ਪੰਨਾ:ਅਛੂਤ ਸਮਾਜ ਦੀ ਸਹਿਜ ਪੇਸ਼ਕਾਰੀ ਮੇਰੇ ਪਿਤਾ ਬਾਲੱਯਾ (ਸਵੈ ਜੀਵਨੀ).pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਦੀਆਂ ਤੋਂ ਪੜ੍ਹਨ-ਲਿਖਣ ਤੋਂ ਵਿਰਵੇ ਰੱਖੇ 'ਯੇਲੁਕੁਟੀ' ਸਮਾਜ 'ਚ ਇਕ ਮੁਸਲਮਾਨ ਉਸਤਾਦ ਪੜ੍ਹਾਈ ਦੇ ਬੀਜ ਬੀਜਦਾ ਹੈ । ਜਿਹੜਾ ਕਿ ਉਸ ਵੇਲੇ ਇਕ ਕ੍ਰਾਂਤੀਕਾਰੀ ਕਦਮ ਹੁੰਦਾ ਹੈ । ਜੋ ਆਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਹੀ ਬਦਲ ਦਿੰਦਾ ਹੈ। | ਸੱਤਯਾਨਾਰਾਇਣ ਦੇ ਪੁਰਖਿਆ ਦੀਆਂ ਤਿੰਨ-ਚਾਰ ਪੀੜ੍ਹੀਆਂ ਰੇਲਵੇ 'ਚ ਚੌਥੇ ਦਰਜੇ ਦੀ ਨੌਕਰੀ ਕਰਕੇ ਉੱਪਰ ਉੱਠਦੀਆਂ ਹਨ । ਇਸ ਸੰਘਰਸ਼ ਦੇ ਨਾਲ ਨਾਲ ਸਵੈ-ਜੀਵਨੀ 'ਚ ਰੇਲਵੇ ਦੇ ਮੈਨੂਅਲ ਕੰਮ ਨੂੰ ਵੀ ਬਰੀਕੀ ਨਾਲ ਪੇਸ਼ ਕੀਤਾ ਗਿਆ ਹੈ । ਕਿਵੇਂ ਲਾਇਨ ਕਲੀਅਰ ਦੱਸਣਾ ਹੈ । ਸਿਗਨਲ ਕਿਵੇਂ ਦੇਣੇ ਹਨ । ਕੈਰੋਸੀਨ ਪਾ ਕੇ ਲਾਇਟ ਲਾਗਾਉਈ ਹੈ । ਇਹ ਸਾਰਾ ਕੰਮ ਨਰਸਯਾ ਕਰਦਾ ਹੈ । ਲੇਖਕ ਇਹ ਬਿਰਤਾਂਤ ਵੀ ਪੇਸ਼ ਕਰਦਾ ਹੈ ਕਿ ਚਾਹੇ ਰੇਲਵੇ ਵਿਚ ਚੌਥਾ ਦਰਜੇ 'ਚ ਅਛੂਤ ਭਰਤੀ ਕਰਨੇ ਸਨ ਉਹ ਕੰਮ ਵੀ ਫਰੈਂਕ ਵਿਲਸਨ ਸਾਹਿਬ ਵਰਗੇ ਅੰਗਰੇਜ਼ ਹੀ ਕਰਦੇ ਹਨ । ਫਰੈਂਕ ਨਰਸੱਯਾ ਦੇ ਪੁੱਤਰ ਰਾਮਸਵਾਮੀ ਨੂੰ ਰੇਲਵੇ 'ਚ ਨੌਕਰੀ ਤੇ ਰੱਖ ਲੈਂਦੇ ਹਨ । 1930 ਵਿਚ ਨਰਸੱਯਾ ਦਾ ਪਰਿਵਾਰ ਸਿਕੰਦਰਾਬਾਦ ਰੇਲਵੇ ਸਟੇਸ਼ਨ ਚਲੇ ਜਾਂਦਾ ਹੈ। ਇਸ ਪਰਿਵਾਰ ਦੀਆਂ ਅਗਲੀਆਂ ਤਿੰਨ ਪੀੜ੍ਹੀਆਂ ਉੱਥੇ ਰਹਿੰਦੀਆਂ, ਰੇਲਵੇ ਅਤੇ ਆਪਣਾ ਵਿਕਾਸ ਵੇਖਦੀਆਂ ਹਨ । ਕਿਵੇਂ ਰੇਲਵੇ 'ਚ ਮੈਨੂਅਲ ਸਿਗਨਲ ਤੋਂ ਇਲੈਕਟ੍ਰੀਕਲ ਸਿਗਰਨ ਤੇ ਭਾਫ਼ ਇੰਜਣਾਂ ਦੀ ਥਾਂ ਇਲੈਕਟ੍ਰਿਕ ਇੰਜਣ ਆਉਂਦੇ ਹਨ । ਜਦੋਂ ਇਕ ਚੋਰੀ ਦੇ ਜ਼ੁਰਮ ਵਿਚ ਰਾਮਸਵਾਮੀ ਨੂੰ ਰੇਲਵੇ 'ਚੋਂ ਕੱਢ ਦਿੱਤਾ ਜਾਂਦਾ ਹੈ ਤਾਂ ਫਿਰ ਇਕ ਅੰਗਰੇਜ਼ ਫਰੈਂਕਲਿਨ ਦੀ ਮਿਹਰਬਾਨੀ ਨਾਲ ਰਾਮਸਵਾਮੀ ਬਾਲੱਯਾ' ਦੇ ਨਾਂ ਹੇਠ ਮੁੜ ਨੌਕਰੀ ਤੇ ਰੱਖ ਲਿਆ ਜਾਂਦਾ ਹੈ । ਇਹ ਬਾਲੱਯਾ ਹੀ ਸਵੈ ਜੀਵਨੀ ਦਾ ਸ਼ਕਤੀਸ਼ਾਲੀ ਪਾਤਰ ਹੈ ਜਿਹੜਾ ਸੱਤਯਾਨਾਰਾਇਣ, ਸਵੈ -ਜੀਵਨੀਕਾਰ ਦੇ ਬਾਪ ਦੇ ਰੂਪ ਵਿਚ ਉਭਰਦਾ ਹੈ । ਲੇਖਕ ਦਾ ਦਾਦਾ ਰਾਮਾ ਸਵਾਮੀ ਤੇ ਨਰਸੰਮਾ ਜਦੋਂ ਰੇਲਵੇ ਦੇ ਕੁਆਟਰਾ 'ਚ ਰਹਿੰਦੇ ਹਨ ਤੇ ਉਹ ਆਪਣੇ ਬੱਚਿਆਂ ਨੂੰ ਰੇਲਵੇ ਦੇ ਸਕੂਲਾਂ ਵਿਚ ਪੜ੍ਹਾਉਂਦੇ ਹਨ । ਉਨ੍ਹਾਂ ਦੇ ਮਨ ਵਿਚ ਪਤਾ ਨਹੀਂ ਇਹ ਚੇਤਨਾ ਕਿਵੇਂ ਆਉਂਦੀ ਹੈ ਕਿ ਪੜ੍ਹਾਈ ਹੀ ਸਾਡੀ ਮੁਕਤੀ ਦਾ ਰਾਹ ਹੈ । ਉਹ ਆਪ ਭੁੱਖੇ ਰਹਿ ਕੇ ਬੱਚਿਆਂ ਨੂੰ ਸਕੂਲ ਪੜ੍ਹਾਉਂਦੇ ਹਨ । ਆਪਣੇ ਮਾਂ ਬਾਪ ਦੀ ਪੜ੍ਹਾਉਣ ਦੀ ਪਰੰਪਰਾ ਲੇਖਕ ਦਾ ਪਿਤਾ ਬਾਲੱਯਾ ਵੀ ਕਾਇਮ ਰੱਖਦਾ ਹੈ । ਬਾਲੱਯਾ ਦੀਆਂ ਦੋ ਪਤਨੀਆਂ ਦੀ ਕੁੱਖੋਂ 12 ਬੱਚੇ ਪੈਦਾ ਹੁੰਦੇ ਹਨ । ਬਾਲੱਯਾ ਦਾ ਵਿਆਹ ਨਰਸਮਾ ਨਾਲ ਹੁੰਦਾ ਹੈ ਉਹ ਵੀ ਉਹਦੇ 10 ਬੱਚਿਆਂ ਦੀ ਮਾਂ ਬਣਦੀ ਹੈ । ਇਸ ਵਿਚਕਾਰ ਉਹ ਲਕਸਸੰਮਾ ਨਾਲ ਵੀ ਵਿਆਹ ਕਰ ਲੈਂਦਾ ਹੈ ਪਰ ਇਕ ਝਗੜੇ ਕਾਰਨ ਉਹਨੂੰ ਕੁੱਟ ਕੇ ਘਰੋਂ ਕੱਢ ਦਿੰਦਾ ਹੈ ਤੇ ਉਹਦਾ ਬੱਚਾ ਖੋਹ ਲੈਂਦਾ ਹੈ । ਜਦੋਂ ਬਾਲੱਯਾ ਆਪਣੇ ਵੱਡੇ ਪੁੱਤਰ ਅੱਬਾਸਾਯੂਲ ਨੂੰ ਸਕੂਲ ਭੇਜਦਾ ਹੈ ਇਹ ਯੇਲੁਕੁਟੀ ਪਰਿਵਾਰ ਦਾ ਪਹਿਲਾਂ ਬੱਚਾ ਹੁੰਦਾ ਹੈ ਜੋ ਰੇਲਵੇ ਦੇ ਸਕੂਲ ਵਿਚ ਪੜ੍ਹਨ ਜਾਂਦਾ ਹੈ । ਇਹ ਬੱਚਾ ਬਾਅਦ ਵਿਚ ਰੇਲਵੇ ਦੇ ਉੱਚ ਅਹੁੱਦੇ ਤੋਂ ਉਪਰੰਤ ਕਾਲਜ ਵਿਚ ਪ੍ਰੋਫੈਸਰ ਲੱਗਦਾ ਹੈ । ਨਰਸੰਮਾ ਦੇ ਪੇਟੋ ਛੇਵਾਂ ਬੱਚਾ ਜਦੋਂ ਪੈਦਾ ਹੁੰਦਾ ਹੈ ਤਾਂ ਉਹਦਾ ਨਾਂ ਸੱਤਯਾ ਰੱਖਿਆ ਜਾਂਦਾ ਹੈ ਜਿਹੜਾ ਬਾਅਦ ਵਿਚ ਇਸ ਪੁਸਤਕ ਦਾ ਲੇਖਕ ਬਣਦਾ ਹੈ । ਪੁਸਤਕ ਦੇ ਪਹਿਲੇ ਭਾਗ 'ਚ ਲੇਖਕ ਨੇ ਆਪਣੇ ਪੁਰਖਿਆ ਦੇ ਸੰਘਰਸ਼, ਮੁੱਢਲੀ ਪੜ੍ਹਾਈ ਅਤੇ ਰੇਲਵੇ 'ਚ ਚੌਥੇ ਦਰਜੇ ਦੀ ਨੌਕਰੀ ਮਿਲਣ ਦੇ ਬਿਰਤਾਂਤ ਪੇਸ਼ ਕੀਤੇ ਹਨ । ਇਸ ਬਿਰਤਾਂਤ ਵਿਚ ਇਹ ਗੱਲਾਂ ਸਹਿਜ ਨਾਲ ਉਭਰ ਕੇ ਆਉਂਦੀਆਂ ਹਨ ਕਿ ਲੇਖਕ ਦੇ ਪੁਰਖੇ ਥੱਲਿਓਂ ਉੱਠ ਕੇ ਆਪਣੇ ਅਸਤਿਤਵ ਦੀ ਲੜਾਈ ਵਿੱਦਿਆ ਤੇ ਨੌਕਰੀ ਰਾਹੀ ਲੜਦੇ ਹਨ । ਉਨ੍ਹਾਂ ਦੇ ਅਵਚੇਤਨ ਵਿਚ ਇਹ ਗੱਲਾਂ ਕਿਤੇ ਨਾ ਕਿਤੇ ਪਈਆਂ ਸਨ ਕਿ ਪੜ੍ਹਾਈ ਨਾਲ ਜਨ ਕਲਿਆਣ ਹੋਈ ਹੈ । ਅਛੂਤ ਸਮਾਜ ਤੇ ਸਾਡੇ ਪਰਿਵਾਰ ਦੀ ਤਰੱਕੀ ਦਾ ਇਕੋ ਇਕ ਰਾਹ ਵਿੱਦਿਆ ਹੈ। ਰੇਲਵੇ 'ਚ ਜੋ ਐਂਗਲੋ ਇੰਡੀਅਨ ਲੋਕ ਨੌਕਰੀ ਕਰਦੇ ਸਨ ਉਹ ਭਿੱਟ, ਛੂਤ ਆਦਿ ਨਹੀਂ ਮੰਨਦੇ ਸਨ ਤੇ ਇਸ ਲਈ ਅਛੂਤ ਬੌਕਸਮੈਨ ਭਾਰੇ ਸੰਦੂਕ ਸਿਰ ਤੇ ਚੁੱਕ ਕੇ ਉਨ੍ਹਾਂ ਦੇ ਘਰ ਜਾ ਸਕਦੇ ਸਨ । ਪਹਿਲਾਂ ਪਹਿਲ ਨਰਸਿੰਧੂ, ਅੰਜੱਯਾ ਤੇ ਸੱਤਯਾ ਤਿੰਨੋਂ ਰੇਲਵੇ ਦੇ ਸਕੂਲ ਪੜ੍ਹਨ ਜਾਂਦੇ ਹਨ । ਜਦੋਂ ਲੇਖਕ ਦੇ ਪਿਤਾ ਬਾਲੱਯਾ ਦੀ ਬਦਲੀ ਸਿਕੰਦਰਾਬਾਦ ਦੀ ਹੁੰਦੀ ਹੈ ਤਾਂ ਸਾਰਾ ਪਰਿਵਾਰ ਉਥੇ ਰੇਲਵੇ ਕਵਾਟਰਾਂ 'ਚ ਚਲੇ ਜਾਂਦਾ ਹੈ। ਉਥੇ ਉਸ ਦੇ ਛੇ ਬੱਚਿਆਂ ਨੂੰ ਪੜ੍ਹਨ ਦੇ ਮੌਕੇ ਮਿਲਦੇ ਹਨ । ਪਿਤਾ ਦਾ ਸਾਰਾ ਧਿਆਨ ਬੱਚਿਆ ਦੀ ਪੜ੍ਹਾਈ ਵੱਲ ਹੈ ਕਿਉਂਕਿ ਉਨ੍ਹਾਂ ਦੀ ਤਰੱਕੀ ਪੜ੍ਹਨ ਨਾਲ ਹੀ ਹੋਈ ਹੈ । ਸਵੈ-ਜੀਵਨੀ 'ਚ ਉਹ ਬਿਰਤਾਂਤ ਸੰਵੇਦਨਾ ਭਰਪੂਰ ਹੈ ਜਿੱਥੇ ਪਿਤਾ ਬੱਲਯਾ ਆਪਣੇ ਬੱਚਿਆ ਨੂੰ ਪੜ੍ਹਨ ਲਈ ਘਰ ਵਿਚ ਮਹੌਲ ਸਿਰਜਦਾ ਹੈ । ਉਹ ਨਿੱਤ ਲਾਲਟੈਣਾਂ ਵਿਚ ਕੈਰੋਸੀਨ ਪਾ ਕੇ ਰੱਖਦਾ ਹੈ। ਉਨ੍ਹਾਂ ਨੂੰ ਸਖਤੀ ਨਾਲ ਪੜ੍ਹਨ ਲਈ ਪ੍ਰੇਰਦਾ ਹੈ । ਇਕ ਕਮਰੇ ਵਿਚ ਸੱਤ ਅੱਠ ਬੱਚੇ ਪੜ੍ਹਦੇ ਤੇ ਸੌਂਦੇ ਹਨ । ਇਕ