ਅਧਿਆਪਕ ਉਨ੍ਹਾਂ ਨੂੰ ਸੱਭਿਆ ਸਮਾਜ ਵਿਚ ਵਿਚਰਨ ਦੇ ਤਰੀਕੇ ਵੀ ਦੱਸਦਾ ਹੈ। ਪਰਿਵਾਰ ਉਦੋਂ ਬਹੁਤ ਖੁਸ਼ ਹੁੰਦਾ ਹੈ ਜਦੋਂ ਅੱਬਾਸਾਯੂਲ ਨੂੰ ਰੇਲਵੇ ਵਿਚ ਤੀਜੇ ਦਰਜੇ ਦੀ ਨੌਕਰੀ ਮਿਲਦੀ ਹੈ।
ਲੇਖਕ ਸੱਤਯਾਨਾਰਾਇਣ ਨੌਵੀਂ ਵਿਚ ਫੁੱਟਬਾਲ ਦਾ ਚੰਗਾ ਖਿਡਾਰੀ ਵੀ ਬਣਦਾ ਹੈ। ਪਰ ਪਿਤਾ ਪੜ੍ਹਨ ਬਾਰੇ ਹੀ ਜੋਰ ਦਿੰਦਾ ਹੈ। ਸਕੂਲ ਦਾ ਪ੍ਰਿੰਸੀਪਲ ਇਹ ਸੋਚ ਕੇ ਕਿ ਕਾਲਜ ਵਿਚ ਸੱਤਯਾ ਆਪਣੀ ਨੀਵੀਂ ਜਾਤੀ ਤੌਰ ਤੇ ਪੀੜਤ ਨਾ ਹੋਵੇ ਉਹਦਾ ਨਾਂ ਬਦਲ ਕੇ ਸੱਤਯਾਨਾਰਾਇਣ ਰੱਖ ਦਿੰਦਾ ਹੈ। ਬਾਲੱਯਾ ਦੀ ਨੌਕਰੀ ਚੌਥਾ ਦਰਜੇ ਦੀ ਹੁੰਦੀ ਹੈ ਉਸ ਦੀ ਤਨਖਾਹ ਭਾਵੇਂ ਘੱਟ ਹੈ ਪਰਿਵਾਰ ਵੱਡਾ ਹੈ ਜਿਸ ਕਾਰਨ ਜਦੋਂ ਨਵੀਆਂ ਜਮਾਤਾਂ ਵਿਚ ਬੱਚੇ ਜਾਂਦੇ ਸਨ ਤੇ ਬੱਲਯਾ ਆਪਣੇ ਫੰਡਾਂ ਵਿੱਚੋਂ ਪੈਸੇ ਲੈ ਕੇ ਬੱਚਿਆ ਦੀਆਂ ਕਿਤਾਬਾਂ ਤੇ ਫੀਸਾ ਭਰਦਾ ਸੀ। ਕਈ ਵਾਰ ਪਰਿਵਾਰ ਆਪ ਭੁੱਖਾ ਵੀ ਰਹਿੰਦਾ ਸੀ। ਜਦੋਂ ਲੇਖਕ ਸਿਕੰਦਰਾਬਾਦ ਕਾਲਜ ਆਫ ਆਰਟਸ ਐਂਡ ਸਾਇੰਸ 'ਚ ਪੜ੍ਹਨਾ ਸ਼ੁਰੂ ਕਰ ਦਿੰਦਾ ਹੈ ਤਾਂ ਬੱਲਯਾ ਬਹੁਤ ਖੁਸ਼ ਹੁੰਦਾ ਹੈ। ਉਹਦੇ ਮਨ ਦੇ ਸੁਪਨਾ ਕਿ ਬੱਚੇ ਉੱਚ ਵਿੱਦਿਆ ਪ੍ਰਾਪਤ ਕਰਨ ਪੂਰੇ ਹੋਣ ਲੱਗ ਪੈਂਦੇ ਹਨ। ਇਸੇ ਦੌਰਾਨ ਬੱਲਯਾ ਦੇ ਵੱਡੇ ਬੱਚੇ ਪੜ੍ਹ ਲਿਖ ਕੇ ਰੇਲਵੇ 'ਚ ਨੌਕਰੀਆਂ ਤੇ ਜਾਣ ਲੱਗ ਪੈਂਦੇ ਹਨ। ਘਰ ਦੀ ਆਰਥਿਕ ਸਥਿਤੀ ਖੁਸ਼ਹਾਲ ਹੋ ਰਹੀ ਸੀ। ਇਸ ਨਾਲ ਛੋਟੇ ਭੈਣ ਭਰਾਵਾਂ ਨੂੰ ਪੜ੍ਹਨ ਦੇ ਮੌਕੇ ਤੇ ਚੰਗਾ ਖਾਣ ਨੂੰ ਮਿਲਣ ਲੱਗ ਪਿਆ ਸੀ। 1961 'ਚ ਰੇਲਵੇ ਕਲੋਨੀਆਂ 'ਚ ਬਿਜਲੀ ਆ ਜਾਂਦੀ ਹੈ ਤੇ ਇਕ ਤਾਰ ਰਾਹੀਂ ਦਾਦੇ ਦੀ ਮੌਤ ਦੀ ਖ਼ਬਰ ਮਿਲਦੀ ਹੈ ਜਿਸ ਨੇ ਪਤਨੀ ਦੀ ਲੋਥ ਆਪ ਸਿਰ ਤੇ ਚੁੱਕ ਕੇ ਪਿੰਡੋਂ ਬਾਹਰ ਦਫਨਾਇਆ ਸੀ। ਜਦੋਂ ਲੇਖਕ ਸਮੇਤ ਤਿੰਨੋਂ ਭਰਾ ਗ੍ਰੈਜੂਏਟ ਹੋ ਜਾਂਦੇ ਹਨ ਤਾਂ ਉਨ੍ਹਾਂ ਲਈ ਵੱਡੀਆਂ ਨੌਕਰੀਆਂ ਦੇ ਦਵਾਰ ਖੁੱਲ੍ਹ ਜਾਂਦੇ ਹਨ। ਫਿਰ ਪੋਸਟ ਗ੍ਰੈਜੂਏਟ ਕਰਕੇ ਤਿੰਨੋਂ ਭਰਾ ਕਾਲਜਾਂ 'ਚ ਲੈਕਚਰਾਰ ਲੱਗ ਜਾਂਦੇ ਹਨ। ਨੌਕਰੀਆਂ ਨਾਲ ਲੇਖਕ ਦੇ ਪਰਿਵਾਰ ਦਾ ਰਹਿਣ ਸਹਿਣ ਬਦਲ ਜਾਂਦਾ ਹੈ। ਵਿੱਦਿਆ ਨੌਕਰੀ ਉਨ੍ਹਾਂ 'ਚ ਸਮਾਨਤਾ ਲਿਆਉਂਦੀ ਹੈ। ਅਛੂਤ ਔਰਤਾਂ ਮੁਖ ਧਾਰਾ ਵਿਚ ਵਿਚਰਨ ਲੱਗਦੀਆਂ ਹਨ ਉਹ ਜੋ ਗੋਡਿਆ ਤੱਕ ਸਾੜੀ ਪਹਿਨਦੀਆਂ ਸਨ ਹੁਣ ਪੈਰਾਂ ਤੱਕ ਪਹਿਨਣ ਲੱਗਦੀਆਂ ਹਨ ਮਰਦ ਜੋ ਪਹਿਲਾਂ ਅੱਧ ਨੰਗੇ ਰਹਿੰਦੇ ਸਨ ਹੁਣ ਪੂਰੇ ਕੱਪੜੇ ਪਾਉਣ ਲੱਗ ਪੈਂਦੇ ਹਨ।
ਸਵੈ-ਜੀਵਨੀ ਦਾ ਬਿਰਤਾਂਤ ਉਦੋਂ ਸ਼ਿਖਰ ਉੱਤੇ ਪਹੁੰਚਦਾ ਹੈ ਜਦੋਂ ਲੇਖਕ ਦਾ ਵੱਡਾ ਭਰਾ ਅੱਬਾਯੁਲੂ ਪੀਐੱਚ. ਡੀ. ਕਰਕੇ ਕਾਲਜ ਵਿਚ ਪ੍ਰੋਫੈਸਰ ਲੱਗਦਾ ਹੈ। ਅਤੇ 33 ਸਾਲ ਦੀ ਉਮਰ ਵਿਚ ਲੇਖਕ ਕਾਲਜ ਦਾ ਪ੍ਰਿੰਸੀਪਲ ਬਣ ਜਾਂਦਾ ਹੈ। ਜਦੋਂ ਉਨ੍ਹਾਂ ਵਿਚ ਵਿੱਦਿਆ ਨਾਲ ਉੱਚੇ ਦਰਜੇ ਦੀਆਂ ਨੌਕਰੀਆਂ ਆਉਂਦੀਆਂ ਹਨ ਤਾਂ ਜਾਤੀ ਨਫ਼ਰਤ ਤੇ ਭਿੱਟ ਮਿੱਟਣ ਲੱਗਦੀ ਹੈ। ਉਨ੍ਹਾਂ ਦੇ ਅੰਤਰਜਾਤੀ ਵਿਆਹ ਹੋਣ ਲੱਗ ਪੈਂਦੇ ਹਨ। ਲੇਖਕ ਦੇ ਇਕ ਭਰਾ ਨਰਸਿੰਗ ਰਾਓ ਬ੍ਰਾਹਮਣ ਜਾਤੀ ਦੀ ਔਰਤ ਨਾਲ ਅੰਤਰਜਾਤੀ ਵਿਆਹ ਕਰਵਾ ਲੈਂਦਾ ਹੈ। ਅਤੇ ਲੇਖਕ ਦਾ ਵਿਆਹ ਵੀ ਉੱਚ ਦਰਜੇ ਦੀ ਨੌਕਰੀ ਕਰਕੇ ਇਕ ਉੱਚ ਜਾਤੀ ਦੀ ਲੜਕੀ ਨਾਲ ਹੋ ਜਾਂਦਾ ਹੈ। ਵਿੱਦਿਆ ਪ੍ਰਾਪਤ ਕਰਨ ਉਪਰੰਤ ਨੌਕਰੀਆਂ ਤੇ ਲੱਗਣ ਤੋਂ ਬਾਅਦ ਅੰਤਰਜਾਤੀ ਵਿਆਹ ਕਰਵਾ ਕੇ ਇਕ ਤਰ੍ਹਾਂ ਨਾਲ ਲੇਖਕ ਦਾ ਪਰਿਵਾਰ ਅੰਬੇਡਕਰ ਦੀ ਵਿਚਾਰਧਾਰਾ ਨੂੰ ਅਚੇਤ ਤੌਰ ਤੇ ਅੱਗੇ ਤੋਰਦੇ ਹਨ। ਅੰਬੇਡਕਰ ਸਮਾਜ ਵਿਚ ਬਰਾਬਰਤਾ ਪੈਦਾ ਕਰਨ ਲਈ ਇਹ ਥੀਸਸ ਲੈ ਕੇ ਆਉਂਦਾ ਹੈ ਅੰਤਰਜਾਤੀ ਵਿਆਹ ਨਾਲ ਭਾਰਤੀ ਸਮਾਜ ਵਿਚ ਜਾਤ ਪਾਤ ਦੇ ਬੰਧਨ ਟੁੱਟਣਗੇ। ਤੇ ਸਮਾਜ ਬਰਾਬਰੀ ਵੱਲ ਵੱਧੇਗਾ। ਸੱਤਯਾਨਾਰਾਇਣ ਦੀ ਸੱਸ ਰਾਜਨੀਤੀ ਵਿਚ ਪੈਰ ਰੱਖਦੀ ਹੈ। ਉਹ ਲੇਖਕ ਤੇ ਦਾਬਾ ਪਾਉਣ ਦੀ ਕੋਸ਼ਿਸ਼ ਕਰਦਿਆਂ ਆਪਣੀ ਹਰ ਗੱਲ ਮੰਨਾਵਾਉਣ ਦੀ ਕੋਸ਼ਿਸ ਕਰਦੀ ਹੈ। ਲੇਖਕ ਅਚੇਤ ਤੌਰ ਤੇ ਇਸ ਪ੍ਰਸੰਗ ਰਾਹੀਂ ਦੱਸਣਾ ਚਾਹੁੰਦਾ ਹੈ ਕਿ ਕਿਵੇਂ ਉੱਚ ਜਾਤੀਆਂ ਦੇ ਲੋਕ ਆਪਣੀਆਂ ਕੁੜੀਆਂ ਦੇ ਵਿਆਹ ਕਰ ਕੇ ਅਛੂਤ ਜਾਤੀ ਦੇ ਪੜ੍ਹੇ ਲਿਖੇ ਲੋਕਾਂ ਨੂੰ ਆਪਣੇ ਵਿਚ ਵਲੀਨ ਕਰਦੇ ਹਨ। ਉੱਧਰ ਲੇਖਕ ਦਾ ਇਕ ਭਰਾ ਯਾਦਗਿਰੀ ਉਸਮਾਨੀਆਂ ਯੂਨੀਵਰਸਿਟੀ 'ਚ ਦਾਖਲਾ ਲੈ ਕੇ ਖੱਬੇਪੱਖੀ ਵਿਚਾਰਧਾਰਾ ਵੱਲ ਖਿੱਚਿਆ ਜਾਂਦਾ ਹੈ। ਫਿਰ ਉਹ ਇਕ ਰਹੱਸ ਭਰੇ ਤਰੀਕੇ ਨਾਲ ਅੰਡਰਗਰਾਊਡ ਹੋ ਕੇ ਲੁਪਤ ਹੋ ਜਾਂਦਾ ਹੈ।
ਜਦੋਂ ਲੇਖਕ ਸਮੇਤ ਉਹਦੇ ਭਰਾ ਨੌਕਰੀਆਂ ਉੱਤੇ ਲੱਗ ਜਾਂਦੇ ਹਨ। ਲੜਕੀਆਂ ਵਿਆਹੀਆਂ ਜਾਂਦੀਆਂ ਹਨ ਤਾਂ ਲੇਖਕ ਦੇ ਮਾਤਾ ਪਿਤਾ ਬਾਲੱਯਾ ਅਤੇ ਨਰਸੰਮਾ ਬਜ਼ੁਰਗ ਹੋ ਜਾਂਦੇ ਹਨ। ਬਿਮਾਰੀਆਂ ਉਨ੍ਹਾਂ ਨੂੰ ਘੇਰ ਲੈਂਦੀਆਂ ਹਨ। ਉਹ ਜੋੜਾ ਜਿਸ ਨੇ ਆਪਣੇ 12 ਬੱਚਿਆਂ ਨੂੰ ਪਾਲਿਆ, ਵੱਡਾ ਕੀਤਾ ਅਤੇ ਉਨ੍ਹਾਂ ਨੂੰ ਵਿੱਦਿਆ ਦਿੱਤੀ ਅਤੇ ਨੌਕਰੀਆਂ ਤੇ ਲਗਾਇਆ ਉਨ੍ਹਾਂ ਦੀ ਸਥਿਤੀ ਤਰਸਯੋਗ