ ਵਖਰੀ ਧਾਰਨਾ ਦਾ ਹੈ:-
ਰੇਲਾਂ ਵਾਲਿਆ ਰੇਲਾਂ ਵਿਚ ਕਾਨੀ ਆ,
ਫਿਟ ਤੇਰੇ ਸ਼ਮਲੇ ਨੂੰ ਘਰ ਭੁਖੀ ਜਨਾਨੀ ਆ ।
ਬੀਉੜੇ-ਵਿਆਹਾਂ ਸ਼ਾਦੀਆਂ ਵਿਚ ਦੋ ਜਣੇ ਵਖ ਵਖਰੇ ਮਕਾਨਾਂ ਤੇ ਬੈਠ ਕੇ ਸਵਾਲ ਜਵਾਬ ਕਰਦੇ ਹਨ ।
ਇਸ ਦਾ ਰਿਵਾਜ ੧੮੯੨ ਈ: ਤੋਂ ਸ਼ੁਰੂ ਹੋ ਕੇ ੧੯੧੪ ਵਿਚ ਬੜਾ ਚਲ ਰਿਹਾ । ਲਾਹੌਰ ਦੀ
ਕਰਮਾਂ ਚੂਹੜੀ ਤੇ ਝੰਡ ਚੰਗੜੀ ਅਤੇ ਅੰਮ੍ਰਿਤਸਰ ਦਾ ਵੀਰੁ ਧੋਬੀ ਤੇ ਉਸ ਦਾ ਸ਼ਾਗਿਰਦ ਹੁਸੈਨ
ਬਖਸ਼ ਬੜੇ ਪ੍ਰਸਿੱਧ ਬੁਲਾਰੇ ਸਨ। ਰਾਤ ਨੂੰ ੧੧-੧੨ ਬੜੇ ਸ਼ੁਰੂ ਕਰਕੇ ਦਿਨ ਚੜਾ ਦਿਆ ਕਰਦੇ ਸਨ। ਲੋਕ ਏਹ ਖੀਉੜੀਆਂ ਸੁਣਨ ਵਾਸਤੇ ਗਲੀਆਂ ਦੇ ਥੜਿਆਂ ਉਤੇ ਬੈਠੇ ਰਹਿੰਦੇ ਸਨ। ਅਜੇ ਭੀ ਖੀਊੜੀਆਂ ਸੁਣਨ ਦਾ ਸ਼ੌਕ ਮੌਜੂਦ ਹੈ, ਪਰ ਅਗੇ ਨਾਲੋਂ ਬਹੁਤ ਘਟ। ਨਮੂਨੇ-

ਪੁੱਛ ਨਾ ਪੈਂਦੇ ਮਾਮਲੇ-ਵੇ ਮੈਂ ਵਾਰੀਆਂ
ਨੇਹੁੰ ਨਾ ਲਗਦੇ ਜ਼ੋਰ
ਆਸ਼ਕ ਤੇ ਵਰਿਆਮ ਨੂੰ
ਪਈ ਉਡੀਕ ਗੋਰ
ਆਸ਼ਕ ਗਲ ਜੰਜੀਰੀਆਂ
ਜਿਉਂ ਲਾਟੂ ਗਲ ਡੋਰ
ਗੋਰੀ ਰੇ ਕੁਖ ਨੂੰ
ਜਿਉਂ ਪੈਰਾਂ ਨੂੰ ਮੋਰ
ਬਾਝ ਪਰੇਮੇ ਆਦਮੀ
ਜੰਗਲੀ ਚੁਗਦੇ ਢੋਰ
ਉਡ ਖਾਂ ਸ਼ਾਮੀ ਤੋਤਿਆ
ਮੈਨੂੰ ਰਾਣੀ ਲਿਆਦੇ ਹੋਰ
ਮਖੀ ਮੱਛੀ ਇਸਤਰੀ
ਤਿੰਨੇ ਜਾਤ ਜਾਤ
ਜਾਂ ਵੇਖਣ ਸਰ ਸੋਹਣਾ
ਤਰ੍ਹਾਂ ਕਟੀਵਣ ਰਾਤ

ਡੋਹੇ


ਵਿਆਹਾਂ ਸ਼ਾਦੀਆਂ ਵਿਚ, ਕੁੜੀ ਦੇ ਪੇਕੇ ਘਰ ਕੁੜਮਾਂ ਦੇ ਘਰੋ' ਮਿਲਨੀ ਵਾਸਤੇ ਔਰਤਾਂ ਆਉਂਦੀਆਂ ਹਨ ਤਾਂ ਏਹ ਡੋਹੇ ਆਹਮੋ ਸਾਹਮਣੇ ਬੋਲੇ ਜਾਂਦੇ ਹਨ। ਡੋਹਾ ਅਸਲ ਵਿਚ ਦੋਹਰਾ ਹੀ ਹੁੰਦਾ ਹੈ, ਪਰ ਹੱਕ ਲੰਬੀ ਕਰਨ ਵਾਸਤੇ ਵਿਚ ਕੁਝ ਵਾਧੂ ਪਦ ਜੋੜ ਲਏ ਜਾਂਦੇ ਹਨ। ਡੋਹਿਆਂ ਵਿਚ ਸਿਠਣੀਆਂ ਵਰਗੇ ਮਖੌਲ ਭੀ ਹੁੰਦੇ ਹਨ, ਪਰ ਮੁੰਡੇ ਵਾਲੀਆਂ ਬੜੇ ਮਿਠੇ ਡੋਹੇ ਬੋਲਦੀਆਂ ਹਨ, ਨਜ਼ਰਾਨੇ ਮਿਲ ਜਾਂਦੇ ਹਨ। ਨਮੂਨਾ-

ਕੁੜਮੋਂ ਸਾਡੇ ਰਾਜਿਓ....ਕਿਆ ਜੀਓ, ਤੁਸੀਂ ਦਾਤਾਂ ਦੇ ਭੰਡਾਰ
ਧੀ ਤੁਹਾਡੀ ਰੁਕਮਣੀ, ਸਾਡੇ ਬੂਹੇ ਦਾ, ਵੇ ਜੀਵਣ ਜੋਗਿਓ, ਸਿੰਗਾਰ

ਕਾਮਨ

ਕਾਮਨ ਦਾ ਅਰਥ ਹੈ ਜਾਦੂ ਟੂਣਾ। ਲਾੜਾ ਸਹੁਰੇ ਘਰ ਆਵੇ ਤਾਂ ਕਾਮਨਾਂ ਦੇ ਜ਼ੋਰ ਨਾਲ ਬੌਦਲ ਜਾਏ। ਇਹ ਭੀ ਸਿਠਣੀਆਂ ਵਾਂਗ ਹੀ ਹੁੰਦੇ ਹਨ-

ਕਾਮਨ ਪੌਨੀਆਂ ਉੜੋ ਮੂੜੇ
ਸਾਲੀਆਂ ਮੰਗਦੀਆਂ ਚਾਂਦੀ ਦੇ ਚੂੜੇ
ਘੜਾ ਵੇ ਅਮੀਰਾ, ਸਿਰ ਜਰੀਏ ਦਾ ਚੀਰਾ
ਮੈਂ ਐੱਦੇ ਦੇ ਸਗਨ ਮਨਾਨੀਆਂ

ਝੋਕ

ਇਹ ਗੀਤ ਪੰਜਾਬ ਦੇ ਬੜੇ ਪਿਆਰੇ ਹਨ,ਧਾਰਨਾਂ ਬੜੀ ਮਿਠੀ ਹੈ। ਨਮੂਨਾ-

ਵਗਦੀ ਏ ਰਾਵੀ ਵਿਚ ਸੁਟਦੀਆਂ ਗਨੇਰੀਆਂ
ਆਪ ਤੁਰ ਚਲਿਓਂ ਸਾਨੂੰ ਦੇਵੇਂ ਦਲੇਰੀਆਂ

ਝੋਕ ਮੌਲਾ ਵਾਲੀ ਹੋਈ ਮਨਜ਼ੂਰ ਵੇ
ਅਖੀਆਂ ਤੋਂ ਨੇੜੇ ਸਾਡੇ ਕਦਮਾਂ ਥੀਂ ਦੂਰ ਵੇ

ਝੋਕ ਇਮਾਮ ਹੁਸੈਨ ਤੇ ਝੋਕ ਰਾਂਝੇ ਵਾਲੀ ਆਦਿਕ ਕਈ ਮਸ਼ਹੂਰ ਹਨ।

ਕਾਫ਼ੀਆਂ

ਸੂਫੀਆਂ ਸਾਈਂ ਲੋਕਾਂ ਦਾ ਕਲਾਮ,ਜਿਸ ਵਿਚ ਬਹੁਤੇ ਰਬ ਵਾਲੇ ਪਾਸੇ ਲਾਉਣ ਵਲੇ ਬਚਨ ਹੁੰਦੇ ਹਨ, ਕਵਾਲੀ ਲੋਕਾਂ ਪਾਸੋਂ ਸੁਣਿਆ ਜਾਦਾ ਹੈ। ਜਲੰਧਰ ਦੇ ਜ਼ਿਲੇ ਨਕੋਦਰ ਵਿਚ ਕਵਾਲੀਆਂ ਦਾ ਇਕ ਖਾਸ ਪੂਸਿਧ ਖਾਨਦਾਨ ਹੈ। ਏਹ ਲੋਕ ਮੇਲਿਆਂ ਅਤੇ ਉਰਸਾਂ ਉੱਤੇ ਜਾਂਦੇ ਹਨ। ਸਾਂਈ ਬਲੇ ਸ਼ਾਹ, ਸ਼ਾਹ ਹੁਸੈਨ, ਅਲੀ ਹੈਦਰ ਆਦਿਕਾਂ ਦਾ ਮਾਰਫਤੀ ਕਲਾਮ ਸੁਣਾਉਂਦੇ ਹਨ। ਅਕਸਰ ਪ੍ਰੇਮੀਆਂ ਨੂੰ ਹਾਲ ਪੈ ਜਾਂਦੇ ਹਨ। ਮਸਤਾਨੇ ਹੋ ਕੇ ਖੇਡਣ ਲਗ ਜਾਂਦੇ ਹਨ। ਜਵਾਨ ਜਵਾਨ ਇਨ੍ਹਾਂ ਨੂੰ ਲਕ ਤੋਂ ਕੜੀ ਦੇਖਦੇ ਹਨ; ਸੰਭਾਲਣੇ ਮੁਸ਼ਕਲ ਹੋ ਜਾਂਦੇ ਹਨ। ਬਹੁਤਾ ਜ਼ੋਰ ਕਰਨ ਵਾਲਿਆਂ ਦੇ ਪੈਰਾਂ ਨੂੰ ਰਸੇ ਬਣ ਕੇ ਦਰਖਤ ਨਾਲ ਪੁਠੇ ਲਟਕਾਇਆ ਜਾਂਦਾ ਹੈ। ਕਾਫੀ ਥਕ ਜਾਣ ਦੇ ਬਾਅਦ ਇਨ੍ਹਾਂ ਨੂੰ ਥਲੇ ਉਤਾਰ ਕੇ ਘਟ ਨਪ ਕੇ ਹੋਸ਼ ਵਿਚ ਲਿਆਇਆ ਜਾਂਦਾ ਹੈ। ਪੀਰਾਂ ਫਕੀਰਾਂ ਦੇ ਮਿਜ਼ਾਰਾਂ ਤੋਂ ਇਹ ਹਾਲਤ ਆਮ ਦੇਖੀ ਜਾਂਦੀ ਹੈ।

ਸੂਫ਼ੀਆਂ ਦੀ ਪ੍ਰਪਾਟੀ ਉਤੇ ਹਿੰਦੂ ਸਾਧੂਆਂ ਨੇ ਭੀ ਕਾਫੀਆਂ ਦੀ ਰਚਨਾ ਕੀਤੀ ਹੈ। ਇਨ੍ਹਾਂ ਵਿਚ ਸਾਧੂ ਈਸ਼ਰ ਦਾਸ ਉਦਾਸੀ ਦੀਆਂ ਕਾਫੀਆਂ ਬੜੀ ਮਸ਼ਹੂਰੀ ਪਾ ਚੁਕੀਆਂ ਹਨ, ਲਖਾਂ ਦੀ ਗਿਣਤੀ ਵਿਚ ਵਿਕਦੀਆਂ ਰਹੀਆਂ ਹਨ। ਇਹ ਕਾਫੀਆਂ ਭੀ ਸੂਫੀਆਂ ਦੇ ਕਲਾਮ ਵਾਂਗ ਖਾਲਸ ਪੰਜਾਬੀ ਬੋਲੀ ਵਿਚ ਹਨ।

ਸਲੋਕ

ਸਲੋਕ ਦੀ ਉਤਪੱਤੀ (Origin) ਤਾਂ ਸੰਸਕ੍ਰਿਤ ਦੇ ੩੨ ਅਖਰਾਂ ਦੇ ਨਿਯਮ ਬੱਧ ਛੰਦ शलोक ਤੋਂ ਹੈ, ਜਿਸ ਦਾ ਤੁਕਾਂਤ ਨਹੀਂ ਹੁੰਦਾ,ਪਰ ਪੰਜਾਬ ਵਿਚ ਏਹ ਸਲੋਕ ਬਹੁਤ ਕਰ ਕੇ ਦੋਹਰੇ (੧੩+੧੧ ਮਾਤ੍ਰਾ) ਦੇ ਰੂਪ ਵਿਚ ਪਾਏ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ਇਸ ਧਾਰਨਾ ਦੇ ਸਲੋਕ ਆਮ ਮਿਲਦੇ ਹਨ। ਸਲੋਕ ਕਬੀਰ, ਸਲੋਕ ਫਰੀਦ, ਸਲੋਕ ਨੌਵਾਂ ਮਹਲ, ਸਲੋਕ ਵਾਰਾਂ ਤੋਂ ਵਧੀਕ ਅਤੇ ਹੋਰ ਸਲੋਕ ਭੀ ਥਾਂ ਪਰ ਥਾਂ ਮਿਲਦੇ ਹਨ। ਇਸ ਤੋਂ ਬਾਹਰ ਵਜੀਦ ਸਾਹਿਬ ਦੇ ਸਲੋਕ ਦੋਹਰੋ ਤੋਂ ਵਖਰੀ ਧਾਰਨਾਂ ਦੇ ਹਨ। ਨਮੂਨੇ ਸਲੋਕਾਂ ਦੇ ਏਹ ਹਨ:-

ਕਬੀਰ—ਕਬੀਰ ਮਾਨਸ ਜਨਮ ਦੁਲੰਭ ਹੈ, ਹੋਤ,ਨ ਬਾਰਹਿ ਬਾਰ।
ਜਿਉ ਬਨ ਫਲ ਪਾਕਹਿ ਭੁਇ ਗਿਰਹਿ, ਬਹੁਰਿ ਨ ਲਾਗਹਿ ਡਾਰ।

ਫਰੀਦ—ਫਰੀਦਾ ਜੇ ਜਾਣਾ ਤਿਲ ਥੋਰੜੇ ਸੰਭਲ ਬਕ ਭਰੀ।
ਜੇ ਜਾਣਾ ਸਹੁ ਨਢੜਾ, ਤਾ ਥੋੜਾ ਮਾਣ ਕਰੀ।

ਨਾਵੇਂ ਮਹਲ—ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਵਾਰ।
ਕਹੁ ਨਾਨਕ ਥਿਰ ਕਛ ਨਹੀ, ਸੁਪਨੇ ਜਿਉ ਸੰਸਾਰ।

ਵਜੀਦ—ਇਕਨਾਂ ਦੇ ਘਰ ਪੁੱਤ,ਪੁੱਤਾਂ ਘਰ ਪੋਤਰੇ।
ਇਕਨਾਂ ਦੇ ਘਰ ਧੀਆਂ, ਧੀਆਂ ਦੇ ਘਰ ਦੁਹਤਰੇ।
ਇਕਨਾਂ ਦੇ ਘਰ ਇਕ, ਤੇ ਉਹ ਭੀ ਜਾਂਦਾ ਮਰ,
ਵਜੀਦਾ ਕੌਣ ਸਾਹਿਬ ਨੂੰ ਆਖੇ,ਇੰਜ ਨਹੀਂ ਇੰਜ ਕਰ।

ਕਬਿਤ

ਆਮ ਪੰਜਾਬੀ ਦੇ ਕਬਿਤ ੩੧ ਜਾਂ ੩੨ ਅੱਖਰਾਂ ਦੀ ਤੁਕ ਤੇ ੪ ਤੁਕਾਂ ਦਾ ਛੰਦ ਹੁੰਦਾ ਹੈ। ਹੀਰ ਭਗਵਾਨ ਸਿੰਘ ਤੇ ਹੋਰ ਅਨੇਕਾਂ ਕਿੱਸੇ,ਇਸ ਧਾਰਨਾ ਦੇ ਆਮ ਮਿਲਦੇ ਹਨ, ਪਰ ਕੁਝ ਮੁਸਲਮਾਨ ਕਵੀਆਂ ਨੇ ਭੀ ਖਾਸ ਅੰਦਾਜ਼ ਦੇ ਕਥਿਤ ਆਖੇ ਹਨ। ਇਨ੍ਹਾਂ ਵਿਚ ਤਿੰਨ ਹਿਸੇ ਇਕੋ ਤੁਕਾਂਤ ਦੇ ਰਖ ਕੇ ਚੌਥੇ ਵਿਚ ਨਤੀਜਾ ਦਸਿਆ ਹੈ। ਕਬਿਤ ਤਾਂ ਕਈਆਂ ਦੇ ਹਨ, ਪਰ ਅਮੀਰ ਅਲੀ ਸ਼ਾਇਰ ਦੇ ਦੋ ਬੰਦ ਦਸਦੇ ਹਾਂ:-

ਵੈਰ ਪਿਆਂ ਨਾਈ ਬੁਰਾ, ਭੈਣ ਘਰ ਭਾਈ ਬੁਰਾ,
ਸਹੁਰਿਆਂ ਜਵਾਈ ਬੁਰਾ, ਲਾਨਤਾਂ ਸਹਾਰਦਾ।
ਕੰਜਰੀ ਦਾ ਹਿੱਤ ਬੁਰਾ, ਬੋਲੀਚੁੱਕ ਮਿੱਤ ਬੁਰਾ,
ਕੁੜਮ ਆਇਆ ਨਿਤ ਬੁਰਾ, ਝੂਠ ਨਹੀਂ ਮਾਰਦਾ।

ਇਕ ਹੋਰ ਸ਼ਾਇਰ ਦਾਨਸ਼ਮੰਦ ਅਮ੍ਰਿਤਸਰੀ ਲਿਖਦਾ ਹੈ:-ਇਹ ਖਿਆਲ ਬੈਂਤ ਦੀ ਧਾਰਨਾ ਵਿਚ ਹੈ।

ਇੰਜਨ ਰੇਲ ਬਾਝੋਂ, ਦੀਵਾ ਤੇਲ ਬਾਝੋਂ, ਜੰਞ ਮੇਲ ਬਾਝੋਂ ਨਮੂਦਾਰ ਨਾਹੀਂ,
ਦਾਨਸ਼ ਅਕਲ ਬਾਝੋਂ,ਸੋਹਣਾ ਸ਼ਕਲ ਬਾਝੋਂ,ਭੰਡ ਨਕਲ ਬਾਝੋਂ ਰੋਜ਼ਤਾਰ ਨਾਹੀਂ

ਇਹੋ ਜਹੇ ਵਾਕ ਆਮ ਲੋਕਾਂ ਦੀ ਜ਼ਬਾਨ ਤੇ ਅਸਾਨੀ ਨਾਲ ਚੜ੍ਹ ਜਾਂਦੇ ਹਨ ਤੇ ਕੁਘ ਦੇਰ ਬਾਦ ਅਖਾਣ ਬਣ ਜਾਂਦੇ ਹਨ; ਜਿਸ ਤਰ੍ਹਾਂ-

ਵਾਰਸਸ਼ਾਹ ਨਾ ਆਦਤਾਂ ਜਾਂਦੀਆਂ ਨੀ ਭਾਵੇਂ ਕਟੀਏ ਪੋਰੀਆਂ ਪੋਰੀਆਂ ਨੀ ।

ਅਖਾਣ

ਸਿਆਣੇ ਲੋਕਾਂ ਨੇ ਸਰਬ ਪਰਵਾਨ ਵਾਕ ਬਣਾਏ ਹੁੰਦੇ ਹਨ। ਪੰਜਾਬ ਦੇ ਹਰ ਜ਼ਿਲੇ ਵਿਚੋਂ ਵਖੋ ਵਖ ਅਖਾਣ ਮਿਲਦੇ ਹਨ। ਇਨ੍ਹਾਂ ਨੂੰ ਜੋੜਨ ਦਾ ਉਦਮ ਬਹੁਤ ਸਾਰੇ ਪੰਜਾਬੀ ਪ੍ਰੇਮੀਆਂ ਨੇ ਕੀਤਾ ਹੈ। ਲਾਲਾ ਅਮਰ ਨਾਥ ਤੇ ਡਾਕਟਰ ਦੇਵੀ ਦਾਸ ਹਿੰਦੀ ਦਾ ਨਾਮ ਖਾਸ ਤੌਰ ਤੇ ਪੇਸ਼ ਕੀਤਾ ਜਾ ਸਕਦਾ ਹੈ। ਇਨ੍ਹਾਂ ਅਖਾਣਾਂ ( Proverbs ) ਤੋਂ ਸਿਵਾਇ ਕੁਝ ਐਸੇ ਵਾਕ ਭੀ ਹਨ ਜਿਨ੍ਹਾਂ ਵਿਚ ਸਿਖਯਾ ਦਾ ਅੰਸ਼ ਭੀ ਚੋਖਾ ਹੁੰਦਾ ਹੈ; ਜਿਹਾ ਕਿ-

ਚੇਤ ਵਸਾਖ ਭਵੇਂ, ਜੇਠ ਹਾੜ ਸਵੇ, ਸੌਣ ਭਾਦੋਂ ਨ੍ਹਾਵੇ, ਅਸੂ ਤੋਂ ਥੋੜਾ ਖਾਵੇ,
ਮਘਰ ਪੋਹ ਉਂਨ ਹੰਢਾਵੇ, ਮਾਘ ਫਗਣ ਤੇਲ ਮਲਾਵੇ,ਕੋਲ ਹਕੀਮ ਦੇ ਕਦੇ ਨਾ ਜਾਵੇ।

ਦੋ ਅਰਥੇ ਸਵਾਲ

ਚਤੁਰ ਕਵੀਆਂ ਨੇ ਮਿਹਨਤ ਕਰ ਕੇ ਕੁਝ ਐਸੇ ਜੋੜ ਬਣਾਏ ਹਨ, ਜਿਨ੍ਹਾਂ ਵਿਚ ਦੋ ਸਵਾਲਾਂ ਦਾ ਜਵਾਬ ਇਕੋ ਸ਼ਬਦ ਨਾਲ ਮਿਲ ਜਾਵੇ। ਉਨ੍ਹਾਂ ਦੇ ਕੁਝ ਨਮੂਨੇ ਏਹ ਹਨ:

ਕੱਟਾ ਕਿਉਂ, ਅੜਾਇਆ ? ਖੰਡਾ ਕਿਉਂਨਾ ਵਾਹਿਆ ? ਧਾਰ ਬਿਨਾਂ
ਕੋਠੇ ਚੜ੍ਹੀ ਕਿਓੁਂ ? ਖੂਹੇ ਖੜੀ ਕਿਉਂ? ਲੱਜ ਬਿਨਾਂ।
ਮਾਸ ਕਿਉਂ ਨਾ ਖਾਇਆ ? ਰਾਗ ਕਿਉਂ ਨਾ ਗਾਇਆ ? ਗਲੇ ਬਾਝੋ ।

ਜ਼ਨਾਨੇ ਗਾਉਣ

ਪੰਜਾਬ ਦੀਆਂ ਜ਼ਨਾਨੀਆਂ ਦਾ ਸਭ ਤੋਂ ਵਡਾ ਪ੍ਰੋਗਰਾਮ ਮੁੰਡਿਆਂ ਕੁੜੀਆਂ ਦੇ ਵਿਆਹ ਮੰਗੇਵੇ ਹੁੰਦਾ ਹੈ। ਘਰ ਘਰ ਇਸੇ ਗਲ ਦਾ ਚਰਚਾ ਕੁਦਰਤੀ ਹੈ। ਜਦ ਕੋਈ ਢੰਗ ਸੁਆਰਥ ਹੋਇਆ,ਗਾਉਣਾ ਬਿਠਾ ਦਿਤਾ| ਖਾਓ ਪੀਏ ਦੇ ਬਾਦ,ਪਹਿਲਾਂ ਨਿਕੀਆਂ ਨਿਕੀਆਂ ਕੁੜੀਆਂ ਢੋਲਕੀ ਤੇ ਬਹਿ ਕੇ ਹਥ ਪਕਾਂਦੀਆਂ ਹਨ, ਪਿਛੋਂ ਵਡੀਆਂ ਆ ਜਾਂਦੀਆਂ ਹਨ । ਬੁਢੀ ਉਮਰ ਦੀਆਂ ਪਹਿਲਾਂ ਸਤ ਸੁਹਾਗ ਜਾਂ ਸਤ ਘੋੜੀਆਂ ਗਉਂ ਕੇ ਹੋਰ ਪੁਰਾਣੇ ਗੀਤ ਜਾਂ ਬਿਸ਼ਨਪਦੇ ਲਾ ਦੇਂਦੀਆਂ ਹਨ । ਜਵਾਨਾਂ ਨੂੰ ਪੁਰਾਣੇ ਗੀਤ ਵਿਸਰ ਜਾਂਦੇ ਹਨ, ਓਹ ਨਵੇਂ ਨਵੇਂ ਪ੍ਰੇਮ ਦੇ ਗੀਤ ਢੋਲਕੀ ਨਾਲ ਜਾਂ ਜ਼ਬਾਨੀ ਛੋਹ ਦੇਂਦੀਆਂ । ਨਵੀਂਆਂ ਵਹੁਟੀਆਂ ਆਪਣੇ ਪੇਕਿਆਂ ਤੋਂ ਆਂਦੇ ਗੀਤ ਸੁਣਾ ਕੇ ਨਣਾਂਨਾਂ ਪਾਸੋਂ ਦਾਦ ਲੈਂਦੀਆਂ ਹਨ । ਇਸ ਤਰ੍ਹਾਂ ਪੰਜਾਬ ਦੇ ਪਿੰਡ ਪਿੰਡ ਵਿਚ ਗੀਤਾਂ ਦੀ ਜੂਨ ਪਲਟਦੀ ਜਾਂਦੀ ਹੈ । ਏਹ ਸਾਰੇ ਗੀਤ ਇਕੱਠੇ ਕਰਨੇ ਕੋਈ ਆਸਾਨ ਕੰਮ ਨਹੀਂ । ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਵਿਚ ਹਨ, ਪਰ ਘੋੜੀਆਂ ਤੇ ਸੁਹਾਗ ਜਿਉਂ ਦੇ ਤਿਉਂ ਹਨ । ਜੰਞ ਦੇ ਢੁਕਾਉ ਵੇਲੇ ਜੋ ਸਿਠਣੀਆਂ ਦਿਤੀਆਂ ਜਾਂਦੀਆਂ ਹਨ, ਓਹ ਭੀ ਨਵੀਆਂ ਤੋਂ ਨਵੀਆਂ ਹਨ । ਇਹ ਹਾਸ ਰਸ ਦਾ ਸਰ ਚਸ਼ਮਾ ਹਨ । ਜੋ ਕੁੜਮ ਪੈਸੇ ਦੇਣ ਲਗਾ ਦੇਰ ਲਾਵੇ ਤਾਂ “ਹਾਇ ਵੇ ਮੇਰਿਆ ਪੈਸਿਆ ਦੇ ਦੁਖੀਂ ਜੋੜਿਆ ਸੈ" ਜੇ ਜੰਞ ਘੋੜੀਆਂ ਤੇ ਆਵੇ ਤਾਂ “ਗਲੀਆਂ ਹੂੰਝ ਗੁਆਈਆਂ ਵੇ ਗੁੜਬਹਿਲਾਂ ਮੂਲ ਨ ਆਈਆਂ ਵੇ।" ਗੱਲ ਕੀ ਇਹ ਸਮਾ ਭੀ ਦੇਖਣ ਵਾਲਾ ਹੁੰਦਾ ਹੈ । ਸਾਲੀਆਂ ਦਾ ਆਪਣੇ ਜੀਜੇ ਨਾਲ ਮਖੌਲ, ਕੁੜੀਆਂ ਦੀ ਜਾਂਞੀਆਂ ਨਾਲ ਛੇੜ "ਥੋੜਾ ਥੋੜਾ ਖਾਇਓ ਜਾਂਞੀਓ ਦੰਮ ਲਗੇ ਸ਼ਾਹੂਕਾਰਾਂ ਦੇ" ਹਾਸੇ ਤੇ ਹਾਸਾ ਪੈਂਦਾ ਹੈ । ਸੋਗੀ ਜੀਵਨ ਭੀ ਕਿਸ ਕੰਮ ਦਾ ? ਮੁਟਿਆਰਾਂ ਰਲ ਕੇ ਸਾਂਝੀ ਅਵਾਜ਼ ਨਾਲ ਉਹ ਕੁਝ ਕਹਿ ਜਾਂਦੀਆਂ ਹਨ, ਜਿਹੜੀ ਇਕਲੀ ਦੇ ਮੂੰਹੋਂ ਜ਼ੇਬ ਹੀ ਨਾ ਦੇਵੇ | ਕੁੜੀ ਦੀ ਮਾਂ ਜਾਣ ਜਾਣ ਕੇ ਕੁੜੀਆਂ ਨੂੰ ਹੁਝਾਂ ਦੇਂਦੀ ਹੈ, ਨੀ ਤੁਸੀਂ ਹੋਰ ਸਿਠਣੀਆਂ ਦਿਓ। ਵਿਆਹ ਦੀਆਂ ਗਾਲਾਂ ਨੂੰ ਜਾਂਞੀ ਤੇ ਲਾੜਾ ਘਿਓ ਦੀਆਂ ਨਾਲਾਂ ਸਮਝ ਕੇ ਪੀ · ਜਾਂਦੇ ਹਨ । ਸ਼ਹਿਰਾਂ ਵਿਚ ਬੇਸ਼ਕ ਭਜਨ ਤੇ ਸ਼ਬਦ ਚੁੱਲ ਪਏ ਹਨ, ਪਰ ਮਜਾਰਟੀ ਪਿੰਡਾਂ ਵਿਚ ਹੈ, ਜਿਥੇ ਵਿਆਹਾਂ ਦਾ ਠਟ ਜ਼ਿੰਦਾ ਦਿਲੀ ਬਗੈਰ ਬਞ ਹੀ ਨਹੀਂ ਸਕਦਾ । ਸਗਨਾਂ ਦੇ ਢੰਗਾਂ ਵਿਚ ਗਿਆਨ ਗੋਸ਼ਟੀਆਂ ਦਾ ਕੀ ਕੰਮ ?

ਆਮ ਗੀਤ

ਜ਼ਨਾਨੇ ਗੀਤ ਸਿਰਫ ਵਿਆਹਾਂ ਵਾਸਤੇ ਹਸਾਉਣ ਵਾਲੇ ਹੀ ਨਹੀਂ ਹੁੰਦੇ, ਦਰਦ ਤੇ ਸੋਜ਼ ਨਾਲ ਭਰੇ ਹੋਏ ਭੀ ਹੁੰਦੇ ਹਨ । ਪ੍ਰੀਤਮ ਤੋਂ ਵਿਛੁੜੀਆਂ ਹੋਈਆਂ ਪ੍ਰੇਮਣਾਂ ਬਿਰਹੋਂ ਦਾ ਭਾਬੜ ਬਾਲ ਕੇ ਨਾਲ ਦੀਆਂ ਨੂੰ ਭੀ ਰੁਆ ਦੇਂਦੀਆਂ ਹਨ। ਕ੍ਰਿਸ਼ਨ ਮਥਰਾ ਵਿਚ ਹਕੂਮਤ ਸੰਭਾਲੀ ਬੈਠਾ ਏ, ਗੋਕਲ ਦੀਆਂ ਗੋਪੀਆਂ ਦੇ ਨਾਮ ਉਤੇ ਐਸੇ ਐਸੇ ਇਸਤਆਰਿਆਂ ਵਿਚ ਮੇਹਣੇ ਤੇ ਨਹੋਰੇ ਦੇਂਦੀਆਂ ਹਨ ਕਿ ਕਵੀਆਂ ਦੇ ਕੰਨ ਕੁਤਰਦੀਆਂ ਹਨ। ਮਰਦ ਫੌਜ ਵਿਚ ਭਰਤੀ ਹੋ ਗਿਆ ਹੈ, ਫਰੰਗੀ ਕੰਮ ਲੈਂਦਾ ਹੈ, ਤੀਵੀਂ ਉਸ ਨੂੰ ਕੋਸਣ ਲਗ ਜਾਂਦੀ ਹੈ:-ਦੇਖੋ :

"ਸਾਡਾ ਸਬਰ ਫਰੰਗੀਏ ਨੂੰ ਮਾਰੇ, “ਨਾ ਦੇਂਦਾ ਛੁਟੀਆਂ ਤੇ ਨਾ ਤਲਬਾਂ ਤਾਰੇ। ਦੁਸ਼ਮਣਾ ! ਤੂੰ ਵਹੁਟੀਆਂ ਵਾਲਿਆਂ ਨੂੰ ਕਿਉਂ ਰਖ ਛਡਿਆ ? “ਵੇ ਨੌਕਰ ਰਖ ਛਡ ਛੜੇ ਤੇ ਕੁਆਰੇ” ਕਦੇ ਕਦੇ ਆਪਣੇ ਪ੍ਰੀਤਮ ਦੀ ਬੇਰੁਖੀ ਦਾ ਗਿਲਾ ਭੀ ਹੋ ਜਾਂਦਾ ਹੈ- ਜੁਤੀ ਨਾਰੋਵਾਲ ਦੀ, ਸਤਾਰਿਆਂ ਜੜਤ ਜੜੀ, ਹਾਇ ਰਬਾ ਸਾਡੇ ਆਇਆਂ ਦਾ ਕਦਰ ਨਹੀਂ

ਸਵਾਲ ਜਵਾਬ ਭੀ ਜੋੜ ਲਏ ਜਾਂਦੇ ਹਨ। ਇਕ ਨਕਸ਼ਾ ਇਉਂ ਹੈ:- ਮਰਦ ਪੁਛਦਾ ਹੈ:- ਐਸ ਵੇਲੇ ਪਾਣੀ ਦੀ ਕੀ ਲੋੜ ਏ ? ਮੇਰੀਏ ਨਾਜ਼ਕੇ ਨਾਰੇ! ਅਗੋਂ ਉਤ੍ਰ ਮਿਲਦਾ ਹੈ:- ਘੁਟ ਪਾਣੀ ਨਹੀਂ ਘੜੇ ਦੇ ਵਿਚ, ਮੇਰਿਆ ਵਹਿਮੀਆਂ ਢੋਲਾ! ਸਬਬ ਨਾਲ ਘੜਾ ਟੁੱਟ ਕੇ ਪਾਣੀ ਡੁਲ੍ਹ ਜਾਂਦਾ ਹੈ ਤਾਂ ਮਰਦ ਮੁਛਦਾ ਹੈ: ਕਿਸੇ ਰੋੜਾ ਮਾਰ ਕੇ ਭੰਨ ਦਿਤਾ ਬਜਰੀ ਨੂੰ, ਮੇਰੀਏ ਨਾਜ਼ਕੇ ਨਾਰੇ' ਉਤ੍ਰ ਦੇਂਦੀ ਹੈ:- ਪੈਰ ਤਿਲਕਿਆ ਤੇ ਭਜ ਗਈ ਝਜਰੀ, ਮੇਰਿਆ ਵਹਿਮੀਆਂ ਢੋਲਾ!

ਇਸੇ ਤਰ੍ਹਾਂ ਦੇ ਬੇਸ਼ੁਮਾਰ ਗੀਤ ਹਨ ਜਿਨ੍ਹਾਂ ਵਿਚ ਦਰਦ, ਵਿਛੋੜਾ, ਸਸਾਂ ਦੇ ਜ਼ੁਲਮ, ਨਣਾਨਾਂ ਦੀਆਂ ਚੁਗਲੀਆਂ ਆਦਿਕ ਹਰ ਤਰ੍ਹਾਂ ਦੇ ਜਜ਼ਬਾਤ ਬਿਲਕੁਲ ਸਾਧਾਰਣ ਬੋਲੀ ਵਿਚ ਮਿਲਦੇ ਹਨ। ਪੰਜਾਬੀ ਦੀ ਸ਼ਾਨ ਇਸ ਵਿਚ ਹੈ, ਕਿ ਹਰ ਖਿਆਲ ਦੇ ਗੀਤ ਨਵੇਂ ਤੋਂ ਨਵੇਂ ਤਿਆਰ ਹੁੰਦੇ ਹਨ। ਇਨ੍ਹਾਂ ਗੀਤਾਂ ਵਿਚ ਕ੍ਰਿਸ਼ਨ ਗੋਪੀਆਂ ਤੇ ਹੀਰ ਰਾਂਝੇ ਦੇ ਟੱਪੇ ਬਾਹਲਾਤ ਨਾਲ ਮਿਲਦੇ ਹਨ।

ਮਜ਼ਹਬੀ ਗੀਤ

ਘਰੋਗੇ ਗੀਤਾਂ ਦੀ ਰੀਸ ਉਤੇ ਕਈ ਮੁਸਲਮਾਨ ਸ਼ਾਇਰਾਂ ਨੇ ਹਜ਼ਰਤ ਮੁਹੰਮਦ ਸਾਹਬ ਦੀਆਂ ਨਾਅਤਾਂ ਪੰਜਾਬੀ ਬੋਲੀ ਵਿਚ ਲਿਖੀਆਂ ਹਨ। ਏਹ ਦਰਵੇਸ਼ ਲੋਕ ਗਲੀ ਗਲੀ ਗਾਉਂਦੇ ਫਿਰਦੇ ਹਨ। ਰਾਕਬ ਕਸੂਰੀ ਤੇ ਉਨਾਂ ਦੇ ਬਾਅਦ ਮੁਸ਼ਤਾਕ ਅਮਿਤਸਰੀ ਦੇ ਗੀਤ ਇੰਨੇ ਮਕਬੂਲ ਹੋ ਚੁਕੇ ਹਨ ਕਿ ਹੁਣ ਭੁਲ ਹੀ ਨਹੀਂ ਸਕਦੇ। ਪੰਜਾਬੀ ਸ਼ਾਇਰੀ ਦੀ ਜ਼ੀਨਤ ਇਹ ਗੀਤ ਬਿਅੰਤ ਧਾਰਨਾਂ ਵਿਚ ਬਣੇ ਹੋਏ ਤੇ ਛਪੇ ਹੋਏ ਮਿਲਦੇ ਹਨ।


ਬੁਝਾਰਤਾਂ

ਇਨ੍ਹਾਂ ਦਾ ਸਿਲਸਿਲਾ ਬੇਓੜਕਾ ਹੈ। ਰਾਤ ਨੂੰ ਬਚੇ ਕੱਠੇ ਹੋ ਕੇ ਨੀਂਦ ਦੀ ਉਡੀਕ ਇਨ੍ਹਾਂ ਬੁਝਾਰਤਾਂ ਨਾਲ ਹੀ ਕਰਦੇ ਹਨ। ਇਕ ਬੁਝਾਰਤ ਪਾਉਂਦਾ ਹੈ, ਦੂਜਾ ਦਸ ਨਹੀਂ ਸਕਦਾ। ਕਹਿੰਦਾ ਹੈ, ਇਹ ਹਾਰ ਮੈਨੂੰ ਆਈ, ਤੂੰ ਦਸ ਦੇ। ਉਹ ਦਸਦਾ ਹੈ। ਇਹ ਹੋਰ ਇਕ ਔਖੀ ਜਹੀ ਬਝਾਰਤ ਪਾਕੇ ਆਪਣੀ ਹਾਰ ਦਾ ਬਦਲਾ ਚੁਕਾ ਲੈਂਦਾ ਹੈ। ਇਹੋ ਜਿਹੇ ਚੁਹਲ ਸ਼ਾਇਰ ਭੀ ਕਰ ਲੈਂਦੇ ਹਨ। ਇਕ ਵਾਰ ਦਾ ਵਾਕਿਆ ਹੈ ਕਿ ਪਿਆਰੇ ਸਾਹਬ ਲਾਹੌਰੀ ਸ਼ਾਦੀ ਸਾਹਬ ਨਾਲ ਸਵਾਲਾਂ ਜਵਾਬਾਂ ਵਿਚ ਭਿੜ ਰਹੇ ਸਨ ਤਾਂ ਇਹ ਬੁਝਾਰਤ ਹੀ ਪਾ ਦਿਤੀ:

ਅਲਫ਼ ਅਸਾਂ ਦਿਤਾ ਤੇਰੇ ਹਥ ਪੈਸਾ, ਇਹਦੀਆਂ ਲਿਆ ਦੇ ਚੀਜ਼ਾਂ ਨੂੰ ਚਾਰ ਮੀਆਂ।
ਕਾਨ ਫੁਲ ਤੇ ਕਕੜੀ, ਪਾਨ ਬੀੜਾ, ਨਾਲੇ ਲਿਆਵੀਂ ਖਾਂ ਫੁੱਲਾਂ ਦੇ ਹਾਰ ਮੀਆਂ।
ਪੈਸਾ ਮੋੜ ਲਿਆਵੀਂ ਨਾਲੇ ਦੁਧ ਲਿਆਵੀਂ, ਅਤੇ ਕਰੀਂ ਨਾ ਮੁਲ ਉਧਾਰ ਮੀਆਂ।
ਪਿਆਰੇ ਯਾਰ ਨੂੰ ਦੋਵੀਂ ਜਵਾਬ ਇਸਦਾ, ਨਹੀਂ ਤਾਂ ਨਿਕਲ ਜਾਈਂ ਪਿੜੋਂ ਬਾਹਰ ਮੀਆਂ।

ਪਿਆਰੇ ਸਾਹਬ ਤਾਂ ਇਹ ਸਵਾਲ ਘਰੋਂ ਸੋਚ ਕੇ ਹੀ ਆਏ ਹੋਣਗੇ ਪਰ ਸ਼ਾਦੀ ਨੂੰ ਇਹ ਸੁਪਨਾ ਭੀ ਨਹੀਂ ਸੀ। ਜੇ ਜਵਾਬ ਨ ਦਏ ਤਾਂ ਭਰੇ ਅਖਾੜੇ ਵਿਚ ਸ਼ਰਮਸਾਰੀ ਹੋਵੇ। ਸ਼ਾਦੀ ਨੇ ਉਸੇ ਵੇਲੇ ਇਕ ਤਿਆਰ ਬਰ ਤਿਆਰ ਜਵਾਬ ਦੇਕੇ ਗੱਲ ਜਿਤ ਲਈ।

ਦਾਲ ਦੁਸ਼ਮਨਾਂ ਨੇ ਦਿਤਾ ਹਥ ਪੈਸਾ, ਜਾ ਕੇ ਲਭ ਲੀਤੀ ਚੀਜ਼ ਵਖਰੀ ਮੈਂ।
ਇਕ ਅਜਬ ਅਜਾਇਬ ਥੀਂ ਅਕ ਡਿੱਠਾ, ਉਹਦੀ ਤੋੜ ਤੀ ਸੁੱਕੀ ਲਕੜੀ ਮੈਂ।
ਪਹਿਲੇ ਫੁੱਲ ਤੋੜੇ ਫੇਰ ਦੁਧ ਚੋਇਆ, ਨਾਲੇ ਤੋੜ ਲੀਤੀ ਉਸਦੀ ਕਕੜੀ ਮੈਂ।
ਸ਼ਾਦੀ ਯਾਰ ਤੈਨੂੰ ਜਵਾਬ ਦਿਤਾ, ਗਲ ਖੋਲ੍ਹ ਦਿਤੀ ਵਖੋ ਵਖਰੀ ਮੈਂ।

ਅਖਾੜਿਆਂ ਵਿਚ ਇਸ ਤਰ੍ਹਾਂ ਦੇ ਫਿਲਬਦੀਆ ਜਵਾਬ ਆਮ ਦਿਤੇ ਜਾਂਦੇ ਸਨ।
ਇਕ ਵਾਰ ਗਾਮੂ ਖਾਂ ਨੇ ਸਵਾਲ ਕੀਤਾ-
ਕਿਹੜਾ ਹੈ ਬੂਟਾ ਐਸਾ ਚਮਨ ਅੰਦਰ,
ਲਗੀ ਵਾ ਤੇ ਫੇਰ ਉਹ ਡੋਲਿਆਂ ਨਹੀਂ?

ਬਾਬਾ ਤਾਜ ਨੇ ਜਵਾਬ ਦਿੱਤਾ-
ਹੋ ਹਲਦੀ ਦੀ ਕਿਆਰੀ ਵਿਚ ਹੈ ਮਹੁਰਾ,
ਵਗੇ ਲਖ ਝਖੜ ਬੂਟਾ ਡੋਲਦਾ ਨਹੀਂ।

ਇਸੇ ਤਰ੍ਹਾਂ ਟੀ. ਸੀ. ਗੁਜਰਾਤੀ ਨੇ ਇਕ ਬੁਝਾਰਤ ਬੈਂਤਾਂ ਵਿਚ ਲਿਖੀ ਹੈ:

ਕਾਫ ਕੱਟ ਸਿਰ ਲਿਆਓ ਜੇ ਵਿਚ ਕਦਮਾਂ,
ਨਜ਼ਰੇ ਖਲਕ ਅੰਦਰ ਜ਼ਹਿਰੀ ਮਾਰ ਬਣ ਜਾਂ।
ਜੇ ਕਰ ਕਦਮ ਕਟ ਕੇ ਰਖੋ ਸੀਸ ਉਤੇ,
ਗੁੱਸੇ ਨਾਲ ਬਿਲਕੁਲ ਆਤਸ਼ ਹਾਰ ਬਣ ਜਾਂ।
ਕਦਮ ਕੱਟ ਸੀਨਾ ਰਖੋ ਸਿਰ ਉੱਤੇ,
ਦਸਤੇ ਯਾਰ ਦਾ ਇਕ ਸ਼ਿੰਗਾਰ ਬਣ ਜਾਂ।
ਸਿੱਧਾ ਕਦ ਮੇਰਾ ਹਰਫ ਤਿੰਨ ਟੀ. ਸੀ.,
ਉਲਟੋ ਅੰਗ ਜੇਕਰ ਸ਼ੀਰੀਂਦਾਰ ਬਣ ਜਾਂ।

ਇਸ ਦਾ ਅਰਥ ਗੰਨਾ ਹੈ, ਪਰ ਉਰਦੂ ਹਰਫਾਂ ਵਿਚ ਸਾਰਾ ਸੁਆਦ ਦੇਂਦਾ ਹੈ। ਇਹੋ ਜਹੀਆਂ ਗਲਾਂ ਨੂੰ ਭਾਵੇਂ ਵਕਤ ਗੁਜ਼ਾਰਨ ਦੇ ਸ਼ਗਲ ਹੀ ਸਮਝਿਆ ਜਾਂਦਾ ਹੈ। ਪਰ ਦਿਮਾਗ ਦੀ ਚੁਸਤੀ, ਜਵਾਬ ਤਿਆਰ ਕਰਨ ਦੀ ਫੁਰਤੀ ਅਤੇ ਸੋਚਨ ਦੀ ਸ਼ਕਤੀ ਨੂੰ ਵਧਾਉਣ ਦਾ ਕੀ ਵਸੀਲਾ ਹੈ।

ਪੰਜਾਬੀ ਬੋਲੀ ਦਾ ਭੰਡਾਰ ਐਨਾ ਭਰਪੂਰ ਹੈ, ਕਿ ਉਸ ਦੀ ਹਰ ਇਕ ਤਫਸੀਲ ਦਾ ਖੋਲ੍ਹ ਕੇ ਬਿਆਨ ਕਰਨਾ ਇਸ ਨਿਕੇ ਜਿਹੇ ਦੀਬਾਚੇ ਵਿਚ ਅਸੰਭਵ ਹੈ। ਜਿਸ ਪਾਸੇ ਧਿਆਨ ਮਾਰੀਏ, ਹੋਰ ਹੀ ਹੋਰ ਰੰਗ ਨਜ਼ਰ ਆ ਜਾਂਦਾ ਹੈ। ਮਰਾਸੀ ਲੋਕ ਸਿਠਾਂ ਜੋੜਦੇ ਹਨ, ਗੁਡੇ ਬੰਨ੍ਹਦੇ ਹਨ। ਫਕੀਰ ਲੋਕ ਪ੍ਰਭਾਤੀਆਂ ਗਾਉਂਦੇ ਹਨ, ਸਾਈਂ ਦਾ ਨਾਮ ਯਾਦ ਕਰਾ ਕੇ ਸੁਤਿਆਂ ਨੂੰ ਜਗਾਉਂਦੇ ਹਨ। ਕੁੜੀਆਂ ਪੋਹ ਦੇ ਦਿਨਾਂ ਵਿਚ ਮਾਹੋ ਮਾਹੀ ਮੰਗਦੀਆਂ ਹਨ, ਚਟੀਆਂ ਤੋਂ ਉਗਰਾਹੀ ਕਰਦੀਆਂ, ਘਰਾਂ ਤੋਂ ਗੋਹੇ ਲੈਂਦੀਆਂ, ਕੱਠੀਆਂ ਹੋ ਕੇ ਲੋਹੜੀ ਬਾਲਦੀਆਂ ਹਨ। ਮੁੰਡਿਆਂ ਵਾਲੀਆਂ ਲੋਹੜੀ ਵੰਡਦੀਆਂ ਹਨ, ਕਮੀਣ ਲੋਕ ਹੁੰਡੂ ਬਣਾ ਕੇ ਫੁਲੇ, ਗੁੜ ਦੀ ਰੋੜੀ ਤੇ ਰੋਕ ਰੁਪਈਆ ਮੰਗਦੇ ਹਨ। ਸ਼ਹਿਰਾਂ ਵਿਚ ਮੁੰਡੇ ਦੁੱਲਾ ਭੱਟੀ ਵਾਲਾ ਗਾ ਕੇ ਮੰਗਦੇ ਹਨ। ਕੁੜੀਆਂ ਰਾਹ ਰੋਕ ਕੇ ਮਾਰੋ ਮਾਹੀ ਮੰਗਦੀਆਂ ਹਨ, ਪਰ ਹਰ ਗਲ ਵਿਚ ਪੰਜਾਬੀ ਦਾ ਗੀਤ ਹੁੰਦਾ ਹੈ। ਨਢੇ ਰਾਤ ਨੂੰ ਭਠੀਆਂ ਤੇ ਆ ਬੈਠਦੇ ਹਨ, ਬਾਤਾਂ ਕਹਾਣੀਆਂ ਤੇ ਬੁਝਾਰਤਾਂ ਪਾਉਂਦੇ ਹਨ। ਮਾਵਾਂ ਬਚਿਆਂ ਨੂੰ ਪੰਘੂੜੇ ਤੇ ਪਾ ਕੇ ਲੋਰੀ ਦੇਂਦੀਆਂ ਹਨ ਤਾਂ ਗੀਤਾਂ ਵਿਚ, ਕੁੜੀਆਂ ਦੇ ਥਾਲ ਖਿਦੋ ਨਾਲ ਪਾਏ ਜਾਂਦੇ ਹਨ, ਓਹ ਭੀ ਗੀਤਾਂ ਵਿਚ, ਕਿਕਲੀ ਭੀ ਗੀਤਾਂ ਵਿਚ, ਭਰਾਈ ਫੁੰਮਣੀਆਂ ਪਾਂਦੇ ਹਨ, ਗਭਰੂ ਧਮਾਲਾਂ, ਲੁਡੀ, ਬਾਘੀ ਆਦਿਕ ਕਈ ਤਰਾਂ ਦੇ ਨਾਚ ਨਚਦੇ ਹਨ। ਇਹ ਗੀਤ ਲਗ ਭਗ ਸਾਰੇ ਕਾਫੀਆ ਬੰਦ ਹੁੰਦੇ ਹਨ। ਗੱਲ ਕੀ ਜਿਸ ਤਰ੍ਹਾਂ ਰੰਗਾ ਰੰਗ ਦਾ ਪੰਜਾਬ ਹੈ ਵੈਸੀ ਹੀ ਰੰਗਾ ਰੰਗ ਦੀ ਇਸ ਦੀ ਕਲਚਰ ਹੈ। ਸਾਰਾ ਲਿਟਰੇਚਰ ਕੱਠਾ ਕਰਨਾ ਆਸਾਨ ਕੰਮ ਨਹੀਂ।

ਅਲੰਕਾਰੀ ਤੇ ਚਮਤਕਾਰੀ ਸ਼ਾਇਰੀ

ਪੰਜਾਬੀ ਕਵੀਆਂ ਨੇ ਨਾ ਕੇਵਲ ਵਾਕਿਆਤ ਹੀ ਬਿਆਨ ਕੀਤੇ ਹਨ, ਸਗੋਂ ਥਾਂ ਥਾਂ ਤੇ ਤਸ਼ਬੀਹਾਂ ਇਸਤਆਰੇ, ਰੂਪਕ ਅਲੰਕਾਰ ਭੀ ਐਸੇ ਅਛੇ ਵਰਤੇ ਹਨ, ਜਿਨ੍ਹਾਂ ਤੋਂ ਉਨ੍ਹਾਂ ਦੀ ਸੋਚ ਉਡਾਰੀ ਅਤੇ ਚਮਤਕਾਰੀ ਬੁੱਧੀ ਦੇ ਸਬੂਤ ਮਿਲਦੇ ਹਨ। ਸਾਰੇ ਕਵੀਆਂ ਦੀ ਰਚਨਾ ਨੂੰ ਫੋਲ ਕੇ ਉਨ੍ਹਾਂ ਵਿਚੋਂ ਖੂਬਸਰਤੀਆਂ ਛਾਂਟਣੀਆਂ ਤਾਂ ਵਰਿਹਾਂ ਦਾ ਕੰਮ ਹੈ, ਪਰ ਇਥੇ ਅਸੀਂ ਕੋਈ ਕੋਈ ਚੋਣਵਾਂ ਟੋਟਕਾ ਪੇਸ਼ ਕਰਦੇ ਹਾਂ, ਤਾਂਕਿ ਪਬਲਿਕ ਨੂੰ ਪੰਜਾਬੀ ਸ਼ਾਇਰੀ ਦੇ ਸੁਣ੍ਹੱਪ ਨਾਲ ਜਾਣ ਪਛਾਣ ਹੋ ਜਾਏ ।

ਵਾਰਸ ਸ਼ਾਹ ਇਕ ਥਾਂ ਲਿਖਦਾ ਹੈ:-

ਰਾਂਝਾ ਸੂਟ ਖੁੂੰਡੀ ਅਤੇ ਲਾਹ ਭੁਰਾ, ਛਡ ਚਲਿਆ ਸਭ ਮੰਗਵਾੜ ਮੀਆਂ।
ਜਿਹਾ ਚੋਰ ਨੂੰ ਖੁਰੇ ਦਾ ਖੜਕ ਪਹੁੰਚੇ, ਛਡ ਤੁਰਦਾ ਏ ਸੰਨ੍ਹ ਦਾ ਪਾੜ ਮੀਆਂ।

ਇਕ ਹੋਰ ਥਾਂ ਕੈਦੋ ਦੇ ਦਾਉ ਘਾਤਾਂ ਦਾ ਜ਼ਿਕਰ ਹੈ:-

“ਵਾਰਸ ਸ਼ਾਹ ਜਿਉ' ਮੋਰਚੇ ਬੈਠ ਬਿੱਲੀ, ਸਾਹ ਘੁੱਟ ਜਾਂਈ ਨਹੀਂ ਕੁਸਕਦੀ ਏ।"

ਲਾਲਾ ਸ਼ਾਮਦਾਸ ਆਜਿਜ਼ ਇਕ ਯਤੀਮ ਦੀ ਕਵਿਤਾ ਵਿਚ ਲਿਖਦੇ ਹਨ:-

“ਸੁੱਕ ਸੁੱਕ ਕੇ ਕਾਂਗੜ ਹੋਇਆ ਜਿਵੇਂ ਪਿਆ ਪਰਛਾਵਾਂ ਏ
ਰੱਤੀ ਰੱਤ ਮਾਸ ਨ ਮਾਸਾ ਮੜ੍ਹੀਆਂ ਦਾ ਸਿਰਨਾਵਾਂ ਏ।

ਇਸ ਵਿਚ ਰੂਪਕ ਤੇ ਅਨੁਪ੍ਰਾਸ ਦੋਵੇਂ ਝਲਕਦੇ ਹਨ।

ਸ਼ੇਫਤਾ ਅਮ੍ਰਿਤਸਰੀ ਦਾ ਇਕ ਸ਼ੇਅਰ ਹੈ:-

“ਚੜ ਕੇ ਛਾਤੀ ਤੇ ਜ਼ਾਲਮਾਂ ਭੁੜਕ ਨਾਹੀਂ,
ਕੱਚੇ ਕਾਨਿਆਂ ਦੀ ਨਰਮ ਛੱਤ ਹੈ ਇਹ"

ਛਾਤੀ ਦੀਆਂ ਹੱਡੀਆਂ ਨੂੰ ਕਾਨਿਆਂ ਦੀ ਛੱਤ ਦਾ ਰੂਪਕ ਬੜਾ ਹੀ ਸੋਹਣਾ ਦਿਤਾ ਹੈ। ਇਸੇ ਤਰ੍ਹਾਂ ਸ਼ਾਇਰੀ ਦੇ ਬੇਅੰਤ ਸੁਣ੍ਹਪ ਥਾਂ ਥਾਂ ਮਿਲਦੇ ਹਨ।

“ਤੈਨੂੰ ਤਾੜਦੀ ਤਾੜਦੀ ਤਾੜ ਡਿੱਗੀ, ਤਾੜੇ ਲਗ ਗਏ ਮੇਰੇ ਨੈਣ ਪੁੰਨੂੰ”

ਫਜ਼ਲ ਸ਼ਾਹ

“ਜੋਗੀ ਬਣ ਰਾਵਲ, ਪਿੰਡੀ ਆ ਸਾਡੇ, ਕਾਹਨੂੰ ਅਟਕ ਰਹਿਓ ਕੋਹਿਸਤਾਨ ਮਜਨੂੰ"

"ਮੇਰੇ ਦਿਲੀ ਹਿਸਾਰ ਨੂੰ ਤੋੜ ਨਾਹੀਂ।

ਫਜ਼ਲ ਸ਼ਾਹ

"ਮੇਰੀ ਕੁਝ ਖਤਾ ਕਸੁੂਰ ਨਾਹੀਂ"

"

"ਅਗੇ ਦੁਨੀਆਂ ਮੁਖ ਤੇ ਭਖਦੀਆਂ ਸਨ?"

"

"ਭਲਾ ਕਦੋਂ ਲਾਹੌਰ ਦੇ ਨਾਲ ਯਾਰੀ"

"

ਇਥੇ ਫਿਕਰੇ ਬੰਦੀ ਦੀ ਚਾਤੁਰੀ ਨਾਲ ਮਾਮੂਲੀ ਗਲਾਂ ਵਿਚ ਸ਼ਹਿਰਾਂ ਦੇ ਨਾਮ ਵਰਤੇ ਹੋਏ ਹਨ। ਸਿੰਘਵਲੋਕਨ ਸ਼ੇਅਰਾਂ ਦਾ ਨਮੂਨਾ ਭੀ ਦੇਖੋ

"ਮੀਮ ਮੂੰਹ ਮਹਤਾਬ ਦੇ ਵਾਝ ਉਹਦਾ, ਸਿਰ ਤੇ ਵਾਲ ਨੇ ਮਿਸਲ ਸ਼ਬਤਾਰ ਕਾਲੇ।
ਕਾਲੇ ਮੁੰਹ ਖਜਾਲਤ ਥੀਂ ਫੇਰ ਲੈਵਣ, ਵੇਖੋ ਪੇਚ ਦੇ ਜ਼ੁਲਫੇ ਦੋ ਤਾ ਵਾਲੇ।
ਵਾਲੇ ਗੋਸ਼ ਵਾਲੇ ਗੋਇਆ ਹੈ। ਹਾਲੇ, ਸਿਰ ਤੇ ਖੂਬ ਮੁਰਸਿਆ ਤਾਜ ਨਾਲੇ।
ਨਾਲੋ ਤਾਰਿਆ ਕਿਲਾ ਮਕਸਦ ਗਿਰਦੇ, ਪੁਖਤਾ ਚਾਹੜ ਫਸਲ ਤੇ ਮਾਰ ਤਾਲੇ।"

ਟੀ. ਸੀ. ਗੁਜਰਾਤੀ

ਤਾਰੀਖ ਲਿਖਣ ਦਾ ਸ਼ੌਕ ਭੀ ਆਮ ਪਾਇਆ ਜਾਂਦਾ ਹੈ। ਫਾਰਸੀ ਅਬਜਦ ਦੇ ਹਿਸਾਬ ਨਾਲ ਹਰ ਇਕ ਹਰਫ ਦੇ ਅਦਦ ਜੋੜ ਕੇ ਸਾਲ ਦਸ ਦੇਣਾ ਕਰੀਬਨ ਹਰ ਇਕ ਉਰਦੂ ਅੱਖਰਾਂ ਦੀ ਪੰਜਾਬੀ ਸ਼ਾਇਰੀ ਵਿਚ ਮਿਲਦਾ ਹੈ। ਗੁਰਮੁਖੀ ਵਿਚ ਏਹ ਹਿੰਦਸੇ ਹੌਰ ਤਰਾਂ ਨਾਲ ਕਢੇ ਜਾਂਦੇ ਰਹੇ ਹਨ ਜਿਹਾ ਕਿ ਚਾਤ੍ਰਿਕ ਜੀ ਨੇ ਨਲ ਦਮਯੰਤੀ ਦੀ ਸਮਾਪਤੀ ਦਾ ਸੰਮਤ ਕਢਿਆ ਹੈ, ਇਸ ਨੂੰ ਉਲਟਾ ਕਰਕੇ ਵਰਤਿਆ ਜਾਂਦਾ ਹੈ:-
"ਸ਼ਿਵ ਨੇਤਰ ਦ੍ਰਿਜ ਕਰਮ ਖੰਡ ਅਰ ਬ੍ਰਹਮ ਪਛਾਨੋ"-੧੯੬੩

ਇਕ ਹੋਰ ਕਵੀ ਸਿਧੀ ਤਰ੍ਹਾਂ ਦਸਦੇ ਹਨ--
1
ਪ੍ਰਭੂ ਖੰਡ ਬਸੁ ਤਤ ਲਖੋ ਸੰਮਤ ਬਿਕ੍ਰਮਜੀਤ

ਸਾਵਣ ਬਾਈ ਕੇ ਵਿਖੇ ਭਯੋ ਸਮਾਪਤ ਰੀਤ”

ਅਰਥਾਲੰਕਾਰ

ਸ਼ਬਦਾਲੰਕਾਰ ਤੋਂ ਸਿਆਇ ਅਰਥਾਲੰਕਾ ਭੀ ਬਹੁਤ ਮਿਲਦੇ ਹਨ। ਜਿਹਾ ਕਿ:-
“ਨਾੜ ਨਾੜ ਦੇ ਵਿਚ ਝਰਨਾਟ ਛਿੜੀ" --ਹੀਰਾ ਸਿੰਘ ਦਰਦ
"ਸਾਈਆਂ ਕੌਣ ਖੁਦਾ ਨੂੰ ਜਾ ਆਖੇ, ਪੈਦਾ ਕਰਨਾ ਹੁਸੀਨਾਂ ਦਾ ਬੰਦ ਕਰ ਦੇ" -ਸਾਈਂ
"ਪਏ ਹੋਤਾਂ ਦੇ ਰਾਤੀਂ ਚੋਰ ਮੈਨੂੰ, ਲੁਟਿਓ ਨੇ ਜ਼ਾਲਮਾਂ ਕਰ ਜ਼ੋਰ ਮੈਨੂੰ-ਗੁਲਾਮ ਰਸੂਲ
"ਓਹੋ ਅਖੀਆਂ ਰਖੀਏ ਬਾਗ਼ਬਾਨਾ ਭਾਵੇਂ ਲਬਾਂ ਤੇ ਆਖਰੀ ਸਾਸ ਹੋਵੇ"-ਬਾਗ਼ਬਾਨ
"ਇਕ ਅੱਟੀ ਸੂਤ ਦੀ ਜਾਂ ਮੁੱਲ ਪੈਂਦਾ ਸ਼ਰਫ਼ ਉਹਦਾ,
ਟੁਟਦਾ ਗੁਮਾਨ ਕੱਚੀ ਤੰਦ ਵਾਂਗ ਯਾਰ ਦਾ।-ਸ਼ਰਫ
"ਗੋਰੇ ਗੋਰੇ ਅਲੂੰਏਂ ਸੁਹਣੇ ਮੁਖੜੇ ਤੇ,

ਨਿਮ੍ਹੇ ਨਿਮ੍ਹੇ ਦਿਖਾਈ ਦੇਣ ਰੰਗ ਝੰਗ ਦੇ"-ਕੁਸ਼ਤਾ

ਚੋਟ ਬਾਜ਼ੀ

ਅਮ੍ਰਿਤਸਰ, ਲਾਹੌਰ ਗੁਜਰਾਂਵਾਲਾ ਆਦਿਕ ਸ਼ਹਿਰਾਂ ਵਿਚ ਅਖਾੜਿਆਂ ਵਿਚ ਮੁਕਾਬਲੇ ਦੇ ਬੈਂਤ ਬੋਲਣ ਦਾ ਰਿਵਾਜ ਚੋਖਾ ਚਿਰ ਰਿਹਾ, ਉਸ ਵਿਚ ਇਕ ਦੂਜੇ ਦੀ ਹੇਠੀ ਕਰਨ ਦਾ ਜਜ਼ਬਾ ਭੀ ਕੁਦਰਤੀ ਸੀ। ਮੀਰ ਅਤੇ ਸੌਦਾ ਦੀਆਂ ਛੇੜਖਾਨੀਆਂ ਭੀ ਚਲਦੀਆਂ ਸਨ। ਪੰਜਾਬੀ ਸ਼ਾਇਰਾਂ ਨੇ ਆਪਣੀ ਸਿਆਣਪ ਦਿਖਾਉਣ ਵਾਸਤੇ ਚੋਟਾਂ ਕਰਨ ਦੀ ਛੋੜ ਚਲਾ ਦਿੱਤੀ; ਲੁਕੇ ਛਪੇ ਮੇਹਣੇ ਭੀ ਦਿਤੇ। ਇਕ ਵਾਰ ਮੀਆਂ ਤਾਜ ਅਮਿਤਸਰੀ ਨੇ ਅਖਾੜੇ ਵਿਚ ਪੜਿਆ:-

'ਅਲਫ ਅਸਾਂ ਦੇ ਮਿਲਨ ਦੀ ਖਾਹਸ਼ ਰਖੇ,ਵਤਨ ਅਸਾਂ ਦਾ ਖਾਸ ਮੁਲਤਾਨ ਪੁਛ ਲੈ। ਅਮਿਤਸਰ ਪੰਜਾਬ ਵਿਚ ਆਣ ਕੇ ਤੇ, ਕਟੜੇ ਵਿਚ ਖ਼ਜ਼ਾਨੇ ਮਕਾਨ ਪੁਛ ਲੈ। ਅੱਲਾ ਦਿਤਾ ਗਰੀਬ ਦਾ ਨਾਮ ਆਜਜ਼, ਕੁੰਦੀ ਦੋਜ਼ ਦੀ ਆ ਕੇ ਦੁਕਾਨ ਪੁਛ ਲੈ। ਤਾਜ ਦੀਨ ਦਾ ਜਾਣ ਕੇ ਨਾਮ ਪਾਇਆ, ਸੰਮਣਸ਼ਾਹ ਦੂਲੋਂ ਨਿਗਹਬਾਨ ਪੁਛ ਲੈ।'

ਉਸ ਵੇਲੇ ਬਰਦਾ ਪਸ਼ੌਰੀ ਪਿੜਵਿਚ ਬੈਠਾ ਸੀ, ਉਸ ਨੇ ਚੋਟ ਕੀਤੀ "ਕਾਫ ਕੇਹੜੇ ਕਸਤੂਰੀ ਤੇ ਮੁਸ਼ਕ ਵੇਚੇ, ਜੋ ਮੈਂ ਆਣ ਕੇ ਤੇਰੀ ਦੁਕਾਨ ਪੁਛ ਲਾਂ ' ਕੇਹੜੇ ਬਹਾਵਲ ਹਕ ਦਾ ਪੋਤਰਾ ਏ, ਵਤਨ ਜਾ ਕੇ ਤੇਰਾ ਮੁਲਤਾਨ ਪੁਛ ਲਾਂ। ਕੇਹੜੇ ਲਖਾਂ ਕਰੋੜਾਂ ਦਾ ਵਣਜ ਕਰਨਾ ਏਂ, ਜੇਹੜਾ ਜਾ ਕੇ ਤੇਰਾ ਨਿਸ਼ਾਨ ਪੁਛ ਲਾਂ। ਬਰਦਾ ਆਖਦਾ ਹੋਰ ਨੂੰ ਖ਼ਾਹਸ਼ ਕੋਈ ਨਹੀਂ ਏ, ਨਿਹਗਬਾਨ ਜੋ ਤੇਰਾ ਖਾਹਾਨ ਪੁਛ ਲਾਂ।

ਚਿਰਾਗ ਦਫੜੀਕਟ ਤੇ ਚਾਨਣ ਸ਼ਾਹ ਪਟੋਲੀ (ਅਮਿਤਸਰ) ਦੋਵੇਂ ਪੰਜਾਬੀ ਦੇ ਸ਼ਾਇਰ ਸਨ । ਉਨ੍ਹਾਂ ਉਤੇ ਕਿਸੇ ਨੇ ਚੋਟ ਕੀਤੀ:-

"ਫੂਕ ਮਾਰਿਆਂ ਦੂਰ ਹੋ ਜਾਏ ਚਾਨਣ,
ਸ਼ਕਲ ਦਿੱਸੇ ਸਿਆਹ ਚਿਰਾਗ ਦੀ ਏ।

ਚੋਟ ਬਾਜ਼ੀ ਦੀ ਇਕ ਸੂਰਤ ਬਾਬੂ ਕਰਮ ਅਮ੍ਰਿਤਸਰੀ ਅਤੇ ਮੁਨਸ਼ੀ ਮੁਹੰਮਦ ਇਸਮਾਈਲ ਈਸਾ ਦੇ ਮਨਾਜਰਾ ਨਮਾ ਬੈਂਤ ਸਨ, ਜੋ ਸੌਕਣਾਂ ਦੀ ਲੜਾਈ ਵਾਂਗ ਕਹੇ ਜਾਂਦੇ ਤੇ ਸੁਣਨ ਵਾਲਿਆਂ ਲਈ ਅਨੰਦ ਦਾ ਕਾਰਣ ਹੁੰਦੇ ਸਨ।

ਪੰਜਾਬੀ ਸ਼ਾਇਰੀ ਵਿਚ ਹਾਸੇ ਠੱਠੇ ਦੇ ਬੈਂਤ ਭੀ ਮੌਜੂਦ ਹਨ। ਜਿਹਾ ਕਿ

"ਯਾਰੋ ਦੌੜਿਆ ਜਾਂਵਦਾ ਘੱਤ ਗਿਆ,
ਚੂਹਾ ਬਿੱਲੀ ਦੇ ਸਿਰ ਸੁਆਹ ਬਈ ਵਾਹ"
"ਕੀੜੀ ਸਹੁਰੇ ਤੋਰ ਪਈ ਨੌਂ ਮਣ ਕੱਜਲ ਪਾ।
ਹਾਥੀ ਮੋਢੇ ਰਖ ਲਿਆ, ਉੂਠ ਲਿਆ ਲਮਕਾ।
ਗਾਲ੍ਹੜ ਖਾ ਗਿਆ ਗਾਜਰਾਂ, ਸਾਢੇ ਤਿੰਨ ਘੁਮਾਂ।

ਚੁਹਾ ਚੱਕੀ ਲੈ ਗਿਆ, ਤੇ ਕੋਹਲੂ ਲੈ ਗਿਆ ਕਾਂ।
ਸੁਣ ਮਸੱਦੀ ਕਾਣਿਆ, ਕਿੱਸਾ ਕਰ ਦੇ ਤਮ।
ਤੇਲ ਦੀਵੇ ਦਾ ਮੁਕ ਗਿਆ, ਲੋਕਾਂ ਨੂੰ ਹੈ ਕੰਮ।"

ਮੁਸੱਦੀ ਕਾਣੇ ਨੇ ਏਹ ਬੰਦ ਅਸਲ ਵਿਚ ਜੰਗਨਾਮੇ ਲਿਖਣ ਵਾਲੇ ਪੰਜਾਬੀ ਸ਼ਾਇਰਾਂ ਦਾ ਮਖੌਲ ਉਡਾਉਣ ਵਾਸਤੇ ਲਿਖੇ ਹਨ ਕਿ ਉਨ੍ਹਾਂ ਨੇ ਰਾਈ ਦਾ ਪਹਾੜ ਬਣਾ ਧਰਿਆ ਹੈ। ਇਸੇ ਤਰ੍ਹਾਂ ਇਸ਼ਕੀਆ ਸ਼ਾਇਰੀ ਲਿਖਣ ਵਾਲਿਆਂ ਨੇ ਜੋ ਫਕੜ ਤੋਲੇ ਹਨ, ਉਨ੍ਹਾਂ ਬਾਰੇ ਮੌਲਵੀ ਰੋਸ਼ਨ ਦੀਨ ਨੇ ਆਪਣੀ ਤਸਨੀਫ ਕਿੱਸਾ ਜਾਬਰ ਵਿਚ ਇਉਂ ਲਿਖਿਆ ਹੈ:-

"ਕਿੱਸਾ ਦਿਲ ਖੁਰਸ਼ੈਦ ਬਣਾਇਆ,
ਝੂਠ ਵੇ ਰੱਬਾ ਸਭ ਝੂਠ ਅਲਾਇਆ,
ਉਹ ਨਮਰੂਦ ਵਾਲਾ ਕੋਟ ਬਣਾਇਆ, ਸਚ ਜ਼ਰਾ ਵਿੱਚ ਨਾਹੀਂ।
ਸਚ ਜ਼ਰਾ ਵਿਚ ਨਾਹੀਂ ਵੇ ਮਾਲਕਾ, ਅਦਲੋਂ ਪਕੜੀ ਨਾਹੀਂ।
ਉਸ ਉਮਰ ਨਾ ਸੀ ਅਕਲ ਭੀ ਕਾਈ,
ਗੰਦੀ ਮੇਰੀ ਉਸ ਮਿਸਲ ਬਣਾਈ,
ਹੁਣ ਮੈਂ ਕੀ ਕੁਝ ਕਰਾਂ ਇਲਾਹੀ, ਭੁਲਿਆਂ ਨੂੰ ਰਾਹ ਪਾਈਂ
ਭੁਲਿਆਂ ਨੂੰ ਰਾਹ ਪਾਈਂ ਵੇ ਖ਼ਲਕਾ, ਫਜ਼ਲਾਂ ਦਾ ਅੰਤ ਕੋਈ ਨਾਹੀਂ।

ਇਸ ਤੋਂ ਆਪ ਨੇ ਤੋਬਾ ਕਰਕੇ ਜਾਬਰਾਂ ਦਾ ਕਿੱਸਾ ਲਿਖਿਆ। ਇਸੇ ਤਰਾਂ ਦੀ ਪ੍ਰੇਰਨਾ ਹੇਠ ਮੌਲਵੀ ਗੁਲਾਮ ਰਸੂਲ ਜੀ ਆਪਣੇ ਰਸਾਲਾ ਹੁਲੀਆ ਸ਼ਰੀਫ ਰਸੂਲ ਮਕਬੂਲ ਵਿਚ ਲਿਖਦੇ ਹਨ:

ਗੁਲਾਮ ਅਗੇ ਕਿਹਾ ਸੱਸੀ ਦਾ ਕਿੱਸਾ।
ਮਆਜ਼ ਅੱਲਾ ਲਿਆ ਬਿਦਅਤ ਥੀਂ ਹਿੱਸਾ।
ਲਿਹਾਜ਼ਾ ਤੋਬਾ ਕੀ ਮਸ਼ਹੂਰ ਕਰਕੇ।
ਖੁਦਾ ਦੇ ਰਹਿਮ ਪਰ ਉਮੇਦ ਧਰ ਕੇ।
ਕਫਾਰਾ ਉਸ ਦੀ ਇਹ ਤਸਨੀਫ ਹੋਈ।
ਕਮਾਲ ਇਖ਼ਲਾਸ ਥੀਂ ਤਸਨੀਫ ਹੋਈ।

ਸ਼ਾਇਰਾਂ ਦੀ ਕੁਲਪਤ੍ਰੀ

ਅਰੰਭ ਕਰਨ ਵਾਲੇ ਅਤੇ ਨਵੇਂ ਅਭਯਾਸੀ ਕਵੀਆਂ ਦੇ ਵਾਸਤੇ ਕਵਿਤਾ ਦਾ ਸੁਧਾਰ ਬੜੀ ਜ਼ਰੂਰੀ ਚੀਜ਼ ਹੈ ਅਤੇ ਫਾਰਸੀ ਸ਼ਇਰਾਂ ਨੇ ਇਸ ਪਾਸੇ ਬੜਾ ਧਿਆਨ ਦਿਤਾ ਹੈ। ਪੰਜਾਬੀ ਸ਼ਾਇਰਾਂ ਨੇ ਭੀ ਸੁਧਾਰ ਵਲ ਧਿਆਨ ਦਿਤਾ ਪਰ ਬੜਾ ਥੋੜਾ। ਕੁਝ ਇਸ ਵਾਸਤੇ ਭੀ ਕਿ ਪੰਜਾਬੀ ਸ਼ਾਇਰਾਂ ਵਿਚ ਅਨਪੜਾਂ ਦੀ ਗਿਣਤੀ ਵਧ ਗਈ, ਤਦ ਭੀ ਇਨ੍ਹਾਂ ਕੁਲ ਪਤ੍ਰੀਆਂ ਦੀ ਪਰਪਾਟੀ ਇਸ ਗੱਲ ਦੀ ਗਵਾਹ ਹੈ, ਕਿ ________________

੬ ॥ ਪੰਜਾਬੀ ਸ਼ਾਇਰਾਂ ਵਿਚ ਉਸਤਾਦਾਂ ਪਾਸੋਂ ਸ਼ਾਗਿਰਦਾਂ ਦਾ ਕਲਾਮ ਸੁਧਵਾਉਣ ਦਾ ਸਿਲਸਿਲਾ ਕਾਫੀ ਦੇਰ ਚਲਦਾ ਰਿਹਾ । ਕੁਝ ਅਖਾੜਿਆਂ ਦੀਆਂ ਕੁਲ-ਪੜੀਆਂ ਹੇਠ ਦੇਂਦੇ ਹਾਂ ।

ਪੜੀ ਨੰ: ੧

{{family tree

 
 
 

ਮੌਲਵੀ ਫਰੀਦੁੱਦੀਨ ਫਰੀਦ, ਮੁਜ਼ੰਗੀ

 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
ਸੱਯਦ ਫਜ਼ਲ ਸ਼ਾਹ
 
ਪਾਰਸ ਅਲੀ
 
ਅਰੁੜਾ ਰਾਇ
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
My brother Joe
 
Me!
 
My little sister
 
 

ਪੜੀ ਨੰ: ੧

ਸੱਯਦ ਫਜ਼ਲ ਸ਼ਾਹ ਪਾਰਸ ਅਲੀ ਅਰੁੜਾ ਰਾਇ ਮੁਜ਼ੱਫਰ ਅਲੀ ਮੁਜ਼ੱਫਰ ਹਕੀਮ ਰਹੀਮ ਬਖ਼ਸ ਸਹਾਇਕ ਗੁਲਾਮ ਸਰਦਾਰ ਖਾਂ ਬਰਕ ਦੇ --ਸੋਹਣ ਸਿੰਘ ਬਾਅਦ -ਸੁੰਦਰ ਸਿੰਘ ਬਬਰ | ਦਾਨਸ਼ਮੰਦ ਬਰਕ ਦਾ ਪੁੱਤਰ --ਇਨਾਇਤ ਖਾਂ ਹੈਰਤ, 2 ਗੁਲਾਮ ਕਾਦਰ ਛੱਰੁਖ਼ ਮੰਦਰ ਸਿੰਘ ਸਰਾ ________________

| ' ਪੜੀ ਨੰ: ੨ ' · ਬੱਦਲ ਸਾਉਣ


ਸੋਹਣਾ .

ਖੁਲਦੀ ਪਿਆਰੇ ਸਾਹਬ ਰਮਜ਼ੂ ਬਟਾਲਾ

..

ਹਾਫ਼ਜ਼ ਵਲੀ ਅੱਲਾ ਸੱਜਣ ਜਾਨੀ ਜਟ ਮੁਹੰਮਦ ਬਖ਼ਸ਼ ਗੋਲੰਦਾਜ਼ ਮੀਆਂ ਹਿਦਾਇਤੁੱਲਾ ਸੋਹਣਾ ਟਾਂ | ਫਜ਼ਲ ਦੀਨ ਹਾਫ਼ਜ਼ ਅੱਲਾ ਦਿਤਾ ਚਿਰਾਗਦੀਨ ਅੱਲਾ ਦਿਤਾ ਰਹੀਮ ਬਖਸ਼ ਲਾਹੌਰਾ ਸਿੰਘ ਇਸ਼ਕ ਲਹਿਰ ਸ਼ਾਦ ਰਹੀਮ ਕਰੀਮ ਬਖ਼ਸ਼ ' ' ' ਰਹੀਮ ਬਖਸ਼ ਲਾਹੋਰਾਂ ਸਿੰਘ ਦਾ ਇਸ਼ਕ ਲਹਿਰ ਸ਼ਾਦ } ਇਲਾਗ ਬum ਇਲਾਹੀ ਬਖਸ਼ ਰਠੀਕ ਹਕੀਮ ਆਗਾ ਅਲੀ ਖਾਂ ਹਕੀਮ ਰਾਮੂ ਖਾਂ, _.. - '. - - . ਤਾਰਾ ਚੰਦ ਤਾਰਾ ਪੀਰ ਬਖਸ਼ ਆਸੀ | ਹਾਫਜ਼ ਬਖਸ਼ ਮੇਲਾ ਰਾਮ ਘਸੀਟਾ ਮਲ ਗ਼ਮਗੀਨ ਗ਼ਮਨਾਕ ਸਾਦਿਕ ਜ਼ੀਰ ਖਾਹ ਕਮਰਈਨ ਵੀਦੋਵਦੀਨ ਕੇਸਰ ਸਿੰਘ ਬਰੇਤੇ #ਲ ਵੀਜ਼ਦੀਨ ਕਮਰੇ ਦਿਲਗਰ ਨਿਸਾਚ ਬਰਕਤੇ ਰੋਜ਼ ਫ਼ੈਜ਼ ਬਖਸ਼ ਫੈਜ਼ --ਬਦਰਦੀਨ ਬਦਰ --ਮਸਤੇ ਫਕੀਰ ਬਟਾਲਵੀ ਕਰੀਮ ਬਰਕਤ ਅਬਦੁਲਹਕ ਮੁਹੰਮਦ ਮੌਲਾ ਬਖਸ਼ ਬਖ਼ਸ਼ ਅਲੀ ਬਿਸਮਿਲ ਦੀਨ ਕੁਸ਼ਤਾ ' ਕੁਰਬਾਨ ਅਖਤਰ ਸੋਖਤਾ = -=- -। - 0 ________________

( ਪੜੀ ਨੰ. ੩ ਪਿਆਰੇ ਸਾਹਬ ਹਾਫਜ਼ ਵਲੀਅੱਲ ਸੱਜਣ ਮਦੇਅ & . . ਮੀਆਂ ਹਿਦਾਇਤੁੱਲਾ ਸ਼ਾਦੀ ਸ਼ਾਦੀ ਸ਼ਾਕਰ ਰਹੀਮ ਬਖਸ਼ ਰਹੀਮ ਲਾਹੌਰਾ ਸਿੰਘ ਇਮਦਾਦ ਅਲੀ ਮੁਰਾਦ ਬੁਖ਼ਸ਼ ਮੁਦਾਦ ਮਿਲਖੀ ਰਾਮ ਖੁਦਾ ਬਖਸ਼ ਤੇ ਆਤਸ਼ ਗੁਲਾਮ ਮੁਹੰਮਦ ਗਾਮਾਂ ਅਮੋਲਕ ਰਾਮ ਭੌਲਾ ਬਖਸ਼ ਮਿਸਤ੍ਰੀ ਬਾਬੂ ਹਮਦਮ, ਅਲਾ ਦਿੱਤਾ ਸ਼ਰਫ ਰਾਇ ਜ਼ਰ | ਰਾਜ਼ ਪੜੀ ਨੰ: ੪ ਬਾਬਾ ਸਾਦਕ


ਰੁਲਾਮ ਰਸੂਲ ਅਲਾ ਦਿਤਾ ਸ਼ੇਢਤਾ ਭਾਈ ਖਾਂ ਸ਼ੈਦਾ ̈ | ਮੁਹੰਮਦ ਇਸਮਾਈਮ ਮੁਸ਼ਤਾਕ ਦੇਵੀਦਾਸ ਹਿੰਦੀ . ਮੂਜਾ ਦੇਵੀਦਾਸ ਹਿੰਦੀ ਮੁs - -੫ ਕਵਿਤਾਵਾਂ ਵਿਚ ਇਸਲਾਹ (ਸੁਧਾਈ ਦੇਣ ਵਿਚ ਬਾਜ਼ੇ ਸਜਣ ਬੜੇ ਸਿਆਣੇ ਸਨ। ਹਕੀਮ ਆਗਾ ਅਲੀ ਖਾਂ (ਅਤੇ ਨਿਆਜ਼ ਮੰਦ ਕੁਸ਼ਤਾ ਭੀ) ਘਰੋਂ ਅਖਾੜੇ ਵਲ ਜਾਂਦੇ ਜਾਂਦੇ ਸਾਰੇ ਸ਼ਾਗਿਰਦਾਂ ਦੇ ਕਲਾਮ ਦੀ ਇਲਾਹ ਕਰ ਦੇਦੇ ਸਨ । ਇਸ ਗਲ ਤੋਂ ਭੀ ਇਨਕਾਰ ਨਹੀਂ, ਕਿ ਹਾਲੀ ਭੀ ਪੰਜਾਬੀ ਸ਼ਾਇਰੀ ਵਿਚ ਹੋਰ ਦੇਖ ਭਾਲ ਤੇ ਸੁਧਾਈ ਦੀ ਲੋੜ ਹੈ !

ਪੰਜਾਬੀ ਸ਼ਾਇਰਾਂ ਦੀਆਂ ਖੂਬੀਆਂ

ਪੰਜਾਬੀ ਸ਼ਾਇਰਾਂ ਦੀ ਇਹ ਖੂਬੀ ਪ੍ਰਸੰਸਾ ਜੋਗ ਹੈ ਕਿ ਉਨ੍ਹਾਂ ਵਿਚ ਬਹੁਤ ਸਾਰੇ ਅਨਪੜ੍ਹ ਰਹੇ ਹਨ, ਪਰ ਉਨ੍ਹਾਂ ਦੇ ਕਲਾਮ ਵਿਚ ਉਹ ਬਾਰੀਕੀਆਂ ਮੌਜੂਦ ਹਨ – ਦੂਜੇ ਆਂ ਜ਼ਬਾਨਾਂ ਦੇ ਵਿਦਵਾਨਾਂ ਦੇ ਕਲਾਮ ਨੂੰ ਭੀ ਪਿਛੇ ਸੁਟ ਜਾਂਦੀਆਂ ਹਨ । ਇਸ ਤੋਂ ਸਿਵਾ ਪੰਜਾਬੀ ਸ਼ਾਇਰਾਂ ਵਿਚ ਇਕ ਹੋਰ ਖੂਬੀ ਹੈ ਕਿ ਜਿਸਦਾ ਮੁਕਾਬਲਾ ਸ਼ਾਇਦ ਕੋਈ ਭੀ ਸ਼ਾਇਰੀ ਨਹੀਂ ਕਰ ਸਕੀ । ਉਹ ਇਹ ਕਿ ਉਨਾਂ ਨੇ ਜਦ ਭੀ ਕੋਈ ਕਿੱਸਾ ਯਾ ਕਿਤਾਬ ਕਿਸੇ ਭੀ ਵਿਸ਼ੇ ਉਤੇ ਲਿਖੀ,ਉਸਦੇ ਅਖੀਰ ਵਿਚ ਆਪਣਾ ਨਾਮ, ਕੌਮੀਅਤ, ਟਿਕਾਣੇ ਦਾ ਪਤਾ ਤੇ ਤਸਨੀਫ ਦਾ ਸਾਲ ਅਤੇ ਬਾਜ਼ਿਆਂ ਨੇ ਬੈਂਤਾਂ ਦੀ ਗਿਣਤੀ ਭੀ ਦੇ ਦਿਤੀ । ਇਸ ਦੀ ਮਿਸਾਲ ਲਈ ਕਰੀਬਨ ਹਰੇਕ ਸ਼ਾਇਰ ਦੀ ਤਸਨੀਫ ਵਿਚੋਂ ਹਵਾਲੇ ਲਭ ਜਾਂਦੇ ਹਨ।

ਔਰਤਾਂ ਦੀ ਸ਼ਾਇਰੀ

ਇਸ ਵਿਚ ਕੋਈ ਸ਼ਕ ਨਹੀਂ, ਕਿ ਉਰਦੂ ਸ਼ਾਇਰਾਂ ਦੀ ਰੀਸਾ ਰੀਸੀ ਬਾਜ਼ੇ ਪੰਜਾਬੀ ਸ਼ਾਇਰਾਂ ਵਿਚ ਭੀ ਇਹ ਬੁਰੀ ਰਸਮ ਆ ਗਈ, ਕਿ ਉਹ ਆਪ ਸ਼ਿਅਰ ਲਿਖ ਕੇ ਔਰਤਾਂ ਦੇ ਨਾਮ ਤੇ ਛਪਵਾ ਦੇਂਦੇ ਰਹੇ, ਜਾਂ ਬਾਜ਼ ਔਰਤਾਂ ਮਰਦਾਂ ਪਾਸੋਂ ਕਵਿਤਾ ਲਿਖਵਾ ਕੇ ਆਪਣੇ ਨਾਮ ਨਾਲ ਗੁਰਮੁਖੀ ਰਸਾਲਿਆਂ ਵਿਚ ਛਪਵਾ ਦੇਂਦੀਆਂ ਰਹੀਆਂ, ਪਰੰਤੁ ਇਹ ਉਲਾਂਭਾ ਸਾਰਿਆਂ ਦੇ ਨਾਮ ਨਹੀਂ ਮੜਿਆ ਜਾ ਸਕਦਾ। ਬਹੁਤ ਸਾਰੀਆਂ ਬੀਬੀਆਂ ਜਮਾਂਦਰੁ ਕਵੀ ਭੀ ਹਨ । ਮਿਸਾਲ ਲਈ--ਰਮਜ਼ਾਨ ਬੀਬੀ ਮਖ਼ਫ਼ੀ ਬੀਬੀ ਹਰਨਾਮ ਕੌਰ ਨਾਭਾ, ਬੀਬੀ ਅਮਰ ਕੌਰ ਕਲਕੱਤਾ, ਬੀਬੀ ਅੰਮ੍ਰਿਤ ਕੌਰ ਤੇ ਬਲਜੀਤ ਕੌਰ ਬਲ ਦੇ ਨਾਮ ਪੇਸ਼ ਕੀਤੇ ਜਾ ਸਕਦੇ ਹਨ !

ਕਵਿਤਾ ਦੇ ਦੋਸ਼

ਜਿਥੇ ਪੰਜਾਬੀ ਸ਼ਾਇਰਾਂ ਨੇ ਕਵਿਤਾ ਵਿਚ ਸੁਹਣੇ ਸੁਹਣੇ ਗੁਣ ਪਾਏ ਹਨ, ਉਥੇ ਕਿਤੇ ਕਿਤੇ ਉਕਾਈਆਂ ਭੀ ਖਾਧੀਆਂ ਹਨ । ਜਿਹਾ ਕਿ ਅਹਿਮਦ ਯਾਰ ਦਾ ਇਕ ਸ਼ਿਅਰ ਹੈ:

ਕਰਨਾ ਫੁਲਿਆ ਕੇਉੜਾ, ਵੇਲੀ ਸਦਾ ਗੁਲਾਬ
ਫਲ ਲਸੂੜੇ ਥਾਂ ਚੌਵੰਦਾ, ਮਿਸਰੀਓ ਮਿੱਠਾ ਆਬ

ਇਸ ਵਿਚ ਸ਼ਾਇਰ ਨੇ ਗੁਲਾਬ ਦੀਆਂ ਵੇਲਾਂ ਲਿਖਿਆ ਹੈ, ਜੋਕਿ ਠੀਕ ਨਹੀਂ।

ਸੱਯਦ ਫਜ਼ਲ ਸ਼ਾਹ ਨੇ ਕਾਫੀਏ ਪੂਰੇ ਕਰਨ ਵਾਸਤੇ ਗਲਤ ਲਫ਼ਜ਼ ਭੀ ਵਰਤੇ ਹਨ, ਜ਼ਿਹਾ ਕਿ ਨੈਨ, ਦਾਰੈਨ ਤੇ ਵੈਨ ਦੇ ਨਾਲ ਅਗਵੈਨ ਲੰਘੈਨ ਭੀ ਵਰਤੇ ਹਨ।

ਇਸੇ ਤਰ੍ਹਾਂ ਸਯਦ ਵਾਰਸ ਸ਼ਾਹ ਨੇ ਬੰਦਾ, ਸੰਦਾ, ਮੰਡਾ, ਗੰਡਾ, ਅਤੇ ਸ਼ੋਰ,ਮੋਰ ਦੇ ਨਾਲ ਜੋੜ ਤੋੜ ਵਰਤਿਆ ਹੈ। ਚੀਨ ਦੇ ਨਾਲ ਪੀੜ, ਪ੍ਰੀਤ, ਤਲਵਾਰ ਦੀ ਥਾਂ ਤਲਵਾਰੀ, ਘਮੁੰਨ ਦੇ ਥਾਂ ਘਸੁੰਨੀਏ, ਇਸੇ ਤਰ੍ਹਾਂ ਬਲੋਚਣ ਦੇ ਥਾਂ ਬਲੋਚਣੀ,ਤਰਖਾਣੀ ਤੇ ਖੋਜੀ ਦੀ ਥਾਂ ਤਰਖਾਸੀ ਤੇ ਖੋਜਾਸੀ ਪਦ ਵਰਤੇ ਹਨ (ਵਾਰਸ ਸ਼ਾਹ ਦੀ ਨੁਕਤਾਚੀਨੀ ਉਸ ਦੇ ਕਲਾਮ ਵਾਲੇ ਹਿਸੇ ਵਿਚ ਵਖਰੀ ਮੌਜੂਦ ਹੈ) ਸਯਦ ਫਜ਼ਲ ਸ਼ਾਹ ਨੇ ਪੰਜਾਬੀ ਵਿਚ ਫਾਰਸੀ ਬਹੁਤ ਵਰਤੀ ਹੈ, ਜੋ ਬੁਰੀ ਲਗਦੀ ਹੈ ।

ਕਈ ਸ਼ਾਇਰਾਂ ਨੇ ਕੁਦਰਤੀ ਹਾਲਾਤ ਦੀ ਭੀ ਪਰਵਾਹ ਨਹੀਂ ਕੀਤੀ, ਜਿਹਾ ਕਿ ਪੀਰ ਨੇਕ ਆਲਮ ਨੇ ਆਪਣੀ ਕਤਾਬ ਅਸਗਰ ਸੁਗਰਾ ਵਿਚ ਸੁਸ਼ਰਾ ਦੇ ਹੁਸਨ ਦੀ ਉਪਮਾ ਕਰਦਿਆਂ ਲਿਖਿਆ ਹੈ:-

ਅਠਵੇਂ ਸਾਲ ਪੁਰ ਨਕਸ਼ ਨਿਗਾਰ ਚਿਹਰਾ,ਸਰਸ ਰਖਦਾ ਸ਼ਾਨ ਅਰਧੰਗ ਕੋਲੋਂ।

ਸ਼ੋਖ ਚੁਲਬੁਲੇ ਨੈਨ ਮਮੋਲਿਆਂ ਥੀਂ, ਲੰਮੀ ਧੌਣ ਅਜੀਬ ਕੁਲੰਗ ਕੋਲੋਂ।

ਭਾਰੇ ਪੱਟ ਪਹਾੜ ਦੀ ਜੜ ਨਾਲੋਂ, ਪਤਲਾ ਲੱਕ ਧਮੂੜੀ ਦੇ ਡੰਗ ਕੋਲੋਂ।

ਸੁਸਤ ਹਿਰਸ ਹਵਾ ਮਦਰਾਸ ਨਾਲੋਂ, ਚੁਸਤ ਜ਼ਿਹਨ ਜ਼ਕਾ ਦੇ ਰੰਗ ਕੋਲੋਂ।

ਅਠ ਬਰਸ ਦੀ ਕੁੜੀ ਦੀ ਸ਼ਾਨ ਵਿਚ ਇਹ ਕੁਝ ਲਿਖਣਾ ਸਿਰਫ ਗਪ ਤੋਂ ਵਧ ਨਹੀਂ।

ਇਸੇ ਤਰ੍ਹਾਂ ਮੀਆਂ ਅੱਲਾਦਿੱਤਾ ਕਿੱਸਾ ਦਾਹੂਦ ਬਾਦਸ਼ਾਹ ਵਿਚ ਇਕ ਥਾਂ ਹਜ਼ਰਤ ਅਲੀ ਦਾ ਜ਼ਿਕਰ ਕਰਦਾ ਹੈ ਅਰ ਉਥੇ ਹੀ ਪੰਜਾਬ ਦੀਆਂ ਔਰਤਾਂ ਦੇ ਨਾਮ ਲੈਂਦਾ ਹੈ ਜੋ ਜੁਗ਼ਰਾਫੀਆਈ ਇਤਬਾਰ ਨਾਲ ਗ਼ਲਤ ਹੈ। ਹਜ਼ਰਤ ਅਲੀ ਅਰਬ ਦੇ ਰਹਿਣ ਵਾਲੇ ਸਨ, ਉਨ੍ਹਾਂ ਦੇ ਜ਼ਿਕਰ ਵਿਚ ਔਰਤਾਂ ਦੇ ਅਰਬੀ ਨਾਮ ਆਉਣੇ ਚਾਹੀਦੇ ਸਨ ਪਰ ਸ਼ਾਇਰ ਨੇ ਨਥੋ ਬਨਤੋ ਆਦਿਕ ਲਿਖ ਮਾਰੇ ਹਨ।

ਪੰਜਾਬੀ ਸ਼ਾਇਰੀ

ਇਹ ਬਿਆਨ ਬੜਾ ਵਧ ਗਿਆ ਹੈ। ਜੋ ਕੁਝ ਪੰਜਾਬੀ ਸ਼ਾਇਰੀ ਬਾਬਤ ਕਹਿਣ ਦਾ ਇਰਾਦਾ ਸੀ ਅਤੇ ਉਸਦੇ ਗੁਣ ਦੋਸ਼ ਦਸਣੇ ਸਨ, ਉਹ ਅਧੂਰੇ ਰਹਿ ਗਏ ਹਨ, ਇਸ ਲਈ ਇਸ ਬਿਆਨ ਨੂੰ ਹੋਰ ਵਧਾਣਾ ਛਡਿਆ ਜਾਂਦਾ ਹੈ, ਸਿਰਫ਼ ਸੰਖੇਪ ਮਾਤ੍ਰ ਇਹੋ ਕਾਫੀ ਹੈ, ਕਿ ਪੰਜਾਬੀ ਸ਼ਾਇਰੀ ਵਿਚ ਹਰ ਕਿਸਮ ਦਾ ਕਲਾਮ, ਤਸੱਵਫ, ਮਾਰਫਤ, ਮਜ਼ਹਬ, ਇਸ਼ਕ, ਫਲਸਫਾ, ਅਦਬ, ਇਖਲਾਕ, ਕਿੱਸਾ ਗੋਈ, ਸਭ ਕੁਝ ਮੌਜੂਦ ਹੈ। ਚੂੰਕਿ ਪੰਜਾਬੀ ਸ਼ਾਇਰੀ ਤੇ ਸ਼ਾਇਰਾਂ ਦੀ ਮੁਨਾਸਬ ਕਦਰਦਾਨੀ ਨਹੀਂ

-੫੩-

ਰੋਈ, ਇਸ ਲਈ ਸਾਡੀ ਮਾਤ ਬੋਲੀ ਭੀ ਅਗੇ ਨਹੀਂ ਵਧ ਸਕੀ । ਜੇ ਕੋਈ ਇਸ ਦੀ ਵਾਤ ਪੁਛਣ ਵਾਲਾ ਹੁੰਦਾ, ਤਾਂ ਪੰਜਾਬੀ ਕਲਾਮ ਹੀਰੇ ਜਵਾਹਰਾਤਾਂ ਨਾਲ ਤੁਲ ਸਕਦਾ।

ਧੰਨਵਾਦ

ਸੰਨ ੧੯੧੩ ਵਿੱਚ ਪੰਜਾਬੀ ਸ਼ਾਇਰਾਂ ਦਾ ਸੰਖੇਪ ਜਿਹਾ ਹਾਲ "ਚਸ਼ਮਾਏ ਹਯਾਤ" ਦੇ ਸਿਰਲੇਖ ਹੇਠ ਛਪਵਾਉਣ ਦੇ ਬਾਦ ਮੈਨੂੰ ਖਿਆਲ ਹੋਇਆ ਕਿ ਪੰਜਾਬੀ ਸ਼ਾਇਰਾਂ ਦਾ ਮੁਕੰਮਲ ਤੇ ਮੁਫ਼ੱਸਲ ਤਜ਼ਕਰਾ ਕੀਤਾ ਜਾਏ । ਸੋ ਓਦੋਂ ਤੋਂ ਹੀ ਇਸ ਦੀ ਤਕਮੀਲ ਵਿਚ ਜੁਟਿਆ ਰਿਹਾ। ਰੋਟੀ ਦੇ ਝਗੜੇ ਔਰ ਦੁਨਿਆਵੀ ਧੰਦਿਆਂ ਦੇ ਨਾਲ ਪੰਜਾਬੀ ਬੋਲੀ ਦੀ ਇਹ ਸੇਵਾ ਭੀ ਕਰਦਾ ਰਿਹਾ। ਰਬ ਦਾ ਅਹਿਸਾਨ ਹੈ, ਕਿ ਮੇਰੀ ਇਹ ਮਿਹਨਤ ਪਰਵਾਨ ਚੜ੍ਹ ਗਈ ਅਰ ਮੇਰਾ ਇਹ ਮਕਸਦ ਪੂਰਾ ਹੋ ਗਿਆ। ਬਾਬਾ ਫਰੀਦੁੱਦੀਨ ਗੰਜ ਸ਼ਕਰ ਦੇ ਜ਼ਮਾਨੇ ਤੋਂ ਲੈ ਕੇ ਹੁਣ ਤਕ ਦੇ ਹਾਲਾਤ ਇਕਠੇ ਹੋ ਗਏ, ਜਿਨ੍ਹਾਂ ਦਾ ਹੁਜਮ ਲਗ ਭਗ ਇਕ ਹਫ਼ਾਹ ਸਫੇ ਦਾ ਹੈ। ਇਸ ਵਿਚੋਂ ਪਹਿਲਾ ਹਿੱਸਾ ਸ਼ੁਰੂ ਤੋਂ ਲੈਕੇ ਅਠਾਰਵੀਂ ਸਦੀ ਦੇ ਅੰਤ ਤਕ ਦਿਤਾ ਜਾ ਰਿਹਾ ਹੈ, ਅਤੇ ਉਨੀਸਵੀਂ ਸਦੀ ਤੇ ਵੀਹਵੀਂ ਸਦੀ ਦਾ ਕੁਝ ਹਿੱਸਾ (ਕਰੀਬ ਸਵਾ ਸੌ ਸਾਲ ਦੇ ਹਾਲਾਤ) ਜੋ ਬਹੁਤ ਦਿਲਚਸਪ ਹੈ, ਦੂਜੀ ਕਿਸਤ ਵਿਚ ਦਿਤਾ ਜਾਏਗਾ ਅਤੇ ਜੇਕਰ ਰਬ ਨੇ ਹਿੰਮਤ ਦਿੱਤੀ ਤੇ ਪਾਠਕਾਂ ਨੇ ਪਸੰਦ ਕਰ ਲਿਆ ਤਾਂ ਉਹ ਹਿੱਸਾ ਭੀ ਜਲਦੀ ਹੀ ਪਬਲਿਕ ਦੇ ਸਾਹਮਣੇ ਆ ਜਾਵੇਗਾ। ਪੰਜਾਬੀ ਬੋਲੀ ਦੀ ਸੇਵਾ ਦੇ ਮਕਸਦ ਨਾਲ ਜੋ ਕੁਝ ਲਿਖਿਆ ਹੈ,ਨੇਕ ਨੀਯਤੀ ਨਾਲ ਲਿਖਿਆ ਹੈ, ਜੋ ਕਿਸੇ ਨੂੰ ਕੋਈ ਸੱਚੀ ਸੱਚੀ ਗਲ ਚੁਭੀ ਹੋਵੇ ਤਾਂ ਮੇਰੀ ਲਾਚਾਰੀ ਨੂੰ ਮਾਫ ਕਰ ਦਿੱਤਾ ਜਾਵੇ। ਮੈਂ ਆਪਣੇ ਵਲੋਂ ਸਹੀ ਸਹੀ ਹਾਲਾਤ ਇਕੱਠੇ ਕੀਤੇ ਹਨ,ਪਰ ਬੰਦਾ ਆਖ਼ਰ ਬੰਦਾ ਹੈ, ਜੋ ਕਿਸੇ ਸੱਜਣ ਨੂੰ ਕੋਈ ਉਕਾਈ ਲੱਭੇ ਤਾਂ ਮੈਨੂੰ ਸਮਝਾ ਦਿੱਤੀ ਜਾਵੇ ਤਾਕਿ ਦੂਜੀ ਐਡੀਸ਼ਨ ਵਿਚ ਧੰਨਵਾਦ ਸਹਿਤ ਓਹ ਸਲਾਹਾਂ ਵਰਤੀਆਂ ਜਾ ਸੱਕਣ। ਇਸ ਸਿਲਸਿਲੇ ਵਿਚ ਜਿਨ੍ਹਾਂ ਸੱਜਣਾਂ ਪਾਸੋਂ ਮੈਨੂੰ ਸਹਾਇਤਾ ਮਿਲੀ, ਜਿਨ੍ਹਾਂ ਨੇ ਆਪਣੇ ਹਾਲਾਤ ਨੋਟ ਕਰਾਏ, ਬਾਵਾ ਟਿਕਾਣਿਆਂ ਦਾ ਪਤਾ ਦਿੱਤਾ, ਉਨ੍ਹਾਂ ਦਾ ਮੈਂ ਸੱਚੇ ਦਿਲੋਂ ਧੰਨਵਾਦੀ ਹਾਂ । ਖ਼ਾਸ ਕਰ ਸਰਦਾਰ ਐਸ.ਐਸ. ਚਰਨ ਸਿੰਘ, ਗਿਆਨੀ ਹੀਰਾ ਸਿੰਘ ਦਰਦ, ਬਾਬੂ ਹਮਦਮ ਸਾਹਬ, ਗਿਆਨੀ ਐਸ. ਐਸ. ਅਮੋਲ ਦਾ ਬਹੁਤ ਮਸ਼ਕੂਰ ਹਾਂ। ਇਸ ਤੋਂ ਸਿਵਾਇ ਮੈਂ ਆਪਣੇ ਹਿਤਕਾਰੀ ਲਾਲਾ ਧਨੀ ਰਾਮ ਚਾਤ੍ਰਿਕ ਦਾ ਖਾਸ ਤੌਰ ਤੇ ਧੰਨਵਾਦੀ ਹਾਂ, ਜਿਨ੍ਹਾਂ ਦੀ ਕੋਸ਼ਸ਼ ਤੇ ਮੇਹਨਤ ਨਾਲ ਮੇਰੀ ਇਹ ਮੁਹਿਮ ਤੋੜ ਚੜ੍ਹ ਸਕੀ ਹੈ। ਉਨ੍ਹਾਂ ਨੇ ਹੀ ਸਾਰੀ ਇਬਾਰਤ ਨੂੰ ਉਰਦੂ ਹਰਫਾਂ ਤੋਂ ਗੁਰਮੁਖੀ ਅੱਖਰਾਂ ਵਿਚ ਨਕਲ ਕਰਵਾ ਕੇ ਦਿੱਤਾ, ਆਪ ਪੜ੍ਹਿਆ ਤੇ ਵਾਧਾਂ ਘਾਟਾਂ ਨੂੰ ਠੀਕ ਕਰ ਦਿੱਤਾ । ਸਾਰਾ ਸਰਮਾਯਾ ਛਪਾਈ ਤੇ ਕਾਗਤ ਆਦਿਕ ਦਾ ਆਪਣੇ ਪਾਸੋਂ ਲਾਇਆ ਤੇ ਆਪਣੇ ਪ੍ਰੈਸ ਵਿਚੋਂ ਪ੍ਰਕਾਸ਼ਤ ਕੀਤਾ ਹੈ ।

ਮੌਲਾ ਬਖਸ਼ ਕੁਸ਼ਤਾ

-੫੪-